ਅਮਰੀਕੀ ਕਾਰੋਬਾਰੀਆਂ ਨੇ ਐਚ1-ਬੀ ਵੀਜ਼ਾ ਬਾਰੇ ਕੇਸ ਵਾਪਸ ਲਿਆ - ਇਕ ਸੋਚ
Connect with us [email protected]

ਤਕਨੀਕ

ਅਮਰੀਕੀ ਕਾਰੋਬਾਰੀਆਂ ਨੇ ਐਚ1-ਬੀ ਵੀਜ਼ਾ ਬਾਰੇ ਕੇਸ ਵਾਪਸ ਲਿਆ

Published

on

H1b visa america

ਵਾਸ਼ਿੰਗਟਨ, 5 ਮਈ – ਅਮਰੀਕਾ ਵਿੱਚ ਸੱਤ ਕਾਰੋਬਾਰਾਂ ਦੇ ਇੱਕ ਗਰੁੱਪ ਨੇ ਐਚ-1ਬੀ ਵੀਜ਼ਾ ਮਾਮਲੇ ਵਿੱਚ ਇੱਕ ਮੁਕੱਦਮਾ ਵਾਪਸ ਲੈਣ ਦਾ ਐਲਾਨ ਕੀਤਾ ਹੈ। ਮਨਮਰਜ਼ੀ ਤਰੀਕੇ ਨਾਲ ਵੀਜ਼ਾ ਅਰਜ਼ੀਆਂ ਰੱਦ ਕੀਤੇ ਜਾਣ ਦੇ ਵਿਰੁੱਧ ਇਹ ਮੁਕੱਦਮਾ ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਸਰਵਿਸਿਜ਼ (ਯੂ ਐਸ ਸੀ ਆਈ ਐਸ) ਖਿਲਾਫ ਕੀਤਾ ਗਿਆ ਸੀ, ਪਰ ਉਹ ਫੈਡਰਲ ਏਜੰਸੀ ਅਰਜ਼ੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਹੋ ਗਈ ਹੈ।
ਅਮਰੀਕੀ ਇਮੀਗਰੇਸ਼ਨ ਕੌਂਸਲ ਨੇ ਇਨ੍ਹਾਂ ਕਾਰੋਬਾਰੀਆਂ ਵੱਲੋਂ ਬੀਤੀ ਮਾਰਚ ਵਿੱਚ ਮੈਸਾਚਿਊਸੈਟਸ ਦੀ ਜ਼ਿਲ੍ਹਾ ਕੋਰਟ ਵਿੱਚ ਇਹ ਮੁਕੱਦਮਾ ਕੀਤਾ ਸੀ। ਇਸ ਵਿੱਚ ਫੈਡਰਲ ਏਜੰਸੀ ਯੂ ਐਸ ਸੀ ਆਈ ਐਸ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਵਿੱਚ ਬੀਤੇ ਵਰ੍ਹੇ ਪਹਿਲੀ ਅਕਤੂਬਰ ਤੋਂ ਬਾਅਦ ਦਾਖਲ ਕੀਤੀਆਂ ਐਚ1-ਬੀ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ। ਕੋਰਟ ਨੇ ਏਜੰਸੀ ਨੂੰ ਨਿਰਪੱਖ ਪ੍ਰਕਿਰਿਆ ਅਪਣਾਉਣ ਦਾ ਹੁਕਮ ਦੇਣ ਦੀ ਮੰਗ ਕੀਤੀ ਸੀ। ਅਮਰੀਕੀ ਇਮੀਗਰੇਸ਼ਨ ਕੌਂਸਲ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਯੂ ਐਸ ਸੀ ਆਈ ਐਸ ਵੱਲੋਂ ਅਰਜ਼ੀਆਂ ਮਨਜ਼ੂਰ ਕਰ ਲਏ ਜਾਣ ਤੋਂ ਬਾਅਦ ਮੁਕੱਦਮਾ ਵਾਪਸ ਲੈ ਲਿਆ ਗਿਆ ਹੈ। ਐਚ1-ਬੀ ਵੀਜ਼ਾ ਭਾਰਤੀ ਆਈ ਟੀ ਪੇਸ਼ੇਵਰਾਂ ਵਿੱਚ ਹਰਮਨਪਿਆਰਾ ਹੈ। ਇਸ ਦੇ ਆਧਾਰ ਉੱਤੇ ਅਮਰੀਕੀ ਕੰਪਨੀਆਂ ਉਚ ਕੁਸ਼ਲ ਵਿਦੇਸ਼ੀ ਕਾਮਿਆਂ ਨੂੰ ਰੁਜ਼ਗਾਰ ਦਿੰਦੀਆਂ ਹਨ। ਹ ਸਾਲ ਵੱਖ-ਵੱਖ ਸ਼੍ਰੇਣੀਆਂ ਵਿੱਚ 85 ਹਜ਼ਾਰ ਵੀਜ਼ੇ ਜਾਰੀ ਕੀਤੇ ਜਾਂਦੇ ਹਨ।

ਤਕਨੀਕ

ਦਿੱਲੀ ਵਿੱਚ ਲਾਈਵ ਖੁਦਕੁਸ਼ੀ ਦੇਖਣ ਪਿੱਛੋਂ ਅਮਰੀਕਾ ਤੋਂ ਫੇਸਬੁਕ ਨੇ ਅਲਰਟ ਕੀਤਾ

Published

on

facebook

ਪੁਲਸ ਨੇ ਪੀੜਤ ਦੀ ਜਾਨ ਬਚਾ ਲਈ
ਨਵੀਂ ਦਿੱਲੀ, 6 ਜੂਨ – ਦਿੱਲੀ ਵਿੱਚ 39 ਸਾਲਾ ਇੱਕ ਵਿਅਕਤੀ ਨੇ ਫੇਸਬੁਕ ਉੱਤੇ ਲਾਈਵ ਹੋ ਕੇ ਵੀਡੀਓ ਸਾਂਝੀ ਕਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਸੋਸ਼ਲ ਮੀਡੀਆ ਕੰਪਨੀ ਨੇ ਅਮਰੀਕਾ ਤੋਂ ਸਮੇਂ ਸਿਰ ਦਿੱਲੀ ਪੁਲਸ ਨੂੰ ਚੌਕੰਨਾ ਕਰ ਦਿੱਤਾ, ਜਿਸ ਪਿੱਛੋਂ ਪੁਲਸ ਨੇ ਉਸ ਵਿਅਕਤੀ ਦੀ ਜਾਨ ਬਚਾ ਲਈ।
ਪੱਛਮੀ ਦਿੱਲੀ ਦੇ ਦਵਾਰਕਾ ਖੇਤਰ ਦੇ ਸੋਹਣ ਲਾਲ (ਨਕਲੀ ਨਾਂਅ) ਨੇ ਗੁਆਂਢੀਆਂ ਨਾਲ ਝਗੜਾ ਹੋਣ ਦੇ ਬਾਅਦ ਆਪਣੇ ਹੱਥ ਉੱਤੇ ਕਈ ਗੰਭੀਰ ਜ਼ਖਮ ਕਰ ਲਏ। ਸੋਹਣ ਲਾਲ ਮਠਿਆਈ ਦੀ ਦੁਕਾਨ ਉੱਤੇ ਕੰਮ ਕਰਦਾ ਹੈ ਤੇ ਉਸ ਦੇ ਦੋ ਛੋਟ-ਛੋਟੇ ਬੱਚੇ ਹਨ। ਪੁਲਸ ਨੇ ਦੱਸਿਆ ਕਿ 2016 ਵਿੱਚ ਪਤਨੀ ਦੀ ਮੌਤ ਦੇ ਬਾਅਦ ਤੋਂ ਉਸ ਦੀ ਆਰਥਿਕ ਹਾਲਤ ਕਮਜ਼ੋਰ ਹੈ।ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗੁਆਂਢੀਆਂ ਨਾਲ ਝਗੜੇ ਦੇ ਬਾਅਦ ਉਸ ਨੇ ਖੁਦ ਨੂੰ ਜ਼ਖਮੀ ਕਰ ਲਿਆ ਸੀ ਅਤੇਇਸ ਘਟਨਾ ਨੂੰ ਉਸ ਨੇ ਇਸ ਨੂੰ ਫੇਸਬੁਕ ਉੱਤੇ ਲਾਈਵ ਕਰ ਦਿੱਤਾ। ਇਸ ਮੌਕੇ ਸੀ ਵਾਈ ਪੈਡ ਦੇ ਡੀ ਸੀ ਪੀ ਅਨਿਏਸ਼ ਰਾਏ ਨੂੰ ਫੇਸਬੁਕ ਦੇ ਅਮਰੀਕਾ ਦਫਤਰ ਤੋਂ ਫੋਨ ਆਇਆ ਕਿ ਦਿੱਲੀ ਦਾ ਇੱਕ ਵਿਅਕਤੀ ਫੇਸਬੁਕ ਉੱਤੇ ਸ਼ੱਕੀ ਤੌਰ ਉੱਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਵਾਲਾ ਲਾਈਵ ਵੀਡੀਓ ਪੋਸਟ ਕਰ ਰਿਹਾ ਹੈ। ਪੁਲਸ ਨੇ ਦੱਸਿਆ ਕਿ ਦਿੱਲੀ ਪੁਲਸ ਦੀ ਨੋਡਲ ਸਾਇਬਰ ਇਕਾਈ ‘ਸਾਇਬਰ ਰੋਕਥਾਮ ਜਾਗਰੂਕਤਾ ਐਂਡ ਖੋਜ (ਸੀ ਵਾਈ ਪੈਡ) ਅਤੇ ਕੌਮਾਂਤਰੀ ਸੋਸ਼ਲ ਮੀਡੀਆ ਮੰਚਾਂ ਵਿੱਚ ਤਾਲਮੇਲ ਦੇ ਤਹਿਤ ਕੰਪਨੀ ਨੇ ਇਹ ਅਲਰਟ ਕੀਤਾ।ਅਧਿਕਾਰੀ ਨੇ ਦੱਸਿਆ ਕਿ ਫੇਸਬੁਕ ਵੱਲੋਂ ਸ਼ੇਸਰ ਅਕਾਊਂਟ ਦੀ ਪੁਲਸ ਨੇ ਜਾਂਚ ਕੀਤੀ ਤਾਂ ਇਸ ਨਾਲ ਜੁੜਿਆ ਮੋਬਾਈਲ ਨੰਬਰ ਬੰਦ ਸੀ। ਪੁਲਸ ਨੇ ਇਸ ਨੰਬਰ ਦਾ ਐਡਰੈੱਸ ਲੱਭਿਆ ਤਾਂ ਉਹ ਦਵਾਰਕਾ ਦਾ ਮਿਲਿਆ। ਪੁਲਸ ਨੇ ਨੇੜਲੇ ਐਮਰਜੈਂਸੀ ਫੋਰਸ ਦੇ ਵਾਹਨ ਅਤੇ ਉਸ ਦੇ ਇੰਚਾਰਜ ਸਬ ਇੰਸਪੈਕਟਰ ਅਮਿਤ ਕੁਮਾਰ ਨੂੰ ਦੱਸਿਆ। ਉਹ ਘਟਨਾ ਵਾਲੀ ਥਾਂ ਪਹੁੰਚੇ ਤੇ ਉਸ ਵਿਅਕਤੀ ਦਾ ਪਤਾ ਲਾਇਆ, ਜੋ ਖੁਦਕੁਸ਼ੀ ਕਰ ਰਿਹ ਸੀ ਅਤੇ ਉਹ ਪੌੜੀਆਂ ਉੱਤੇ ਕਾਫੀ ਬੁਰੀ ਹਾਲਤ ਵਿੱਚ ਮਿਲਿਆ, ਕਿਉਂਕਿ ਉਸ ਦਾ ਕਾਫੀ ਖੂਨ ਵਹਿ ਚੁੱਕਾ ਸੀ। ਉਸ ਨੂੰ ਨਜ਼ਦੀਕੀ ਹਸਪਤਾਲ ਤੇ ਬਾਅਦ ਵਿੱਚ ਏਮਜ਼ ਟਰਾਮਾ ਸੈਂਟਰ ਪਹੁੰਚਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ।

