Watch horror movies at home instead of on a treadmill, will burn more calor
Connect with us [email protected]

ਮਨੋਰੰਜਨ

ਟਰੈਡਮਿਲ ਦੀ ਬਜਾਏ ਘਰ `ਚ ਦੇਖੋ ਹਾਰਰ ਫਿਲਮਾਂ, ਜਿ਼ਆਦਾ ਕੈਲੋਰੀ ਬਰਨ ਹੋਵੇਗੀ

Published

on

ਨਿਊ ਯਾਰਕ, 21 ਫਰਵਰੀ – ਅਸੀਂ ਸਭ ਨੇ ਬਚਪਨ ਵਿੱਚ ਡਰਾਉਣੀਆਂ ਕਹਾਣੀਆਂ ਸੁਣੀਆਂ ਹਨ ਅਤੇ ਫਿਲਮਾਂ ਦੇਖੀਆਂ ਹਨ। ਫਿਲਮਾਂ ਅਤੇ ਕਹਾਣੀਆਂ ਦੇ ਦੌਰਾਨ ਸਾਡੇ ਸਰੀਰ ਦੇ ਅੰਦਰ ਕੁਝ ਅਜੀਬ ਜਿਹਾ ਹੋਣ ਲੱਗਦਾ ਹੈ, ਜਿਸ ਨੂੰ ਤੁਸੀਂ ਡਰ ਵੀ ਕਹਿ ਸਕਦੇ ਹੋ, ਸਸਪੈਂਸ ਵੀ ਅਤੇ ਜਗਿਆਸਾ ਵੀ, ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਹਾਰਰ ਫਿਲਮਾਂ ਦੇਖਣ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਜੇ ਤੁਸੀਂ ਆਲਸੀ ਹੋ, ਤਾਂ ਹਾਰਰ ਫਿਲਮਾਂ ਦੇਖਣਾ ਤੁਹਾਡੇ ਲਈ ਬੇਹੱਦ ਫਾਇਦੇਮੰਦ ਰਹੇਗਾ।
ਅਸਲ ਵਿੱਚ ਨੱਬੇ ਮਿੰਟ ਦੀ ਹਾਰਰ ਫਿਲਮ ਦੇਖਣ ‘ਤੇ ਤੁਸੀਂ 113 ਕੈਲੋਰੀਜ ਤੱਕ ਬਰਨ ਕਰ ਲੈਂਦੇ ਹੋ, ਜਦ ਕਿ ਇੰਨੀ ਕੈਲੋਰੀ ਬਰਨ ਕਰਨ ਲਈ ਆਮ ਆਦਮੀ ਨੂੰ ਤੀਹ ਮਿੰਟ ਸੈਰ ਕਰਨੀ ਪੈਂਦੀ ਹੈ।ਰਿਸਰਚ ਤੋਂ ਪਤਾ ਲੱਗਾ ਹੈ ਕਿ ਹਾਰਰ ਫਿਲਮ ਦੇਖਣ ਵੇਲੇ ਸਾਡੇ ਸਰੀਰ ਵਿੱਚ ਐਡਰੇਲਾਈਨ ਪੈਦਾ ਹੁੰਦਾ ਹੈ। ਇਹ ਸਾਡੇ ਹਿਊਮਨ ਸਿਸਟਮ ਨੂੰ ਫਾਇਦਾ ਪਹੁੰਚਾਉਂਦਾ ਹੈ। ਇੱਕ ਸਰਵੇ ਵਿੱਚ ਔਰਤਾਂ ਅਤੇ ਮਰਦਾਂ ਨੂੰ ਲਿਆ ਗਿਆ, ਜਿਨ੍ਹਾਂ ਨੇ ਹਾਰਰ ਫਿਲਮ ਦੇਖੀ ਸੀ, ਇਸ ਦੇ ਬਾਅਦ ਇਨ੍ਹਾਂ ਦੇ ਸਰੀਰ ਵਿੱਚ ਵ੍ਹਾਈਟ ਬਲੱਡ ਸੈਲਜ਼ ਦਾ ਵਾਧਾ ਦੇਖਿਆ ਗਿਆ। ਪਿੱਛੇ ਜਿਹੇ ਹਾਰਰ ਫਿਲਮਾਂ ਬਾਰੇ ਕੁਝ ਖੋਜਾਂ ਹੋਈਆਂ ਹਨ, ਜੋ ਦੱਸਦੀਆਂ ਹਨ ਕਿ ਹਾਰਰ ਫਿਲਮਾਂ ਦੇਖਣ ਨਾਲ ਸਾਡੇ ਦਿਮਾਗ ਵਿੱਚ ਨਿਊਰੋਟ੍ਰਾਂਸਮੀਟਰ ਨਿਕਲਦੇ ਹਨ। ਇਹ ਸਾਨੂੰ ਕੁਝ ਸਮੇਂ ਦੇ ਲਈ ਜ਼ਿਆਦਾ ਸਾਵਧਾਨ ਕਰ ਸਕਦੇ ਹਨ। ਇਸ ਦੇ ਇਲਾਵਾ ਫਿਲਮ ਦੀ ਇਸੇ ਖਾਸੀਅਤ ਦੇ ਕਾਰਨ ਅਸੀਂ ਭਵਿੱਖ ਵਿੱਚ ਆਉਣ ਵਾਲੇ ਹਾਲਾਤ ਦੇ ਲਈ ਵੀ ਤਿਆਰ ਹੋ ਜਾਂਦੇ ਹਾਂ।

