Corona's horror: US agrees to send extra aid to India after criticism
Connect with us [email protected]

ਅੰਤਰਰਾਸ਼ਟਰੀ

ਕੋਰੋਨਾ ਦੀ ਭਿਆਨਕਤਾ:ਨੁਕਤਾਚੀਨੀ ਹੋਣ ਪਿੱਛੋਂ ਭਾਰਤ ਨੂੰ ਵਾਧੂ ਮਦਦ ਭੇਜਣ ਲਈ ਅਮਰੀਕਾ ਮੰਨ ਗਿਆ

Published

on

india , america

ਵਾਸ਼ਿੰਗਟਨ, 25 ਅਪ੍ਰੈਲ, – ਕਈ ਪਾਸਿਆਂ ਤੋਂ ਨੁਕਤਾਚੀਨੀ ਹੋਣ ਦੇ ਬਾਅਦ ਅਮਰੀਕਾ ਦੀ ਸਰਕਾਰ ਨੇ ਕੋਰੋਨਾ ਦੀ ਨਵੀਂ ਲਹਿਰ ਝੱਲ ਰਹੇ ਭਾਰਤ ਦੀ ਵਾਧੂ ਮਦਦ ਕਰਨ ਦਾ ਹੁੰਗਾ ਭਰਿਆ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਏਥੇ ਕਿਹਾ ਕਿ ਕੋਵਿਡ-19 ਦੇ ਕਹਿਰ ਦੌਰਾਨ ਭਾਰਤ ਤੇ ਉਸ ਦੇ ਲੋਕਾਂ ਨੂੰ ਤੇਜ਼ੀ ਨਾਲ ਵਾਧੂ ਮਦਦ ਭੇਜੀ ਜਾਵੇਗੀ। ਉਨ੍ਹਾਂ ਨੇ ਇਹ ਗੱਲ ਓਦੋਂ ਕਹੀ, ਜਦੋਂ ਬਾਇਡੇਨ ਸਰਕਾਰ ਉੱਤੇ ਕੋਵਿਡ-19 ਦੇ ਵੈਕਸੀਨ ਤੇ ਹੋਰ ਜੀਵਨ ਰੱਖਿਅਕ ਮੈਡੀਕਲ ਸਪਲਾਈ ਭਾਰਤ ਭੇਜਣ ਦਾ ਦਬਾਅ ਵਧ ਗਿਆ ਹੈ।ਵਿਦੇਸ਼ ਮੰਤਰੀ ਬਲਿੰਕਨ ਨੇ ਟਵੀਟ ਕਰ ਕੇ ਕਿਹਾ, ‘ਕੋਵਿਡ-19 ਦੇ ਭਿਆਨਕ ਕਹਿਰ ਦੌਰਾਨ ਸਾਡੀ ਹਮਦਰਦੀ ਭਾਰਤੀ ਲੋਕਾਂ ਨਾਲ ਹੈ।’ ਉਨ੍ਹਾਂ ਕਿਹਾ, ‘ਅਸੀਂ ਭਾਰਤ ਸਰਕਾਰ ਵਿਚ ਆਪਣੇ ਦੋਸਤਾਂ ਨਾਲ ਨੇੜਿਉਂ ਮਿਲ ਕੇ ਕੰਮ ਕਰ ਰਹੇ ਹਾਂ ਤੇ ਭਾਰਤੀ ਲੋਕਾਂ ਤੇ ਭਾਰਤੀ ਸਿਹਤ ਸੰਭਾਲ ਦੇ ਨਾਇਕਾਂ ਨੂੰ ਤੇਜ਼ੀ ਨਾਲ ਵਾਧੂ ਮਦਦ ਭੇਜਾਂਗੇ।’ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੇਵਨ ਨੇ ਕਿਹਾ ਕਿ ਭਾਰਤ ਵਿਚ ਕੋਵਿਡ ਦੇ ਗੰਭੀਰ ਕਹਿਰ ਤੋਂ ਅਮਰੀਕਾ ਬਹੁਤ ਚਿੰਤਤ ਹੈ।