Continue Reading

ਤਕਨੀਕ

ਭਾਰਤ ਸਰਕਾਰ ਨੇ ਟਵਿੱਟਰ ਦੀ ਨਕੇਲ ਕੱਸਣ ਲਈ ਆਖਰੀ ਵਾਰਨਿੰਗ ਦਿੱਤੀ

Published

on

twitter

ਨਵੀਂ ਦਿੱਲੀ, 5 ਜੂਨ,-ਭਾਰਤ ਸਰਕਾਰ ਵੱਲੋਂ ਮੀਡੀਆ ਪਲੇਟਫਾਰਮਾਂ ਨੂੰ ਯੂਜ਼ਰਜ਼ ਲਈ ਸੁਰੱਖਿਅਤ ਤੇ ਭਰੋਸੇਮੰਦ ਸਹੂਲਤ ਬਣਾਉਣ ਲਈ ਤੈਅ ਕੀਤੇ ਨਵੇਂ ਨਿਯਮਾਂ ਵਾਸਤੇ ਟਵਿੱਟਰ ਦਾ ਟਾਲਣ ਦਾ ਰੁਖ ਵੇਖ ਕੇ ਸਰਕਾਰ ਨੇ ਅੱਜ ਇਸ ਸੋਸ਼ਲ ਮੀਡੀਆ ਕੰਪਨੀ ਦੀ ਨਕੇਲ ਕੱਸਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਨਵੇਂ ਨਿਯਮਾਂ ਦੀ ਪਾਲਣਾ ਬਾਰੇ ਅੱਜ ਸ਼ਨਿਚਰਵਾਰ ਨੂੰ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੂੰ ਸਰਕਾਰ ਨੇ ਆਖਰੀ ਨੋਟਿਸ ਭੇਜ ਦਿੱਤਾ ਹੈ, ਜਿਸ ਦੇ ਬਾਅਦ ਨਿਯਮਾਂ ਦੀ ਅਣਦੇਖੀ ਦੇ ਨਾਂਅ ਉੱਤੇ ਸਰਕਾਰ ਕਦੇ ਵੀ ਸਖ਼ਤ ਕਦਮ ਚੁੱਕ ਸਕਦੀ ਹੈ।
ਅੱਜ ਭੇਜੇ ਗਏ ਨੋਟਿਸ ਵਿੱਚ ਭਾਰਤ ਸਰਕਾਰ ਨੇ ਕਿਹਾ ਕਿ ਇਹ ਆਖਰੀ ਚਿਤਾਵਨੀ ਹੈ, ਜੇ ਇਸ ਦੇ ਬਾਅਦ ਵੀ ਨਿਯਮਾਂ ਦੀ ਪਾਲਣਾ ਨਾ ਹੋਈ ਤਾਂ ਆਈਟੀ ਐਕਟ ਅਤੇ ਹੋਰ ਸਜ਼ਾਯੋਗ ਕਾਨੂੰਨਾਂ ਅਨੁਸਾਰ ਟਵਿੱਟਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਟਵਿੱਟਰ ਦਾ ਇੰਟਰਮੀਡੀਅਰੀ ਦਰਜਾ ਖ਼ਤਮ ਕੀਤਾ ਜਾ ਸਕਦਾ ਹੈ ਤੇ ਉਸ ਨੂੰ ਭਾਰਤ ਵਿੱਚ ਮਿਲੀਆਂ ਕਈ ਤਰ੍ਹਾਂ ਦੀ ਛੋਟਾਂ ਇਸ ਕਾਰਵਾਈ ਦੇ ਨਾਲ ਖਤਮ ਹੋ ਜਾਣਗੀਆਂ, ਜਿਸ ਕਾਰਨ ਟਵਿੱਟਰ ਨੂੰ ਭਾਰਤ ਵਿੱਚ ਕਾਰੋਬਾਰ ਕਰਨਾ ਆਸ ਤੋਂ ਬਾਹਰਾ ਮੁਸ਼ਕਲ ਹੋ ਸਕਦਾ ਹੈ।
ਵਰਨਣ ਯੋਗ ਹੈ ਕਿ ਬੀਤੀ 26 ਮਈ ਤੋਂ ਭਾਰਤ ਵਿੱਚ ਨਵੇਂ ਨਿਯਮ ਲਾਗੂ ਹੋ ਚੁੱਕੇ ਹਨ, ਜਿਨ੍ਹਾਂ ਨਾਲ ਸ਼ਿਕਾਇਤਾਂ ਦੇ ਨਿਬੇੜੇ ਲਈ ਇੰਟਰਨੈੱਟ ਮੀਡੀਆ ਦੇ ਸਾਰੇ ਪਲੇਟਫਾਰਮਾਂ ਨੂੰ ਚੀਫ ਕੰਪਲਾਇੰਸ ਅਫਸਰ ਦੇ ਨਾਲ ਨੋਡਲ ਅਫਸਰ ਤੇ ਰੈਜ਼ੀਡੈਂਟ ਗ੍ਰੀਵੀਐਂਸ ਅਫਸਰ ਨਿਯੁਕਤ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ। ਮੰਤਰਾਲੇ ਨੇ ਅੱਜ ਦੇ ਨੋਟਿਸਵਿੱਚ ਕਿਹਾ ਹੈ ਕਿ ਟਵਿੱਟਰ ਨੇ ਹਾਲੇ ਤਕ ਚੀਫ ਕੰਪਲਾਇੰਸ ਅਫਸਰ ਦੀ ਨਿਯੁਕਤੀ ਦੀ ਸੂਚਨਾ ਨਹੀਂ ਦਿੱਤੀ ਤੇ ਨੋਡਲ ਅਫਸਰ ਅਤੇ ਗ੍ਰੀਵੀਐਂਸਿਜ਼ ਅਫਸਰ ਵੀ ਭਾਰਤ ਵਿੱਚ ਟਵਿੱਟਰ ਦੇ ਆਪਣੇ ਕਾਰਿੰਦੇਹੋਣੇ ਚਾਹੀਦੇ ਹਨ, ਪਰ ਏਦਾਂ ਨਹੀਂ ਕੀਤਾ ਗਿਆ, ਜੋ ਕਿ ਨਵੇਂ ਨਿਯਮਾਂ ਖਿਲਾਫ਼ ਹੈ। ਟਵਿੱਟਰ ਨੇ ਭਾਰਤ ਵਿੱਚ ਆਪਣੇ ਦਫਤਰ ਦਾ ਜਿਹੜਾ ਪਤਾ ਦਿਖਾਇਆ, ਉਹ ਅਸਲ ਵਿੱਚ ਕਿਸੇ ਲਾਅ ਫਰਮ ਦਾ ਐਡਰੈੱਸ ਹੈ ਅਤੇ ਇਸ ਤਰ੍ਹਾਂ ਕਰਨਾ ਆਈਟੀ ਐਕਟ ਦੇ ਖ਼ਿਲਾਫ਼ ਹੈ।
ਭਾਰਤ ਸਰਕਾਰ ਨੇ ਨੋਟਿਸਵਿੱਚ ਕਿਹਾ ਹੈ ਕਿ ਪਿਛਲੇ ਇਕ ਦਹਾਕੇ ਤੋਂ ਟਵਿੱਟਰ ਭਾਰਤਵਿੱਚ ਕਾਰੋਬਾਰ ਕਰਦਾਹੋਣ ਦੇ ਬਾਵਜੂਦ ਇੰਟਰਨੈੱਟ ਮੀਡੀਆ ਦੇ ਨਿਯਮਾਂ ਦੀ ਪਾਲਣਾ ਬਾਰੇ ਕੋਈ ਮੈਕੇਨਿਜ਼ਮ ਤਿਆਰ ਕਰਨ ਵਿੱਚ ਦਿਲਚਸਪੀ ਨਹੀਂ ਲੈ ਰਿਹਾ, ਜਿਸ ਨਾਲ ਇਸ ਦੇ ਭਾਰਤੀ ਗ੍ਰਾਹਕ ਆਪਣੀਆਂ ਸ਼ਿਕਾਇਤਾਂ ਦਾ ਨਿਬੇੜਾ ਇਕ ਪਾਰਦਰਸ਼ੀ ਪਲੇਟਫਾਰਮ ਉੱਤੇ ਕਰ ਸਕਣ।ਟਵਿੱਟਰ ਉੱਤੇ ਜਿਨ੍ਹਾਂ ਲੋਕਾਂ ਨੂੰ ਗਾਲ੍ਹਾਂ ਦਿੱਤੀਆਂ ਜਾਂਦੀਆਂ ਅਤੇ ਜਿਹੜੇ ਲੋਕ ਟਵਿੱਟਰ ਕਾਰਨ ਸੈਕਸੀ ਹਿੰਸਾ ਦੇ ਸ਼ਿਕਾਰ ਹੁੰਦੇ ਹਨ, ਉਨ੍ਹਾਂ ਨੂੰ ਆਪਣੇ ਕੇਸਾਂ ਦੇ ਨਿਬੇੜੇ ਲਈ ਟਵਿੱਟਰ ਦੇ ਇੱਕ ਪਾਰਦਰਸ਼ੀ ਮੈਕੇਨਿਜ਼ਮ ਦੀ ਲੋੜ ਹੈ, ਪਰ ਇਨ੍ਹਾਂ ਨਿਰਦੇਸ਼ਾਂ ਦੀ ਟਵਿੱਟਰ ਲਗਾਤਾਰ ਉਲੰਘਣਾ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਖੇਤੀ ਕਾਨੂੰਨ ਵਿਰੋਧੀ ਅੰਦੋਲਨ ਦੌਰਾਨ ਲਾਲ ਕਿਲ੍ਹੇ ਉੱਤੇ ਹੋਈ ਹਿੰਸਾ ਨਾਲ ਜੁੜੇ ਟਵੀਟਸ ਬਾਰੇ ਵੀ ਭਾਰਤ ਸਰਕਾਰ ਨੇ ਉਹ ਟਵੀਟਸ ਹਟਾਉਣ ਲਈ ਕਿਹਾ ਸੀ, ਜਿਸ ਦੀ ਟਵਿੱਟਰ ਨੇ ਅਣਦੇਖੀ ਕੀਤੀ ਸੀ। ਇਹ ਸਾਰੇ ਟਵੀਟਸ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਖ਼ਤਰਨਾਕ ਮੰਨੇ ਗਏ ਸਨ।

