US court rejects government appeal to ban WeChat app
Connect with us [email protected]

ਅੰਤਰਰਾਸ਼ਟਰੀ

ਵੀਚੈਟ ਐਪ ਉਤੇ ਪਾਬੰਦੀ ਲਾਉਣ ਦੀ ਸਰਕਾਰੀ ਅਪੀਲ ਅਮਰੀਕੀ ਅਦਾਲਤ ਵੱਲੋਂ ਰੱਦ

Published

on

WeChat app ban

ਸਾਨ ਫਰਾਂਸਿਸਕੋ, 28 ਅਕਤੂਬਰ – ਅਮਰੀਕਾ ਦੀ ਅਪੀਲਾਂ ਬਾਰੇ ਅਦਾਲਤ ਨੇ ਨਿਆਂ ਵਿਭਾਗ ਦੀ ਉਸ ਬੇਨਤੀ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਸਰਕਾਰ ਨੂੰ ਤੁਰੰਤ ਐਪਲ ਇੰਕ (ਏ ਏ ਪੀ ਐਲ ਓ) ਅਤੇ ਐਲਫਾਬੇਟ ਇੰਕ ਦੇ ਗੂਗਲ (ਗਗੂਲੋæਓ) ਐਪ ਸਟੋਰ ਉੱਤੋਂ ਟੈਨਸੈਂਟ ਵੀਚੈਟ ਡਾਊਨਲੋਡ ਉੱਤੇ ਪਾਬੰਦੀ ਦੀ ਆਗਿਆ ਦਿੱਤੀ ਜਾਵੇ। ਨੌਵੀਂ ਸਰਕਟ ਕੋਰਟ ਆਫ ਅਪੀਲਜ਼ ਦੇ ਤਿੰਨ ਜੱਜਾਂ ਦੇ ਪੈਨਲ ਨੇ ਇੱਕ ਸੰਖੇਪ ਆਦੇਸ਼ ‘ਚ ਕਿਹਾ ਕਿ ਸਰਕਾਰ ਨੇ ਇਹ ਨਹੀਂਦੱਸਿਆਕਿ ਅਚਾਨਕ ਪਾਬੰਦੀ ਲਾਉਣ ਨਾਲ ਕੰਪਨੀ ਨੂੰ ਕਿੰਨਾ ਘਾਟਾ ਪਏਗਾ।
ਅਪੀਲੀ ਅਦਾਲਤ ਨੇ ਕਿਹਾ ਕਿ ਇਹ ਕੇਸ ਜਨਵਰੀ 2021 ਦੇ ਕੈਲੰਡਰ ਉੱਤੇ ਰੱਖਿਆ ਜਾਵੇਗਾ। ਟੈਨਸੈਂਟ ਅਤੇ ਵਪਾਰ ਵਿਭਾਗ ਨੇ ਇਸ ਬਾਰੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ। ਨਿਆਂ ਵਿਭਾਗ ਨੇ ਦਲੀਲ ਦਿੱਤੀ ਹੈ ਕਿ ਵੀਅਚੈਟ ਅਤੇ ਚੀਨੀ ਮਿਨੀ ਵੀਡੀਓ ਸ਼ੇਅਰਿੰਗ ਐਪ ਟਿੱਕਟਾਕ ਤੋਂਅਮਰੀਕਾ ਦੀ ਸੁਰੱਖਿਆ ਨੂੰ ਖਤਰਾ ਹੈ। ਜ਼ਿਕਰਯੋਗ ਹੈ ਕਿ ਵੀਚੈਟ ਦੇ ਅਮਰੀਕਾ ਵਿੱਚ ਔਸਤ 19 ਮਿਲੀਅਨ ਰੋਜ਼ਾਨਾ ਐਕਟਿਵ ਯੂਜ਼ਰਜ਼ ਹਨ। ਇਹ ਚੀਨੀ ਵਿਦਿਆਰਥੀਆਂ, ਚੀਨ ਵਿਚਲੇ ਅਮਰੀਕੀਆਂਅਤੇ ਕੁਝ ਅਮਰੀਕੀਆਂ, ਜਿਨ੍ਹਾਂ ਦੇ ਚੀਨ ਵਿੱਚ ਨਿੱਜੀ ਜਾਂ ਵਪਾਰਕ ਸੰਬੰਧ ਹਨ, ਵਿੱਚ ਬਹੁਤ ਪ੍ਰਸਿੱਧ ਹੈ।

