US advises its citizens not to travel to India
Connect with us [email protected]

ਅੰਤਰਰਾਸ਼ਟਰੀ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ

Published

on

Usa-India

ਵਾਸ਼ਿੰਗਟਨ, 21 ਅਪ੍ਰੈਲ – ਕੋਰੋਨਾ ਵਾਇਰਸ ਨਾਲ ਵਿਗੜਦੀ ਸਥਿਤੀ ਕਾਰਨ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤ ਨਾ ਜਾਣ।
ਇਸ ਬਾਰੇ ਅਮਰੀਕੀ ਅਥਾਰਟੀ ਸੀ ਡੀ ਸੀ ਨੇ ਕਿਹਾ ਹੈ ਕਿ ਭਾਰਤ ਵਿੱਚ ਕੋਰੋਨਾ ਬੜੇ ਉਚੇ ਪੱਧਰ ਉਤੇ ਫੈਲ ਰਿਹਾ ਹੈ। ਬਿਮਾਰੀਆਂ ਉਤੇ ਕਾਬੂ ਪਾਉਣ ਅਤੇ ਇਲਾਜ ਬਾਰੇ ਇਸ ਅਮਰੀਕੀ ਕੇਂਦਰ ਨੇ ਕੋਵਿਡ-19 ਦੇ ਮਾਮਲੇ ਵਿੱਚ ਭਾਰਤ ਨੂੰ ਚੌਥੇ ਪੱਧਰ ਉਤੇ ਰੱਖਿਆ ਹੈ, ਜੋ ਸਭ ਤੋਂ ਉਚਾ ਪੱਧਰ ਹੈ। ਅਮਰੀਕੀ ਵਿਭਾਗ ਨੇ ਕਿਹਾ ਕਿ ਕੋਵਿਡ-19 ਦਾ ਜੋਖਮ ਬਹੁਤ ਹੈ, ਇਸ ਲਈ ਭਾਰਤ ਯਾਤਰਾ ਨਾ ਕੀਤੀ ਜਾਵੇ ਅਤੇ ਜਿਨ੍ਹਾਂ ਨਾਗਰਿਕਾਂ ਨੇ ਵੈਕਸੀਨ ਲਵਾ ਲਈ ਹੈ, ਉਹ ਵੀ ਹਾਲੇ ਭਾਰਤ ਨਾ ਜਾਣ। ਉਨ੍ਹਾਂ ਕਿਹਾ ਕਿ ਜੇ ਜਾਣਾ ਬਹੁਤ ਜ਼ਰੂਰੀ ਹੈ ਤਾਂ ਵੈਕਸੀਨ ਲਵਾ ਕੇ ਜਾਣ। ਇਸ ਤੋਂ ਬਿਨਾ ਕੋਰੋਨਾ ਨਾਲ ਜੁੜੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਵਿਦੇਸ਼ ਵਿਭਾਗ ਨੇ ਵੀ ਐਲਾਨ ਕੀਤਾ ਹੈ ਕਿ ਯਾਤਰਾ ਬਾਰੇ ਸਾਰੀ ਜਾਣਕਾਰੀ ਲਗਾਤਾਰ ਦਿੱਤੀ ਜਾਵੇਗੀ। ਇਸ ਲਈ ਸੀ ਡੀ ਸੀ ਨਾਲ ਤਾਲਮੇਲ ਬਣਾਇਆ ਗਿਆ ਹੈ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਫਿਲਹਾਲ ਦੁਨੀਆ ਦੇ ਅੱਸੀ ਫੀਸਦੀ ਹਿੱਸੇ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਬ੍ਰਿਟੇਨ ਭਾਰਤ ਨੂੰ ਯਾਤਰਾ ਕਰਨ ਦੀ ‘ਲਾਲ ਸੂਚੀ’ ਵਿੱਚ ਪਾਇਆ ਹੈ। ਇਸ ਹੇਠਭਾਰਤ ਤੋਂ ਸਾਰੀ ਯਾਤਰਾ ਰੋਕ ਦਿੱਤੀ ਗਈ ਅਤੇ ਭਾਰਤ ਤੋਂ ਵਾਪਸ ਆ ਰਹੇ ਯੂ ਕੇ ਦੇ ਨਾਗਰਿਕਾਂ ਨੂੰ 10 ਦਿਨ ਹੋਟਲ ਵਿੱਚ ਇਕਾਂਤਵਾਸ ਹੋਣਾ ਪਵੇਗਾ। ਨਿਊਜ਼ੀਲੈਂਡ ਵੀ ਭਾਰਤ ਤੋਂ ਯਾਤਰੀਆਂ ਦੇ ਆਉਣ ਉਤੇ ਪਾਬੰਦੀ ਲਗਾ ਚੁੱਕਾ ਹੈ।

Read More Latest Punjabi News Online

ਅੰਤਰਰਾਸ਼ਟਰੀ

ਸਾਬਕਾ ਬਿਊਟੀ ਕਵੀਨ ਅਸਾਲਟ ਰਾਈਫਲ ਚੁੱਕ ਕੇ ਮਿਆਂਮਾਰ ਫ਼ੌਜ ਦੇ ਖ਼ਿਲਾਫ਼ ਮੈਦਾਨ ਵਿੱਚ ਉਤਰੀ

Published

on

Former beauty queen carries

ਯਾਂਗੁਨ, 15 ਮਈ – ਮਿਆਂਮਾਰ ਵਿੱਚ ਫ਼ੌਜੀ ਤਖਤਾਪਲਟ ਦੇ 100 ਦਿਨ ਬਾਅਦ ਮਿਆਂਮਾਰ ਦੀ 32 ਸਾਲਾ ਬਿਊਟੀ ਕਵੀਨ ਨੇ ਬਗਾਵਤ ਕਰ ਦਿੱਤੀ ਹੈ। ਉਹ ਆਧੁਨਿਕ ਹਥਿਆਰਾਂ ਨਾਲ ਸੈਨਾ ਦੇ ਖ਼ਿਲਾਫ਼ ਖੜ੍ਹੀ ਹੋ ਗਈ ਹੈ ਅਤੇ ਫੌਜ ਦੇ ਖ਼ਿਲਾਫ਼ ਜੰਗ ਵਿੱਚ ਸਥਾਨਿਕ ਗਰੁੱਪਾਂ ਨਾਲ ਜੁੜ ਗਈ ਹੈ।
ਸਾਲ 2013 ਵਿੱਚ ਮਿਸ ਗ੍ਰੈਂਡ ਇੰਟਰਨੇਸ਼ਨਲ ਬਿਊਟੀ ਪੇਜੈਂਟ ਵਿੱਚ ਮਿਆਂਮਾਰ ਵੱਲੋਂ ਪ੍ਰਤੀਨਿਧਤਾ ਕਰ ਚੁੱਕੀ ਤਾਰ ਤੇਤ ਤੇਤ ਨੇ ਅਸਾਲਟ ਰਾਈਫਲ ਦੇ ਨਾਲ ਆਪਣੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀਆਂ ਤੇ ਲਿਖਿਆ ਹੈ ਕਿ ‘ਕ੍ਰਾਂਤੀ ਸੇਬ ਦੀ ਤਰ੍ਹਾਂ ਨਹੀਂ, ਜੋ ਤਿਆਰ ਹੋਣ ਦੇ ਬਾਅਦ ਡਿੱਗ ਜਾਂਦਾ ਹੈ। ਸਾਨੂੰ ਲੜਨਾ ਹੋਵੇਗਾ ਤੇ ਨਿਸ਼ਚਿਤ ਰੂਪ ਨਾਲ ਜਿੱਤਣਾ ਹੋਵੇਗਾ।’ ਉਨ੍ਹਾਂ ਨੇ ਅੱਗੇ ਲਿਖਿਆ; ‘ਇੱਕ ਵਾਰ ਫਿਰ ਲੜਨ ਦਾ ਸਮਾਂ ਆ ਗਿਆ ਹੈ। ਚਾਹੇ ਅਸੀਂ ਇੱਕ ਹਥਿਆਰ, ਕਲਮ, ਕੀ-ਬੋਰਡ ਰੱਖੀਏ ਜਾ ਲੋਕਤੰਤਰ ਸਮਰੱਥਕ ਅੰਦੋਲਨ ਲਈ ਪੈਸੇ ਦਾਨ ਕਰੀਏ। ਹਰ ਕਿਸੇ ਨੂੰ ਸਫਲ ਹੋਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਮੈਂ ਸੰਘਰਸ਼ ਜਾਰੀ ਰੱਖਾਂਗੀ। ਮੈਂ ਆਪਣਾ ਜੀਵਨ ਕੁਰਬਾਨ ਕਰਨ ਦੇ ਲਈ ਤਿਆਰ ਹਾਂ।’ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਅਪੀਲ ਦੇ ਬਾਅਦ ਫ਼ੌਜ ਦੇ ਖ਼ਿਲਾਫ਼ ਲੜਾਈ ਵਿੱਚ ਕਾਫ਼ੀ ਲੋਕ ਗਰੁੱਪਾਂ ਦੇ ਨਾਲ ਜੁੜ ਸਕਦੇ ਹਨ। ਤਾਰ ਤੇਤ ਤੇਤ ਨੇ ਅੱਠ ਸਾਲ ਪਹਿਲਾਂ 60 ਪ੍ਰਤੀਯੋਗੀਆਂ ਨੂੰ ਪਿੱਛੇ ਛੱਡਦੇ ਹੋਏ ਬਿਊਟੀ ਕਵੀਨ ਦਾ ਖਿਤਾਬ ਆਪਣੇ ਨਾਮ ਕੀਤਾ ਸੀ।

