Second blow to Mukesh Ambani: World drops out of top 10 richest list
Connect with us apnews@iksoch.com

Uncategorized

ਮੁਕੇਸ਼ ਅੰਬਾਨੀ ਨੂੰ ਦੂਸਰਾ ਝਟਕਾ: ਸੰਸਾਰ ਟਾਪ-10 ਅਮੀਰਾਂ ਦੀ ਲਿਸਟ ਤੋਂ ਵੀ ਬਾਹਰ ਨਿਕਲਿਆ

Published

on

mukesh ambani

ਨਵੀਂ ਦਿੱਲੀ, 7 ਜਨਵਰੀ – ਭਾਰਤ ਦੀ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਤਾਜ਼ਾ ਸਰਵੇ ਵਿੱਚ ਨਾ ਏਸ਼ੀਆ ਦੇ ਸਭ ਤੋਂ ਵੱਡੇ ਰਈਸ ਹਨ ਅਤੇ ਨਾ ਦੁਨੀਆ ਦੇ ਟਾਪ-10 ਅਮੀਰਾਂ ਦੀ ਲਿਸਟ ਵਿੱਚ ਸ਼ਾਮਲ ਹਨ। ਕੱਲ੍ਹ ਬੋਤਲ ਬੰਦ ਪਾਣੀ ਅਤੇ ਵੈਕਸੀਨ ਬਣਾਉਣ ਵਾਲੀ ਚੀਨੀ ਕੰਪਨੀ ਦੇ ਮਾਲਕ ਜੁੰਗ ਸ਼ਾਨਸ਼ਾਨ ਨੇ ਮੁਕੇਸ਼ ਅੰਬਾਨੀ ਤੋਂ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਤਾਜ਼ ਖੋਹ ਲਿਆ ਤਾਂ ਉਹ ਦੁਨੀਆ ਦੇ ਰਈਸਾਂ ਦੇ ਟਾਪ-10 ਲਿਸਟ ਤੋਂ ਵੀ ਬਾਹਰ ਹੋ ਗਏ ਹਨ। ਇਹ ਮੁਕੇਸ਼ ਅੰਬਾਨੀ ਲਈ ਦੋਹਰਾ ਝਟਕਾ ਹੈ।
ਫੋਰਬਸ ਦੇ ਰੀਅਲ-ਟਾਈਮ ਬਿਲੀਅਨੇਅਰ ਰੈਂਕਿੰਗ ਵਿੱਚ ਸ਼ਾਨਸ਼ਾਨ ਦੁਨੀਆ ਦੇ ਟਾਪ-10 ਅਮੀਰਾਂ ਦੀ ਲਿਸਟ ਵਿੱਚ ਛੇਵੇਂ ਨੰਬਰ ਤੇ ਪਹੁੰਚ ਗਏ ਹਨ ਅਤੇ ਅੰਬਾਨੀ 12ਵੇਂ ਨੰਬਰ 'ਤੇ ਚਲੇ ਗਏ ਹਨ। ਕੱਲ੍ਹ ਸਵੇਰ ਤੱਕ ਉਹ 10ਵੇਂ ਸਥਾਨ ਉੱਤੇ ਸਨ। ਏਲਨ ਮਸਕ ਦੂਸਰੇ ਨੰਬਰਤੇ ਹਨ ਅਤੇ ਦੁਨੀਆ ਦੇ ਸਭ ਤੋਂ ਵੱਡੇ ਰਈਸ ਐਮਾਜੋਨ ਦੇ ਸੀ ਈ ਓ ਜੇਫ ਬੇਜੋਸ ਦਾ ਤਾਜ਼ ਖੋਹਣ ਦੇ ਕਰੀਬ ਪਹੁੰਚ ਰਹੇ ਹਨ। ਵਰਨਣ ਯੋਗ ਹੈ ਕਿ
ਵਰਨਣ ਯੋਗ ਹੈ ਕਿ ਫੋਰਬਸ ਦੇ ਰੀਅਲ-ਟਾਈਮ ਬਿਲੀਅਨੇਅਰ ਰੈਂਕਿੰਗ ਤੋਂ ਰੋਜ਼ਾਨਾ ਪਬਲਿਕ ਹੋਲਡਿੰਗਸ ਵਿੱਚ ਹੋਣ ਵਾਲੇ ਉਤਾਰ-ਚੜ੍ਹਾਅ ਦੇ ਬਾਰੇ ਜਾਣਕਾਰੀ ਮਿਲਦੀ ਹੈ। ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਸ਼ੇਅਰ ਬਾਜ਼ਾਰ ਖੁਲ੍ਹਣ ਦੇ ਬਾਅਦ ਹਰ ਪੰਜ ਮਿੰਟ ਵਿੱਚ ਇਹ ਇੰਡੈਕਸ ਅਪਡੇਟ ਹੁੰਦਾ ਹੈ। ਜਿਨ੍ਹਾਂ ਲੋਕਾਂ ਦੀ ਜਾਇਦਾਦ ਕਿਸੇ ਪ੍ਰਾਈਵੇਟ ਕੰਪਨੀ ਨਾਲ ਸਬੰਧਤ ਹੈ, ਉਨ੍ਹਾਂ ਦਾ ਨੈਟਵਰਥ ਦਿਨ ਵਿੱਚ ਇੱਕ ਵਾਰ ਅਪਡੇਟ ਹੁੰਦਾ ਹੈ। ਇਸ ਤਰਾਂ ਮੁਕੇਸ਼ ਅੰਬਾਨੀ ਨੂੰ ਸਾਲ ਜਾਂਦੇ-ਜਾਂਦੇ ਦੂਸਰਾ ਝਟਕਾ ਲੱਗ ਗਿਆ। ਪਹਿਲਾਂ ਦੁਨੀਆ ਦੇ 10 ਅਮੀਰਾਂ ਦੀ ਸੂਚੀ ਤੋਂ ਉਹ ਬਾਹਰ ਹੋਏ ਤੇ ਫਿਰ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਖਿਤਾਬ ਵੀ ਖੁੱਸ ਗਿਆ ਹੈ। ਜਨਵਰੀ ਵਿੱਚ ਹੀ ਚੀਨ ਦੇ ਜੁੰਗ ਸ਼ਾਨਸ਼ਾਨ ਤੋਂ ਉਨ੍ਹਾਂ ਨੇ ਆਪਣਾ ਤਾਜ਼ ਵਾਪਸ ਲੈ ਲਿਆ ਸੀ, ਪਰ ਇੱਕ ਵਾਰ ਫਿਰ ਇਹ ਤਾਜ਼ ਉਨ੍ਹਾਂ ਤੋਂ ਖੋਹ ਲਿਆ ਹੈ।