ਉਨ੍ਹਾ ਕਿਹਾ, ‘ਅਸੀਂ ਇਸ ਗਲੋਬਲ ਮਹਾਮਰੀ ਨਾਲ ਬਹਾਦੁਰੀ ਨਾਲ ਲੜ ਰਹੇ ਆਪਣੇ ਭਾਰਤੀ ਦੋਸਤਾਂ ਨੂੰ ਵੱਧ ਮਦਦ ਤੇ ਸਪਲਾਈ ਭੇਜਣ ਲਈ ਹਰ ਸਮੇਂ ਕੰਮ ਕਰ ਰਹੇ ਹਾਂ। ਬਹੁਤ ਜਲਦੀ ਹੋਰਵੱਧ ਮਦਦ ਭੇਜੀ ਜਾਵੇਗੀ।’
ਇਸ ਤੋਂ ਪਹਿਲਾਂ ਅਮਰੀਕਾ ਦੇ ਅੰਦਰੋਂ ਜੋ ਬਾਇਡੇਨ ਸਰਕਾਰ ਦੀ ਤਿੱਖੀ ਆਲੋਚਨਾ ਹੋ ਰਹੀ ਸੀ। ਭਾਰਤੀ ਮੂਲ ਦੇ ਪਾਰਲੀਮੈਂਟ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਬਾਇਡੇਨ ਸਰਕਾਰਨੂੰ ਉਨ੍ਹਾਂ ਦੇਸ਼ਾਂ ਲਈ ਐਸਟ੍ਰਾ ਜ਼ੈਨੇਕਾ ਟੀਕੇ ਦੀਆਂ ਖੁਰਾਕਾਂ ਭੇਜਣ ਦੀ ਅਪੀਲ ਕੀਤੀ ਸੀ, ਜੋ ਇਸ ਵੇਲੇ ਕੋਵਿਡ-19 ਦੇ ਜਾਨਲੇਵਾ ਕੇਸਾਂ ਦੇ ਨਾਲ ਲੜ ਰਹੇ ਹਨ।ਉਨ੍ਹਾ ਕਿਹਾ, ‘ਜਦੋਂ ਭਾਰਤ ਅਤੇ ਦੂਜੀਆਂ ਥਾਵਾਂ ਉੱਤੇ ਲੋਕਾਂ ਨੂੰ ਬਹੁਤਵੱਡੀ ਮਦਦ ਦੀ ਲੋੜ ਹੈ, ਉਦੋਂ ਅਸੀਂ ਗੋਦਾਮ ਵਿਚ ਟੀਕੇ ਨਹੀਂ ਰੱਖ ਸਕਦੇ। ਸਾਨੂੰਇਹ ਓਥੇ ਭੇਜਣੇ ਹੋਣਗੇ, ਜਿੱਥੇ ਉਨ੍ਹਾਂ ਨਾਲ ਜਾਨਾਂ ਬਚ ਸਕਦੀਆਂ ਹਨ।’ ਉਨ੍ਹਾਂਕਿਹਾ, ‘ਅਮਰੀਕੀ ਭੰਡਾਰ ਵਿਚ ਐਸਟ੍ਰਾਜ਼ੈਨੇਕਾ ਟੀਕੇ ਦੀਆਂ ਕਰੀਬ 4 ਕਰੋੜ ਖੁਰਾਕਾਂ ਹਨ।ਇਸ ਭੰਡਾਰ ਦੀ ਵਰਤੋਂ ਅਸੀਂ ਨਹੀਂ ਕਰ ਰਹੇ ਅਤੇ ਅਸੀਂ ਮੈਕਸੀਕੋ ਤੇ ਕੈਨੇਡਾ ਵਿਚ ਕੋਵਿਡ ਨਾਲ ਲੜਨ ਲਈ ਪਹਿਲਾਂ ਦਿੱਤਾ ਹੈ।’ ਕ੍ਰਿਸ਼ਨਾਮੂਰਤੀ ਨੇ ਕਿਹਾ,‘ਮੈਂ ਪੂਰੇ ਸਨਮਾਨ, ਪਰ ਦ੍ਰਿੜ੍ਹਤਾ ਨਾਲ ਬਾਇਡੇਨ ਸਰਕਾਰ ਨੂੰ ਐਸਟ੍ਰਾ ਜ਼ੈਨੇਕਾ ਦੀਆਂ ਲੱਖਾਂ ਖੁਰਾਕਾਂ ਕੋਵਿਡ ਤੋਂ ਪ੍ਰਭਾਵਿਤ ਦੇਸ਼ਾਂ ਨੂੰ ਭੇਜਣ ਦੀ ਅਪੀਲ ਕਰਦਾ ਹਾਂ, ਜਿਨ੍ਹਾਂ ਵਿਚ ਭਾਰਤ, ਅਰਜਨਟੀਨਾ ਤੇ ਹੋਰ ਦੇਸ਼ ਸ਼ਾਮਲ ਹਨ।’