With the removal of political leaders, the reins of Italy were handed over
Connect with us [email protected]

ਅੰਤਰਰਾਸ਼ਟਰੀ

ਸਿਆਸੀ ਆਗੂ ਲਾਂਭੇ ਕਰ ਕੇ ਇਟਲੀ ਦੀ ਕਮਾਨ ਆਰਥਿਕ ਮਾਹਰ ਨੂੰ ਸੌਂਪੀ ਗਈ

Published

on

  • ਮਾਰੀਓ ਦਰਾਗੀ ਨੂੰ ਨਵੀਂ ਸਰਕਾਰ ਦੇ ਮੁਖੀ ਬਣਾਇਆ ਗਿਆ
    ਮਿਲਾਨ, 13 ਫਰਵਰੀ, – ਪਿਛਲੇ ਇਕ ਸਾਲ ਤੋਂ ਕੋਰੋਨਾ ਨਾਲ ਲੜ ਰਹੇ ਇਟਲੀ ਨੂੰ ਵੱਡਾ ਝਟਕਾ ਉਦੋਂ ਲੱਗਾ ਸੀ, ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਜੁਸਪੇ ਕੌਂਤੇ ਨੂੰ ਉਨ੍ਹਾਂ ਦੇ ਗੱਠਜੋੜ ਦੀਆਂ ਪਾਰਟੀਆਂ ਵੱਲੋਂ ਸਮਰਥਨ ਵਾਪਸ ਲੈਣ ਕਾਰਨ ਅਸਤੀਫ਼ਾ ਦੇਣਾ ਪਿਆ ਸੀ। ਇਸ ਦੇ ਬਾਅਦ ਰਾਸ਼ਟਰਪਤੀ ਨੇ ਨਵੇਂ ਪ੍ਰਧਾਨ ਮੰਤਰੀ ਲਈ ਮਾਰੀਓ ਦਰਾਗੀ ਦਾ ਨਾਂ ਅੱਗੇ ਕੀਤਾ ਤਾਂ ਸਰਕਾਰ ਬਣਾਉਣ ਲਈ ਮਾਰੀਓ ਦਰਾਗੀ ਨੇ ਆਪਣੇ ਸਮਰਥਕਾਂ ਨਾਲ ਚਰਚਾ ਕੀਤੀ ਸੀ। ਇਸ ਚਰਚਾ ਦੇ ਬਾਅਦ ਅੱਜ ਮਾਰੀਓ ਦਰਾਗੀ ਨੇ ਦੇਸ਼ ਦੀ ਕਮਾਨ ਸੰਭਾਲ ਲਈ ਹੈ।
    ਮਾਰੀਓ ਦਰਾਗੀ ਇਟਲੀ ਦੀਆਂ ਉਨ੍ਹਾਂ ਪਾਰਟੀਆਂ ਦਾ ਸਮਰਥਨ ਲੈਣ ਵਿਚ ਕਾਮਯਾਬ ਰਹੇ ਹਨ, ਜਿਨ੍ਹਾਂ ਨੇ ਇਸ ਤੋਂ ਪਿਛਲੀ ਜੁਸਪੇ ਕੌਂਤੇ ਸਰਕਾਰ ਨੂੰ ਡੇਗਣ ਵਿਚ ਹਿੱਸਾ ਪਾਇਆ ਸੀ। ਕਈ ਦਿਨਾਂ ਦੀ ਉਡੀਕ ਪਿੱਛੋਂ ਇਟਲੀ ਦੇ ਲੋਕਾਂ ਲਈ ਖ਼ੁਸ਼ੀ ਦੀ ਖ਼ਬਰ ਹੈ ਕਿ 73 ਸਾਲ ਮਾਰੀਓ ਦਰਾਗੀ ਨੇ ਅੱਜ ਇਟਲੀ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਨਵੀਂ ਸਰਕਾਰ ਵਿਚ 23 ਮੰਤਰੀ ਹਨ, ਜਿਨ੍ਹਾਂ ਵਿਚ ਤੀਜਾ ਹਿੱਸਾ ਅੱਠ ਔਰਤਾਂ ਹਨ। ਮਾਰੀਓ ਦਰਾਗੀ ਯੂਰਪੀਨ ਸੈਂਟਰਲ ਬੈਂਕ ਦੇ ਪ੍ਰਧਾਨ ਅਤੇ ਬੈਂਕ ਆਫ ਇਟਲੀ ਦੇ ਗਵਰਨਰ ਰਹਿ ਚੁੱਕੇ ਹਨ। ਉਨ੍ਹਾਂ ਨੇ ਰੋਮ ਯੂਨੀਵਰਸਿਟੀ ਤੋਂ ਇਕਨਾਮਿਕਸ ਦੀ ਪੀਐੱਚਡੀ ਡਿਗਰੀ ਕੀਤੀ ਹੋਈ ਹੈ। ਦਰਾਗੀ ਨੇ ਇੱਕ ਸਮੇਂ ਯੂਰਪ ਦੀ ਕਰੰਸੀ ਯੂਰੋ ਨੂੰ ਡਿੱਗਣ ਤੋਂ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀਤੇ ਕਿਆਸ ਲੱਗ ਰਹੇ ਹਨ ਕਿ ਉਹ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਟਲੀ ਦੇ ਅਰਥਚਾਰੇ ਨੂੰ ਵੀ ਸੰਭਾਲ ਸਕਣਗੇ।ਪਿਛਲੇ ਪ੍ਰਧਾਨ ਮੰਤਰੀ ਕੌਂਤੇ ਦੀ ਸਰਕਾਰ ਡੇਗਣ ਵਾਲੇ ਸਿਆਸੀ ਆਗੂ ਵੀ ਇਸ ਤਬਦੀਲੀ ਦੇ ਵਕਤ ਦਰਾਗੀ ਦੀ ਸਰਕਾਰ ਨੂੰ ਸਮੱਰਥਨ ਦੇ ਰਹੇ ਹਨ।

