wife told the police by putting white in her NRI husband's car
Connect with us apnews@iksoch.com

ਅਪਰਾਧ

ਤਲਾਕ ਲਈ ਪਤਨੀ ਨੇ ਐਨ ਆਰ ਆਈ ਪਤੀ ਦੀ ਕਾਰ ਦੇ ਵਿੱਚ ਚਿੱਟਾ ਰੱਖ ਕੇ ਪੁਲਸ ਨੂੰ ਦੱਸਿਆ

Published

on

police

ਜਲੰਧਰ, 4 ਦਸੰਬਰ – ਇਟਲੀ ਤੋਂ ਦੋ ਹਫਤੇ ਪਹਿਲਾਂ ਆਏ ਪਤੀ ਤੋਂ ਤਲਾਕ ਲੈਣ ਲਈ ਇੱਕ ਔਰਤ ਨੇ ਪਤੀ ਨੂੰ ਡਰੱਗ ਕੇਸ ਵਿੱਚ ਫਸਾਉਣ ਦੀ ਸਾਜ਼ਿਸ਼ ਹੇਠ ਪੁਲਸ ਨੂੰ ਸੂਚਨਾ ਦੇ ਦਿੱਤੀ, ਪਰ ਫੋਨ ਨੇ ਉਸ ਔਰਤ ਦੀ ਪੋਲ ਖੋਲ੍ਹ ਦਿੱਤੀ। ਔਰਤ ਨੇ ਕਾਰ ਵਿੱਚ ਨਸ਼ਾ ਰੱਖਣ ਪਿੱਛੋਂ ਉਸ ਦੀ ਫੋਟੋ ਖਿੱਚ ਕੇ ਸੁਲਤਾਨਪੁਰ ਲੋਧੀ ਵਿੱਚ ਰੈਸਟੋਰੈਂਟ ਚਲਾ ਰਹੇ ਆਪਣੇ ਇੱਕ ਅੰਕਲ ਮਨਜੀਤ ਸਿੰਘ (59) ਨੂੰ ਭੇਜੀ ਸੀ। ਪੁਲਸ ਨੇ ਮੱਖੂ ਦੀ ਮਿਸ਼ਨ ਬਸਤੀ ਦੀ ਗਗਨਦੀਪ ਕੌਰ (26) ਅਤੇ ਮਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਦੋ ਦਿਨ ਦੇ ਰਿਮਾਂਡ ‘ਤੇ ਲਿਆ ਹੈ।
ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਵਿੱਚ ਐਨ ਡੀ ਪੀ ਐਸ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ, ਜਿਸ ਬਾਰੇ ਏ ਸੀ ਪੀ (ਵੈਸਟ) ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਕਪੂਰਥਲਾ ਵੱਲੋਂਆ ਰਹੀ ਕਾਰ ਵਿੱਚ ਡਰੱਗ ਹੈ। ਟਰੈਪ ਲਾ ਕੇ ਕਾਰ ਫੜੀ ਤਾਂ ਡਰਾਈਵਿੰਗ ਸੀਟ ਦੇ ਪਿੱਛੇ ਜੇਬ ਵਿੱਚੋਂ ਕਰੀਬ ਸਵਾ ਤਿੰਨ ਗ੍ਰਾਮ ਹੈਰੋਇਨ ਅਤੇ 60 ਨਸ਼ੀਲੀਆਂ ਗੋਲੀਆਂ ਮਿਲੀਆਂ। ਪੁਲਸ ਨੇ ਐਨ ਆਰ ਆਈ ਰਣਜੀਤ ਸਿੰਘ ਤੇ ਉਸ ਦੀ ਪਤਨੀ ਗਗਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ।ਰਣਜੀਤ ਸਿੰਘ ਨੇ ਦੱਸਿਆ ਕਿ ਉਹ ਦੋ ਦਿਨ ਪਹਿਲਾਂ ਇਟਲੀ ਤੋਂ ਆਇਆ ਹੈ ਅਤੇ ਨਸ਼ਾ ਨਹੀਂ ਕਰਦਾ। ਪੁਲਸ ਨੇ ਗਗਨਦੀਪ ਕੌਰ ਦੇ ਮੋਬਾਈਲ ਦੀ ਜਾਂਚ ਕੀਤੀ ਤਾਂ ਮਨਜੀਤ ਸਿੰਘ ਨੂੰ ਭੇਜੀ ਕਾਰ ਵਿੱਚ ਡਰੱਗ ਰੱਖਣ ਦੀ ਫੋਟੋ ਮਿਲ ਗਈ। ਇਸ ਤੋਂ ਸਾਰਾ ਮਾਮਲਾ ਸਾਫ ਹੋ ਗਿਆ। ਗਗਨਦੀਪ ਕੌਰ ਨੇ ਕਬੂਲਿਆ ਕਿ ਮਨਜੀਤ ਅੰਕਲ ਨੇ ਹੀ ਡਰੱਗ ਮੰਗਵਾ ਕੇ ਦਿੱਤੀ ਸੀ। ਫਿਰ ਉਸ ਨੇ ਕਾਰ ਵਿੱਚ ਡਰੱਗ ਰੱਖ ਕੇ ਅੰਕਲ ਨੂੰ ਫੋਟੋ ਭੇਜੀ ਸੀ, ਤਾਂ ਕਿ ਉਹ ਮੁਖਬਰੀ ਕਰਵਾ ਸਕਣ। ਗਗਨਦੀਪ ਰਣਜੀਤ ਨੂੰ ਇਹ ਕਹਿ ਕੇ ਜਲੰਧਰ ਲੈ ਕੇ ਆ ਰਹੀ ਸੀ ਕਿ ਉਸ ਨੇ ਦਵਾਈ ਲੈਣੀ ਹੈ।

