World number one Novak Djokovic has won the Australian Open for
Connect with us [email protected]

ਖੇਡਾਂ

ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਨੇ ਆਸਟ੍ਰੇਲੀਅਨ ਓਪਨ ਨੌਵੀਂ ਵਾਰ ਜਿੱਤਿਆ

Published

on

ਮੈਲਬੌਰਨ, 21 ਫਰਵਰੀ, – ਸੰਸਾਰ ਦੇ ਨੰਬਰ ਵੰਨ ਖਿਡਾਰੀ ਨੋਵਾਕ ਜੋਕੋਵਿਕ ਨੇ ਆਸਟ੍ਰੇਲੀਅਨ ਗਰੈਂਡ ਸਲੈਮ ਵਿਚ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਐਤਵਾਰ ਨੂੰ ਇੱਥੇ ਹੋਏ ਨੌਂਵੀਂ ਵਾਰ ਮਰਦ ਸਿੰਗਲਜ਼ ਫਾਈਨਲਜ਼ ਵਿਚ ਡੇਨਿਲ ਮੇਦਵੇਦੇਵ ਨੂੰ ਹਰਾ ਕੇ ਨੌਵੀਂ ਵਾਰ ਖ਼ਿਤਾਬ ਇਹ ਜਿੱਤ ਲਿਆ ਹੈ। ਜੋਕੋਵਿਕ ਨੇ ਇਸ ਦੇ ਨਾਲ ਹੀ 18ਵਾਂ ਗਰੈਂਡ ਸਲੈਮ ਦਾ ਖ਼ਿਤਾਬ ਜਿੱਤ ਕੇ ਰੋਜਰ ਫੈਡਰਰ ਅਤੇ ਰਾਫੇਲ ਨਡਾਲ ਦੇ ਮਰਦ ਸਿੰਗਲਜ਼ ਵਿਚ ਰਿਕਾਰਡ 20 ਗਰੈਂਡ ਸਲੈਮ ਖ਼ਿਤਾਬ ਦੀ ਬਰਾਬਰੀ ਕਰਨ ਵੱਲ ਕਦਮ ਵਧਾਏ ਹਨ।
ਆਸਟ੍ਰੇਲੀਅਨ ਗਰੈਂਡ ਸਲੈਮ ਦੇ ਫਾਈਨਲ ਵਿਚ ਜੋਕੋਵਿਕ ਨੇ ਜ਼ੋਰਦਾਰ ਸਰਵਿਸ ਤੇ ਰਿਟਰਨ ਦੇਣ ਤੋਂ ਇਲਾਵਾ ਬੇਸਲਾਈਨ ਉੱਤੇ ਦਬਦਬਾ ਬਣਾਉਂਦੇ ਹੋਏ ਮੇਦਵੇਦੇਵ ਨੂੰ 7-5, 6-2, 6-2 ਨਾਲ ਸਿੱਧੇ ਸੈੱਟਾਂ ਵਿਚ ਮਾਤ ਦੇਂਦੇ ਹੋਏ ਮੈਲਬੌਰਨ ਪਾਰਕ ਵਿਚ ਲਗਾਤਾਰ ਤੀਸਰੇ ਖ਼ਿਤਾਬ ਵਾਲਾ ਇਹ ਮੈਚ ਇਕ ਘੰਟੇ 53 ਮਿੰਟ ਵਿਚ ਜਿੱਤ ਲਿਆ।