ਮਨੋਰੰਜਨ

ਭਾਰਤ ਸਰਕਾਰ ਨੇ ਕਿਹਾ ਸੋਸ਼ਲ ਮੀਡੀਆ ਉਤੇ ਸਮੱਗਰੀ ਬਲਾਕ ਕਰਨ ਦਾ ਨਿਯਮ ਨਵਾਂ ਨਹੀਂ

Published

on

ਨਵੀਂ ਦਿੱਲੀ, 28 ਫਰਵਰੀ – ਸੋਸ਼ਲ ਮੀਡੀਆ ਸਮੇਤ ਬਾਕੀ ਆਨਲਾਈਨ ਸਮੱਗਰੀ ਨੂੰ ਬਲਾਕ ਕਰਨ ਦੇ ਵਿਵਾਦ ਉੱਤੇ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਡਿਜੀਟਲ ਮੀਡੀਅਮ ਉੱਤੇ ਸਮੱਗਰੀ ਨੂੰ ਹੰਗਾਮੀ ਹਾਲਤ ਵਿੱਚ ਬਲਾਕ ਕਰਨ ਦਾ ਨਿਯਮ ਇਸ ਦੇਸ਼ ਵਿੱਚ ਨਵਾਂ ਨਹੀਂ, ਪਹਿਲਾਂ ਤੋਂ ਚੱਲ ਰਿਹਾ ਹੈ।
ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਡਿਜੀਟਲ ਮੀਡੀਆ ਦੇ ਨਵੇਂ ਨਿਰਦੇਸ਼ਾਂ ਉੱਤੇ ਕੱਲ੍ਹ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਨਿਰਦੇਸ਼ਾਂ ਦੇ ਭਾਗ ਤਿੰਨ ਦੇ ਨਿਯਮ 16 ਬਾਰੇ ਕੁਝ ਭਰਮ ਦੀ ਸਥਿਤੀ ਹੈ। ਇਸ ਨਿਯਮ ਹੇਠ ਹੰਗਾਮੀ ਹਾਲਤ ਵਿੱਚ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਸੈਕਟਰੀ ਸਮੱਗਰੀ ਨੂੰ ਅੰਤਿ੍ਰਮ ਰੂਪ ਨਾਲ ਕੁਝ ਚੀਜ਼ਾਂ ਬਲਾਕ ਕਰਨ ਦਾ ਨਿਰਦੇਸ਼ ਦੇ ਸਕਦੇ ਹਨ। ਬਿਆਨ ਵਿੱਚ ਸਪੱਸ਼ਟ ਕੀਤਾ ਗਿਆ ਕਿ ਇਹ ਨਵਾਂ ਨਿਯਮ ਨਹੀਂ, ਪਿਛਲੇ 11 ਸਾਲ (2009) ਤੋਂ ਚੱਲ ਰਿਹਾ ਹੈ ਅਤੇ ਨਿਯਮ ਹੇਠ ਅਧਿਕਾਰ ਦੀ ਵਰਤੋਂ ਇਲੈਕਟ੍ਰੋਨਿਕਸ ਅਤੇ ਆਈ ਟੀ ਮੰਤਰਾਲੇ ਦੇ ਸੈਕਟਰੀ ਵੱਲੋਂ ਸੂਚਨਾ ਤਕਨੀਕ (ਜਨਤਾ ਦੇ ਲਈ ਸੂਚਨਾ ਨੂੰ ਬਲਾਕ ਕਰਨ ਦੀ ਪ੍ਰਕਿਰਿਆ ਅਤੇ ਸੁਰੱਖਿਆ) ਨਿਯਮ 2009 ਹੇਠ ਕੀਤੀ ਜਾਂਦੀ ਹੈ। ਇਸ ਸਾਲ 25 ਫਰਵਰੀ ਨੂੰ ਜਾਰੀ ਨਿਯਮਾਂ ਅਨੁਸਾਰ ਨਿਯਮ ਵਿੱਚ ਇਸ ਦੀ ਵਰਤੋਂ ਕਰਨ ਦਾ ਅਧਿਕਾਰ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਸੈਕਟਰੀ ਨੂੰ ਦੇ ਦਿੱਤਾ ਗਿਆ ਹੈ।

Read More Latest Entertainment News

Continue Reading

ਮਨੋਰੰਜਨ

ਸਨੀ ਲਿਓਨ 29 ਲੱਖ ਲੈ ਕੇ ਵੀ ਪ੍ਰੋਗਰਾਮ ਵਿੱਚ ਨਹੀਂ ਪਹੁੰਚੀ

Published

on

sunnt leone

ਤਿਰੂਵਨੰਤਪੁਰਮ, 8 ਫਰਵਰੀ – ਅਭਿਨੇਤਰੀ ਸਨੀ ਲਿਓਨ ਦੇ ਖਿਲਾਫ ਪ੍ਰੋਗਰਾਮ ਪ੍ਰਬੰਧਕ ਕੰਪਨੀ ਦੀ ਸ਼ਿਕਾਇਤ ‘ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਲਿਓਨ ਲਗਭਗ 29 ਲੱਖ ਰੁਪਏ ਲੈਣ ਪਿੱਛੋਂ ਕੋਚੀ ਵਿੱਚ 2019 ਵਿੱਚ ਹੋਈ ਵੈਲੇਂਟਾਈਨ-ਡੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਈ।
ਸਨੀ ਲਿਓਨ ਸ਼ਨੀਵਾਰ ਨੰ ਪੂਵਰ ਰਿਜ਼ਾਰਟ ਵਿੱਚ ਸੀ ਤਾਂ ਕੋਚੀ ਦੀ ਅਪਰਾਧ ਸੈਲ ਯੂਨਿਟ ਨੇ ਉਸ ਤੋਂ ਪੁੱਛ ਗਿੱਛ ਕਰ ਕੇ ਉਸ ਦਾ ਬਿਆਨ ਦਰਜ ਕੀਤਾ। ਪੁਲਸ ਸੂਤਰਾਂ ਮੁਤਾਬਕ ਸਨੀ ਲਿਓਨ ਦੇ ਖਿਲਾਫ ਸ਼ਿਕਾਇਤ ਉਤੇ ਧਾਰਾ 420 ਹੇਠ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਸੀਂ ਸਬੂਤਾਂ ਦੀ ਜਾਂਚ ਪੜਤਾਲ ਕਰ ਰਹੇ ਹਾਂ, ਪ੍ਰਬੰਧਕਾਂ ਦਾ ਕਹਿਣਾ ਹੈ ਕਿ ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਲਿਓਨ ਪ੍ਰੋਗਰਾਮ ਵਿੱਚ ਸ਼ਰੀਕ ਨਹੀਂ ਹੋਈ ਸੀ।
ਇਸ ਬਾਰੇ ਵਿੱਚ ਸਨੀ ਲਿਓਨ ਨੇ ਕਿਹਾ ਹੈ ਕਿ ਉਹ ਦੋ ਵਾਰ ਆਈ, ਪਰ ਪ੍ਰੋਗਰਾਮਹੋਇਆ ਨਹੀਂ। ਕਈ ਵਾਰ ਰੱਦ ਹੋਣ ਦੇ ਬਾਅਦ ਆਖਰ ਇਹ ਪ੍ਰੋਗਰਾਮ ਕੋਚੀ ਦੇ ਨੇੜੇ ਅੰਗਾਮੱਲੀ ਵਿੱਚ ਐਡਲਕਸ ਇੰਟਰਨੈਸ਼ਨਲ ਸੰਮੇਲਨ ਕੇਂਦਰ ਵਿੱਚ ਹੋਣਾ ਹੈ। ਲਿਓਨ ਦਾ ਕਹਿਣਾ ਹੈ ਕਿ ਪ੍ਰਬੰਧਕਾਂ ਨੇ ਕਈ ਵਾਰ ਪ੍ਰੋਗਰਾਮ ਵਿੱਚ ਬਦਲਾਅ ਕੀਤਾ ਅਤੇ ਅਜਿਹਾ ਉਸ ਦੇ ਨਾ ਮਿਲਣ ਕਾਰਨ ਨਹੀਂ ਕੀਤਾ ਗਿਆ ਅਤੇ ਉਸ ਦੇ ਉਨ੍ਹਾਂ ‘ਤੇ ਹਾਲੇ ਵੀ 12 ਲੱੱਖ ਰੁਪਏ ਬਕਾਇਆ ਹਨ।

