Uttarakhand accident: When a phone call saved many lives
Connect with us [email protected]

ਤਕਨੀਕ

ਉਤਰਾਖੰਡ ਹਾਦਸਾ : ਜਦੋਂ ਇੱਕ ਫੋਨ ਕਾਲ ਨੇ ਕਈਆਂ ਦੀ ਜਾਨ ਬਚਾਈ

Published

on

ਜੋਸ਼ੀਮੱਠ, 9 ਫਰਵਰੀ – ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਤਪੋਬਨ ‘ਚ ਅੰਡਰ ਗਰਾਉਂਡ ਸੁਰੰਗ ਵਿੱਚ ਫਸੇ ਕੁਝ ਕਾਮਿਆਂ ਦੀ ਇੱਕ ਫੋਨ ਕਾਲ ਨਾਲ ਜਾਨ ਬਚ ਗਈ।
ਪਤਾ ਲੱਗਾ ਹੈ ਕਿ ਸੁਰੰਗ ਵਿੱਚ ਫਸੇ ਇਨ੍ਹਾਂ ਕਾਮਿਆਂ ਵਿੱਚੋਂ ਇੱਕ ਦੇ ਮੋਬਾਈਲ ਫੋਨ ‘ਤੇ ਨੈਟਵਰਕ ਆਇਆ ਤਾਂ ਉਨ੍ਹਾਂ ਨੂੰ ਇੱਕ ਆਸ ਦੀ ਕਿਰਨ ਨਜ਼ਰ ਆਈ। ਉਨ੍ਹਾਂ ਸਬੰਧਤ ਅਥਾਰਟੀਜ਼ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਤਪੋਬਨ ਪਾਵਰ ਪ੍ਰੋਜੈਕਟ ਵਿੱਚ ਕੰਮ ਕਰਦੇ ਤੇ ਸੁਰੱਖਿਅਤ ਬਾਹਰ ਕੱਢੇ ਗਏ ਕਾਮੇ ਲਾਲ ਬਹਾਦਰ ਨੇ ਦੱਸਿਆ, ‘‘ਸਾਨੂੰ ਕੁਝ ਲੋਕਾਂ ਦੀ ਆਵਾਜ਼ ਸੁਣੀ ਕਿ ਸੁਰੰਗ ‘ਚੋਂ ਬਾਹਰ ਆ ਜਾਓ, ਪਰ ਅਸੀਂ ਜਿੰਨੀ ਦੇਰ ਨੂੰ ਕੁਝ ਕਰਦੇ, ਪਾਣੀ ਦੀ ਜ਼ੋਰਦਾਰ ਛੱਲ ਆਈ ਤੇ ਚਿੱਕੜ ਤੇ ਗਾਰ ਸਾਡੇ `ਤੇ ਡਿੱਗ ਗਈ।” ਲਾਲ ਬਹਾਦਰ ਤੇ ਉਸ ਦੇ 11 ਹੋਰ ਸਾਥੀਆਂ ਨੂੰ ਆਈ ਟੀ ਬੀ ਪੀ ਦੀ ਟੀਮ ਨੇ ਕੱਲ੍ਹ ਸ਼ਾਮ ਅੰਡਰ ਗਰਾਉਂਡ ਸੁਰੰਗ ‘ਚੋਂ ਸੁਰੱਖਿਅਤ ਕੱਢਿਆ ਸੀ। ਅਧਿਕਾਰੀਆਂ ਮੁਤਾਬਕ ਇਹ ਸਾਰੇ ਕਾਮੇ ਸੱਤ ਘੰਟਿਆਂ ਤੱਕ (ਸਵੇਰੇ ਦਸ ਤੋਂ ਸ਼ਾਮ ਪੰਜ ਵਜੇ ਤੱਕ) ਸੁਰੰਗ ਵਿੱਚ ਫਸੇ ਰਹੇ। ਆਈ ਟੀ ਬੀ ਪੀ ਨੇ ਮੀਡੀਆ ਨੂੰ ਉਨ੍ਹਾਂ ਦੀਆਂ ਰਿਕਾਰਡ ਕੀਤੀਆਂ ਵੀਡੀਓਜਦਿੱਤੀਆਂ ਹਨ। ਇਨ੍ਹਾਂ ਸਾਰਿਆਂ ਨੂੰ ਪ੍ਰੋਜੈਕਟ ਸਾਈਟ ਤੋਂ 25 ਕਿਲੋਮੀਟਰ ਦੂਰ ਜੋਸ਼ੀ ਮੱਠ ਦੇ ਹਸਪਤਾਲ ਵਿੱਚ ਭੇਜਿਆ ਗਿਆ ਹੈ। ਇਹ ਆਈ ਟੀ ਬੀ ਪੀ ਬਟਾਲੀਅਨ ਨੰਬਰ ਇੱਕ ਦਾ ਬੇਸ ਵੀ ਹੈ, ਜੋ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ ਦੀ ਸੁਰੱਖਿਆ ਲਈ ਤੈਨਾਤ ਹੈ।
ਨੇਪਾਲ ਦੇ ਰਹਿਣ ਵਾਲੇ ਬਸੰਤ ਨੇ ਦੱਸਿਆ, ‘‘ਜਦੋਂ ਸੁਰੰਗ ਵਿੱਚ ਪਾਣੀ ਦਾਖਲ ਹੋਇਆ, ਅਸੀਂ ਸੁਰੰਗ ਵਿੱਚੋਂ 300 ਮੀਟਰ ਦੇ ਕਰੀਬ ਅੰਦਰ ਸੀ। ਅਸੀਂ ਉਥੇ ਫਸ ਗਏ ਅਤੇ ਆਈ ਟੀ ਬੀ ਪੀ ਨੇ ਸਾਨੂੰ ਸੁਰੱਖਿਅਤ ਕੱਢਿਆ।” ਤਪੋਬਨ ਪ੍ਰੋਜੈਕਟ ਵਿੱਚ ਕੰਮ ਕਰਦੇ ਇੱਕ ਹੋਰ ਕਾਮੇ, ਜੋ ਚਮੋਲੀ ਦੇ ਢਾਕ ਪਿੰਡ ਦਾ ਵਸਨੀਕ ਹੈ, ਨੇ ਕਿਹਾ, ‘‘ਅਸੀਂ ਤਾਂ ਆਖਰੀ ਆਸ ਵੀ ਗੁਆ ਬੈਠੇ ਸੀ, ਫਿਰ ਸਾਨੂੰ ਥੋੜ੍ਹੀ ਰੋਸ਼ਨੀ ਨਜ਼ਰ ਆਈ ਤੇ ਸਾਹ ਲੈਣ ਨੂੰ ਹਵਾ ਦਾ ਅਹਿਸਾਸ ਹੋਇਆ, ਅਚਾਨਕ ਸਾਡੇ ‘ਚੋਂ ਇੱਕ ਨੂੰ ਪਤਾ ਲੱਗਾ ਕਿ ਉਸ ਦੇ ਮੋਬਾਈਲ ਦਾ ਨੈਟਵਰਕ ਹੈ। ਉਸ ਨੇ ਸਾਡੇ ਜਨਰਲ ਮੈਨੇਜਰ ਨੂੰ ਫੋਨ ਕਰ ਕੇ ਸਾਰੇ ਹਾਲਾਤ ਬਾਰੇ ਦੱਸਿਆ।” ਰੱਸਿਆਂ, ਪੁਲੀ ਤੇ ਹੋਰ ਸਾਜ਼ੋ ਸਾਮਾਨ ਨਾਲ ਲੈਸ ਆਈ ਟੀ ਬੀ ਪੀ ਦੀ ਟੀਮ ਨੇ ਐਤਵਾਰ ਸ਼ਾਮ ਨੂੰ ਬੜੀ ਮੁਸ਼ੱਕਤ ਮਗਰੋਂ ਇਨ੍ਹਾਂ ਸਾਰੇ ਕਾਮਿਆਂ ਨੂੰ ਸੁਰੰਗ ਦੇ ਭੀੜੇ ਜਿਹੇ ਮੂੰਹ ‘ਚੋਂ ਬਾਹਰ ਕੱਢਿਆ।