Continue Reading

ਅੰਤਰਰਾਸ਼ਟਰੀ

ਕਾਬੁਲ ਵਿੱਚ ਈਦ ਦੀ ਨਮਾਜ਼ ਦੌਰਾਨ ਬੰਬ ਧਮਾਕਾ, 12 ਮੌਤਾਂ

Published

on

Bomb blast kills

ਕਾਬੁਲ, 14 ਮਈ, -ਅਫ਼ਗਾਨਿਸਤਾਨ ਵਿੱਚ ਤਿੰਨ ਦਿਨਾਂ ਦੀ ਜੰਗਬੰਦੀ ਦੀ ਸਹਿਮਤੀ ਹੋਣ ਦੇ ਬਾਵਜੂਦ ਈਦ ਮੌਕੇ ਇੱਕ ਮਸਜਿਦ ਵਿੱਚ ਨਮਾਜ਼ ਦੌਰਾਨ ਬੰਬ ਧਮਾਕੇ ਨਾਲ 12 ਲੋਕਾਂ ਦੀ ਮੌਤ ਹੋ ਗਈ ਹੈ। ਤਾਲਿਬਾਨ ਨੇ ਘਟਨਾ ਵਿੱਚ ਹੱਥ ਹੋਣ ਤੋਂ ਇਨਕਾਰ ਕਰਦੇ ਹੋਏ ਇਸ ਦੀ ਨਿੰਦਾ ਕੀਤੀ ਹੈ।
ਪੁਲਿਸ ਦੇ ਬੁਲਾਰੇ ਮੁਤਾਬਕ ਬੰਬ ਧਮਾਕਾ ਕਾਬੁਲ ਦੇ ਸ਼ਕਰਦਾਰਾ ਜ਼ਿਲ੍ਹਾ ਦੀ ਮਸਜਿਦ ਵਿੱਚ ਹੋਇਆ, ਜਿਸ ਨਾਲ ਮਸਜਿਦ ਦੇ ਇਮਾਮ ਸਮੇਤ 12 ਲੋਕਾਂ ਦੀ ਮੌਤ ਹੋ ਗਈ ਅਤੇ 15 ਤੋਂ ਵੱਧ ਜ਼ਖ਼ਮੀ ਹੋਏ ਹਨ।
ਇਸ ਦੌਰਾਨ ਅਫ਼ਗਾਨਿਸਤਾਨ ਵਿੱਚ ਹਿੰਸਾ ਦਾ ਦੌਰ ਜਾਰੀ ਹੈ ਅਤੇ ਕੱਲ੍ਹ ਵੱਖ-ਵੱਖ ਥਾਈਂ 11 ਲੋਕਾਂ ਦੀ ਮੌਤ ਹੋ ਗਈ ਤੇ 13 ਜ਼ਖ਼ਮੀ ਹੋਏ ਹਨ। ਮਸਜਿਦ ਵਿੱਚ ਬੰਬ ਧਮਾਕੇ ਤੋਂ ਕੁਝ ਦਿਨ ਪਹਿਲਾਂ ਸ਼ਿਆ ਆਬਾਦੀ ਵਾਲੇ ਇਲਾਕੇ ਵਿੱਚ ਕੁੜੀਆਂ ਦੇ ਇਕ ਸਕੂਲ ਮੂਹਰੇ ਲਗਾਤਾਰ ਤਿੰਨ ਬੰਬ ਧਮਾਕੇ ਹੋਏ ਅਤੇ 80 ਤੋਂ ਵਧ ਲੋਕਾਂ ਦੀ ਮੌਤ ਹੋਈ ਸੀ।ਮ੍ਰਿਤਕਾਂ ਵਿੱਚ ਬਹੁਤੀਆਂ ਵਿਦਿਆਰਥਣਾਂ ਸਨ।ਇਨ੍ਹਾਂ ਘਟਨਾਵਾਂ ਤੋਂ ਸੰਕੇਤ ਮਿਲਦਾ ਹੈ ਕਿ ਅਫ਼ਗਾਨ ਸਰਕਾਰ ਦੇ ਲਈ ਰਾਹ ਸੌਖਾ ਨਹੀਂ। ਏਥੇ ਤਾਲਿਬਾਨ ਦੇ ਨਾਲ ਇਸਲਾਮਿਕ ਸਟੇਟ (ਆਈ ਐੱਸ) ਵਰਗੇ ਕਈ ਅੱਤਵਾਦੀ ਸੰਗਠਨ ਸਰਗਰਮ ਹਨ। ਅਮਰੀਕਾ ਨੇ ਲੜਕੀਆਂ ਦੇ ਸਕੂਲ ਉੱਤੇ ਹਮਲੇ ਵਿੱਚ ਆਈ ਐੱਸ ਦਾ ਹੱਥ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ।

Continue Reading

ਅੰਤਰਰਾਸ਼ਟਰੀ

ਇਜ਼ਰਾਈਲ ਦੇ ਕੁਝ ਸ਼ਹਿਰਾਂ ਵਿੱਚ ਦੰਗੇ ਭੜਕੇ, ਗਾਜ਼ਾ ਪੱਟੀ ਵਿੱਚ 83 ਮੌਤਾਂ

Published

on

Riots erupt

ਗਾਜ਼ਾ, 13 ਮਈ, – ਡਿਪਲੋਮੈਟਿਕ ਯਤਨਾਂ ਤੋਂ ਬਾਅਦ ਵੀਇਜ਼ਰਾਈਲ ਤੇ ਫਲਸਤੀਨ ਵਿੱਚ ਜੰਗ ਤੇਜ਼ ਹੋ ਰਹੀ ਹੈ।ਲੜਾਕੂ ਜਥੇਬੰਦੀ ਹਮਾਸ ਤੇ ਇਜ਼ਰਾਈਲੀ ਫੌਜ ਵਿਚਾਲੇ ਰਾਕੇਟ ਅਤੇ ਹਵਾਈ ਹਮਲੇ ਵਧ ਗਏ ਹਨ।ਓਧਰ ਇਜ਼ਰਾਈਲ ਦੇ ਕੁਝ ਸ਼ਹਿਰਾਂ ਵਿੱਚ ਯਹੂਦੀ ਤੇ ਅਰਬੀ ਮੂਲ ਦੇ ਲੋਕਾਂ ਵਿਚਾਲੇ ਦੰਗੇ ਸ਼ੁਰੂ ਹੋ ਗਏ ਹਨ।
ਇਸ ਦੌਰਾਨ ਹੁੰਦੇ ਰਾਕੇਟ ਹਮਲਿਆਂ ਵਿੱਚ ਗਾਜ਼ਾ ਪੱਟੀ ਵਿੱਚ ਮਰਨ ਵਾਲਿਆਂ ਦੀ ਗਿਣਤੀ 83 ਤੋਂ ਵੱਧ ਹੋ ਗਈ ਹੈ। ਇਜ਼ਰਾਈਲ ਵਿੱਚਇੱਕ ਪੰਜ ਸਾਲਾ ਬੱਚੇ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਹੈ।ਅੱਗੋਂ ਇਜ਼ਰਾਈਲ ਨੇ ਗਾਜ਼ਾ ਉੱਤੇ ਤਾਜ਼ਾ ਹਵਾਈ ਹਮਲਿਆਂ ਵਿੱਚ ਇਕ ਛੇ ਮੰਜ਼ਿਲਾ ਇਮਾਰਤ ਢਾਹੀ ਹੈ, ਜਿੱਥੋਂ ਹਮਾਸ ਦੀਆਂ ਸਰਗਰਮੀਆਂ ਚੱਲ ਰਹੀਆਂ ਸਨ। ਇਥੋਂ ਦੇ ਲੋਕਾਂ ਨੂੰ ਕੋਰੋਨਾ ਦੇ ਸੰਕਟ ਦੌਰਾਨ ਵੀ ਇਜ਼ਰਾਈਲ ਦੇ ਹਮਲਿਆਂ ਦਾ ਡਰ ਰਹਿੰਦਾ ਹੈ ਤੇ ਇਹ ਹੀ ਹਾਲਤ ਇਜ਼ਰਾਈਲ ਦੀ ਹੈ। ਇਥੇ ਵੀ ਆਮ ਨਾਗਰਿਕ ਥਾਵਾਂ ਲੜਾਕੂ ਗਰੁੱਪ ਹਮਾਸ ਦੇ ਰਾਕੇਟ ਹਮਲਿਆਂ ਦਾ ਸ਼ਿਕਾਰ ਹਨ।
