Video company issues notice against Sidhu Musewala's song 'Bai-Bai'
Connect with us [email protected]

ਮਨੋਰੰਜਨ

ਸਿੱਧੂ ਮੂਸੇਵਾਲਾ ਦੇ ਗੀਤ ‘ਬਾਈ-ਬਾਈ’ ਵਿਰੁੱਧ ਵੀਡੀਓ ਕੰਪਨੀ ਨੂੰ ਨੋਟਿਸ ਨਿਕਲਿਆ

Published

on

Against Sidhu Moosewala's

ਚੰਡੀਗੜ੍ਹ, 20 ਨਵੰਬਰ – ਸਿੱਧੂ ਮੂਸੇਵਾਲਾ ਦੇ ਗੀਤ ‘ਬਾਈ-ਬਾਈ’ ਵੀਡੀਓ ਵਿੱਚ ਵਿਖਾਈ ਕੁੱਕੜਾਂ ਦੀ ਲੜਾਈ ਦਾ ਕੇਸ ਐਨੀਮਲ ਵੈਲਫ਼ੇਅਰ ਬੋਰਡ ਕੋਲ ਪੁੱਜ ਗਿਆ ਹੈ। ਪ੍ਰੋਫ਼ੈਸਰ ਪੰਡਤ ਰਾਓ ਧਰੇਨਵਰ ਨੇ ਇਸ ਗੀਤ ਨੂੰ ਗੈਂਗਸਟਰ ਗੀਤ ਦੱਸ ਕੇ ਬੋਰਡ ਕੋਲ ਸ਼ਿਕਾਇਤ ਕੀਤੀ ਹੈ ਕਿ ਕੁੱਕੜਾਂ ਦੀ ਲੜਾਈ ਉਤੇ ਸੁਪਰੀਮ ਕੋਰਟ ਨੇ ਪਾਬੰਦੀ ਲਾਈ ਹੋਈ ਹੈ, ਇਸ ਦੇ ਬਾਵਜੂਦ ਟੂਰ ਮੋਕਸਰ ਐਂਡ ਗੋਲਡ ਮੀਡੀਆ ਐਂਟਰਟੇਨਮੈਂਟ ਨੇ ਕੁੱਕੜਾਂ ਦੀ ਲੜਾਈ ਹੀ ਨਹੀਂ ਵੀਡੀਓ ਵਿੱਚ ਵਿਖਾਈ, ਹੋਰ ਜਾਨਵਰ ਵੀ ਵੀਡੀਓ ਵਿੱਚ ਵਿਖਾਏ ਹਨ ਅਤੇ ਇਸ ਤਰ੍ਹਾਂ ਦੀ ਵੀਡੀਓਗਰਾਫੀ ਕਰਨ ਲਈ ਵੈਲਫ਼ੇਅਰ ਬੋਰਡ ਕੋਲੋਂ ਕੋਈ ਇਜਾਜ਼ਤ ਵੀ ਨਹੀਂ ਲਈ ਗਈ।
