With the scam of doubling the money in six years
Connect with us [email protected]

ਅਪਰਾਧ

ਛੇ ਸਾਲ ਵਿੱਚ ਪੈਸਾ ਦੁੱਗਣਾ ਕਰਨ ਦੇ ਝਾਂਸੇ ਨਾਲ ਪੰਜ ਕਰੋੜ 10 ਲੱਖ ਠੱਗੇ ਤੇ ਖਿਸਕ ਗਏ

Published

on

money

ਗੁਰਦਾਸਪੁਰ, 23 ਅਪ੍ਰੈਲ – ਇੱਕ ਕੰਪਨੀ ਛੇ ਸਾਲਾਂ ਵਿੱਚ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਪੰਜ ਕਰੋੜ 10 ਲੱਖ 64 ਹਜ਼ਾਰ 930 ਰੁਪਏ ਦੀ ਠੱਗੀ ਕਰ ਕੇ ਫਰਾਰ ਹੋ ਗਈ ਤਾਂ ਪੀੜਤਾਂ ਦੀ ਸ਼ਿਕਾਇਤ ਉੱਤੇ ਥਾਣਾ ਸਿਟੀ ਪੁਲਸ ਨੇ ਪੰਜ ਦੋਸ਼ੀਆਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਪੀੜਤ ਸਰਬਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਨੌਸ਼ਹਿਰਾ ਥਾਣਾ ਪੁਰਾਣਾਸ਼ਾਲਾ ਨੇ ਦੱਸਿਆ ਕਿ ਉਹ ਸਾਲ 2005 ਵਿੱਚ ਜਦੋਂ ਐਲ ਆਈ ਸੀ ਦਾ ਕੰਮ ਕਰਦੇ ਸਨ ਤਾਂ ਉਨ੍ਹਾਂ ਦੀ ਮੁਲਾਕਾਤ ਮਨਜਿੰਦਰ ਸਿੰਘ ਵਾਸੀ ਦੇਵਨਗਰ, ਤਿੱਬੜੀ ਰੋਡ ਨਾਲ ਹੋਈ। ਉਸ ਨੇ ਦੱਸਿਆ ਕਿ ਉਹ ਕਿਮ ਫਰਾਂਸਟ੍ਰਕਚਰ ਐਂਡ ਡਿਵੈਲਪਰਸ ਲਿਮਟਿਡ, ਨਵੀਂ ਦਿੱਲੀ ਵਿੱਚ ਕੰਮ ਕਰਦਾ ਹੈ ਅਤੇ ਕੰਪਨੀ ਦਾ ਹੈਡ ਦਫਤਰ ਅੰਮ੍ਰਿਤਸਰ ਵਿੱਚ ਹੈ। ਉਸ ਨੇ ਦੱਸਿਆ ਕਿ ਛੇ ਸਾਲ ਤਿੰਨ ਮਹੀਨੇ ਵਿੱਚ ਰਕਮ ਦੁੱਗਣੀ ਹੋ ਸਕਦੀ ਹੈ। ਸਰਬਜੀਤ ਸਿੰਘ ਨੇ ਇੱਕ ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਫਿਰ ਰਿਸ਼ਤੇਦਾਰਾਂ ਦੇ ਪੈਸੇ ਵੀ ਜਮ੍ਹਾਂ ਕਰਵਾਏ। ਸਾਲ 2018 ਤੱਕ ਪਤਨੀ ਕੁਲਵਿੰਦਰ ਕੌਰ ਅਤੇ ਬੇਟੀ ਅਮਨਦੀਪ ਕੌਰ ਅਤੇ ਬੇਟੇ ਰਣਦੀਪ ਸਿੰਘ ਦੇ ਨਾਂਅ ਉੱਤੇ 8,16,800 ਰੁਪਏ ਜਮ੍ਹਾਂ ਕਰਵਾਏ ਅਤੇ ਪਿਤਾ ਪ੍ਰੀਤਮ ਸਿੰਘ ਅਤੇ ਮਾਤਾ ਸੁਰਜੀਤ ਸਿੰਘ ਅਤੇ ਉਸ ਦੇ ਪਰਵਾਰ ਦੇ ਨਾਂਅ ਉੱਤੇ 9,25,335 ਰੁਪਏ ਆਰ ਡੀ ਅਤੇ ਐਫ ਡੀ ਵਿੱਚ ਜਮ੍ਹਾਂ ਕਰਵਾਏ। ਇਸ ਤਰ੍ਹਾਂ ਹੀ ਰਿਸ਼ਤੇਦਾਰਾਂ ਦੇ 1,99,37,000 ਰੁਪਏ ਜਮ੍ਹਾਂ ਕਰਵਾਏ। ਕੁੱਲ ਪੰਜ ਕਰੋੜ 10 ਲੱਖ 64 ਹਜ਼ਾਰ 960 ਰੁਪਏ ਜਮ੍ਹਾਂ ਕਰਵਾਏ ਗਏ ਤਾਂ ਕੰਪਨੀ ਸਾਰੇ ਦਫਤਰ ਬੰਦ ਕਰ ਕੇ ਫਰਾਰ ਹੋ ਗਈ ਹੈ। ਸਿਟੀ ਪੁਲਸ ਨੇ ਰਵਿੰਦਰ ਸਿੰਘ ਦਬੁਰਜੀ ਰੋਡ ਲੁਧਿਆਣਾ, ਕੰਵਲਜੀਤ ਸਿੰਘ ਵਾਸੀ ਮੋਹਾਲੀ, ਮਨਜਿੰਦਰ ਸਿੰਘ ਵਾਸੀ ਤਿੱਬੜੀ ਰੋਡ, ਗੁਰਦੀਪ ਸਿੰਘ ਵਾਸੀ ਅੰਮ੍ਰਿਤਸਰ ਅਤੇ ਅਰੁਣ ਵਾਸੀ ਦਿੱਲੀ ਦੇ ਖਿਲਾਫ ਕੇਸ ਦਰਜ ਕਰ ਕੇ ਛਾਪੇਮਾਰੀ ਸ਼ੁਰੂ ਕੀਤੀ ਹੈ।

