Young man killed in accident
Connect with us [email protected]

ਪੰਜਾਬੀ ਖ਼ਬਰਾਂ

ਹਾਦਸੇ ਵਿੱਚ ਨੌਜਵਾਨ ਦੀ ਮੌਤ

Published

on

Young man killed in accident

ਗੋਰਾਇਆ, 5 ਨਵੰਬਰ – ਕੱਲ੍ਹ ਸ਼ਾਮ ਹੋਏ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦ ਕਿ ਇੱਕ ਗੰਭੀਰ ਜ਼ਖਮੀ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਮੋਟਰ ਸਾਈਕਲ ਨੂੰ ਜਸਕਰਨ ਸਿੰਘ ਜੱਸੀ ਪਿੰਡ ਚੱਕ ਸਾਹਬੂ ਥਾਣਾ ਫਿਲੌਰ ਚਲਾ ਰਿਹਾ ਸੀ, ਉਸ ਦੇ ਨਾਲ ਯੁਵਰਾਜ ਸਿੰਘ ਪੁੱਤਰ ਬਲਬੀਰ ਚੰਦ ਬੜਾ ਪਿੰਡ ਸਵਾਰ ਸੀ, ਜੋ ਬੜਾ ਪਿੰਡ ਤੋਂ ਫਲਪੋਤਾ ਰੋਡ ਨੂੰ ਜਾਂਦੇ ਸਮੇਂ ਹਾਦਸੇ ਦੇ ਸ਼ਿਕਾਰ ਹੋ ਗਏ। ਇਸ ਦੌਰਾਨ ਇਨ੍ਹਾਂ ਦਾ ਮੋਟਰ ਸਾਈਕਲ ਕਿਸੇ ਵਾਹਨ ਨਾਲ ਟਕਰਾਇਆ ਅਤੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ਵਿੱਚ ਜਸਕਰਨ ਸਿੰਘ ਜੱਸੀ ਤੇ ਯੁਵਰਾਜ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਫਿਲੌਰ ਲਿਜਾਇਆ ਗਿਆ, ਜਿੱਥੇ ਜਸਕਰਨ ਸਿੰਘ ਜੱਸੀ ਦੀ ਮੌਤ ਹੋ ਗਈ।ਮ੍ਰਿਤਕ ਨੌਜਵਾਨ ਬੜਾ ਪਿੰਡ ਦੇ ਐਸ ਬੀ ਆਈ ਬੈਂਕ ਦੇ ਏ ਟੀ ਐਮ ‘ਤੇ ਗਾਰਡ ਸੀ। ਯੁਵਰਾਜ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ।

ਪੰਜਾਬੀ ਖ਼ਬਰਾਂ

ਦਿੱਲੀ ਬਾਰਡਰ ਤੋਂ ਕਿਸਾਨਾਂ ਦਾ ਐਲਾਨ: ‘ਬੁਰਾੜੀ ਖੁੱਲ੍ਹੀ ਜੇਲ੍ਹ ਹੈ, ਓਥੇ ਕਦੇ ਨਹੀਂ ਜਾਵਾਂਗੇ’

