Wesley defeats world champion Carlson
Connect with us apnews@iksoch.com

ਖੇਡਾਂ

ਵਿਸ਼ਵ ਚੈਪੀਅਨ ਕਾਰਲਸਨ ਨੂੰ ਹਰਾ ਕੇ ਵੇਸਲੀ ਸੋ ਓਪਨ ਸ਼ਤਰੰਜ ਦੇ ਸਕਿਲਿੰਗ ਚੈਂਪੀਅਨ ਬਣੇ

Published

on

Chess Skilling Champion

ਨਿਊਯਾਰਕ, 2 ਦਸੰਬਰ – ਅਮਰੀਕਾ ਦੇ ਗ੍ਰੈਂਡ ਮਾਸਟਰ ਵੇਸਲੀ ਸੋ ਨੇ ਇਤਿਹਾਸ ਰਚਦੇ ਹੋਏ ਵਿਸ਼ਵ ਸ਼ਤਰੰਜ ਚੈਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੂੰ ਸਕਿਲਿੰਗ ਓਪਨ ਦੇ ਫਾਈਨਲ ਮੁਕਾਬਲੇ ਵਿੱਚ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ ਹੈ। ਦੋਵਾਂ ਵਿਚਾਲੇ ਪਹਿਲੇ ਦਿਨ ਲਗਾਤਾਰ ਚਾਰ ਨਤੀਜੇ ਆਏ ਸੀ ਜਿਨ੍ਹਾਂਦਾ ਸਕੋਰ 2-2 ਰਿਹਾ ਸੀ। ਦੂਸਰੇ ਦਿਨ ਦੀ ਖੇਡ ਵਿੱਚ ਜਦੋਂ ਪਹਿਲੇ ਹੀ ਰਾਊਂਡ ਵਿੱਚ ਮੈਗਨਸ ਕਾਰਲਸਨ ਨੇ ਕਾਲੇ ਮੋਹਰਿਆਂ ਤੋਂ ਕਾਰੋ ਕਾਨ ਓਪਨਿੰਗ ਵਿੱਚ ਸ਼ਾਨਦਾਰ ਜਿੱਤ ਦੇ ਨਾਲ ਖੇਡ ਦੀ ਸ਼ੁਰੂਆਤ ਕੀਤੀ ਤਾਂ ਲੱਗਾ ਕਿ ਹਮੇਸ਼ਾਂ ਦੀ ਤਰ੍ਹਾਂ ਇੱਕ ਵਾਰ ਫਿਰ ਅੰਤ ਉਸੇ ਦੀ ਜਿੱਤ ਨਾਲਹੋਵੇਗਾ, ਪਰ ਵੇਸਲੀ ਸੋ ਨੇ ਦੂਜੇ ਮੈਚ ਵਿੱਚ ਕਿਊ ਜੀ ਡੀ ਓਪਨਿੰਗ ਵਿੱਚ ਕਾਲੇ ਮੋਹਰਿਆਂ ਤੋਂ 61 ਚਾਲਾਂ ਵਿੱਚ ਪਲਟਵਾਰ ਕਰਦੇ ਹੋਏ ਹਿਸਾਬ ਬਰਾਬਰ ਕਰ ਦਿੱਤਾ ਅਤੇ ਸਕੋਰ 1-1 ਹੋ ਗਿਆ।
ਇਸ ਦੇ ਬਾਅਦ ਤੀਸਰਾ ਤੇ ਚੌਥਾ ਮੁਕਾਬਲਾ ਡਰਾਅ ਰਿਹਾ। ਚਾਰ ਰੈਪਿਡ ਦੇ ਬਾਅਦ ਕੁਲ ਸਕੋਰ 2-2 ਹੋ ਗਿਆ ਅਤੇ ਅਜਿਹੇ ਵਿੱਚ ਸਾਰਾ ਦਾਰੋਮਦਾਰ ਸੀ ਟਾਈਬ੍ਰੇਕ ‘ਤੇ ਜਿਸ ਵਿੱਚ ਬਿਲਟ੍ਰਜ ਦੇ 5-5 ਮਿੰਟ ਦੇ 2 ਮੁਕਾਬਲੇ ਖੇਡੇ ਗਏ। ਕਾਰਲਸਨ ਦੇ ਸਭ ਤੋਂ ਮਜ਼ਬੂਤ ਪੱਖ ਮੰਨੇ ਜਾਣ ਵਾਲੇ ਬਲਿਟਜ਼ ਵਿੱਚ ਕਾਲੇ ਮੋਹਰਿਆਂ ਤੋਂ ਓਪਨਿੰਗ ਦਾ ਗਲਤ ਚੁਣਨਾਂ ਉਨ੍ਹਾਂ ਨੂੰ ਭਾਰੀ ਪਿਆ ਅਤੇ ਉਹ ਕਾਰੋ ਕਾਨ ਓਪਨਿੰਗ ਵਿੱਚ ਮੁਕਾਬਲਾ 44 ਚਾਲਾਂ ਵਿੱਚ ਵੇਸਲੀ ਸੋ ਤੋਂ ਹਾਰ ਗਏ। ਇਸ ਮੌਕੇ ਸਕੋਰ ਬਰਾਬਰ ਕਰਨ ਦੇ ਲਈ ਉਨ੍ਹਾਂ ਨੂੰ ਅਗਲਾ ਰਾਊਂਡ ਹਰ ਹੀਲੇ ਜਿੱਤਣਾ ਸੀ, ਪਰ ਸਫੈਦ ਮੋਹਰਿਆਂ ਨਾਲ ਰਾਏ ਲੋਪੇਜ ਓਪਨਿੰਗ ਤੋਂ ਖੇਲ ਰਹੇ ਕਾਰਲਸਨ ਬੇਹਿਤਰ ਸਥਿਤੀ ਹੋਣ ਦੇ ਬਾਅਦ ਵੀ ਜਿੱਤ ਨਹੀਂ ਸਕੇ ਅਤੇ ਮੈਚ ਡਰਾਅ ਰਹਿਣ ਨਾਲ ਵੇਸਲੀ ਨੇ ਟਾਈਬ੍ਰੇਕ 1æ5-0æ5 ਨਾਲ ਜਿੱਤ ਕੇ ਖਿਤਾਬ ਆਪਣੇ ਨਾਮ ਕਰ ਲਿਆ।

