Violent protests against the Shia Hazara massacre in Pakistan
Connect with us apnews@iksoch.com

ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਸ਼ੀਆ ਹਜ਼ਾਰਾ ਕਤਲੇਆਮ ਦੇ ਵਿਰੁੱਧ ਜਬਰਦਸਤ ਮੁਜ਼ਾਹਰਾ

Published

on

hazara
  • ਸੜਕਾਂ ਜਾਮ, 17 ਉਡਾਣਾਂ ਵੀ ਰੱਦ ਕਰਨੀਆਂ ਪੈ ਗਈਆਂ
    ਕਰਾਚੀ, 8 ਜਨਵਰੀ, – ਪਾਕਿਸਤਾਨ ਵਿਚ ਘੱਟ-ਗਿਣਤੀ ਸ਼ੀਆ ਹਜ਼ਾਰਾ ਭਾਈਚਾਰੇ ਦੇ ਗਿਆਰਾਂ ਲੋਕਾਂ ਦੀ ਹੱਤਿਆ ਦੇ ਵਿਰੋਧ ਵਿਚ ਅੱਜ ਸ਼ੁੱਕਰਵਾਰ ਨੂੰ ਕਰਾਚੀ ਵਿਚ ਜਬਰਦਸਤ ਪ੍ਰਦਰਸ਼ਨ ਹੋਇਆ ਤੇ ਇਸ ਦੌਰਾਨ ਹਜ਼ਾਰਾਂ ਲੋਕ ਸੜਕਾਂ ਉੱਤੇਆ ਗਏ ਤੇ ਉਨ੍ਹਾਂ ਨੇ ਰਸਤੇ ਜਾਮ ਕਰ ਦਿੱਤੇ। ਏਡੇ ਵੱਡੇ ਵਿਰੋਧ ਪ੍ਰਦਰਸ਼ਨਾਂ ਦੇ ਕਾਰਨ 17 ਲੋਕਲ ਤੇ ਅੰਤਰਰਰਾਸ਼ਟਰੀ ਉਡਾਣਾਂ ਰੱਦ ਕਰਨੀਆਂ ਪਈਆਂ ਤੇ 25 ਉਡਾਣਾਂ ਦੇਰ ਨਾਲ ਦੇਰੀ ਨਾਲਚੱਲ ਸਕੀਆਂ। ਰੱਦ ਕੀਤੀਆਂ ਗਈਆਂ ਫਲਾਈਟਸ ਵਿੱਚੋਂ 9 ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀਆਂ ਹਨ।
    ਪਿਛਲੇ ਐਤਵਾਰ ਨੂੰ ਕੁਏਟਾ ਦੇ ਨੇੜੇ ਮੱਛ ਕਸਬੇ ਵਿਚ ਕੋਲਾ ਖਾਣ ਵਿਚ ਕੰਮ ਕਰਦੇ ਸ਼ੀਆ ਹਜ਼ਾਰਾ ਭਾਈਚਾਰੇ ਦੇ 11 ਮਜ਼ਦੂਰਾਂ ਦਾ ਅਗਵਾ ਕਰ ਲਿਆ ਗਿਆ ਅਤੇ ਬਾਅਦ ਵਿਚ ਗੋਲ਼ੀਆਂ ਨਾਲ ਵਿੰਨ੍ਹੀਆਂ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਸਨ। ਇਸ ਘਟਨਾ ਦੀ ਜ਼ਿੰਮੇਵਾਰੀ ਅੱਤਵਾਦੀ ਜਮਾਤ ਆਈਐੱਸ ਨੇ ਲਈ ਸੀ। ਉਸ ਦੇ ਬਾਅਦ ਇਸ ਕਤਲੇਆਮ ਦਾ ਇਹ ਵਿਰੋਧ ਅਜੇ ਤੱਕ ਜਾਰੀ ਹੈ। ਵਿਰੋਧ ਭਾਵੇਂ ਸ਼ਾਂਤੀਪੂਰਨ ਹੈ, ਪਰ ਇਸ ਨਾਲ ਜਨਜੀਵਨ ਪ੍ਰਭਾਵਤ ਹੋ ਰਿਹਾ ਹੈ।
