With the protracted agitation of the farmers, unrest in the BJP in Punjab began to grow
Connect with us [email protected]

ਪੰਜਾਬੀ ਖ਼ਬਰਾਂ

ਕਿਸਾਨਾਂ ਦੇ ਲੰਬੇ ਹੁੰਦੇ ਜਾ ਰਹੇ ਅੰਦੋਲਨ ਨਾਲ ਪੰਜਾਬ ਦੀ ਭਾਜਪਾ ਵਿੱਚ ਬੇਚੈਨੀ ਵਧਣ ਲੱਗੀ

Published

on

bjp kisan

ਚੰਡੀਗੜ੍ਹ, 9 ਨਵੰਬਰ – ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਾਲੇ ਮਾਮਲੇ ਦਾ ਅਜੇ ਤੱਕ ਕੋਈ ਹੱਲ ਨਾ ਨਿਕਲਣ ਕਰਕੇ ਕਿਸਾਨਾਂ ਦਾ ਅੰਦੋਲਨ ਲੰਬਾ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ਇਸ ਨਾਲ ਪੰਜਾਬ ਭਾਜਪਾ ਦੇ ਕਈ ਆਗੂਆਂ ਦੀ ਬੇਚੈਨੀ ਵਧ ਰਹੀ ਹੈ ਤੇ ਕੁਝ ਆਪਣੀ ਨਾਰਾਜ਼ਗੀ ਜਨਤਕ ਤੌਰ ‘ਤੇ ਜ਼ਾਹਰ ਕਰ ਚੁੱਕੇ ਹਨ ਕਿ ਪੰਜਾਬ ਦੀ ਸਹੀ ਸਥਿਤੀ ਕੇਂਦਰ ਕੋਲ ਨਹੀਂ ਰੱਖੀ ਜਾ ਰਹੀ। ਕਈ ਸੀਨੀਅਰ ਆਗੂ ਇਹ ਕਹਿਣ ਵਾਲੇ ਆਗੂਆਂ ਦਾ ਸਮਰਥਨ ਕਰ ਰਹੇ ਹਨ ਕਿ ਖੇਤੀ ਕਾਨੂੰਨ ਦੇ ਵਿਵਾਦ ਵਿੱਚ ਸਿੱਧਾ ਕੁਝ ਕੇਂਦਰੀ ਆਗੂਆਂ ਦਾ ਦਖ਼ਲ ਹੈ।
ਇਸ ਮਾਮਲੇ ਵਿੱਚ ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਭਾਵੇਂ ਖੇਤੀ ਕਾਨੂੰਨਾਂ ਦੇ ਕੇਸ ਵਿੱਚ ਹਾਈਕਮਾਨ ਕੋਲ ਸਹੀ ਸਥਿਤੀ ਨਾ ਦੱਸਣ ਦਾ ਮੁੱਦਾ ਉਠਾਇਆ ਸੀ, ਪਰ ਚਰਚਾ ਇਹ ਹੈ ਕਿ ਅੰਦਰਖਾਤੇ ਕਈ ਹੋਰ ਆਗੂ ਵੀ ਇਸ ਖੇਤੀ ਕਾਨੂੰਨਾਂ ਕਰਕੇ ਕਾਫ਼ੀ ਨਾਰਾਜ਼ ਹਨ। ਸੂਤਰਾਂ ਮੁਤਾਬਕ ਹਾਈਕਮਾਨ ਲਗਾਤਾਰ ਸਥਿਤੀ ‘ਤੇ ਅੱਖ ਰੱਖ ਰਹੀ ਹੈ। ਪਤਾ ਲੱਗਾ ਹੈ ਕਿ ਅਕਤੂਬਰ ਦੇ ਦੂਜੇ ਹਫ਼ਤੇ ਚੰਡੀਗੜ੍ਹ ਵਿੱਚ ਹੋਈ ਇਕ ਮੀਟਿੰਗ ਵਿੱਚ ਇਸ ਕਾਨੂੰਨ ਨੂੰ ਕਿਸਾਨਾਂ ਵਾਸਤੇ ਸਹੀ ਨਾ ਦੱਸਣ ਵਾਲੇ ਆਗੂਆਂ ਦੀ ਗੱਲ ਚਾਹੇ ਸੁਣੀ ਗਈ ਸੀ, ਪਰ ਉਸ ਉੱਤੇ ਅਮਲ ਨਹੀਂ ਹੋਇਆ ਅਤੇ ਉਨ੍ਹਾ ਨਾਰਾਜ਼ ਆਗੂਆਂ ਨੇ ਪਾਰਟੀ ਛੱਡ ਦਿੱਤੀ ਸੀ। ਖੇਤੀ ਕਾਨੂੰਨਾਂ ਦੇ ਹੱਕ ਵਿੱਚ ਪੇਂਡੂ ਪਿਛੋਕੜ ਵਾਲੇ ਕੁਝ ਭਾਜਪਾ ਆਗੂਆਂ ਵੱਲੋਂ ਅਸਤੀਫ਼ੇ ਦੇਣ ਤੋਂ ਬਾਅਦ ਹੋਰ ਵੀ ਕਈ ਆਗੂਆਂ ਨੇ ਕਿਸਾਨਾਂ ਦੀ ਗੱਲ ਸੁਣਨ ਦੀ ਮੰਗ ਕੀਤੀ ਹੈ, ਪਰ ਹਾਈ ਕਮਾਨ ਇਸ ਬਾਰੇ ਅਜੇ ਤੱਕ ਚੁੱਪ ਹੈ। ਦੱਸਿਆ ਜਾਂਦਾ ਹੈ ਕਿ ਕੁਝ ਹਫ਼ਤੇ ਪਹਿਲਾਂ ਪੰਜਾਬ ਭਾਜਪਾ ਦੀ ਇੱਕ ਉਚ ਪੱਧਰੀ ਮੀਟਿੰਗ ਵਿੱਚ ਖੇਤੀ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕਰਨ ਵਾਲੇ ਇੱਕ ਆਗੂ ਨੂੰ ਇੱਕ ਵੱਡੇ ਆਗੂ ਦੀ ਟਿੱਪਣੀ ਤੋਂ ਕਾਫ਼ੀ ਨਿਰਾਸ਼ਾ ਹੋਈ ਸੀ ਤੇ ਉਸ ਨੇ ਪਾਰਟੀ ਛੱਡ ਦਿੱਤੀ ਸੀ।