ਇਜ਼ਰਾਈਲ ਦੇ ਕੁਝ ਸ਼ਹਿਰਾਂ ਵਿੱਚ 21 ਫ਼ੀਸਦੀ ਆਬਾਦੀ ਅਰਬੀ ਮੂਲ ਦੇ ਲੋਕਾਂ ਦੀ ਹੈ ਅਤੇ ਇਨ੍ਹਾਂ ਸ਼ਹਿਰਾਂ ਵਿੱਚ ਦੰਗੇ ਸ਼ੁਰੂ ਹੋ ਗਏ ਹਨ। ਰਲਵੀਂ ਆਬਾਦੀ ਵਾਲੇ ਸ਼ਹਿਰ ਲਾਡ ਵਿੱਚ ਇਕ ਅਰਬੀ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ ਹੋਣ ਤੋਂ ਬਾਅਦ ਦੰਗਾ ਭੜਕ ਗਿਆ ਤਾਂ ਕਰਫਿਊ ਲਾ ਦਿੱਤਾ ਗਿਆ ਅਤੇ 150 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲਾਡ ਤੋਂ ਇਲਾਵਾ ਯੇਰੂਸ਼ਲਮ, ਤਲ ਅਵੀਵ ਦੇ ਅਰਧ ਸ਼ਹਿਰੀ ਬੈਟ ਯਾਮ ਵਿੱਚ ਹਿੰਸਾ ਭੜਕ ਗਈ ਹੈ। ਇਨ੍ਹਾਂ ਥਾਵਾਂ ਉੱਤੇ ਸਾੜ-ਫੂਕ ਅਤੇ ਭੰਨ-ਤੋੜ ਵੀ ਹੋਈ ਹੈ। ਪੁਲਿਸ ਅਨੁਸਾਰ ਪੂਰੇ ਦੇਸ਼ ਵਿੱਚ ਦੰਗਿਆਂ ਵਿੱਚ 400 ਤੋਂ ਵੱਧ ਲੋਕ ਗਿ੍ਫ਼ਤਾਰ ਕੀਤੇ ਗਏ ਹਨ।ਇਸ ਦੌਰਾਨ 12 ਪੁਲਿਸ ਅਫਸਰ ਵੀ ਜ਼ਖ਼ਮੀ ਹੋਏ ਹਨ।
ਫਲਸਤੀਨ ਵੱਲੋਂ ਜੰਗ ਵਿੱਚ ਲਗਾਤਾਰ ਹਮਾਸ ਦੇ ਰਾਕੇਟ ਦਾਗੇ ਜਾਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰ ਕੇ ਤਲ ਅਵੀਵ ਦਾ ਕੌਮਾਂਤਰੀ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ। ਮਿਸਰ ਦੇ ਇੱਕ ਡੈਲੀਗੇਸ਼ਨ ਨੇ ਤਲ ਅਵੀਵ ਵਿੱਚ ਜਾ ਕੇ ਇਜ਼ਰਾਈਲ ਨਾਲ ਜੰਗਬੰਦੀ ਕਰਨ ਲਈ ਗੱਲਬਾਤ ਕੀਤੀ ਤੇ ਫਿਰ ਹਮਾਸ ਕੋਲ ਪੁੱਜਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਇਸ ਬਾਰੇ ਪਹਿਲੀ ਵਾਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲ ਕੀਤੀ ਤੇ ਕਿਹਾ ਕਿ ਇਜ਼ਰਾਈਲ ਦਾ ਹੱਕ ਹੈ ਕਿ ਉਹ ਆਪਣੇ ਦੇਸ਼ ਉੱਤੇ ਹੁੰਦੇ ਰਾਕੇਟ ਹਮਲਿਆਂ ਦਾ ਜਵਾਬ ਦੇਵੇ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਗੱਲ ਕਰ ਕੇ ਰਾਕੇਟ ਹਮਲਿਆਂ ਦੀ ਨਿੰਦਾ ਕੀਤੀ ਤੇ ਜੰਗ ਰੋਕਣ ਲਈ ਕਿਹਾ।ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵੀ ਜੰਗਬੰਦੀ ਕਰਨ ਦੀ ਅਪੀਲ ਕੀਤੀ ਹੈ। ਗਾਜ਼ਾ ਪੱਟੀ ਤੋਂ ਇਜ਼ਰਾਈਲ ਵਿੱਚ ਰਾਕੇਟ ਨਾਲ ਲਗਾਤਾਰ ਹਮਲੇ ਕਰ ਰਹੇ ਗਰੁੱਪ ਹਮਾਸ ਨੇ ਕਿਹਾ ਹੈ ਕਿ ਯੇਰੂਸ਼ਲਮ ਵਿੱਚ ਅਲ ਅਕਸਾ ਮਸਜਿਦ, ਸ਼ੇਖ ਜ਼ਰਾਹ ਵਿੱਚ ਇਨਸਾਫ਼ ਨਾ ਮਿਲਣ ਤਕ ਇਸ ਤਰ੍ਹਾਂ ਹਮਲੇ ਜਾਰੀ ਰੱਖੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਜ਼ਰਾਈਲ ਇਥੇ ਕਬਜ਼ੇ ਕਰਨੇ ਬੰਦ ਕਰੇ।

Read More Punjabi Newspaper

Continue Reading

ਰੁਝਾਨ


Copyright by IK Soch News powered by InstantWebsites.ca