ਪ੍ਰੋਫ਼ੈਸਰ ਪੰਡਤ ਰਾਓ ਧਰੇਨਵਰ ਵੱਲੋਂ ਇਨ੍ਹਾਂ ਦੋਸ਼ਾਂ ਨਾਲ ਕਾਰਵਾਈ ਦੀ ਮੰਗ ਕੀਤੇ ਜਾਣ ‘ਤੇ ਬੋਰਡ ਨੇ ਮੀਡੀਆ ਕੰਪਨੀ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਅਤੇ ਕਿਹਾ ਹੈ ਕਿ ਕਿਉਂ ਨਾ ਉਸ ਵਿਰੁੱਧ ਅਪਰਾਧਕ ਸ਼ਿਕਾਇਤ ਦਰਜ ਕੀਤੀ ਜਾਵੇ। ਬੋਰਡ ਨੇ ਕਿਹਾ ਹੈ ਕਿ ਕੁੱਕੜਾਂ ਦੀ ਲੜਾਈ ਨੂੰ ਮਨੋਰੰਜਨ ਦੇ ਸਾਧਨ ਵਜੋਂ ਵਰਤਿਆ ਗਿਆ ਹੈ ਅਤੇ ਇਹ ਕਾਰਵਾਈ ਪਰੀਵੈਨਸ਼ਨ ਆਫ਼ ਕਰੁਅਲਟੀ ਟੂ ਐਨੀਮਲ ਐਕਟ ਦੀ ਉਲੰਘਣਾ ਹੈ।ਇਸ ਬਾਰੇ ਕੰਪਨੀ ਤੋਂ 7 ਦਿਨਾਂ ਵਿੱਚ ਜਵਾਬ ਮੰਗਿਆ ਗਿਆ ਹੈ, ਪਰ ਅਜੇ ਮੂਸੇਵਾਲਾ ਨੂੰ ਨੋਟਿਸ ਜਾਰੀ ਨਹੀਂ ਹੋਇਆ। ਸ਼ਿਕਾਇਤਕਰਤਾ ਪੰਡਤ ਧਰੋਨਵਰ ਦਾ ਕਹਿਣਾ ਹੈ ਕਿ ਕੰਪਨੀ ਵਿਰੁੱਧ ਕਾਰਵਾਈ ਉਪਰੰਤ ਮੂਸੇਵਾਲਾ ਵਿਰੁੱਧ ਕਾਰਵਾਈ ਦੀ ਸੰਭਾਵਨਾ ਹੈ।

