Woman hanged in US after 67 years | Punjabi News Today
Connect with us apnews@iksoch.com

ਅੰਤਰਰਾਸ਼ਟਰੀ

ਅਮਰੀਕਾ ਵਿੱਚ 67 ਸਾਲ ਬਾਅਦ ਔਰਤ ਨੂੰ ਫਾਂਸੀ ਦਿੱਤੀ ਗਈ

Published

on

hanging
  • ਗਰਭਵਤੀ ਦਾ ਢਿੱਡ ਚੀਰ ਕੇ ਬੱਚਾ ਕੱਢਣਦਾ ਦੋਸ਼ ਲੱਗਾ ਸੀ
    ਵਾਸਿ਼ੰਗਟਨ, 13 ਜਨਵਰੀ, – ਅਮਰੀਕਾ ਦੀ ਸੁਪਰੀਮ ਕੋਰਟ ਵੱਲੋਂ ਮਹਿਲਾ ਕੈਦੀ ਲੀਜ਼ਾ ਮੋਂਟਗੋਮਰੀ ਨੂੰ ਫਾਂਸੀ ਦੇਣ ਲਈ ਰਾਹ ਸਾਫ਼ ਕਰ ਦੇਣ ਪਿੱਛੋਂ ਇਸ ਦੇਸ਼ ਵਿਚ ਤਕਰੀਬਨ ਸੱਤ ਦਹਾਕਿਆਂ ਬਾਅਦ ਇਕ ਔਰਤ ਨੂੰ ਫਾਂਸੀ ਦਿੱਤੀ ਗਈ ਹੈ। ਲੀਜ਼ਾ (52 ਸਾਲ) ਨੂੰ ਬੁੱਧਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ 1: 31 ਵਜੇ ਫਾਂਸੀ ਦੇਣ ਪਿੱਛੋਂ ਮ੍ਰਿਤਕ ਐਲਾਨ ਕਰਦਿੱਤਾ ਗਿਆ। ਉਸ ਨੇ 16 ਸਾਲ ਪਹਿਲਾਂ ਇਕ ਗਰਭਵਤੀ ਔਰਤ ਦਾ ਗਲਾ ਘੁੱਟਣ ਪਿੱਛੋਂ ਚਾਕੂ ਨਾਲ ਉਸ ਦਾ ਢਿੱਡ ਚੀਰ ਕੇ ਅੱਠ ਮਹੀਨੇ ਦੀ ਇਕ ਬੱਚੀ ਨੂੰ ਬਾਹਰ ਕੱਢ ਲਿਆ ਸੀ।
    ਬੁੱਧਵਾਰ ਰਾਤ ਅਦਾਲਤ ਦੇ ਫੈਸਲੇ ਦੀ ਕਾਪੀ ਮਿਲਣ ਪਿੱਛੋਂ ਫੈਡਰਲ ਬਿਊਰੋ ਆਫ ਪ੍ਰਿਜ਼ਨ ਲੀਸਾ ਮੋਂਟਗੋਮਰੀ ਫਾਂਸੀ ਦੀ ਪ੍ਰਕਿਰਿਆ ਚਲਾਉਣ ਦੇ ਕੰਮ ਪੂਰੇ ਕਰਨ ਲੱਗ ਪਿਆ ਸੀ। ਉਸ ਤੋਂ ਪਹਿਲਾਂ 8ਵੀਂ ਅਮਰੀਕੀ ਸਰਕਟ ਕੋਰਟ ਆਫ਼ ਅਪੀਲਜ਼ ਵੱਲੋਂ ਲਾਈ ਉਹ ਪਾਬੰਦੀ ਅਦਾਲਤ ਨੇ ਹਟਾ ਦਿੱਤੀ ਸੀ, ਜਿਸ ਨਾਲ ਲੀਜ਼ਾ ਦੀ ਫਾਂਸੀ ਨੂੰ ਪੱਕੇ ਤੌਰ ਉੱਤੇ ਰੋਕ ਦਿੱਤਾ ਗਿਆ ਸੀ। ਇਸ ਕੇਸ ਵਿੱਚ ਕੋਲੰਬੀਆ ਜਿ਼ਲੇ ਦੀਸਰਕਟ ਕੋਰਟ ਨੇ ਅਪੀਲ ਵੀ ਜਾਰੀ ਕੀਤੀ ਸੀ।