Click Here To Read Punjabi newspaper

ਪੰਜਾਬੀ ਖ਼ਬਰਾਂ

ਸਲਫ਼ਾਸ ਖਾਣ ਨਾਲ ਮਾਂ,ਧੀ ਅਤੇ ਦੋਹਤੀ ਦੀ ਮੌਤ

Published

on

suicide

ਤਰਨਤਾਰਨ, 3 ਦਸੰਬਰ – ਤਰਨਤਾਰਨ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਮਾਂ, ਧੀ ਅਤੇ ਦੋਹਤੀ ਦੀ ਸਲਫ਼ਾਸ ਖਾਣ ਨਾਲ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਔਰਤ 9 ਮਹੀਨੇ ਦੀ ਗਰਭਵਤੀ ਸੀ ਅਤੇ ਕੱਲ੍ਹ ਉਸ ਨੂੰ ਜਣੇਪੇ ਲਈ ਹਸਪਤਾਲ ਦਾਖ਼ਲ ਕਰਵਾਇਆ ਜਾਣਾ ਸੀ। ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਸਾਰ ਥਾਣਾ ਸਿਟੀ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਘਰ ਦੇ ਮਾਲਕ ਰਾਜਬੀਰ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।
ਪਤਾ ਲੱਗਾ ਹੈ ਕਿ ਗੁਰੂ ਤੇਗ ਬਹਾਦਰ ਨਗਰ ਦੀ ਗਲੀ ਹਨੂੰਮਾਨ ਵਾਲੀ ਦੇ ਵਾਸੀ ਰਾਜਬੀਰ ਸਿੰਘ ਦਾ ਇੱਕ ਸਾਲ ਪਹਿਲਾਂ ਗੀਤਇੰਦਰ ਕੌਰ ਵਾਸੀ ਦੋਰਾਹਾ ਨਾਲ ਵਿਆਹ ਹੋਇਆ ਸੀ। ਉਸ ਦੀ ਪਹਿਲੇ ਵਿਆਹ ‘ਚੋਂ ਇੱਕ ਬੇਟੀ ਗੁਰਨੂਰ ਕੌਰ (10) ਵੀ ਸੀ। ਗੀਤਇੰਦਰ ਕੌਰ ਇਸ ਸਮੇਂ 9 ਮਹੀਨੇ ਦੀ ਗਰਭਵਤੀ ਸੀ ਅਤੇ ਕੱਲ੍ਹ ਡਾਕਟਰਾਂ ਵੱਲੋਂ ਉਸਦੇ ਜਣੇਪੇ ਲਈ ਹਸਪਤਾਲ ਸੱਦਿਆ ਗਿਆ ਸੀ। ਉਸਦਾ ਪਰਵਾਰ ਉਸ ਨੂੰ ਹਸਪਤਾਲ ਲਿਜਾਣ ਵਾਲਾ ਸੀ। ਗੀਤਇੰਦਰ ਕੌਰ ਦੀ ਮਾਤਾ ਪ੍ਰੀਤਮ ਕੌਰ (50) ਵਾਸੀ ਦੋਰਾਹਾ ਆਪਣੀ ਲੜਕੀ ਗੀਤਇੰਦਰ ਕੌਰ ਨੂੰ ਮਿਲਣ ਤਰਨਤਾਰਨ ਆਈ ਹੋਈ ਸੀ। ਕੱਲ੍ਹ ਸਵੇਰੇ ਪ੍ਰੀਤਮ ਕੌਰ, ਗੀਤਇੰਦਰ ਕੌਰ ਅਤੇ ਗੁਰਨੂਰ ਕੌਰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਈਆਂ ਸਨ ਅਤੇ ਹਸਪਤਾਲ ਜਾਣ ਵਾਲੀਆਂ ਸਨ ਕਿ ਪ੍ਰੀਤਮ ਕੌਰ ਅਤੇ ਗੀਤਇੰਦਰ ਕੌਰ, ਲੜਕੀ ਗੁਰਨੂਰ ਕੌਰ ਵੱਲੋਂ ਸਲਫ਼ਾਸ ਖਾਣ ਨਾਲ ਉਨ੍ਹਾਂ ਨੂੰ ਉਲਟੀਆਂ ਸ਼ੁਰੂ ਹੋ ਗਈਆਂ, ਜਿਸ ਤੋਂ ਬਾਅਦ ਰਾਜਬੀਰ ਸਿੰਘ ਨੇ ਪ੍ਰੀਤਮ ਕੌਰ, ਗੀਤਇੰਦਰ ਕੌਰ ਤੇ ਗੁਰਨੂਰ ਕੌਰ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਤਿੰਨਾਂ ਦੀ ਮੌਤ ਹੋ ਗਈ।
ਹਸਪਤਾਲ ਵੱਲੋਂ ਪੁਲਸ ਨੂੰ ਇਸ ਦੀ ਸੂਚਨਾ ਦੇਣ ਪਿੱਛੋਂ ਓਥੇ ਪਹੁੰਚੇ ਡੀ ਐਸ ਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਇਸ ਸ਼ੱਕੀ ਕੇਸਦੀ ਪੁਲਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਤਿੰਨਾਂ ਜੀਆਂ ਨੂੰ ਸਲਫ਼ਾਸ ਦਿੱਤੀ ਗਈ ਜਾਂ ਉਨ੍ਹਾਂ ਨੇ ਖ਼ੁਦ ਨਿਗਲੀ ਹੈ। ਇਸ ਦੇ ਨਾਲ ਮ੍ਰਿਤਕ ਪ੍ਰੀਤਮ ਕੌਰ ਤੇ ਉਸਦੀ ਲੜਕੀ ਗੀਤਇੰਦਰ ਕੌਰ ਦੇ ਪਰਵਾਰ ਵਾਲੇ ਪੁਲਸ ਨੂੰ ਜੋ ਬਿਆਨ ਦੇਣਗੇ, ਉਸਦੇ ਅਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਸ਼ੱਕ ਦੇ ਅਧਾਰ ‘ਤੇ ਰਾਜਬੀਰ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Continue Reading