Read More Latest Punjabi News

ਅਪਰਾਧ

ਐਡੀਸ਼ਨਲ ਕਮਿਸ਼ਨਰ ਨੂੰ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਦਿੰਦਾ ਬੰਦਾ ਵਿਜੀਲੈਂਸ ਵੱਲੋਂ ਕਾਬੂ

Published

on

bribery

ਚੰਡੀਗੜ੍ਹ, 12 ਮਈ – ਪੰਜਾਬ ਵਿਜੀਲੈਂਸ ਬਿਊਰੋ ਨੇ ਕੱਲ੍ਹ ਇੱਕ ਪੁੱਠਾ ਟਰੈਪ ਲਾ ਕੇ ਜਲੰਧਰ ਦੇ ਇੱਕ ਵਿਅਕਤੀ ਨੂੰ ਉਸ ਵੇਲੇ ਕਾਬੂ ਕਰ ਲਿਆ, ਜਦ ਉਹ ਐਡੀਸ਼ਨਲ ਕਮਿਸ਼ਨਰ (ਸਟੇਟ ਟੈਕਸ) ਜਲੰਧਰ ਨੂੰ 50,000 ਰੁਪਏ ਦੀ ਰਿਸ਼ਵਤ ਧੱਕੇ ਨਾਲ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਸ ਬਾਰੇ ਚੀਫ ਡਾਇਰਕੈਟਰ-ਕਮ-ਡੀ ਜੀ ਪੀ ਵਿਜੀਲੈਂਸ ਪੰਜਾਬ ਬੀ ਕੇ ਉਪਲ ਨੇ ਦੱਸਿਆ ਕਿ ਪ੍ਰਾਈਵੇਟ ਵਿਅਕਤੀ ਵਰੁਣ ਮਹਾਜਨ ਨੂੰ ਸ਼ਿਕਾਇਤ ਕਰਤਾ ਐਡੀਸ਼ਨਲ ਕਮਿਸ਼ਨਰ ਸਟੇਟ ਟੈਕਸ (ਏ ਸੀ ਐਸ ਟੀ) (ਜੀ ਐਸ ਟੀ) ਜਲੰਧਰ ਦੀਪੇਂਦਰ ਸਿੰਘ ਗਰਚਾ ਦੀ ਸ਼ਿਕਾਇਤ ਉਤੇ 50,000 ਰੁਪਏ ਦੀ ਰਿਸ਼ਵਤ ਦਿੰਦਿਆਂ ਕਾਬੂ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਅਧਿਕਾਰੀ ਨੇ ਵਿਜੀਲੈਂਸ ਨੂੰ ਦੱਸਿਆ ਕਿ ਜਲੰਧਰ ਰੇਲਵੇ ਸਟੇਸ਼ਨ ਉਤੇ ਆਈ ਤੰਬਾਕੂ ਪਦਾਰਥਾਂ ਦੀ ਖੇਪ ਨੂੰ ਬਿਨਾਂ ਜੀ ਐਸ ਟੀ ਦਿੱਤੇ ਛੱਡਣ ਬਦਲੇ ਦੋਸ਼ੀ ਵਰੁਣ ਮਹਾਜਨ ਨੇ ਉਸ ਨੂੰ 50,000 ਰੁਪਏ ਰਿਸ਼ਵਤ ਪੇਸ਼ਕਸ਼ ਕੀਤੀ ਹੈ ਤੇ ਉਹ ਇਸ ਬਾਰੇ ਪਰੇਸ਼ਾਨ ਕਰਦਾ ਹੈ। ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਜਾਂਚ ਵਿੱਚਦੋਸ਼ੀ ਵਰੁਣ ਮਹਾਜਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਐਡੀਸ਼ਨਲਕਮਿਸ਼ਨਰ ਸਟੇਟ ਟੈਕਸ ਨੂੰ 50,000 ਰੁਪਏ ਰਿਸ਼ਵਤ ਦਿੰਦਿਆਂ ਮੌਕੇ ਉਤੇ ਫੜ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਹੇਠ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿੱਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Read More Latest Crime News

Continue Reading

ਅਪਰਾਧ

ਕੈਨੇਡਾ ਭੇਜਣ ਦੇ ਨਾਂਅ ਉਤੇ 12.20 ਲੱਖ ਰੁਪਏ ਦੀ ਠੱਗੀ

Published

on

Money

ਜਲੰਧਰ, 12 ਮਈ – ਕੈਨੇਡਾ ਜਾ ਕੇ ਘਰ ਦੀ ਹਾਲਤ ਸੁਧਾਰਨ ਦੀ ਇੱਛਾ ਕਪੂਰਥਲਾ ਦੇ ਇੱਕ ਨੌਜਵਾਨ ਨੂੰ ਮਹਿੰਗੀ ਪਈ ਅਤੇ ਇਸ ਚੱਕਰ ਵਿੱਚ ਟ੍ਰੈਵਲ ਏਜੰਟਾਂ ਨੇ ਉਸ ਨਾਲ 12.20 ਲੱਖ ਦੀ ਠੱਗੀ ਕਰ ਲਈ। ਪੀੜਤ ਦੀ ਸ਼ਿਕਾਇਤ ਉੱਤੇ ਪੁਲਸ ਨੇ ਤਿੰਨ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਕਪੂਰਥਲਾ ਦੇ ਭੁਲੱਥ ਦੇ ਵਾਸੀ ਕੁਲਦੀਪ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਬੇਟੇ ਸਿਮਰਪ੍ਰੀਤ ਸਿੰਘ ਨੂੰ ਕੈਨੇਡਾ ਭੇਜਣਾ ਚਾਹੁੰਦਾ ਸੀ। ਇਸ ਲਈ ਉਸ ਨੇ ਆਪਣੇ ਇੱਕ ਜਾਣਕਾਰ ਮਕਸੂਦਾਂ ਦੇ ਮਨਜੀਤ ਨਾਲ ਗੱਲ ਕੀਤੀ। ਦੋਵਾਂ ਦਾ ਸਿਮਰਪ੍ਰੀਤ ਨੂੰ ਕੈਨੇਡਾ ਲਈ 24 ਲੱਖ ਵਿੱਚ ਸੌਦਾ ਤੈਅ ਹੋ ਗਿਆ। ਇਸ ਦੇ ਬਾਅਦ ਪੀੜਤ ਨੇ ਵਿਆਜ ਉੱਤੇ ਪੈਸੇ ਲੈ ਕੇ ਮਨਜੀਤ ਅਤੇ ਉਸ ਦੇ ਸਾਥੀ ਸਤਵਿੰਦਰ ਨੂੰ 18 ਲੱਖ ਰੁਪਏ ਦਿੱਤੇ। ਫਿਰ ਟ੍ਰੈਵਲ ਏਜੰਟ ਇੰਦਰਜੀਤ ਸਿੰਘ ਮੁਲਤਾਨੀ ਨੇ ਪੀੜਤ ਦੇ ਘਰ ਆ ਕੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੇ ਬੇਟੇ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਹੈ ਅਤੇ ਇਸ ਦੇ ਬਦਲੇ ਉਸ ਨੇ 18 ਲੱਖ ਰੁਪਏ ਮੰਗੇ। ਜਦ ਕੁਲਦੀਪ ਨੇ ਕਿਹਾ ਕਿ ਉਹ ਪੈਸੇ ਪਹਿਲਾਂ ਦੇ ਚੁੱਕਾ ਹੈ ਤਾਂ ਟ੍ਰੈਵਲ ਏਜੰਟ ਇੰਦਰਜੀਤ ਨੇ ਕਿਹਾ ਕਿ ਉਸ ਨੂੰ ਕੋਈ ਪੈਸਾ ਨਹੀਂ ਮਿਲਿਆ। ਜਦ ਮਨਜੀਤ ਨਾਲ ਗੱਲ ਕੀਤੀ ਤਾਂ ਪੰਚਾਇਤੀ ਸਮਝੌਤੇ ਪਿੱਛੋਂ ਉਸ ਨੇ ਪੀੜਤ ਨੂੰ 5.90 ਲੱਖ ਰੁਪਏ ਮੋੜੇ ਅਤੇ ਬਾਕੀ ਪੈਸੇ ਦੇਣ ਤੋਂ ਟਾਲਣ ਲੱਗਾ ਅਤੇ ਬੁਰਾ ਵਿਹਾਰ ਕੀਤਾ।