ਅੰਤਰਰਾਸ਼ਟਰੀ

ਤੁਰਕੀ ਵੱਲੋਂ ਕੱਢ ਦਿੱਤੇ ਗਏ 40 ਪਾਕਿਸਤਾਨੀ ਨਾਗਰਿਕ ਹਵਾਈ ਅੱਡੇ ਉੱਤੇ ਰਹਿਣ ਲਈ ਮਜਬੂਰ

Published

on

ਅੰਕਾਰਾ, 22 ਜਨਵਰੀ, – ਤੁਰਕੀ ਸਰਕਾਰ ਨੇ ਦੇਸ਼ ਵਿੱਚ ਗੈਰ ਕਾਨੂੰਨੀ ਰਹਿੰਦੇ 40 ਪਾਕਿਸਤਾਨੀ ਲੋਕਾਂ ਨੂੰ ਪਾਕਿਸਤਾਨ ਵਾਪਸ ਭੇਜਣ ਦਾ ਹੁਕਮ ਕਰਦਿੱਤਾ ਹੈ। ਪਾਕਿਸਤਾਨ ਦੀ ਅਖ਼ਬਾਰ ਐਕਸਪ੍ਰੈੱਸ ਟ੍ਰਿਬਿਊਨ ਦੇ ਮੁਤਾਬਕ ਓਥੋਂ ਦੀ ਕੇਂਦਰੀ ਜਾਂਚ ਏਜੰਸੀ ਨੇ 40 ਪਾਕਿਸਤਾਨੀਆਂ ਦੀ ਹਵਾਲਗੀ ਦੀ ਪੁਸ਼ਟੀ ਕੀਤੀ ਹੈ।ਇਸ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਨਾਗਰਿਕ ਤੁਰਕੀ ਦੇ ਵੱਖ-ਵੱਖ ਸ਼ਹਿਰਾਂ ਤੋਂ ਇਸਲਾਮਾਬਾਦ ਵਾਪਸ ਭੇਜੇ ਗਏ ਹਨ।
ਅੱਗੋਂ ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੁਰਕੀ ਤੋਂ ਭੇਜੇ ਗਏ ਪਾਕਿਸਤਾਨੀ ਲੋਕਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਇਸਲਾਮਾਬਾਦ ਹਵਾਈ ਅੱਡੇ ਉੱਤੇ ਕੀਤਾ ਗਿਆ ਹੈ ਅਤੇ ਇਸ ਦੇ ਲਈ ਦੋਵਾਂ ਦੇਸ਼ਾਂ ਦੀਆਂ ਗੈਰ-ਸਰਕਾਰੀ ਸੰਸਥਾਵਾਂ ਨੇ ਇਕ ਸਮਝੌਤਾ ਕੀਤਾ ਹੈ, ਜਿਸ ਦੇ ਮੁਤਾਬਕ ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਨੂੰ ਮਦਦ ਦਿੱਤੀ ਜਾ ਰਹੀ ਹੈ। ਤੁਰਕੀ ਨੇ 1 ਅਪ੍ਰੈਲ 2019 ਨੂੰ ਗੈਰ ਕਾਨੂੰਨੀ ਰਹਿੰਦੇ 47 ਪਾਕਿਸਤਾਨੀ ਨਾਗਰਿਕਾਂ ਦੀ ਹਵਾਲਗੀ ਕੀਤੀ ਸੀ ਤੇ ਇਨ੍ਹਾਂ ਨੂੰ ਇਕ ਵਿਸ਼ੇਸ਼ ਜਹਾਜ਼ ਰਾਹੀਂ ਸ਼ਾਰਜਾਹ ਦੇ ਰਸਤੇ ਇਸਲਾਮਾਬਾਦ ਲਿਆਂਦਾ ਗਿਆ ਸੀ। ਸਾਲ 2019 ਵਿਚ ਹੀ ਤੁਰਕੀ ਨੇ ਦੇਸ਼ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦੇ 7 ਪਾਕਿਸਤਾਨੀਆਂ ਨੂੰ ਫੜਿਆ ਅਤੇ ਉਨ੍ਹਾਂ ਨੂੰ ਤੁਰਕੀ ਦੀ ਫਲਾਈਟ ਰਾਹੀਂ ਪਾਕਿਸਤਾਨ ਵਾਪਸ ਭੇਜਿਆ ਗਿਆ ਸੀ।
ਇਕ ਹੋਰ ਰਿਪੋਰਟ ਮੁਤਾਬਕ ਪਿਛਲੇ 6 ਸਾਲਾਂ ਵਿੱਚ ਦੁਨੀਆ ਦੇ 134 ਦੇਸ਼ਾਂ ਤੋਂ ਕੁੱਲ 5,19,000 ਪਾਕਿਸਤਾਨੀ ਨਾਗਰਿਕ ਇਸ ਦੇਸ਼ ਵਿੱਚ ਵਾਪਸ ਭੇਜੇ ਜਾ ਚੁੱਕੇ ਹਨ, ਇਨ੍ਹਾਂ ਉੱਤੇ ਫਰਜ਼ੀ ਦਸਤਾਵੇਜ਼ ਪੇਸ਼ ਕਰਨ ਅਤੇਵੱਖ-ਵੱਖ ਤਰ੍ਹਾਂ ਦੇ ਅਪਰਾਧਿਕ ਕੇਸ ਦਰਜ ਕੀਤੇ ਗਏ ਹਨ। ਸਾਊਦੀ ਅਰਬ, ਯੂ ਈ ਏ ਅਤੇ ਓਮਾਨ ਤੋਂ ਹਰ ਸਾਲ ਗੈਰ-ਕਾਨੂੰਨੀ ਢੰਗ ਨਾਲਓਥੇ ਰਹਿੰਦੇ ਪਾਕਿਸਤਾਨ ਨਾਗਰਿਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਇਸ ਦੇ ਬਾਅਦ ਵੀ ਸਾਊਦੀ ਅਰਬ ਅਤੇ ਤੁਰਕੀ ਵਿਚ 65,000 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਓਥੇ ਡਿਪੋਰਟੀ ਕੈਂਪਾਂ ਵਿਚ ਰੱਖੇ ਹੋਏ ਹਨ।
ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੀ ਰਿਪੋਰਟ ਮੁਤਾਬਕ ਪਿਛਲੇ ਪੰਜ ਸਾਲਾਂ ਵਿਚ ਸਾਊਦੀ ਅਰਬ ਨੇ ਸਭ ਤੋਂ ਵੱਧ ਪਾਕਿਸਤਾਨੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਅਤੇ ਮਲੇਸ਼ੀਆ, ਬ੍ਰਿਟੇਨ, ਗ੍ਰੀਸ, ਅਮਰੀਕਾ, ਚੀਨ, ਈਰਾਨ ਤੇ ਜਰਮਨੀ ਵੀ ਪਾਕਿਸਤਾਨ ਦੇ ਕਈ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿਚੋਂ ਕੱਢ ਚੁੱਕੇ ਹਨ। ਹੈਰਾਨੀ ਦੀ ਗੱਲ ਹੈ ਕਿ ਯੁੱਧ ਤੋਂ ਪੀੜਤ ਦੇਸ਼ਾਂ ਸੀਰੀਆ,ਅਫਗਾਨਿਸਤਾਨ ਅਤੇ ਲੀਬੀਆ ਨੇ ਵੀ ਗੈਰ ਕਾਨੂੰਨੀ ਢੰਗ ਨਾਲ ਓਥੇ ਰਹਿੰਦੇ ਪਾਕਿਸਤਾਨੀ ਨਾਗਰਿਕਾਂ ਦੀ ਹਵਾਲਗੀ ਕੀਤੀ ਹੈ। ਇਨ੍ਹਾਂ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਸਭ ਤੋਂ ਵੱਧ ਹਵਾਲਗੀ ਲੀਬੀਆ ਵੱਲੋਂ ਕੀਤੀ ਗਈ ਸੀ। ਲੀਬੀਆ ਯੂਰਪ ਦਾ ਗੇਟਵੇਅ ਹੋਣ ਕਾਰਨ ਕਈ ਪਾਕਿਸਤਾਨੀ ਏਥੇ ਗੈਰ-ਕਾਨੂੰਨੀ ਢੰਗ ਨਾਲ ਜਾਣ ਅਤੇ ਫਿਰ ਅੱਗੇ ਯੂਰਪ ਦੇ ਦੇਸ਼ਾਂ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।

Continue Reading

ਅੰਤਰਰਾਸ਼ਟਰੀ

ਖਾੜੀ ਦੇਸ਼ਾਂ ਦੇ ਸ਼ਾਹੀ ਮੈਂਬਰ ਪਾਕਿਸਤਾਨ ਵਿੱਚ ਹੌਬਾਰਾ ਦਾ ਸ਼ਿਕਾਰ ਕਰਨਗੇ

Published

on

ਇਸਲਾਮਾਬਾਦ, 22 ਜਨਵਰੀ – ਖੁਸ਼ਾਮਦ ਅਤੇ ਖਿਦਮਤ ਦੇ ਨਾਲ ਆਰਥਿਕ ਲਾਭ ਕਮਾਉਣ ਦੇ ਉਦੇਸ਼ ਨਾਲ ਪਾਕਿਸਤਾਨ ਦੀ ਸਰਕਾਰ ਬਹਿਰੀਨ ਦੇ ਸ਼ਾਹੀ ਪਰਵਾਰ ਦੀ ਬਲੋਚਿਸਤਾਨ ਯਾਤਰਾ ਲਈ ਤਿਆਰੀ ਕਰ ਰਹੀ ਹੈ। ਸ਼ਾਹੀ ਪਰਵਾਰ ਇੱਥੇ ਖਤਮ ਹੋ ਰਹੇ ਹੌਬਾਰਾ ਬਸਟਰਡ ਦੇ ਸ਼ਿਕਾਰ ਲਈ 22 ਜਨਵਰੀ ਤੋਂ 24 ਜਨਵਰੀ ਤੱਕ ਰਹੇਗਾ। ਸ਼ਾਹੀ ਪਰਵਾਰ ਤੋਂ ਆਉਣ ਵਾਲਿਆਂ ਵਿੱਚ ਬਹਿਰੀਨ ਦੇ ਰਾਜਾ ਹਮਦ-ਬਿਨ-ਈਸਾ-ਬਿਨ-ਸਲਮਾਨ-ਅਲ ਖਲੀਫਾ ਅਤੇ ਆਬੂਧਾਬੀ ਦੇ ਕਰਾਊਨ ਪ੍ਰਿੰਸ ਮੁਹੰਮਦ-ਬਿਨ-ਜ਼ਾਇਦ-ਅਲ-ਰਹਿਮਾਨ ਹਨ। ਇਹ ਨਿੱਜੀ ਯਾਤਰਾ ਹੋਵੇਗੀ।
ਹੌਬਾਰਾ ਬਸਟਰਡ ਅੰਤਰਰਾਸ਼ਟਰੀ ਪੱਧਰ ਉੱਤੇ ਅਲੋਪ ਹੋ ਰਹੇ ਪੰਛੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਹਨ। ਇਸ ਦਾ ਸ਼ਿਕਾਰ ਕਰਨ ਦੀ ਪਾਕਿਸਤਾਨ ਵਿੱਚ ਕਿਸੇ ਨੂੰ ਇਜਾਜ਼ਤ ਨਹੀਂ। ਪਾਕਿਸਤਾਨ ਨੇ ਖਾੜੀ ਦੇਸ਼ਾਂ ਦੇ ਖਾਸ ਲੋਕਾਂ ਲਈ ਇਨ੍ਹਾਂ ਦੇ ਸ਼ਿਕਾਰ ਦਾ ਸਪੈਸ਼ਲ ਪਰਮਿਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ 10 ਸਾਲਾ ਬੱਚੇ ਅਹਿਮਦ ਹਸਨ ਨੇ ਇਸਲਾਮਾਬਾਦ ਹਾਈ ਕੋਰਟ ਵਿੱਚ ਫਾਲਕਨ ਪੰਛੀ ਦੇ ਸ਼ਿਕਾਰ `ਤੇ ਵੀ ਪਾਬੰਦੀ ਲਈ ਪਟੀਸ਼ਨ ਦਾਇਰ ਕੀਤੀ ਸੀ। ਪਾਕਿਸਤਾਨ ਵਿੱਚ ਸ਼ਿਕਾਰ ਦੇ ਕਾਨੂੰਨ ਦਾ ਵਜੂਦ ਨਹੀਂ ਹੈ। ਹਾਲਾਤ ਇਹ ਹਨ ਕਿ ਮਾਰਖੋਰੀ ਘੁਮਾਉਦਾਰ ਸਿੰਙਾਂ ਵਾਲੀ ਬੱਕਰੀ ਦਾ ਸ਼ਿਕਾਰ ਵੀ ਮੋਟਾ ਧਨ ਲੈ ਕੇ ਕਰਾਇਆ ਜਾਂਦਾ ਹੈ, ਜਦ ਕਿ ਇਹ ਪਾਕਿਸਤਾਨ ਦਾ ਰਾਸ਼ਟਰੀ ਜਾਨਵਰ ਹੈ।
ਦੱਸਣਯੋਗ ਹੈ ਕਿ ਪਾਕਿਸਤਾਨ ਹਰ ਸਾਲ ਖਾੜੀ ਦੇਸ਼ਾਂ ਦੇ ਸ਼ਾਹੀ ਲੋਕਾਂ ਨੂੰ ਹੌਬਾਰਾ ਬਸਟਰਡ ਦੇ ਸ਼ਿਕਾਰ ਦੀ ਇਜਾਜ਼ਤ ਦਿੰਦਾ ਹੈ। ਇਸ ਵਾਰ ਉਸ ਨੇ ਬਹਿਰੀਨ ਅਤੇ ਹੋਰ ਦੇਸ਼ਾਂ ਦੇ ਸ਼ਾਹੀ ਲੋਕਾਂ ਨੂੰ 100-100 ਹੌਬਾਰਾ ਬਸਟਰਡ ਦਾ ਸ਼ਿਕਾਰ ਕਰਨ ਦੀ ਇਜਾਜ਼ਤ ਦਿੱਤੀ ਹੈ। ਹੌਬਾਰਾ ਬਸਟਰਡ ਨੂੰ ਭਾਰਤ ਵਿੱਚ ਸੋਨ ਚਿੜੀਆ ਅਤੇ ਪਾਕਿਸਤਾਨ ਵਿੱਚ ਤਲੋਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।

