Young man killed by motorcyclists while walking | Sangrur Punjabi News
Connect with us [email protected]

ਅਪਰਾਧ

ਮੋਟਰ ਸਾਈਕਲ ਸਵਾਰਾਂ ਵੱਲੋਂ ਸੈਰ ਕਰਦੇ ਨੌਜਵਾਨ ਦਾ ਕਤਲ

Published

on

crime in sangrur

ਸੰਗਰੂਰ, 10 ਮਾਰਚ – ਇਸ ਜਿ਼ਲੇ ਦੇ ਪਿੰਡ ਬੀਬੜ ਵਿਖੇ ਰਾਤ ਮੋਟਰ ਸਾਈਕਲ ਸਵਾਰ ਦੋ ਜਣਿਆਂ ਨੇ ਪਿੰਡ ਵਿੱਚ ਸੈਰ ਕਰਦੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਹੈ।
ਇਸ ਬਾਰੇ ਪਿੰਡ ਵਾਸੀਆਂ ਨੇ ਦੱਸਿਆ ਕਿ ਗਰੀਬ ਪਰਵਾਰ ਨਾਲ ਸਬੰਧਤ ਗੁਰਬਾਜ਼ ਸਿੰਘ ਪੁੱਤਰ ਸਰਦਾਰਾ ਸਿੰਘ ਬੀਤੀ ਰਾਤ ਸੈਰ ਕਰ ਕੇ ਜਦੋਂ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਸਰਕਾਰੀ ਸਕੂਲ ਨੇੜੇ ਇੱਕ ਮੋਟਰ ਸਾਈਕਲ ਉਪਰ ਆਏ ਦੋ ਅਣਪਛਾਤਿਆਂ ਨੇ ਉਸ ਉਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜ਼ਖਮੀ ਹਾਲਤ ਵਿੱਚ ਗੁਰਬਾਜ਼ ਸਿੰਘ ਸੜਕ ਉੱਤੇ ਡਿੱਗ ਪਿਆ ਤਾਂ ਹਮਲਾਵਰਾਂ ਨੇ ਆਪਣਾ ਮੋਟਰ ਸਾਈਕਲ ਰੋਕ ਲਿਆ ਅਤੇ ਪਿੱਛੇ ਬੈਠੇ ਵਿਅਕਤੀ ਨੇ ਹੇਠਾਂ ਉਤਰ ਕੇ ਗੁਰਬਾਜ਼ ਸਿੰਘ ਦੇ ਗਲ ਉਪਰ ਬਹੁਤ ਹੀ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ ਨਾਲ ਲਗਾਤਾਰ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ ਅਤੇ ਨਾਭਾ ਵਾਲੇ ਪਾਸੇ ਫਰਾਰ ਹੋ ਗਏ। ਗੁਰਪ੍ਰੀਤ ਸਿੰਘ ਐਸ ਪੀ ਸੰਗਰੂਰ ਤੇ ਸੁਖਰਾਜ ਸਿੰਘ ਘੁੰਮਣ ਡੀ ਐਸ ਪੀ ਭਵਾਨੀਗੜ੍ਹ ਦੀ ਅਗਵਾਈ ਹੇਠ ਪਹੁੰਚੀ ਜਾਂਚ ਵਿੱਚ ਜੁੱਟ ਗਈ ਹੈ।

