Will be good - Ranjit Kaur late | Latest Punjabi Ghazal
Connect with us [email protected]

ਗ਼ਜ਼ਲ

ਚੰਗਾ ਰਹੇਂਗਾ -ਰਣਜੀਤ ਕੌਰ ਸਵੀ

Published

on

Ghazal by Ranjit Kaur Savi

ਆਪਣੇ ਮਨ ਨੂੰ ਸਮਝਾ ਲੈ ਚੰਗਾ ਰਹੇਂਗਾ,
ਦਿਲ ਚੰਦਰੇ ਨੂੰ ਨੱਥ ਪਾ ਲੈ ਚੰਗਾ ਰਹੇਂਗਾ।

ਪਿਆਰ ਮੁਹੱਬਤ ਘਾਟੇ ਦਾ ਸੌਦਾ ਨਹੀਂ ਹੈ,
ਸਾਂਝ ਦਿਲਾਂ ਦੀ ਪੁਗਾ ਲੈ ਚੰਗਾ ਰਹੇਂਗਾ।

ਦਿਨ ਪਰਾਹੁਣੇ ਰਹਿ ਗਏ ਨੇ ਗਿਣ ਕੇ ਚਾਰ,
ਮਨ ਮਟਾਊ ਅੰਦਰੋਂ ਮਿਟਾ ਲੈ ਚੰਗਾ ਰਹੇਂਗਾ।

ਹੱਸ ਕੇ ਦੇਖ ਨਜ਼ਰ ਘੁੰਮਾ ਚਾਰੇ ਪਾਸੇ ਤੂੰ,
ਫੁੱਲਾਂ ਵਾਂਗੂ ਰਾਹ ਮਹਿਕਾ ਲੈ ਚੰਗਾ ਰਹੇਂਗਾ।

ਇਥੇ ਸਭ ਤੇਰਾ ਹੋ ਜਾਵੇਗਾ ‘ਸਵੀ’
ਮਿਲ ਕੇ ਰਹਿਣਾ ਆਦਤ ਪਾ ਲੈ ਚੰਗਾ ਰਹੇਂਗਾ।

ਗ਼ਜ਼ਲ

ਗ਼ਜ਼ਲ – ਹਰਦੀਪ ਬਿਰਦੀ

Published

on

Ghazals -Hardeep Birdi

ਲਗਦਾ ਰਿਸ਼ਤੇ ਮੁੱਕ ਚੱਲੇ ਨੇ
ਰੁੱਖਾਂ ਵਾਂਗੂੰ ਸੁੱਕ ਚੱਲੇ ਨੇ।

ਹੈਂਕੜਬਾਜ਼ੀ ਕਰਦੇ ਲੋਕੀਂ
ਰੱਬ ਦੇ ਉੱਤੇ ਥੁੱਕ ਚੱਲੇ ਨੇ।

ਸ਼ੋਸ਼ਣ ਵਾਲੇ ਚੂਹੇ ਚਾਦਰ
ਮਿਹਨਤਕਸ਼ ਦੀ ਟੁੱਕ ਚੱਲੇ ਨੇ।

ਅਰਮਾਨਾਂ ਦੀ ਵੇਖੋ ਅਰਥੀ
ਫਰਜ਼ੀ ਕਿਸੇ ਦੇ ਚੁੱਕ ਚੱਲੇ ਨੇ।

ਇੰਝਣ, ਡੱਬੇ ਮੋਹ ਕੇ ਲੈ ਗਏ
ਕਰਦੇ ਜਦ ਛੁੱਕ ਛੁੱਕ ਚੱਲੇ ਨੇ।

ਤਕੜੇ ਨੂੰ ਸੀ ਲੱਗੇ ਠੋਕਣ
ਮਾੜੇ ਉਸ ਤੋਂ ਠੁੱਕ ਚੱਲੇ ਨੇ।

ਜਿਨ੍ਹਾਂ ਨੂੰ ਸੀ ਜ਼ਖਮ ਦਿਖਾਏ
ਲੂਣ ਉਹੀ ਹੁਣ ਭੁੱਕ ਚੱਲੇ ਨੇ।

ਉਸਨੇ ਤੱਕ ਕੇ ਤਰਸ ਨਾ ਕੀਤਾ
ਹੰਝੂ ਮੇਰੇ ਮੁੱਕ ਚੱਲੇ ਨੇ।

Continue Reading

ਗ਼ਜ਼ਲ

ਗ਼ਜ਼ਲ – ਸੁਖਜਿੰਦਰ ਸੋਢੀ ਕੁਰਾਲੀ

Published