Click Here To Read Latest entertainment news

ਮਨੋਰੰਜਨ

‘ਤਰਕ ਮਹਿਤਾ ਕਾ ਉਲਟਾ ਚਸ਼ਮਾ’ ਟੀ ਵੀ ਸ਼ੋਅ ਦੇ ਲੇਖਕ ਵੱਲੋਂ ਖੁਦਕੁਸ਼ੀ

Published

on

Author Abhishek Makwana

ਨਵੀਂ ਦਿੱਲੀ, 5 ਦਸੰਬਰ – ਇੱਕ ਮਸ਼ਹੂਰ ਟੀ ਵੀ ਸ਼ੋਅ ‘ਤਰਕ ਮਹਿਤਾ ਦਾ ਉਲਟਾ ਚਸ਼ਮਾ’ ਦੇ ਲੇਖਕ ਅਭਿਸ਼ੇਕ ਮਕਵਾਨਾ ਨੇ 27 ਨਵੰਬਰ ਨੂੰ ਖੁਦਕੁਸ਼ੀ ਕਰ ਲਈ ਹੈ। ਉਸ ਦੀ ਲਾਸ਼ ਆਪਣੇ ਕਮਰੇ ਵਿੱਚ ਲਟਕਦੀ ਮਿਲੀ ਸੀ। ਪੁਲਸ ਦੇ ਮੁਤਾਬਕ ਅਭਿਸ਼ੇਕ ਮਕਵਾਨਾ ਨੇ ਸੁਸਾਈਡ ਨੋਟ ਵਿੱਚ ਆਰਥਿਕ ਤੰਗੀ ਦਾ ਜ਼ਿਕਰ ਕੀਤਾ ਸੀ।
ਮ੍ਰਿਤਕ ਦੇ ਪਰਵਾਰ ਨੇ ਦੋਸ਼ ਲਾਇਆ ਕਿ ਉਹ ਸਾਈਬਰ ਫਰਾਡ ਤੇ ਬਲੈਕਮੇਲ ਦੇ ਸ਼ਿਕਾਰ ਹੋਏ ਸਨ। ਅਭਿਸ਼ੇਕ ਮਕਵਾਨਾ ਦੇ ਪਰਵਾਰ ਦਾ ਕਹਿਣਾ ਹੈ ਕਿ ਉਸ ਦੇ ਦਿਹਾਂਤ ਦੇ ਬਾਅਦ ਉਨ੍ਹਾਂ ਨੂੰ ਫਰਾਡੀ ਲੋਕਾਂ ਦੇ ਫ਼ੋਨ ਆ ਰਹੇ ਹਨ ਅਤੇ ਉਹ ਲੋਕ ਫ਼ੋਨ ਕਰਕੇ ਪੈਸਾ ਮੰਗ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਭਿਸ਼ੇਕ ਨੇ ਕਰਜ਼ਾ ਲੈਂਦੇ ਸਮੇਂ ਆਪਣੇ ਪਰਵਾਰ ਨੂੰ ਗਾਰੰਟੀ ਕਰਤਾ ਬਣਾਇਆ ਸੀ। ਅਭਿਸ਼ੇਕ ਦੇ ਭਰਾ ਜੋਨਿਸ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਈ-ਮੇਲ ਪੜ੍ਹੇ ਤਾਂ ਪਤਾ ਲੱਗਾ ਕਿ ਅਭਿਸ਼ੇਕ ਨੂੰ ਕਿਸੇ ਨੇ ਫਾਈਨੈਂਸ਼ਲ ਜਾਲ ਵਿੱਚ ਫਸਾਇਆ ਸੀ। ਜੋਨਿਸ ਨੇ ਕਿਹਾ ਕਿ ਪਹਿਲਾਂ ਮੇਰੇ ਭਰਾ ਨੇ ਇੱਕ ਐਪ ਦੇ ਜ਼ਰੀਏ ਛੋਟਾ ਜਿਹਾ ਲੋਨ ਲਿਆ, ਜੋ ਬਹੁਤ ਜ਼ਿਆਦਾ ਵਿਆਜ ਵਾਲਾ ਸੀ। ਫਿਰ ਮੈਂ ਆਪਣੇ ਭਰਾ ਦੀਆਂ ਕੁਝ ਟ੍ਰਾਂਜੈਕਸ਼ਨਾਂ ਦੇਖੀਆਂ। ਉਹ ਮੇਰੇ ਭਰਾ ਨੂੰ ਥੋੜ੍ਹੀ-ਥੋੜ੍ਹੀ ਰਕਮ ਦਿੰਦੇ ਰਹਿੰਦੇ ਸਨ। ਕਰਜ਼ੇ ਉੱਤੇ ਵਿਆਜ਼ 30 ਫੀਸਦੀ ਸੀ। ਉਨ੍ਹਾਂ ਨੂੰ ਹੋਰਨਾਂ ਰਾਜਾਂ ਤੋਂ ਪੈਸੇ ਮੰਗਣ ਦੇ ਫ਼ੋਨ ਆਉਂਦੇ ਰਹਿੰਦੇ ਸਨ।

Continue Reading

ਮਨੋਰੰਜਨ

ਹਰਭਜਨ ਮਾਨ ਵੱਲੋਂ ਸ਼੍ਰੋਮਣੀ ਗਾਇਕ ਐਵਾਰਡ ਲੈਣ ਤੋਂ ਨਾਂਹ

Published

on

harbhajan singh
  • ਬਾਬਾ ਸੇਵਾ ਸਿੰਘ ਵੱਲੋਂ ਪਦਮਸ੍ਰੀ ਵਾਪਸ ਕਰਨ ਦਾ ਐਲਾਨ
    ਬਠਿੰਡਾ, 5 ਦਸੰਬਰ – ਪੰਜਾਬੀ ਗਾਇਕ ਹਰਭਜਨ ਮਾਨ ਨੇ ਕੱਲ੍ਹ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਸ ਨੂੰ ਦਿੱਤਾ ਗਿਆ ਸ਼੍ਰੋਮਣੀ ਪੰਜਾਬੀ ਗਾਇਕ ਵਾਲਾ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
    ਕੱਲ੍ਹ ਹਰਭਜਨ ਮਾਨ ਨੇ ਆਪਣੇ ਫੇਸਬੁੱਕ ਪੇਜ ਉੱਤੇ ਸ਼੍ਰੋਮਣੀ ਪੁਰਸਕਾਰ ਕਮੇਟੀ ਦਾ ਧੰਨਵਾਦ ਕਰਦਿਆਂ ਲਿਖਿਆ ਕਿ ਉਹ ਉਨ੍ਹਾਂ ਲੋਕਾਂ ਦਾ ਧੰਨਵਾਦੀ ਹੈ,ਜਿਨ੍ਹਾਂਨੇ ਉਸ ਨੂੰ ਇਸ ਪੁਰਸਕਾਰ ਲਈ ਚੁਣਿਆ ਹੈ। ਉਨ੍ਹਾਂ ਕਿਹਾ ਕਿ ਉਹ ਜਿਸ ਮੁਕਾਮ ਉੱਤੇ ਪੁੱਜਿਆ ਹਾਂ, ਉਹ ਕਿਸਾਨਾਂ, ਮਾਂ ਬੋਲੀ ਪੰਜਾਬੀ ਅਤੇ ਸਮੂਹ ਪੰਜਾਬੀਅਤ ਦੀ ਬਦੌਲਤ ਹੈ। ਕਿਸਾਨ ਪਰਵਾਰ ਵਿੱਚ ਜਨਮ ਲੈਣ ਕਾਰਨ ਉਸਦਾ ਰੋਮ-ਰੋਮ ਕਿਸਾਨੀ ਦਾ ਕਰਜ਼ਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਅੰਨਦਾਤਾ ਸੜਕਾਂ ਤੇ ਕਿਸਾਨਾਂ ਦੇ ਹੱਕ ਖੋਹਣ ਵਾਲਿਆਂ ਤੋਂ ਇਨਸਾਫ਼ ਮੰਗਦਾ ਪਿਆ ਹੈ ਤਾਂ ਉਸ ਨੂੰ ਸ਼੍ਰੋਮਣੀ ਐਵਾਰਡ ਹਾਸਲ ਕਰਦਾ ਸੋਭਦਾ ਨਹੀਂ। ਜੈ ਕਿਸਾਨ ਸੰਘਰਸ਼, ਜੀਵੇ ਮੇਰੀ ਮਾਂ ਬੋਲੀ ਅਤੇ ਧਰਤੀ।
    ਦੂਸਰੇ ਪਾਸੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੇ ਵਿਰੋਧ ਵਿੱਚ ਖਡੂਰ ਸਾਹਿਬ ਦੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਨੇ ਆਪਣਾ ਪਦਮਸ੍ਰ੍ਰੀ ਸਨਮਾਨ ਰਾਸ਼ਟਰਪਤੀ ਨੂੰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਉਨ੍ਹਾਂ ਕੱਲ੍ਹ ਰਾਸ਼ਟਰਪਤੀ ਨੂੰ ਪੱਤਰ ਭੇਜ ਕੇ ਕਿਹਾ, ‘ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸੰਘਰਸ਼ ਲਈ ਮਜ਼ਬੂਰ ਕਰਨ ਅਤੇ ਸੰਘਰਸ਼ ਕਰਦੇ ਕਿਸਾਨਾਂ ਉਪਰ ਜ਼ੁਲਮ ਕਰਨ ਦੇ ਵਰਤਾਰੇ ਸਬੰਧੀ ਵੇਦਨਾ ਪ੍ਰਗਟ ਕਰਦਾ ਹੋਇਆ ਸਰਕਾਰ ਵੱਲੋਂ ਦਿੱਤਾ ਪਦਮ ਸ੍ਰੀ ਐਵਾਰਡ ਵਾਪਸ ਕਰ ਰਿਹਾ ਹਾਂ।’ ਇਸ ਤੋਂ ਪਹਿਲਾਂ ਕਈ ਹੋਰ ਲੋਕ ਵੀ ਐਵਾਰਡ ਵਾਪਸ ਕਰ ਚੁੱਕੇ ਹਨ।