    ਅੱਜ ਸ਼ੁੱਕਰਵਾਰ ਕਰਾਚੀ ਸ਼ਹਿਰ ਦੇ ਵਿਚਾਲੇ ਨੁਮਾਇਸ਼ ਚੌਰੰਗੀ ਉੱਤੇ ਵੱਡਾ ਧਰਨਾ ਲਾਇਆ ਗਿਆ, ਇਸ ਵਿਚ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਸਮਾਜੀ ਸੰਗਠਨਾਂ ਦੇ ਪ੍ਰਮੁੱਖ ਲੋਕ ਸ਼ਾਮਲ ਹੋਏ। ਇਸ ਤੋਂ ਇਲਾਵਾ ਗਵਰਨਰ ਹਾਊਸਮੂਹਰੇ ਮਜਲਿਸ-ਏ-ਮੁਸਲਮੀਨ ਦਾ ਧਰਨਾ ਵੀ ਤਿੰਨ ਦਿਨਾਂ ਤੋਂ ਜਾਰੀ ਹੈ, ਜਿੱਥੇ ਪਾਕਿਸਤਾਨ ਪੀਪਲਜ਼ ਪਾਰਟੀ ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਵਰਕਰ ਸ਼ਾਮਲ ਹੋ ਰਹੇ ਹਨ। ਇਸ ਕਤਲੇਆਮ ਦੇ ਵਿਰੋਧ ਵਿਚ ਸਿੰਧ ਬਾਰ ਕੌਂਸਲ ਨੇ ਵੀ ਅੱਜ ਸ਼ੁੱਕਰਵਾਰ ਨੂੰ ਅਦਾਲਤਾਂ ਦਾ ਬਾਈਕਾਟ ਕੀਤਾ।
    ਸ਼ੀਆ ਹਜ਼ਾਰਾ ਭਾਈਚਾਰੇ ਦੇ ਲੋਕਾਂ ਦੇ ਸਮੂਹਿਕ ਕਤਲਾਂ ਪਿੱਛੋਂ ਪਾਕਿਸਤਾਨ ਵਿਚ ਪਸ਼ਤੂਨ ਭਾਈਚਾਰੇ ਨਾਲ ਹੁੰਦੇਅਨਿਆਂ ਦੇ ਵਿਰੁੱਧ ਆਵਾਜ਼ ਤੇਜ਼ ਹੋ ਗਈ ਹੈ। ਇਸ ਭਾਈਚਾਰੇ ਦੇ ਸੈਂਕੜੇ ਲੋਕ ਸਰਕਾਰੀ ਏਜੰਸੀਆਂ, ਖ਼ਾਸ ਤੌਰ ਉੱਤੇ ਖ਼ੁਫ਼ੀਆ ਏਜੰਸੀ ਆਈਐੱਸਆਈ ਦੀ ਗ਼ੈਰ-ਕਾਨੂੰਨੀ ਹਿਰਾਸਤ ਵਿਚ ਦੱਸੇ ਜਾ ਰਹੇ ਹਨ ਤੇ ਇਹ ਉਹ ਲੋਕ ਹਨ ਜਿਨ੍ਹਾਂ ਨੇ ਭਾਈਚਾਰੇ ਦੇ ਅਧਿਕਾਰਾਂ ਦੀ ਆਵਾਜ਼ ਚੁੱਕੀ ਸੀ। ਪਸ਼ਤੂਨ ਤਹਾਫੁਜ਼ ਮੂਵਮੈਂਟ ਦੇ ਆਗੂ ਅਤੇ ਐੱਮਪੀ ਅਲੀ ਵਜ਼ੀਰ ਉੱਤੇਵੀ ਨਫ਼ਰਤੀ ਭਾਸ਼ਣ ਦੇਣ ਦੇ ਦੋਸ਼ ਲਾ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਕ ਹੋਰ ਪਸ਼ਤੂਨ ਨੇਤਾ ਆਲਮ ਮਹਿਮੂਦ ਨੂੰ ਉਨ੍ਹਾਂ ਦੇ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਅਤੇ ਸਨਾ ਏਜ਼ਾਜ਼ ਨਾਂ ਦੀ ਮਨੁੱਖੀ ਅਧਿਕਾਰ ਵਰਕਰ ਨੂੰ ਉਨ੍ਹਾਂ ਦੇ 45 ਸਹਿਯੋਗੀਆਂ ਸਮੇਤ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਅੰਤਰਰਾਸ਼ਟਰੀ