Read More Punjabi News Online

ਅੰਤਰਰਾਸ਼ਟਰੀ

ਖਾਲਿਸਤਾਨੀ ਖਾੜਕੂ ਦੀ ਹਵਾਲਗੀ ਲਈ ਭਾਰਤ ਬ੍ਰਿਟੇਨ ਹਾਈ ਕੋਰਟ ਵਿੱਚ ਜਾਏਗਾ

Published

on

ਲੰਡਨ, 3 ਮਾਰਚ – ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ ਜੈਡ ਐਫ) ਦੇ ਮੈਂਬਰ ਕੁਲਦੀਪ ਸਿੰਘ ਦੀ ਭਾਰਤ ਵਿੱਚ ਹਵਾਲਗੀ ਦੀ ਅਰਜ਼ੀ ਨੂੰ ਇੱਕ ਮੈਜਿਸਟਰੇਟ ਕੋਰਟ ਵੱਲੋਂ ਮਾਨਵਤਾ ਦੇ ਆਧਾਰ ਉੱਤੇ ਰੱਦ ਕੀਤੇ ਜਾਣ ਪਿੱਛੋਂ ਭਾਰਤੀ ਅਧਿਕਾਰੀਆਂ ਨੇ ਇਸ ਦੇ ਵਿਰੁੱਧ ਅਪੀਲ ਕਰਨ ਦੀ ਇਜਾਜ਼ਤ ਦੇ ਲਈ ਲੰਡਨ ਸਥਿਤ ਹਾਈ ਕੋਰਟ ਜਾਣ ਦਾ ਫੈਸਲਾ ਕੀਤਾ ਹੈ।
ਕੁਲਦੀਪ ਸਿੰਘ ਉਰਫ ਕੀਪਾ ਸਿੱਧੂ ਉੱਤੇ ਹੋਰਨਾਂ ਲੋਕਾਂ ਨਾਲ ਮਿਲ ਕੇ 2015-16 ਵਿੱਚ ਪੰਜਾਬ ਵਿੱਚ ਖਾੜਕੂ ਸਰਗਰਮੀਆਂ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਦੋਸ਼ੀਆਂ ਨੇ ਓਦੋਂ ਮੁੱਖ ਮੰਤਰੀ ਪ੍ਰਾਕਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ ਰਚੀ ਸੀ। ਕੁਲਦੀਪ ਸਿੰਘ (44) ਉੱਤੇ ਗੁਰਦੁਆਰੇ ਵਿੱਚ ਵੱਖਵਾਦੀਆਂ ਦੀ ਬੈਠਕ ਕਰਾਉਣ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਪੈਸੇ ਭੇਜ ਕੇ ਖਾਲਿਸਤਾਨ ਜਿ਼ੰਦਾਬਾਦਾ ਫੋਰਸ (ਕੇ ਜੈਡ ਐਫ) ਵਿੱਚ ਸ਼ਾਮਲ ਕਰਨ ਦਾ ਵੀ ਦੋਸ਼ ਹੈ।ਜ਼ਿਲ੍ਹਾ ਮੈਜਿਸਟਰੇਟ ਗਾਰੇਥ ਬ੍ਰੈਂਸਟਨ ਨੇ ਲੰਡਨ ਵਿੱਚ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਵਿੱਚ ਹਵਾਲਗੀ ਦੇ ਕੇਸ ਦੀ ਸੁਣਵਾਈ ਕਰਦੇ ਹੋਏ 25 ਜਨਵਰੀ ਨੂੰ ਦਿੱਤੇ ਹੁਕਮ ਵਿੱਚ ਕਿਹਾ ਸੀ ਕਿ ਇਹ ਮਨੁੱਖੀ ਅਧਿਕਾਰਾਂ ਉੱਤੇ ਯੂਰਪੀ ਮਤੇ ਦੀ ਧਾਰਾ ਤਿੰਨ ਦੇ ਖਿਲਾਫ ਹੈ। ਜੇ ਅਦਾਲਤ ਦੇ ਹੁਕਮਾਂ ਵਿਰੁੱਧ ਅਪੀਲ ਕਰਨ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਕੇਸ ਦੀ ਸੁਣਵਾਈ ਹਾਈ ਕੋਰਟ ਵਿੱਚ ਹੋਵੇਗੀ।

