Woman killed, one injured in elephant collision
Connect with us apnews@iksoch.com

Uncategorized

ਛੋੋਟੇ ਹਾਥੀ ਦੀ ਟੱਕਰ ਨਾਲ ਔਰਤ ਦੀ ਮੌਤ, ਇੱਕ ਜਣਾ ਜ਼ਖ਼ਮੀ

Published

on

murder

ਮਲਸੀਆਂ, 4 ਜਨਵਰੀ – ਲੋਹੀਆਂ ਰੋਡ ‘ਤੇ ਕੱਲ੍ਹ ਸਵੇਰੇ ਛੋਟੇ ਹਾਥੀ ਦੀ ਟੱਕਰ ਕਾਰਨ ਇੱਕ ਔਰਤ ਦੀ ਮੌਤ ਹੋ ਗਈ, ਜਿਸ ਬਾਰੇ ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਅੰਬੋ ਪਤਨੀ ਜੋਗਿਦੰਰ ਸਿੰਘ ਵਾਸੀ ਪੱਤੀ ਲਕਸੀਆਂ (ਮਲਸੀਆਂ) ਆਪਣੀ ਪੋਤਰੀ ਹਰਮਨ ਨੂੰ ਨਾਲ ਲੈ ਕੇ ਲੋਹੀਆਂ ਰੋਡ ਦੇ ਕਿਸੇ ਡੇਰੇ ‘ਤੇ ਜਾ ਰਹੀ ਸੀ ਕਿ ਮਲਸੀਆਂ ਦੇ ਬਾਹਰ ਲੋਹੀਆਂ ਰੋਡ ਉਤੇ ਇੱਕ ਪੈਲੇਸ ਸਾਹਮਣੇ ਮੋਟਰ ਸਾਈਕਲ ਸਵਾਰ ਵਿਅਕਤੀ ਪਵਨ ਉਰਫ਼ ਗੌਰੀ ਪੁੱਤਰ ਰਛਪਾਲ ਸਿੰਘ ਪਿੰਡ ਕੰਨੀਆਂ ਖੁਰਦ (ਸ਼ਾਹਕੋਟ) ਨੂੰ ਰੋਕ ਕੇ ਉਨ੍ਹਾਂ ਨੇ ਅੱਗੇ ਤੱਕ ਲਿਜਾਣ ਲਈ ਮਦਦ ਮੰਗੀ। ਜਦੋਂ ਉਹ (ਅੰਬੋ)ਅਤੇ ਉਸ ਦੀ ਪੋਤਰੀ ਹਰਮਨ ਨੂੰ ਮੋਟਰਸਾਈਕਲ ‘ਤੇ ਬਿਠਾ ਰਿਹਾ ਸੀ ਤਾਂ ਪਿੱਛੋਂ ਇੱਕ ਛੋਟਾ ਹਾਥੀ (ਹਾਫ ਟਰੱਕ) ਆ ਰਿਹਾ ਸੀ, ਜਿਸਦੇ ਅੱਗੇ ਕੋਈ ਅਵਾਰਾ ਪਸ਼ੂ ਆ ਜਾਣ ਕਾਰਨ ਉਸ ਨੂੰ ਬਚਾਉਂਦਾ ਹੋਇਆ ਛੋਟਾ ਹਾਥੀ ਮੋਟਰਸਾਈਕਲ ਵਿੱਚ ਜਾ ਵੱਜਾ। ਛੋਟੇ ਹਾਥੀ ਨੂੰ ਮੁਹੰਮਦ ਨਵਾਬ ਪੁੱਤਰ ਮੁਹੰਮਦ ਅਹਿਸਾਨ ਵਾਸੀ ਪੱਤੀ ਖੁਰਮਪੁਰ (ਮਲਸੀਆਂ) ਚਲਾ ਰਿਹਾ ਸੀ।ਹਾਦਸੇ ਦੌਰਾਨ ਅੰਬੋ ਦਾ ਸਿਰ ਸੜਕ ‘ਤੇ ਵੱਜਾ ਤੇ ਮੋਟਰਸਾਈਕਲ ਸਵਾਰ ਪਵਨ ਉਰਫ ਗੌਰੀ ਦੇ ਵੀ ਕਾਫ਼ੀ ਸੱਟਾਂ ਵੱਜੀਆਂ, ਜਿਨ੍ਹਾਂ ਨੂੰ ਅਚਾਨਕ ਓਥੇ ਪੁੱਜੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਪੁਚਾਇਆ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਨਕੋਦਰ ਰੈਫਰ ਕਰ ਦਿੱਤਾ, ਜਿੱਥੇ ਜਾਂਦੇ ਸਮੇਂ ਅੰਬੋ (56) ਦੀ ਰਸਤੇ ਵਿੱਚ ਮੌਤ ਹੋ ਗਈ ਅਤੇ ਪਵਨ ਜਲੰਧਰ ਦੇ ਇੱਕ ਹਸਪਤਾਲ ‘ਚ ਦਾਖਲ ਹੈ। ਘਟਨਾ ਪਿੱਛੋਂ ਮਲਸੀਆਂ ਪੁਲਸ ਚੌਂਕੀ ਦੇ ਇੰਚਾਰਜ ਐਸ ਆਈ ਸੰਜੀਵਨ ਸਿੰਘ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਘਟਨਾ ਦੀ ਜਾਂਚ ਕਰਨ ਉਪਰੰਤ ਛੋਟੇ ਹਾਥੀ ਸਮੇਤ ਚਾਲਕ ਨੂੰ ਕਾਬੂ ਕਰ ਲਿਆ ਹੈ। ਚੌਂਕੀ ਇੰਚਾਰਜ ਸੰਜੀਵਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਦੇ ਪਤੀ ਜੋਗਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਕੇਸ ਦਰਜ ਕਰ ਲਿਆ ਹੈ।