Published

on

delhi chalo
  • ਕਿਸਾਨਾਂ ਵਲੋਂ ਦਿੱਲੀ ਦੇ 5 ਨੈਸ਼ਨਲ ਹਾਈਵੇ ਰੂਟਰੋਕਣ ਦਾ ਫ਼ੈਸਲਾ
    ਨਵੀਂ ਦਿੱਲੀ, 29 ਨਵੰਬਰ, – ਦਿੱਲੀ ਦੇ ਬਾਹਰ ਸਿੰਘੂ ਬਾਰਡਰ ਉੱਤੇ ਡਟੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਐਤਵਾਰ ਸ਼ਾਮ ਪ੍ਰੈੱਸ ਕਾਨਫਰੰਸ ਕਰ ਕੇ ਐਲਾਨ ਕਰ ਦਿਤਾ ਹੈ ਕਿ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਬੁਰਾੜੀ ਵਿੱਚਜਾ ਕੇ ਪ੍ਰਦਰਸ਼ਨ ਕਰਨ ਦੀ ਜਿਹੜੀ ਪੇਸ਼ਕਸ਼ ਕੀਤੀ ਹੈ, ਉਸ ਨੂੰ ਉਹ ਰੱਦ ਕਰਦੇ ਹਨ।
    ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ‘ਅਸੀਂ ਸਰਕਾਰ ਨਾਲਸਿਰਫ ਬਿਨਾਂ ਸ਼ਰਤ ਗੱਲਬਾਤ ਕਰਨਾ ਚਾਹੁੰਦੇ ਹਾਂ। ਬੁਰਾੜੀ ਖੁੱਲ੍ਹੀ ਜੇਲ੍ਹ ਵਾਂਗ ਹੈ, ਉਹ ਅੰਦੋਲਨ ਦੀ ਥਾਂ ਨਹੀਂ, ਓਥੇ ਅਸੀਂ ਨਹੀਂ ਜਾਵਾਂਗੇ।’ ਉਨ੍ਹਾਂ ਨਾਲ ਇਹ ਵੀ ਕਿਹਾ ਕਿ ‘ਸਾਡੇ ਕੋਲ ਵੱਡੀ ਮਾਤਰਾ ਵਿੱਚ ਰਾਸ਼ਨ ਹੈ, ਅਸੀਂ ਚਾਰ ਮਹੀਨੇ ਸੜਕਾਂ ਉੱਤੇ ਬੈਠ ਸਕਦੇ ਹਾਂ। ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਅਸੀਂ ਅੰਦੋਲਨ ਹੋਰ ਤੇਜ਼ ਕਰਾਂਗੇ ਅਤੇ ਅਸੀਂ ਦਿੱਲੀ ਵਿੱਚ ਪਹੁੰਚਦੇ ਪੰਜੇ ਨੈਸ਼ਨਲ ਹਾਈਵੇ ਜਾਮ ਕਰਨ ਦਾ ਫ਼ੈਸਲਾ ਕਰ ਲਿਆ ਹੈ।’ ਇਸ ਦੌਰਾਨਇੱਕ ਵਾਰ ਫਿਰ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦੇ ਹੋਏ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਕਿਸਾਨਾਂ ਪ੍ਰਤੀ ਵਤੀਰੇ ਦੀ ਨਿੰਦਾ ਕੀਤੀ ਹੈ।