ਏਦਾਂ ਹੀ ਬਰੁਕਿੰਗਜ਼ ਇੰਸਟੀਚਿਊਟ ਦੀ ਤਨਵੀ ਮਦਾਨ ਨੇ ਟਵੀਟ ਕਰ ਕੇ ਕਿਹਾ: ‘ਬਾਇਡੇਨ ਸਰਕਾਰ ਬੀਤੇ ਕੁਝ ਮਹੀਨਿਆਂ ਵਿਚ ਬਣੀ ਸਾਖ ਗਵਾ ਰਹੀ ਹੈ। ਭਾਰਤੀ ਲੋਕਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਤੇ ਈਰਾਨੀ ਵਿਦੇਸ਼ ਮੰਤਰੀ ਦੇ ਟਵੀਟ ਦੇਖੇ ਹਨ। ਰੂਸ ਅਤੇ ਚੀਨ ਤੋਂ ਮਦਦ ਦੀ ਪੇਸ਼ਕਸ਼ ਦੇਖੀ ਹੈ। ਜਿਸ ਨਾਲ ਉਨ੍ਹਾਂ ਦੀ ਦੁਸ਼ਮਣੀ ਹੈ, ਉਹ ਮਦਦ ਪੇਸ਼ ਕਰ ਰਹੇ ਹਨ, ਪਰ ਅਮਰੀਕਾ ਦੇ ਕਿਸੇ ਸੀਨੀਅਰ ਅਧਿਕਾਰੀ ਦੀ ਪੇਸ਼ਕਸ਼ ਨਹੀਂ ਮਿਲੀ। ਬਾਇਡੇਨ ਸਰਕਾਰ ਪਿਛਲੇ ਕੁਝ ਮਹੀਨਿਆਂ ਵਿਚ ਬਣੀ ਸਾਖ ਨੂੰ ਗਵਾ ਰਹੀ ਹੈ।’
ਰਾਸ਼ਟਰਪਤੀ ਜੋ ਬਾਇਡੇਨ ਦੀ ਚੋਣ ਮੁਹਿੰਮ ਦਾ ਹਿੱਸਾ ਰਹੀ ਭਾਰਤੀ-ਅਮਰੀਕੀ ਸੋਨਲ ਸ਼ਾਹ ਨੇ ਵੀ ਕਿਹਾ ਕਿ ਉਨ੍ਹਾਂ ਨੇ ਭਾਰਤ ਵਿਚ ਆਪਣੇ ਪਰਿਵਾਰ ਦੇ ਪੰਜ ਮੈਂਬਰ ਗਵਾਏ ਹਨ। ਸ਼ਾਹ ਨੇ ਕਿਹਾ, ‘ਭਾਰਤ ਵਿਚ ਕੋਵਿਡ ਸੰਕਟ ਬਹੁਤ ਭਿਆਨਕ ਹੈ ਤੇ ਜੇ ਇਹ ਇਸ ਤੋਂ ਵੀ ਵੱਧ ਭਿਆਨਕ ਹੋਇਆ ਤਾਂ ਮਨੁੱਖੀ ਸੰਕਟ ਬਣ ਜਾਵੇਗਾ। ਇਹ ਬਹੁਤ ਜਲਦੀ ਹੋਰ ਦੇਸ਼ਾਂ ਵਿਚ ਫੈਲ ਜਾਵੇਗਾ।ਸਾਡੀ ਸਰਕਾਰ ਨੂੰ ਕੁਝ ਕਰਨ ਦੀ ਲੋੜ ਹੈ।’ਹੈਰੀਟੇਜ ਫਾਊਂਡੇਸ਼ਨ ਥਿੰਕ ਟੈਕ ਦੇ ਜੈਫ ਐਮ ਸਮਿਥ ਨੇ ਕਿਹਾ ਕਿ ਇਹ ਯਾਦ ਕਰਨਾ ਜ਼ਰੂਰੀ ਹੈ ਕਿ ਜਦੋਂ ਨਿਊਯਾਰਕ ਅਤੇ ਅਮਰੀਕਾ ਦੇ ਹੋਰ ਹਿੱਸੇ 2020 ਦੇ ਅਖੀਰ ਵਿਚ ਆਫਤ ਦਾ ਸਾਹਮਣਾ ਕਰ ਰਹੇ ਸਨ ਤਾਂ ਭਾਰਤ ਸਰਕਾਰ ਨੇ ਦੇਸ਼ ਵਿੱਚ ਸਭ ਆਲੋਚਨਾਵਾਂ ਝੱਲਣ ਦੇ ਬਾਵਜੂਦ ਹਾਈਡ੍ਰੋਕਸੀਕਲੋਰੋਕਵਿਨ ਦਵਾਈ ਭੇਜਣ ਤੋਂ ਸਾਡੇ ਲਈ ਪਾਬੰਦੀ ਹਟਾ ਦਿੱਤੀ ਸੀ।