Continue Reading

ਮਨੋਰੰਜਨ

ਗੁਰਦਾਸ ਮਾਨ ਕਹਿੰਦੈ: ਮੇਰੇ ਖਿਲਾਫ ਮਾੜਾ ਪ੍ਰਚਾਰ ਕਲਾਕਾਰਾਂ ਨੇ ਹੀ ਕੀਤੈ

Published

on

ਬਠਿੰਡਾ, 4 ਦਸੰਬਰ – ਕਿਸਾਨ ਅੰਦੋਲਨ ਬਾਰੇ ਇੰਟਰਨੈਟ ਮੀਡੀਆ ‘ਤੇ ਲਾਈਵ ਹੋਏ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਆਪਣਾ ਦਰਦ ਛਲਕ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਕਲਾਕਾਰ ਅਤੇ ਲੋਕ ਕਹਿੰਦੇ ਹਨ ਕਿ ਮੈਂ (ਗੁਰਦਾਸ ਮਾਨ) ਇਸ ਉਮਰ ਵਿੱਚ ਵੀ ਗਾਉਂਦਾ ਹਾਂ। ਇਸੇ ਲਈ ਇਨ੍ਹਾਂ ਕਲਾਕਾਰਾਂ ਅਤੇ ਲੋਕਾਂ ਨੇ ਮੇਰੇ ਖਿਲਾਫ ਮਾੜਾ ਪ੍ਰਚਾਰ ਕੀਤਾ। ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਏਕ ਓਅੰਕਾਰ ਵੀ ਸਮਝ ਨਹੀਂ ਆਇਆ ਤਾਂ ਉਹ ਬਾਣੀ ਕੀ ਜਾਨਣਗੇ। ਉਸ ਦੇ ਬਿਆਨ ਦੀ ਹਰ ਪਾਸੇ ਚਰਚਾ ਹੋਈ ਹੈ।
ਗੁਰਦਾਸ ਮਾਨ ਨੇ ਕਿਹਾ, ‘ਮੈਂ ਹੱਕ ਅਤੇ ਸੱਚ ਲਈ ਲਿਖਦਾ ਅਤੇ ਗਾਉਂਦਾ ਹਾਂ। ਇਹੀ ਮੇਰੀ ਜਾਤੀ ਹੈ ਅਤੇ ਫਰਜ਼ ਵੀ ਹੈ। ਮੇਰੀ ਨੀਤ ‘ਤੇ ਸ਼ੱਕ ਕਰਨ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਭਾਵੇਂ ਮੈਨੂੰ ਅਪਸ਼ਬਦ ਕਹਿਣ, ਪਰ ਮੇਰਾ ਪੰਜਾਬੀ ਹੋਣ ਦਾ ਹੱਕ ਤੇ ਸਨਮਾਨ ਨਾ ਖੋਹਣ।’ ਕਿਸਾਨਾਂ ਦੇ ਮਾਮਲੇ ਉੱਤੇ ਮਾਨ ਨੇ ਕਿਹਾ ਕਿ ਪੰਜਾਬ ਦਾ ਅੰਨ-ਦਾਤਾ ਦਿਨ ਰਾਤ ਸੜਕਾਂ ਉੱਤੇ ਹੈ, ਲਾਠੀਆਂ ਖਾ ਕੇ ਵੀ ਲੰਗਰ ਵੀ ਛਕ ਰਿਹਾ ਹੈ ਅਤੇ ਪ੍ਰਦਰਸ਼ਨ ਵੀ ਸ਼ਾਂਤੀਪੂਰਵਕ ਕਰ ਰਿਹਾ ਹੈ। ਆਪਣੇ ਪਰਵਾਰ ਛੱਡ ਕੇ ਦਿੱਲੀ ਦੀਆਂ ਸੜਕਾਂ ‘ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਦਾ ਖਿਆਲ ਰੱਖਿਆ ਜਾਏ। ਆਸ ਹੈ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ‘ਤੇ ਜਲਦੀ ਅਮਲ ਕਰੇਗੀ, ਕਿਉਂਂਕਿ ਜੇ ਕਿਸਾਨ ਹੈ ਤਾਂ ਹਿੰਦੁਸਤਾਨ ਹੈ।

Continue Reading

ਰੁਝਾਨ