Continue Reading

ਮਨੋਰੰਜਨ

ਕੋਰੋਨਾ ਕਾਰਨ ਸ਼ੂਟਿੰਗ ਬੰਦ, ਪਰ :ਮੁੰਬਈ ਦੇ ਮਡ ਆਈਲੈਂਡ ਦੇ ਬੰਦ ਬੰਗਲਿਆਂ ‘ਚ ਧੜੱਲੇ ਨਾਲ ਬਣੀਆਂ ਪੋਰਨ ਫਿਲਮਾਂ

Published

on

corona virus

ਮੁੰਬਈ, 8 ਫਰਵਰੀ – ਪੋਰਨ ਫਿਲਮਾਂ ਬਣਾਉਣ ਦੇ ਦੋਸ਼ ਵਿੱਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਕੱਲ੍ਹ ਪੰਜ ਲੋਕਾਂ ਨੂੰ ਗ਼੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਤੋਂ ਪੁੱਛਗਿੱਛ ਵਿੱਚ ਕੁਝ ਨਵੀਆਂ ਜਾਣਕਾਰੀਆਂ ਪਤਾ ਲੱਗਣ ਤੋਂ ਬਾਅਦ ਕੱਲ੍ਹ ਦੇਰ ਰਾਤ ਇੱਕ ਐਕਟ੍ਰੈਸ-ਮਾਡਲ ਗੇਹਾਨਾ ਵਸ਼ਿਸ਼ਠ ਨੂੰ ਗ਼੍ਰਿਫ਼ਤਾਰ ਕੀਤਾ ਗਿਆ। ਦੋਸ਼ ਹੈ ਕਿ ਗੇਹਾਨਾ ਨੇ 85 ਤੋਂ ਵਧ ਪੋਰਨ ਫਿਲਮਾਂ ਦੀ ਸ਼ੂਟਿੰਗ ਕੀਤੀ ਅਤੇ ਉਸ ਨੂੰ ਆਪਣੀ ਵੈਬਸਾਈਟਸ ‘ਤੇ ਅਪਲੋਡ ਕੀਤਾ, ਜਿਨ੍ਹਾਂ ਅਭਿਨੇਤਰੀਆਂ ਰਾਹੀਂ ਪੋਰਨ ਫਿਲਮਾਂ ਦੀ ਸ਼ੂਟਿੰਗ ਹੁੰਦੀ ਸੀ, ਉਨ੍ਹਾਂ ਨੂੰ 20 ਮਿੰਟ ਦੀ ਫਿਲਮ ਲਈ 30 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ।
ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿੱਚ ਕੁਝ ਹੋਰ ਮਾਡਲਾਂ ਦੇ ਨਾਂ ਵੀ ਆਏ ਹਨ। ਜਾਂਚ ਦੀ ਤਾਰ ਬਾਲੀਵੁੱਡ ਤੱਕ ਜਾ ਰਹੀ ਹੈ। ਅਧਿਕਾਰੀ ਅਨੁਸਾਰ ਕੋਰੋਨਾ ਜਦੋਂ ਚੋਟੀ ਉਤੇ ਸੀ ਅਤੇ ਬਾਲੀਵੁੱਡ ਅਤੇ ਟੀ ਵੀ ਸੀਰੀਅਲਾਂ ਦੀ ਸ਼ੂਟਿੰਗ ਬੰਦ ਸੀ, ਉਸ ਦੌਰਾਨ ਪੋਰਨ ਫਿਲਮਾਂ ਦੀ ਸ਼ੂਟਿੰਗ ਚਾਲੂ ਸੀ। ਇਹ ਸਾਰੀ ਸ਼ੂਟਿੰਗ ਮਾਲਾਡ ਦੇ ਮਡ ਆਈਲੈਂਡ ਵਿੱਚ ਬੰਦ ਕੁਝ ਬੰਗਲਿਆਂ ਵਿੱਚ ਹੁੰਦੀ ਸੀ। ਓਦੋਂ ਪੁਲਸ ਦਾ ਪੂਰਾ ਧਿਆਨ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਸਰਕਾਰ ਅਤੇ ਜਨਤਾ ਦੀ ਮਦਦ ਕਰਨ ਵੱਲ ਸੀ। ਇਨ੍ਹਾਂ ਬੰਗਲਿਆਂ ਦੇ ਅੰਦਰ ਕੀ ਚੱਲਦਾ ਸੀ, ਪੁਲਸ ਦਾ ਇਸ ਪਾਸੇ ਧਿਆਨ ਹੀ ਨਹੀਂ ਗਿਆ। ਦੋਸ਼ੀਆਂ ਨੇ ਉਸੇ ਦਾ ਫਾਇਦਾ ਉਠਾਇਆ।ਕ੍ਰਾਈਮ ਬ੍ਰਾਂਚ ਨੇ ਜਿਨ੍ਹਾਂ ਤਿੰਨ ਮਰਦਾਂ ਨੂੰ ਗ਼੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਵਿੱਚ ਮੋਨੂੰ ਜੋਸ਼ੀ ਕੈਮਰਾਮੈਨ ਅਤੇ ਲਾਈਟਮੈਨ ਅਤੇ ਭਾਨੂੰ ਠਾਕੁਰ ਅਤੇ ਮੁਹੰਮਦ ਨਾਸਿਰ ਫਿਲਮਾਂ ਵਿੱਚ ਐਕਟਿੰਗ ਕਰਦੇ ਸਨ। ਜਿਹੜੀਆਂ ਅਭਿਨੇਤਰੀਆਂ ਇਨ੍ਹਾਂ ਨਾਲ ਪੋਰਨ ਫਿਲਮਾਂ ਕਰਦੀਆਂ ਸਨ, ਜਾਂਚ ਟੀਮ ਨੇ ਉਨ੍ਹਾਂ ਨੂੰ ਦੋਸ਼ੀ ਮੰਨਣ ਦੀ ਥਾਂ ‘ਰੈਸਕਿਊ’’ ਦਿਖਾਇਆ ਹੈ। ਮਡ ਆਈਲੈਂਡ ਵਿੱਚ ਕਈ ਸੈਲੀਬ੍ਰਿਟੀਜ਼ ਦੇ ਬੰਗਲੇ ਹਨ ਜੋ ਅਕਸਰ ਕਿਰਾਏ ‘ਤੇ ਦਿੱਤੇ ਜਾਂਦੇ ਹਨ। ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਕਈ ਬੰਗਲਿਆਂ ਵਿੱਚ ਇਸ ਤਰ੍ਹਾਂ ਦਾ ਸੈਕਸ ਰੈਕੇਟ ਚੱਲ ਰਿਹਾ ਸੀ।

Continue Reading

ਰੁਝਾਨ


Copyright by IK Soch News powered by InstantWebsites.ca