Withholding payment of Rs 70 lakh from dog operating company
Connect with us [email protected]

ਪੰਜਾਬੀ ਖ਼ਬਰਾਂ

ਕੁੱਤਿਆਂ ਦੇ ਆਪਰੇਸ਼ਨ ਕਰਨ ਵਾਲੀ ਕੰਪਨੀ ਦੀ 70 ਲੱਖ ਰੁਪਏ ਦੀ ਅਦਾਇਗੀ ਰੋਕੀ

Published

on

money

ਜਲੰਧਰ, 5 ਨਵੰਬਰ – ਸਥਾਨਕ ਸਰਕਾਰਾਂ ਵਿਭਾਗ ਵੱਲੋਂ ਲਾਏ ਗਏ ਇਤਰਾਜ਼ ਤੋਂ ਬਾਅਦ ਨੰਗਲ ਸ਼ਾਮਾਂ ਵਿੱਚ ਆਵਾਰਾ ਕੁੱਤਿਆਂ ਦੇ ਆਪ੍ਰੇਸ਼ਨ ਕਰਨ ਵਾਲੀ ਕੰਪਨੀ ਦੀ ਸੱਤਰ ਲੱਖ ਦੀ ਅਦਾਇਗੀ ਰੋਕ ਦਿੱਤੀ ਗਈ ਹੈ ਕਿਉਂਕਿ ਨਗਰ ਨਿਗਮ ਨੇ ਅੱਠ ਮਹੀਨੇ ਦੇ ਸਮੇਂ ਵਿੱਚ ਵੀ ਸਰਕਾਰ ਵੱਲੋਂ ਲਾਏ ਗਏ ਇਤਰਾਜ਼ ਨੂੰ ਹਟਾਉਣ ਲਈ ਕੋਈ ਜਵਾਬ ਨਹੀਂ ਦਿੱਤਾ। ਕੁੱਤਿਆਂ ਦੇ ਆਪ੍ਰੇਸ਼ਨ ਕਰਨ ਦੀ ਗਿਣਤੀ ‘ਤੇ ਕਈ ਸਵਾਲ ਵੀ ਉਠ ਰਹੇ ਹਨ।
ਪਹਿਲੇ ਸਾਲ ਕੰਪਨੀ ਨੂੰ 9600 ਕੁੱਤਿਆਂ ਦੇ ਆਪਰੇਸ਼ਨਾਂ ਲਈ 96 ਲੱਖ ਵਿੱਚ ਕੰਮ ਦਿੱਤਾ ਗਿਆ ਤਾਂ ਕੰਪਨੀ ਨੇ ਉਸ ਵੇਲੇ 17 ਫੀਸਦੀ ਛੋਟ ਦਿੱਤੀ ਸੀ। ਤੀਜੇ ਸਾਲ 96 ਲੱਖ ਦਾ ਕੰਮ ਲੈਣ ਲਈ ਕੰਪਨੀ ਨੇ 1 ਫੀਸਦੀ ਦੀ ਛੋਟ ਦਿੱਤੀ ਹੈ। ਕੰਪਨੀ ਵੱਲੋਂ ਆਵਾਰਾ ਕੁੱਤਿਆਂ ਦੇ ਆਪ੍ਰੇਸ਼ਨ ਕਰਨ ਦੀ ਗਿਣਤੀ ਵਿੱਚ ਕਈ ਲੋਕ ਸਵਾਲੀਆ ਨਿਸ਼ਾਨ ਲਗਾ ਰਹੇ ਹਨ ਕਿ ਕਈ ਜਗ੍ਹਾ ਆਵਾਰਾ ਕੁੱਤਿਆਂ ਦੀ ਗਿਣਤੀ ਪਹਿਲਾਂ ਵਾਂਗ ਹੈ। ਇੱਕ ਕੁੱਤੇ ਦੇ ਆਪ੍ਰੇਸ਼ਨ ਦਾ 850 ਰੁਪਏ ਰੇਟ ਤੈਅ ਕੀਤਾ ਗਿਆ ਸੀ। ਨੰਗਲ ਸ਼ਾਮਾਂ ਵਿੱਚ ਫੜੇ ਗਏ ਕੁੱਤਿਆਂ ਦੇ ਨਸਬੰਦੀ ਦੇ ਆਪ੍ਰੇਸ਼ਨ ਕੀਤੇ ਜਾਂਦੇ ਹਨ।