ਸਰਬੀਆਈ ਖਿਡਾਰੀ ਜੋਕੋਵਿਕ ਦੇ ਦਬਦਬੇ ਦਾ ਅੰਦਾਜ਼ਾ ਏਥੋਂ ਲਾਇਆ ਜਾ ਸਕਦਾ ਹੈ ਕਿ ਇਕ ਸਮੇਂ ਉਨ੍ਹਾਂ ਨੇ 13 ਵਿਚੋਂ 11 ਗੇਮਾਂ ਜਿੱਤ ਕੇ ਮੈਚ ਵਿਚ ਆਪਣੀ ਪਕੜ ਮਜ਼ਬੂਤ ਕੀਤੀ। ਦੂਸਰੇ ਸੈੱਟ ਤੱਕ ਹੀ ਜੋਕੋਵਿਕ ਦੇ ਦਬਦਬੇ ਨੇ ਮੇਦਵੇਦੇਵ ਨੂੰ ਨਿਰਾਸ਼ ਕਰ ਦਿੱਤਾ ਤੇ ਉਹ ਵਾਰ-ਵਾਰ ਹੱਥ ਚੁੱਕ ਕੇ ਆਪਣੇ ਕੋਚ ਵੱਲ ਦੇਖ ਰਹੇ ਸਨ, ਜਿਵੇਂ ਪੁੱਛਦੇ ਹੋਣ ਕਿ ਮੈਂ ਇੱਥੇ ਕੀ ਕਰ ਸਕਦਾ ਹਾਂ? ਪਹਿਲੇ ਸੈੱਟ ਵਿਚ ਮੇਦਵੇਦੇਵ ਥੋੜ੍ਹਾ ਬਹੁਤ ਸੰਘਰਸ਼ ਕਰ ਸਕੇ ਅਤੇ ਸੈੱਟ ਨੂੰ ਟਾਈ ਬ੍ਰੇਕਰ ਵਿਚ ਲੈ ਗਏ ਸਨ, ਪਰ ਜੋਕੋਵਿਕ ਨੇ ਤੀਸਰੇ ਸੈੱਟ ਪੁਆਇੰਟ ਉੱਤੇ ਪਹਿਲਾ ਸੈੱਟ ਜਿੱਤ ਲਿਆ। ਇਸ ਤੋਂ ਬਾਅਦ ਜੋਕੋਵਿਕ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਦੂਸਰਾ ਤੇ ਤੀਸਰਾ ਸੈੱਟ ਜਿੱਤ ਕੇ ਖ਼ਿਤਾਬੀ ਜਿੱਤ ਹਾਸਲ ਕੀਤੀ।
33 ਸਾਲਾ ਜੋਕੋਵਿਕ ਨੇ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਤੇ ਫਾਈਨਲ ਵਿਚ ਆਪਣੇ ਸਾਰੇ 18 ਮੁਕਾਬਲੇ ਜਿੱਤੇ ਹਨ। ਉਸ ਨੇ ਪਿਛਲੇ 10 ਵਿਚੋਂ ਛੇ ਮੇਜਰ ਟੂਰਨਾਮੈਂਟ ਜਿੱਤੇ ਹਨ, ਜਿਸ ਨਾਲ ਘੱਟੋ-ਘੱਟ ਅੱਠ ਮਾਰਚ ਤਕ ਉਨ੍ਹਾਂ ਦਾ ਦੁਨੀਆ ਦਾ ਨੰਬਰ ਇਕ ਖਿਡਾਰੀ ਬਣੇ ਰਹਿਣਾ ਪੱਕਾ ਹੋ ਗਿਆ ਹੈ। ਇਸ ਦੇ ਨਾਲ ਉਹ 311 ਹਫਤਿਆਂ ਤਕ ਚੋਟੀ ਉੱਤੇ ਰਹਿਣਗੇ ਅਤੇ ਫੈਡਰਰ ਦਾ ਰਿਕਾਰਡ ਤੋੜ ਦੇਣਗੇ। ਇਸ ਸਟੇਡੀਅਮ ਵਿਚ ਇਸ ਟੂਰਨਾਮੈਂਟ ਵੇਲੇ ਗਰੈਂਡ ਸਲੈਮ ਚੈਂਪੀਅਨ ਫੈਡਰਰ, ਨਡਾਲ, ਐਂਡੀ ਮਰੇ, ਸਟੇਨ ਵਾਵਰਿੰਕਾ, ਡੋਮੀਨਿੰਕ ਥਿਏਮ ਨੂੰ ਵੀ ਏਦਾਂ ਦੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ ਨੂੰ ਜੋਕੋਵਿਕ ਨੇ ਮੈਲਬੌਰਨ ਵਿਚ ਸੈਮੀਫਾਈਨਲ ਜਾਂ ਫਾਈਨਲ ਵਿਚ ਹਰਾਇਆ।