ਚੀਨ ਦੀ ਖਾਣ `ਚ ਫਸੇ ਹੋਏ 11 ਮਜ਼ਦੂਰ ਜ਼ਿੰਦਾ ਮਿਲੇ

Published

on

ਬੀਜਿੰਗ, 25 ਜਨਵਰੀ – ਚੀਨ ਵਿੱਚ ਸੋਨੇ ਦੀ ਖਾਣ ਵਿੱਚ ਧਮਾਕੇ ਪਿੱਛੋਂ ਉਸ ਵਿੱਚ ਫਸੇ 22 ਮਜ਼ਦੂਰਾਂ ਵਿੱਚੋਂ 11 ਮਜ਼ਦੂਰਾਂ ਨੂੰ 14 ਦਿਨਾਂ ਦੇ ਰਾਹਤ ਕੰਮਾਂ ਪਿੱਛੋਂ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ। ਕੱਢੇ ਗਏ ਮਜ਼ਦੂਰ ਬਹੁਤ ਕਮਜ਼ੋਰ ਹੋ ਗਏ ਸਨ। ਉਨ੍ਹਾਂ ਨੂੰ ਕੰਬਲਾਂ ਵਿੱਚ ਲਪੇਟ ਕੇ ਹਸਪਤਾਲ ਭੇਜਿਆ ਗਿਆ। ਇਸ ਤੋਂ ਪਹਿਲੇ ਤਿੰਨ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ ਸੀ। ਇੱਕ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਸੀ।
ਬੀਤੀ 10 ਜਨਵਰੀ ਨੂੰ ਹੋਏ ਹਾਦਸੇ ਵਿੱਚ ਜ਼ਮੀਨ ਦੇ 600 ਮੀਟਰ ਹੇਠਾਂ ਧਮਾਕੇ ਪਿੱਛੋਂ 22 ਮਜ਼ਦੂਰ ਫਸ ਗਏ ਸਨ। ਅਧਿਕਾਰੀਆਂ ਦੇ ਅਨੁਸਾਰ ਖਾਣ ਵਿੱਚ ਰਾਹਤ ਕਾਰਜ ਅਤੇ ਬੰਦ ਹੋਏ ਹਿੱਸਿਆਂ ਨੂੰ ਖੋਲ੍ਹਣ ਵਿੱਚ ਦੋ ਹਫਤੇ ਦਾ ਸਮਾਂ ਹੋਰ ਲੱਗ ਸਕਦਾ ਹੈ। ਇਸ ਤੋਂ ਪਹਿਲਾਂ ਰਾਹਤ ਟੀਮ ਨੇ ਸੋਨੇ ਦੀ ਖਾਣ ਵਿੱਚ ਡਰਿਲ ਕਰ ਕੇ ਉਸ ਅੰਦਰ ਫਸੇ ਮਜ਼ਦੂਰਾਂ ਨੂੰ ਖਾਣਾ ਪਹੁੰਚਾਇਆ ਸੀ ਤਾਂ ਕਿ ਰਾਹਤ ਪੁੱਜਣ ਤੱਕ ਉਹ ਜ਼ਿੰਦਾ ਰਹਿ ਸਕਣ। ਚੀਨ ਵਿੱਚ ਖਾਣਾਂ ਵਿੱਚ ਕੰਮ ਕਰਦੇ ਸਮੇਂ ਹਾਦਸਿਆਂ ਕਾਰਨ ਹਰ ਸਾਲ ਸੈਂਕੜੇ ਮਜ਼ਦੂਰਾਂ ਦੀ ਮੌਤ ਹੋ ਜਾਂਦੀ ਹੈ।

Continue Reading

ਅੰਤਰਰਾਸ਼ਟਰੀ

ਯੂ ਐੱਨ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਪਾਕਿ ਹਵਾਈ ਜਹਾਜ਼ਾਂ `ਚ ਯਾਤਰਾ ਨਾ ਕਰਨ ਦੀ ਸਲਾਹ