Read More Latest Punjabi News

Continue Reading

ਤਕਨੀਕ

ਸਮੰਥਾ ਕਰਿਸਤੋਫੋਰੇਤੀ ਪੁਲਾੜ ਟੀਮ ਦੀ ਕਮਾਂਡਰ ਬਣੇਗੀ

Published

on

Samantha Christophoreti

ਮਿਲਾਨ, 30 ਮਈ – 44 ਸਾਲਾ ਪੁਲਾੜ ਯਾਤਰੀ ਹਵਾਬਾਜ਼ ਅਤੇ ਇੰਜੀਨੀਅਰ ਇਟਾਲੀਅਨ ਸਮੰਥਾ ਕਰਿਸਤੋਫੋਰੇਤੀ ਨੂੰ ਪਿੱਛੇਜਿਹੇ ਯੂਰਪੀਨ ਪੁਲਾੜ ਏਜੰਸੀ ਨੇ ‘ਮਿਸ਼ਨ 68′ ਲਈ ਕੌਮਾਂਤਰੀ ਪੁਲਾੜ ਸਟੇਸ਼ਨ ਦਾ ਕਮਾਂਡਰ ਨਿਯੁਕਤ ਕੀਤਾ ਹੈ, ਜੋ ਉਸ ਨੂੰ ਅਤੇ ਉਸ ਦੇ ਸਹਿਯੋਗੀ ਕੇਜਲ ਲਿੰਡਗ੍ਰੇਨ ਤੇ ਬੌਬ ਹਾਇਨਜ਼ ਨੂੰ 2022 ਵਿੱਚ ਕੌਮਾਂਤਰੀ ਪੁਲਾੜ ਸਟੇਸ਼ਨ ਲਿਜਾਣਗੇ। ਯੂਰਪ ਦੀ ਨੁਮਾਇੰਦਗੀ ਕਰਨ ਵਾਲੀ ਸਮੰਥਾ ਕਰਿਸਤੋਫੋਰੇਤੀ ਦਾ ਕੌਮਾਂਤਰੀ ਪੁਲਾੜ ਸਟੇਸ਼ਨ ਉੱਤੇ ਜਾਣਾ ਆਪਣੇ-ਆਪ ਵਿੱਚ ਅਤੇ ਇਟਲੀ ਵਾਸੀਆਂ ਲਈ ਫਖ਼ਰ ਵਾਲੀ ਗੱਲ ਹੈ।
ਈ ਐਸ ਏ ਵੱਲੋਂ ਮੁਖੀ ਥਾਪੇ ਜਾਣ ਉੱਤੇ ਇਟਲੀ ਦੀ ਪੁਲਾੜ ਯਾਤਰੀ ਸਮੰਥਾ ਨੇ ਕਿਹਾ ਕਿ ਉਸ ਨੂੰ ਕਮਾਂਡਰ ਨਿਯੁਕਤ ਕੀਤੇ ਜਾਣ ਉੱਤੇ ਮਾਣ ਮਹਿਸੂਸ ਹੋ ਰਿਹਾ ਹੈ। ਤਿੰਨੇ ਪੁਲਾੜ ਯਾਤਰੀਆਂ ਨੂੰ ਅਰਬਪਤੀ ਐਲਨ ਮਸਕ ਦੀ ਕੰਪਨੀ ਸਪੇਸਐਕਸ ਦੇ ਕਰੂਅ ਡਰੈਗਨ ਪੁਲਾੜ ਯਾਨ ਰਾਹੀਂ ਸਟੇਸ਼ਨ ਉਤੇ ਲਿਜਾਇਆ ਜਾਵੇਗਾ।ਸਮੰਥਾ ਦੀ ਕਮਾਂਡਰ ਵਜੋਂ ਨਿਯੁਕਤੀ ਨਵੀਂ ਪੀੜ੍ਹੀ ਲਈ ਪ੍ਰੇਰਨਾ ਹੈ, ਜੋ ਇਸ ਸਮੇਂ ਈ ਐਸ ਏ ਪੁਲਾੜ ਯਾਤਰੀ ਕੋਰ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦੇ ਰਹੇ ਹਨ। ਜੋਸੇਫ ਅਸਚਬੈਸਰ, ਯੂਰਪੀਅਨ ਪੁਲਾੜ ਏਜੰਸੀ ਦੇ ਡਾਇਰੈਕਟਰ ਜਨਰਲ ਨੇ ਅੱਗੇ ਕਿਹਾ, ‘ਉਹ ਇਨ੍ਹਾਂ ਉਮੀਦਵਾਰਾਂ ਨੂੰ ਮਿਲ ਕੇ ਹੌਸਲਾ ਅਫਜ਼ਾਈ ਕਰਨੀ ਚਾਹੁੰਦੇ ਹਨ।