Click Here To Read Punjab Crime News

ਅਪਰਾਧ

ਟੋਹਾਣਾ ਵਿੱਚ ਘਰ ਵਿੱਚ ਵੜ ਕੇ ਵਕੀਲ ਦੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ

Published

on

pistal

ਟੋਹਾਣਾ, 16 ਜਨਵਰੀ – ਹਰਿਆਣਾ ਦੇ ਟੋਹਾਣਾ ਕਸਬੇ ਵਿੱਚ ਦਿਨ ਦਿਹਾੜੇ ਘਰ ਵਿੱਚ ਵੜ ਕੇ ਗੋਲੀ ਮਾਰ ਕੇ ਇੱਕ ਵਕੀਲ ਦੀ 60 ਸਾਲ ਦੀ ਪਤਨੀ ਕੁਸੁਮਲਤਾ ਦੀ ਹੱਤਿਆ ਕਰ ਦਿੱਤੀ ਗੲ ਹੈ। ਦੱਸਿਆ ਜਾ ਰਿਹਾ ਹੈ ਕਿ ਬਚਣ ਲਈ ਕੁਸੁਮਲਤਾ ਨੇ ਛੁਪਣ ਦੀ ਕੋਸ਼ਿਸ਼ ਕੀਤੀ ਸੀ ਅਤੇ ਪਤੀ ਨੂੰ ਕਈ ਵਾਰ ਕਾਲ ਵੀ ਕੀਤਾ ਸੀ।
ਪੁਲਸ ਦਾ ਕਹਿਣਾ ਹੈ ਕਿ ਮਾਮਲਾ ਰੰਜਿਸ਼ ਦਾ ਲੱਗਦਾ ਹੈ, ਕੋਈ ਲੁਟ ਨਹੀਂ ਹੋਈ। ਕਾਤਲਾਂ ਬਾਰੇ ਸੀ ਸੀ ਟੀ ਵੀ ਫਟੇਜ਼ ਮਿਲੀ ਹੈ। ਪੁਲਸ ਅਨੁਸਾਰ ਰਾਏਬਹਾਦੁਰ ਕੰਵਰ ਸਾਈ ਚੌਕ ਵਿੱਚ ਰਹਿਣ ਵਾਲੇ ਵਕੀਲ ਚਮਨ ਲਾਲ ਦੇ ਘਰ ਕੱਲ੍ਹ ਦੁਪਹਿਰ ਇੱਕ ਅਣਪਛਾਤਾ ਨੌਜਵਾਨ ਅਚਾਨਕ ਆਣ ਵੜਿਆ, ਉਦੋਂ ਕੰਮ ਕਰਨ ਵਾਲੀ ਰਾਜੋ ਪੌੜੀਆਂ ਦੀ ਸਫ਼ਾਈ ਕਰ ਰਹੀ ਸੀ। ਆਵਾਜ਼ ਸੁਣ ਕੇ ਕੁਸੁਮਲਤਾ ਬਾਹਰ ਆਈ। ਨੌਜਵਾਨ ਨੇ ਉਨ੍ਹਾਂ ਤੋਂ ਚਮਨ ਲਾਲ ਬਾਰੇ ਪੁੱਛਿਆ ਅਤੇ ਫਿਰ ਉਸ ਨੇ ਤੇਜ਼ਧਾਰ ਹਥਿਆਰ ਵਰਤਿਆ ਅਤੇ ਚਾਰ ਗੋਲੀਆਂ ਚਲਾਈਆਂ, ਇੱਕ ਗੋਲੀ ਕੁਸਮਲਤਾ ਦੇ ਸਿਰ ਵਿੱਚ ਲੱਗੀ।

