With the polls approaching, the CBI is trailing behind Mamata Banerjee's
Connect with us [email protected]

ਰਾਜਨੀਤੀ

ਚੋਣਾਂ ਨੇੜੇ ਸੀ ਬੀ ਆਈ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਦੇ ਪਿੱਛੇ ਪੈਣ ਲੱਗੀ!

Published

on

ਅਭਿਸ਼ੇਕ ਦੀ ਪਤਨੀ ਨੂੰ ਪੁੱਛ ਗਿੱਛ ਲਈ ਬੁਲਾ ਲਿਆ
ਕੋਲਕਾਤਾ, 21 ਫਰਵਰੀ, – ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਓਥੋਂ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੀਆਂ ਮੁਸ਼ਕਲਾਂ ਵਧਦੀਆਂ ਜਾਪਦੀਆਂ ਹਨ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਇੱਕ ਟੀਮ ਅੱਜ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੇ ਘਰ ਜਾ ਪਹੁੰਚੀ, ਜਿਸ ਤੋਂ ਇਹ ਪ੍ਰਭਾਵ ਪੈਂਦਾ ਹੈ ਕਿ ਕੋਈ ਵੱਡਾ ਚੱਕਰ ਸ਼ੁਰੂ ਹੋਣ ਵਾਲਾ ਹੈ। ਜਾਣਕਾਰ ਸੂਤਰਾਂ ਮੁਤਾਬਕ ਕੋਲਾ ਤਸਕਰੀ ਕੇਸ ਵਿਚ ਅਭਿਸ਼ੇਕ ਬੈਨਰਜੀ ਦੀ ਪਤਨੀ ਨੂੰ ਸੀ ਬੀ ਆਈ ਨੇ ਸੰਮਨ ਜਾਰੀ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਸੀਬੀਆਈ ਦੀ ਇੱਕ ਟੀਮ ਅੱਜ ਐਤਵਾਰ ਨੂੰ ਕੋਲਾ ਤਸਕਰੀ ਕੇਸ ਵਿਚ ਪੁੱਛ ਗਿੱਛ ਕਰਨ ਲਈ ਸੰਮਨ ਲੈ ਕੇ ਕੋਲਕਾਤਾ ਵਿੱਚ ਅਭਿਸ਼ੇਕ ਬੈਨਰਜੀ ਦੇ ਘਰ ਪਹੁੰਚੀ। ਇਹ ਪਹਿਲਾ ਮੌਕਾ ਹੈ, ਜਦੋਂ ਸੀਬੀਆਈ ਨੇ ਕੋਲਾ ਤਸਕਰੀ ਕੇਸ ਵਿਚ ਕੋਈ ਕਾਰਵਾਈ ਕੀਤੀ ਅਤੇ ਤ੍ਰਿਣਮੂਲ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਅਭਿਸ਼ੇਕ ਬੈਨਰਜੀ ਦੀ ਪਤਨੀ ਨੂੰ ਸੰਮਨ ਜਾਰੀ ਕੀਤੇ ਹਨ। ਨੇੜਲੇ ਸੂਤਰਾਂ ਮੁਤਾਬਕ ਸੀਬੀਆਈ ਨੇ ਅੱਜ ਅਭਿਸ਼ੇਕ ਦੀ ਪਤਨੀ ਰੁਜੀਰਾ ਨਰੂਲਾ ਨੂੰ ਪੁੱਛਗਿੱਛ ਲਈ ਪੇਸ਼ ਹੋਣ ਵਾਸਤੇ ਕਿਹਾ ਹੈ।
ਵਰਨਣ ਯੋਗ ਹੈ ਕਿ ਗੈਰ ਕਨੂੰਨੀ ਮਾਈਨਿੰਗ ਅਤੇ ਕੋਲਾ ਤਸਕਰੀ ਦੇ ਕੇਸ ਵਿਚ ਸੀਬੀਆਈ ਲਗਾਤਾਰ ਛਾਪੇ ਮਾਰ ਰਹੀ ਹੈ। ਇਸ ਕੇਸਵਿੱਚ ਜੈਦੇਵ ਮੰਡਲ ਅਤੇ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਕੋਲਾ ਮਾਫੀਆ ਅਨੂਪ ਮਾਝੀ ਉਰਫ ਲਾਲਾ ਦੇ ਟਿਕਾਣਿਆਂ ਉੱਤੇ ਵੀ ਕੁਝ ਦਿਨ ਪਹਿਲਾਂ ਸੀਬੀਆਈ ਨੇ ਛਾਪਾ ਮਾਰਿਆ ਸੀ। ਸੀਬੀਆਈ ਨੇ ਇਸ ਮਾਮਲੇ ਵਿੱਚ ਅਨੂਪ ਮਾਝੀ ਉਰਫ ਲਾਲਾ ਦੀ ਜਾਇਦਾਦ ਜ਼ਬਤ ਕਰਨ ਲਈ ਹਾਈ ਕੋਰਟ ਨੂੰ ਅਪੀਲ ਵੀ ਕੀਤੀ ਹੋਈ ਹੈ।

