Walnuts are effective in preventing heart disease
Connect with us [email protected]

ਸਿਹਤ

ਦਿਲ ਦੀਆਂ ਬਿਮਾਰੀਆਂ ਰੋਕਣ ਵਿੱਚ ਕਾਰਗਰ ਹੁੰਦਾ ਹੈ ‘ਅਖਰੋਟ’

Published

on

Walnuts

ਬਾਰਸੀਲੋਨਾ, 16 ਨਵੰਬਰ – ਇੱਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਜਿਹੜੇ ਲੋਕ ਰੋਜ਼ਾਨਾ ਅਖਰੋਟ ਖਾਂਦੇ ਹਨ, ਉਨ੍ਹਾਂ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।
ਬਾਰਸੀਲੋਨਾ ਦੇ ਹਸਪਤਾਲ ਕਲੀਨਿਕ ਦੇ ਡਾ. ਐਮੀਲੀਓ ਰੋਸ ਨੇ ਲੋਮਾ ਲਿੰਡਾ ਯੂਨੀਵਰਸਿਟੀ ਨਾਲ ਮਿਲ ਕੇ ਖੋਜ ਕੀਤੀ ਹੈ, ਜਿਸ ਵਿੱਚ 600 ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਤੇ ਦੋ ਸਾਲ ਤੱਕ ਇਨ੍ਹਾਂ ਨੂੰ ਰੋਜ਼ਾਨਾ ਭੋਜਨ ਵਿੱਚ 30 ਤੋਂ 60 ਗਰਾਮ ਅਖਰੋਟ ਦਿੱਤੇ ਗਏ। ਜਿਨ੍ਹਾਂ ਲੋਕਾਂ ਨੇ ਅਖਰੋਟ ਦੀ ਵਰਤੋਂ ਕੀਤੀ,ਉਨ੍ਹਾਂ ਵਿੱਚ ਸੋਜ (ਇੰਫਲੇਮੇਸ਼ਨ) ਵਿੱਚ ਕਮੀ ਆਈ। ਖੋਜ ਦੌਰਾਨ ਜਿਨ੍ਹਾਂ 10 ਇੰਫਲੇਮੇਟਰੀ ਮਾਰਕਰਾਂ ਦੀ ਖੋਜ ਕੀਤੀ ਗਈ, ਉਨ੍ਹਾਂਵਿੱਚੋਂ ਛੇ ਜਣਿਆਂ ਨੂੰ ਕਾਫੀ ਘੱਟ ਮਾਤਰਾ ਵਿੱਚ ਅਖਰੋਟ ਦਿੱਤਾ ਗਿਆ ਸੀ।ਇਹ ਖੋਜ ਪਹਿਲਾਂ ਕੀਤੇ ਸਰਵੇ ਦਾ ਹਿੱਸਾ ਸੀ ਤੇ ਇਸ ਨੂੰ ਜਰਨਲ ਆਫ ਦ ਅਮਰੀਕਨ ਕਾਲਜ ਆਫ ਕਾਰਡੀਆਲੋਜੀ ਵਿੱਚ ਛਾਪਿਆ ਗਿਆ ਹੈ। ਖੋਜ ਦੇ ਪ੍ਰਮੁੱਖ ਲੇਖਕ ਦੇ ਮੁਤਾਬਕ ਐਕਿਊਟ ਇੰਫਲੇਮੇਸ਼ਨ (ਤੇਜ਼ ਸੋਜ) ਇੱਕ ਸਰੀਰਕ ਪ੍ਰਕਿਰਿਆ ਹੈ, ਜੋ ਸੱਟ ਜਾਂ ਲਾਗ ਦੇ ਕਾਰਨ ਇਮਿਊਨ ਸਿਸਟਮ ਦੀ ਹਰਕਤ ਦੇ ਕਾਰਨ ਹੁੰਦੀ ਹੈ। ਡਾ. ਐਮੀਲੀਓ ਰੋਸ ਨੇ ਕਿਹਾ, ‘ਕੁਝ ਸਮੇਂ ਲਈ ਰਹਿਣ ਵਾਲੀ ਸੋਜ ਜ਼ਖਮਾਂ ਨੂੰ ਠੀਕ ਕਰਨ ਤੇ ਲਾਗ ਨਾਲ ਲੜਨ ਵਿੱਚ ਮਦਦ ਕਰਦੀ ਹੈ, ਪਰ ਜੇ ਖਰਾਬ ਭੋਜਨ, ਮੋਟਾਪੇ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਕਾਰਨ ਕਿਸੇ ਵਿਅਕਤੀ ਨੂੰ ਲੰਮੇ ਸਮੇਂ ਤੱਕ ਸੋਜ ਰਹਿੰਦੀ ਹੈ ਤਾਂ ਇਹ ਹਾਨੀਕਾਰਕ ਹੈ।’