Read More Trending Tech News

Continue Reading
Click to comment

Leave a Reply

Your email address will not be published. Required fields are marked *

ਤਕਨੀਕ

ਗਲਤ ਪੋਸਟ ਪਾਏ ਜਾਣ ਤੋਂ ਪਹਿਲਾਂ ਟਵਿੱਟਰ ਦਾ ਅਲਾਰਮ ਮਿਲੇਗਾ

Published

on

twitter

ਨਵੀਂ ਦਿੱਲੀ, 7 ਮਈ – ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਆਈ ਓ ਐਸ ਅਤੇ ਐਂਡਰਾਇਡ ਉੱਤੇ ਆਪਣੇ ਪਲੇਟਫਾਰਮ ਦੀ ਦੁਰਵਰਤੋਂ ਰੋਕਣ ਲਈ ਨਵਾਂ ਫੀਚਰ ਜੋੜਿਆ ਹੈ। ਇਹ ਫੀਚਰ ਅਪਮਾਨਜਨਕ, ਤਿੱਖੇ ਸ਼ਬਦਾਂ ਜਾਂ ਨਫਰਤ ਫੈਲਾਉਣ ਵਾਲੀਆਂ ਟਿੱਪਣੀਆਂ ਨੂੰ ਟਵੀਟ ਕਰਨ ਤੋਂ ਪਹਿਲਾਂ ਯੂਜ਼ਰ ਨੂੰ ਉਸ ਨੂੰ ਰੋਕਣ ਜਾਂ ਉਸ ਉੱਤੇ ਦੋਬਾਰਾ ਵਿਚਾਰ ਕਰਨ ਦੇ ਲਈ ਉਤਸ਼ਾਹਤ ਕਰੇਗਾ।
ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਟਵਿੱਟਰ ਦਾ ਇਹ ਅਪਗ੍ਰੇਡਿਡ ਫੀਚਰ ਤਿੱਖੇ ਸ਼ਬਦਾਂ ਨੂੰ ਪਛਾਨਣ ਵਿੱਚ ਬਿਹਤਰ ਹੈ ਅਤੇ ਤੁਸੀਂ ਜਿਸ ਵਿਅਕਤੀ ਨੂੰ ਸੰਦੇਸ਼ ਭੇਜ ਰਹੇ ਹੋ, ਉਸ ਦੇ ਨਾਲ ਤੁਹਾਡੇ ਸੰਬੰਧਾਂ ਨੂੰ ਧਿਆਨ ਵਿੱਚ ਰੱਖਦਾ ਹੈ। ਮਿਸਾਲ ਲਈ ਦੋ ਅਕਾਊਂਟਸ ਵਿਚ ਸੰਦੇਸ਼ਾਂ ਦਾ ਤਬਾਦਲਾ ਹੁੰਦਾ ਹੈ ਜੋ ਇੱਕ ਦੂਸਰੇ ਨੂੰ ਫਾਲੋ ਕਰਦੇ ਹਨ ਤਾਂ ਜ਼ਾਹਿਰ ਹੈ ਕਿ ਉਨ੍ਹਾਂ ਵਿੱਚ ਸ਼ਬਦਾਂ ਦੇ ਪ੍ਰਯੋਗ ਨੂੰ ਲੈ ਕੇ ਬਿਹਤਰ ਸਮਝ ਹੋਵੇਗੀ।ਟਵਿੱਟਰ ਦੀ ਅਨੀਤਾ ਭੁੱਲਰ ਅਤੇ ਅਲਬਰਟੋ ਪਰੇਰੱਲਾ ਨੇ ਸਾਂਝੇ ਬਿਆਨ ਵਿੱਚ ਇਸ ਨਵੇਂ ਬਦਲਾਅ ਦੀ ਜਾਣਕਾਰੀ ਦਿੱਤੀ। ਟਵਿੱਟਰ ਨੇ ਪਿਛਲੇ ਸਾਲ ਇਸ ਫੀਚਰ ਨੂੰ ਪਰਖਿਆ ਸੀ। ਜੇ ਤੁਸੀਂ ਕੋਈ ਗਲਤ ਸੰਦੇਸ਼ ਲਿਖਦੇ ਹੋ ਜਾਂ ਤਿੱਖੇ ਸ਼ਬਦਾਂ ਦੀ ਵਰਤੋਂ ਕਰਦੇ ਹੋ ਤਾਂ ਉਸ ਨੂੰ ਭੇਜਣ ਤੋਂ ਪਹਿਲਾਂ ਇਹ ਫੀਚਰ ਤੁਹਾਨੂੰ ਉਸ ਨੂੰ ਰੋਕਣ ਜਾਂ ਉਸ ਉੱਤੇ ਵਿਚਾਰ ਕਰਨ ਦਾ ਸੰਕੇਤ ਦਿੰਦਾ ਹੈ।ਕੰਪਨੀ ਨੇ ਕਿਹਾ ਕਿ ਪਹਿਲਾਂ ਕੀਤੀ ਜਾਂਚ ਵਿੱਚ ਇਹ ਦੇਖਿਆ ਗਿਆ ਹੈ ਕਿ ਅਜਿਹੇ ਸੰਦੇਸ਼ ਭੇਜਣ ਵਾਲਿਆਂ ਨੂੰ ਪਹਿਲਾਂ ਸੰਕੇਤ ਭੇਜੇ ਗਏ ਤਾਂ 34 ਫੀਸਦੀ ਲੋਕਾਂ ਨੇ ਜਾਂ ਤਾਂ ਇਹ ਅੱਗੇ ਭੇਜਿਆ ਹੀ ਨਹੀਂ ਜਾਂ ਉਸ ਵਿੱਚ ਬਦਲਾਅ ਕੀਤਾ।