Uncategorized

ਐਸ ਐਫ ਜੇ ਮਾਮਲੇ ਵਿੱਚ ਐਨ ਆਈ ਏ ਦੇ ਸਾਹਮਣੇ ਚਾਰ ਜਣੇ ਹੋਰ ਪੇਸ਼

Published

on

NIA

ਨਵੀਂ ਦਿੱਲੀ, 20 ਜਨਵਰੀ – ਸਿੱਖਸ ਫਾਰ ਜਸਟਿਸ (ਐਸ ਐਫ ਜੇ) ਦੇ ਕੇਸ ਵਿੱਚ ਚੱਲਦੀ ਜਾਂਚ ਦੇ ਸੰਬੰਧ ਵਿੱਚ ਚਾਰ ਹੋਰ ਲੋਕ ਰਾਸ਼ਟਰੀ ਜਾਂਚ ਏਜੰਸੀ (ਐਨ ਆਈ ਏ) ਦੇ ਸਾਹਮਣੇ ਪੇਸ਼ ਹੋਏ ਹਨ।
ਇਸ ਜਾਂਚ ਨਾਲ ਜੁੜੇ ਐਨ ਆਈ ਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਂਅ ਨਾ ਦੱਸਣ ਦੀ ਸ਼ਰਤ ਤੇ ਕਿਹਾ ਕਿ ‘ਕੱਲ੍ਹ ਗਵਾਹ ਦੇ ਰੂਪ ਵਿੱਚ ਚਾਰ ਵਿਅਕਤੀ ਬਿਆਨ ਦਰਜ ਦੇਣ ਲਈ ਹਾਜ਼ਰ ਹੋਏ।’ ਅਧਿਕਾਰੀ ਨੇ ਕਿਹਾ ਕਿ ਐਤਵਾਰ ਅਤੇ ਸੋਮਵਾਰ ਨੂੰ ਕਰੀਬ ਇੱਕ ਦਰਜਨ ਲੋਕ ਆਪਣੇ ਬਿਆਨ ਦਰਜ ਕਰਵਾਉਣ ਲਈ ਐਨ ਆਈ ਏ ਅੱਗੇ ਪੇਸ਼ ਹੋਏ। ਇਸ ਤੋਂ ਪਹਿਲਾਂ ਐਨ ਆਈ ਏ ਦੇ ਇੱਕ ਅਧਿਕਾਰੀ ਨੇ ਦੱਸਿਆ ਸੀ ਕਿ ਅੱਤਵਾਦ ਰੋਕੂ ਜਾਂਚ ਏਜੰਸੀ ਨੇ ਕਈ ਲੋਕਾਂ ਨੂੰ ਜਾਂਚ ਲਈ ਨੋਟਿਸ ਭੇਜੇ ਹਨ। ਅਧਿਕਾਰੀ ਨੇ ਕਿਹਾ ਕਿ ਇਸ ਕੇਸ ਦੇ ਕੁਝ ਵੇਰਵਿਆਂ ਦਾ ਪਤਾ ਲਾਉਣ ਦੇ ਲਈ ਉਨ੍ਹਾਂ ਨੂੰ ਗਵਾਹ ਦੇ ਰੂਪ ਵਿੱਚ ਬੁਲਾਇਆ ਗਿਆ ਹੈ। ਇਹ ਪੁੱਛੇ ਜਾਣ ਉਤੇ ਕਿ ਪੱਤਰਕਾਰ, ਕਿਸਾਨ ਲੀਡਰਾਂ ਦੇ ਇਲਾਵਾ ਕਿਸ-ਕਿਸ ਨੂੰ ਬੁਲਾਇਆ ਹੈ, ਅਧਿਕਾਰੀ ਨੇ ਕਿਹਾ, ਮੈਂ ਵਿਸ਼ੇਸ਼ ਤੌਰਤੇ ਉਨ੍ਹਾਂ ਵਿਅਕਤੀਆਂ ਦੇ ਪੇਸ਼ੇ ਬਾਰੇ ਨਹੀਂ ਕਹਿ ਸਕਦਾ, ਜਿਨ੍ਹਾਂ ਨੂੰ ਜਾਂਚ ਲਈ ਬੁਲਾਇਆ ਗਿਆ। ਏਜੰਸੀ ਨੇ ਐਸ ਐਫ ਜੇ ਕੇਸ ਵਿੱਚ ਜਾਂਚ ਲਈ ਲਗਭਗ ਚਾਲੀ ਲੋਕਾਂ ਨੂੰ ਗਵਾਹ ਦੇ ਰੂਪ ਵਿੱਚ ਬੁਲਾਇਆ ਹੈ। ਐਨ ਆਈ ਏ ਨੇ ਕਈ ਪੱਤਰਕਾਰਾਂ, ਕਿਸਾਨ ਲੀਡਰਾਂ ਅਤੇ ਹੋਰਨਾਂ ਲੋਕਾਂ ਨੂੰ ਸਿੱਖਸ ਫਾਰ ਜਸਟਿਸ ਮਾਮਲੇ ਦੇ ਗਵਾਹ ਵਜੋਂ ਪੇਸ਼ ਹੋਣ ਦਾ ਸੰਮਨ ਜਾਰੀ ਕੀਤਾ ਹੈ। ਇਹ ਕੇਸ ਪਿਛਲੇ ਸਾਲ 15 ਦਸੰਬਰ ਨੂੰ ਦਰਜ ਕੀਤਾ ਗਿਆ ਸੀ। ਸਰਕਾਰ ਨੇ ਆਈ ਪੀ ਸੀ ਅਤੇ ਗੈਰ ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ (ਯੂ ਏ ਪੀ ਏ) ਦੀਆਂ ਕਈ ਧਾਰਾਵਾਂ ਦੇ ਤਹਿਤ ਨੋਟਿਸ ਜਾਰੀ ਕੀਤਾ ਸੀ, ਜਿਸ ਦੇ ਬਾਅਦ ਐਨ ਆਈ ਏ ਨੇ ਕੇਸ ਦਰਜ ਕੀਤਾ ਸੀ।