Click Here To Read Read sports news online

ਖੇਡਾਂ

ਕਬੱਡੀ ਦੇ ਮੈਚ ਦੌਰਾਨ 22 ਸਾਲਾ ਖਿਡਾਰੀ ਦੀ ਮੌਤ

Published

on

death

ਰਾਏਪੁਰ, 23 ਜਨਵਰੀ – ਛੱਤੀਸਗੜ੍ਹ ਵਿੱਚ ਧਮਤਰੀ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕਬੱਡੀ ਮੈਚ ਖੇਡਦੇ ਹੋਏ 22 ਸਾਲ ਦੇ ਨੌਜਵਾਨ ਦੀ ਅਚਾਨਕ ਗਰਾਊਂਡ ਵਿੱਚ ਹੀ ਮੌਤ ਹੋ ਗਈ।
ਇੱਕ ਅਧਿਕਾਰੀ ਨੇ ਦੱਸਿਆ ਕਿ ਜਿ਼ਲਾ ਧਮਤਰੀ ਦੇ ਕੁਰੂਦ ਵਿਕਾਸ ਬਲਾਕ ਦੇ ਗੋਜੀ ਪਿੰਡ ਵਿੱਚ ਕੱਲ੍ਹ ਕਬੱਡੀ ਚੈਂਪੀਅਨਸ਼ਿਪ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਕੋਕੜੀ ਪਿੰਡ ਦਾ ਨਰਿੰਦਰ ਸਾਹੂ ਅਪਣੇ ਪਿੰਡ ਦੀ ਟੀਮ ਦੇ ਨਾਲ ਖੇਡਣ ਗਿਆ ਸੀ। ਕੋਕੜੀ ਅਤੇ ਪਟੇਵਾ ਪਿੰਡਾਂ ਦੀਆਂ ਟੀਮਾਂ ਵਿਚਾਲੇ ਮੈਚ ਦੌਰਾਨ ਸਾਹੂ ਅਚਾਨਕ ਸਿਰ ਦੇ ਭਾਰ ਡਿੱਗਾ ਤੇ ਇਸ ਤੋਂ ਬਾਅਦ ਵਿਰੋਧੀ ਟੀਮ ਨੇ ਉਸ ਨੂੰ ਫੜ ਲਿਆ, ਪਰ ਉਹ ਉਠ ਨਹੀਂ ਸਕਿਆ। ਉਸ ਸਾਹੂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਕੁਰੂਦ ਦੇ ਬਲਾਕ ਮੈਡੀਕਲ ਅਧਿਕਾਰੀ ਡਾ. ਉਮਾਸ਼ੰਕਰ ਨਵਰਤਨ ਨੇ ਕਿਹਾ, ‘‘ਪਹਿਲੀ ਨਜ਼ਰੇ ਲਗਦਾ ਹੈ ਕਿ ਉਸ ਦੀ ਸਿਰ ਵਿੱਚ ਸੱਟ ਲੱਗਣ ਨਾਲ ਹੀ ਮੌਤ ਹੋਈ ਹੈ,ਫਿਰ ਵੀ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦਾ ਅਸਲ ਕਾਰਨ ਪਤਾ ਲੱਗੇਗਾ।”