    ਅੱਜ ਸ਼ਾਮ ਦੀ ਪ੍ਰੈੱਸ ਕਾਨਫਰੰਸ ਵਿੱਚ ਕਿਸਾਨ ਆਗੂਆਂਦੇ ਐਲਾਨਾਂ ਮੁਤਾਬਕ ਪਹਿਲੀ ਗੱਲ ਇਹ ਹੇ ਕਿ ਬੁਰਾੜੀ ਦੇ ਮੈਦਾਨ ਵਿੱਚ ਜਾ ਕੇ ਧਰਨਾ ਲਾਉਣ ਦੀ ਕੇਂਦਰ ਸਰਕਾਰ ਦੀ ਪੇਸ਼ਕਸ਼ ਸਾਨੂੰ ਮਨਜ਼ੂਰ ਨਹੀਂ, ਇਸ ਨੂੰ ਅਸੀਂਰੱਦ ਕਰ ਦਿੱਤਾ ਹੈ, ਕਿਉਂਕਿ ਬੁਰਾੜੀ ਦਾ ਮੈਦਾਨ ਓਪਨ (ਖੁੱਲ੍ਹੀ) ਜੇਲ੍ਹ ਹੈ। ਦੂਸਰੀ ਗੱਲ ਕਿ ਕਿਸਾਨ ਜਥੇਬੰਦੀਆਂ ਕੇਂਦਰ ਦੀ ਕਿਸੇ ਵੀ ਸ਼ਰਤ ਉੱਤੇਉਸ ਨਾਲ ਗੱਲਨਹੀਂ ਕਰਨਗੀਆਂ। ਦੂਸਰੀ ਗੱਲ ਕਿ ਖੇਤੀ ਕਾਨੂੰਨ ਵਾਪਸ ਲਏ ਜਾਣ ਤੇ ਪਰਾਲੀ ਨੂੰ ਅੱਗ ਲਾਉਣਵਿਰੁੱਧ ਬਣਾਏ ਇਕ ਕਰੋੜ ਰੁਪਏ ਜੁਰਮਾਨੇ ਅਤੇ ਪੰਜ ਸਾਲ ਦੀ ਸਜ਼ੇ ਫਾਰਮੂਲੇ ਨੂੰ ਵਾਪਸ ਲਿਆ ਜਾਵੇ। ਤੀਸਰੀ ਗੱਲ ਇਹ ਕਿ ਕਿਸਾਨਾਂ ਲਈਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਦੀ ਗਰੰਟੀ ਅਤੇ ਫ਼ਸਲਾਂ ਨੂੰ ਹਰ ਹਾਲਤ ਖਰੀਦਣ ਦੀ ਗਰੰਟੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਦਿੱਲੀ ਨੂੰ ਜੋੜਦੇ ਸਾਰੇ ਪੰਜ ਨੈਸ਼ਨਲ ਹਾਈਵੇਜ਼ ਨੂੰ ਸੀਲ ਕੀਤਾ ਜਾਵੇਗਾ। ਉਨ੍ਹਾਂ ਇਹ ਐਲਾਨ ਵੀ ਦੁਹਰਾਇਆ ਕਿ ਕਿਸਾਨਾਂ ਦੀਆਂ ਸਟੇਜਾਂਉੱਤੇ ਕਿਸੇ ਵੀ ਸਿਆਸੀ ਆਗੂ ਨੂੰ ਨਾ ਆਉਣ ਦਿੱਤਾ ਜਾਵੇਗਾ ਅਤੇ ਨਾ ਬੋਲਣ ਦਿੱਤਾ ਜਾਵੇਗਾ।
    ਵਰਨਣ ਯੋਗ ਹੈ ਕਿ ਦਿੱਲੀ ਪਹੁੰਚੇ ਹਜ਼ਾਰਾਂ ਕਿਸਾਨਾਂ ਦਾ ਧਰਨਾ ਲਗਾਤਾਰ ਤੀਜੇ ਦਿਨ ਸਿੰਘੂ ਤੇ ਟਿਕਰੀ ਬਾਰਡਰ ਉੱਤੇਲੱਗਾ ਹੋਇਆ ਹੈ। ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਬੁਰਾੜੀ ਵਿੱਚ ਸੰਤ ਨਿਰੰਕਾਰੀ ਸਤਸੰਗ ਗਰਾਊਂਡ ਵਿੱਚ ਚਲੇ ਜਾਣ, ਪਰਕਿਸਾਨਾਂ ਨੇ ਇਹ ਪੇਸ਼ਕਸ਼ ਠੁਕਰੀ ਦਿੱਤਾ ਹੈ।