Today Business News

Uncategorized

ਜੱਜ ਸਾਹਿਬ ਨੇ ਕਿਹਾ :ਭੱਜ ਗਈ ਪਤਨੀ ਨੂੰ ਭੁੱਲ ਜਾਓ ਤੇ ਦੂਸਰੀ ਲੱਭੋ

Published

on

law

ਪਟਨਾ, 24 ਜਨਵਰੀ – ਪਟਨਾ ਹਾਈ ਕੋਰਟ ਵਿੱਚ ਇੱਕ ਕੇਸ ਦੀ ਸੁਣਵਾਈ ਦੌਰਾਨ ਦੋਸ਼ੀ ਨੂੰ ਜ਼ਮਾਨਤ ਦਿੰਦੇ ਹੋਏ ਜੱਜ ਨੇ ਕੇਸ ਦਾਇਰ ਕਰਨ ਵਾਲੇ ਪਤੀ ਨੂੰ ਦਿਲਾਸਾ ਦਿੰਦੇ ਹੋਏ ਕਿਹਾ, ‘‘ਜੇ ਪਤਨੀ ਕਿਸੇ ਨਾਲ ਭੱਜ ਗਈ ਹੈ ਤਾਂ ਭੁੱਲ ਜਾਓ। ਦੂਸਰੀ ਲੜਕੀ ਲੱਭ ਲਓ। ਜੋ ਭੱਜ ਗਈ, ਉਹ ਤੁਹਾਡੀ ਕਿੱਥੇ ਰਹੀ?”
ਜਸਟਿਸ ਪੀ ਕੇ ਝਾਅ ਨੇ ਇਹ ਟਿੱਪਣੀ ਉਸ ਸਮੇਂ ਕੀਤੀ, ਜਦ ਬਚਾਅ ਪੱਖ ਦੇ ਸੀਨੀਅਰ ਵਕੀਲ ਵਾਈ ਸੀ ਰਮਾ ਨੇ ਪਤੀ ਵੱਲੋਂ ਸੀਤਾਮੜੀ ਦੇ ਬਥਨਾਹਾ ਥਾਣੇ ਵਿੱਚ ਦਰਜ ਕਰਾਈ ਸਿ਼ਕਾਇਤ ਪੜ੍ਹ ਕੇ ਸੁਣਾਈ। 25 ਸਾਲਾ ਨਾਗੇਂਦਰ ਕੁਮਾਰ ਜੈਸਵਾਲ ਨੇ ਤੀਹ ਨਵੰਬਰ 2017 ਨੂੰ ਤਾਨੀਆ ਉਰਫ ਮਧੂ ਨਾਲ ਵਿਆਹ ਕੀਤਾ ਸੀ। ਇਸ ਦੇ ਬਾਅਦ ਉਹ ਪਤੀ ਨਾਲ ਸਹੁਰੇ ਗਈ, ਪਰ ਕੁਝ ਦਿਨਾਂ ਪਿੱਛੋਂ ਅੱਗੇ ਦੀ ਪੜ੍ਹਾਈ ਜਾਰੀ ਰੱਖਣ ਦੀ ਇੱਛਾ ਪ੍ਰਗਟ ਕੀਤੀ ਅਤੇ ਪਤੀ ਨੇ ਦਰਭੰਗਾ ਦੇ ਕਾਲਜ ਵਿੱਚ ਉਸ ਦਾ ਦਾਖਲਾ ਕਰਵਾ ਦਿੱਤਾ। ਇਸ ਦੌਰਾਨ ਉਹ ਪਟਨੇ ਵਿੱਚ ਗਰਲਜ਼ ਹੋਸਟਲ ਵਿੱਚ ਰਹਿ ਕੇ ਪੇਪਰਾਂ ਦੀ ਤਿਆਰੀ ਕਰਦੀ ਰਹੀ। ਵਕੀਲ ਵਰਮਾ ਨੇ ਕਿਹਾ ਕਿ ਲਾਕਡਾਊਨ ਦੌਰਾਨ 22 ਅਪ੍ਰੈਲ ਨੂੰ ਤਾਨੀਆ ਪੇਕੇ ਜਾ ਕੇ ਆਪਣੇ ਚਾਚੇ ਨਾਲ ਰਹਿਣ ਲੱਗੀ। 23 ਮਈ ਦੀ ਰਾਤ ਉਹ ਓਥੋਂ ਗਾਇਬ ਹੋ ਗਈ ਤੇ ਉਸ ਦਾ ਮੋਬਾਈਲ ਸਵਿਚ ਆਫ ਮਿਲਣ ਲੱਗਾ। ਪਤਾ ਲੱਗਾ ਕਿ ਪਟਨਾ ਵਿੱਚ ਪੜ੍ਹਾਈ ਦੌਰਾਨ ਇੱਕ ਵਿਅਕਤੀ ਨਾਲ ਮੋਬਾਈਲ `ਤੇ ਉਸ ਦੀ ਗੱਲਬਾਤ ਹੁੰਦੀ ਸੀ,ਜਿਸ ਦਾ ਨਾਂਅ ਰਾਜੇਸ਼ ਕੁਮਾਰ ਹੈ। ਪਤੀ ਨੇ ਦਾਅਵਾ ਕੀਤਾ ਕਿ ਉਸ ਦੀ ਪਤਨੀ ਨੂੰ ਰਾਜੇਸ਼ ਕੁਮਾਰ ਲੈ ਕੇ ਭੱਜਾ ਹੈ। ਜੱਜ ਨੇ ਸਾਰੀ ਕਹਾਣੀ ਸੁਣਨ ਪਿੱਛੋਂ ਸੀਨੀਅਰ ਵਕੀਲ ਨਾਲ ਕੁਝ ਗੱਲਬਾਤ ਕੀਤੀ ਅਤੇ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ।