Click Here To Read Punjabi Sports News

ਖੇਡਾਂ

ਵਿਨੇਸ਼ ਫੋਗਟ ਨੇ ਯੂਕਰੇਨ ਵਿੱਚ ਸੋਨ ਤਗਮਾ ਜਿੱਤਿਆ

Published

on

vinesh vogt

ਕੀਵ, 1 ਮਾਰਚ – ਭਾਰਤੀ ਮਹਿਲਾ ਪਹਿਲਵਾਨ ਵਿਨੇਸ ਫੋਗਟ (53 ਕਿਲੋਗ੍ਰਾਮ) ਨੇ ਕੋਰੋਨਾ ਮਹਾਂਮਾਰੀ ਕਾਰਨ ਲੰਬੇ ਸਮੇਂ ਤੱਕ ਖੇਡ ਤੋਂ ਦੂਰ ਰਹਿਣ ਦੇ ਬਾਅਦ ਇੱਥੇ ਯੂਕਰੇਨੀਅਨ ਰੈਸਲਰਜ਼ ਤੇ ਕੋਚ ਮੈਮੋਰੀਅਲ ਟੂਰਨਾਮੈਂਟ ਰਾਹੀਂ ਕੁਸ਼ਤੀ ਵਿੱਚ ਵਾਪਸੀ ਕਰਦੇ ਹੋਏ ਕੱਲ੍ਹ 2017 ਦੀ ਵਿਸ਼ਵ ਚੈਂਪੀਅਨ ਵੀ. ਕਾਲਾਦਜਿੰਸਕੀ ਨੂੰ ਹਰਾ ਕੇ ਸੋਨੇ ਦਾ ਤਗਮਾ ਆਪਣੇ ਨਾਂਅ ਕੀਤਾ ਹੈ। ਵਿਸ਼ਵ ਦਰਜਾਬੰਦੀ ਵਿੱਚ ਤੀਸਰੇ ਸਥਾਨ ਉੱਤੇ ਕਾਬਜ਼ ਭਾਰਤੀ ਮਹਿਲਾ ਪਹਿਲਵਾਨ ਨੂੰ ਸੱਤਵੇਂ ਸਥਾਨ ਉੱਤੇ ਕਾਬਜ਼ ਬੇਲਾਰੂਸ ਦੀ ਖਿਡਾਰਨ ਨੇ ਸਖ਼ਤ ਟੱਕਰ ਦਿੱਤੀ, ਪਰ 10-8 ਦੀ ਬੜਤ ਕਾਇਮ ਕਰਨ ਬਾਅਦ ਉਨ੍ਹਾਂ ਵਿਰੋਧੀ ਪਹਿਲਵਾਨ ਨੂੰ ਹਾਰ ਦੇ ਮੁਕਾਬਲਾ ਜਿੱਤ ਲਿਆ।
