Uttarakhand Government Decision: Wife will be equally entitled to husband
Connect with us [email protected]

ਰਾਜਨੀਤੀ

ਉਤਰਾਖੰਡ ਸਰਕਾਰ ਦਾ ਫ਼ੈਸਲਾ:ਪਤੀ ਦੀ ਜਾਇਦਾਦ ਵਿੱਚ ਪਤਨੀ ਬਰਾਬਰ ਦੀ ਹੱਕਦਾਰ ਹੋਵੇਗੀ

Published

on

trivendra singh rawat

ਦੇਹਰਾਦੂਨ, 19 ਫਰਵਰੀ – ਉਤਰਾਖੰਡ ਵਿੱਚ ਤਿ੍ਰਵੇਂਦਰ ਸਿੰਘ ਰਾਵਤ ਦੀ ਸਰਕਾਰ ਨੇ ਕੱਲ੍ਹ ਕੈਬਨਿਟ ਬੈਠਕ ਵਿੱਚ ਸੂਬੇ ਦੀਆਂ ਔਰਤਾਂ ਲਈ ਵੱਡਾ ਫ਼ੈਸਲਾ ਲਿਆ ਹੈ। ਇਸ ਬੈਠਕ ਵਿੱਚ ਫ਼ੈਸਲਾ ਕੀਤਾ ਗਿਆ ਕਿ ਅੱਗੇ ਤੋਂ ਪਤੀ ਦੀ ਜਾਇਦਾਦ ਵਿੱਚ ਔਰਤਾਂ ਵੀ ਭਾਈਵਾਲ ਹੋਣਗੀਆਂ ਤੇ ਰਿਕਾਰਡ ਵਿੱਚ ਪਤੀ ਦੀ ਜੱਦੀ ਜਾਇਦਾਦ ਵਿੱਚ ਔਰਤ ਦਾ ਨਾਂਅ ਵੀ ਦਰਜ ਹੋਵੇਗਾ। ਇਸਦੀ ਮਦਦ ਨਾਲ ਔਰਤ ਨੂੰ ਵੀ ਅਸਾਨੀ ਨਾਲ ਕਰਜ਼ਾ ਮਿਲ ਸਕੇਗਾ। ਇਸ ਤੋਂ ਇਲਾਵਾ ਔਰਤ ਨੂੰ ਆਪਣੇ ਹਿੱਸੇ ਦੀ ਜਾਇਦਾਦ ਵੇਚਣ ਦਾ ਵੀ ਅਧਿਕਾਰ ਹੋਵੇਗਾ।
ਸਰਕਾਰ ਦੇ ਫੈਸਲੇ ਮੁਤਾਬਕ ਇਹ ਅਧਿਕਾਰ ਜੱਦੀ ਜਾਇਦਾਦ ਉੱਤੇ ਮਿਲੇਗਾ। ਕੈਬਨਿਟ ਨੇ ਇਹ ਫ਼ੈਸਲਾ ਲਿਆ ਹੈਕਿ ਜੇ ਕੋਈ ਪਤਨੀ ਤਲਾਕ ਬਾਰੇ ਕਿਸੇ ਦੂਜੇ ਵਿਅਕਤੀ ਨਾਲ ਵਿਆਹ ਕਰਾਉਂਦੀ ਹੈ ਤਾਂ ਉਸ ਨੂੰ ਏਦਾਂ ਦਾ ਲਾਭ ਨਹੀਂ ਮਿਲੇਗਾ। ਵਰਨਣ ਯੋਗ ਹੈ ਕਿ ਇਸ ਬਾਰੇ ਮੰਤਰੀ ਮੰਡਲ ਨੇ ਨਵੰਬਰ 2020 ਵਿੱਚ ਫ਼ੈਸਲਾ ਕੀਤਾ ਸੀ, ਇਸਦਾ ਫ਼ੈਸਲਾ ਲੈਣ ਲਈ ਮੰਤਰੀ ਮੰਡਲ ਨੇ ਚੀਫ ਸੈਕਟਰੀ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਸੀ, ਜਿਸ ਨੇ ਆਪਣੀ ਸਿਫ਼ਾਰਸ਼ ਮੰਤਰੀ ਮੰਡਲ ਨੂੰ ਦੇ ਦਿੱਤੀ ਅਤੇ ਮੰਤਰੀ ਮੰਡਲ ਨੇ ਇਨ੍ਹਾਂ ਸਿਫ਼ਾਰਸ਼ਾਂ ਨੂੰ ਮਨਜ਼ੂਰ ਕਰ ਲਿਆ ਹੈ।

