ਜ਼ਿੰਦਗੀ ਨਾ…
ਚਾਰੇ ਪਾਸਿਓ ਘੇਰ ਸੁੱਟ ਰਹੀ ਆ
ਨਾਲੇ ਰੋਣ ਨੀ ਦਿੰਦੀ ਨਾਲੇ ਕੁੱਟ ਰਹੀ ਆ,
ਇਹ ਦੁੱਖ ਨਹੀਂ ਝੱਲਿਆ ਜਾਣਾ
ਇਹ ਸੋਚਦੇ ਪਤਾ ਨਹੀਂ ਕਿੰਨੇ ਦੁੱਖ ਝੱਲ ਗਿਆ
ਲੱਗਦਾ ਹੁਣ ਜਿਵੇ ਨਮਜ ਮੇਰੀ ਰੁੱਕ ਰਹੀ ਆ,
ਹੌਲੀ-ਹੌਲੀ ਮੇਰੇ ਹੱਥਾਂ ਦੀਆ ਲਕੀਰਾਂ ਚੋ
ਜ਼ਿੰਦਗੀ ਮੇਰੀ ਮੁੱਕ ਰਹੀ ਆ,
ਤੈਨੂੰ ਪਤਾ………
ਮੈਂ ਦਰਦ ਲਕੋ ਲੈਣਾ
ਕਈ ਵਾਰ ਮੈ ਹੱਸਣਾ ਛੱਡ ਦਰਦਾ ਦਾ ਹੋ ਲੈਣਾ,
ਪਰ,,,,,,ਤੈਨੂੰ ਪਤਾ
ਮੈਂ ਲਿਖਦਾ-ਲਿਖਦਾ ਰੋ ਲੈਣਾ
ਫਿਰ ਵੀ ਪਤਾ ਨੀ ਕਿਉਂ ਹੁਣ ਇਹ ਮੇਰਾ ਦਮ ਘੁੱਟ ਰਹੀ ਆ
ਮੇਰੀ ਇਹ ਜ਼ਿੰਦਗੀ ਹੁਣ ਮੁੱਕ ਰਹੀ ਆ,
ਜੇ ਮੈਂ ਸੌਣ ਵੀ ਜਾਣਾ ਤਾਂ ਵੀ ਮੈਨੂੰ ਚੈਨ ਨਹੀਂ ਆਉਂਦਾ
ਪਰ ਫਿਰ ਵੀ ਇਹ ਜ਼ਿੰਦਗੀ ਨੂੰ ਮੇਰੇ ਤੇ ਰਹਿਮ ਨਹੀਂ ਆਉਂਦਾ,
ਤਾਂ ਹੀ ਖੁਸ਼ੀਆ ਵਾਲੀ ਲਕੀਰ ਮੇਰੇ ਹੱਥਾਂ ਚੋਂ ਲੁੱਕ ਰਹੀ ਆ
ਮੇਰੀ ਇਹ ਜ਼ਿੰਦਗੀ ਸੱਚੀ ਮੁੱਕ ਰਹੀ ਆ,
ਤੂੰ ਫਿਕਰ ਨਾ ਕਰਿਆ ਕਰ
ਮੈਂਨੂੰ ਦੁੱਖਾਂ ਤੋਂ ਡਰ ਨਹੀਂ ਲੱਗਦਾ
ਮੈਂ ਬਣਿਆ ਹੀ ਦੁੱਖਾਂ ਦਾ ਸਵਾਦ ਲੈਣ ਲਈ ਆ,
ਪਰ ਮੇਰੀ ਤੇਜ ਰਫ਼ਤਾਰ ਹੁਣ ਟੁੱਟ ਰਹੀ ਆ ਮੇਰੀ ਇਹ ਜ਼ਿੰਦਗੀ ਬਸ ਹੁਣ ਮੁੱਕ ਰਹੀ ਆ,
-ਪ੍ਰਦੀਪ ਸਿੱਧੂ Pardeep Sidhu