Continue Reading

Uncategorized

ਮੱਧ ਪ੍ਰਦੇਸ਼ ਵਿੱਚ ਲਵ ਜੇਹਾਦ ਦਾ ਪਹਿਲਾ ਕੇਸ ਪੁਲਸ ਵੱਲੋਂ ਦਰਜ

Published

on

love jihad

ਬਡਵਾਨੀ, 20 ਜਨਵਰੀ – ਮੱਧ ਪ੍ਰਦੇਸ਼ ਵਿੱਚ ਲਵ ਜੇਹਾਦ ਬਾਰੇ ਬਣਾਏ ਕਾਨੂੰਨ ਹੇਠ ਪੁਲਸ ਨੇ ਪਹਿਲਾ ਕੇਸ ਬਡਵਾਨੀ ਜ਼ਿਲ੍ਹੇ ਵਿੱਚ ਦਰਜ ਕੀਤਾ ਅਤੇ 22 ਸਾਲਾ ਲੜਕੀ ਦੀ ਸ਼ਿਕਾਇਤ ਉੱਤੇ 28 ਸਾਲਾ ਇੱਕ ਵਿਆਹੁਤਾ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ।
ਬਡਵਾਨੀ ਥਾਣਾ ਦੇ ਇੰਚਰਾਜ ਰਾਜੇਸ਼ ਯਾਦਵ ਨੇ ਦੱਸਿਆ ਕਿ ਪੀੜਤ ਮਹਿਲਾ ਦੀ ਸ਼ਿਕਾਇਤ ਤੇ ਕੱਲ੍ਹ ਪਲਸੂਦ ਪਿੰਡ ਦੇ 28 ਸਾਲਾ ਸੋਹੇਲ ਮੰਸੂਰੀ ਦੇ ਖ਼ਿਲਾਫ਼ ਬਲਾਤਕਾਰ ਅਤੇ ਧਾਰਮਿਕ ਅਜਾਦੀ ਬਾਰੇ ਆਰਡੀਨੈਂਸ 2020 ਦਾ ਕੇਸ ਦਰਜ ਕਰ ਕੇ ਦੋਸ਼ੀ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ। ਔਰਤ ਨੇ ਦੋਸ਼ ਲਾਇਆ ਹੈ ਕਿ ਦੋਸ਼ੀ ਨੇ ਖੁਦ ਨੂੰ ਸੰਨੀ ਨਾਂ ਨਾਲ ਹਿੰਦੂ ਵਜੋਂ ਪੇਸ਼ ਕੀਤਾ ਅਤੇ ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਉਹ ਵਿਆਹੁਤਾ ਮੁਸਲਮ ਵਿਅਕਤੀ ਹੈ। ਪੀੜਤਾ ਅਨੁਸਾਰ ਉਸ ਨੇ ਦੋਸ਼ੀ ਕੋਲੋਂ ਦਰੀ ਬਣਾਉਣੀ ਸ਼ੁਰੂ ਕਰ ਦਿੱਤੀ, ਪਰ ਉਹ ਵਿਆਹ ਅਤੇ ਧਰਮ ਤਬਦੀਲੀ ਲਈ ਉਸਤੇ ਦਬਾਅ ਬਣਾਉਂਦਾ ਰਿਹਾ। ਕੇਸ ਦਰਜ ਹੋਣ ਤੋਂ ਬਾਅਦ ਸ਼ਿਕਾਇਤ ਕਰਤਾ ਮਹਿਲਾ ਨੇ ਪੱਤਰਕਾਰਾਂ ਨੂੰ ਕਿਹਾ; ‘ਇਹ ਲਵ ਜੇਹਾਦ ਦਾ ਮੁੱਦਾ ਹੈ, ਇਸ ਲਈ ਮੈਂ ਸ਼ਿਕਾਇਤ ਦਰਜ ਕਰਵਾਈ ਹੈ। ਲੜਕਾ ਮੁਸਲਮਾਨ ਸੀ ਤੇ ਹਿੰਦੂ ਬਣ ਕੇ ਮੇਰੇ ਨਾਲ ਸੰਬੰਧ ਬਣਾਉਂਦਾ ਰਿਹਾ। ਉਸ ਨੇ ਮੇਰੇ ਨਾਲ ਕੁੱਟਮਾਰ ਵੀ ਕੀਤੀ ਅਤੇ ਚਾਰ ਸਾਲ ਤੱਕ ਮੇਰਾ ਸਰੀਰਕ ਸ਼ੋਸ਼ਣ ਵੀ ਕੀਤਾ।’

