US-Taliban deal has nothing to do with peace: Haqqani
Connect with us [email protected]

ਅੰਤਰਰਾਸ਼ਟਰੀ

ਅਮਰੀਕਾ ਤੇ ਤਾਲਿਬਾਨ ਵਿਚਾਲੇ ਸਮਝੌਤੇ ਦਾ ਸ਼ਾਂਤੀ ਨਾਲ ਕੋਈ ਸਬੰਧ ਨਹੀਂ: ਹੱਕਾਨੀ

Published

on

ਵਾਸ਼ਿੰਗਟਨ, 7 ਫਰਵਰੀ – ਅਮਰੀਕਾ ਵਿੱਚ ਪਾਕਿਸਤਾਨ ਦੇ ਇੱਕ ਸਾਬਕਾ ਡਿਪਲੋਮੈਟ ਹੁਸੈਨ ਹੱਕਾਨੀ ਨੇ ਕਿਹਾ ਹੈ ਕਿ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਏ ਸਮਝੌਤੇ ਦਾ ਸ਼ਾਂਤੀ ਨਾਲ ਕੋਈ ਸਬੰਧ ਨਹੀਂ ਤੇ ਇਹ ਮੂਲ ਰੂਪ `ਚ ਜੰਗ ਨਾਲ ਪੀੜਤ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਦਾ ਸਮਝੌਤਾ ਹੈ।
ਥਿੰਕ ਟੈਂਕ ‘ਹਡਸਨ ਇੰਸਟੀਚਿਊਟ’ਵੱਲੋਂ ‘ਅਫਗਾਨ ਸ਼ਾਂਤੀ ਪ੍ਰਕਿਰਿਆ; ਪ੍ਰਗਤੀ ਜਾਂ ਸੰਕਟ?’ ਵਾਲੇ ਵਿਸ਼ੇ ‘ਤੇ ਆਨਲਾਈਨ ਕਰਵਾਏ ਸਮਾਰੋਹ ਵਿੱਚ ਹੁਸੈਨ ਹੱਕਾਨੀ ਨੇ ਕਿਹਾ, ‘ਮੈਂ ਅਮਰੀਕਾ ਤੇ ਤਾਲਿਬਾਨ ਵਿਚਾਲੇ ਸਮਝੌਤੇ ਦਾ ਲੰਮੇ ਸਮੇਂ ਤੋਂ ਆਲੋਚਕ ਹਾਂ। ਮੇਰਾ ਮੰਨਣਾ ਹੈ ਕਿ ਇਸ ਸਮਝੌਤੇ ਦਾ ਸ਼ਾਂਤੀ ਨਾਲ ਕੋਈ ਲੈਣਾ-ਦੇਣਾ ਨਹੀਂ ਤੇ ਇਹ ਸੁਰੱਖਿਆ ਫੋਰਸਾਂ ਦੀ ਵਾਪਸੀ ਦਾ ਸਮਝੌਤਾ ਹੈ। ਤਾਲਿਬਾਨ ਨੂੰ ਕੇਵਲ ਇੱਕ ਚੀਜ਼ ਦੀ ਵਚਨਬੱਧਤਾ ਜਾਹਰ ਕਰਨ ਨੂੰ ਕਿਹਾ ਗਿਆ ਹੈ ਉਹ ਆਖਰ-ਅਫਗਾਨ ਵਾਰਤਾ ਕਰਨਗੇ, ਨਾ ਕਿ ਉਹ ਸ਼ਾਂਤੀ ਲਈ ਸਹਿਮਤ ਹੋਣਗੇ।’
ਵਰਨਣ ਯੋਗ ਹੈ ਕਿ ਡੋਨਾਲਡ ਟਰੰਪ ਦੀ ਸਰਕਾਰ ਨੇ ਪਿਛਲੇ ਸਾਲ ਫਰਵਰੀ ਵਿੱਚ ਤਾਲਿਬਾਨ ਨਾਲ ਸਮਝੌਤਾ ਕੀਤਾ ਸੀ, ਜਿਸ ਵਿੱਚ ਅੱਤਵਾਦੀ ਗਰੁੱਪਾਂ ਵੱਲੋਂ ਸੁਰੱਖਿਆ ਦੀ ਗਾਰੰਟੀ ਬਦਲੇ ਅਫਗਾਨਿਸਤਾਨ ‘ਚੋਂ ਅਮਰੀਕੀ ਫੌਜ ਦੀ ਵਾਪਸੀ ਦੀ ਯੋਜਨਾ ਬਣਾਈ ਗਈ ਸੀ। ਹੱਕਾਨੀ ਨੇ ਕਿਹਾ ਕਿ ਤਾਲਿਬਾਨ ਦੀ ਸ਼ਾਂਤੀ ਦੇ ਅਰਥ ਅਮਰੀਕਾ ਦੇ ਅਰਥਾਂ ਤੋਂ ਬਹੁਤ ਅਲੱਗ ਹਨ। ਹਡਸਨ ਇੰਸਟੀਚਿਊਟ ਵਿੱਚ ਦੱਖਣੀ ਤੇ ਮੱਧ ਏਸ਼ੀਆ ਮਾਮਲਿਆਂ ਦੇ ਨਿਰਦੇਸ਼ਕ ਹੱਕਾਨੀ ਨੇ ਕਿਹਾ, ‘ਤਾਲਿਬਾਨ ਦਾ ਮੰਨਣਾ ਹੈ ਕਿ ਜਦ ਉਸ ਦੇ ਇਸਲਾਮੀ ਰਾਜ ਦੀ ਸਥਾਪਨਾ ਹੋ ਜਾਏਗੀ, ਤਦ ਸ਼ਾਂਤੀ ਸਥਾਪਤ ਹੋਵੇਗੀ।’