ਵਿਨੇਸ਼ ਨੇ ਮੁਕਾਬਲੇ ਦੇ ਸ਼ੁਰੂ ਵਿੱਚ ਖੱਬੇ ਪੈਰ ਨਾਲ ਕੀਤੇ ਹਮਲੇ ਨਾਲ 4-0 ਦੀ ਬੜਤ ਹਾਸਿਲ ਕਰ ਲਈ, ਪਰ ਕਾਲਾਦਜਿੰਸਕੀ ਨੇ ਸ਼ਾਨਦਾਰ ਚਾਲ ਚੱਲ ਕੇ ਸਕੋਰ 4-4 ਕਰ ਦਿੱਤਾ। ਬਰੇਕ ਦੇ 10 ਸੈਕਿੰਡ ਪਹਿਲਾਂ ਵਿਨੇਸ਼ ਨੇ ਦੋ ਹੋਰ ਪੁਆਇੰਟਲੈ ਕੇ 6-4 ਦੀ ਬੜਤ ਹਾਸਲ ਕਰ ਲਈ। ਵਿਰੋਧੀ ਖਿਡਾਰਨ ਨੇ ਵਿਨੇਸ਼ ਉੱਤੇ ਦਬਾਅ ਬਣਾਉਣ ਪਿੱਛੋਂ ਚਾਰ ਪੁਆਇੰਟਹਾਸਲ ਕਰ ਕੇ ਬੜਤ ਬਣਾਈ, ਪਰ ਭਾਰਤੀ ਪਹਿਲਵਾਨ ਨੇ ਇੱਕ ਵਾਰ ਫਿਰ ਚਾਰ ਪੁਆਇੰਟ ਨਾਲ 10-8 ਦੀ ਬੜਤ ਬਣਾ ਲਈ। ਇਸ ਪਿੱਛੋਂ ਵਿਨੇਸ਼ ਨੇ ਵਿਰੋਧੀ ਖਿਡਾਰਨ ਨੂੰ ਇਸ ਤਰ੍ਹਾਂ ਚਿਤ ਕੀਤਾ ਕਿ ਉਸ ਕੋਲ ਉਠਣ ਦਾ ਕੋਈ ਮੌਕਾ ਨਹੀਂ ਸੀ। ਪਿਛਲੇ ਸਾਲ ਕੋਰੋਨਾ ਕਾਰਨ ਇਸ ਖੇਡ ਵਿੱਚ ਆਈ ਰੁਕਾਵਟ ਦੇ ਬਾਅਦ ਵਿਨੇਸ਼ ਦਾ ਇਹ ਪਹਿਲਾਂ ਮੁਕਾਬਲਾ ਸੀ। ਉਹ ਟੋਕੀਓ ਉਲੰਪਿਕ ਲਈ ਕਆਲੀਫਾਈ ਕਰਨ ਵਾਲੀ ਇਕਲੌਤੀ ਭਾਰਤੀ ਮਹਿਲਾ ਪਹਿਲਵਾਨ ਹੈ।