Read More Latest Punjabi News

ਅੰਤਰਰਾਸ਼ਟਰੀ

ਰੂਸ ਦੇ ਸਕੂਲ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਾਰਨ ਨੌਂ ਮੌਤਾਂ

Published

on

Russian-school-shooting

ਕਜਾਨ, 12 ਮਈ – ਰੂਸ ਦੇ ਕਜਾਨ ਸ਼ਹਿਰ ਦੇ ਇੱਕ ਸਕੂਲ ਵਿੱਚ ਹਮਲਾਵਰ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ, ਜਿਸ ਨਾਲ ਨੌਂ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਸੱਤ ਬੱਚੇ, ਇੱਕ ਅਧਿਆਪਕ ਤੇ ਇੱਕ ਕਰਮਚਾਰੀਸ਼ਾਮਲ ਹਨ। 21 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਅਧਿਕਾਰੀਆਂ ਦੇ ਦੱਸਣ ਅਨੁਸਾਰ 19 ਸਾਲਾ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਬਾਰੇ ਰੂਸੀ ਮੀਡੀਆ ਅਨੁਸਾਰ ਹਮਲਾਵਰ ਪਹਿਲਾਂ ਇਸੇ ਸਕੂਲ ਵਿੱਚ ਪੜ੍ਹਦਾ ਸੀ। ਉਸ ਦਾ ਮੈਸੇਜਿੰਗ ਐਪ ਟੈਲੀਗ੍ਰਾਮ ਉੱਤੇ ਅਕਾਊਂਟ ਸੀ ਤੇ ਉਹ ਆਪਣੇ ਆਪ ਨੂੰ ਭਗਵਾਨ ਦੱਸਦਾ ਸੀ। ਹਮਲੇ ਦੇ ਬਾਅਦ ਟੈਲੀਗ੍ਰਾਮ ਨੇ ਉਸ ਦਾ ਅਕਾਊਂਟ ਬੰਦ ਕਰ ਦਿੱਤਾ ਹੈ। ਤਾਤਾਰਸਤਾਨ ਦੇ ਗਵਰਨਰ ਰੁਸਤਮ ਮਿਨੀਖਨੋਵ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਚਾਰ ਲੜਕੇ ਤੇ ਤਿੰਨ ਲੜਕੀਆਂਸਨ। ਇਹ ਸਾਰੇ ਅੱਠਵੀਂ ਕਲਾਸ ਵਿੱਚ ਪੜ੍ਹਦੇ ਸਨ। ਹਮਲਾਵਰ ਨੌਜਵਾਨ ਦੀ ਗੰਨ ਉਸੇ ਦੇ ਨਾਂਅ ਉੱਤੇ ਰਜਿਸਟਰਡ ਸੀ। ਹੋਰ ਕਿਸੇ ਦਾ ਹੱਥ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਅਧਿਕਾਰੀਆਂ ਅਨੁਸਾਰ 21 ਜ਼ਖਮੀਆਂ ਵਿੱਚ 18 ਸਕੂਲੀ ਬੱਚੇ ਹਨ। ਇਨ੍ਹਾਂ ਵਿੱਚੋਂ ਛੇ ਜਣਿਆਂ ਦੀ ਹਾਲਤ ਗੰਭੀਰ ਹੈ।

Continue Reading

ਅੰਤਰਰਾਸ਼ਟਰੀ

ਮਾਮੂਲੀ ਵਾਧੇ ਨਾਲ ਚੀਨ ਦੀ ਆਬਾਦੀ 141 ਕਰੋੜ ਹੋ ਗਈ

Published

on

china pollulation

ਬੀਜਿੰਗ, 12 ਮਈ – ਚੀਨ ਦੀ ਆਬਾਦੀ ਕੁਝ ਚੜ੍ਹਤ ਨਾਲ 1.41 ਅਰਬ ਹੋ ਗਈ ਤੇ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਦੇਸ਼ ਵਜੋਂ ਇਸ ਦਾ ਸਥਾਨ ਕਾਇਮ ਹੈ। ਅਗਲੇ ਸਾਲ ਚੀਨ ਦੀ ਆਬਾਦੀ ਵਿੱਚ ਗਿਰਾਵਟ ਦੀ ਆਸ ਪ੍ਰਗਟਾਈ ਗਈ ਹੈ। ਨਤੀਜਨ ਦੇਸ਼ ਵਿੱਚ ਕਾਮਿਆਂ ਦੀ ਕਮੀ ਤੇ ਖਪਤ ਵਿੱਚ ਗਿਰਾਵਟ ਆ ਸਕਦੀ ਹੈ।
ਬੀਤੇ ਦਿਨੀਂ ਚੀਨ ਸਰਕਾਰ ਵੱਲੋਂ ਜਾਰੀ ਸੱਤਵੀਂ ਕੌਮੀ ਜਨਸੰਖਿਆ ਰਿਪੋਰਟ ਅਨੁਸਾਰ ਰਾਜਾਂ, ਖੁਦਮੁਖਤਿਆਰ ਇਲਾਕਿਆਂ ਅਤੇ ਨਗਰ ਪਾਲਿਕਾਵਾਂ ਨੂੰ ਰਲਾ ਕੇ ਦੇਸ਼ ਦੀ ਆਬਾਦੀ 141.178 ਕਰੋੜ ਹੋ ਗਈ ਹੈ। ਇਸ ਵਿੱਚ ਹਾਂਗਕਾਂਗ ਅਤੇ ਮਕਾਊ ਦੀ ਆਬਾਦੀ ਸ਼ਾਮਲ ਨਹੀਂ। ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ (ਐਨ ਬੀ ਏ) ਦੇ ਅੰਕੜਿਆਂ ਮੁਤਾਬਕ ਚੀਨ ਵਿੱਚ ਆਬਾਦੀ ਦਾ ਸੰਕਟ ਗਹਿਰਾ ਹੋਣ ਦਾ ਡਰ ਹੈ ਕਿਉਂਕਿ ਸੱਠ ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਆਬਾਦੀ ਵਿੱਚ 18.7 ਫੀਸਦੀ ਦਾ ਵਾਧਾ ਹੋਇਆ ਹੈ। ਐਨ ਬੀ ਐਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵੱਡੀ ਗਿਣਤੀ ਵਿੱਚ ਲੋਕਾਂ ਦੀ ਉਮਰ ਵਧਣ ਕਾਰਨ ਆਉਣ ਵਾਲੇ ਸਮੇਂ ਵਿੱਚ ਲੰਮੀ ਉਮਰ ਸੰਤੁਲਿਤ ਵਿਕਾਸ ਉੱਤੇ ਦਬਾਅ ਵਧੇਗਾ। ਚੀਨ ਦੀ ਆਬਾਦੀ ਵਿੱਚ 15 ਤੋਂ 59 ਸਾਲਾਂ ਦੇ ਲੋਕਾਂ ਦੀ ਗਿਣਤੀ 89.40 ਕਰੋੜ ਹੈ।
