Woman commits suicide after being harassed for demanding money back
Connect with us [email protected]

ਪੰਜਾਬੀ ਖ਼ਬਰਾਂ

ਪੈਸੇ ਵਾਪਸ ਮੰਗਣ ਅਤੇ ਧਮਕੀ ਤੋਂ ਪਰੇਸ਼ਾਨ ਮਹਿਲਾ ਵੱਲੋਂ ਖੁਦਕੁਸ਼ੀ

Published

on

dead body

ਬਠਿੰਡਾ, 6 ਜਨਵਰੀ – ਬਾਬਾ ਦੀਪ ਸਿੰਘ ਨਗਰ ਦੀ ਇੱਕ ਮਹਿਲਾ ਨੇ ਰਜਬਾਹੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਪਛਾਣ ਬਿਮਲਾ ਦੇਵੀ ਵਜੋਂ ਹੋਈ ਹੈ।
ਸੁਸਾਈਡ ਨੋਟ ਵਿੱਚ ਬਿਮਲਾ ਦੇਵੀ ਨੇ ਦੋਸ਼ ਲਾਇਆ ਕਿ ਉਸਨੇ ਕੁਝ ਲੋਕਾਂ ਤੋਂ ਪੈਸੇ ਹੁਦਾਰ ਲਏ ਸਨ, ਜੋ ਉਸ ਨੂੰ ਪੈਸੇ ਵਾਪਸ ਕਰਨ ਦੇ ਦਬਾਅ ਵਿੱਚ ਕੋਰਟ ਵਿੱਚ ਚੈਕ ਲਾਉਣ ਦੀਆਂ ਧਮਕੀਆਂ ਦੇਂਦੇ ਸਨ। ਪੁਲਸ ਨੇ ਸੁਸਾਈਡ ਨੋਟ ਦੇ ਆਧਾਰ ‘ਤੇ ਮ੍ਰਿਤਕਾ ਦੇ ਬੇਟੇ ਦੇ ਬਿਆਨਾਂ ‘ਤੇ ਤਿੰਨ ਔਰਤਾਂ ਸਮੇਤ ਛੇ ਦੇ ਖਿਲਾਫ ਕੇਸ ਦਰਜ ਕੀਤਾ ਹੈ। ਦੋਸ਼ੀਆਂ ਦੀ ਪਛਾਣ ਬਿੱਟੂ ਵਾਸੀ ਗੁਰੂ ਕੀ ਨਗਰੀ ਬਠਿੰਡਾ, ਸੁਖਜੀਤ ਕੌਰ, ਮਨਜੀਤ ਕੌਰ ਵਾਸੀ ਦੰਗਾ ਪੀੜਤ ਕਾਲੋਨੀ, ਅਮਨ ਵਾਸੀ ਬਾਬਾ ਦੀਪ ਸਿੰਘ ਨਗਰ, ਭੋਲੀ ਕੌਰ ਵਾਸੀ ਊਧਮ ਸਿੰਘ ਨਗਰ, ਪਟਵਾਰੀ ਵਾਸੀ ਦੰਗਾ ਪੀੜਤ ਕਾਲੋਨੀ ਬਠਿੰਡਾ ਦੇ ਤੌਰ ‘ਤੇ ਹੋਈ ਹੈ। ਥਾਣਾ ਕੈਨਾਲ ਕਾਲੋਨੀ ਪੁਲਸ ਨੂੰ ਬਿਆਨ ਦੇ ਕੇ ਰਾਕੇਸ਼ ਕੁਮਾਰ ਵਾਸੀ ਬਾਬਾ ਦੀਪ ਸਿੰਘ ਨਗਰ ਬਠਿੰਡਾ ਨੇ ਦੱਸਿਆ ਕਿ ਉਸ ਦੀ ਮਾਂ ਬਿਮਲਾ ਦੇਵੀ ਨੇ ਲੋਕਾਂ ਤੋਂ ਕੁਝ ਪੈਸੇ ਉਧਾਰ ਲਏ ਸਨ ਤੇ ਉਧਾਰ ਲੈਂਦੇ ਸਮੇਂ ਖਾਲੀ ਚੈਕ ਦਿੱਤੇ ਸਨ। ਕਈ ਦਿਨਾਂ ਤੋਂ ਦੋਸ਼ੀ ਉਸ ਦੀ ਮਾਂ ਨੂੰ ਪੈਸੇ ਵਾਪਸ ਕਰਨ ਦਾ ਦਬਾਅ ਬਣਾ ਰਹੇ ਸਨ ਅਤੇ ਚੈਕ ਬਾਊਂਸ ਕਰਵਾ ਕੇ ਕੋਰਟ ਵਿੱਚ ਚੈਕ ਲਾਉਣ ਦੀਆਂ ਧਮਕੀਆਂ ਦੇਂਦੇ ਸਨ ਜਿਸ ਕਾਰਨ ਉਸ ਦੀ ਮਾਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਵੀ ਸੀ। ਇਸ ਕਾਰਨ ਮਾਂ ਬਿਮਲਾ ਦੇਵੀ ਨੇ ਬਠਿੰਡਾ-ਮਾਨਸਾ ਰੋਡ ‘ਤੇ ਰਜਬਾਹੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਸਾਰੇ ਦੋਸ਼ੀ ਫਰਾਰ ਹਨ, ਉਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।

ਪੰਜਾਬੀ ਖ਼ਬਰਾਂ

ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੇ ਕਤਲ ਕੇਸ ਦੀ ਜਾਂਚਐਨ ਆਈ ਏ ਕਰੇਗੀ

Published

on

balwinder singh

ਨਵੀਂ ਦਿੱਲੀ, 28 ਜਨਵਰੀ – ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੇ ਕਤਲ ਦੀ ਜਾਂਚ ਲਈ ਜ਼ਿੰਮੇਵਾਰੀ ਆਪਣੇ ਹੱਥਾਂ ਚ ਲੈ ਲਈ ਹੈ। ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਤ ਬਲਵਿੰਦਰ ਸਿੰਘ ਸੰਧੂ (62) ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਵੱਲੋਂ 16 ਅਕਤੂਬਰ 2020 ਨੂੰ ਉਸ ਦੇ ਘਰ ਦੇ ਗੇਟ ਅੰਦਰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਪੰਜਾਬ ਵਿੱਚ ਜਦੋਂ ਖਾੜਕੂਵਾਦ ਆਪਣੇ ਸਿਖ਼ਰਤੇ ਹੁੰਦਾ ਸੀ ਤਾਂ ਸੰਧੂ ਪਰਵਾਰ ਤੇ ਉਨ੍ਹਾਂ ਨੇਕਈ ਵਾਰ ਹਮਲਾ ਕੀਤਾ ਸੀ, ਜਿਸ ਦਾ ਮੁਕਾਬਲਾ ਉਕਤ ਪਰਵਾਰ ਨੇ ਬਹੁਤ ਨਿਡਰਤਾ ਨਾਲ ਕੀਤਾ ਸੀ। ਭਾਰਤ ਸਰਕਾਰ ਨੇ ਉਸ ਬਹਾਦਰੀ ਲਈ ਸੰਧੂ ਪਰਵਾਰ ਦੇ ਚਾਰ ਮੈਂਬਰਾਂ ਨੂੰ 1993ਚ ਸ਼ੌਰਿਆ ਚੱਕਰ ਨਾਲ ਸਨਮਾਨਤ ਕੀਤਾ ਸੀ, ਜਿਸ ਚ ਬਲਵਿੰਦਰ ਸਿੰਘ ਸੰਧੂ ਅਤੇ ਉਸਦੀ ਪਤਨੀ ਜਗਦੀਸ਼ ਕੌਰ, ਵੱਡਾ ਭਰਾ ਰਣਜੀਤ ਸਿੰਘ ਤੇ ਉਸ ਦੀ ਪਤਨੀ ਬਲਰਾਜ ਕੌਰ ਸ਼ਾਮਲ ਹਨ। ਜਾਂਚ ਏਜੰਸੀ ਐਨ ਆਈ ਏ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਪੁਲਸ ਦੀ ਮੁੱਢਲੀ ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਉਕਤ ਕਤਲ ਦੀ ਸਾਜਿਸ਼ ਪਾਕਿਸਤਾਨਚ ਬੈਠੇ ਖ਼ਾਲਿਸਤਾਨੀ ਲਖਵੀਰ ਸਿੰਘ ਰੋਡੇ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਨੇ ਘੜੀ ਸੀ। ਬੁਲਾਰੇ ਨੇ ਦੱਸਿਆ ਕਿ ਕਤਲ ਗੁਰਦਾਸਪੁਰ ਜਿ਼ਲੇ ਦੇ ਸੁਖਮੀਤਪਾਲ ਸਿੰਘ ਵੱਲੋਂ ਕੀਤੀ ਗਈ ਸੀ, ਜੋ ਇੱਕ ਗੈਂਗਸਟਰ ਤੋਂ ਖਾੜਕੂ ਬਣਿਆ ਸੀ।

Continue Reading

ਪੰਜਾਬੀ ਖ਼ਬਰਾਂ

ਟਰਾਂਸਪੋਰਟ ਨਗਰ `ਚ ਟਰੱਕ ਨੇ ਬਜ਼ੁਰਗ ਨੂੰ ਕੁਚਲਿਆ

Published

on

accident

ਜਲੰਧਰ, 28 ਜਨਵਰੀ – ਇਸ ਮਹਾਨਗਰ ਦੇ ਟਰਾਂਸਪੋਰਟ ਨਗਰ ਵਿੱਚ ਤਿੰਨ ਦਿਨਾਂ ਵਿੱਚ ਹੋਏਸੜਕ ਹਾਦਸਿਆਂ ਵਿੱਚ ਕੱਲ੍ਹ ਦੂਸਰੀ ਮੌਤ ਹੋ ਗਈ। ਕੱਲ੍ਹ ਟਰੱਕ ਨੇ 60 ਸਾਲਾ ਬਜ਼ੁਰਗ ਔਰਤ ਨੂੰ ਕੁਚਲ ਦਿੱਤਾ, ਜਿਸ ਦੀ ਮੌਕੇ `ਤੇ ਮੌਤ ਹੋ ਗਈ। ਔਰਤ ਦੀ ਪਛਾਣ ਨੂਰਪੁਰ ਦੀ ਵਸਨੀਕ ਪਰਮਜੀਤ ਕੌਰ ਦੇ ਰੂਪ ਵਿੱਚ ਹੋਈ ਹੈ। ਪੁਲਸ ਕੰਟਰੋਲ ਰੂਮ ਦੀ ਟੀਮ ਦੇ ਇੰਚਾਰਜ ਏ ਐਸ ਆਈ ਰਣਜੀਤ ਸਿੰਘ ਨੇ ਦੱਸਿਆ ਕਿ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ ਹੈ। ਟਰੱਕ ਚਾਲਕ ਕਰਤਾਰਪੁਰ ਵੱਲੋਂ ਆ ਕੇ ਟਰਾਂਸਪੋਰਟ ਨਗਰ ਵੱਲ ਜਾ ਰਿਹਾ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸਰਬ ਮਲਟੀਪਲੈਕਸ ਅੱਗੇ ਟਰੱਕ ਦੀ ਲਪੇਟ ਵਿੱਚ ਆ ਕੇ ਇੱਕ ਅਖਬਾਰ ਦੇ ਮੁਲਾਜ਼ਮ ਬੁੱਧ ਪ੍ਰਕਾਸ਼ ਦੀ ਮੌਤ ਹੋ ਗਈ ਸੀ।

Continue Reading

ਪੰਜਾਬੀ ਖ਼ਬਰਾਂ

ਕਿਸਾਨ-ਪੱਖੀ ਰੋਸ ਮਾਰਚ ਕੱਢਦੀਆਂ ਔਰਤਾਂ `ਤੇ ਟਰੈਕਟਰ ਚੜ੍ਹਿਆ, ਦੋ ਜਣੀਆਂ ਦੀ ਮੌਤ

Published

on

murder

ਅੰਮ੍ਰਿਤਸਰ, 28 ਜਨਵਰੀ – ਕਿਸਾਨਾਂ ਦੇ ਸੰਘਰਸ਼ ਦੇ ਦੇ ਹੱਕ ਚ ਪਿੰਡ ਵੱਲਾ ਵਿਖੇ ਰੋਸ ਮਾਰਚ ਕੱਢ ਰਹੀਆਂ ਔਰਤਾਂ ਨਾਲ ਉਦੋਂ ਹਾਦਸਾ ਵਾਪਰ ਗਿਆ, ਜਦੋਂ ਉਨ੍ਹਾਂ ਉਤੇ ਇੱਕ ਵਿਅਕਤੀ ਨੇ ਪਿੱਛੋਂ ਲਿਆ ਕੇ ਟਰੈਕਟਰ ਚੜ੍ਹਾ ਦਿੱਤਾ, ਜਿਸ ਕਾਰਨ ਦੋ ਔਰਤਾਂ ਦੀ ਮੌਕੇਤੇ ਮੌਤ ਹੋ ਗਈ ਤੇ ਪੰਜ ਗੰਭੀਰ ਜ਼ਖ਼ਮੀ ਹੋ ਗਈਆਂ।
ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦੀ ਮੁੱਖ ਸੇਵਾਦਾਰ ਬੀਬੀ ਕੇਵਲਬੀਰ ਕੌਰ ਨੇ ਦੱਸਿਆ ਕਿ ਖੇਤੀਬਾੜੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਚ ਸੰਘਰਸ਼ ਕਰਦੇ ਕਿਸਾਨ ਵੀਰਾਂ ਦੇ ਹੱਕਚ ਉਹ ਰੋਸ ਮਾਰਚ ਕੱਢ ਰਹੇ ਸਨ, ਜਿਸ ਵਿੱਚ ਪਿੰਡ ਵੱਲਾ ਦੀਆਂ ਔਰਤਾਂ ਅਤੇ ਬੱਚੇ ਵੱਡੀ ਗਿਣਤੀ ਚ ਸ਼ਾਮਲ ਸਨ। ਇਸ ਦੌਰਾਨ ਜਦੋਂ ਪਿੰਡ ਤੋਂ ਬਾਹਰ ਮੇਨ ਸੜਕ ਦੇ ਨੇੜਲੀ ਲਿੰਕ ਸੜਕਤੇ ਪਹੁੰਚੀਆਂ ਤਾਂ ਪਿੱਛੋਂ ਟਰੈਕਟਰ ਨਾਲ ਪਾਣੀ ਵਾਲੀ ਟੈਂਕੀ ਲਿਆ ਰਹੇ ਇੱਕ ਲੜਕੇ ਨੇ ਉਨ੍ਹਾਂ ਤੇ ਟਰੈਕਟਰ ਚੜ੍ਹਾ ਦਿੱਤਾ। ਇਸ ਦੌਰਾਨ ਨਰਿੰਦਰ ਕੌਰ ਪਤਨੀ ਵੀਰ ਸਿੰਘ ਅਤੇ ਸਿਮਰਨਜੀਤ ਕੌਰ ਪਤਨੀ ਬਲਦੇਵ ਸਿੰਘ ਦੀ ਮੌਕੇਤੇ ਮੌਤ ਹੋ ਗਈ ਅਤੇ ਪੰਜ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ `ਚ ਪਹੁੰਚਾਇਆ ਗਿਆ ਹੈ।ਬੀਬੀ ਕੇਵਲਬੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸਾਜਿਸ਼ ਹੇਠ ਨਿਸ਼ਾਨਾ ਬਣਾਇਆ ਗਿਆ ਹੈ ਕਿਉਂਕਿ ਟਰੈਕਟਰ ਚਾਲਕ ਨੇ ਅੱਗੇ ਲੰਘਣ ਲਈ ਰਾਹ ਲੈਣ ਵਾਸਤੇ ਹਾਰਨ ਨਹੀਂ ਵਜਾਇਆ ਸੀ ਤੇ ਟਰੈਕਟਰ ਹੇਠਾਂ ਔਰਤਾਂ ਆਉਣ ਤੋਂ ਬਾਅਦ ਉਸ ਨੇ ਟਰੈਕਟਰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਓਥੇ ਪਹੁੰਚੇ ਐਸ ਐਚ ਓ ਸੰਜੀਵ ਕੁਮਾਰ ਨੇ ਕਿਹਾ ਕਿ ਟਰੈਕਟਰ ਚਾਲਕ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ ਹੈ।

Continue Reading

ਰੁਝਾਨ


Copyright by IK Soch News powered by InstantWebsites.ca