Continue Reading

ਖੇਡਾਂ

ਸੰਸਾਰ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਅਹਿਮਦਾਬਾਦ ਵਿੱਚ ਉਦਘਾਟਨ

Published

on

ਸਟੇਡੀਅਮ ਦਾ ਨਾਂਅ ਨਰਿੰਦਰ ਮੋਦੀ ਦੇ ਨਾਂਅ ਉੱਤੇ ਰੱਖਿਆ ਗਿਆ
ਅਹਿਮਦਾਬਾਦ, 24 ਫਰਵਰੀ, – ਇਸ ਸ਼ਹਿਰ ਵਿੱਚ ਅੱਜ ਸੰਸਾਰ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਰ ਦਿੱਤਾ ਹੈ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਇਸ ਸਟੇਡੀਅਮ ਦਾ ਨਾਂ ਨਰਿੰਦਰ ਮੋਦੀ ਸਟੇਡੀਅਮ ਹੋਵੇਗਾ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਦਘਾਟਨ ਮੌਕੇ ਕੀਤੇ ਭਾਸ਼ਣ ਵਿੱਚਆਖਿਆ ਕਿ ਮੋਟੇਰਾਵਿੱਚ ਸਰਦਾਰ ਵੱਲਭ ਭਾਈ ਪਟੇਲ ਸਪੋਰਟਸ ਐਨਕਲੇਵ ਅਤੇ ਨਰਿੰਦਰ ਮੋਦੀ ਸਟੇਡੀਅਮ ਨਾਲ ਨਾਰਨਪੁਰਾਵਿੱਚਸਪੋਰਟਸਕੰਪਲੈਕਸ ਵੀ ਬਣਾਇਆ ਜਾਵੇਗਾ, ਜਿਸ ਵਿੱਚ ਹਰ ਤਰ੍ਹਾਂ ਦੇ ਅੰਤਰਰਾਸ਼ਟਰੇ ਮੁਕਾਬਲੇ ਹੋ ਸਕਣਗੇ, ਜਿਨ੍ਹਾਂ ਵਿੱਚ ਉਲੰਪਿਕ ਤੱਕ ਕਰਵਾਉਣ ਦੀ ਸੰਭਾਵਨਾ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਹਿਮਦਾਬਾਦ ਨੂੰ ਭਾਰਤ ਦੇ ‘ਸਪੋਰਟਸ ਸਿਟੀ’ ਵਜੋਂ ਜਾਣਿਆ ਜਾਵੇਗਾ। ਇਸ ਸਟੇਡੀਅਮ ਦਾ ਨਾਮ ਬਦਲ ਕੇ ਨਰਿੰਦਰ ਮੋਦੀ ਦੇ ਨਾਂਅ ਉੱਤੇ ਰੱਖਣ ਦੇ ਸਵਾਲ ਉੱਤੇ ਅਮਿਤ ਸ਼ਾਹ ਨੇ ਕਿਹਾ ਕਿ ‘ਇਹ ਫ਼ੈਸਲਾ ਸਾਡਾ ਸੀ, ਕਿਉਂਕਿ ਇਹ ਨਰਿੰਦਰ ਮੋਦੀ ਦਾ ਡਰੀਮ ਪ੍ਰਾਜੈਕਟ ਸੀ। ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਮੋਦੀ ਨੇ ਇਸ ਸਟੇਡੀਅਮ ਦਾ ਸੁਫ਼ਨਾ ਲਿਆ ਸੀ, ਉਦੋਂ ਉਹ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵੀ ਸਨ। ਅੱਜ ਉਨ੍ਹਾ ਦਾ ਸੁਫ਼ਨਾ ਸੱਚ ਹੋ ਰਿਹਾ ਹੈ। ਇਸ ਲਈ ਅਸੀਂ ਫ਼ੈਸਲਾ ਲਿਆ ਕਿ ਇਹ ਸਟੇਡੀਅਮ ਜਿਸ ਦਾ ਸੁਫ਼ਨਾ ਹੈ, ਉਸ ਦੇ ਨਾਮ ਉੱਤੇ ਹੀ ਇਸ ਦਾ ਨਾਮ ਵੀ ਹੋਵੇਗਾ।’ ਸ਼ਾਹ ਨੇ ਕਿਹਾ, “ਏਦਾਂ ਦੀਆਂ ਖੇਡ ਸਹੂਲਤਾਂ ਇੱਕੋ ਸ਼ਹਿਰ ਵਿਚ ਕਿਤੇ ਨਹੀਂ ਹਨ। ਅਹਿਮਦਾਬਾਦ ਨੂੰ ਮੋਦੀ ਜੀ ਨੇ ਦੇਸ਼ ਦੀ ‘ਹੈਰੀਟੇਜ ਸਿਟੀ’ ਬਣਾਇਆ ਅਤੇ ਅੱਗੋਂ ਇਹ ਖੇਡ ਸਿਟੀ ਬਣਨ ਨੂੰ ਤਿਆਰ ਹੈ। ਅਹਿਮਦਾਬਾਦ ਭਾਰਤ ਦੇ ਖੇਡ ਸਿਟੀ ਵਜੋਂ ਜਾਣਿਆ ਜਾਵੇਗਾ।”