Click Here To Read latest health news

ਸਿਹਤ

70 ਫੀਸਦੀ ਲੋਕਾਂ ਨੇ ਵੀ ਜੇ ਮਾਸਕ ਪਾਇਆ ਹੁੰਦਾ ਤਾਂ ਮਹਾਂਮਾਰੀ ਕੰਟਰੋਲ ‘ਚ ਹੁੰਦੀ

Published

on

mask

ਸਿੰਗਾਪੁਰ, 26 ਨਵੰਬਰ – ਕੋਵਿਡ-19 ਕੌਮਾਂਤਰੀ ਮਹਾਂਮਾਰੀ ਇੰਨਾ ਭਿਆਨਕ ਰੂਪ ਲੈਣ ਤੋਂ ਰੋਕੀ ਜਾ ਸਕਦਾ ਸੀ, ਜੇ 70 ਫੀਸਦੀ ਲੋਕਾਂ ਨੇ ਵੀ ਲਗਾਤਾਰ ਮਾਸਕ ਪਹਿਨਿਆ ਹੁੰਦਾ।
ਇੱਕ ਅਧਿਐਨ ‘ਚ ਇਸ ਬਾਰੇ ਕਿਹਾ ਗਿਆ ਹੈ ਕਿ ਕਿਸੇ ਆਮ ਕੱਪੜੇ ਨਾਲ ਵੀ ਲਗਾਤਾਰ ਮੂੰਹ ਢਕਣ ਨਾਲ ਇਨਫੈਕਸ਼ਨ ਫੈਲਣ ਦੀ ਦਰ ਘੱਟ ਹੋ ਸਕਦੀ ਹੈ। ਮਾਸਕ ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ ਅਤੇ ਉਸ ਦੇ ਪਹਿਨਣ ਦੀ ਮਿਆਦ ਦੇ ਉਸ ਦੇ ਅਸਰ ‘ਚ ਅਹਿਮ ਭੂਮਿਕਾ ਨਿਭਾਉਣ ਦੇ ਸਬੰਧ ‘ਚ ਕੀਤੇ ਅਧਿਐਨ ਦੀ ਸਮੀਖਿਆ ‘ਚ ਇਹ ਗੱਲ ਸਾਹਮਣੇ ਆਈ ਹੈ। ਮੈਗਜ਼ੀਨ ‘ਫਿਜ਼ਿਕਸ ਆਫ ਫਲੁਇਡਸ’ ਵਿੱਚ ਛਪੇ ਇਸ ਅਧਿਐਨ ‘ਚ ਫੇਸ ਮਾਸਕ ‘ਤੇ ਅਧਿਐਨ ਕੀਤਾ ਗਿਆ ਅਤੇ ਇਸ ‘ਤੇ ਮਹਾਂਮਾਰੀ ਵਿਗਿਆਨ ਦੀਆਂ ਰਿਪੋਰਟਾਂ ਦੀ ਸਮੀਖਿਆ ਕੀਤੀ। ਪਤਾ ਲੱਗਾ ਕਿ ਇਹ ਇਨਫੈਕਟਡ ਵਿਅਕਤੀ ਦੇ ਦੂਜੇ ਲੋਕਾਂ ਨੂੰ ਇਨਫੈਕਟਡ ਕਰਨ ਦੀ ਗਿਣਤੀ ਨੂੰ ਘੱਟ ਕਰਦੇ ਹਨ। ਅਧਿਐਨ ‘ਚ ਕਿਹਾ ਗਿਆ ਕਿ ਵੱਧ ਪ੍ਰਭਾਵਸ਼ਾਲੀ ਫੇਸ ਮਾਸਕ, ਜਿਵੇਂ ਕਿ ਲੱਗਭਗ 70 ਫੀਸਦੀ ਅਨੁਮਾਨਤ ਪ੍ਰਭਾਵ ਵਾਲੇ ਸਰਜੀਕਲ ਮਾਸਕ ਨੂੰ ਜੇ 70 ਫੀਸਦੀ ਲੋਕਾਂ ਨੇ ਵੀ ਜਨਤਕ ਸਥਾਨਾਂ ‘ਤੇ ਪਹਿਨਿਆ ਹੁੰਦਾ ਤਾਂ ਕੌਮਾਂਤਰੀ ਮਹਾਂਮਾਰੀ ਦੇ ਪ੍ਰਕੋਪ ਨੂੰ ਘੱਟ ਕੀਤਾ ਜਾ ਸਕਦਾ ਸੀ।

