World's largest cricket stadium inaugurated in Ahmedabad
Connect with us [email protected]

ਖੇਡਾਂ

ਸੰਸਾਰ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਅਹਿਮਦਾਬਾਦ ਵਿੱਚ ਉਦਘਾਟਨ

Published

on

ਸਟੇਡੀਅਮ ਦਾ ਨਾਂਅ ਨਰਿੰਦਰ ਮੋਦੀ ਦੇ ਨਾਂਅ ਉੱਤੇ ਰੱਖਿਆ ਗਿਆ
ਅਹਿਮਦਾਬਾਦ, 24 ਫਰਵਰੀ, – ਇਸ ਸ਼ਹਿਰ ਵਿੱਚ ਅੱਜ ਸੰਸਾਰ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਰ ਦਿੱਤਾ ਹੈ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਇਸ ਸਟੇਡੀਅਮ ਦਾ ਨਾਂ ਨਰਿੰਦਰ ਮੋਦੀ ਸਟੇਡੀਅਮ ਹੋਵੇਗਾ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਦਘਾਟਨ ਮੌਕੇ ਕੀਤੇ ਭਾਸ਼ਣ ਵਿੱਚਆਖਿਆ ਕਿ ਮੋਟੇਰਾਵਿੱਚ ਸਰਦਾਰ ਵੱਲਭ ਭਾਈ ਪਟੇਲ ਸਪੋਰਟਸ ਐਨਕਲੇਵ ਅਤੇ ਨਰਿੰਦਰ ਮੋਦੀ ਸਟੇਡੀਅਮ ਨਾਲ ਨਾਰਨਪੁਰਾਵਿੱਚਸਪੋਰਟਸਕੰਪਲੈਕਸ ਵੀ ਬਣਾਇਆ ਜਾਵੇਗਾ, ਜਿਸ ਵਿੱਚ ਹਰ ਤਰ੍ਹਾਂ ਦੇ ਅੰਤਰਰਾਸ਼ਟਰੇ ਮੁਕਾਬਲੇ ਹੋ ਸਕਣਗੇ, ਜਿਨ੍ਹਾਂ ਵਿੱਚ ਉਲੰਪਿਕ ਤੱਕ ਕਰਵਾਉਣ ਦੀ ਸੰਭਾਵਨਾ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਹਿਮਦਾਬਾਦ ਨੂੰ ਭਾਰਤ ਦੇ ‘ਸਪੋਰਟਸ ਸਿਟੀ’ ਵਜੋਂ ਜਾਣਿਆ ਜਾਵੇਗਾ। ਇਸ ਸਟੇਡੀਅਮ ਦਾ ਨਾਮ ਬਦਲ ਕੇ ਨਰਿੰਦਰ ਮੋਦੀ ਦੇ ਨਾਂਅ ਉੱਤੇ ਰੱਖਣ ਦੇ ਸਵਾਲ ਉੱਤੇ ਅਮਿਤ ਸ਼ਾਹ ਨੇ ਕਿਹਾ ਕਿ ‘ਇਹ ਫ਼ੈਸਲਾ ਸਾਡਾ ਸੀ, ਕਿਉਂਕਿ ਇਹ ਨਰਿੰਦਰ ਮੋਦੀ ਦਾ ਡਰੀਮ ਪ੍ਰਾਜੈਕਟ ਸੀ। ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਮੋਦੀ ਨੇ ਇਸ ਸਟੇਡੀਅਮ ਦਾ ਸੁਫ਼ਨਾ ਲਿਆ ਸੀ, ਉਦੋਂ ਉਹ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵੀ ਸਨ। ਅੱਜ ਉਨ੍ਹਾ ਦਾ ਸੁਫ਼ਨਾ ਸੱਚ ਹੋ ਰਿਹਾ ਹੈ। ਇਸ ਲਈ ਅਸੀਂ ਫ਼ੈਸਲਾ ਲਿਆ ਕਿ ਇਹ ਸਟੇਡੀਅਮ ਜਿਸ ਦਾ ਸੁਫ਼ਨਾ ਹੈ, ਉਸ ਦੇ ਨਾਮ ਉੱਤੇ ਹੀ ਇਸ ਦਾ ਨਾਮ ਵੀ ਹੋਵੇਗਾ।’ ਸ਼ਾਹ ਨੇ ਕਿਹਾ, “ਏਦਾਂ ਦੀਆਂ ਖੇਡ ਸਹੂਲਤਾਂ ਇੱਕੋ ਸ਼ਹਿਰ ਵਿਚ ਕਿਤੇ ਨਹੀਂ ਹਨ। ਅਹਿਮਦਾਬਾਦ ਨੂੰ ਮੋਦੀ ਜੀ ਨੇ ਦੇਸ਼ ਦੀ ‘ਹੈਰੀਟੇਜ ਸਿਟੀ’ ਬਣਾਇਆ ਅਤੇ ਅੱਗੋਂ ਇਹ ਖੇਡ ਸਿਟੀ ਬਣਨ ਨੂੰ ਤਿਆਰ ਹੈ। ਅਹਿਮਦਾਬਾਦ ਭਾਰਤ ਦੇ ਖੇਡ ਸਿਟੀ ਵਜੋਂ ਜਾਣਿਆ ਜਾਵੇਗਾ।”

ਖੇਡਾਂ

ਭਾਰਤੀਆਂ ਉਤੇ ਸਵਾਲ ਉਠਾਉਣ ਵਾਲਾ ਈਰਾਨ ਦਾ ਫੁੱਟਬਾਲ ਕਲੱਬ ਸਵਾਲਾਂ ਦੇ ਘੇਰੇ `ਚ

Published

on

football

ਨਵੀਂ ਦਿੱਲੀ, 16 ਅਪ੍ਰੈਲ – ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ ਆਈ ਐਫ ਐਫ) ਨੇ ਈਰਾਨੀ ਕਲੱਬ ਪਰਸੇਪੋਲਿਸ ਦੇ ਖਿਲਾਫ ਏਸ਼ੀਅਨ ਫੁੱਟਬਾਲ ਫੈਡਰੇਸ਼ (ਏ ਐਫ ਸੀ) ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਇਸ ਨੇ ਟਵਿੱਟਰ ਉੱਤੇ ਭਾਰਤੀਆਂ ਅਤੇ ਏ ਆਈ ਐਫ ਐਫ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ।
ਪਰਸੇਪੋਲਿਸ ਨੇ ਗੋਆ ਵਿੱਚ ਏ ਐਫ ਸੀ ਚੈਂਪੀਅਨਸ ਲੀਗ ਦੇ ਮੁਕਾਬਲੇ ਖੇਡਣੇ ਸਨ, ਪਰ ਈਰਾਨੀ ਕਲੱਬ ਦਾ ਦਾਅਵਾ ਸੀ ਕਿ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਗੋਆ ਆਉਣ ਦੀ ਮਨਜ਼ੂਰੀ ਨਹੀਂ ਦਿੱਤੀ। ਇਸ ਪਿੱਛੋਂ ਪਰਸੇਪੋਲਿਸ ਕਲੱਬ ਨੇ ਟਵਿੱਟਰ ਉੱਤੇ ਏ ਆਈ ਐਫ ਐਫ ਅਤੇ ਭਾਰਤੀ ਮੂਲ ਦੇ ਲੋਕਾਂ ਦੇ ਸਨਮਾਨ ਨੂੰ ਠੇਸ ਲਾਉਣ ਵਾਲੀ ਪੋਸਟ ਕੀਤੀ। ਏ ਆਈ ਐਫ ਐਫ ਨੇ ਈਰਾਨੀ ਕਲੱਬ ਦੇ ਖਿਲਾਫ ਏ ਐਫ ਸੀ ਨੂੰ ਸ਼ਿਕਾਇਤ ਦੇ ਕੇ ਸਖਤ ਕਾਰਵਾਈ ਦੀ ਮੰਗ ਕੀਤੀ। ਈਰਾਨੀ ਕਲੱਬ ਨੇ ਆਪਣੀ ਪੋਸਟ ਹਟਾ ਕੇ ਮੁਆਫੀ ਮੰਗ ਲਈ ਹੈ। ਏ ਆਈ ਐਫ ਐਫ ਦੇ ਇੱਕ ਸੂਤਰ ਨੇ ਕਿਹਾ ਕਿ ਕਲੱਬ ਦੀ ਉਹ ਪੋਸਟ ਇਤਰਾਜ਼ਯੋਗ ਹੈ ਅਤੇ ਇਹ ਭਾਰਤੀ ਮੂਲ ਦੇ ਲੋਕਾਂ ਦੀ ਸ਼ਾਨ ਨੂੰ ਠੇਸ ਲਾਉਂਦੀ ਹੈ। ਭਾਰਤ ਦਾ ਇਤਿਹਾਸ ਅਤੇ ਸੰਸਕ੍ਰਿਤੀ ਸਨਮਾਨ ਦੀ ਪ੍ਰਤੀਕ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਵਰਨਣ ਯੋਗ ਹੈ ਕਿ ਏ ਐਫ ਸੀ ਟੂਰਨਾਮੈਂਟ ਦੀ ਸ਼ੁਰੂਆਤ 14 ਅਪ੍ਰੈਲ ਤੋਂ ਹੋ ਗਈ ਤੇ ਪਰਸੇਪੋਲਿਸ ਨੇ ਕਿਹਾ ਸੀ ਕਿ ਉਹ ਸ਼ਨੀਵਾਰ ਤੱਕ ਚਾਰਟਰਡ ਫਲਾਈਟ ਰਾਹੀਂ ਗੋਆ ਆਉਣਾ ਚਾਹੰੁਦੇ ਹਨ, ਪਰ ਉਸ ਨੂੰ ਮਨਜ਼ੂਰੀ ਨਹੀਂ ਮਿਲ ਸਕੀ। ਇਸ ਦੀ ਭੜਾਸ ਕਲੱਬ ਨੇ ਟਵੀਟ ਕਰ ਕੇ ਕੱਢੀ। ਏ ਆਈ ਐਫ ਐਫ ਦੇ ਸੂਤਰ ਨੇ ਕਿਹਾ ਕਿ ਉਨ੍ਹਾਂ ਨੂੰ ਦੱਸ ਦਿੱਤਾ ਸੀ ਕਿ ਐਤਵਾਰ ਤੱਕ ਗੋਆ ਹਵਾਈ ਅੱਡੇ ਉੱਤੇ ਜਗ੍ਹਾ ਖਾਲੀ ਹੋਵੇਗੀ ਤਾਂ ਮਨਜ਼ੂਰੀ ਮਿਲ ਜਾਏਗੀ। ਉਨ੍ਹਾਂ ਨੇ ਆਪਣੇ ਜ਼ਰੂਰੀ ਕਾਗਜ਼ ਵੀ ਜਮ੍ਹਾਂ ਨਹੀਂ ਕਰਵਾਏ ਸਨ।