Click Here Punjabi Breaking News Portal

Continue Reading

ਪੰਜਾਬੀ ਖ਼ਬਰਾਂ

ਬਲਾਤਕਾਰ ਦਾ ਦੋਸ਼ੀ 10 ਸਾਲਾਂ ਬਾਅਦ ਯੂ ਕੇ ਭੇਜਿਆ ਜਾਵੇਗਾ

Published

on

rape case
  • ਪਛਾਣ ਲੁਕੋ ਕੇ ਦਿਆਲਪੁਰਾ ‘ਚ ਲੁਕਿਆ ਸੀ ਦੋਸ਼ੀ
    ਫਿਲੌਰ (ਜਲੰਧਰ), 29 ਨਵੰਬਰ – ਬ੍ਰਿਟੇਨ ਦੇ ਬਰਮਿੰਘਮ ਵਿੱਚ ਬ੍ਰਿਟਿਸ਼ ਔਰਤ ਨਾਲ ਬਲਾਤਕਾਰ ਦੇ ਦੋਸ਼ ਵਿੱਚ ਸੇਵਾ ਸਿੰਘ ਸ਼ੇਰਗਿੱਲ ਨੂੰ ਫਿਲੌਰ ਪੁਲਸ ਨੇ 10 ਸਾਲ ਬਾਅਦ ਗ੍ਰਿਫਤਾਰ ਕਰ ਲਿਆ ਅਤੇ ਹਵਾਲਗੀ ਸਮਝੌਤੇ ਹੇਠ ਭਾਰਤ ਸਰਕਾਰ ਇਸ ਦੋਸ਼ੀਨੂੰ ਇੰਗਲੈਂਡ ਪੁਲਸ ਦੇ ਹਵਾਲੇ ਕਰੇਗੀ।ਪੰਜਾਬ ਪੁਲਸ ਨੇ ਉਸ ਨੂੰ ਫਿਲੌਰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਚਾਰ ਦਿਨਾਂ ਰਿਮਾਂਡ ‘ਤੇ ਲਿਆ ਹੈ।
    ਇਸ ਬਾਰੇ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਸੇਵਾ ਸਿੰਘ ਨੇ ਕਰੀਬ 10 ਸਾਲ ਪਹਿਲਾਂ ਬਰਮਿੰਘਮ ‘ਚ ਬ੍ਰਿਟਿਸ਼ ਔਰਤ ਨਾਲ ਬਲਾਤਕਾਰ ਕੀਤਾ ਤੇ ਵਾਰਦਾਤ ਤੋਂ ਦੋ ਦਿਨ ਬਾਅਦ ਉਹ ਭਾਰਤ ਆ ਗਿਆ ਸੀ ਅਤੇ ਫਿਲੌਰ ਵਿੱਚ ਹੁਲੀਆ ਬਦਲ ਕੇ ਰਹਿ ਰਿਹਾ ਸੀ।ਇੰਟਰਪੋਲ ਦੀ ਸੂਚਨਾ ਤੋਂ ਬਾਅਦ ਫਿਲੌਰ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਮੂਹਰੇ ਪੇਸ਼ ਕੀਤਾ ਜਾਵੇਗਾ, ਜਿੱਥੋਂ ਉਸ ਦਾ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਇੰਟਰਪੋਲ ਨੇ ਸਭ ਤੋਂ ਪਹਿਲਾਂ ਐਸ ਐਸ ਪੀ ਸੰਦੀਪ ਗਰਗ ਨੂੰ ਸੂਚਿਤ ਕੀਤਾ ਸੀ, ਜਿਨ੍ਹਾਂ ਨੇ ਫਿਲੌਰ ਪੁਲਸ ਨੂੰ ਗ੍ਰਿਫਤਾਰੀ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਹ ਦੋਸ਼ੀ ਬਰਮਿੰਘਮ ‘ਚ ਖੇਤਾਂ ‘ਚ ਮਜ਼ਦੂਰੀ ਕਰਦਾ ਸੀ। ਅੱਠ ਅਗਸਤ 2010 ਨੂੰ ਉਸ ਨੇ ਇੱਕ ਔਰਤ ਨਾਲ ਬਲਾਤਕਾਰ ਕੀਤਾ ਅਤੇ ਫਿਰ ਭਾਰਤ ਆ ਗਿਆ। ਇਥੇ ਆ ਕੇ ਉਸ ਨੇ ਵਿਆਹ ਕਰਵਾ ਲਿਆ। ਉਸ ਦਾ ਇੱਕ 9 ਸਾਲਾ ਲੜਕਾ ਵੀ ਹੈ। ਐਸ ਐਸ ਪੀ ਨੇ ਦੱਸਿਆ ਕਿ ਸੀ ਬੀ ਆਈ ਨੂੰ ਉਸ ਦੀ ਗ੍ਰਿਫਤਾਰੀ ਦੀ ਸੂਚਨਾ ਦੇ ਦਿੱਤੀ ਗਈ ਹੈ, ਇਸਤੋਂ ਬਾਅਦ ਹਵਾਲਗੀ ਸਮਝੌਤੇ ਹੇਠ ਦੋਸ਼ੀ ਨੂੰ ਇੰਗਲੈਂਡ ਪੁਲਸ ਹਵਾਲੇ ਕੀਤਾ ਜਾਵੇਗਾ। ਉਦੋਂ ਤੱਕ ਉਹ ਤਿਹਾੜ ਜੇਲ੍ਹ ਵਿੱਚ ਰਹੇਗਾ।
    ਸੇਵਾ ਸਿੰਘ ਦੀ ਮਾਂ ਗੁਰਮੇਜ ਕੌਰ ਤੇ ਪਿਤਾ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਬਰਮਿੰਘਮ ਵਿੱਚ ਰਹਿੰਦਾ ਸੇਵਾ ਸਿੰਘ ਦਾ ਚਾਚਾ ਉਨ੍ਹਾਂ ਦੇ ਪਰਵਾਰ ਨਾਲ ਰੰਜਿਸ਼ ਰੱਖਦਾ ਹੈ। ਉਸੇ ਨੇ ਉਥੋਂ ਦੀ ਇੱਕ ਔਰਤ ਨੂੰ ਪੈਸੇ ਦੇ ਕੇ ਝੂਠਾ ਕੇਸ ਬਣਵਾਇਆ ਸੀ।ਦੋਸ਼ੀ ਦੀ ਪਤਨੀ ਬਲਬੀਰ ਕੌਰ ਨੇ ਦੱਸਿਆ ਕਿ 2012 ਵਿੱਚ ਉਨ੍ਹਾਂ ਨੂੰ ਬਰਮਿੰਘਮ ਤੋਂ ਇੱਕ ਚਿੱਠੀ ਆਈ ਸੀ, ਜਿਸ ਵਿੱਚ ਕਿਸੇ ਨੇ ਸੇਵਾ ਸਿੰਘ ਦੇ ਖਿਲਾਫ ਕੇਸ ਦਰਜ ਕਰਵਾਉਣ ਦੀ ਗੱਲ ਕਹੀ ਸੀ। ਉਸ ਤੋਂ ਬਾਅਦ ਨਾ ਤਾਂ ਕੋਈ ਚਿੱਠੀ ਆਈ ਤੇ ਨਾ ਕਦੇ ਕੋਈ ਗੱਲ ਹੋਈ ਸੀ।