Continue Reading

ਖੇਡਾਂ

ਭਾਰਤ ਦੇ ਨਿਹਾਲ ਨੂੰ ਸਭ ਤੋਂ ਬਿਹਤਰੀਨ ਸ਼ਤਰੰਜ ਮੈਚ ਦਾ ਐਵਾਰਡ ਮਿਲਿਆ

Published

on

nehal

ਮਾਸਕੋ, 22 ਜਨਵਰੀ – ਵਿਸ਼ਵ ਸ਼ਤਰੰਜ ਫੈਡਰੇਸ਼ਨ ਨੇ ਇਸ ਸਾਲ ਦੀ ਗਜ਼ਬ ਦੀ ਫਾਰਮ ਤੇ ਸਰਵਸ੍ਰੇਸ਼ਠ ਖੇਡ ਐਵਾਰਡ ਲਈ ਭਾਰਤੀ ਨੌਜਵਾਨ ਗ੍ਰੈਂਡ ਮਾਸਟਰ ਨਿਹਾਲ ਸਰੀਨ ਨੂੰ ਚੁਣਿਆ ਹੈ।
ਨਿਹਾਲ ਨੇ ਪਿਛਲੇ ਸਾਲ ਹੋਈ ਵਿਸ਼ਵ ਯੂਥ ਚੈਂਪੀਅਨਸ਼ਿਪ ਵਿੱਚ 21 ਦਸੰਬਰ 2020 ਨੂੰ ਇਟਲੀ ਦੇ ਸੋਨਿਕ ਫਰਾਂਸਿਸਕੋ ਵਿਰੁੱਧ ਦੋ ਘੋੜਿਆਂ ਦੀ ਕੁਰਬਾਨੀ ਦਿੰਦੇ ਹੋਏ ਇੱਕ ਬੇਹੱਦ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਅਤੇ ਉਸ ਦੀ ਉਸ ਖੇਡ ਦੀ ਚਰਚਾ ਅਤੇ ਸ਼ਲਾਘਾ ਦੁਨੀਆ ਦੇ ਵੱਡੇ-ਵੱਡੇ ਧਾਕੜ ਖਿਡਾਰੀਆਂ ਨੇ ਕੀਤੀ ਸੀ। ਉਸ ਮੈਚ ਨੂੰ ਪਿਛਲੇ ਸਾਲ ਦਾ ਸਭ ਤੋਂ ਬਿਹਤਰੀਨ ਮੈਚ ਮੰਨਿਆ ਗਿਆ ਹੈ। ਵਿਸ਼ਵ ਚੈੱਸ ਫੈਡਰੇਸ਼ਨ (ਫਿਡੇ) ਦੀ ਫੈਸਲਾ ਕਮੇਟੀ ਦੇ9 ਵਿੱਚੋਂ ਪੰਜ ਮੈਂਬਰਾਂ ਨੇ ਨਿਹਾਲ ਨੂੰ ਚੁਣਿਆ। ਇੰਗਲੈਂਡ ਦੇ ਡੇਨੀਅਲ ਕਿੰਗ, ਅਮਰੀਕਾ ਦੇ ਲੇਵੀ ਰੋਜਮਨ ਤੇ ਭਾਰਤ ਦੇ ਸਾਗਰ ਸ਼ਾਹ, ਲਗਜ਼ਮਬਰਗ ਦੀ ਫਿਓਨਾ ਐਂਟੋਨੀ ਤੇ ਗ੍ਰੀਸ ਤੇ ਸੋਲੀਡਿਸ ਗੇਓਰਜੀਅਸ ਨੇ ਉਸ ਨੂੰ ਆਪਣੀ ਵੋਟ ਦਿੱਤੀ ਤੇ ਇਸ ਨਾਲ ਇਹ ਐਵਾਰਡ ਜਿੱਤਣ ਵਾਲਾ ਨਿਹਾਲ ਭਾਰਤ ਦਾ ਪਹਿਲਾ ਖਿਡਾਰੀ ਬਣ ਗਿਆ। ਇਸ ਦੇ ਨਾਲ ਦੁਨੀਆ ਭਰ ਵਿੱਚ ਉਸ ਨੂੰ ਇੱਕ ਵਾਰ ਫਿਰ ਭਾਰਤ ਦੇ ਅਗਲੇ ਵਿਸ਼ਵਨਾਥਨ ਆਨੰਦ ਵਜੋਂ ਦੇਖਿਆ ਜਾਣ ਲੱਗਾ ਤੇ ਭਵਿੱਖ ਵਿੱਚ ਉਸ ਦੇ ਵਿਸ਼ਵ ਚੈਂਪੀਅਨ ਬਣਨ ਦੀ ਗੱਲ `ਤੇ ਬਹਿਸ ਹੋਣ ਲੱਗੀ। ਕੁਝ ਦਿਨ ਪਹਿਲਾਂ ਹੋਈ ਆਨਲਾਈਨ ਫਿਡੇ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਨਿਹਾਲ ਸਰੀਨ ਨੇ ਜਿੱਤਿਆ ਸੀ ਅਤੇ ਇਸ ਸਾਲ ਭਾਰਤ ਨੂੰ ਸ਼ਤਰੰਜ ਓਲੰਪਿਆਡ ਦਾ ਸੋਨ ਤਮਗਾ ਦਿਵਾਉਣ ਵਾਲੀ ਟੀਮ ਵਿੱਚ ਵੀ ਉਹ ਸ਼ਾਮਲ ਸੀ।