Continue Reading

ਅਪਰਾਧ

ਪਿਸਤੌਲ ਦਿਖਾ ਕੇ ਮਨੀਚੇਂਜਰ ਤੋਂ ਛੇ ਲੱਖ ਰੁਪਏ ਲੁੱਟ ਲਏ

Published

on

fire

ਜਲੰਧਰ, 16 ਜਨਵਰੀ – ਇਸ ਸ਼ਹਿਰ ਦੇ ਬੱਸ ਅੱਡੇ ਨੇੜੇ ਬਣੀ ਦੁਆਬਾ ਮਾਰਕੀਟ ਵਿਚਲੀ ਅਰੋੜਾ ਮਨੀ ਚੇਂਜਰ ਨਾਂਅ ਦੀ ਦੁਕਾਨ ਉੱਤੇ ਸ਼ਾਮ ਕਰੀਬ ਪੰਜ ਵਜੇ ਆਏ ਤੇ ਦੋ ਜਣੇ ਮਾਲਕ ਨੂੰ ਪਿਸਤੌਲ ਦਿਖਾ ਕੇ ਤਿੰਨ ਮਿੰਟ ਦੇ ਅੰਦਰ ਕਰੀਬ ਛੇ ਲੱਖ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ। ਦਿਨ ਦਿਹਾੜੇ ਹੋਈ ਇਸ ਵੱਡੀ ਲੁੱਟ ਦੀ ਸੂਚਨਾ ਮਿਲਦੇ ਸਾਰ ਏ ਡੀ ਸੀ ਪੀ-2 ਅਸ਼ਵਨੀ ਕੁਮਾਰ ਅਤੇ ਹੋਰ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ।
ਮਨੀ ਚੇਂਜਰ ਦਾ ਕੰਮ ਕਰਨ ਵਾਲੇ ਰਾਕੇਸ਼ ਕੁਮਾਰ ਅਰੋੜਾ ਨੇ ਮੌਕੇ ਉੱਤੇ ਪਹੁੰਚੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਸ਼ਾਮ ਵੇਲੇ ਆਪਣੀ ਦੁਕਾਨ ਉੱਤੇ ਬੈਠਾ ਹੋਇਆ ਸੀ ਤੇ ਉਸ ਕੋਲ ਪਿਛਲੇ ਚਾਰ ਸਾਲ ਤੋਂ ਕੰਮ ਕਰ ਰਹੀ ਲੜਕੀ ਰੁਪਿੰਦਰ ਕੌਰ ਤੇ ਉਸ ਨੂੰ ਮਿਲਣ ਆਈ ਉਸ਼ ਦੀ ਰਿਸ਼ਤੇਦਾਰ ਸਰਬਜੀਤ ਕੌਰ ਬੈਠੀਆਂ ਸਨ। ਇਸ ਦੌਰਾਨ ਦੁਕਾਨ ਉੱਤੇ ਦੋ ਵਿਅਕਤੀ ਆਏ, ਜਿਨ੍ਹਾਂ ਨੇ ਮਫ਼ਲਰ ਨਾਲ ਆਪਣੇ ਮੂੰਹ ਢੱਕੇ ਹੋਏ ਸਨ। ਉਨ੍ਹਾਂ ਨੇ ਡਾਲਰ ਦਾ ਰੇਟ ਪੁੱਛਿਆ ਤੇ ਕਰੰਸੀ ਬਦਲਾਉਣ ਬਾਰੇ ਗੱਲਾਂ ਕਰਨ ਲੱਗੇ। ਹਾਲੇ ਉਹ ਗੱਲਾਂ ਕਰ ਰਹੇ ਸਨ ਕਿ ਇੱਕ ਜਣੇ ਨੇ ਪਿਸਤੌਲ ਕੱਢ ਲਿਆ ਤੇ ਮੇਰੇ ਵੱਲ ਤਾਣ ਕੇ ਦੁਕਾਨ ਵਿੱਚ ਪਈ ਨਕਦੀ ਦੇਣ ਲਈ ਕਿਹਾ। ਘਬਰਾ ਕੇ ਮੈਂ ਜਦੋਂ ਨਕਦੀ ਵਾਲਾ ਦਰਾਜ ਖੋਲ੍ਹਿਆ ਤਾਂ ਉਨ੍ਹਾਂ ਨੇ ਆਪ ਹੀ ਸਾਰੀ ਨਲਦੀ ਕੱਢ ਲਈ ਅਤੇ ਫ਼ਰਾਰ ਹੋ ਗਏ। ਲੁੱਟ ਦੀ ਰਕਮ ਬਾਰੇ ਰਾਕੇਸ਼ ਅਰੋੜਾ ਨੇ ਦੱਸਿਆ ਕਿ ਉਸ ਦੀ ਮੁਲਾਜ਼ਮ ਕੱਲ੍ਹ ਬੈਂਕ ਤੋਂ ਢਾਈ ਲੱਖ ਰੁਪਏ ਲੈ ਕੇ ਆਈ ਸੀ, ਇਸ ਤੋਂ ਇਲਾਵਾ ਕੁਝ ਹੋਰ ਭਾਰਤੀ ਕਰੰਸੀ ਅਤੇ ਵਿਦੇਸ਼ੀ ਕਰੰਸੀ ਮਿਲਾ ਕੇ ਲੁਟੇਰੇ ਕਰੀਬ ਛੇ ਲੱਖ ਰੁਪਏ ਲੈ ਗਏ ਹਨ।