Read More Today Sports News in Punjabi

Continue Reading

ਖੇਡਾਂ

ਭਾਰਤ ਦੀ ਸਰਿਤਾ ਨੇ ਸੰਸਾਰ ਕੁਸ਼ਤੀ ਮੁਕਾਬਲੇ ਵਿੱਚ ਗੋਲਡ ਜਿੱਤਿਆ

Published

on

sarita-mor

ਸੋਨੀਪਤ, 15 ਅਪਰੈਲ, – ਕਜ਼ਾਕਿਸਤਾਨ ਦੇ ਅਲਮਾਟੀ ਵਿਚ ਇਸ ਵੇਲੇ ਚੱਲਦੀ ਪਈ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਵੀਰਵਾਰ ਨੂੰ ਹਰਿਆਣਾ ਦੀਆਂ ਧੀਆਂ ਨੇ ਦਮ ਦਿਖਾਇਆ। ਸੋਨੀਪਤ ਦੀ ਧੀ ਸਰਿਤਾ ਮੋਰ ਨੇ ਅੱਜ ਪਹਿਲਾ ਮੁਕਾਬਲਾ ਹਾਰਨ ਪਿੱਛੋਂ ਵਿਦੇਸ਼ੀ ਮਹਿਲਾ ਭਲਵਾਨ ਨੂੰ ਹਰਾ ਕੇ ਗੋਲਡ ਮੈਡਲ ਜਿੱਤ ਲਿਆ।
ਇਸ ਤੋਂ ਪਹਿਲਾ ਸਰਿਤਾ ਮੋਰ ਅੱਜ ਦੀ ਪਹਿਲੀ ਕੁਸ਼ਤੀ ਵਿਚ ਮੰਗੋਲੀਅਨ ਭਲਵਾਨ ਤੋਂ ਇਕ ਪੁਆਇੰਟ ਨਾਲ ਹਾਰ ਗਈ ਸੀ, ਪਰ ਫਾਈਨਲ ਵਿਚ ਦੋਵੇਂ ਫਿਰ ਆਹਮੋ-ਸਾਹਮਣੇ ਹੋਈਆਂ ਤੇ ਸਰਿਤਾ ਨੇ ਹਾਰ ਦਾ ਬਦਲਾ ਲੈਂਦੇ ਹੋਏ ਮੰਗੋਲੀਅਨ ਭਲਵਾਨ ਨੂੰ ਹਰਾ ਕੇ ਸੋਨ ਤਮਗਾਜਿੱਤ ਲਿਆ। ਸਰਿਤਾ ਭਾਰਤ ਦੀਪ ਹਿਲੀ ਭਲਵਾਨ ਹੈ, ਜਿਨ੍ਹਾਂ ਨੇ ਇਸ ਚੈਂਪੀਅਨਸ਼ਿਪ ਵਿਚ ਲਗਾਤਾਰ ਦੋ ਸਾਲ ਗੋਲਡ ਜਿੱਤੇ ਹਨ। ਇਸ ਤੋਂ ਬਿਨਾ ਪਹਿਲਵਾਨ ਸੀਮਾ ਤੇ ਪੂਜਾ ਨੇ ਅੱਜ ਕਾਂਸੇ ਦੇ ਮੈਡਲ ਜਿੱਤੇ ਹਨ। ਅੱਜ ਵੀਰਵਾਰ ਚਾਰ ਭਾਰਤੀ ਮਹਿਲਾ ਭਲਵਾਨਾਂ ਦੇ ਮੁਕਾਬਲਿਆਂ ਵਿਚ ਸਭ ਤੋਂ ਪਹਿਲਾਂ 59 ਕਿਲੋਗ੍ਰਾਮ ਭਾਰ ਵਰਗ ਵਿੱਚ ਸਰਿਤਾ ਮੋਰ ਦਾ ਮੁਕਾਬਲਾ ਮੰਗੋਲੀਅਨ ਭਲਵਾਨ ਬਾਤਾਰਜਾਵਾਸ ਨਾਲ ਸੀ। ਇਸ ਵਿਚ ਮੰਗੋਲੀਅਨ ਭਲਵਾਨ ਨੇ ਸਰਿਤਾ ਨੂੰ 5-4 ਨਾਲ ਹਰਾਇਆ। ਇਸ ਪਿੱਛੋਂ ਸਰਿਤਾ ਨੇ ਚੰਗਾ ਪ੍ਰਦਸ਼ਨ ਕਰ ਕੇ ਅਗਲੇ ਮੁਕਾਬਲੇ ਵਿਚ ਕਜ਼ਾਕਿਸਤਾਨੀ ਭਲਵਾਨ ਨੂੰ 10-0 ਤੇ ਫਿਰ ਕਿਰਗਿਸਤਾਨੀ ਭਲਵਾਨ ਨੂੰ 11-0 ਨਾਲ ਹਰਾ ਦਿੱਤਾ। ਇਸ ਪਿੱਛੋਂ ਕ੍ਰਾਸ ਸੈਮੀਫਾਈਨਲ ਤੋਂ ਬਾਅਦ ਗੋਲਡ ਮੈਡਲ ਲਈ ਮੰਗੋਲੀਅਨ ਭਲਵਾਨ ਬਾਤਾਰਜਾਵਾਸ ਅਤੇ ਸਰਿਤਾ ਮੁੜ ਕੇ ਆਹਮੋ ਸਾਹਮਣੇ ਸਨ। ਮੰਗੋਲੀਅਨ ਭਲਵਾਨ ਨੇ 7-1 ਦੀ ਬੜ੍ਹਤ ਬਣਾ ਲਈ, ਪਰ ਸਰਿਤਾ ਨੇ ਮੈਚ ਦਾ ਰੁਖ਼ ਪਲਟ ਕੇ ਆਖ਼ਰੀ ਸਮੇਂ ਵਿਚ 10-7 ਨਾਲ ਕੁਸ਼ਤੀ ਜਿੱਤ ਕੇ ਗੋਲਡ ਮੈਡਲ ਲੈਣ ਦਾ ਹੱਕ ਹਾਸਲ ਕਰ ਲਿਆ।