ਅੰਤਰਰਾਸ਼ਟਰੀ

ਮਿਆਂਮਾਰ ਵਿੱਚ ਵਿਰੋਧ-ਪ੍ਰਦਰਸ਼ਨਾਂ ਦੌਰਾਨ ਇੱਕੋ ਦਿਨ ਪੁਲਸ ਗੋਲੀ ਨਾਲ 18 ਲੋਕਾਂ ਦੀ ਮੌਤ

Published

on

ਮਿਆਂਮਾਰ, 28 ਫਰਵਰੀ, – ਭਾਰਤ ਦੇ ਗਵਾਂਢੀ ਦੇਸ਼ ਮਿਆਂਮਾਰ ਵਿਚ ਫੌਜੀ ਤਖਤਾ ਪਲਟ ਦੇ ਖਿਲਾਫ ਅੱਜ ਐਤਵਾਰ ਪ੍ਰਦਰਸ਼ਨ ਕਰਦੇ ਲੋਕਾਂ ਉੱਤੇ ਪੁਲਸ ਨੇ ਗੋਲੀਆਂ ਚਲਾਈਆਂ, ਜਿਸ ਨਾਲ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਯੂ ਐੱਨ ਮਨੁੱਖੀ ਅਧਿਕਾਰ ਦਫਤਰ ਨੇ ਇਸ ਨੂੰ ਤਖਤਾ ਪਲਟ ਦੇ ਵਿਰੋਧ ਵਿਚ ਕੀਤੀਆਂ ਗਈਆਂ ਰੈਲੀਆਂ ਦਾ ਸਭ ਤੋਂ ਘਾਤਕ ਦਿਨ ਕਿਹਾ ਹੈ। ਮਿਆਂਮਾਰ ਦੇ ਕਈ ਸ਼ਹਿਰਾਂ, ਜਿਵੇਂ ਯੰਗੂਨ, ਦਵੇਈ ਅਤੇ ਮਾਂਡਲੇ ਤੋਂ ਵੀ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਮਿਲ ਰਹੀਆਂ ਹਨ। ਇਸ ਦਾ ਕਾਰਨ ਇਹ ਦੱਸਿਆਗਿਆ ਹੈ ਕਿ ਪੁਲਸ ਲੋਕਾਂ ਦੇ ਖਿਲਾਫ ਅਸਲੀ ਗੋਲੀਆਂ ਅਤੇ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕਰ ਰਹੀ ਹੈ।
ਵਰਨਣ ਯੋਗ ਹੈ ਕਿ ਸੁਰੱਖਿਆ ਫੋਰਸਾਂ ਨੇ ਬੀਤੀ 1 ਫਰਵਰੀ ਨੂੰ ਇਸ ਦੇਸ਼ ਵਿੱਚ ਹੋਏ ਫੌਜੀ ਤਖਤਾਪਲਟ ਤੋਂ ਬਾਅਦ ਕਈ ਹਫਤਿਆਂ ਤੱਕ ਚੱਲੇ ਸ਼ਾਂਤਮਈ ਵਿਰੋਧ-ਵਿਖਾਵਿਆਂ ਪਿੱਛੋਂ ਸ਼ਨੀਵਾਰ ਤੋਂ ਹਿੰਸਕ ਫੋਰਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ ਉੱਤੇ ਜਾਰੀ ਵੀਡੀਓ ਫੁਟੇਜ ਵਿਚ ਪੁਲਸ ਵੱਲੋਂ ਹਮਲਾ ਬੋਲਦੇ ਸਾਰ ਲੋਕ ਭੱਜਦੇ ਦਿੱਸ ਰਹੇ ਹਨ। ਕਈ ਸੜਕਾਂ ਉੱਤੇ ਰੋਡਬਲਾਕ ਬਣਾਏ ਜਾ ਰਹੇ ਹਨ ਤੇ ਲੋਕ ਖੂਨ ਨਾਲ ਭਿੱਜੇ ਦਿੱਸਦੇ ਹਨ।ਐਤਵਾਰ ਯੰਗੂਨ, ਮਾਂਡਲੇ ਤੇ ਹੋਰ ਸ਼ਹਿਰਾਂ ਵਿਚ ਸੁਰੱਖਿਆ ਫੋਰਸਾਂ ਦੀ ਸਖਤੀ ਦੇ ਬਾਵਜੂਦ ਜ਼ੋਰਦਾਰ ਪ੍ਰਦਰਸ਼ਨ ਹੋਏ ਹਨ, ਜਿਨ੍ਹਾਂ ਨੂੰ ਦਬਾਉਣ ਲਈ ਸੁਰੱਖਿਆ ਫੋਰਸਾਂ ਨੇ ਰਬੜ ਦੀਆਂ ਗੋਲੀਆਂ ਅਤੇ ਹੰਝੂ ਗੈਸ ਦੇ ਨਾਲ ਅਸਲੀ ਗੋਲੀਆਂ ਵੀ ਚਲਾਈਆਂ ਹਨ। ਪਤਾ ਲੱਗਾ ਕਿ ਕਈ ਲੋਕਾਂ ਗੋਲੀਆਂ ਦਾ ਨਿਸ਼ਾਨਾ ਬਣੇ ਹਨ ਅਤੇ 10 ਵਿਖਾਵਾਕਾਰੀਆਂ ਦੀ ਮੌਤ ਹੋਈ ਹੈ।
ਅੱਜ ਐਤਵਾਰ ਨੂੰ ਦੇਸ਼ ਦੇ ਫੌਜੀ ਸ਼ਾਸਕਾਂ ਨੇ ਯੂ ਐੱਨ ਓ ਲਈ ਆਪਣੇ ਰਾਜਦੂਤ ਨੂੰ ਫੌਜ ਸੱਤਾ ਤੋਂ ਹਟਾਉਣ ਦੀ ਮੰਗ ਕਰਨ ਲਈ ਕੱਢ ਦਿੱਤਾ ਹੈ। ਫੌਜੀ ਸ਼ਾਸਕਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਫੌਜ ਦੇ ਵਿਰੋਧ ਵਿਚ ਬੋਲਣ ਕਾਰਨਯੂ ਐੱਨ ਓ ਲਈ ਆਪਣੇ ਰਾਜਦੂਤ ਕਯਾ ਮੋ ਤੁਨ ਨੂੰ ਕੱਢ ਦਿੱਤਾ ਹੈ। ਮਿਆਂਮਾਰ ਦੇ ਰਾਜਦੂਤ ਨੇ ਇਕ ਦਿਨ ਪਹਿਲਾਂ ਯੂ ਐੱਨ ਓਵਿੱਚਫੌਜ ਨੂੰ ਸੱਤਾ ਤੋਂ ਹਟਾਉਣ ਲਈ ਮਦਦ ਦੀ ਮੰਗ ਕੀਤੀ ਸੀ। ਆਪਣੇ ਭਾਸ਼ਣ ਵਿਚ ਕਯਾ ਤੋ ਤੁਨ ਨੇ ਕਿਹਾ ਸੀ ਕਿ ਜਦ ਤੱਕ ਫੌਜ ਲੋਕਤੰਤਰੀ ਢੰਗ ਚੁਣੀ ਗਈ ਸਰਕਾਰ ਨੂੰ ਸੱਤਾਤਬਦੀਲ ਨਹੀਂ ਕਰਦੀ,ਕਿਸੇ ਨੂੰ ਵੀ ਫੌਜ ਦਾਸਹਿਯੋਗ ਨਹੀਂ ਕਰਨਾ ਚਾਹੀਦਾ।ਯੂ ਐੱਨ ਓ ਵਿਚਲੇ ਸੂਤਰਾਂ ਦੇ ਹਵਾਲੇ ਨਾਲ ਖਬਰ ਏਜੰਸੀ ਨੇ ਦੱਸਿਆ ਕਿਯੂ ਐੱਨ ਓਨੇ ਕਿਹਾ ਹੈ ਕਿ ਮਿਆਂਮਾਰ ਦੀ ਫੌਜੀ ਸਰਕਾਰ ਨੂੰ ਉਹ ਮਾਨਤਾ ਨਹੀਂ ਦਿੰਦੀ। ਇਸ ਕਾਰਨ ਕਯਾ ਮੋ ਤੁਨ ਯੂ ਐੱਨ ਓ ਵਿਚ ਮਿਆਂਮਾਰ ਦੇ ਰਾਜਦੂਤ ਬਣੇ ਰਹਿਣਗੇ। ਮਿਆਂਮਾਰ ਦੇ ਸਰਕਾਰੀ ਟੀ ਵੀ ਉੱਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦਾ ਐਲਾਨ ਕਰ ਕੇ ਕਿਹਾ ਗਿਆ ਕਿ ਉਨ੍ਹਾਂ ਦੇਸ਼ ਨਾਲ ਗੱਦਾਰੀ ਕੀਤੀ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਰਾਜਦੂਤ ਨੇ ਆਪਣੀਆਂ ਸ਼ਕਤੀਆਂ ਤੇ ਜਿ਼ਮੇਵਾਰੀ ਦੀ ਗਲਤ ਵਰਤੋਂ ਕੀਤੀ ਹੈ, ਜਿਸ ਕਾਰਨ ਉਸ ਨੂੰ ਹਟਾ ਦਿੱਤਾ ਗਿਆ ਹੈ।

Read More World News in Punjabi

Continue Reading

ਅੰਤਰਰਾਸ਼ਟਰੀ

ਇਮਰਾਨ ਖਾਨ ਨੇ ਭਾਰਤ ਨੂੰ ਸੰਬੰਧ ਸੁਧਾਰਨ ਦੇ ਲਈ ਮਾਹੌਲ ਬਣਾਉਣ ਨੂੰ ਕਿਹਾ

Published

on

ਇਸਲਾਮਾਬਾਦ, 28 ਫਰਵਰੀ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੱਲ੍ਹ ਭਾਰਤ ਨਾਲ ਗੋਲੀਬੰਦੀ ਸਮਝੌਤੇ ਦਾ ਸੁਆਗਤ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿੱਚ ਹੋਰ ਬਿਹਤਰੀ ਲਈ ਵਾਤਾਵਰਨ ਬਣਾਉਣ ਦੀ ਜ਼ਿੰਮੇਵਾਰੀ ਭਾਰਤ ਦੀ ਹੈ। ਉਨ੍ਹਾਂ ਟਵੀਟ ਕੀਤਾ, ‘ਮੈਂ ਕੰਟਰੋਲ ਰੇਖਾ ਉੱਤੇ ਗੋਲੀਬੰਦੀ ਦਾ ਸੁਆਗਤ ਕਰਦਾ ਹਾਂ। ਯੂ ਐਨ ਮਤਿਆਂ ਮੁਤਾਬਕ ਕਸ਼ਮੀਰੀ ਲੋਕਾਂ ਵੱਲੋਂ ਆਪਣੇ ਫੈਸਲੇ ਖੁਦ ਲੈਣ ਦੀ ਮੰਗ ਤੇ ਅਧਿਕਾਰ ਲਈ ਭਾਰਤ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਅਸੀਂ ਹਮੇਸ਼ਾ ਸ਼ਾਂਤੀ ਚਾਹੁੰਦੇ ਹਾਂ ਤੇ ਸਾਰੇ ਮੁੱਦਿਆਂ ਦਾ ਹੱਲ ਗੱਲਬਾਤ ਰਾਹੀਂ ਕੱਢਣ ਲਈ ਤਿਆਰ ਹਾਂ।’ ਇਸ ਬਾਰੇ ਭਾਰਤ ਦੀ ਪ੍ਰਤੀਕਿਰਿਆ ਅਜੇ ਨਹੀਂ ਆਈ।
ਅਮਰੀਕਾ ਦੇ ਪਾਰਲੀਮੈਂਟ ਮੈਂਬਰ ਗ੍ਰੈਗਰੀ ਮੀਕਜ਼ ਨੇ ਜੰਮੂ ਕਸ਼ਮੀਰ ਤੇ ਹੋਰ ਸੈਕਟਰਾਂ ਵਿੱਚ ਕੰਟਰੋਲ ਰੇਖਾ ਉੱਤੇ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੀ ਪਾਲਣਾ ਕਰਨ ਸਬੰਧੀ ਭਾਰਤ-ਪਾਕਿਸਤਾਨ ਫੌਜਾਂ ਦੇ ਬਿਆਨ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਇਹ ਪਹਿਲਾ ਕਦਮ ਹੈ, ਜਿਸ ਨਾਲ ਦੋਵਾਂ ਮੁਲਕਾਂ ਵਿੱਚ ਤਣਾਅ ਘਟੇਗਾ। ਵ੍ਹਾਈਟ ਹਾਊਸ ਨੇ ਕਿਹਾ ਸੀ ਕਿ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਤੇ ਸਥਿਰਤਾ ਲਈ ਇਹ ਸਕਾਰਾਤਮਕ ਹੈ।