ਰਾਜਨੀਤੀ

ਮੇਨਕਾ ਗਾਂਧੀ ਨੇ ਡਾਕਟਰ ਨਾਲ ਬੇਹੱਦ ਭੱਦੀ ਸ਼ਬਦਾਵਲੀ ਵਰਤੀ

Published

on

Maneka Gandhi

ਲਖਨਊ, 24 ਜੂਨ – ਉਤਰ ਪ੍ਰਦੇਸ਼ ਦੇ ਸੁਲਤਾਨਪੁਰ ਪਾਰਲੀਮੈਂਟਰੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੀ ਇੱਕ ਆਡੀਉ ਕਲਿਪ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਕਾਰਨ ਉਹ ਲੋਕਾਂ ਦੇ ਨਿਸ਼ਾਨੇ ਉੱਤੇ ਆ ਗਈ ਹੈ।
ਅਸਲ ਵਿੱਚ ਮੇਨਕਾ ਗਾਂਧੀ ਉੱਤੇ ਪਸ਼ੂਆਂ ਦੇ ਡਾਕਟਰਾਂ ਨਾਲ ਮਾੜਾ ਵਤੀਰਾ ਕਰਨ ਦਾ ਦੋਸ਼ ਲੱਗਾ ਹੈ। ਇੰਡੀਅਨ ਵੈਟਰਨਰੀ ਐਸੋਸੀਏਸ਼ਨ ਨੇ ਇਸ ਕੇਸ ਵਿੱਚ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਮੇਨਕਾ ਗਾਂਧੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਫ਼ਿਲਮ ਨਿਰਦੇਸ਼ਕ ਅਸ਼ੋਕ ਪੰਡਤ ਨੇ ਵੀ ਵੈਟਰਨਰੀ ਐਸੋਸੀਏਸ਼ਨ ਦੀ ਚਿੱਠੀ ਨੂੰ ਆਪਣੇ ਟਵਿਟਰ ਹੈਂਡਲ ਉੱਤੇ ਸਾਂਝਾ ਕੀਤਾ ਹੈ ਅਤੇ ਲਿਖਿਆ ਹੈ ਕਿ ‘‘ਮੇਨਕਾ ਗਾਂਧੀ ਅਕਸਰ ਦੇਸ਼ ਭਰ ਵਿੱਚ ਕਾਫ਼ੀ ਲੋਕਾਂ ਨੂੰ ਫ਼ੋਨ ਕਰ ਕੇ ਧਮਕਾਉਂਦੀ ਤੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੰਦੀ ਹੈ। ਉਸ ਨੂੰ ਰਾਜਨੀਤੀ ਤੋਂ ਰਿਟਾਇਰ ਹੋਣ ਲਈ ਕਹਿ ਦੇਣ ਦਾ ਸਮਾਂ ਆ ਗਿਆ ਹੈ।” ਇਸ ਦੇ ਨਾਲ ਸੋਸ਼ਲ ਮੀਡੀਆ ਉੱਤੇ ਵੀ ਮੇਨਕਾ ਗਾਂਧੀ ਦੇ ਬਾਈਕਾਟ ਦੀ ਚਰਚਾ ਹੈ ਤੇ ਮੇਨਕਾ ਗਾਂਧੀ ਵੱਲੋਂ ਇੱਕ ਡਾਕਟਰ ਨਾਲ ਕੁੱਤੇ ਦੇ ਇਲਾਜ ਬਾਰੇ ਕਈ ਘਟੀਆ ਸ਼ਬਦ ਬੋਲਦੀ ਲੱਗ ਰਹੀ ਹੈ।