Continue Reading

ਅਪਰਾਧ

ਮੁੱਖ ਮੰਤਰੀ ਦੀ ਭਿ੍ਰਸ਼ਟਾਚਾਰ ਵਿਰੋਧੀ ਕਾਨਫਰੰਸ ਦੌਰਾਨ ਰਿਸ਼ਵਤਖੋਰ ਮਹਿਲਾ ਅਫਸਰ ਗ੍ਰਿਫਤਾਰ

Published

on

arrest

ਜੈਪੁਰ, 15 ਜਨਵਰੀ – ਰਾਜਸਥਾਨ ਵਿੱਚ ਜਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਭਿ੍ਰਸ਼ਟਾਚਾਰ ਬਾਰੇਕਾਨਫਰੰਸ ਹੋਣ ਵਾਲੀ ਸੀ, ਓਦੋਂ ਪਹਿਲਾਂ ਦੋ ਅਫਸਰਾਂ ਨੇ ਰਿਸ਼ਵਤ ਮੰਗ ਲਈ। ਪਹਿਲਾਂ ਤੋਂ ਹੀ ਸਰਗਰਮ ਭਿ੍ਰਸ਼ਟਾਚਾਰ ਵਿਰੋਧੀ ਬਿਊਰੋ (ਏ ਸੀ ਬੀ) ਨੇ ਕਾਨਫਰੰਸ ਖਤਮ ਹੋਣ ਦੇ ਬਾਅਦ ਦੌਸਾ ਜ਼ਿਲ੍ਹੇ ਦੇ ਦੋ ਅਧਿਕਾਰੀ ਪੁਸ਼ਕਰ ਮਿੱਤਲ ਅਤੇ ਪਿੰਕੀ ਮੀਣਾ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਨੇ ਪੰਜ ਅਤੇ ਦਸ ਲੱਖ ਰੁਪਏ ਦੀ ਰਿਸ਼ਵਤ ਲਈ ਸੀ।
ਭਿ੍ਰਸ਼ਟਾਚਾਰ ਵਿਰੋਧੀ ਬਿਊਰੋ ਨੇ ਦੋਵਾਂ ਅਧਿਕਾਰੀਆਂ ਦੇ ਨਾਲ ਪੁਲਸ ਸੁਪਰਡੈਂਟ ਮਨੀਸ਼ ਅਗਰਵਾਲ ਲਈ ਦਲਾਲੀ ਕਰਨ ਵਾਲੇ ਨੀਰਜ ਮੀਣਾ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਕੇਸ ਵਿੱਚ ਅਗਰਵਾਲ ਦੀ ਭੂਮਿਕਾ ਵੀ ਸ਼ੱਕੀ ਮੰਨੀ ਜਾ ਰਹੀ ਹੈ। ਅਗਰਵਾਲ ਦੇ ਦੋ ਮੋਬਾਈਲ ਜ਼ਬਤ ਕੀਤੇ ਗਏ ਹਨ। ਹਾਲਾਂਕਿ, ਅਜੇ ਉਨ੍ਹਾਂ ਤੋਂ ਪੁੱਛਗਿੱਛ ਨਹੀਂ ਹੋ ਸਕੀ।