Read More International Punjabi News

Continue Reading

ਅੰਤਰਰਾਸ਼ਟਰੀ

ਸਕਾਟਲੈਂਡ ਪੁਲਸ ਮੁਤਾਬਕ ਬੱਚਿਆਂ ਦੇ ਆਨਲਾਈਨ ਸ਼ੋਸ਼ਣ ਦਾ ਵਾਧਾ ਹੋ ਰਿਹੈ

Published

on

ਗਲਾਸਗੋ, 28 ਫਰਵਰੀ – ਸਕਾਟਲੈਂਡ ਵਿੱਚ ਪੁਲਸ ਵੱਲੋਂ ਛਾਪੇ ਗਏ ਨਵੇਂ ਅੰਕੜਿਆਂ ਅਨੁਸਾਰ ਇਸ ਰਾਜ ਵਿੱਚ ਆਨਲਾਈਨ ਪੱਧਰ ਉੱਤੇ ਬੱਚਿਆਂ ਦਾ ਜਿਨਸੀ ਸ਼ੋਸ਼ਣ (ਸੀ ਐਸ ਈ ਏ) ਵਧ ਰਿਹਾ ਹੈ।
ਇਸ ਬਾਰੇ ਸਕਾਟਲੈਂਡ ਪੁਲਸ ਦੀ ਰਿਪੋਰਟ ਅਨੁਸਾਰ ਅਪ੍ਰੈਲ ਤੋਂ ਦਸੰਬਰ 2020 ਵਿਚਾਲੇ ਰਾਸ਼ਟਰੀ ਪੱਧਰ ਉੱਤੇ ਕੁੱਲ 1522 ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਕੇਸ ਦਰਜ ਕੀਤੇ ਗਏ ਹਨ, ਜੋ 2019 ਤੋਂ 13.4 ਫੀਸਦੀ ਵੱਧ ਹਨ। ਇਹ ਅੰਕੜੇ ਪੰਜ ਸਾਲਾਂ ਦੀ ਔਸਤ ਨਾਲੋਂ ਵੀ 33.9 ਫੀਸਦੀ ਵੱਧ ਹਨ। ਰਿਪੋਰਟ ਵਿੱਚ ਇਹ ਵੀ ਪੁਸ਼ਟੀ ਕੀਤੀ ਗਈ ਕਿ ਸੀ ਐਸ ਏ ਈ ਟਾਸਕ ਫੋਰਸ ਨੇ ਇੱਕ ਸਤੰਬਰ 2020 ਨੂੰ ਕਾਰਵਾਈ ਸ਼ੁਰੂੁ ਕਰਨ ਪਿੱਛੋਂ 2014 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਤਕਰੀਬਨ 387 ਬੱਚਿਆਂ ਦੀ ਰੱਖਿਆ ਕੀਤੀ ਗਈ ਸੀ। ਪੁਲਸ ਕਾਰਵਾਈ ਦੌਰਾਨ ਫੜੇ ਗਏ ਲੋਕਾਂ ਵਿੱਚ ਬਹੁਤੇ 14 ਤੋਂ 76 ਸਾਲ ਦੇ ਮਰਦ ਸਨ, ਜਿਨ੍ਹਾਂ ਵਿਰੁੱਧ ਬੱਚਿਆਂ ਨਾਲ ਅਸੱਭਿਅਕ ਭਾਸ਼ਾ, ਜਿਨਸੀ ਸ਼ੋਸ਼ਣ ਦੀਆਂ ਤਸਵੀਰਾਂ ਅਤੇ ਵੀਡੀਓ ਡਾਊਨਲੋਡ ਅਤੇ ਸ਼ੇਅਰ ਕਰਨ ਨਾਲ ਜੁੜੇ ਅਪਾਰਧ ਸ਼ਾਮਲ ਹਨ। ਪੁਲਸ ਅਸਿਸਟੈਂਟ ਚੀਫ ਕਾਂਸਟੇਬਲ ਜੁਡੀ ਹੀਟਨ ਅਨੁਸਾਰ ਕੋਰੋਨਾ ਵਾਇਰਸ ਤਾਲਾਬੰਦੀ ਵੇਲੇ ਜ਼ਿਆਦਾਤਰ ਲੋਕ ਅਤੇ ਬੱਚੇ ਇੰਟਰਨੈਟ ਨਾਲ ਜੁੜੇ ਰਹੇ ਹਨ। ਇਸ ਕਰ ਕੇ ਬੱਚਿਆਂ ਦੀ ਡਿਜੀਟਲ ਡਿਵਾਈਸਾਂ, ਐਪਸ ਤੇ ਕਈ ਵੈਬਸਾਈਟਾਂ ਤੱਕ ਪਹੁੰਚ ਵਧੀ ਅਤੇ ਆਨਲਾਈਨ ਬਾਲ ਅਪਰਾਧ ਦੀਆਂ ਰਿਪੋਰਟਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੁਲਸ ਅਨੁਸਾਰ ਵਧਦੇ ਅਪਰਾਧ ਰੋਕਣ ਲਈ ਮਾਪਿਆਂ ਅਤੇ ਬੱਚਿਆਂ ਦੋਵਾਂ ਨੂੰ ਇੰਟਰਨੈਟ ਬਾਰੇ ਜਾਗਰੂਕ ਕਰਨ ਦੇ ਨਾਲ ਅਤੇ ਉਨ੍ਹਾਂ ਦੀ ਰੱਖਿਆ ਦਾ ਕੰਮ ਕੀਤਾ ਜਾ ਰਿਹਾ ਹੈ।

Read More World News in Punjabi

Continue Reading

ਰੁਝਾਨ


Copyright by IK Soch News powered by InstantWebsites.ca