ਸਾਲ 2010 ਦੀ ਜਨਗਣਨਾ ਮੁਕਾਬਲੇ ਇਸ ਵਿੱਚ 6.79 ਫੀਸਦੀ ਕਮੀ ਆਈ ਹੈ। 7ਵੀਂ ਜਨਗਣਨਾ ਮੁਤਾਬਕ ਚੀਨ ਵਿੱਚ ਆਬਾਦੀ ਦੀ ਵਾਧੇ ਦੀ ਦਰ 0.57 ਫੀਸਦੀ ਸਾਲਾਨਾ ਹੈ। 2010 ਵਿੱਚ 6ਵੀਂ ਜਨਗਣਨਾ ਵਿੱਚ ਇਹ 0.57 ਅਤੇ 2000 ਵਿੱਚ ਪੰਜਵੀਂ ਜਨਗਣਨਾ ਵਿੱਚ 1.07 ਫੀਸਦੀ ਸੀ। ਵਰਨਣ ਯੋਗ ਹੈ ਕਿ ਦੇਸ਼ ਦੀ ਜਨਸੰਖਿਆ ਵਿੱਚ ਸਭ ਤੋਂ ਜ਼ਿਆਦਾ 21 ਫੀਸਦੀ ਵਾਧਾ 1982 ਦੀ ਜਨਗਣਨਾ ਵਿੱਚ ਦਰਜ ਕੀਤਾਗਿਆ ਸੀ। ਉਸ ਤੋਂ ਬਾਅਦ ਆਬਾਦੀ ਵਿੱਚ ਵਾਧੇ `ਚ ਲਗਾਤਾਰ ਗਿਰਾਵਟ ਦਾ ਰੁਖ਼ ਦੇਖਿਆ ਜਾ ਰਿਹਾ ਹੈ। ਸਾਲ 1950 ਤੋਂ ਬਾਅਦ ਚੀਨ ਦੀ ਆਬਾਦੀ ਵਿੱਚ ਇਹ ਸਭ ਤੋਂ ਘੱਟ ਵਾਧਾ ਹੈ। ਇਸ ਕਾਰਨ ਅਰਥਚਾਰੇ ਨੂੰ ਰਫਤਾਰ ਦੇਣ ਦੇ ਯਤਨਾਂ ਨੂੰ ਉਸੇ ਤਰ੍ਹਾਂ ਦਾ ਝਟਕਾ ਲੱਗ ਸਕਦਾ ਹੈ। ਅੰਕੜਿਆਂ ਤੋਂ ਲਗਦਾ ਹੈ ਕਿ ਚੀਨ ਵਿੱਚ ਪ੍ਰਤੀ ਔਰਤ ਜਣੇਪਾ ਦਰ 1.3 ਹੈ। ਇਹ ਵਧਦੀ ਉਮਰ ਵਾਲੇ ਦੇਸ਼ਾਂ ਜਾਪਾਨ ਤੇ ਇਟਲੀ ਦੇ ਬਰਾਬਰ ਹਨ। ਇੱਕ ਬੱਚਾ ਨੀਤੀ ਵਿੱਚ ਕੁਝ ਛੋਟ ਦਿੰਦਿਆਂ ਚੀਨ ਨੇ 2016 ਵਿੱਚ 2020 ਤੱਕ ਦੇਸ਼ ਦੀ ਆਬਾਦੀ ਨੂੰ 1.42 ਅਰਬ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਸੀ।

Read More World News in Punjabi

Continue Reading

ਅੰਤਰਰਾਸ਼ਟਰੀ

ਇਟਲੀ ਦੀ ਔਰਤ ਨੂੰ ਇੱਕੋ ਵਾਰ6 ਕੋਰੋਨਾ ਖੁਰਾਕਾਂ ਲੱਗ ਗਈਆਂ

Published

on

vaccine

ਗਲਤੀ ਦਾ ਪਤਾ ਲੱਗਣ ਉੱਤੇ ਹਸਪਤਾਲ ਵਿੱਚ ਹਫੜਾ-ਦਫੜੀ
ਰੋਮ, 11 ਮਈ, – ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਚਣ ਲਈ ਬਹੁਤੇ ਦੇਸ਼ਾਂ ਵਿਚ ਟੀਕਾਕਰਨ ਦੀ ਮੁਹਿੰਮ ਦੇ ਦੌਰਾਨ ਹਰ ਕਿਸੇ ਦੇ ਮਨ ਵਿਚ ਕਈ ਸਵਾਲ ਹਨ।ਬਹੁਤੇ ਲੋਕ ਜਾਨਣਾ ਚਾਹੁੰਦੇ ਹਨ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਜਾਂ ਨਹੀਂ ਅਤੇ ਇਸ ਦੀਆਂ ਇਕ ਜਾਂ ਦੋ ਖੁਰਾਕਾਂ ਲੈਣਦਾ ਕੀ ਅਸਰ ਪੈਂਦਾ ਹੈ?
ਇਸ ਦੌਰਾਨ ਟੀਕਾਕਰਨ ਬਾਰੇ ਇਟਲੀ ਦੀ ਇਕ ਔਰਤ ਨਾਲ ਅਜਿਹੀ ਘਟਨਾ ਵਾਪਰੀ ਹੈ, ਜੋ ਕਈ ਸਵਾਲਾਂ ਦਾ ਜਵਾਬ ਲੱਗਦੀ ਹੈ, ਕਿਉਂਕਿ ਉਸ ਨੂੰ ਇਕੱਠੀਆਂ 6 ਵੈਕਸੀਨ ਲੱਗ ਗਈਆਂ।ਇਹ 23 ਸਾਲਾ ਔਰਤ ਕੋਰੋਨਾ ਵੈਕਸੀਨ ਲਵਾਉਣ ਪਿੱਛੋਂ ਸੁਰਖੀਆਂ ਵਿਚ ਹੈ।ਉਸ ਨੂੰ ਗਲਤੀ ਨਾਲ ਇੱਕੋ ਵੇਲੇ 6 ਵੈਕਸੀਨ ਲਾ ਦਿੱਤੀਆਂ ਗਈਆਂ। ਹਸਪਤਾਲ ਦੀ ਨਰਸ ਵੱਲੋਂ ਔਰਤ ਨੂੰ ਫਾਈਜ਼ਰ ਬਾਇਓਨਟੈਕ ਵੈਕਸੀਨ ਦੀਆਂ 6 ਖੁਰਾਕਾਂ ਇਕੱਠੀਆਂ ਲਾਉਣ ਤਾਂ ਪਤਾ ਲੱਗਦੇ ਸਾਰ ਹਫੜਾ-ਦਫੜੀ ਮੱਚ ਗਈ ਤੇ ਉਸ ਔਰਤ ਨੂੰ ਤੁਰੰਤ ਡਾਕਟਰਾਂ ਦੀ ਨਿਗਰਾਨੀ ਵਿਚ ਭੇਜ ਦਿੱਤਾ ਗਿਆ। ਨਿਊਜ਼ ਏਜੰਸੀ ਦੇ ਮੁਤਾਬਕ ਸੋਮਵਾਰ ਇਹ ਪੂਰਾ ਕੇਸਬਾਹਰ ਆਇਆ ਹੈ, ਜਿੱਥੇ ਨਰਸ ਨੇ ਗਲਤੀ ਨਾਲ ਔਰਤ ਨੂੰ ਵੈਕਸੀਨ ਦੀਆਂ 6 ਖੁਰਾਕਾਂ ਇਕੋ ਵਾਰੀ ਲਾ ਦਿੱਤੀਆਂ ਹਨ।