Continue Reading

ਪੰਜਾਬੀ ਖ਼ਬਰਾਂ

ਵਿਆਹ ਵਿੱਚ ਆਏ ਬੱਚੇ ਦੀ ਸੜਕ ਹਾਦਸੇ ਵਿੱਚ ਮੌਤ

Published

on

child death accident

ਜਲੰਧਰ, 29 ਨਵੰਬਰ – ਇਸ ਮਹਾਨਗਰ ਦੀ ਕਾਲਾ ਸੰਘਿਆ ਰੋਡ ‘ਤੇ ਇੱਕ ਘਰ ਵਿਆਹ ਸਮਾਰੋਹ ਦੀਆਂ ਖੁਸ਼ੀਆਂ ਓਦੋਂ ਮਾਤਮ ਵਿੱਚ ਬਦਲ ਗਈਆਂ, ਜਦ ਇਸ ਵਿਆਹ ਵਿੱਚ ਬਟਾਲੇ ਤੋਂ ਆਏ ਇੱਕ 15 ਸਾਲਾ ਲੜਕੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਿੰਸ ਦੇ ਰੂਪ ਵਿੱਚ ਹੋਈ ਹੈ। ਉਸ ਦੇ ਨਾਲ ਗਿਆ ਉਸ ਦਾ ਚਚੇਰਾ ਭਰਾ ਨਿਊ ਸ਼ੀਤਲ ਨਗਰ ਵਾਸੀ ਸੌਰਵ (25) ਗੰਭੀਰ ਜ਼ਖਮੀ ਹੋ ਗਿਆ।
ਸਿਵਲ ਹਸਪਤਾਲ ਦੇ ਡਾæ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਿੰਸ ਨੂੰ ਜਦ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ, ਜਦ ਕਿ ਸੌਰਵ ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਪ੍ਰਿੰਸ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਸੀ, ਜੋ ਉਸ ਦੀ ਮੌਤ ਦਾ ਕਾਰਨ ਬਣੀ। ਸੌਰਵ ਦੇ ਮੂੰਹ ਅਤੇ ਸਿਰ ‘ਤੇ ਸੱਟਾਂ ਹਨ। ਬਟਾਲੇ ਦੇ ਰਹਿਣ ਵਾਲੇ ਜਨਰਲ ਸਟੋਰ ਦੇ ਮਾਲਕ ਵਿਜੇ ਆਪਣੇ ਬੇਟੇ ਪ੍ਰਿੰਸ ਅਤੇ ਪਰਵਾਰਕ ਮੈਂਬਰਾਂ ਨਾਲ ਆਪਣੇ ਰਿਸ਼ਤੇਦਾਰ ਦੇ ਘਰ ਵਿਆਹ ਵਿੱਚ ਸ਼ਾਮਲ ਹੋਣ ਨੂੰ ਆਏ ਸਨ। ਸਵੇਰੇ ਪ੍ਰਿੰਸ ਆਪਣੇ ਚਚੇਰੇ ਭਰਾ ਸੌਰਵ ਨਾਲ ਕਾਲਾ ਸੰਘਿਆ ਰੋਡ ‘ਤੇ ਇੱਕ ਪੈਲੇਸ ਵਿੱਚ ਸਬਜ਼ੀਆਂ ਲੈ ਕੇ ਜਾ ਰਿਹਾ ਸੀ। ਪੈਟਰੋਲ ਪੰਪ ਨੇੜੇ ਖੜ੍ਹੀ ਇੱਕ ਕਾਰ ਵਿੱਚ ਉਨ੍ਹਾਂ ਦੀ ਐਕਟਿਵਾ ਜਾ ਟਕਰਾਈ। ਕੱਚੀ ਰੋਡ ‘ਤੇ ਖੜ੍ਹੀ ਕਾਰ ਨਾਲ ਉਨ੍ਹਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਪ੍ਰਿੰਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹਾਦਸੇ ਵਾਲੀ ਜਗ੍ਹਾ ਦੇ ਨੇੜੇ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਐਕਟਿਵਾ ਨੂੰ ਪ੍ਰਿੰਸ ਚਲਾ ਰਿਹਾ ਸੀ, ਜਦ ਕਿ ਸੌਰਵ ਪਿੱਛੇ ਬੈਠਾ ਸੀ। ਦੋਵੇਂ ਕਾਫੀ ਤੇਜ਼ੀ ਨਾਲ ਆ ਰਹੇ ਸਨ। ਹਾਦਸੇ ਦੇ ਦੌਰਾਨ ਟੱਕਰ ਦੀ ਆਵਾਜ਼ ਵੀ ਇੰਨੀ ਜ਼ੋਰ ਨਾਲ ਆਈ ਕਿ ਨੇੜਲੇ ਲੋਕ ਦੌੜ ਕੇ ਉਥੇ ਪਹੁੰਚੇ। ਐਕਟਿਵਾ ਦੇ ਸਪੀਡੋ ਮੀਟਰ ਉਤੇ ਸੂਈ 70 ਦੀ ਸਪੀਡ ‘ਤੇ ਅਟਕੀ ਹੋਈ ਸੀ। ਥਾਣਾ ਲਾਂਬੜਾ ਪੁਲਸ ਅਨੁਸਾਰ ਕੱਲ੍ਹ ਸਵੇਰੇ ਸੌਰਵ ਅਤੇ ਪ੍ਰਿੰਸ ਐਕਟਿਵਾ ‘ਤੇ ਕਾਲਾ ਸੰਘਿਆ ਰੋਡ ਵੱਲ ਜਾ ਰਹੇ ਸਨ ਕਿ ਉਸੇ ਦੌਰਾਨ ਪਿੰਡ ਨਿੱਝਰਾਂ ਦੇ ਨੇੜੇ ਪੈਟਰੋਲ ਪੰਪ ਲਾਗੇ ਖੜ੍ਹੀ ਕਾਰ ਨਾਲ ਐਕਟਿਵਾ ਟਕਰਾਉਣ ਕਾਰਨ ਪ੍ਰਿੰਸ ਦੀ ਮੌਤ ਹੋ ਗਈ, ਜਦ ਕਿ ਸੌਰਵ ਦੀ ਹਾਲਤ ਨਾਜ਼ੁਕ ਦੇਖ ਕੇ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

Continue Reading

ਰੁਝਾਨ