ਅੰਤਰਰਾਸ਼ਟਰੀ

ਆਸਟ੍ਰੇਲੀਆ ਦਾ ਇੱਕ ਨੌਜਵਾਨ ਇਕ ਸਾਲ ਵਿੱਚ 23 ਬੱਚਿਆਂ ਦਾ ‘ਬਾਪ’ ਬਣਿਆ

Published

on

donor Alan Phan
  • ਸਪਰਮ ਡੋਨੇਟ ਕਰਨ ਦੇ ਧੰਦੇ ਦੀ ਜਾਂਚ ਹੋਵੇਗੀ
    ਸਿਡਨੀ, 29 ਨਵੰਬਰ, – ਮਾਤਾ-ਪਿਤਾ ਬਣਨਾ ਚਾਹੁੰਦੇ ਲੋਕਾਂ ਨੂੰ ਸਪਰਮ ਦਾਨ ਕਰਨ ਦੇ ਧੰਦੇ ਕਾਰਨ ਇਕ ਆਸਟ੍ਰੇਲੀਆਈ ਨੌਜਵਾਨ ਨੇ ਇਕ ਸਾਲ ਵਿਚ 23 ਬੱਚਿਆਂ ਦਾ ਬਾਪ ਬਣ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਨੌਜਵਾਨ ਇਨ੍ਹਾਂ ਬੱਚਿਆਂ ਦਾ ਬਾਇਲੋਜੀਕਲ ਬਾਪ ਹੈ। ਸ਼ੁਰੂ ਵਿਚ ਉਸ ਨੇ ਸ਼ੌਕ ਵਜੋਂ ਆਪਣਾ ਸਪਰਮ ਦਾਨ ਕੀਤਾ, ਪਰ ਬਾਅਦ ਵਿਚ ਉਸ ਨੇ ਇਸ ਸ਼ੌਕ ਨੂੰ ਫੁੱਲ-ਟਾਈਮ ਜੌਬ ਬਣਾ ਲਿਆ ਸੀ।
    ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਦਾ ਵਸਨੀਕ ਐਲਨ ਫਾਨ ਇਸ ਦੇਸ਼ ਵਿਚ ਸਪਰਮ ਦਾਨ ਕਰਨ ਲਈ ਕਾਫੀ ਮਸ਼ਹੂਰ ਹੋ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਬੀਬੀਆਂ ਉਸ ਦੀ ਨਸਲ ਤੇ ਸਪਰਮ ਦੇ ਸਿਹਤਮੰਦ ਹੋਣ ਕਾਰਨ ਉਸ ਨੂੰ ਪਸੰਦ ਕਰਦੀਆਂ ਹਨ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਐਲਨ ਖੁਦ ਦੋ ਬੱਚਿਆਂ ਦਾ ਬਾਪ ਹੈ, ਪਰ ਉਸ ਨੇ ਪ੍ਰਾਈਵੇਟ ਤੌਰ ਉੱਤੇ ਸਪਰਮ ਦਾਨ ਕਰ ਕੇ ਕਰੀਬ 23 ਬੱਚੇ ਪੈਦਾ ਕੀਤੇ ਹਨ ਅਤੇ ਉਹ ਰਜਿਸਟਰਡ ਫਰਟਿਲਿਟੀ ਸੈਂਟਰ ਵਿਚ ਵੀ ਸਪਰਮ ਦਾਨ ਕਰਦਾ ਹੈ। ਇਸ 40 ਸਾਲਾ ਨੌਜਵਾਨ ਦੇ ਬਾਰੇ ਸਰਕਾਰ ਨੇ ਜਾਂਚ ਸ਼ੁਰੂ ਕਰਵਾ ਦਿੱਤੀ ਹੈ।ਕੁਝ ਫਰਟਿਲਿਟੀ ਕਲੀਨਿਕਾਂ ਨੇਉਸ ਦੀ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਕਾਨੂੰਨੀ ਕਲੀਨਿਕ ਤੋਂ ਬਾਹਰ ਵੀ ਸਪਰਮ ਦਾਨ ਕੀਤੇ ਤੇ ਤੈਅ ਹੱਦਤੋਂ ਵੱਧ ਬੱਚੇ ਪੈਦਾ ਕੀਤੇ ਹੋਏ ਹਨ।ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਦੇ ਕਾਨੂੰਨ ਹੇਠ ਇਕ ਪੁਰਸ਼ ਸਿਰਫ 10 ‘ਫੈਮਿਲੀ’ ਕ੍ਰੀਏਟ ਕਰ ਸਕਦਾ ਹੈ। ਐਲਨ ਦਾ ਕਹਿਣਾ ਹੈ ਕਿ ਬੀਬੀਆਂ ਨੂੰ ਮਨ੍ਹਾ ਕਰਨਾ ਉਸ ਦੇ ਲਈ ਕਾਫੀ ਮੁਸ਼ਕਲ ਦਾ ਕੰਮ ਹੈ, ਇਸੇ ਕਾਰਨ ਉਸ ਨੇ ਇਕ ਦਿਨ ਵਿਚ ਤਿੰਨ ਬੀਬੀਆਂ ਨੂੰ ਵੀ ਸਪਰਮ ਦਾਨ ਕੀਤਾ ਸੀ।