ਇੱਕ ਸਾਲ ਵਿੱਚ ਕੰਪਨੀ ਦੇ ਡਾਕਟਰਾਂ ਨੇ 20,000 ਦੇ ਕਰੀਬ ਮੇਲ, ਫੀਮੇਲ ਦੇ ਆਪ੍ਰੇਸ਼ਨ ਕੀਤੇ ਹਨ। ਕੰਪਨੀ ਨੂੰ ਅੱਸੀ ਲੱਖ ਦੀ ਜਗ੍ਹਾ ਸੱਠ ਲੱਖ ਦੀ ਅਦਾਇਗੀ ਕੀਤੀ ਗਈ ਹੈ। ਵੀਹ ਲੱਖ ਦੀ ਰਕਮ ਜ਼ਮਾਨਤ ਵਜੋਂ ਨਿਗਮ ਕੋਲ ਮੌਜੂਦ ਹੈ। ਦੱਸਿਆ ਜਾਂਦਾ ਹੈ ਕਿ ਸਤੰਬਰ ਵਿੱਚ ਕੰਪਨੀ ਦਾ ਨਿਗਮ ਨਾਲ ਠੇਕਾ ਖਤਮ ਹੋ ਗਿਆ ਸੀਤਾਂ ਨਿਗਮ ਨੇ ਟੈਂਡਰ ਕੀਤੇ ਬਿਨਾਂ ਕੰਪਨੀ ਵੱਲੋਂ ਹੋਰ ਕੁੱਤਿਆਂ ਦੇ ਆਪ੍ਰੇਸ਼ਨ ਕਰਨ ਲਈ ਇੱਕ ਸਾਲ ਦਾ ਸਮਾਂ ਵਧਾ ਦਿੱਤਾ। ਜਦੋਂ ਇਸ ਨੂੰ ਮਨਜ਼ੂਰੀ ਲਈ ਸਰਕਾਰ ਕੋਲ ਭੇਜਿਆ ਤਾਂ ਸਰਕਾਰ ਨੇ ਕੰਪਨੀ ਨੂੰ ਕੰਮ ਕਰਨ ਲਈ ਇੱਕ ਸਾਲ ਦਾ ਸਮਾਂ ਵਧਾਉਣ ‘ਤੇ ਇਤਰਾਜ਼ ਕਰਦਿਆਂ ਇਹ ਪੁੱਛਿਆ ਸੀ ਕਿ ਕੰਪਨੀ ਨੂੰ ਕਿਸ ਨਿਯਮ ਦੇ ਤਹਿਤ ਇੱਕ ਸਾਲ ਦੇ ਸਮੇਂ ਵਿੱਚ ਵਾਧਾ ਕੀਤਾ ਗਿਆ ਸੀ।
ਸਥਾਨਕ ਸਰਕਾਰਾਂ ਵਿਭਾਗ ਨੇ ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਨਗਰ ਨਿਗਮ ਦੀ ਸੈਨੀਟੇਸ਼ਨ ਬ੍ਰਾਂਚ ਨੂੰ ਇਸ ਦੀ ਚਿੱਠੀ ਭੇਜੀ ਸੀ, ਪਰ ਮੋਟੀਆਂ ਤਨਖਾਹਾਂ ਲੈਣ ਵਾਲੇ ਸਟਾਫ ਨੇ ਅੱਠ ਮਹੀਨੇ ਵਿੱਚ ਸਰਕਾਰ ਨੂੰ ਜਵਾਬ ਦੇਣਾ ਵੀ ਮੁਨਾਸਬ ਨਹੀਂ ਸਮਝਿਆ। ਜਦੋਂ ਕੰਪਨੀ ਨੇ ਆਪਣੀ ਸੱਤਰ ਲੱਖ ਅਦਾਇਗੀ ਲਈ ਡੀ ਸੀ ਐਫ ਏ ਵੱਲੋਂ ਅਦਾਇਗੀ ਰੋਕੀ ਗਈ ਹੈ ਤੇ ਸਰਕਾਰ ਨੇ ਇਸ ਮਾਮਲੇ ਵਿੱਚ ਇਤਰਾਜ਼ ਲਗਾਇਆ ਹੈ। ਨਗਰ ਨਿਗਮ ਨੇ ਕੰਪਨੀ ਨੂੰ ਕੰਮ ਦੇਣ ਲਈ ਟੈਂਡਰ ਲਾਇਆ ਸੀ ਤੇ ਇਸੇ ਕੰਪਨੀ ਨੂੰ ਦੁਬਾਰਾ ਕੰਮ ਦੇਣ ਜਿਸ ਕਰ ਕੇ ਜਲਦੀ ਵਰਕ ਆਰਡਰ ਜਾਰੀ ਹੋਵੇਗਾ।

ਪੰਜਾਬੀ ਖ਼ਬਰਾਂ

ਰੈਸਟੋਰੈਂਟ ਨੂੰ 91 ਕਰੋੜ ਰੁਪਏ ਦਾ ਬਿਲ ਭੇਜ ਕੇ ਫਿਰ ਠੀਕ ਕਰ ਕੇ ਇੱਕ ਲੱਖ ਦਾ ਕੀਤਾ

Published

on

money

ਜਲੰਧਰ, 5 ਦਸੰਬਰ – ਕੱਲ੍ਹ ਪੰਜਾਬ ਪਾਵਰਕਾਮ ਦਾ ਇੱਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਵਿੱਚ ਮਾਡਲ ਟਾਊਨ ਦੇ ਬਾਬਾ ਵੈੱਜ ਤੇ ਨਾਨ ਵੈੱਜ ਰੈਸਟੋਰੈਂਟ ਨੂੰ ਪਾਵਰਕਾਮ ਨੇ 91 ਕਰੋੜ ਰੁਪਏ ਦਾ ਬਿਲ ਭੇਜ ਦਿੱਤਾ ਅਤੇ ਉਸਦੀ ਅੰਤਿਮ ਤਰੀਖ 17 ਦਸੰਬਰ ਰੱਖੀ ਗਈ। ਜੇ ਕਸਟਮਰ ਸਮੇਂ ਉੱਤੇ ਬਿਲ ਜਮ੍ਹਾਂਨਾ ਕਰਵਾਵੇ ਤਾਂ ਉਸ ਨੂੰ 1.82 ਲੱਖ ਰੁਪਏ ਰੁਪਏ ਵੱਖਰੇ ਜੁਰਮਾਨਾ ਜਮ੍ਹਾਂਂ ਕਰਾਉਣਾ ਪੈਂਦਾ। ਇਸ ਦੇ ਮਾਲਕ ਸਿਧਾਰਥ ਕੇਸਰ ਨੇ ਸ਼ਿਕਾਇਤ ਕੀਤੀ ਤਾਂ ਪਾਵਰਕਾਮ ਨੇ ਬਿਲ ਠੀਕ ਕਰਕੇ 1 ਲੱਖ ਰੁਪਏ ਦਾ ਭੇਜ ਦਿੱਤਾ ਹੈ।
ਸਿਧਾਰਥ ਕੇਸਰ ਦਾ ਕਹਿਣਾ ਹੈ ਕਿ ਇਹ ਬਿਲ ਵੀ ਗਲਤ ਹੈ। ਉਨ੍ਹਾਂਦੱਸਿਆ ਕਿ ਬੀਤੇ ਮਹੀਨੇ ਪਾਵਰਕਾਮ ਨੇ 2 ਲੱਖ ਰੁਪਏ ਬਿਲ ਭੇਜ ਦਿੱਤਾ ਸੀ, ਜਿਸ ਨੂੰ ਚੈਲਿੰਜ ਕੀਤਾ ਹੋਇਆ ਹੈ। ਇਸਦੇ ਬਾਅਦ ਕੱਲ੍ਹ 91 ਕਰੋੜਾਂ 9 ਲੱਖ 66 ਹਜ਼ਾਰ 300 ਰੁਪਏ ਭੇਜਿਆ ਤਾਂ ਉਹ ਹੈਰੈਨ ਹੋ ਗਏ। ਅਕਾਊਂਟੈਟ ਨੂੰ ਮਾਡਲ ਟਾਉਨ ਦਫਤਰ ਭੇਜਿਆ ਤਾਂ ਦੇਰ ਸ਼ਾਮ ਨੂੰ ਉਨ੍ਹਾਂ ਨੇ 1 ਲੱਖ ਰੁਪਏ ਦਾ ਬਿਲ ਭੇਜ ਦਿੱਤਾ ਹੈ। ਇਹ ਸਹੀ ਨਹੀਂ, ਕਿਉਂਕਿ ਉਨ੍ਹਾਂਨੇ ਪਹਿਲੇ ਬਿਲ ਨੂੰ ਚੈਲਿੰਜ ਕੀਤਾ ਹੋਇਆ ਹੈ ਤੇ ਉਸ ਵਿੱਚੋਂ 50 ਫੀਸਦੀ ਅਮਊਂਟ ਜਮ੍ਹਾਂਂ ਕਰਵਾ ਚੁਕੇ ਹਨ। ਅੱਗੋਂ ਇਸ ਬਿਲ ਦੀ ਰਕਮ ਠੀਕ ਕਰਵਾਉਣ ਲਈ ਵੀ ਉਨ੍ਹਾਂ ਨੇ ਪਰੇਸ਼ਾਨੀ ਝੱਲਣੀ ਪਵੇਗੀ। ਪਾਵਰਕਾਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦਾ ਦੇਰ ਸ਼ਾਮ ਪਤਾ ਲੱਗਾ ਸੀ, ਬਿਲ ਠੀਕ ਕਰਵਾ ਕੇ ਭੇਜ ਦਿੱਤਾ ਗਿਆ ਹੈ। ਜੇ ਕਸਟਮਰ ਕਹਿੰਦਾ ਹੈ ਕਿ ਉਸਦਾ ਇਹ ਬਿੱਲ ਵੀ ਸਹੀ ਨਹੀਂ ਤਾਂ ਉਹ ਆ ਕੇ ਗੱਲ ਕਰ ਸਕਦਾ ਹੈ।

Continue Reading

ਪੰਜਾਬੀ ਖ਼ਬਰਾਂ

ਕੰਗਨਾ ਨੂੰ ਮੋਗਾ ਦੇ ਐਡਵੋਕੇਟ ਵੱਲੋਂ ਕਾਨੂੰਨੀ ਨੋਟਿਸ

Published

on

kangana ranout
  • ਸੱਤ ਦਿਨਾਂ ਵਿੱਚ ਮੁਆਫ਼ੀ ਨਾ ਮੰਗੀ ਤਾਂ ਕਾਨੂੰਨੀ ਕਰਵਾਈ ਹੋਵੇਗੀ
    ਮੋਗਾ, 5 ਦਸੰਬਰ – ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਆਈ ਬਠਿੰਡਾ ਜ਼ਿਲੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਔਰਤ ਮਹਿੰਦਰ ਕੌਰ ਨੂੰ ਇੱਕ ਟਵੀਟ ਕਰਕੇ ਮਾੜੇ ਬੋਲ ਬੋਲਣ ਵਾਲੀ ਅਦਾਕਾਰਾ ਕੰਗਨਾ ਰਣੌਤ ਦੇ ਖਿਲਾਫ ਇਸ ਵੇਲੇ ਸਾਰੇ ਭਾਰਤ ਦੇ ਅਤੇ ਖਾਸ ਕਰ ਕੇ ਪੰਜਾਬ ਦੇ ਕਿਸਾਨਾਂ ਵਿੱਚ ਗੁੱਸੇ ਦੀ ਲਹਿਰ ਹੈ।ਕੱਲ੍ਹ ਮੋਗਾ ਦੇ ਐਡਵੋਕੇਟ ਤੇ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਰਾਜਪਾਲ ਸ਼ਰਮਾ ਨੇ ਅਦਾਕਾਰਾ ਕੰਗਨਾ ਰਣੌਤ ਨੂੰ ਕਾਨੂੰਨੀ ਨੋਟਿਸ ਭੇਜ ਕੇ ਸੱਤ ਦਿਨਾਂ ਵਿੱਚ ਮੁਆਫ਼ੀ ਮੰਗਣਜਾਂਉਸ ਵਿਰੁੱਧ ਕਾਨੂੰਨੀ ਕਰਵਾਈ ਕਰਨ ਦਾ ਐਲਾਨ ਕੀਤਾ ਹੈ।
    ਵਰਨਣ ਯੋਗ ਹੈ ਕਿ ਬਿਰਧ ਮਾਤਾ ਮਹਿੰਦਰ ਕੌਰ ਬਾਰੇ ਟਵੀਟ ਕਰਕੇ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਵਿੱਚ 100 ਰੁਪਏ ਭਾੜਾ ਲੈ ਕੇ ਕੁੱਦਣ ਵਾਲੀ ਔਰਤ ਕਿਹਾ ਸੀ।ਮੋਗਾ ਜ਼ਿਲੇ ਦੇ ਪਿੰਡ ਮੱਦੋਕੇ ਦੇ ਸਮਾਜੀ ਸਾਰੋਕਾਰਾਂ ਨਾਲ ਜੁੜੇ ਨੌਜਵਾਨ ਦੀਦਾਰ ਸਿੰਘ ਮੱਦੋਕੇ ਵੱਲੋਂ ਐਡਵੋਕੇਟ ਰਾਜਪਾਲ ਸ਼ਰਮਾ ਰਾਹੀਂ ਭੇਜੇ ਗਏ ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਆਪਣੇ ਹੱਕਾਂ ਦੀ ਪੂਰਤੀ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਦੇ ਲਈ ਐਕਟਰੈੱਸ ਕੰਗਨਾ ਰਣੌਤ ਨੇ ਇਹ ਟਵੀਟ ਕੀਤਾ ਹੈ। ਐਡਵੋਕੇਟ ਰਾਜਪਾਲ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇ ਕੰਗਨਾ ਨੇ ਇਸ ਬਾਰੇ ਮੁਆਫੀ ਨਾ ਮੰਗੀ ਤਾਂ ਸੱਤ ਦਿਨਾਂ ਬਾਅਦ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਕਿਸਾਨੀ ਕਿੱਤੇ ਨਾਲ ਸਿੱਧੇ ਤੌਰ ਉੱਤੇ ਜੁੜੀ ਮਹਿੰਦਰ ਕੌਰ ਨੇ ਖੁਦ ਆਪਣੇ ਹੱਥੀਂ ਵਾਢੀ ਮੌਕੇ ਦਾਤੀ ਤਾਂ ਚਲਾਈ ਹੀ ਹੈ, ਉਸ ਨੇ ਬਠਿੰਡੇ ਦੇ ਰੇਤਲੇ ਟਿੱਬਿਆਂ ਵਿੱਚ ਆਪਣੀਆਂ ਜ਼ਮੀਨਾ ਪੱਧਰੀਆਂ ਕਰਨ ਦਾ ਕੰਮ ਵੀ ਕੀਤਾ ਹੈ।