Read More Today Sports News in Punjabi

Continue Reading

ਖੇਡਾਂ

ਅੰਸ਼ੂ ਅਤੇ ਸੋਨਮ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ

Published

on

Anshu-and-Sonam

ਅਲਮਾਟੀ (ਕਜ਼ਾਕਿਸਤਾਨ), 11 ਅਪ੍ਰੈਲ – ਭਾਰਤੀ ਯੁਵਾ ਪਹਿਲਵਾਨ ਅੰਸ਼ੂ ਮਲਿਕ ਅਤੇ ਸੋਨਮ ਮਲਿਕ ਨੇ ਇਥੇ ਕੱਲ੍ਹ ਏਸ਼ੀਅਨ ਓਲੰਪਿਕ ਕੁਆਲੀਫਾਈਰ ‘ਚ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਲਈ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ, ਜਦ ਕਿ ਸਾਕਸ਼ੀ ਮਲਿਕ ਦਾ ਰਸਤਾ ਬੰਦ ਹੋ ਗਿਆ ਹੈ।
ਜੂਨੀਅਰ ਤੋਂ ਸੀਨੀਅਰ ਵਰਗ ਵਿੱਚ ਪਹੁੰਚੀ 19 ਸਾਲਾ ਅੰਸ਼ੂ ਤੇ 18 ਸਾਲਾ ਸੋਨਮ ਤੋਂ ਪਹਿਲਾਂ ਅਨੁਭਵੀ ਵਿਨੇਸ਼ ਫੋਗਾਟ (53 ਕਿਲੋਗਰਾਮ) ਨੇ ਓਲੰਪਿਕ ਵਿੱਚ ਜਗ੍ਹਾ ਬਣਾਈ ਸੀ। ਇਸ ਤਰ੍ਹਾਂ ਤਿੰਨ ਮਹਿਲਾ ਖਿਡਾਰਨਾਂ ਟੋਕੀਓ ਖੇਡਾਂ ਵਿੱਚ ਆਪਣਾ ਦਾਅਵਾ ਪੇਸ਼ ਕਰਨਗੀਆਂ। ਵਿਨੇਸ਼ ਨੇ 2019 ਵਿੱਚ ਵਿਸ਼ਵ ਚੈਪੀਅਨਸ਼ਿਪ ਨਾਲ ਕੁਆਲੀਫਾਈ ਕੀਤਾ ਸੀ। ਭਾਰਤ ਦੇ ਕੁੱਲ ਮਿਲਾ ਕੇ ਸੱਤ ਪਹਿਲਵਾਨ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਚੁੱਕੇ ਹਨ। ਪੁਰਸ਼ਾਂ ਵਿੱਚ ਬਜਰੰਗ (57 ਕਿਲੋਗਰਾਮ) ਤੇ ਦੀਪਕ ਪੂਨੀਆ (86 ਕਿਲੋਗਰਾਮ) ਨੇ ਵੀ ਫਰੀ ਸਟਾਈਲ ਵਰਗ ਵਿੱਚ ਕੁਆਲੀਫਾਈ ਕੀਤਾ ਹੈ। ਅੰਸ਼ੂ ਨੇ 57 ਕਿਲੋਗਰਾਮ ਵਿੱਚ ਪੂਰਾ ਦਬਦਬਾ ਦਿਖਾਇਆ, ਜਦ ਕਿ ਸੋਨਮ ਵੀ 62 ਕਿਲੋਗਰਾਮ ਵਿੱਚ ਪਿੱਛੇ ਨਾ ਰਹੀ। ਸੋਨਮ ਨੇ ਕੋਟਾ ਹਾਸਲ ਕਰ ਕੇ ਰੀਓ ਓਲੰਪਿਕ ਦੀ ਤਮਗਾ ਜੇਤੂ ਸਾਕਸ਼ੀ ਮਲਿਕ ਲਈ ਰਸਤਾ ਬੰਦ ਕਰ ਦਿੱਤਾ ਹੈ ਅਤੇ ਸਾਕਸ਼ੀ ਦੀਆਂ ਉਮੀਦਾਂ ਖਤਮ ਹੋ ਗਈਆਂ।

Read More Today Sports News in Punjabi

Continue Reading

ਰੁਝਾਨ


Copyright by IK Soch News powered by InstantWebsites.ca