Click Here To Read Latest Punjabi news

Continue Reading

ਸਿਹਤ

ਕੋਰੋਨਾ ਕਹਿਰ ਵਿੱਚ ਇਹ ਕੀ : ਦੋ ਕੋਰੋਨਾ ਟੈਸਟ ਰਿਪੋਰਟਾਂ ਨੈਗੇਟਿਵ, ਸੀ ਟੀ ਸਕੈਨ ਦਾ ਰਿਜ਼ਲਟ ਪਾਜ਼ੀਟਿਵ

Published

on

corona virus

ਬਠਿੰਡਾ, 22 ਨਵੰਬਰ – ਠੰਢ ਦੀ ਸ਼ੁਰੂਆਤ ਨਾਲ ਪੰਜਾਬ ਵਿੱਚ ਕੋਰੋਨਾ ਵਧ ਰਿਹਾ ਹੈ। ਬਠਿੰਡਾ ਵਿੱਚ ਦੋ ਕੇਸ ਅਜਿਹੇ ਮਿਲੇ ਹਨ ਜਿਨ੍ਹਾਂ ਵਿੱਚ ਮਰੀਜ਼ ਦੀ ਰੈਪਿਡ ਅਤੇ ਆਰ ਟੀ ਪੀ ਸੀ ਆਰ ਰਿਪੋਰਟ ਨੈਗੇਟਿਵ ਆਈ ਹੈ। ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਸਲਾਹ ਉਤੇ ਸੀ ਟੀ ਸਕੈਨ ਕਰਵਾਇਆ ਗਿਆ ਤਾਂ ਦੋਵੇਂ ਪਾਜ਼ੀਟਿਵ ਮਿਲੇ ਹਨ।
ਡਾæ ਰਾਜੇਸ਼ ਕੁਮਾਰ ਸ਼ਰਮਾ ਅਨੁਸਾਰ ਕੋਵਿਡ ਸੈਂਟਰ ਵਿੱਚ 70-75 ਸਾਲ ਦੇ ਦੋ ਬਜ਼ੁਰਜ ਇਲਾਜ ਲਈ ਦਾਖਲ ਹੋਏ ਤਾਂਉਨ੍ਹਾਂ ਦੇ ਫੇਫੜਿਆਂ ਵਿੱਚ ਇਨਫੈਕਸ਼ਨ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਸੀ ਅਤੇ ਉਨ੍ਹਾਂ ਦਾ ਆਕਸੀਜਨ ਲੈਵਲ ਘੱਟ ਸੀ। ਅਚਾਨਕ ਤਬੀਅਤ ਵਿਗੜਨ ‘ਤੇ ਹਸਪਤਾਲ ਲਿਆਂਦੇ ਗਏ ਸਨ। ਇਸ ਦੀ ਪਹਿਲੀ ਰਿਪੋਰਟ ਨੈਗੇਟਿਵ ਆਈ, ਪਰ ਸੀ ਟੀ ਸਕੈਨ ਕਰਵਾਇਆ ਤਾਂ ਰਿਪੋਰਟ ਪਾਜ਼ਿਟਿਵ ਨਿਕਲੀ ਹੈ।