Continue Reading

ਰਾਜਨੀਤੀ

ਓਮ ਪ੍ਰਕਾਸ਼ ਚੌਟਾਲਾ ਸਜ਼ਾ ਪੂਰੀ ਹੋਣ ਤੋਂ ਬਾਅਦ ਰਿਹਾਅ

Published

on

Om Prakash Chautala

ਚੰਡੀਗ਼ੜ੍ਹ, 24 ਜੂਨ – ਜੇ ਬੀ ਟੀ ਅਧਿਆਪਕ ਭਰਤੀ ਘੁਟਾਲੇ ਵਿੱਚ ਦੋਸ਼ੀ ਸਾਬਤ ਹੋ ਜਾਣ ਦੇ ਬਾਅਦ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ 10 ਸਾਲ ਦੀ ਕੈਦ ਕੱਟਣ ਵਾਲੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਕੱਲ੍ਹ ਰਾਤ ਨੂੰ ਪੂਰੀ ਹੋ ਗਈ ਅਤੇ ਉਹ ਰਿਹਾਅ ਹੋ ਗਏ ਹਨ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਓਮ ਪ੍ਰਕਾਸ਼ ਚੌਟਾਲਾ ਦੇ ਵਕੀਲ ਅਮਿਤ ਸਾਹਨੀ ਨੂੰ ਇਹ ਜਾਣਕਾਰੀ ਦਿੱਤੀ ਹੈ।
ਸਾਹਨੀ ਨੇ ਦੱਸਿਆ ਕਿ ਪੈਰੋਲ ਉੱਤੇ ਹੋਣ ਕਾਰਨ ਚੌਟਾਲਾ ਜੇਲ੍ਹ ਤੋਂ ਬਾਹਰ ਸਨ, ਪਰ ਕੁਝ ਕਾਗਜ਼ੀ ਕਾਰਵਾਈ ਪੂਰੀ ਹੁੰਦਿਆਂ ਸਾਰ ਉਹ ਅਧਿਕਾਰਤ ਤੌਰ ਉੱਤੇ ਰਿਹਾਅ ਹੋ ਜਾਣਗੇ। ਚੌਟਾਲਾ ਦੀ ਰਿਹਾਈ ਨਾਲ ਜਿੱਥੇ ਇਨੈਲੋ ਵਰਕਰਾਂ ਵਿੱਚ ਕਾਫ਼ੀ ਜੋਸ਼ ਵੇਖਣ ਨੂੰ ਮਿਲ ਰਿਹਾ ਹੈ, ਉਥੇ ਇਸ ਦਾ ਅਸਰ ਅਭੈ ਚੌਟਾਲਾ ਦੇ ਅਸਤੀਫ਼ੇ ਨਾਲ ਵਿਧਾਨ ਸਭਾ ਦੀ ਖ਼ਾਲੀ ਹੋਈ ਏਲਨਾਬਾਦ ਸੀਟ ਦੀ ਉਪ ਚੋਣ ਵਿੱਚ ਵੀ ਵੇਖਣ ਨੂੰ ਮਿਲ ਸਕਦਾ ਹੈ। ਜੇਲ੍ਹ ਤੋਂ ਰਿਹਾਅ ਹੋਣ ਦੇ ਬਾਵਜੂਦ ਚੌਟਾਲਾ ਦੇ ਦਸ ਸਾਲ ਤਕ ਚੋਣ ਲੜਨ ਉੱਤੇ ਰੋਕ ਰਹੇਗੀ। ਵਰਨਣ ਯੋਗ ਹੈ ਕਿ 16 ਜਨਵਰੀ 2013 ਨੂੰ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਪੁੱਤਰ ਅਜੇ ਚੌਟਾਲਾ ਸਮੇਤ 55 ਲੋਕ ਦੋਸ਼ੀ ਕਰਾਰ ਦਿੱਤੇ ਗਏ ਸਨ।

Read More Latest Punjabi News

Continue Reading

ਰਾਜਨੀਤੀ

ਈ ਡੀ ਵੱਲੋਂ ਸੁਖਪਾਲ ਖਹਿਰਾ ਕੇਸ ਵਿੱਚ ਚੋਟੀ ਦੇ ਡਿਜ਼ਾਈਨਰ ਮਨੀਸ਼ ਮਲਹੋਤਰਾ, ਸੱਭਿਆਸਾਚੀ ਤੇ ਰਿਤੂ ਨੂੰ ਸੰਮਨ

Published

on

Sukhpal Khaira case

ਨਵੀਂ ਦਿੱਲੀ, 24 ਜੂਨ – ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਖ਼ਿਲਾਫ਼ ਹਵਾਲਾ ਕੇਸ ਬਾਰੇ ਦੇਸ਼ ਦੇ ਤਿੰਨ ਵੱਡੇ ਫੈਸ਼ਨ ਡਿਜ਼ਾਈਨਰਾਂ ਮਨੀਸ਼ ਮਲਹੋਤਰਾ, ਸੱਭਿਆਚਾਰੀ ਅਤੇ ਰਿਤੂ ਕੁਮਾਰ ਨੂੰ ਸੰਮਨ ਭੇਜੇ ਹਨ। ਅਧਿਕਾਰੀਆਂ ਦੇ ਮੁਤਾਬਕ ਤਿੰਨਾਂ ਫੈਸ਼ਨ ਡਿਜ਼ਾਈਨਰਾਂ ਨੂੰ ਅਗਲੇ ਹਫ਼ਤੇ ਦਿੱਲੀ ਵਿੱਚ ਸਵਾਲਾਂ ਦੇ ਜਵਾਬ ਦੇਣ ਲਈ ਕੇਂਦਰੀ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣ ਨੂੰ ਕਿਹਾ ਗਿਆ ਹੈ।
ਇਹ ਸੰਮਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਉਸ ਦੇ ਪਰਵਾਰਕ ਮੈਂਬਰਾਂ ਖ਼ਿਲਾਫ਼ ਹਵਾਲਾ ਰਾਸ਼ੀ ਮਾਮਲੇ ਨਾਲ ਸਬੰਧਤ ਹਨ। ਜਾਣਕਾਰ ਸੂਤਰਾਂ ਮੁਤਾਬਕ ਏਜੰਸੀ ਨੇ ਮਾਰਚ ਮਹੀਨੇ ਦੋਸ਼ੀ ਦੇ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ ਅਤੇ ਛਾਪੇ ਦੇ ਸਮੇਂ ਤੋਂ ਪਹਿਲਾਂ ਖਹਿਰਾ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋ ਗਏ ਸਨ ਅਤੇ ਪਿਛਲੇ ਦਿਨੀਂ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਈ ਡੀ ਨੇ ਦੋਸ਼ ਲਾਇਆ ਕਿ ਖਹਿਰਾ ਨਸ਼ਾ ਤਸਕਰੀ ਦੇ ਦੋਸ਼ੀਆਂ ਅਤੇ ਫਰਜ਼ੀ ਪਾਸਪੋਰਟ ਦਾ ਰੈਕੇਟ ਕਰਨ ਵਾਲਿਆਂ ਦਾ ਸਹਿਯੋਗੀ ਹੈ। ਖਹਿਰਾ ਨੇ ਕੁਝ ਵੀ ਗਲਤ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਉਸ ਨੂੰ ਕੇਂਦਰੀ ਏਜੰਸੀ ਨਿਸ਼ਾਨਾ ਬਣਾ ਰਹੀ ਹੈ ਤੇ ਉਸ ਦੇ ਖ਼ਿਲਾਫ਼ ਕੇਸ 2015 ਦੇ ਫਾਜ਼ਿਲਕਾ ਨਸ਼ਾ ਤਸਕਰੀ ਵਾਲਾ ਹੈ, ਜਿਸ ਵਿੱਚ ਸੁਰੱਖਿਆ ਏਜੰਸੀਆਂ ਨੇ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਕੋਲੋਂ 1800 ਗ੍ਰਾਮ ਹੈਰੋਇਨ, 24 ਸੋਨੇ ਦੇ ਬਿਸਕੁੱਟ, ਦੋ ਹਥਿਆਰ, 26 ਜ਼ਿੰਦਾ ਕਾਰਤੂਸ, ਦੋ ਪਾਕਿਸਤਾਨੀ ਸਿੰਮ ਜ਼ਬਤ ਕੀਤੇ ਸਨ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਏਜੰਸੀ ਨੂੰ ਪਤਾ ਲੱਗਾ ਸੀ ਕਿ ਨਕਦੀ ਸਮੇਤ ਕੁਝ ਭੁਗਤਾਨ ਡਿਜ਼ਾਈਨਰਾਂ ਨੂੰ ਕੀਤੇ ਗਏ ਸਨ, ਇਸ ਲਈ ਏਜੰਸੀ ਇਸ ਲੈਣ-ਦੇਣ ਨੂੰ ਜਾਨਣਾ ਚਾਹੁੰਦੀ ਹੈ ਤੇ ਉਨ੍ਹਾਂ ਦੇ ਬਿਆਨ ਦਰਜ ਕਰਨਾ ਚਾਹੁੰਦੀ ਹੈ। ਏਜੰਸੀ ਮੁਤਾਬਕ ਖਹਿਰਾ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦਾ ਸਮਰਥਨ ਕਰ ਰਿਹਾ ਸੀ।

Continue Reading

ਰੁਝਾਨ


Copyright by IK Soch News powered by InstantWebsites.ca