ਰਿਪੋਰਟ ਮੁਤਾਬਕ ਵੈਕਸੀਨ ਦੀਆਂ 6 ਖੁਰਾਕਾਂ ਲੈਣ ਪਿੱਛੋਂ ਵੀ ਔਰਤ ਪੂਰੀ ਤਰ੍ਹਾਂ ਠੀਕ ਤੇ ਨਾਰਮਲ ਸੀ। ਉਸ ਨੂੰ ਕੋਈ ਸਮੱਸਿਆ ਮਹਿਸੂਸ ਨਹੀਂ ਹੋਈ। ਸਾਵਧਾਨੀ ਵਜੋਂ ਔਰਤ ਨੂੰ ਤੁਰੰਤ ਤਰਲ ਪਦਾਰਥ ਦਿਤਾ ਗਿਆਤੇ ਇਸ ਦੇ ਨਾਲ ਪੈਰਾਸਿਟਾਮੋਲ ਖਵਾਈ ਗਈ, ਪਰ ਔਰਤ ਪੂਰੀ ਤਰ੍ਹਾਂ ਨਾਰਮਲ ਰਹੀ।
ਏਜੰਸੀ ਮੁਤਾਬਕ ਨਰਸ ਨੇ ਗਲਤੀ ਨਾਲ ਪੂਰਾ ਇੰਜੈਕਸ਼ਨ ਵਾਈਲ ਹੀਉਸ ਔਰਤ ਨੂੰ ਲਾ ਦਿੱਤਾ। ਇਕ ਵਾਈਲ ਵਿਚ ਵੈਕਸੀਨ ਦੀਆਂ 6 ਖੁਰਾਕਾਂ ਹੁੰਦੀਆਂ ਹਨ, ਜੋ ਇੱਕ ਵਾਰ ਖੁੱਲ੍ਹਣਤਾਂ 6 ਵੱਖ-ਵੱਖ ਲੋਕਾਂ ਨੂੰ ਲਾਈਆਂ ਜਾਂਦੀਆਂ ਹਨ ਪਰ ਨਰਸ ਨੇ ਗਲਤੀ ਨਾਲ ਇਕੋ ਔਰਤ ਨੂੰ 6 ਖੁਰਾਕਾਂ ਲਾ ਦਿੱਤੀਆਂ।ਦੁਨੀਆ ਵਿਚ ਵੈਕਸੀਨ ਦੀ ਇੰਨੀ ਓਵਰਡੋਜ਼ ਦਾ ਇਹ ਇਕਲੌਤਾ ਕੇਸ ਵਾਪਰਿਆ ਹੈ।ਇਸ ਔਰਤ ਬਾਰੇ ਇਟਲੀ ਦੇ ਮੈਡੀਸਨ ਰੈਗੂਲੇਟਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਕਾਫੀ ਦੇਸ਼ਾਂ ਦੇ ਓਵਰਡੋਜ਼ ਦੇਣ ਦੇ ਕੇਸ ਸਾਹਮਣੇ ਆਏ ਹਨ, ਪਰ ਇੱਕੋ ਵਾਰ ਛੇ ਵੈਕਸੀਨ ਜਾਂ ਕਿਸੇ ਓਵਰਡੋਜ਼ ਕਾਰਨ ਕਿਸੇ ਨੁਕਸਾਨ ਦੀ ਰਿਪੋਰਟ ਅਜੇ ਤੱਕ ਨਹੀਂ ਆਈ।

Continue Reading

ਰੁਝਾਨ


Copyright by IK Soch News powered by InstantWebsites.ca