Published

on

un

ਜੇਨੇਵਾ, 25 ਜਨਵਰੀ – ਯੂ ਐੱਨ ਓ ਨੇ ਆਪਣੇ ਮੁਲਾਜ਼ਮਾਂ ਨੂੰ ਪਾਕਿਸਤਾਨੀ ਏਅਰਲਾਈਨਸ ਦੇ ਹਵਾਈ ਜਹਾਜ਼ਾਂ ਵਿੱਚ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਪਾਕਿਸਤਾਨ ਵਿੱਚ ਸ਼ੱਕੀ ਲਾਇਸੈਂਸ ਵਾਲੇ ਪਾਇਲਟਾਂ ਵੱਲੋਂ ਜਹਾਜ਼ ਉਡਾਉਣ ਦੀਆਂ ਖ਼ਬਰਾਂ ਆਉਣ ਤੋਂ ਕੁਝ ਮਹੀਨਿਆਂ ਬਾਅਦ ਯੂ ਐੱਨ ਓ ਨੇ ਇਹ ਫੈਸਲਾ ਲਿਆ ਹੈ।
ਅਸਲ ਵਿੱਚ ਯੂ ਐੱਨ ਓ ਸੁਰੱਖਿਆ ਪ੍ਰਬੰਧਕੀਸਿਸਟਮ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਇਹ ਕਿਹਾ ਗਿਆ ਹੈ ਕਿ ਪਾਕਿਸਤਾਨ ਵਿੱਚ ਸ਼ੱਕੀ ਲਾਇਸੈਂਸਾਂ ਦੀ ਜਾਂਚ ਹੋਣ ਨੂੰ ਦੇਖਦੇ ਹੋਏ ਪਾਕਿਸਤਾਨ ਵਿੱਚ ਰਜਿਸਟਰਡ ਹਵਾਈ ਜਹਾਜ਼ ਆਪਰੇਟਰਾਂ ਦੀ ਸੇਵਾ ਬਾਰੇ ਸੁਚੇਤ ਰਹਿਣ ਦੀ ਲੋਵ ਹੈ। ਯੂ ਐੱਨ ਓ ਨੇ ਵਿਸ਼ਵ ਸਿਹਤ ਸੰਗਠਨ, ਯੂ ਐੱਨ ਓ ਰਿਫਿਊਜ਼ੀ ਹਾਈ ਕਮਿਸ਼ਨ, ਯੂ ਐੱਨ ਓ ਵਿਕਾਸ ਪ੍ਰੋਗਰਾਮ, ਖੁਰਾਕ ਅਤੇ ਖੇਤੀਬਾੜੀ ਸੰਗਠਨ ਸਣੇ ਕਈ ਹੋਰ ਏਜੰਸੀਆਂ ਨੂੰ ਇਹ ਐਡਵਾਈਜ਼ਰੀ ਜਾਰੀ ਕੀਤੀਹੈ। ਯੂ ਐੱਨ ਓ ਦੀ ਇਸ ਐਡਵਾਈਜ਼ਰੀ ਤੋਂ ਬਾਅਦ ਪਾਕਿਸਤਾਨ ਵਿੱਚ ਕੰਮ ਕਰਦੇ ਇਸ ਦੇ ਕਰਮਚਾਰੀ ਪਾਕਿਸਤਾਨੀ ਏਅਰਲਾਈਨਸ ਰਾਹੀਂ ਪਾਕਿਸਤਾਨ ਦੇ ਅੰਦਰ ਜਾਂ ਬਾਹਰ ਯਾਤਰਾ ਨਹੀਂ ਕਰਨਗੇ। ਪਿਛਲੇ ਸਾਲ ਦਸੰਬਰ ਵਿੱਚ ਯੂਰਪੀਨ ਯੂਨੀਅਨ ਏਵੀਏਸ਼ਨ ਸੁਰੱਖਿਆ ਏਜੰਸੀ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨਸ (ਪੀ ਆਈ ਏ) ਉੱਤੇ ਤਿੰਨ ਮਹੀਨੇ ਦੀ ਪਾਬੰਦੀ ਲਾਈ ਸੀ। ਯੂਰਪੀਨ ਯੂਨੀਅਨ ਅਤੇ ਬ੍ਰਿਟੇਨ ਵੱਲੋਂ ਉਡਾਣਾਂ ਰੱਦ ਕੀਤੇ ਜਾਣ ਕਾਰਨ ਪੀ ਆਈ ਏ ਨੂੰ ਕਈ ਅਰਬ ਰੁਪਏ ਦਾ ਨੁਕਸਾਨ ਹੋਇਆ ਹੈ।