Read More Latest Crime News in Punjabi

ਅਪਰਾਧ

‘ਪਾਤਾਲ ਲੋਕ’ ਦੇਖਣ ਪਿੱਛੋਂ ਹਥੌੜੇ ਮਾਰ ਕੇ ਪੂਰੇ ਪਰਵਾਰ ਦਾ ਕਤਲ ਕੀਤਾ

Published

on

Murder

ਜਮਸ਼ੇਦਪੁਰ, 18 ਅਪ੍ਰੈਲ – ਝਾਰਖੰਡ ਦੇ ਜਮਸ਼ੇਦਪੁਰ ਵਿੱਚ ਟਾਟਾ ਸਟੀਲ ਦੇ ਇੱਕ ਕਰਮਚਾਰੀ ਨੇ ਆਪਣੇ ਪੂਰੇ ਪਰਵਾਰ ਦੀ ਹਥੌੜਾ ਮਾਰ ਕੇ ਹੱਤਿਆ ਕਰ ਦਿੱਤੀ ਹੈ। ਉਸ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਆਉਣ ਵਾਲੀ ਟੀਚਰ ਨੂੰ ਵੀ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨਾਲ ਰੇਪ ਕੀਤਾ।
ਪਤਾ ਲੱਗਾ ਹੈ ਕਿ ਦੋਸ਼ੀ ‘ਪਾਤਾਲ ਲੋਕ’ ਵੈਬ ਸੀਰੀਜ਼ ਦੇ ਕਰੈਕਟਰ ਹਥੌੜਾ ਤਿਆਗੀ ਤੋਂ ਪ੍ਰਭਾਵਤ ਸੀ, ਇਸ ਲਈ ਉਸ ਨੇ ਸਭ ਨੂੰ ਮਾਰਨ ਲਈ ਉਹੀ ਤਰੀਕਾ ਚੁਣਿਆ। ਦੋਸ਼ੀ ਦਾ ਨਾਂਅ ਦੀਪਕ ਕੁਮਾਰ ਹੈ। ਉਹ ਜਮਸ਼ੇਦਪੁਰ ਦੇ ਕਦਮਾ ਤੀਸਤਾ ਰੋਡ ਉੱਤੇ ਰਹਿੰਦਾ ਸੀ। ਦੀਪਕ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਦੋ ਦੋਸਤਾਂ ਦਾ ਕਤਲ ਕਰਨਾ ਚਾਹੰੁਦਾ ਸੀ। ਇਸ ਤੋਂ ਪਹਿਲਾਂ ਉਸ ਨੇ ਆਪਣੇ ਪਰਵਾਰ ਦੀ ਹੱਤਿਆ ਇਸ ਕਰ ਕੇ ਕੀਤੀ ਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਜੇਲ੍ਹ ਜਾਣ ਦੇ ਬਾਅਦ ਪਤਨੀ ਅਤੇ ਬੇਟੀਆਂ ਨੂੰ ਪੈਸੇ ਲਈ ਦਰ-ਦਰ ਭਟਕਣਾ ਪਵੇ। ਦੀਪਕ ਵੈਬ ਸੀਰੀਜ਼ ਦੇਖਣ ਦਾ ਸ਼ੌਕੀਨ ਸੀ। ਘਟਨਾ ਤੋਂ ਇੱਕ ਦਿਨ ਪਹਿਲਾਂ ਉਸ ਨੇ ਆਪਣੀ ਪਤਨੀ ਨਾਲ ‘ਪਾਤਾਲ ਲੋਕ’ ਦੇਖੀ ਅਤੇ ਫਿਰ ਉਸ ਨੇ ਓਸੇ ਤਰ੍ਹਾਂ ਸਾਰਿਆਂ ਦਾ ਕਤਲ ਕਰ ਦਿਤਾ। ਪਰਵਾਰ ਦੇ ਕਤਲਾਂ ਪਿੱਛੋਂ ਉਸ ਨੇ ਰੋਸ਼ਨ ਅਤੇ ਉਸ ਦੀ ਪਤਨੀ ਨੂੰ ਖਾਣੇ ਉੱਤੇ ਬੁਲਾਇਆ, ਪਰ ਦੋਵਾਂ ਨਾਲ ਰੋਸ਼ਨ ਦਾ ਸਾਲਾ ਅੰਕਿਤ ਵੀ ਆ ਗਿਆ। ਇਸ ਪਿੱਛੋਂ ਦੀਪਕ ਨੇ ਹਥੌੜੇ ਨਾਲ ਤਿੰਨਾਂ ਉੱਤੇ ਹਮਲਾ ਕੀਤਾ, ਪਰ ਉਹ ਲੋਕ ਭੱਜ ਨਿਕਲੇ।

Read More Punjabi News Today

Continue Reading

ਅਪਰਾਧ

ਭਾਣਜੇ ਨੂੰ ਕੰਟਰੈਕਟ ਮੈਰਿਜ ਨਾਲ ਵਿਦੇਸ਼ ਵਿੱਚ ਪੁਚਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗੇ

Published

on

Money-Fraud

ਜਲੰਧਰ, 18 ਅਪ੍ਰੈਲ – ਆਪਣੇ ਭਾਣਜੇ ਨੂੰ ਕੰਟਰੈਕਟ ਮੈਰਿਜ ਨਾਲ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਵਾਲੇ ਮਾਮੇ ਅਤੇ ਉਸ ਦੀ ਔਰਤ ਸਾਥਣ ਖਿਲਾਫ ਪੁਲਸ ਨੇ ਕੇਸ ਦਰਜ ਕੀਤਾ ਹੈ।
ਗੋਰਾਇਆ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਬੋਪਾਰਾਏ ਕਲਾਂ ਦੀ ਹਰਜੀਤ ਕੌਰ ਨੇ ਦੱਸਿਆ ਕਿ ਲਾਲ ਚੰਦ ਨਾਂਅ ਦਾ ਉਸ ਦਾ ਰਿਸ਼ਤੇ ਵਿੱਚੋਂ ਭਰਾ ਏਥੇ ਰਹਿੰਦਾ ਹੈ। ਉਸ ਨੇ ਦੱਸਿਆ ਸੀ ਕਿ ਉਹ ਉਸ ਦੇ ਬੇਟੇ ਪ੍ਰੀਤ ਨੂੰ ਕੰਟ੍ਰੈਕਟ ਮੈਰਿਜ ਨਾਲ ਕੈਨੇਡਾ ਵਿੱਚ ਸੈਟਲ ਕਰਾ ਦੇਵੇਗਾ। ਉਸ ਦਾ ਕਹਿਣਾ ਸੀ ਕਿ ਉਸ ਦੀ ਇੱਕ ਜਾਣਕਾਰ ਗੋਰਾਇਆ ਵਿੱਚ ਰਹਿੰਦੀ ਹੈ, ਜਿਸ ਦੀ ਬੇਟੀ ਕੈਨੇਡਾ ਵਿੱਚ ਪੱਕੀ ਨਾਗਰਿਕ ਹੈ। ਹਰਜੀਤ ਕੌਰ ਨੇ ਹਾਂ ਕੀਤੀ ਤਾਂ ਉਹ ਉਸ ਨਾਲ ਪੱਤੀ ਰਾਉਕੇ ਗੋਰਾਇਆ ਵਿੱਚ ਰਹਿਣ ਵਾਲੀ ਰਿਤੂ ਭਾਟੀਆ ਕੋਲ ਗਿਆ। ਉਥੇ ਰਿਤੂ ਨੇ ਕਿਹਾ ਕਿ ਉਸ ਦੀ ਭਾਣਜੀ ਕੈਨੇਡਾ ਵਿੱਚ ਹੈ। ਉਹ ਉਸ ਨਾਲ ਪ੍ਰੀਤ ਦੀ ਕੰਟਰੈਕਟ ਮੈਰਿਜ ਕਰਵਾ ਦੇਵੇਗੀ ਤੇ ਫਿਰ ਉਸ ਨੂੰ ਕੈਨੇਡਾ ਭੇਜ ਦੇਵੇਗੀ। 15 ਲੱਖ ਦਾ ਸੌਦਾ ਹੋਇਆ ਤਾਂਉਨ੍ਹਾਂ ਨੇ ਦਸ ਲੱਖ ਰੁਪਏ ਲੈ ਲਏ। ਇਸ ਪਿੱਛੋਂ ਉਸ ਦੇ ਬੇਟੇ ਦਾ ਨਾ ਵਿਆਹ ਕਰਵਾਇਆ ਅਤੇ ਨਾ ਉਸ ਨੂੰ ਵਿਦੇਸ਼ ਵਿੱਚ ਸੈਟਲ ਕੀਤਾ ਗਿਆ। ਪੁਲਸ ਜਾਂਚ ਵਿੱਚ ਪਤਾ ਲੱਗਾ ਕਿ ਸ਼ਿਕਾਇਤਕਰਤਾ ਦਾ ਭਰਾ ਦੂਸਰੀ ਔਰਤ ਤੋਂ ਕਮਿਸ਼ਨ ਲੈਂਦਾ ਸੀ।