ਪੁਲਾੜ ਸਟੇਸ਼ਨ ਦੇ ਪਹਿਲੇ ਯੂਰਪੀਅਨ ਕਮਾਂਡਰ ਫਰੈਂਕ ਡੀ ਵਿਨੇ ਨੇ ਕਿਹਾ, ‘ਨਾਸਾ ਦੇ ਨੀਮੋ 23 ਮਿਸ਼ਨ ਦੌਰਾਨ ਸਮੰਥਾ ਇੱਕ ਬਹੁਤ ਹੀ ਸਮਰੱਥ ਤੇ ਭਰੋਸੇਮੰਦ ਕਮਾਂਡਰ ਸਾਬਤ ਹੋਵੇਗੀ। ਇਸ ਮਾਣਮੱਤੀ ਕਾਮਯਾਬੀ ਲਈ ਇਟਲੀ ਦੀ ਬਰਾਬਰ ਮੌਕਿਆਂ ਤੇ ਪਰਵਾਰਕ ਮੰਤਰੀ ਐਲੇਨਾ ਬੋਨੇਟੀ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਵਿਗਿਆਨ ਵਿੱਚ ਇਟਲੀ ਵਾਲਿਆਂ ਲਈ ਨਵਾਂ ਰਾਹ ਖੁੱਲ੍ਹਾ ਹੈ। ਸਾਮੰਥਾ ਨੇ 2014-2015 ਦੇ ਆਈ ਐਸ ਐਸ ਮੁਹਿੰਮ 42 ਅਭਿਆਨ 43 ਮਿਸ਼ਨ ਨਾਲ ਇੱਕੋ ਉਡਾਣ ਵਿੱਚ (199 ਦਿਨ) ਪੁਲਾੜ ਵਿੱਚ ਰਹਿਣ ਦਾ ਯੂਰਪੀਅਨ ਰਿਕਾਰਡ ਬਣਾਇਆ ਹੈ ਅਤੇ ਦੋ ਅਮਰੀਕੀ ਔਰਤਾਂ ਤੋਂ ਬਾਅਦ ਦੁਨੀਆ ਦੀ ਤੀਜੀ ਔਰਤ ਹੈ, ਜੋ ਇਸ ਮੁਕਾਮ ਉੱਤੇ ਪੁੱਜੀ ਹੈ। ਸਮੰਥਾ ਨੇ 2001 ਵਿੱਚ ਏਅਰਫੋਰਸ ਅਕੈਡਮੀ ਦੇ ਪਾਇਲਟ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਤੇ ਮਈ 2009 ਵਿੱਚ ਉਸ ਨੂੰ ਯੂਰਪੀਅਨ ਪੁਲਾੜ ਏਜੰਸੀ ਵੱਲੋਂ ਚੁਣਿਆ ਗਿਆ ਸੀ। ਪੰਜ ਸਾਲਾਂ ਬਾਅਦ ਹੀ ਉਹ ਪੁਲਾੜ ਉਡਾਣ ਭਰਨ ਵਾਲੀ ਇਟਲੀ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਬਣ ਗਈ ਸੀ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca