Woman from London makes phone statement, refuses to come to India
Connect with us [email protected]

ਪੰਜਾਬੀ ਖ਼ਬਰਾਂ

1984 ਦੇ ਦੰਗਿਆਂ ਦਾ ਮਾਮਲਾ:ਲੰਡਨ ਤੋਂ ਔਰਤ ਨੇ ਫੋਨ ਉਤੇ ਬਿਆਨ ਦਿੱਤਾ, ਭਾਰਤ ਆਉਣ ਤੋਂ ਨਾਂਹ

Published

on

anti-Sikh riot case

ਕਾਨਪੁਰ, 18 ਜਨਵਰੀ – ਇੰਦਰਾ ਗਾਂਧੀ ਦੇ ਕਤਲ ਪਿੱਛੋਂ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਦੌਰਾਨ ਜੇ ਕੇ ਕਾਲੋਨੀ ਕਾਨਪੁਰ ਵਿੱਚ ਦੋ ਸਕੇ ਭਰਾਵਾਂ ਦੀ ਹੱਤਿਆ ਹੋਈ ਸੀ। ਉਨ੍ਹਾਂ ਵਿੱਚੋਂ ਵੱਡੇ ਭਰਾ ਦੀ ਪਤਨੀ ਆਪਣੇ ਬੱਚਿਆਂ ਨਾਲ ਲੰਡਨ ਵਿੱਚ ਰਹਿੰਦੀ ਹੈ। ਵਿਸ਼ੇਸ਼ ਜਾਂਚ ਟੀੰਮ (ਐਸ ਆਈ ਟੀ) ਨੇ ਫੋਨ `ਤੇ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਘਟਨਾ ਦਾ ਸਾਰਾ ਵੇਰਵਾ ਦੱਸਿਆ ਹੈ, ਪਰ ਕਾਨਪੁਰ ਆ ਕੇ ਬਿਆਨ ਦੇਣ ਤੋਂ ਉਸ ਨੇ ਇਨਕਾਰ ਕਰ ਦਿੱਤਾ ਹੈ। ਉਸ ਦੀ ਦਰਾਣੀ ਦੇ ਬਿਆਨ ਲੈਣ ਲਈ 25 ਜਨਵਰੀ ਨੂੰ ਐਸ ਆਈ ਟੀ ਚੇਨਈ ਜਾਵੇਗੀ।
ਵਰਨਣ ਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਬਾਅਦ ਦੰਗਿਆਂ ਵਿੱਚ ਜੇ ਕੇ ਕਾਲੋਨੀ ਵਿੱਚ ਇੱਕ ਨਵੰਬਰ 1984 ਸਵੇਰੇ ਨਰਿੰਦਰ ਸਿੰਘ ਤੇ ਉਸ ਦੇ ਭਰਾ ਸੁਰਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਅਤੇ ਦੰਗਾਕਾਰੀਆਂ ਨੇ ਘਰ ਨੂੰ ਅੱਗ ਲਾ ਦਿੱਤੀ ਸੀ। ਨਰਿੰਦਰ ਸਿੰਘ ਦੀ ਪਤਨੀ ਕੁਝ ਸਮਾਂ ਪੰਜਾਬ ਰਹੀ ਤੇ ਫਿਰ ਦੋਵਾਂ ਬੱਚਿਆਂ ਨਾਲ ਲੰਡਨ ਚਲੀ ਗਈ ਸੀ। ਸੁਰਿੰਦਰ ਸਿੰਘ ਦੀ ਪਤਨੀ ਹਰਵਿੰਦਰ ਕੌਰ ਬੱਚਿਆਂ ਨਾਲ ਚੇਨਈ ਚਲੀ ਗਈ। ਐਸ ਆਈ ਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਨਜੀਤ ਕੌਰ ਦਾ ਮੋਬਾਈਲ ਨੰਬਰ ਲੈ ਕੇ ਫੋਨ ਕੀਤਾ ਅਤੇ ਘਟਨਾ ਦੇ ਬਾਰੇ ਪੁੱਛਗਿੱਛ ਕੀਤੀ। ਜਾਣਕਾਰ ਸੂਤਰਾਂ ਮੁਤਾਬਕ ਮਨਜੀਤ ਕੌਰ ਨੇ ਦੱਸਿਆ ਕਿ ਸਵੇਰੇ ਅਚਾਨਕ ਸੌ ਤੋਂ ਵੱਧ ਲੋਕਾਂ ਦੀ ਭੀੜ ਆਈ ਅਤੇ ਭੰਨਤੋੜ ਕਰਨ ਤੇ ਅੱਗ ਲਾਉਣ ਲੱਗੀ। ਬਚਣ ਲਈ ਉਹ ਦਰਾਣੀ ਹਰਵਿੰਦਰ ਕੌਰ ਨਾਲ ਬੱਚਿਆਂ ਨੂੰ ਲੈ ਕੇ ਛੱਤ ਵੱਲੋਂ ਨਿਕਲ ਗਏ, ਪਰ ਪਤੀ ਅਤੇ ਦਿਓਰ ਨੂੰ ਦੰਗਾਕਾਰੀਆਂ ਨੇ ਘੇਰ ਕੇ ਇੱਟਾਂ-ਪੱਥਰਾਂ ਨਾਲ ਕੁਚਲ ਕੇ ਮਾਰਨ ਪਿੱਛੋਂ ਅੱਗ ਦੇ ਹਵਾਲੇ ਕਰ ਦਿੱਤਾ ਸੀ। ਜਾਂਚ ਟੀਮ ਨੇ ਮਨਜੀਤ ਕੌਰ ਨੂੰ ਕੋਰਟ ਵਿੱਚ ਬਿਆਨ ਦੇਣ ਨੂੰ ਕਿਹਾ, ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ।

ਪੰਜਾਬੀ ਖ਼ਬਰਾਂ

ਮਹਾਰਾਸ਼ਟਰ ਦੀ ਪੰਚਾਇਤ ਦਾ ਤਿੰਨ ਸਾਲ ਦਾ 63 ਲੱਖ ਰੁਪਏ ਟੈਕਸ ਇੰਜ ਉਗਰਾਹਿਆ ਗਿਆ

Published

on

ਸਾਂਗਲੀ, 27 ਫਰਵਰੀ – ਮਹਾਰਾਸ਼ਟਰ ਵਿੱਚ ਹਜ਼ਾਰ ਕੁ ਆਬਾਦੀ ਵਾਲੇ ਅੰਕਲਖੋਪ ਪਿੰਡ ਦੇ ਲੋਕ ਟੈਕਸ ਨਹੀਂ ਸਨ ਦੇਂਦੇ। ਤਿੰਨ ਸਾਲ ਵਿੱਚ ਕਰੀਬ 63 ਲੱਖ ਰੁਪਏ ਬਕਾਇਆ ਹੋ ਗਿਆ ਸੀ। ਕਈ ਮੁਨਾਦੀ ਅਤੇ ਚੇਤਾਵਨੀ ਦੇ ਬਾਅਦ ਵੀ ਜਦੋਂ ਲੋਕਾਂ ਨੇ ਟੈਕਸ ਨਾ ਭਰਿਆ ਤਾਂ ਪੰਚਾਇਤ ਨੇ ਅਨੋਖੀ ਇਨਾਮੀ ਯੋਜਨਾ ਜਾਰੀ ਕੀਤੀ।
ਇਸ ਨਵੀਂ ਯੋਜਨਾ ਹੇਠ 24 ਕੈਰੇਟ ਸੋਨੇ ਦੀ ਅੰਗੂਠੀ ਦੇ ਨਾਲ ਵਾਸ਼ਿੰਗ ਮਸ਼ੀਨ, ਪੱਖੇ-ਕੁਲਰ ਆਦਿ ਕਈ ਚੀਜ਼ਾਂ ਇਨਾਮ ਵਜੋਂ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ। ਇਸ ਐਲਾਨ ਨਾਲ ਪੰਚਾਇਤ ਨੂੰ 24 ਘੰਟੇ ਵਿੱਚ 27 ਲੱਖ ਰੁਪਏ ਟੈਕਸ ਵਜੋਂ ਮਿਲ ਗਏ। ਸਰਪੰਚ ਅਨਿਲ ਵਿਭੂਤੇ ਨੇ ਦੱਸਿਆ ਕਿ ‘ਰਾਹਤ ਦੀ ਗੱਲ ਹੈ ਕਿ ਘਰ ਅਤੇ ਪਾਣੀ ਦਾ ਟੈਕਸ 13 ਲੱਖ ਰੁਪਏ ਮਿਲ ਗਿਆ। ਅਸੀਂ 20 ਫਰਵਰੀ ਨੂੰ ਲਕੀ ਡਰਾਅ ਦਾ ਐਲਾਨ ਕੀਤਾ ਸੀ। ਇਸਦੇ ਬਾਅਦ ਬੀਤੇ 72 ਘੰਟੇ ਵਿੱਚ ਵੱਡੇ ਪੈਮਾਨੇ ’ਤੇ ਟੈਕਸ ਵਸੂਲੀ ਹੋਈ। ਪਿਛਲੇ ਦੋ ਸਾਲਾਂ ਵਿੱਚ ਬਾੜ ਅਤੇ ਕੋਰੋਨਾ ਸੰਕਟ ਕਾਰਨ ਪਿੰਡ ਵਿੱਚ ਘਰਾਂ ਅਤੇ ਪਾਣੀ ਦਾ ਟੈਕਸ ਵੱਡੇ ਪੈਮਾਨੇ ’ਤੇ ਬਾਕੀ ਸੀ। ਟੈਕਸ ਨਾ ਮਿਲਣ ਨਾਲ ਵਿਕਾਸ ਕੰਮ ਰੁਕੇ ਪਏ ਸੀ। ਹਾਲਤ ਇਹ ਹੋ ਗਈ ਸੀ ਕਿ ਪੰਚਾਇਤ ਦੇ ਕੋਲ ਰੋਜ਼ ਦੇ ਖ਼ਰਚ ਦੇ ਲਈ ਵੀ ਰਕਮ ਨਹੀਂ ਸੀ।’

Read More Latest News Updates

Continue Reading

ਪੰਜਾਬੀ ਖ਼ਬਰਾਂ

ਦੀਪ ਸਿੱਧੂ ਨੇ ਜੇਲ੍ਹ ਵਿੱਚ ਸੁਰੱਖਿਆ ਵਾਸਤੇ ਦਿੱਤੀ ਅਰਜ਼ੀ ਵਾਪਸ ਲੈ ਲਈ

Published

on

ਨਵੀਂ ਦਿੱਲੀ, 27 ਫਰਵਰੀ – ਗਣਤੰਤਰ ਦਿਵਸ ਹਿੰਸਾ ਕੇਸ ਵਿੱਚ ਮੁੱਖ ਦੋਸ਼ੀ ਪੰਜਾਬੀ ਅਦਾਕਾਰ ਤੇ ਗਾਇਕ ਦੀਪ ਸਿੱਧੂ ਨੇ ਜੇਲ੍ਹ ਵਿੱਚ ਸੁਰੱਖਿਆ ਦੀ ਮੰਗ ਲਈ ਅਦਾਲਤ ਵਿੱਚ ਦਾਇਰ ਕੀਤੀ ਅਰਜ਼ੀ ਵਾਪਸ ਲੈ ਲਈ ਹੈ। ਸਿੱਧੂ ਨੂੰ ਜੇਲ੍ਹ ਵਿਚਲੇ ਵੱਖਰੇ ਸੈਲ ਵਿੱਚ ਤਬਦੀਲ ਕਰ ਦਿੱਤੇ ਜਾਣ ਮਗਰੋਂ ਉਸ ਨੇ ਇਹ ਫੈਸਲਾ ਲਿਆ ਹੈ। ਇਸ ਮੌਕੇਸਿੱਧੂ ਨੇ ‘ਨਿਰਪੱਖ ਜਾਂਚ’ ਦੀ ਮੰਗ ਕਰਦੀ ਵੱਖਰੀ ਪਟੀਸ਼ਨ ਵਿੱਚ ਦਾਅਵਾ ਕੀਤਾ ਕਿ ਉਸ ਨੇ ਦਿੱਲੀ ’ਚ ਹੋਈ ਹਿੰਸਾ ਨੂੰ ਹਵਾ ਨਹੀਂ ਦਿੱਤੀ, ਬਲਕਿ ਭੀੜ ਨੂੰ ਸ਼ਾਂਤ ਕਰਕੇ ਪੁਲਸ ਦੀ ਹੀ ਮਦਦ ਕੀਤੀ ਸੀ।
ਸਿੱਧੂ ਦੇ ਵਕੀਲ ਅਭਿਸ਼ੇਕ ਗੁਪਤਾ ਨੇ ਚੀਫ਼ ਮੈਟਰੋਪੋਲਿਟਨ ਮੈਜਿਸਟਰੇਟ ਗਜੇਂਦਰ ਸਿੰਘ ਨਾਗਰ ਨੂੰ ਦੱਸਿਆ ਕਿ ‘‘ਅਸੀਂ ਸੁਰੱਖਿਆ ਦੀ ਅਪੀਲ ਨੂੰ ਵਾਪਸ ਲੈ ਰਹੇ ਹਾਂ, ਕਿਉਂਕਿ ਮੇਰੇ ਕਲਾਈਂਟ ਨੂੰ ਪਹਿਲਾਂ ਹੀ ਜੇਲ੍ਹ ਵਿਚਲੇ ਵੱਖਰੇ ਸੈਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।’’ ਸਿੱਧੂ ਇਸ ਵੇਲੇ ਤਿਹਾੜ ਜੇਲ੍ਹ ’ਚ ਬੰਦ ਹੈ। ‘ਨਿਰਪੱਖ ਜਾਂਚ’ ਦੀ ਮੰਗ ਕਰਦੀ ਉਸ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਵਕੀਲ ਨੇ ਦਾਅਵਾ ਕੀਤਾ ਕਿ ਸਿੱਧੂ ਨੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੇ ਟਰੈਕਟਰ ਮਾਰਚ ਵੇਲੇ ਹਿੰਸਾ ਨਹੀਂ ਭੜਕਾਈ, ਸਗੋਂ ਉਹ ਭੀੜ ਨੂੰ ਸ਼ਾਂਤ ਕਰਨ ਵਿੱਚ ਪੁਲਸ ਦੀ ਮਦਦ ਕਰ ਰਿਹਾ ਸੀ। ਸਿੱਧੂ ਨੇ ਅਦਾਲਤ ਨੂੰ ਦੱਸਿਆ ਕਿ ਹਿੰਸਾ ਵਾਲੇ ਦਿਨ ਉਹ ਦੁਪਹਿਰ 12 ਵਜੇ ਤੱਕ ਮੂਰਥਲ ਦੇ ਇੱਕ ਹੋਟਲ ਵਿੱਚ ਸੀ ਤੇ ਬਾਅਦ ਦੁਪਹਿਰ ਦੋ ਵਜੇ ਲਾਲ ਕਿਲ੍ਹੇ ਪੁੱਜਾ ਸੀ। ਉਸ ਨੇ ਆਪਣੇ ਇਸ ਦਾਅਵੇ ਦੀ ਪੁਸ਼ਟੀ ਲਈ ਪੁਲਸ ਨੂੰ ਉਸ ਦੀ ਫ਼ੋਨ ਲੋਕੇਸ਼ਨ ਤੇ ਕਾਰ ਨੈਵੀਗੇਸ਼ਨ ਸਿਸਟਮ ਦਾ ਡੇਟਾ ਵੇਖਣ ਲਈ ਰਿਹਾ ਹੈ। ਸਿੱਧੂ ਨੇ ਕਿਹਾ, ‘ਮੀਡੀਆ ਵੱਲੋਂ ਉਸ ਵਿਰੁੱਧ ਟਰਾਇਲ ਚਲਾਇਆ ਜਾ ਰਿਹੈ ਅਤੇ ਮੈਨੂੰ ਮੁੱਖ ਦੋਸ਼ੀ ਦੱਸ ਕੇ ਮੇਰੇ ਦੁਆਲੇ ਸਾਰੀ ਕਹਾਣੀ ਬੁਣੀ ਜਾ ਰਹੀ ਹੈ।’

Read More Punjabi Breaking News Portal

Continue Reading

ਪੰਜਾਬੀ ਖ਼ਬਰਾਂ

ਬਜ਼ੁਰਗ ਮੋਟਰ ਗੱਡੀ ਲੈ ਕੇ ਹਾਈਵੇ ਉਤੇ ਨਹੀਂ ਜਾਂਦੇ ਤਾਂ ਫਾਸਟੈਗ ਦਾ ਜੁਰਮਾਨਾ ਕਿਉਂ?