Click Here Exclusive Punjabi Breaking News

Continue Reading

ਅੰਤਰਰਾਸ਼ਟਰੀ

ਥਾਈਲੈਂਡ ਵਿੱਚ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੂੰ ਤਖਤਾ ਪਲਟਣ ਦਾ ਸ਼ੱਕ

Published

on

Pro-democracy protesters in Thailand

ਬੈਂਕਾਕ, 29 ਨਵੰਬਰ – ਥਾਈਲੈਂਡ ਵਿੱਚ ਲੋਕਤੰਤਰ ਸਮਰਥਕਾਂ ਨੇ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਅਤੇ ਹਿੰਸਕ ਹਮਲਿਆਂ ਦੇ ਬਾਵਜੂਦ ਇੱਕ ਹੋਰ ਰੈਲੀ ਕੱਢੀ ਅਤੇ ਫੌਜੀ ਤਖਤਾ ਪਲਟ ਦਾ ਸ਼ੱਕ ਪ੍ਰਗਟਾਇਆ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੋਈ ਰੈਲੀ ਵਿੱਚ ਦੋ ਜਣਿਆਂ ਨੂੰ ਗੋਲੀ ਮਾਰੀ ਗਈ ਸੀ ਜਿਸ ਵਿੱਚ ਉਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਪ੍ਰਯੁਤਚਾਨ ਓਚਾ ਦੇ ਅਹੁਦੇ ਤੋਂ ਹਟਣ ਤੇ ਇਸ ਸਰਕਾਰ ਦੇ ਰਾਜ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਸੰਵਿਧਾਨ ਵਿੱਚ ਸੋਧ ਕਰ ਕੇ ਇਸ ਨੂੰ ਹੋਰ ਲੋਕਤੰਤਰੀ ਬਣਾਉਣ ਅਤੇ ਰਾਜਸ਼ਾਹੀ ‘ਚ ਸੁਧਾਰ ਕਰਨ ਦੇ ਨਾਲਉਸ ਨੂੰ ਹੋਰ ਜਵਾਬਦੇਹ ਬਣਾਉਣ ਦੀ ਮੰਗ ਕਰਦੇ ਹਨ। ਇਸ ਵਿੱਚ ਰਾਜਵੰਸ਼ ਨਾਲ ਜੁੜਿਆ ਮੁੱਦਾ ਸਭ ਤੋਂ ਵਿਵਾਦ ਪੂਰਨ ਹੈ, ਕਿਉਂਕਿ ਸ਼ਾਹੀ ਸੰਸਥਾਵਾਂ ਵੱਲ ਉਂਗਲੀ ਚੁੱਕਣਾ ਕਾਨੂੰਨੀ ਤੌਰ ਉੱਤੇ ਗਲਤ ਮੰਨਿਆ ਜਾਂਦਾ ਹੈ। ਫੌਜ ਐਲਾਨ ਕਰ ਚੁੱਕੀ ਹੈ ਕਿ ਰਾਜਵੰਸ਼ ਦੀ ਰੱਖਿਆ ਉਸ ਦੇ ਲਈ ਸਭ ਤੋਂ ਉਪਰ ਹੈ। ਪਿਛਲੇ ਹਫਤੇ ਥਾਈਲੈਂਡ ਦੇ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਨੇਤਾਵਾਂ ਵਿੱਚੋਂ 12 ‘ਤੇ ਰਾਜਵੰਸ਼ ਦੀ ਮਾਣਹਾਨੀ ਕਰਨ ਨਾਲ ਸਬੰਧਤ ਇੱਕ ਸਖਤ ਕਾਨੂੰਨ ਦੀ ਉਲੰਘਣਾ ਕਰਨ ਦਾ ਕੇਸ ਦਰਜ ਕੀਤਾ ਹੈ।ਦੂਸਰੇ ਪਾਸੇ ਪ੍ਰਦਰਸ਼ਨਕਾਰੀਆਂ ਦਾ ਤਖਤਾ ਪਲਟ ਦਾ ਸ਼ੱਕ ਵੀ ਕਮਜੋਰ ਨਹੀਂ ਹੈ। ਇਸ ਤੋਂ ਪਹਿਲਾਂ 1977, 1991, 2006 ਅਤੇ 2014 ਵਿੱਚ ਤਖਤੇ ਪਲਟ ਚੁੱਕੇ ਹਨ। ਜੇ ਸਰਕਾਰ ਨੂੰ ਲੱਗਦਾ ਹੈ ਕਿ ਉਹ ਪ੍ਰਦਰਸ਼ਨਾਂ ‘ਤੇ ਕੰਟਰੋਲ ਨਹੀਂ ਕਰ ਰਹੀ ਹੈ ਤਾਂ ਉਹ ਮਾਰਸ਼ਲ ਲਾਅ ਲਾਗੂ ਕਰ ਸਕਦੀ ਹੈ ਜਾਂ ਫਿਰ ਫੌਜ ਸਰਕਾਰ ਦਾ ਤਖਤਾ ਪਲਟ ਕਰ ਸਕਦੀ ਹੈ।