Continue Reading

Uncategorized

ਕੌਮਾਂਤਰੀ ਸਰਹੱਦ ਨੇੜੇ ਬੀ ਐਸ ਐਫ ਨੂੰ ਇੱਕ ਹੋਰ ਸੁਰੰਗ ਲੱਭੀ

Published

on

ਸ੍ਰੀਨਗਰ, 24 ਜਨਵਰੀ – ਸਰਹੱਦੀ ਸੁਰੱਖਿਆ ਫੋਰਸ (ਬੀ ਐਸ ਐਫ) ਨੇ ਕੱਲ੍ਹ ਜੰਮੂ ਖੇਤਰ ਦੇ ਜ਼ਿਲ੍ਹਾ ਕਠੂਆ ਅਤੇ ਹੀਰਾ ਨਗਰ ਸੈਕਟਰ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਉਤੇ ਪਾਕਿਸਤਾਨ ਵੱਲੋਂ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਲਈ ਪੁੱਟੀ ਗਈ ਇੱਕ ਹੋਰ ਜ਼ਮੀਨ ਦੋਜ਼ ਸੁਰੰਗ ਦਾ ਪਤਾ ਲਾ ਕੇ ਇੱਕ ਹੋਰ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪਿਛਲੇ ਦਸ ਦਿਨਾਂ ਚ ਮਿਲੀ ਇਹ ਦੂਜੀ ਸੁਰੰਗ ਹੈ। ਬੀ ਐਸ ਐਫ ਦੇ ਆਈ ਜੀ (ਫਰੰਟੀਅਰ) ਜੇ ਐਸ ਜਮਾਲ ਨੇ ਦੱਸਿਆ ਕਿ ਬੀ ਐਸ ਐਫ ਦੀ ਗਸ਼ਤੀ ਪਾਰਟੀ ਨੂੰ ਸੁਰੰਗ ਦਾ ਪਤਾ ਲਾਉਣ ਦੀ ਮੁਹਿੰਮਤਹਿਤ ਕੱਲ੍ਹ ਸਵੇਰੇ ਅੰਤਰਰਾਸ਼ਟਰੀ ਸਰਹੱਦ ਉਤੇ ਪਾਨੇਸਰ ਬੀ ਓ ਪੀ ਚੌਕੀ ਨੰਬਰ 14 ਅਤੇ 15 ਵਿਚਾਲੇ ਇਹ ਸੁਰੰਗ ਮਿਲੀ ਹੈ। ਸਰਹੱਦ ਦੇ ਆਰ-ਪਾਰ150 ਮੀਟਰ ਲੰਬੀ ਇਹ ਸੁਰੰਗ ਪਾਕਿਸਤਾਨ ਵਾਲੇ ਪਾਸੇ ਤੋਂ ਤੀਹ ਫੁੱਟ ਡੂੰਘੀ ਅਤੇ ਤਿੰਨ ਫੁੱਟ ਚੌੜੀ ਦੱਸੀ ਗਈ ਹੈ। ਬੀ ਐਸ ਐਫ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਛੇੜੀ ਹੋਈ ਹੈ। ਹੀਰਾਨਗਰ ਸੈਕਟਰ ਵਿੱਚ ਪਿਛਲੇ 10 ਦਿਨਾਂ ਦੌਰਾਨ ਪਾਕਿਸਤਾਨ ਵੱਲੋਂ ਬਣਾਈ ਇਹ ਦੂਜੀ ਸੁਰੰਗ ਹੈ। 13 ਜਨਵਰੀ ਨੂੰ ਬੀ ਐਸ ਐਫ ਨੇ ਹੀਰਾਨਗਰ ਦੇ ਬਬੀਆ ਪਿੰਡ ਨੇੜੇ 150 ਮੀਟਰ ਲੰਬੀ, 20 ਫੁੱਟ ਡੂੰਘੀ ਅਤੇ ਢਾਈ ਫੁੱਟ ਚੌੜੀ ਸੁਰੰਗ ਦਾ ਪਤਾ ਲਗਾਇਆ ਸੀ। ਬੀ ਐਸ ਐਫ ਦੇ ਮੁਤਾਬਕ ਉਕਤ ਸੁਰੰਗ ਬਾਰੇ ਬੀ ਐਸ ਐਫ ਨੂੰ ਲਗਾਤਾਰ ਸੂਚਨਾ ਮਿਲ ਰਹੀ ਸੀ। ਨਗਰੋਟਾ ਹਮਲੇ ਪਿੱਛੋਂ ਸਰਹੱਦੀ ਪਿੰਡਾਂ ਵਿਚ ਸੁਰੰਗਾਂ ਦੀ ਖੋਜ ਲਈ ਬੀ ਐਸ ਐਫ ਨੇ ਆਪ੍ਰੇਸ਼ਨ ਸੁਦਰਸ਼ਨ ਚਲਾਇਆ ਹੋਇਆ ਹੈ। ਕੰਟਰੋਲ ਰੇਖਾਤੇ ਫੌਜ ਵੱਲੋਂ ਵਰਤੀ ਜਾ ਰਹੀ ਚੌਕਸੀ ਦੇ ਦੌਰਾਨ ਵੀਪਾਕਿਸਤਾਨ ਅੱਤਵਾਦੀਆਂ ਨੂੰ ਅੰਤਰਾਸ਼ਟਰੀ ਸਰਹੱਦ ਤੋਂ ਘੁਸਪੈਠ ਕਰਵਾਉਣ ਦੀ ਸਾਜ਼ਿਸ਼ ਲਈ ਬਾਜ਼ ਨਹੀਂ ਆ ਰਿਹਾ ਹੈ।