Published

on

ਨਵੀਂ ਦਿੱਲੀ, 27 ਫਰਵਰੀ – ਫਾਸਟੈਗ ਦੀ ਲੋੜ ਵਿਰੁੱਧ ਦਾਇਰ ਕੀਤੀ ਇੱਕ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਨੇ ਕੱਲ੍ਹ ਨਾਂਹ ਕਰ ਕੇ ਅਦਾਲਤ ਨੇ ਪਟੀਸ਼ਨਕਰਤਾ ਨੂੰ ਪਹਿਲਾਂ ਦਿੱਲੀ ਹਾਈਕੋਰਟ ਜਾਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਪਟੀਸ਼ਨਕਰਤਾ ਨੇ ਖੁਦ ਹੀ ਪਟੀਸ਼ਨ ਵਾਪਸ ਲੈ ਲਈ।
ਇੱਕ ਸੇਵਾ ਮੁਕਤ ਆਈ ਏ ਐਸ ਅਧਿਕਾਰੀ ਰਾਜੇਸ਼ ਕੁਮਾਰ ਦੀ ਪਟੀਸ਼ਨ ਵਿੱਚ ਮੋਟਰ ਗੱਡੀਆਂ ਦਾ ਫਿਟਨੈਸ ਸਰਟੀਫਿਕੇਟ ਤੇ ਇੰਸ਼ੋਰੈਂਸ ਰੀਨਿਊ ਕਰਨ ਲਈ ਫਾਸਟੈਗ ਦੇ ਜ਼ਰੂਰੀ ਹੋਣ ਦਾ ਮੁੱਦਾ ਉਠਾਇਆ ਗਿਆ ਅਤੇ ਇਹ ਕਿਹਾ ਗਿਆ ਸੀ ਕਿ ਕਈ ਬਜ਼ੁਰਗਾਂ ਅਤੇ ਰਿਟਾਇਰ ਲੋਕਾਂ ਨੇ ਸੀਮਤ ਲੋੜਾਂ ਲਈ ਮੋਟਰ ਗੱਡੀਆਂ ਰੱਖੀਆਂ ਹੋਈਆਂ ਹਨ। ਉਹ ਆਪਣੀਆਂ ਮੋਟਰ ਗੱਡੀਆਂ ਨੂੰ ਲੈ ਕੇ ਹਾਈਵੇ ਉਤੇ ਨਹੀਂ ਜਾਂਦੇ। ਫਿਰ ਅਜਿਹੀਆਂ ਮੋਟਰ ਗੱਡੀਆਂ ’ਤੇ ਫਾਸਟੈਗ ਨਾ ਹੋਣ ਕਾਰਨ ਉਨ੍ਹਾਂ ਨੂੰ ਜ਼ੁਰਮਾਨਾ ਕਿਉਂ ਕੀਤਾ ਜਾ ਰਿਹਾ ਹੈ।
ਚੀਫ ਜਸਿਟਸ ਐਸ ਏ ਬੋਬੜੇ ਨੇ ਪਟੀਸ਼ਨਰ ਨੂੰ ਪੁੱਛਿਆ ਕਿ ਤੁਸੀਂ ਆਰਟੀਕਲ 32 ਹੇਠ ਸਿੱਧੀ ਸੁਪਰੀਮ ਕੋਰਟ ਵਿੱਚ ਅਰਜ਼ੀ ਕਿਉਂ ਦਿੱਤੀ ਹੈ? ਕੀ ਇਹ ਮੌਲਿਕ ਅਧਿਕਾਰਾਂ ਦੇ ਘਾਣ ਦਾ ਕੇਸ ਹੈ?ਇਸ ’ਤੇ ਵਕੀਲ ਨੇ ਕਿਹਾ ਕਿ ਇਸ ਮਾਮਲੇ ਦਾ ਅਸਰ ਪੂਰੇ ਦੇਸ਼ ’ਤੇ ਹੋਣ ਕਾਰਨ ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਚੀਫ ਜਸਟਿਸ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਇਹ ਅਹਿਮ ਮਾਮਲਾ ਹੈ, ਪਰ ਤੁਸੀਂ ਪਹਿਲਾਂ ਹਾਈ ਕੋਰਟ ਜਾਓ। ਇਸ ਤੋਂ ਸਾਨੂੰ ਇਹ ਜਾਣਨ ਦਾ ਮੌਕਾ ਮਿਲੇਗਾ ਕਿ ਹਾਈਕੋਰਟ ਇਸ ਬਾਰੇ ਕੀ ਫੈਸਲਾ ਕਰਦੀ ਹੈ। ਇਸ ਤਰ੍ਹਾਂ ਅੱਗੋਂ ਦੀ ਸੁਣਵਾਈ ਚੰਗੀ ਹੋਵੇਗੀ। ਪਟੀਸ਼ਨਰ ਦੇ ਵਕੀਲ ਨੇ ਕਿਹਾ ਕਿ ਉਹ ਪਹਿਲਾਂ ਹਾਈਕੋਰਟ ਵਿੱਚ ਅਪੀਲ ਦਾਇਰ ਕਰਨਗੇ।

Read More Latest News Updates

Continue Reading

ਰੁਝਾਨ


Copyright by IK Soch News powered by InstantWebsites.ca