Continue Reading

ਅੰਤਰਰਾਸ਼ਟਰੀ

ਵੇਲਜ਼ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੇ ਭਵਿੱਖ ਬਾਰੇ ਸਵਾਲ

Published

on

statue of gandhi in wales

ਲੰਡਨ, 29 ਨਵੰਬਰ – ਵੇਲਸ ਸਰਕਾਰ ਵੱਲੋਂ ਬ੍ਰਿਟੇਨ ਦੇ ਬਸਤੀਵਾਦੀ ਅਤੇ ਗੁਲਾਮਾਂ ਦੇ ਵਪਾਰਕ ਇਤਿਹਾਸ ਨਾਲ ਸਬੰਧਤ ਮੁੜ ਵਿਚਾਰਨ ਯੋਗ ਮੈਮੋਰੀਅਲਜ਼ ਦੀ ਸੂਚੀ ਬਣਾਏ ਜਾਣ ਨਾਲ ਵੇਲਜ਼ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੇ ਭਵਿੱਖ ‘ਤੇ ਸਵਾਲ ਉਠ ਖੜਾ ਹੋਇਆ ਹੈ।
ਇਸ ਹਫਤੇ ਜਾਰੀ ਹੋਈ ‘ਦ ਸਲੇਵ ਟ੍ਰੇਡ ਐਂਡ ਦ ਬ੍ਰਿਟਿਸ਼ ਐਮਪਾਇਰ-ਐਨ ਆਡਿਟ ਆਫ ਕਮੈਮਰੇਸ਼ਨ ਇਨ ਵੇਲਜ਼’ ਨਾਮੀ ਰਿਪੋਰਟ ਵਿੱਚ ਇੱਕ ਸੂਚੀ ਬਣਾਈ ਗਈ ਹੈ, ਜਿਸ ‘ਤੇ ਦੂਸਰੇ ਪੜਾਅ ਦੀ ਸਮੀਖਿਆ ਪ੍ਰਕਿਰਿਆ ਚੱਲ ਰਹੀ ਹੈ। ਵੇਲਜ਼ ਦੇ ਕਾਰਡਿਫ ਬੇਅ ਵਿੱਚ ਗਾਂਧੀ ਜੀ ਦਾ ਇੱਕ ਤਾਂਬੇ ਦਾ ਬੁੱਤ ਹੈ, ਜਿਸ ਦਾ ਉਦਘਾਟਨ ਉਨ੍ਹਾਂ ਦੀ 148ਵੀਂ ਜਯੰਤੀ ਮੌਕੇ 2017 ਵਿੱਚ ਕੀਤਾ ਗਿਆ ਸੀ। ਆਡਿਟ ਵਿੱਚ ਉਨ੍ਹਾਂ ਨੂੰ ਪਰਸਨ ਆਫ ਇੰਟਰੈਸਟ ਦੀ ‘ਈ’ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਜਿਸ ਦੀ ਸਮੀਖਿਆ ਦੀ ਲੋੜ ਦੱਸੀ ਗਈ ਹੈ। ਇਸ ਸੂਚੀ ਵਿੱਚ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਤੇ ਰਾਬਰਟ ਕਲੀਵ ਦੇ ਵੀ ਨਾਂਅ ਹਨ।ਆਡਿਟ ਦਸਤਾਵੇਜ਼ ਦੇ ਨੋਟ ਵਿੱਚ ਕਿਹਾ ਗਿਆ ਹੈ ਕਿ 1896 ਵਿੱਚ ਗਾਂਧੀ ਜੀ ਦੇ ਭਾਸ਼ਣ ਵਿੱਚ ਇਹ ਟਿੱਪਣੀ ਕਿ ਗੋਰੇ ਲੋਕ ਹਿੰਦੂਆਂ ਤੇ ਮੁਸਲਮਾਨਾਂ ਨੂੰ ਅਪਮਾਨਿਤ ਕਰਦੇ ਸਨ, ਇਸ ਤੋਂ ਲੱਗਦਾ ਹੈ ਕਿ ਉਹ ਭਾਰਤੀਆਂ ਨੂੰ ਗੈਰ-ਗੋਰੇ ਅਫਰੀਕੀਆਂ ਤੋਂ ਬਿਹਤਰ ਮੰਨਦੇ ਸਨ।
ਇਤਿਹਾਸਕਾਰਾਂ ਨੇ ਇਸ ਬਾਰੇ ਇਹ ਕਹਿੰਦੇ ਹੋਏ ਕਈ ਵਿਚਾਰ ਰੱਖੇ ਹਨ ਕਿ ਦੱਖਣੀ ਅਫਰੀਕਾ ਵਿੱਚ ਸ਼ਤਾਬਦੀ ਦੇ ਅਖੀਰ ਤੱਕ ਬਰਾਬਰੀ ਦੀ ਉਮੀਦ ਕਰਨਾ ਗੈਰ ਰਣਨੀਤਕ ਹੋਵੇਗਾ ਜਾਂ ਗਾਂਧੀ ਦੀ ਪਛਾਣ ਅਫਰੀਕੀਆਂ ਦੇ ਖਿਲਾਫ ਅਤਿਆਚਾਰ ਤੋਂ ਅੱਖ ਬੰਦ ਕਰ ਕੇ ਕੀਤੀ ਗਈ। ਬਾਅਦ ਵਿੱਚ ਭਾਰਤ ਵਿੱਚ ਗਾਂਧੀ ਦੀ ਅਗਵਾਈ ਨਾਲ ਅਫਰੀਕਾ ਵਿੱਚ ਨੈਲਸਨ ਮੰਡੇਲਾ ਸਮੇਤ ਹੋਰ ਨੇਤਾ ਪ੍ਰਭਾਵਤ ਹੋਏ। ਡੇਸਮੰਡ ਟੂਟੂ ਨੇ ਪੀਟਰ ਮੈਰਿਟਸਬਰਗ ਵਿੱਚ 1993 ਵਿੱਚ ਗਾਂਧੀ ਦੇ ਬੁੱਤ ਦਾ ਉਦਘਾਟਨ ਕੀਤਾ।ਵੈਸੇ ਸੂਚੀ ਵਿੱਚ ਗਾਂਧੀ ਨੂੰ ਸ਼ਾਮਲ ਕਰਨ ਲਈ ਮੁੱਖ ਰੂਪ ‘ਚ ਲਿਸੈਸਟਰ ਅਤੇ ਮੈਨਚੈਸਟਰ ਵਿੱਚ ਇਸੇ ਤਰ੍ਹਾਂ ਦੇ ਬੁੱਤਾਂ ਦੇ ਖਿਲਾਫ ਕੁਝ ਆਨਲਾਈਨ ਮੁਹਿੰਮਾਂ ਜੁੜੀਆਂ ਹਨ।

Continue Reading

ਰੁਝਾਨ