Continue Reading

ਅੰਤਰਰਾਸ਼ਟਰੀ

ਦਸਤਾਰਧਾਰੀ ਮੋਟਰਸਾਈਕਲ ਚਾਲਕਾਂ ਨੂੰ ਪੰਜ ਮੀਟਰ ਪੱਗ ਬੰਨ੍ਹਣ ਦੀ ਅਪੀਲ

Published

on

ਹਾਂਗਕਾਂਗ, 3 ਮਾਰਚ – ਹਾਂਗਕਾਂਗ ਦੇ ਇੱਕੋ-ਇੱਕ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਪ੍ਰਬੰਧਕ ਕਮੇਟੀ ਨੇ ਹਾਂਗਕਾਂਗ ਦੇ ਕਾਨੂੰਨ ਵਿੱਚ ਹੈਲਮਟ ਤੋਂ ਛੋਟ ਪ੍ਰਾਪਤ ਦਸਤਾਰ ਧਾਰੀ ਮੋਟਰਸਾਈਕਲ ਚਾਲਕਾਂ ਨੂੰ ਏਥੇ ਟਰਾਂਸਪੋਰਟ ਡਿਪਾਰਟਮੈਂਟ ਦੀਆਂ ਹਦਾਇਤਾਂ ਤੇ ਡਰਾਇਵਿੰਗ ਦੌਰਾਨ ਘੱਟੋ-ਘੱਟ ਪੰਜ ਮੀਟਰ ਦਸਤਾਰ ਸਜਾਉਣ ਦੀ ਅਪੀਲ ਕੀਤੀ ਹੈ, ਤਾਂ ਕਿ ਕਿਸੇ ਹਾਦਸੇ ਸਮੇਂ ਉਹ ਸੁਰੱਖਿਅਤ ਰਹਿ ਸਕਣ।
ਵਰਨਣ ਯੋਗ ਹੈ ਕਿ ਸਿੱਖੀ ਵਿੱਚ ਦਸਤਾਰ ਦੀ ਅਹਿਮੀਅਤ ਮੰਨ ਕੇ ਹਾਂਗਕਾਂਗ ਸਰਕਾਰ ਵੱਲੋਂ ਦਸਤਾਰਧਾਰੀ ਮੋਟਰਸਾਈਕਲ ਸਵਾਰਾਂ ਨੂੰ ਹੈਲਮਟ ਤੋਂ ਛੋਟ ਦਿੱਤੀ ਹੋਈ ਹੈ, ਪਰ ਕੁਝ ਵਿਅਕਤੀਆਂ ਵੱਲੋਂ ਇਸ ਦਾ ਨਾਜਾਇਜ਼ ਫਾਇਦਾ ਉਠਾ ਕੇ ਕੇਵਲ ਰੁਮਾਲ ਜਾਂ ਛੋਟੇ ਪਰਨੇ ਧਾਰਨ ਨਾਲ ਮੋਟਰਸਾਈਕਲ ਚਲਾਏ ਜਾ ਰਹੇ ਹਨ ਅਤੇ ਬੀਤੇ ਦਿਨੀਂ ਕੁਝ ਸੜਕ ਹਾਦਸਿਆਂ ਵਿੱਚ ਅਜਿਹੇ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਅਤੇ ਮਾਰੇ ਜਾਣ ਕਾਰਨ ਟਰਾਂਸਪੋਰਟ ਵਿਭਾਗ ਨੂੰ ਇਸ ਛੋਟ ਨੂੰ ਕਾਇਮ ਰੱਖਣ ਦੇ ਨਾਲ ਦਸਤਾਰ ਦੇ ਸਰੂਪ ਸਬੰਧੀ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਰਕੇ ਹਦਾਇਤਾਂ ਜਾਰੀ ਕੀਤੀਆਂ ਹਨ। ਪ੍ਰਬੰਧਕ ਕਮੇਟੀ ਨੇ ਸਪੱਸ਼ਟ ਕੀਤਾ ਕਿ ਜੇ ਕੋਈ ਵਿਅਕਤੀ ਇਨ੍ਹਾਂ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਖ਼ਾਲਸਾ ਦੀਵਾਨ ਵੱਲੋਂ ਜਾਰੀ ਹੈਲਮਟ ਤੋਂ ਛੋਟ ਦਾ ਪਰਮਟ ਰੱਦ ਕੀਤਾ ਜਾਵੇਗਾ।