Continue Reading

ਅੰਤਰਰਾਸ਼ਟਰੀ

ਰੂਸ ਵਿੱਚ ਨਵਲਨੀ ਦੀ ਰਿਹਾਈ ਲਈ ਸਮਰਥਕਾਂ ਅਤੇ ਪੁਲਸ ਵਿਚਾਲੇ ਝੜਪ

Published

on

ਮਾਸਕੋ, 25 ਜਨਵਰੀ – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਆਲੋਚਕ ਅਲੈਕਸੇਈ ਨਵਲਨੀ ਦੇ ਸਮਰਥਕਾਂ ਦੀ ਪੁਲਸ ਨਾਲ ਹਿੰਸਕ ਝੜਪ ਹੋ ਗਈ। ਦੁਨੀਆ ਭਰ ਵਿੱਚ ਨਵਲਨੀ ਦੀ ਗ਼੍ਰਿਫ਼ਤਾਰੀ ਦੇ ਨਾਲ ਵਿਖਾਵਾ ਕਰਨ ਵਾਲਿਆਂ ਦੇ ਖ਼ਿਲਾਫ਼ ਹਿੰਸਾ ਦੀ ਆਲੋਚਨਾ ਕੀਤੀ ਗਈ ਹੈ।
ਵਲਾਦੀਮੀਰ ਪੁਤਿਨ ਦੀ ਸਰਕਾਰ ਦੇ ਖ਼ਿਲਾਫ਼ ਲੱਗਭਗ 70 ਸ਼ਹਿਰਾਂ ਵਿੱਚ ਵਿਖਾਵੇ ਹੋਣ ਤੋਂ ਬਾਅਦ ਘੱਟੋ-ਘੱਟ 3400 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਵਿੱਚ ਨਵਲਨੀ ਦੀ ਪਤਨੀ ਯੂਲੀਆ ਨਵਲਨਯਾ ਵੀ ਸ਼ਾਮਲ ਹੈ। ਹਿੰਸਕ ਵਿਖਾਵਿਆਂ ਕਾਰਨ ਅਮਰੀਕਾ ਅਤੇ ਰੂਸ ਵਿਚਾਲੇ ਕੌੜ ਇੱਕ ਵਾਰ ਫਿਰ ਵਧ ਗਈ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਅੰਬੈਸੀ ਨੂੰ ਕਸੂਰਵਾਰ ਦੱਸ ਕੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋ ਰਹੇ ਵਿਰੋਧੀ ਪਾਰਟੀਆਂ ਦੇ ਵਿਖਾਵਿਆਂ ਵਿੱਚ ਅਮਰੀਕਾ ਦਖਲ ਦੇ ਰਿਹਾ ਹੈ। ਪੁਲਸ ਨੇ -51 ਡਿਗਰੀ ਤਾਪਮਾਨ ਚ ਵਿਖਾਵਾ ਕਰਦੇ ਲੋਕਾਂ ਨੂੰ ਬੱਸਾਂ ਅਤੇ ਟਰੱਕਾਂ ਵਿੱਚ ਖਿੱਚ ਕੇ ਬਿਠਾਇਆ, ਕੁਝ ਲੋਕਾਂ ਨੂੰ ਪੁਲਸ ਦੇ ਡੰਡਿਆਂ ਨਾਲ ਕੁੱਟਿਆ ਵੀ। ਵਿਖਾਵਾ ਕਰਦੇਲੋਕਾਂ ਨੂੰ ਪ੍ਰਸ਼ਾਸਨ ਨੇ ਮਾਸਕੋ ਦੇ ਪੁਸ਼ਕਿਨ ਸੁਕੇਅਰ ਤੋਂ ਬਾਹਰ ਕਰ ਦਿਤਾ ਪਰ ਅੱਧਾ ਮੀਲ ਦੂਰੀਤੇ ਉਹ ਇਕੱਠੇ ਹੋ ਗਏ। ਇਨ੍ਹਾਂ ਵਿੱਚੋਂ ਕਈਆਂ ਨੇ ਪੁਲਸ `ਤੇ ਬਰਫ ਦੇ ਗੋਲੇ ਵੀ ਸੁੱਟੇ।

Continue Reading

ਰੁਝਾਨ


Copyright by IK Soch News powered by InstantWebsites.ca