on

Ghazals -Sukhjinder Sodhi Kurali

ਕਿੰਨੇ ਵੀ ਤੂੰ ਪਾ ਮਖੌਟੇ ਮੁੱਖ ਉਤੇ,
ਹਾਸਿਆਂ ਓਹਲੇ ਗ਼ਮ ਛੁਪਾਏ ਨਹੀਂ ਜਾਣੇ।

ਕਦਮ ਕਦਮ ਤੇ ਭਾਵੇਂ ਤੂੰ ਅਜਮਾ ਮੈਨੂੰ,
ਪਰ ਚੇਤਾ ਰੱਖੀਂ ਸਭ ਅਜਮਾਏ ਨਹੀਂ ਜਾਣੇ।

ਦਿਲ ਵਿੱਚ ਪੈਂਦੇ ਵੈਣ ਬਿਰਹੋਂ ਦੀਆਂ ਮਾਰਾਂ ਦੇ,
ਝੂਠੇ ਹਾਸੇ ਹੁਣ ਮੁਸਕਾਏ ਨਹੀਂ ਜਾਣੇ।

ਮੱਲੀ ਥਾਂ ਬਸੰਤ ਦੀ ਪਤਝੜ ਦੀ ਰੁੱਤ ਨੇ,
ਏਸ ਰੁੱਤੇ ਸਾਥੋਂ ਫੁੱਲ ਮਹਿਕਾਏ ਨਹੀਂ ਜਾਣੇ।

ਦਿਨ ਭਰ ਦੇ ਇਸ ਥੱਕੇ ਟੁੱਟੇ ਜਿਸਮ ਕੋਲੋਂ,
ਇਸ਼ਕ ਦੇ ਸੁਫਨੇ ਹੁਣ ਸਜਾਏ ਨਹੀਂ ਜਾਣੇ।

ਮਿਹਨਤ, ਲਗਨ, ਦ੍ਰਿੜਤਾ ਦੇ ਨਾਲ ਲੜਨਾ ਪਊ,
ਗੱਲੀਂ ਬਾਤੀਂ ਯੁੱਗ ਪਲਟਾਏ ਨਹੀਂ ਜਾਣੇ।

‘ਸੋਢੀ’ ਵਰਗੇ ਮਿਲਦੇ ਨੇ ਸਿਰਫ ਇੱਕ ਵਾਰੀ,
ਪੈਰ-ਪੈਰ ਤੇ ਕਦੇ ਥਿਆਏ ਨਹੀਂ ਜਾਣੇ।

Continue Reading

ਗ਼ਜ਼ਲ

ਗ਼ਜ਼ਲ – ਤ੍ਰੈਲੋਚਨ ਲੋਚੀ

Published

on

Ghazal by Trelochan Lochi

ਸੁੱਕ ਨਾ ਕਿਧਰੇ ਜਾਣ ਇਹ ਸਰਵਰ ਸਾਂਭ ਲਵੋ
ਸੋਹਣੇ ਸੋਹਣੇ ਦਿਲਕਸ਼ ਮੰਜ਼ਰ ਸਾਂਭ ਲਵੋ।

ਆਉਣ ਵਾਲੀਆਂ ਨਸਲਾਂ Ḕਤੇ ਕੁਝ ਤਰਸ ਕਰੋ,
ਬਿਰਖ, ਬੂਟੜੇ, ਸਾਵੇ ਪੱਤਰ ਸਾਂਭ ਲਵੋ।

ਇਹਨਾਂ ਵਿੱਚ ਹੀ ਰਾਜ਼ ਰੋਸ਼ਨਾ ਦਾ ਛੁਪਿਐ,
ਜਿਓਣ ਜੋਗਿਓ ਪੈਂਤੀ ਅੱਖਰ ਸਾਂਭ ਲਵੋ।

ਚੰਨ, ਤਾਰਿਆਂ ਨੂੰ ਵੀ ਇੱਕ ਦਿਨ ਤਰਸੋਗੇ,
ਅਜੇ ਵਕਤ ਹੈ ਨੀਲਾ ਅੰਬਰ ਸਾਂਭ ਲਵੋ।

ਬਿਨਾਂ ਲਗਾਮੋਂ ਭੱਜਿਆ ਇਹ ਬਾਜ਼ਾਰ ਫਿਰੇ,
ਸੱਜਣੋ, ਆਪੋ ਆਪਣੀ ਚਾਦਰ ਸਾਂਭ ਲਵੋ।

ਉਹ ਵੀ ਜਿਓਂਦੇ ਜਾਗਦਿਆਂ ਵਿੱਚ ਹੋ ਜਾਊ,
‘ਲੋਚੀ’ ਦੇ ਬੱਸ ਚੰਦ ਕੁ ਅੱਖਰ ਸਾਂਭ ਲਵੋ।

Continue Reading

ਰੁਝਾਨ