Read More Trending Tech News

Continue Reading

ਤਕਨੀਕ

ਅਮਰੀਕੀ ਕਾਰੋਬਾਰੀਆਂ ਨੇ ਐਚ1-ਬੀ ਵੀਜ਼ਾ ਬਾਰੇ ਕੇਸ ਵਾਪਸ ਲਿਆ

Published

on

H1b visa america

ਵਾਸ਼ਿੰਗਟਨ, 5 ਮਈ – ਅਮਰੀਕਾ ਵਿੱਚ ਸੱਤ ਕਾਰੋਬਾਰਾਂ ਦੇ ਇੱਕ ਗਰੁੱਪ ਨੇ ਐਚ-1ਬੀ ਵੀਜ਼ਾ ਮਾਮਲੇ ਵਿੱਚ ਇੱਕ ਮੁਕੱਦਮਾ ਵਾਪਸ ਲੈਣ ਦਾ ਐਲਾਨ ਕੀਤਾ ਹੈ। ਮਨਮਰਜ਼ੀ ਤਰੀਕੇ ਨਾਲ ਵੀਜ਼ਾ ਅਰਜ਼ੀਆਂ ਰੱਦ ਕੀਤੇ ਜਾਣ ਦੇ ਵਿਰੁੱਧ ਇਹ ਮੁਕੱਦਮਾ ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਸਰਵਿਸਿਜ਼ (ਯੂ ਐਸ ਸੀ ਆਈ ਐਸ) ਖਿਲਾਫ ਕੀਤਾ ਗਿਆ ਸੀ, ਪਰ ਉਹ ਫੈਡਰਲ ਏਜੰਸੀ ਅਰਜ਼ੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਹੋ ਗਈ ਹੈ।
ਅਮਰੀਕੀ ਇਮੀਗਰੇਸ਼ਨ ਕੌਂਸਲ ਨੇ ਇਨ੍ਹਾਂ ਕਾਰੋਬਾਰੀਆਂ ਵੱਲੋਂ ਬੀਤੀ ਮਾਰਚ ਵਿੱਚ ਮੈਸਾਚਿਊਸੈਟਸ ਦੀ ਜ਼ਿਲ੍ਹਾ ਕੋਰਟ ਵਿੱਚ ਇਹ ਮੁਕੱਦਮਾ ਕੀਤਾ ਸੀ। ਇਸ ਵਿੱਚ ਫੈਡਰਲ ਏਜੰਸੀ ਯੂ ਐਸ ਸੀ ਆਈ ਐਸ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਵਿੱਚ ਬੀਤੇ ਵਰ੍ਹੇ ਪਹਿਲੀ ਅਕਤੂਬਰ ਤੋਂ ਬਾਅਦ ਦਾਖਲ ਕੀਤੀਆਂ ਐਚ1-ਬੀ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ। ਕੋਰਟ ਨੇ ਏਜੰਸੀ ਨੂੰ ਨਿਰਪੱਖ ਪ੍ਰਕਿਰਿਆ ਅਪਣਾਉਣ ਦਾ ਹੁਕਮ ਦੇਣ ਦੀ ਮੰਗ ਕੀਤੀ ਸੀ। ਅਮਰੀਕੀ ਇਮੀਗਰੇਸ਼ਨ ਕੌਂਸਲ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਯੂ ਐਸ ਸੀ ਆਈ ਐਸ ਵੱਲੋਂ ਅਰਜ਼ੀਆਂ ਮਨਜ਼ੂਰ ਕਰ ਲਏ ਜਾਣ ਤੋਂ ਬਾਅਦ ਮੁਕੱਦਮਾ ਵਾਪਸ ਲੈ ਲਿਆ ਗਿਆ ਹੈ। ਐਚ1-ਬੀ ਵੀਜ਼ਾ ਭਾਰਤੀ ਆਈ ਟੀ ਪੇਸ਼ੇਵਰਾਂ ਵਿੱਚ ਹਰਮਨਪਿਆਰਾ ਹੈ। ਇਸ ਦੇ ਆਧਾਰ ਉੱਤੇ ਅਮਰੀਕੀ ਕੰਪਨੀਆਂ ਉਚ ਕੁਸ਼ਲ ਵਿਦੇਸ਼ੀ ਕਾਮਿਆਂ ਨੂੰ ਰੁਜ਼ਗਾਰ ਦਿੰਦੀਆਂ ਹਨ। ਹ ਸਾਲ ਵੱਖ-ਵੱਖ ਸ਼੍ਰੇਣੀਆਂ ਵਿੱਚ 85 ਹਜ਼ਾਰ ਵੀਜ਼ੇ ਜਾਰੀ ਕੀਤੇ ਜਾਂਦੇ ਹਨ।