ਰਾਜਨੀਤੀ

ਭਾਜਪਾ ਛੱਡ ਕੇ ਬੋਡੋਲੈਂਡ ਪੀਪਲਜ਼ ਫਰੰਟ ਕਾਂਗਰਸ ਵਾਲੇ ਮਹਾ ਗਠਜੋੜ ਵਿੱਚ ਸ਼ਾਮਲ

Published

on

ਗੁਹਾਟੀ, 1 ਮਾਰਚ – ਅਗਲੇ ਮਹੀਨੇ ਆਸਾਮ ਚੋਣਾਂ ਤੋਂ ਠੀਕ ਪਹਿਲਾਂ ਬੋਡੋਲੈਂਡ ਪੀਪਲਜ਼ ਫਰੰਟ (ਬੀ ਪੀ ਐਫ) ਨੇ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਤੋਂ ਨਾਤਾ ਤੋੜ ਲਿਆ ਤੇ ਉਸ ਨੇ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਮਹਾਗਠਜੋੜ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਕਾਂਗਰਸ ਨੇ ਆਸ ਪ੍ਰਗਟਾਈ ਹੈ ਕਿ ਬੀ ਪੀ ਐਫ ਦੇ ਮਹਾਗਠਜੋੜ ਵਿੱਚ ਆਉਣ ਨਾਲ ਮਹਾਗਠਜੋੜ ਆਉਂਦੀਆਂ ਚੋਣਾਂ ਵਿੱਚ100 ਸੀਟਾਂ ਜਿੱਤੇਗਾ। ਇਸ ਦੇ ਨਾਲ ਮਹਾਗਠਜੋੜ ਨੇ ਕੱਲ੍ਹ ਕਿਹਾ ਕਿ ਮੁੱਖ ਮੰਤਰੀ ਅਹੁਦੇ ਵਾਸਤੇ ਉਸਦਾ ਉਮੀਦਵਾਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਰ ਸਹਿਯੋਗੀ ਪਾਰਟੀਆਂ ਨਾਲ ਚਰਚਾ ਪਿੱਛੋਂ ਤੈਅ ਹੋਵੇਗਾ। ਮਹਾਗਠਜੋੜ ਦੀਆਂ ਸਿਆਸੀ ਪਾਰਟੀਆਂ ਦੇ ਪੱਤਰਕਾਰ ਸੰਮੇਲਨ ਵਿੱਚ ਆਸਾਮ ਕਾਂਗਰਸ ਦੇ ਇੰਚਾਰਜ ਜਨਰਲ ਸੈਕਟਰੀ ਅਨਿਰੁੱਧ ਸਿੰਘ ਨੇ ਕਿਹਾ ਕਿ ਇਸ ਗਠਜੋੜ ਦੀ ਮੁੱਖ ਚਿੰਤਾ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੂੰ ਹਰਾਉਣਾ ਹੈ। ਸਾਲ 2001 ਤੋਂ ਆਸਾਮ ਵਿੱਚ 15 ਸਾਲ ਸੱਤਾ ਉੱਤੇ ਕਾਬਜ਼ ਰਹੀ ਕਾਂਗਰਸ ਨੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਗਠਜੋੜ ਦੇ ਮੁਕਾਬਲੇ ਲਈ ਏ ਆਈ ਯੂ ਡੀ ਐਫ, ਸੀ ਪੀ ਆਈ, ਸੀ ਪੀ ਆਈ ਐਮ, ਸੀ ਪੀ ਐੱਮ ਐੱਲ, ਆਂਚਲਿਕ ਗਣ ਮੋਰਚੇ ਦੇ ਨਾਲ ਮਿਲ ਕੇ ਇੱਕ ਮਹਾਗਠਜੋੜ ਬਣਾਇਆ ਹੈ।

Continue Reading

ਰਾਜਨੀਤੀ

ਮਮਤਾ ਬੈਨਰਜੀ ਨੇ ਨਿਰਪੱਖ ਚੋਣਾਂ ਕਰਾਉਣ ਲਈ ਚੋਣ ਕਮਿਸ਼ਨਰ ਨੂੰ ਪੱਤਰ ਲਿਖਿਆ

Published

on

ਨਵੀਂ ਦਿੱਲੀ, 1 ਮਾਰਚ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਪੱਤਰ ਲਿਖ ਕੇ ਸੂਬੇ ਵਿੱਚ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਚੋਣਾਂ ਕਰਵਾਉਣ ਸਬੰਧੀ ਤਿ੍ਰਣਮੂਲ ਕਾਂਗਰਸ ਦੇ ਤੌਖਲੇ ਪ੍ਰਗਟ ਅਤੇ ਨਿਰਪੱਖਤਾ ਯਕੀਨੀ ਕਰਨ ਦੀ ਮੰਗ ਕੀਤੀ ਹੈ।
ਪਤਾ ਲੱਗਾ ਹੈ ਕਿ ਇਸ ਪੱਤਰ ਵਿੱਚ ਦੱਸਿਆ ਗਿਆ ਹੈ ਕਿ ‘ਸਿਟੀਜ਼ਨਜ਼ ਕਮਿਸ਼ਨ ਆਨ ਇਲੈਕਸ਼ਨ’ ਨਾਮ ਦੇ ਗਰੁੱਪ ਵੱਲੋਂ ਪੇਸ਼ ਰਿਪੋਰਟ ਰਾਹੀਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਈ ਵੀ ਐਮਜ਼ (ਵੋਟਿੰਗ ਮਸ਼ੀਨਾਂ) ਓਨੀਆਂ ਛੇੜਛਾੜ-ਰਹਿਤ ਨਹੀਂ, ਜਿੰਨਾ ਇਨ੍ਹਾਂ ਬਾਰੇ ਪ੍ਰਚਾਰ ਕੀਤਾ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਇਹ ਮਾਮਲਾ ਚੋਣ ਕਮਿਸ਼ਨਰ ਕੋਲ ਰੱਖਿਆ ਸੀ। ਇਸ ਪੱਤਰ ਰਾਹੀਂ ਮੁੱਖ ਮੰਤਰੀ ਬੈਨਰਜੀ ਨੇ ਮੰਗ ਕੀਤੀ ਕਿ ਸਾਰੇ ਪੋਲਿੰਗ ਸਟੇਸ਼ਨਾਂ ਵਿੱਚ ਸਸਤੇ ਮੁੱਲ ਉੱਤੇ ਮਿਲਦੀ ਵੀ ਵੀ ਪੈਟ ਸਹੂਲਤ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤਾਂ ਕਿ ਈ ਵੀ ਐਮ ਵੱਲੋਂ ਦੱਸੇ ਨਤੀਜਿਆਂ ਦਾ ਮਿਲਾਣ ਵੀ ਵੀ ਪੈਟ ਪਰਚੀ ਰਾਹੀਂ ਮਿਲੇ ਨਤੀਜੇ ਨਾਲ ਕੀਤਾ ਜਾ ਸਕੇ।ਉਨ੍ਹਾਂ ਮੰਗ ਕੀਤੀ ਕਿ ਵੀ ਵੀ ਪੈਟ ਮਸ਼ੀਨਾਂ ਦੇ ਟਾਈਮਰਾਂ ਨੂੰ ਮੌਜੂਦਾ ਸੱਤ ਸਕਿੰਡ ਤੋਂ ਬਦਲ ਕੇ 15 ਸਕਿੰਡ ਕੀਤਾ ਜਾਵੇ ਤਾਂ ਕਿ ਵੋਟਰਾਂ ਨੂੰ ਡਿਸਪਲੇਅ ‘ਤੇ ਮੌਜੂਦ ਉਮੀਦਵਾਰਾਂ ਦੇ ਨਾਂਅ ਪੜ੍ਹਨ ਦਾ ਮੌਕਾ ਮਿਲ ਸਕੇ, ਵੱਖੋ-ਵੱਖਰੇ ਟੇਬਲਾਂ ‘ਤੇ ਦੋਵਾਂ ਢੰਗਾਂ ਨਾਲ ਵੋਟਾਂ ਦੀ ਗਿਣਤੀ ਕਰਨ ਦਾ ਪ੍ਰਬੰਧ ਕੀਤਾ ਜਾਵੇ।