Sports News in Punjabi 

Continue Reading

ਖੇਡਾਂ

ਦਿੱਲੀ ਸੰਘਰਸ਼ ਤੋਂ ਮੁੜਨ ਪਿੱਛੋਂ ਕਬੱਡੀ ਖਿਡਾਰੀ ਕਾਕਾ ਚੌਂਦਾ ਦੀ ਮੌਤ

Published

on

death

ਅਮਰਗੜ੍ਹ, 19 ਜਨਵਰੀ – ਭਾਰਤ ਸਰਕਾਰ ਦੇ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਾਉਣ ਲਈ ਦਿੱਲੀ ਵਿਖੇ ਚੱਲ ਰਿਹੇ ਕਿਸਾਨ ਮੋਰਚੇ ਵਿੱਚ ਲਗਾਤਾਰ ਲੋਕ ਜਾਨਾਂ ਵਾਰ ਰਹੇ ਹਨ। ਇਸੇ ਤਰ੍ਹਾਂ ਪਿੰਡ ਚੌਂਦਾ ਦਾ ਕਬੱਡੀ ਖਿਡਾਰੀ ਕਾਕਾ ਚੌਂਦਾ ਵੀ ਇਸ ਘੋਲ ਦੌਰਾਨ ਆਪਣੀ ਕੀਮਤੀ ਜਾਨ ਗੁਆ ਬੈਠਾ ਹੈ।
ਕਬੱਡੀ ਖਿਡਾਰੀ ਸਭਾ ਚੌਂਦਾ ਤੇ ਪਰਦੀਪ ਢਢੋਲੀ ਨੇ ਇਸ ਬਾਰੇ ਬਿਆਨ ਜਾਰੀ ਕੀਤਾ ਕਿ ਕਬੱਡੀ ਖਿਡਾਰੀ ਕਾਕਾ ਚੌਂਦਾ ਨੇ ਨਿੱਕੀ ਉਮਰ ਵਿੱਚ ਕਬੱਡੀ ਦਾ ਨਾਮੀ ਪਲੇਅਰ ਬਣ ਕੇ ਪਿੰਡ ਅਤੇ ਇਲਾਕੇ ਦਾ ਨਾਮ ਉਚਾ ਕੀਤਾ ਸੀ, ਪਰ ਕਈ ਕਬੱਡੀ ਟੂਰਨਾਮੈਂਟਾਂ`ਚ ਨਾਮ ਚਮਕਾਉਣ ਦੇ ਬਾਵਜੂਦ ਪਰਵਾਰਕ ਪਿਛੋਕੜ ਹੇਠਲੀ ਕਿਸਾਨੀ ਦਾ ਹੋਣ ਕਾਰਨ ਘਰੇਲੂੁ ਹਾਲਤ ਬੇਹੱਦ ਮਾੜੀ ਸੀ। ਖੇਡ ਦੇ ਨਾਲ ਕਾਕਾ ਚੌਂਦਾ ਖੇਤੀ ਕਾਨੂੰਨਾਂ ਵਿਰੁੱਧ ਵੀ ਪਹਿਲੇ ਦਿਨ ਤੋਂ ਸੰਘਰਸ਼ ਕਰਦਾ ਰਿਹਾ ਹੈ। ਕੁਝ ਦਿਨ ਪਹਿਲਾਂ ਦਿੱਲੀ ਤੋਂ ਪਰਤ ਕੇ ਉਹ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਦੀ ਤਿਆਰੀ ਲਈ ਪਿੰਡਾਂ ਵਿੱਚ ਨੌਜਵਾਨਾਂ ਦੀਆਂ ਮੀਟਿੰਗਾਂ ਕਰਵਾ ਰਿਹਾ ਸੀ। ਇਸ ਭੱਜ-ਦੌੜ ਦੌਰਾਨ ਉਸ ਦੀ ਸਿਹਤ ਕਾਫ਼ੀ ਵਿਗੜ ਗਈ ਤੇ ਕੱਲ੍ਹ ਰਾਤ ਅਚਾਨਕ ਸੀਨੇ ਵਿੱਚ ਦਰਦ ਉਠਣ ਕਾਰਨ ਉਸਦੀ ਮੌਤ ਹੋ ਗਈ। ਕਬੱਡੀ ਖ਼ਿਡਾਰੀਆਂ ਨੇ ਕਿਹਾ ਕਿ ਇਸ ਮੌਤ ਦੀ ਜ਼ਿੰਮੇਵਾਰ ਮੋਦੀ ਸਰਕਾਰ ਹੈ, ਜਿਸ ਨੇ ਪਹਿਲਾਂ ਵੀ ਸਾਡੇ 100 ਦੇ ਕਰੀਬ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਪਹੁੰਚਾ ਦਿੱਤਾ।

Continue Reading

ਰੁਝਾਨ


Copyright by IK Soch News powered by InstantWebsites.ca