ਦਿਲਚਸਪ ਗੱਲ ਇਹ ਹੈ ਕਿ ਜਦੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੁਲੈਕਟਰਾਂ ਦੇ ਨਾਲ ਮੁੱਖ ਮੰਤਰੀ ਅਸ਼ੋਕ ਗਹਿਲੋਤ ਗੱਲਬਾਤ ਕਰ ਰਹੇ ਸਨ, ਓਦੋਂ ਪਿੰਕੀ ਮੀਣਾ ਮੋਬਾਈਲ ਫੋਨ ਤੇ ਹਾਈਵੇ ਬਣਾਉਣ ਵਾਲੀ ਕੰਪਨੀ ਦੇ ਅਫਸਰਾਂ ਤੋਂ ਰਿਸ਼ਵਤ ਮੰਗ ਰਹੀ ਸੀ। ਪਿੰਕੀ ਨੇ ਰਿਸ਼ਵਤ ਦੀ ਡੀਲ ਕਰਨ ਵਾਲੇ ਕੰਪਨੀ ਦੇ ਅਧਿਕਾਰੀ ਨੂੰ ਕਿਹਾ ਕਿ ਉਹ ਅਜੇ ਮੁੱਖ ਮੰਤਰੀ ਦੀ ਵੀਡੀਓ ਕਾਨਫਰੰਸਿੰਗ ਵਿੱਚ ਸ਼ਾਮਲ ਹੋਣ ਜਾ ਰਹੀਹੈ। ਉਥੋਂ ਜਦੋਂ ਵਿਹਲੀ ਹੋਈ ਤਾਂ 10 ਲੱਖ ਲੈ ਲਵੇਗੀ, ਤਦ ਤੱਕ ਇਹ ਰਕਮ ਕੰਪਨੀ ਦੇ ਉਸ ਅਧਿਕਾਰੀ ਨੂੰ ਦੇ ਦਿੱਤੀ ਜਾਏ, ਜੋ ਵਿਚੋਲੇ ਦੀ ਭੂਮਿਕਾ ਅਦਾ ਕਰ ਰਿਹਾ ਹੈ। ਬਿਊਰੋ ਅਧਿਕਾਰੀਆਂ ਨੇ ਇੱਕ ਮਹੀਨੇ ਤੋਂ ਪਿੰਕੀ ਦਾ ਮੋਬਾਈਲ ਸਰਵਿਲਾਂਸਤੇ ਲੈ ਰੱਖਿਆ ਸੀ ਅਤੇ ਉਨ੍ਹਾਂ ਦੀ ਗੱਲਬਾਤ ਦਾ ਸਾਰਾ ਵੇਰਵਾ ਉਨ੍ਹਾਂ ਕੋਲ ਆ ਰਿਹਾ ਸੀ। ਪਿੰਕੀ ਦੇ ਕਹੇ ਅਨੁਸਾਰ ਕੰਪਨੀ ਦਾ ਅਧਿਕਾਰੀ ਰਿਸ਼ਵਤ ਦੇ ਪੈਸੇਦੇਣ ਪਹੁੰਚਿਆ ਤਾਂ ਬਿਊਰੋ ਅਧਿਕਾਰੀਆਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।ਫਿਰ ਟੀਮ ਪਿੰਕੀ ਦੇ ਫਰੀ ਹੋਣ ਤੱਕ ਇੱਕ ਘੰਟਾ ਉਡੀਕ ਕਰਦੀ ਰਹੀ ਅਤੇ ਜਦੋਂ ਉਹ ਕਾਨਫਰੰਸ ਤੋਂ ਨਿਕਲੀ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

Continue Reading

ਰੁਝਾਨ


Copyright by IK Soch News powered by InstantWebsites.ca