Continue Reading

ਅੰਤਰਰਾਸ਼ਟਰੀ

ਵਿੰਸਟਨ ਚਰਚਿਲ ਦੀ ਪੇਂਟਿੰਗ 82 ਲੱਖ 85 ਹਜ਼ਾਰ ਪੌਂਡ ਦੀ ਵਿਕੀ

Published

on

ਲੰਡਨ, 3 ਮਾਰਚ – ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੀ ਮੋਰੱਕਾ ਦੇ ਲੈਂਡਸਕੇਪ ਦੀ ਪੇਂਟਿੰਗ ਇੱਕ ਨਿਲਾਮੀ ਵਿੱਚ 82 ਲੱਖ 85 ਹਜ਼ਾਰ ਪੌਂਡ ਵਿੱਚ ਵਿਕੀ ਹੈ। ਇਸ ਪੇਂਟਿੰਗ ਨੂੰ ਹਾਲੀਵੁੱਡ ਸਟਾਰ ਐਂਜਲਿਨਾ ਜੋਲੀ ਨੇ ਵੇਚਿਆ ਹੈ।
ਲੰਡਨ ਦੀ ਕ੍ਰਿਸਟੀ ਨਿਲਾਮੀ ਘਰ ਵਿੱਚ ‘ਟਾਵਰ ਆਫਕੌਟੌਬੀਆ ਮਾਸਕ’ ਨੂੰ 82,85,000 ਪੌਂਡ ਵਿੱਚ ਵੇਚਿਆ ਗਿਆ ਹੈ। ਵਿਕਰੀ ਤੋਂ ਪਹਿਲਾਂ ਇਸ ਦੀ ਕੀਮਤ 1.5 ਮਿਲੀਅਨ ਪੌਂਡ ਤੋਂ 2.5 ਮਿਲੀਅਨ ਪੌਂਡ ਤੱਕ ਦਾ ਅਨੁਮਾਨ ਸੀ। ਇਸ ਤੋਂ ਪਹਿਲਾਂ ਚਰਚਿਲ ਦੀ ਸਭ ਤੋਂ ਮਹਿੰਗੀ ਪੇਂਟਿੰਗ 18 ਲੱਖ ਪੌਂਡ ਦੀ ਵੇਚੀ ਗਈ ਸੀ। ਇਸ ਪੇਂਟਿੰਗ ‘ਚ ਐਟਲਾਂਸ ਪਰਬਤਾਂ ਦੇ ਪਿੱਛੇ ਸੂਰਜ ਡੁੱਬਣ ਵੇਲੇ ਮੋਰੋਕੋ ‘ਚ 12ਵੀਂ ਸਦੀ ਦੀ ਮਸਜਿਦ ਦਿਖਾਈ ਗਈ ਹੈ। ਇਹ ਪੇਂਟਿੰਗ ਚਰਚਿੱਲ ਨੇ ਦੂਜੀ ਵਿਸ਼ਵ ਜੰਗ ਵੇਲੇ ਬਣਵਾਈ ਸੀ। 1945 ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਫ਼ੈਂਕਲਿਨ ਡੀ ਰੂਜ਼ਵੈਲਟ ਦੀ ਮੌਤ ਤੋਂ ਬਾਅਦ ਉਸ ਦੇ ਬੇਟੇ ਨੇ ਇਹ ਪੇਂਟਿੰਗ ਵੇਚ ਦਿੱਤੀ ਸੀ। ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਖਰੀਦਿਆ ਅਤੇ 2011 ਵਿੱਚ ਇਸ ਨੂੰ ਐਂਜਲੀਨਾ ਅਤੇ ਉਸ ਦੇ ਦੋਸਤ ਅਦਾਕਾਰ ਬ੍ਰੈਡ ਪਿਟ ਨੇ ਖਰੀਦਿਆ ਸੀ। ਸਾਲ 2019 ਵਿੱਚ ਇਹ ਜੋੜਾ ਵੱਖ ਹੋ ਗਿਆ ਤੇ ਇਹ ਪੇਂਟਿੰਗ ਇੱਥੇ ਜੋਲੀ ਫੈਮਲੀ ਕੁਲੈਕਸ਼ਨ ਵੱਲੋਂ ਵੇਚੀ ਗਈ ਹੈ। ਪੇਂਟਿੰਗ ਦੇ ਖਰੀਦਦਾਰ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ।
ਭਾਰਤ ਦੇ ਆਖਰੀ ਵਾਇਸਰਾਏ ਲਾਰਡ ਮਾਊਂਟਬੇਟਨ ਅਤੇ ਉਸ ਦੀ ਪਤਨੀ ਐਡਵਿਨਾ ਦੇ ਕਰੋੜਾਂ ਰੁਪਏ ਦੇ ਖਜ਼ਾਨੇ ਦੀ ਨਿਲਾਮੀ ਵੀ ਹੋਣ ਜਾ ਰਹੀ ਹੈ। ਇਸ ਖਜ਼ਾਨੇ ਵਿੱਚ ਹੀਰਿਆਂ ਨਾਲ ਸਜਾਏ ਗਹਿਣੇ, ਇੱਕ ਸੋਨੇ ਦੀ ਘੜੀ, ਹੀਰੇ ਦਾ ਬਣਿਆ ਇੱਕ ਬਰੌਚ ਤੇ ਰਾਣੀ ਵਿਕਟੋਰੀਆ ਦਾ ਇੱਕ ਰੋਬੋਟ ਖ਼ਿਡੌਣਾ ਸ਼ਾਮਲ ਹੈ, ਜੋ 1950 ਵਿੱਚ ਬਣਾਇਆ ਗਿਆ ਸੀ। ਲਾਰਡ ਮਾਊਂਟਬੈਟਨ ਵੱਲੋਂ ਭਾਰਤ ਅਤੇ ਬਰਮਾ (ਮਿਆਂਮਾਰ) ਤੋਂ ਲਿਆਂਦੀਆਂ 400 ਕੀਮਤੀ ਚੀਜ਼ਾਂ, ਗਹਿਣਿਆਂ ਅਤੇ ਪੇਂਟਿੰਗਾਂ ਦੀ ਨਿਲਾਮੀ ਵੀ ਹੋ ਰਹੀ ਹੈ, ਜਿਸ ਦੀ ਕੀਮਤ ਲੱਗਭਗ 15 ਕਰੋੜ ਰੁਪਏ ਮਿਥੀ ਗਈ ਹੈ।

Continue Reading

ਰੁਝਾਨ


Copyright by IK Soch News powered by InstantWebsites.ca