Continue Reading

Uncategorized

ਸੜਕ ਕਿਨਾਰੇ ਸੁੱਤੇ 20 ਲੋਕਾਂ ਨੂੰ ਟਰੱਕ ਨੇ ਦਰੜਿਆ, 15 ਮੌਤਾਂ

Published

on

ਸੂਰਤ, 20 ਜਨਵਰੀ – ਗੁਜਰਾਤ ਦੇ ਸੂੁਰਤ ਜ਼ਿਲ੍ਹੇ ਵਿੱਚ ਸੜਕ ਕਿਨਾਰੇ ਸੌਂ ਰਹੇ ਰਾਜਸਥਾਨ ਦੇ 20 ਪ੍ਰਵਾਸੀ ਮਜ਼ਦੂਰਾਂ, ਇੱਕ ਸਾਲ ਦੀ ਬੱਚੀ ਤੇ ਦੋ ਸਾਲ ਦੇ ਬੱਚੇ ਨੂੰ ਟਰੱਕ ਨੇ ਦਰੜ ਦਿੱਤਾ। ਇਸ ਹਾਦਸੇ ਚ ਦੋ ਬੱਚਿਆਂ ਸਮੇਤ 15 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਦੱਸਿਆ ਕਿ ਹਾਦਸੇਚ ਮਾਰੇ ਗਏ 15 ਲੋਕਾਂ ਵਿੱਚ ਅੱਠ ਔਰਤਾਂ ਅਤੇ ਮੱਧ ਪ੍ਰਦੇਸ਼ ਦਾ ਇੱਕ ਪ੍ਰਵਾਸੀ ਮਜ਼ਦੂਰ ਵੀ ਹੈ। ਮੌਕੇ ਤੇ ਉਨ੍ਹਾਂ ਵਿੱਚੋਂ 12 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਤਿੰਨ ਜਖਮੀ ਇਲਾਜ ਦੌਰਾਨ ਪ੍ਰਾਣ ਤਿਆਗ ਗਏ, ਪਰ ਛੇ ਮਹੀਨਿਆਂ ਦੀ ਬੱਚੀ ਬਚ ਗਈ। ਪੁਲਸ ਦੇ ਮੁਤਾਬਕ ਮ੍ਰਿਤਕਾਂ ਵਿੱਚ ਮੱਧ ਪ੍ਰਦੇਸ਼ ਦੇ 19 ਸਾਲਾ ਮਜ਼ਦੂਰ ਦੇ ਇਲਾਵਾ ਸਾਰੇ ਲੋਕ ਦੱਖਣੀ ਰਾਜਸਥਾਨ ਚ ਬਾਂਸਵਾੜਾ ਜ਼ਿਲ੍ਹੇ ਦੇ ਪਿੰਡਾਂ ਦੇ ਵਾਸੀ ਸਨ। ਇਹ ਹਾਦਸਾ ਸੂਰਤ ਤੋਂ ਕਰੀਬ 60 ਕਿਲੋਮੀਟਰ ਦੂਰ ਕੋਸਾਂਬਾ ਪਿੰਡ ਕੋਲ ਵਾਪਰਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗੰਨੇ ਨਾਲ ਲੱਦੇ ਟਰੈਕਟਰ ਨਾਲ ਟੱਕਰ ਦੇ ਬਾਅਦ ਟਰੱਕ ਚਾਲਕ ਗੱਡੀ ਦਾ ਕੰਟਰੋਲ ਗੁਆ ਬੈਠਾ ਅਤੇ ਡੰਪਰ ਫੁੱਟਪਾਥ ਤੇ ਸੁੱਤੇ ਮਜ਼ਦੂਰਾਂ ਉਤੇ ਚੜ੍ਹ ਗਿਆ। ਪੁਲਸ ਨੇ ਡੰਪਰ ਦੇ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਹੈ। ਡੰਪਰ ਦੇ ਡਰਾਈਵਰ ਅਤੇ ਉਸ ਦਾ ਹੈਲਪਰ ਵੀ ਹਾਦਸੇਚ ਜ਼ਖ਼ਮੀ ਹੋ ਗਿਆ ਅਤੇ ਦੋਵਾਂ ਨੂੰ ਹਸਪਤਾਲ ਚ ਦਾਖ਼ਲ ਕਰਾਇਆ ਗਿਆ ਹੈ। ਸੂਰਤ ਦੀ ਐਸ ਪੀ ਊਸ਼ਾ ਰਾਡਾ ਨੇ ਦਸਿਆ ਕਿ ਟਰੱਕ ਨੇ ਤੜਕੇ ਕਿਮ-ਮਾਂਡਵੀ ਰੋਡ ਕੰਢੇ ਸੌਂ ਰਹੇ ਮਜ਼ਦੂਰਾਂ ਨੂੰ ਦਰੜ ਦਿੱਤਾ। ਇਹ ਡੰਪਰ ਕਿਮ ਤੋਂ ਮਾਂਡਵੀ ਜਾ ਰਿਹਾ ਸੀ। ਦੂਜੇ ਪਾਸੇ ਤੋਂ ਆਏ ਟਰੈਕਟਰ ਨਾਲ ਉਸ ਦੀ ਟੱਕਰ ਦੇ ਬਾਅਦ ਡਰਾਈਵਰ ਗੱਡੀ ਤੋਂ ਕੰਟਰੋਲ ਗੁਆ ਬੈਠਾ। ਉਨ੍ਹਾਂ ਦੱਸਿਆ, ‘ਹਾਦਸੇ ‘ਚ ਟੱਕਰ ਦੀ ਮੁਹਰਲੀ ਖਿੜਕੀ ਦਾ ਸ਼ੀਸ਼ਾ ਟੁੱਟ ਜਾਣ ਕਾਰਨ ਡਰਾਈਵਰ ਦੇਖ ਨਹੀਂ ਸਕਿਆ। ਟੱਕਰ ਕਾਰਨ ਡੰਪਰ ਦੂਜੇ ਪਾਸੇ ਪਹੁੰਚ ਗਿਆ ਅਤੇ ਸੜਕ ਕਿਨਾਰੇ ਸੌਂ ਰਹੇ ਮਜ਼ਦੂਰ ਉਸ ਦੀ ਲਪੇਟਚ ਆ ਗਏ।”

Continue Reading

ਰੁਝਾਨ


Copyright by IK Soch News powered by InstantWebsites.ca