Continue Reading

ਤਕਨੀਕ

ਮਾਡਰਨਾ ਕੰਪਨੀ ਅਗਲੇ ਸਾਲ ਤੱਕ ਤਿੰਨ ਬਿਲੀਅਨ ਕੋਰੋਨਾ ਵੈਕਸੀਨ ਬਣਾਏਗੀ

Published

on

vaccine

ਨਵੀਂ ਦਿੱਲੀ, 30 ਅਪ੍ਰੈਲ – ਅਮਰੀਕਾ ਮਾਡਰਨਾ ਨੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਆਪਣੀ ਸਮਰੱਥਾ ਦੇ ਵਾਧੇ ਨਾਲ ਅਗਲੇ ਸਾਲ ਤੱਕ ਸੰਸਾਰਕ ਵੈਕਸੀਨ ਸਪਲਾਈ ਦਾ ਟੀਚਾ ਵਧਾਕੇ ਤਿੰਨ ਬਿਲੀਅਨ ਕਰਨ ਦਾ ਫ਼ੈਸਲਾ ਲਿਆ ਹੈ। ਮੁੱਖ ਕਾਰਜ਼ਕਾਰੀ ਸਟੀਫ਼ਨ ਬੈਂਸੇਲ ਦਾ ਕਹਿਣਾ ਹੈ ਕਿ ਕੰਪਨੀ ਕੋਵਿਡ-19 ਦੇ ਵੇਰੀਐਂਟ ਨਾਲ ਨਿਜੱਠਣ ਲਈ ਵਿਨਿਰਮਾਣਾ ਸਮਰੱਥਾ ਵਧਾਏਗੀ। ਉਹ ਭਾਰਤ ਵਿੱਚ ਫੈਲ ਰਹੇ ਕੋਰੋਨਾ ਵੇਰੀਐਂਟ ਬਾਰੇ ‘ਚਿੰਤਤ’ ਹਨ, ਜੋ ਦੱਖਣ ਅਫਰੀਕੀ ਵੇਰੀਐਂਟ ਦੀ ਤੁਲਨਾ ਵਿੱਚ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ।
ਇਸ ਸੰਬੰਧ ਵਿੱਚ ਸਟੀਫਨ ਬੈਂਸੇਲ ਨੇ ਕਿਹਾ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਲਹਿਰ ਕਾਰਨ ਉਤਪਾਦਨ ਵਧਾਉਣ ਲਈ ਨਿਵੇਸ਼ ਨੂੰ ਵਧਾਇਆ ਗਿਆ ਹੈ ਕਿਉਂਕਿ ਇਸਨੇ ਸਿਹਤ ਪ੍ਰਣਾਲੀ ਢਹਿਣ ਦੇ ਕੰਢੇ ਉੱਤੇ ਪੁਚਾ ਦਿੱਤੀ ਹੈ। ਸਟੀਫਨ ਬੈਂਸੇਲ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤ ਵਿੱਚ ਬੀ.176 ਸਟ੍ਰੇਨ ਸਰਕੁਲੇਸ਼ਨ ਦੇ ਅੰਕੜਿਆਂ ਦੀ ਉਡੀਕ ਕੀਤੀ, ਪਰ ਇਹ ਬਹੁਤ ਜ਼ਿਆਦਾ ਖਤਰਨਾਕ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਅੱਜ ਹਸਪਤਾਲ ਵਿੱਚ ਭਾਰਤੀ ਹੋਣ ਅਤੇ ਮੌਤ ਦਰ ਨੂੰ ਦੇਖਦਾ ਹਾਂ ਤਾਂ ਉਹ ਬਹੁਤ ਚਿੰਤਾ ਵਾਲੀ ਸਥਿਤੀ ਹੈ।
ਬੈਂਸੇਲ ਨੇ ਕਿਹਾ ਕਿ ਨਵੇਂ ਵੇਰੀਐਂਟ ਨਾਲ ਨਜਿੱਠਣ ਲਈ ਅਗਲਾ ਸਾਲ ਅਤਿਅੰਤ ਮਹੱਤਵਪੂਰਨ ਹੋਵੇਗਾ ਤੇ ਸਰਕਾਰਾਂ ਕੋਰੋਨਾ ਰੋਕੂ ਟੀਕਿਆਂ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਵਿਟਜ਼ਰਲੈਂਡ ਤੇ ਸਪੇਨ ਵਿੱਚ ਕੰਪਨੀ ਦੇ ਦੋਨੋਂ ਪਲਾਂਟਾਂ ਦਾ ਉਤਪਾਦਨ ਦੁਗਣਾ ਹੋ ਜਾਏਗਾ, ਜਦਕਿ ਮਾਡਰਨਾ ਦੀ ਅਮਰੀਕੀ ਫੈਕਟਰੀ ਵਿੱਚ ਬਣੇ ਪਦਾਰਥ 50 ਫੀਸਦੀ ਤੱਕ ਵਧ ਜਾਣਗੇ। ਇਸ ਸਾਲ ਦੇ ਅਖੀਰ ਵਿੱਚ ਆਊਟਪੁੱਟ ਵਧਣ ਦੀ ਆਸ ਹੈ।

Read More Latest News about Health

Continue Reading

ਰੁਝਾਨ


Copyright by IK Soch News powered by InstantWebsites.ca