Continue Reading

ਪੰਜਾਬੀ ਖ਼ਬਰਾਂ

ਕੈਬਨਿਟ ਮੰਤਰੀ ਦੀ ਭਤੀਜੀ ਦੀ ਸ਼ਿਕਾਇਤ ਉੱਤੇ ਸਾਬਕਾ ਮੰਤਰੀ ਦੇ ਰਿਸ਼ਤੇਦਾਰ ਨਾਮਜ਼ਦ

Published

on

law
  • ਦੋ ਵੱਡੇ ਕਾਂਗਰਸੀ ਆਗੂਆਂ ਦੇ ਨੇੜਲੇ ਰਿਸ਼ਤੇਦਾਰਾਂ ਵਿਚਾਲੇ ਝਗੜਾ
    ਨਾਭਾ, 5 ਦਸੰਬਰ – ਪੰਜਾਬ ਦੀ ਇੱਕ ਕੈਬਨਿਟ ਮੰਤਰੀ ਦੀ ਭਤੀਜੀ ਨੂੰ ਉਸ ਦੇ ਸਹੁਰਾ ਪਰਵਾਰ ਵੱਲੋਂ ਹੋਰ ਦਾਜ ਦੀ ਮੰਗ ਲਈ ਤੰਗ ਅਤੇ ਕੁੱਟ-ਮਾਰ ਕਰਨ ਦੇ ਦ੍ਰੋਸ਼ ਵਿੱਚ ਇੱਥੇ ਕੋਤਵਾਲੀ ਪੁਲਸ ਨੇ ਸਾਬਕਾ ਕੈਬਨਿਟ ਮੰਤਰੀ ਦੇ ਨੇੜਲੇ ਰਿਸ਼ਤੇਦਾਰ ਦੇ ਪਰਵਾਰ ਦੇ 6 ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦਾ ਕੇਸ ਦਰਜ ਕਰ ਲਿਆਅਤੇ ਉਨ੍ਹਾਂ ਦੀ ਗ਼੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
    ਥਾਣਾ ਕੋਤਵਾਲੀ ਦੇ ਐਸ ਐਚ ਓ ਅਨੁਸਾਰ ਸਥਾਨਕ ਸ਼ਿਵਾ ਐਨਕਲੇਵ ਕਾਲੋਨੀ ਦੇ ਵਾਸੀ ਤੇ ਕੋਆਪਰੇਟਵਿ ਬੈਂਕ ਦੇ ਸੇਵਾਮੁਕਤ ਚੀਫ ਮੈਨੇਜਰ ਨਰੇਸ਼ ਚੌਧਰੀ ਦੀ ਬੇਟੀ ਆਯੁਸ਼ੀ ਦੇ ਬਿਆਨਾਂ ਉੱਤੇ ਉਸ ਦੇ ਪਤੀ ਮਾਨਵ ਕੌਲਧਰ ਪੁੱਤਰ ਰੋਸ਼ਨ ਲਾਲ, ਜੇਠ ਰਾਹੁਲ ਕੌਲਧਰ, ਜੇਠਾਣੀ ਤਨਵੀਰ ਕੌਰ, ਸੱਸ ਮਨਜੀਤ ਕੌਰ, ਸਹੁਰਾ ਰੋਸ਼ਨ ਲਾਲ ਵਾਸੀ ਮੋਹਾਲੀ ਤੇ ਬੇਬੀ ਪਤਨੀ ਦੀਪਕ ਕੌਂਡਲ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਆਯੁਸੀ ਦਾ ਵਿਆਹ 27 ਫਰਵਰੀ 2020 ਨੂੰ ਕੀਤਾ ਗਿਆ ਸੀ ਅਤੇ ਉਹ ਸਿਰਫ 5 ਦਿਨ ਸਹੁਰੇ ਰਹਿਣ ਪਿੱਛੋਂ ਵਾਪਸ ਮਾਪਿਆਂ ਕੋਲ ਆ ਗਈ ਸੀ। ਉਸ ਨੂੰ ਹੋਰ ਦਾਜ ਲਈ ਤੰਗ ਕੀਤਾ ਗਿਆ ਤੇ ਕੁੱਟਮਾਰ ਵੀ ਕੀਤੀ ਗਈ ਸੀ। ਆਯੁਸ਼ੀ ਪੰਜਾਬ ਦੀ ਮੰਤਰੀ ਕੈਬਨਿਟ ਅਰੁਣਾ ਚੌਧਰੀ ਦੀ ਭਤੀਜੀ ਹੈ ਅਤੇ ਸਹੁਰਾ ਪਰਵਾਰ ਸਾਬਕਾ ਮੰਤਰੀ ਮਹਿੰਦਰ ਸਿੰਘ ਕੇ ਪੀ ਦਾ ਨਜ਼ਦੀਕੀ ਹੈ।

Continue Reading

ਰੁਝਾਨ