Read More Punjab Crime News

Continue Reading

ਅਪਰਾਧ

ਅੱਠ ਸਾਲਾ ਬੱਚੀ ਨੂੰ ਅਗਵਾ ਕਰਨ ਲੱਗਾ ਦੋਸ਼ੀ ਕਾਬੂ

Published

on

Arrested

ਫਿਰੋਜ਼ਪੁਰ, 10 ਮਈ – ਸਥਾਨਕ ਗੋਬਿੰਦ ਨਗਰੀ ਦੀ ਗਲੀ ਵਿੱਚ ਸਾਈਕਲ ਚਲਾ ਰਹੀ ਅੱਠ ਸਾਲਾ ਬੱਚੀ ਨੂੰ ਸਕੂਟਰ ਸਵਾਰ ਨੇ ਅਗਵਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਬੱਚੀ ਦੇ ਰੌਲਾ ਪਾਉਣ ਅਤੇ ਆਪਣਾ ਸਾਈਕਲ ਛੱਡ ਕੇ ਘਰ ਵੱਲ ਭੱਜ ਜਾਣ ਉੱਤੇ ਸਕੂਟਰ ਸਵਾਰ ਖਿਸਕ ਗਿਆ।
ਇਸ ਦੇ ਬਾਅਦ ਡਰੀ ਸਹਿਮੀ ਬੱਚੀ ਨੇ ਘਰ ਜਾ ਕੇ ਮਾਪਿਆਂ ਨੂੰ ਦੱਸਿਆ ਤਾਂ ਆਂਢ-ਗੁਆਂਢ ਦੇ ਲੋਕਾਂ ਅਤੇ ਬੱਚੀ ਦੇ ਮਾਪਿਆਂ ਨੇ ਥਾਣਾ ਸਦਰ ਵਿੱਚ ਪਹੁੰਚ ਕੀਤੀ ਤਾਂ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਇੱਕ ਜਣੇ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਰਾਕੇਸ਼ ਵਾਸੀ ਗੋਬਿੰਦ ਨਗਰੀ ਨੇ ਦੱਸਿਆ ਕਿ ਉਸ ਦੀ ਅੱਠ ਸਾਲਾ ਧੀ ਘਰ ਦੇ ਨੇੜੇ ਸਾਈਕਲ ਚਲਾ ਰਹੀ ਸੀ ਤਾਂ ਇੱਕ ਮੋਨਾ ਨੌਜਵਾਨ ਜੋ ਐਕਟਿਵਾ ਉੱਤੇ ਗਲੀ ਵਿੱਚ ਗੇੜੇ ਮਾਰ ਰਿਹਾ ਸੀ, ਨੇ ਐਕਟਿਵਾ ਰੋਕ ਕੇ ਬੱਚੀ ਨੂੰ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕੀਤੀ। ਬੱਚੀ ਨੇ ਰੌਲਾ ਪਾਇਆ ਤਾਂ ਦੋਸ਼ੀ ਐਕਟਿਵਾ ਭਜਾ ਕੇ ਲੈ ਗਿਆ। ਹੌਲਦਾਰ ਰਮੇਸ਼ ਨੇ ਦੱਸਿਆ ਕਿ ਦੋਸ਼ੀ ਕਾਬੂ ਕਰ ਲਿਆ ਹੈ। ਉਸ ਦੀ ਪਛਾਣ ਸੰਦੀਪ ਧਵਨ ਪੁੱਤਰ ਮਦਨ ਵਾਸੀ ਮਕਾਨ ਨੰਬਰ ਤੀਹ ਗਲੀ ਨੰਬਰ ਤਿੰਨ ਫਿਰੋਜ਼ਪੁਰ ਕੈਂਟ ਵਜੋਂ ਹੋਈ ਹੈ। ਪੁਲਸ ਨੇ ਸੰਦੀਪ ਧਵਾਨ ਦੀ ਨਿਸ਼ਾਨਦੇਹੀ ਉੱਤੇ ਸਕੂਟਰੀ ਬਰਾਮਦ ਕਰ ਲਈ ਹੈ।

Read More Punjab Crime News

Continue Reading

ਰੁਝਾਨ


Copyright by IK Soch News powered by InstantWebsites.ca