ਪੰਜਾਬੀ ਖ਼ਬਰਾਂ

ਦਿੱਲੀ ਕਿਸਾਨ ਧਰਨੇ ‘ਚ ਮਾਨਸਾ ਦੇ ਇੱਕ ਹੋਰ ਕਿਸਾਨ ਦੀ ਮੌਤ

Published

on

gurjant singh

ਮਾਨਸਾ, 3 ਦਸੰਬਰ – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਧਰਨੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੋਆਣਾ ਦੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਬਹਾਦਰਗੜ੍ਹ ਨੇੜੇ ਟਿਕਰੀ ਹੱਦ ਉੱਤੇ ਧਰਨੇ ਵਿੱਚ ਸ਼ਾਮਲ ਗੁਰਜੰਟ ਸਿੰਘ (60) ਪੁੱਤਰ ਰਾਮ ਸਿੰਘ ਕੱਲ੍ਹ ਬਿਮਾਰ ਹੋ ਗਿਆ ਸੀ। ਉਸਨੂੰ ਬਹਾਦਰਗੜ੍ਹ ਹਸਪਤਾਲ ਵਿੱਚੋਂਕੱਲ੍ਹ ਪੀ ਜੀ ਆਈ ਰੋਹਤਕ ਨੂੰ ਰੈਫ਼ਰ ਕਰ ਦਿੱਤਾ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮ੍ਰਿਤਕ ਦੇ ਪਰਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, 1 ਜੀਅ ਨੂੰ ਨੌਕਰੀ ਤੇ ਪਰਵਾਰ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ਼ ਕਰਨ ਤੋਂ ਬਾਅਦ ਹੀ ਉਸਦਾ ਸਸਕਾਰ ਕੀਤਾ ਜਾਵੇਗਾ।
ਇਸੇ ਦੌਰਾਨ 29 ਨਵੰਬਰ ਨੂੰ ਉਪਰੋਕਤ ਧਰਨੇ ‘ਚ ਕਾਰ ਨੂੰ ਅੱਗ ਲੱਗਣ ਨਾਲ ਮਾਰੇ ਗਏ ਮਕੈਨਿਕ ਦੇ ਸਾਥੀ ਜਨਕ ਰਾਜ ਧਨੌਲਾ ਦੇ ਕੇਸ ‘ਚ ਪੰਜਾਬ ਸਸਕਾਰ ਨੇ ਕਿਸਾਨ ਜਥੇਬੰਦੀ ਦੀਆਂ ਮੰਗਾਂ ਮੰਨ ਲਈਆਂ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਮ੍ਰਿਤਕ ਦੇ ਪਰਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, 1 ਜੀਅ ਨੂੰ ਨੌਕਰੀ ਅਤੇ ਪਰਵਾਰ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ਼ ਕਰਨ ਦੀ ਮੰਗ ਮੰਨ ਲਈ ਹੈ।

Continue Reading

ਪੰਜਾਬੀ ਖ਼ਬਰਾਂ

ਪੈਦਲ ਜਾਂਦੀਆਂ ਮਾਂ-ਧੀ ਨੂੰ ਬਾਈਕ ਸਵਾਰ ਦੀ ਟੱਕਰ ਕਾਰਨ ਤਿੰਨ ਮੌਤਾਂ

Published

on

accident

ਸਮਰਾਲਾ, 3 ਦਸੰਬਰ – ਏਥੋਂ ਨੇੜਲੇ ਪਿੰਡ ਹੈਡੇਂ ਨੇੜੇ ਬਾਈਕ ਸਵਾਰ ਨੇ ਪੈਦਲ ਜਾ ਰਹੀਆਂ ਮਾਂ-ਧੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਸ ਹਾਦਸੇ ਵਿੱਚ ਤਿੰਨਾਂ ਦੀ ਮੌਤ ਹੋ ਗਈ ਹੈ। ਹਾਦਸੇ ਵਿੱਚ ਮਾਂ ਬੇਟੀ ਦੀ ਮੌਕੇ ‘ਤੇ ਮੌਤ ਹੋ ਗਈ ਤੇ ਬਾਈਕ ਸਵਾਰ ਦੀ ਇਲਾਜ ਦੌਰਾਨ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਸੁਖਵਿੰਦਰ ਕੌਰ ਅਤੇ ਉਸ ਦੀ ਬੇਟੀ ਹਰਪ੍ਰੀਤ ਕੌਰ (20) ਅਤੇ ਬਾਈਕ ਚਾਲਕ ਅਭਿਸ਼ੇਕ ਪਿੰਡ ਲੋਹਾਰਾ ਵਜੋਂ ਹੋਈ ਹੈ। ਬਾਈਕ ਦੇ ਪਿੱਛੇ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਸੂਰਜ ਦੇ ਤੌਰ ‘ਤੇ ਹੋਈ ਹੈ, ਜਿਸ ਨੂੰ ਚੰਡੀਗੜ੍ਹ ਹਸਪਤਾਲ ਰੈਫਰ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਪਿੰਡ ਹੇਡੋਂ ਦੀ ਸੁਖਵਿੰਦਰ ਕੌਰ ਅਤੇ ਉਸ ਦੀ ਬੇਟੀ ਹਰਪ੍ਰੀਤ ਕੌਰ ਆਪਣੇ ਪਸ਼ੂਆਂ ਲਈ ਚਾਰਾ ਲੈਣ ਵਾਸਤੇ ਸੜਕ ਕੰਢੇ ਆਪਣੇ ਪਾਸੇ ਜਾ ਰਹੀਆਂ ਸਨ ਕਿ ਸਮਰਾਲੇ ਤੋਂ ਖਮਾਣੋਂ ਵੱਲ ਜਾਂਦੇ ਅਭਿਸ਼ੇਕ ਕੁਮਾਰ ਨੇ ਧਿਆਨ ਭਟਕ ਜਾਣ ਕਾਰਨ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੋਵਾਂ ਦੇ ਨਾਲ ਅਭਿਸੇਕ ਦੀ ਵੀ ਘਟਨਾ ਸਥਾਨ ‘ਤੇ ਮੌਤ ਹੋ ਗਈ।

Continue Reading

ਰੁਝਾਨ