Continue Reading

Uncategorized

ਕਸ਼ਮੀਰੀ ਪੰਡਤ ਦੀ ਲਾਸ਼ ਚੁੱਕ ਕੇ ਮੁਸਲਮ ਗੁਆਂਢੀ ਬਰਫ ਵਿੱਚ 11 ਕਿਲੋਮੀਟਰ ਪੈਦਲ ਤੁਰੇ

Published

on

ਸ੍ਰੀਨਗਰ, 24 ਜਨਵਰੀ – ਕਸ਼ਮੀਰੀਅਤ ਵਿੱਚ ਫਿਰਕੂ ਭਾਈਚਾਰੇ ਦੀ ਸਦੀਆਂ ਪੁਰਾਣੀ ਵਿਰਾਸਤ ਹੈ। ਜਿਹਾਦੀ ਅਨਸਰਾਂ ਨੇ ਇਸ ਨੂੰ ਤੋੜਨ ਦਾ ਕੋਈ ਮੌਕਾ ਨਹੀਂ ਛੱਡਿਆ, ਪਰ ਕਸ਼ਮੀਰੀਆਂ ਨੇ ਕਦੇ ਕਸ਼ਮੀਰੀਅਤ ਨਹੀਂ ਛੱਡੀ, ਸਗੋਂ ਇਹ ਹੋਰ ਮਜ਼ਬੂਤ ਹੋਈ ਹੈ, ਜਿਸ ਦੀ ਹਰ ਥਾਂ ਚਰਚਾ ਹੁੰਦੀ ਹੈ।
ਬੀਤੇ ਦਿਨੀਂ ਕਸ਼ਮੀਰੀ ਪੰਡਿਤ ਭਾਸਕਰ ਨਾਥ ਦੀ ਲਾਸ਼ ਆਪਣੇ ਮੋਢਿਆਂ ਤੇ ਚੁੱਕ ਕੇ ਉਨ੍ਹਾਂ ਦੇ ਮੁਸਲਿਮ ਗੁਆਂਢੀ ਡੇਢ ਫੁੱਟ ਬਰਫ ਨਾਲ ਢੱਕੇ ਰਸਤੇ ਉੱਤੇ ਕਰੀਬ 10 ਕਿਲੋਮੀਟਰ ਤੱਕ ਪੈਦਲ ਚੱਲ ਅਤੇ ਉਨ੍ਹਾਂ ਨੇ ਨਾ ਸਿਰਫ ਮਰਹੂਮ ਗੁਆਂਢੀ ਦੀ ਲਾਸ਼ ਨੂੰ ਬਰਫਬਾਰੀ ਵਿੱਚ ਉਸ ਦੇ ਘਰ ਪਹੁੰਚਾਇਆ, ਬਲਕਿ ਅੰਤਿਮ ਸਸਕਾਰ ਵਿੱਚ ਵੀ ਸਹਿਯੋਗ ਕੀਤਾ। ਇਹ ਘਟਨਾ ਸ਼ੋਪੀਆਂ ਦੇ ਪਰਗੋਚੀ ਪਿੰਡ ਦੀ ਹੈ, ਜਿੱਥੇ ਕਸ਼ਮੀਰੀ ਪੰਡਤ ਭਾਸਕਰਨਾਥ ਰਹਿੰਦੇ ਸਨ। ਜਿਹਾਦੀਆਂ ਨੇ ਸਾਲ 1990 ਦੌਰਾਨ ਜਦ ਕਸ਼ਮੀਰ ਤੋਂ ਪੰਡਤਾਂ ਨੂੰ ਇਸਲਾਮ ਦੇ ਨਾਂਅਤੇ ਘਰੋਂ-ਬੇਘਰ ਕਰ ਦਿਤਾ ਤਾਂ ਭਾਸਕਰਨਾਥ ਨੇ ਆਪਣਾ ਪਿੰਡ ਨਹੀਂ ਛੱਡਿਆ ਸੀ। ਪਰਵਾਰ ਵਿੱਚ ਉਸ ਦਾ ਬੇਟਾ ਅਤੇ ਦੋ ਬੇਟੀਆਂ ਹਨ। ਭਾਸਕਰਨਾਥ ਕੁਝ ਦਿਨਾਂ ਤੋਂ ਬਿਮਾਰ ਸਨ। ਕੱਲ੍ਹ ਤੜਕੇ ਉਨ੍ਹਾਂ ਦੀ ਮੌਤ ਹੋ ਗਈ। ਪਰਵਾਰ ਵਾਲੇ ਲਾਸ਼ ਨੂੰ ਐਂਬੂਲੈਂਸ ਵਿੱਚ ਪਿੰਡ ਲਿਆ ਰਹੇ ਸਨ। ਪਿੰਡ ਤੋਂ ਕਰੀਬ 10 ਕਿਲੋਮੀਟਰ ਪਹਿਲਾਂ ਐਂਬੂਲੈਂਸ ਬਰਫ ਵਿੱਚ ਫਸ ਗਈ। ਮੁਸਲਮਾਨ ਗੁਆਂਢੀ ਪੈਦਲ ਉਨ੍ਹਾਂ ਦੀ ਲਾਸ਼ ਨੂੰ ਮੋਢਿਆਂ `ਤੇ ਚੁੱਕ ਕੇ ਪਿੰਡ ਪਹੁੰਚ ਗਏ।

Continue Reading

ਰੁਝਾਨ


Copyright by IK Soch News powered by InstantWebsites.ca