Continue Reading

ਅੰਤਰਰਾਸ਼ਟਰੀ

ਬਗ਼ਦਾਦ `ਚ ਦੋ ਆਤਮਘਾਤੀ ਬੰਬ ਧਮਾਕਿਆਂ ਵਿੱਚ 28 ਲੋਕਾਂ ਦੀ ਮੌਤ

Published

on

ਬਗ਼ਦਾਦ, 22 ਜਨਵਰੀ – ਰਾਜਧਾਨੀ ਬਗ਼ਦਾਦ ਦੇ ਭੀੜ ਭਰੇ ਬਾਜ਼ਾਰ ਵਿੱਚ ਕੱਲ੍ਹ ਹੋਏ ਦੋ ਆਤਮਘਾਤੀ ਧਮਾਕਿਆਂ ਵਿੱਚ ਘੱਟੋ-ਘੱਟ 28 ਵਿਅਕਤੀਆਂ ਦੀ ਮੌਤ ਹੋ ਗਈ ਤੇ 73 ਹੋਰ ਜ਼ਖਮੀ ਹੋ ਗਏ।
ਇਸ ਦੇਸ਼ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਯੋਜਨਾ ਤੋਂ ਪੈਦਾ ਹੋਏ ਤਣਾਅ ਤੇ ਆਰਥਕ ਸੰਕਟ ਦੌਰਾਨ ਇਹ ਆਤਮਘਾਤੀ ਹਮਲੇ ਬਗ਼ਦਾਦ ਦੇ ਬਾਬ ਅਲ ਸ਼ਾਰਕੀ ਵਪਾਰਕ ਖੇਤਰ ਵਿੱਚ ਹੋਏ ਹਨ। ਕਿਸੇ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ। ਇਰਾਕੀ ਫੌਜ ਨੇ ਦੱਸਿਆ ਕਿ ਇਸ ਹਮਲੇ ਵਿੱਚ ਘੱਟੋ-ਘੱਟ 28 ਲੋਕ ਮਾਰੇ ਗਏ ਅਤੇ 73 ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਹੈ।
ਹਸਪਤਾਲ ਅਤੇ ਪੁਲਸ ਅਧਿਕਾਰੀਆਂ ਨੇ ਦੱਸਿਆ ਇਸ ਘਟਨਾ ਵਿੱਚ ਘੱਟੋ-ਘੱਟ 27 ਵਿਅਕਤੀਆਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਜ਼ਖਮੀ ਹੋਏ ਹਨ। ਇਰਾਕ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਰਾਜਧਾਨੀ ਵਿਚਲੇ ਸਾਰੇ ਹਸਪਤਾਲ ਜ਼ਖਮੀਆਂ ਦੇ ਇਲਾਜ ਕਰ ਰਹੇ ਹਨ।ਫੌਜ ਦੇ ਬੁਲਾਰੇ ਯਾਹੀਆ ਰਸੂਲ ਨੇ ਕਿਹਾ ਕਿ ਸੁਰੱਖਿਆ ਦਸਤੇ ਦੋ ਹਮਲਾਵਰਾਂ ਦਾ ਪਿੱਛਾ ਕਰ ਰਹੇ ਸਨ, ਜਿਨ੍ਹਾਂ ਨੇ ਤੇਰਨ ਚੌਕ ਨੇੜੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ।

Continue Reading

ਰੁਝਾਨ


Copyright by IK Soch News powered by InstantWebsites.ca