Read More Latest Crime News

Continue Reading

ਅਪਰਾਧ

ਰਾਜਸਾਂਸੀ ਹਵਾਈ ਅੱਡੇ ਤੋਂ ਅੱਸੀ ਲੱਖ ਦਾ ਸੋਨਾ ਬਰਾਮਦ ਕਰਨ ਪਿੱਛੋਂ ਦੋ ਗ੍ਰਿਫਤਾਰ

Published

on

arrested

ਰਾਜਾਸਾਂਸੀ, 18 ਅਪ੍ਰੈਲ – ਕੱਲ੍ਹ ਰਾਤ ਸ਼ਾਰਜਾਹ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਪਹੁੰਚੀ ਇੰਡੀਗੋ ਏਅਰਲਾਈਨਜ਼ ਦੀ ਹਵਾਈ ਉਡਾਣਤੋਂ ਕਸਟਮ ਵਿਭਾਗ ਨੇ 1848 ਗਰਾਮ ਸੋਨਾ ਬਰਾਮਦ ਕੀਤਾ ਹੈ, ਜਿਸ ਦੀ ਬਾਜ਼ਾਰੀ ਕੀਮਤ ਕਰੀਬ ਅੱਸੀ ਲੱਖ ਦੱਸੀ ਗਈ ਹੈ। ਇਹ ਸੋਨਾ ਜਹਾਜ਼ ਦੀ ਸੀਟ ਵਿੱਚੋਂ ਮਿਲਿਆ ਤੇ ਇਸ ਬਾਰੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਪ੍ਰਵੇਸ਼ ਜੋਸ਼ੀ ਵਾਸੀ ਫਤਿਹਗੜ੍ਹ ਸਾਹਿਬ ਅਤੇ ਨਰਿੰਦਰ ਕੁਮਾਰ ਜੋਸ਼ੀ ਵਾਸੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ।
ਜਾਣਕਾਰ ਸੂਤਰਾਂ ਅਨੁਸਾਰ ਉਕਤ ਯਾਤਰੀਆਂ ਵੱਲੋਂ ਸ਼ਾਰਜਾਹ ਤੋਂ ਇੰਡੀਗੋ ਏਅਰਲਾਈਨਜ਼ ਵਿੱਚ ਸਫਰ ਕਰਨ ਦੌਰਾਨ ਸੋਨੇੇ ਦੇ ਗਹਿਣੇ ਜਹਾਜ਼ ਦੀ ਸੀਟ ਦੇ ਅੰਦਰਲੇ ਖੀਸੇ (ਜੇਬ) ਵਿੱਚ ਲੁਕੋ ਕੇ ਰੱਖੇ ਸਨ। ਉਡਾਣ ਦੇ ਇੱਥੇ ਪੁੱਜਣ ਮੌਕੇ ਯਾਤਰੀ ਜਹਾਜ਼ ਵਿੱਚੋਂ ਉਤਰ ਕੇ ਜਦ ਯਾਤਰੀ ਹਾਲ ਵਿੱਚ ਪੁੱਜੇ ਤਾਂਜਹਾਜ਼ ਵਿੱਚ ਸਫਾਈ ਅਮਲੇ ਵੱਲੋਂ ਸਫਾਈ ਕਰਨ ਮੌਕੇ ਉਕਤ ਸੋਨੇ ਦੇ ਗਹਿਣੇ ਬਰਾਮਦ ਕਰ ਕੇ ਇਸ ਦੀ ਜਾਣਕਾਰੀ ਹਵਾਈ ਅੱਡੇ ਉੱਤੇਕਸਟਮ ਅਧਿਕਾਰੀਆਂ ਨੂੰ ਦਿੱਤੀ ਤਾਂ ਕਸਟਮ ਅਧਿਕਾਰੀਆਂ ਵੱਲੋਂ ਕਾਰਵਾਈ ਕਰਦਿਆਂ ਉਸ ਸੀਟ ਨੰਬਰ ਵਾਲੇ ਯਾਤਰੀਆਂ ਨੂੰ ਰੋਕ ਕੇ ਕਾਬੂ ਕਰ ਲਿਆ ਗਿਆ ਤੇ ਬਣਦੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।

Read More Punjab Crime Latest Breaking News

Continue Reading

ਰੁਝਾਨ


Copyright by IK Soch News powered by InstantWebsites.ca