Click Here To Read Latest health news

Continue Reading

ਸਿਹਤ

ਆਕਸਫੋਰਡ ਦੀ ਕੋਰੋਨਾ ਵੈਕਸੀਨ ਅਪ੍ਰੈਲ ਤੱਕ ਆ ਜਾਵੇਗੀ

Published

on

corona vaccine

ਨਵੀਂ ਦਿੱਲੀ, 21 ਨਵੰਬਰ – ਭਾਰਤ ਸਰਕਾਰ ਦੇ ਸਿਹਤ ਮੁਲਾਜ਼ਮਾਂ ਤੇ ਬਜ਼ੁਰਗਾਂ ਲਈ ਕੋਵਿਡ-19 ਦੀ ਆਕਸਫੋਰਡ ਵੈਕਸੀਨ ਅਗਲੇ ਸਾਲ ਅਪ੍ਰੈਲ ਤੱਕ ਬਾਜ਼ਾਰ ਵਿੱਚ ਆ ਸਕਦੀ ਹੈ ਤੇ ਇਸ ਦੀ ਆਮ ਲੋਕਾਂ ਲਈ ਜ਼ਰੂਰੀ ਦੋ ਡੋਜ਼ ਦੀ ਕੀਮਤ 1000 ਰੁਪਏ ਤੱਕ ਹੋ ਸਕਦੀ ਹੈ। ਇਹ ਬਿਆਨ ਟੀਕਾ ਵੈਕਸੀਨ ਵਿਕਸਤ ਕਰ ਰਹੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀ ਈ ਓ ਅਦਾਰ ਪੂਨਾਵਾਲਾ ਵੱਲੋਂ ਜਾਰੀ ਕੀਤਾ ਗਿਆ ਹੈ। ਉਂਜ ਇਹ ਅੰਤਿਮ ਪੜਾਅ ਦੀ ਪ੍ਰੀਖਣ ਦੇ ਨਤੀਜਿਆਂ ਅਤੇ ਕੰਮ ਵਾਲੀਆਂ ਸੰਸਥਾਵਾਂ ਵੱਲੋਂ ਮਨਜ਼ੂਰੀ ਮਿਲਣ ‘ਤੇ ਨਿਰਭਰ ਕਰੇਗਾ।
ਪੂਨਾਵਾਲਾ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਇਹ ਟੀਕ ਭਾਰਤ ‘ਚ ਹਰ ਵਿਅਕਤੀ ਲਈ ਹਾਸਲ ਹੋਣ ‘ਚ 2-3 ਸਾਲ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾ ਕਿਹਾ ਕਿ ਇਹ ਸਿਰਫ਼ ਟੀਕੇ ਦੀ ਸਪਲਾਈ ‘ਤੇ ਨਿਰਭਰ ਨਹੀਂ ਕਰੇਗਾ, ਸਗੋਂ ਬਜਟ, ਬੁਨਿਆਦੀ ਢਾਂਚਾ ਅਤੇ ਲੋਕਾਂ ਦੀ ਰਜ਼ਾਮੰਦੀ ਵੀ ਇਸ ਲਈ ਵੱਡੇ ਕਾਰਨ ਹਨ। ਵਰਨਣ ਯੋਗ ਹੈ ਕਿ ਪੂਨਾਵਾਲਾ ਤੋਂ ਪਹਿਲਾਂ ਕੱਲ੍ਹ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਵੀ ਹੋਲੀ ਤੱਕ ਭਾਰਤ ਵਿੱਚ ਵੈਕਸੀਨ ਵਿਕਸਿਤ ਹੋਣ ਦੀ ਆਸ ਪ੍ਰਗਟ ਕੀਤੀ ਸੀ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਦੁਨੀਆ ਭਰ ਵਿੱਚ ਭਾਰਤ ਸਮੇਤ 212 ਥਾਵਾਂ ਉਤੇ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ 164 ਟੀਕੇ ਅਜੇ ਵੀ ਪ੍ਰੀ-ਕਲੀਨੀਕਲ ਪੜਾਅ ਉੱਤੇ ਹਨ, ਜਦਕਿ 11 ਟੀਕੇ ਆਖ਼ਰੀ ਪੜਾਅ ਦੇ ਟਰਾਇਲ ਵਿੱਚ ਹਨ ਅਤੇ 6 ਟੀਕਿਆਂ ਨੂੰ ਸੀਮਤ ਵਰਤੋਂ ਦੀ ਇਜਾਜ਼ਤ ਮਿਲ ਗਈ ਹੈ।ਇਨ੍ਹਾਂ ਵਿੱਚੋਂ 4 ਟੀਕੇ ਚੀਨ ਦੇ ਅਤੇ 2 ਰੂਸ ਦੇ ਹਨ। ਰੂਸ ਦੇ ਟੀਕੇ ਸਪੁਤਨਿਕ-ਵੀ ਨੂੰ ਆਖ਼ਰੀ ਪੜਾਅ ਦੀ ਪਰਖ ਤੋਂ ਪਹਿਲਾਂ ਹੀ ਰੂਸ ਵਿੱਚ ਲਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਫਾਈਜ਼ਰ ਬਾਇਓਟੈਕ ਅਤੇ ਅਮਰੀਕੀ ਕੰਪਨੀ ਮੋਡਰਨਾ ਨੇ ਮਨੁੱਖੀ ਪਰਖ ਦੇ ਨਤੀਜੇ ਜਾਰੀ ਕੀਤੇ ਹਨ, ਜਿੱਥੇ ਮੋਡਰਨਾ ਟੀਕੇ ਨੂੰ 94.5 ਫ਼ੀਸਦੀ ਅਤੇ ਫਾਈਜ਼ਰ ਨੂੰ 95 ਫ਼ੀਸਦੀ ਪ੍ਰਭਾਵੀ ਪਾਇਆ ਗਿਆ ਹੈ।
ਭਾਰਤ ਬਾਇਓਟੈਕ ਦੀ ਕੋਵੈਕਸੀਨ। ਆਕਸਫੋਰਡ ਦੀ ਕੋਵੀਸ਼ੀਲਡ ਅਤੇ ਜਾਯਡਸ ਕੈਛਿਨਾ ਦੀ ਜ਼ਾਈਕੋਵ-ਡੀ ਵੈਕਸੀਨ ਵਿੱਚੋਂ ਕੋਵੈਕਸਿਨ ਦਾ ਤੀਜੇ ਪੜਾਅ ਦਾ ਟ੍ਰਾਇਲ ਚੱਲ ਰਿਹਾ ਹੈ। ਆਕਸਫੋਰਡ ਵੈਕਸੀਨ ਵੀ ਪਰਖ ਦੇ ਆਖ਼ਰੀ ਪੜਾਅ ਵਿੱਚ ਹੈ। ਅਮਰੀਕਾ ਨੇ ਇਸ ਨੂੰ ਬਣਾਉਣ ਵਿੱਚ 8 ਹਜ਼ਾਰ 880 ਕਰੋੜ ਰੁਪਏ ਦੀ ਮਦਦ ਕੀਤੀ ਹੈ। ਤੀਜੇ ਟੀਕੇ ਜਾਯਡਸ ਕੈਡਿਲ ਦੇ ਵੀ ਤੀਜੇ ਪੜਾਅ ਦੇ ਟ੍ਰਾਇਲ ਛੇਤੀ ਹੀ ਸ਼ੁਰੂ ਕੀਤੇ ਜਾਣਗੇ।

Continue Reading

ਰੁਝਾਨ