Continue Reading

ਖੇਡਾਂ

ਬਾਰਾਂ ਸਾਲਾ ਕੁੜੀ ਨੇ ਅਰਬ ਸਾਗਰ ਵਿੱਚ 36 ਕਿਲੋਮੀਟਰ ਤਰ ਕੇ ਵਿਸ਼ਵ ਰਿਕਾਰਡ ਬਣਾਇਆ

Published

on

girl record

ਮੁੰਬਈ, 19 ਫਰਵਰੀ – ਭਾਰਤੀ ਸਮੁੰਦਰੀ ਫੌਜ ਦੇ ਸੇਲਰ ਦੀ 12 ਸਾਲਾ ਬੇਟੀ ਨੇ ਆਟਿਜਮ ਸਪੈਕਟ੍ਰਮ ਬੀਮਾਰੀ (ਏ ਐਸ ਡੀ) ਦੇ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਅਰਬ ਸਾਗਰ ਵਿੱਚ 36 ਕਿਲੋਮੀਟਰ ਤਰ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਅਧਿਕਾਰੀਆਂ ਨੇ ਕੱਲ੍ਹ ਇਸ ਬਾਰੇ ਜਾਣਕਾਰੀ ਦਿੱਤੀ।
ਸਮੁੰਦਰ ਫੌਜ ਦੇ ਸੇਲਰ ਮਦਨ ਰਾਏ ਦੀ ਪੁੱਤਰੀ ਜਿਆ ਰਾਏ ਖੁਦ ਏ ਐਸ ਡੀ ਦੀ ਸ਼ਿਕਾਰ ਹੈ। ਉਸ ਨੇ ਬਾਂਦਰਾ-ਵਰਲੀ ਸੀ-ਲਿੰਕ ਤੋਂ ਗੇਟਵੇ ਆਫ ਇੰਡੀਆ ਤੱਕ ਦੂਰੀ ਅੱਠ ਘੰਟੇ 40 ਮਿੰਟ ਵਿੱਚ ਪੂਰੀ ਕੀਤੀ।ਅਧਿਕਾਰੀਆਂ ਨੇ ਕਿਹਾ ਕਿ ਇਹ ਪਿਛਲੇ ਸਾਲ ਵਾਂਗਇੱਕ ਨਵਾਂ ਵਿਸ਼ਵ ਰਿਕਾਰਡ ਹੈ। ਤੈਰਾਕੀ ਪੂਰੀ ਕਰਨ ਪਿੱਛੋਂ ਗ੍ਰੇਟਰ ਮੁੰਬਈ ਏਮੇਚਿਓਰ ਐਕਾਟਿਕ ਐਸੋਸੀਏਸ਼ਨ ਦੇ ਆਗੂ ਜਾਰਿਰ ਐਨ ਬਾਲੀਵਾਲਾ ਅਤੇ ਹੋਰਨਾਂ ਨੇ ਗੇਟਵੇ ਆਫ ਇੰਡੀਆ ਕੋਲ ਇੱਕ ਸਮਾਗਮ ਵਿੱਚ ਟਰਾਫੀ ਦੇ ਕੇ ਜਿ਼ਆ ਨੂੰ ਸਮਾਨਤ ਕੀਤਾ। ਇਸ ਤੋਂ ਪਹਿਲਾਂ ਪਿੱਛਲੇ ਸਾਲ ਫਰਵਰੀ ਵਿੱਚ ਜਿ਼ਆ ਨੇ ਗੇਟਵੇ ਆਫ ਇੰਡੀਆ ਤੋਂ ਐਲੀਫੈਂਟਾ ਦੀਪ ਤੱਕ ਤਿੰਨ ਘੰਟੇ 27 ਮਿੰਟ ਤਰ ਕੇ 14 ਕਿਲੋਮੀਟਰ ਦੂਰੀ ਤਹਿ ਕੀਤੀ ਸੀ।

Continue Reading

ਰੁਝਾਨ


Copyright by IK Soch News powered by InstantWebsites.ca