Continue Reading

ਰਾਜਨੀਤੀ

ਕਾਂਗਰਸ ਆਗੂ ਆਜ਼ਾਦ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀਆਂ ਸਿਫਤਾਂ

Published

on

ਜੰਮੂ, 1 ਮਾਰਚ – ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੇ ਆਗੂਆਂ ਨੂੰ ਪਸੰਦ ਕਰਦੇ ਹਨ, ਜਿਨ੍ਹਾਂ ਨੂੰ ਆਪਣੀਆਂ ਜੜ੍ਹਾਂ ਉੱਤੇ ਮਾਣ ਹੈ।
ਕੱਲ੍ਹ ਇੱਥੇ ਗੁਰਜਰ ਦੇਸ਼ ਚੈਰੀਟੇਬਲ ਟਰੱਸਟ ਵੱਲੋਂ ਆਯੋਜਿਤ ਸਮਾਰੋਹ ਵਿੱਚ ਬੋਲਦਿਆਂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ‘ਮੋਦੀ ਚਾਹ ਵਿਕਰੇਤਾ ਵਜੋਂ ਆਪਣੇ ਬੀਤੇ ਸਮੇਂ ਬਾਰੇ ਖੁੱਲ੍ਹ ਕੇ ਬੋਲਦੇ ਹਨ। ਕਿਸੇ ਵਿਅਕਤੀ ਨੂੰ ਦੁਨੀਆ ਦੇ ਸਾਹਮਣੇ ਆਪਣੀ ਅਸਲੀਅਤ ਨੂੰ ਲੁਕਾਉਣਾ ਨਹੀਂ ਚਾਹੀਦਾ। ਮੈਂ ਖੁਦ ਪਿੰਡ ਦਾ ਵਾਸੀ ਹਾਂ। ਮੈਨੂੰ ਆਪਣੇ ਉੱਤੇ ਇਸ ਦੇ ਲਈ ਮਾਣ ਹੈ। ਮੈਂ ਪ੍ਰਧਾਨ ਮੰਤਰੀ ਵਰਗੇ ਆਗੂਆਂ ਦੀ ਸ਼ਲਾਘਾ ਕਰਦਾ ਹਾਂ, ਜੋ ਕਹਿੰਦੇ ਹਨ ਕਿ ਉਹ ਪਿੰਡ ਨਾਲ ਸਬੰਧਤ ਹਨ ਅਤੇ ਉਹ ਚਾਹ ਵੇਚਦੇ ਹੁੰਦੇ ਸਨ।ਆਜ਼ਾਦ ਨੇ ਕਿਹਾ ਕਿ ਮੋਦੀ ਨਾਲ ਮੇਰੇ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਉਹ ਵੀ ਬੀਤੇ ਸਮੇਂ ਵਿੱਚ ਚਾਹਵਾਲਾ ਹੋਣ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ।
ਆਜ਼ਾਦ ਦੀ ਇਸ ਟਿੱਪਣੀ ਤੋਂ ਇੱਕ ਦਿਨ ਪਹਿਲਾਂ ਕਾਂਗਰਸ ਲੀਡਰਸ਼ਿਪ ਦੀ ਤਬਦੀਲੀ ਤੇ ਜਥੇਬੰਦਕ ਫੇਰਬਦਲ ਦੀ ਮੰਗ ਕਰਨ ਵਾਲੇ ਜੀ-23 ਦੇ ਕਈ ਕਾਂਗਰਸੀ ਆਗੂ ਇੱਕ ਸਟੇਜ ਉੱਤੇ ਇਕੱਠੇ ਹੋਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਪਾਰਟੀ ਕਮਜ਼ੋਰ ਹੋ ਰਹੀ ਹੈ, ਉਹ ਉਸ ਨੂੰ ਮਜ਼ਬੂਤ ਕਰਨ ਲਈ ਇਕੱਠੇ ਹੋਏ ਹਨ।
ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਕਾਂਗਰਸ ਮਜ਼ਬੂਤ ਹੋਵੇ, ਨਾਲ ਦੇਸ਼ ਦੀਆਂ ਵੰਡ ਪਾਊ ਤਾਕਤਾਂ ਨਾਲ ਲੜਣ ਲਈ ਇੱਕਮੁੱਠ ਹੋਣਾ ਚਾਹੀਦਾ ਹੈ।ਫਾਰੂਕ ਦਾ ਇਹ ਬਿਆਨ ਓਦੋਂ ਆਇਆ ਹੈ ਜਦੋਂ ਕਾਂਗਰਸ ਵਿੱਚ ਸ਼ਰ੍ਹੇਆਮ ਬਗਾਵਤ ਵੇਖੀ ਜਾ ਰਹੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca