Unmarried mothers face a brutal culture in Ireland
Connect with us apnews@iksoch.com

ਅੰਤਰਰਾਸ਼ਟਰੀ

ਆਇਰਲੈਂਡ ਵਿੱਚ ਅਣਵਿਆਹੀਆਂ ਮਾਵਾਂ ਨੂੰ ਬੇਰਹਿਮ ਸੱਭਿਆਚਾਰ ਦਾ ਸਾਹਮਣਾ

Published

on

unmarried

ਲੰਡਨ, 14 ਜਨਵਰੀ – ਆਇਰਲੈਂਡ ਵਿੱਚ ਅਣਵਿਆਹੀਆਂ ਮਾਵਾਂ ਨੂੰ ਬੜੇ ਬੇਰਹਿਮ ਸੱਭਿਆਚਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਕਾਰਨ 9000 ਤੋਂ ਵੱਧ ਬੱਚਿਆਂ ਦੀਆਂ ਮੌਤਾਂ ਦੀ ਰਿਪੋਰਟ ਆਈ ਹੈ।
ਨਿਆਂਇਕ ਜਾਂਚ ਕਮਿਸ਼ਨ ਵੱਲੋਂ ਪੰਜ ਸਾਲ ਕੀਤੀ ਜਾਂਚ ਬਾਰੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਿਵੇਂ 1922 ਤੋਂ 1998 ਤੱਕ ਅਣਵਿਆਹੀਆਂ ਮਾਵਾਂ ਦੇ ਬੱਚਿਆਂ ਦੀ 18 ਸੰਸਥਾਵਾਂ ਵਿੱਚ ਮੌਤ ਹੋਈ ਸੀ। ਇਸ ਕਮਿਸ਼ਨ ਦੀ 3000 ਪੰਨਿਆਂ ਦੀ ਰਿਪੋਰਟ ਪੁਸ਼ਟੀ ਕਰਦੀ ਹੈ ਕਿ ਇਸ ਦੌਰਾਨ 9000 ਬੱਚਿਆਂ ਦੀ ਮੌਤ ਹੋਈ, ਜਿਨ੍ਹਾਂ ਵਿੱਚੋਂ 15 ਫ਼ੀਸਦੀ ਬੱਚੇ ਸੰਸਥਾਵਾਂ ਵਿੱਚ ਸਨ। ਇਹ ਅੰਕੜੇ ਰਾਸ਼ਟਰੀ ਮੌਤ ਦਰ ਤੋਂ ਵੱਧ ਹਨ। ਆਇਰਸ਼ ਪ੍ਰਧਾਨ ਮੰਤਰੀ ਮਿਸ਼ੇਲ ਮਾਰਟਿਨ ਨੇ ਸਰਕਾਰੀ ਤੌਰ `ਤੇ ਪੀੜਤ ਲੋਕਾਂ ਤੋਂ ਮੁਆਫ਼ੀ ਮੰਗੀ ਅਤੇ ਕਿਹਾ ਕਿ ਇਸ ਰਿਪੋਰਟ ਨੇ ਦੱਸਿਆ ਹੈ ਕਿ ਇਹ ਆਇਰਸ਼ ਇਤਿਹਾਸ ਦਾ ਕਾਲਾ, ਮੁਸ਼ਕਲ ਤੇ ਸ਼ਰਮਨਾਕ ਚੈਪਟਰ ਹੈ। ਉਨ੍ਹਾਂ ਚਰਚ ਨੂੰ ਆਪਣੇ ਆਪ ਮੁਆਫੀ ਮੰਗਣ ਲਈ ਕਿਹਾ ਹੈ।
ਅਇਰਸ਼ ਸਰਕਾਰ ਪੀੜਤਾਂ ਨੂੰ ਆਰਥਿਕ ਮਦਦ ਵੀ ਦੇਵੇਗੀ, ਜੋ ਹੱਡੀਆਂ ਦੀ ਪਛਾਣ ਕਰਨ, ਪੁਟਾਈ ਕਰਨ, ਬਾਹਰ ਕੱਢਣ ਅਤੇ ਢੁੱਕਵੀਂ ਥਾਂ ਦਫਨਾਉਣ ਲਈ ਮਦਦ ਹੋਵੇਗੀ। ਕਮਿਸ਼ਨ ਵੱਲੋਂ 56000 ਅਣਵਿਆਹੀਆਂ ਮਾਵਾਂ ਅਤੇ 57000 ਬੱਚਿਆਂ ਬਾਰੇ ਜਾਂਚ ਵਿੱਚ ਦੱਸਿਆ ਗਿਆ ਹੈ ਕਿ ਮਾਂ ਅਤੇ ਬਾਲ ਘਰ ਵਿੱਚ ਜਵਾਨ ਗਰਭਵਤੀ ਔਰਤਾਂ ਨੂੰ ਭੇਜਿਆ ਜਾਂਦਾ ਸੀ ਅਤੇ ਜੋ ਸਥਾਨਕ ਪਾਦਰੀਆਂ ਦੇ ਦਬਾਅ ਹੇਠ ਸਨ। ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਵਾਂ ਨੂੰ ਬੱਚਿਆਂ ਤੋਂ ਵੱਖ ਕਰ ਦਿੱਤਾ ਜਾਂਦਾ ਸੀ, ਉਨ੍ਹਾਂ ਨੂੰ ਗੋਦ ਲੈਣ ਲਈ ਪੇਸ਼ਕਸ਼ ਕੀਤੀ ਜਾਂਦੀ ਸੀ, ਕਈ ਵਾਰ ਇਹ ਪੇਸ਼ਕਸ਼ ਅਮਰੀਕਾ ਆਦਿ ਵਿੱਚ ਵੀ ਕੀਤੀ ਜਾਂਦੀ ਸੀ। ਸਭ ਤੋਂ ਵੱਧ ਮਾਮਲੇ 1960-1970 ਵਿਚਕਾਰ ਦੇ ਹਨ।

ਅੰਤਰਰਾਸ਼ਟਰੀ

ਆਸਟਰੇਲੀਆ 13,000 ਕਿਲੋਮੀਟਰ ਦੂਰੋਂ ਆਏ ਕਬੂਤਰ ਨੂੰ ਮਾਰਨਾ ਚਾਹੁੰਦੈ

Published

on

ਮੇਲਬੋਰਨ, 16 ਜਨਵਰੀ – ਸਫੈਦ ਕਬੂਤਰਾਂ ਦੀ ਖੂਬਸੂਰਤੀ ਹਰ ਕਿਸੇ ਨੂੰ ਚੰਗੀ ਲੱਗਦੀ ਹੈ, ਪਰ ਇਸ ਵੇਲੇ ਆਸਟਰੇਲੀਆ ਵਿੱਚ ਇੱਕ ਅਜਿਹੇ ਕਬੂਤਰ ਨੂੰ ਮਾਰਨਾ ਚਾਹੁੰਦਾ ਹੈ।
ਇਸ ਕਬੂਤਰ ਦੀ ਖਾਸ ਗੱਲ ਇਹ ਹੈ ਕਿ ਇਹ ਕਬੂਤਰ ਅਮਰੀਕਾ ਤੋਂ ਆਸਟ੍ਰੇਲੀਆ 13 ਹਜ਼ਾਰ ਕਿਲੋਮੀਟਰ ਦਾ ਸਫਰ ਕਰ ਕੇ ਪਹੁੰਚਿਆ ਹੈ। ਆਸਟ੍ਰੇਲੀਆ ਦੀ ਸਰਕਾਰ ਦਾ ਮੰਨਣਾ ਹੈ ਕਿ ਇਸ ਕਬੂਤਰ ਦੇ ਆਉਣ ਨਾਲ ਪੂਰੇ ਦੇਸ਼ ਵਿੱਚ ਬੀਮਾਰੀ ਫੈਲ ਸਕਦੀ ਹੈ। ਰਿਪੋਰਟ ਮੁਤਾਬਿਕ ਪਿੱਛਲੇ ਸਾਲ ਅਕਤੂਬਰ ਵਿੱਚ ਇਹ ਸਫੈਦ ਕਬੂਤਰ ਅਮਰੀਕਾ ਦੇ ਆਰੇਗਾਨ ਵਿੱਚ ਕਬੂਤਰਾਂ ਦੀ ਰੇਸ ਵਿੱਚ ਸ਼ਾਮਲ ਹੋਇਆ ਸੀ। ਰੇਸ ਦੇ ਦੌਰਾਨ ਕਬੂਤਰ ਭਟਕ ਗਿਆ ਅਤੇ ਕਈ ਹਜ਼ਾਰ ਕਿਲੋਮੀਟਰ ਦਾ ਸਫਰ ਤਹਿ ਕਰ ਕੇ ਆਸਟ੍ਰੇਲੀਆ ਪਹੁੰਚ ਗਿਆ। ਇਸ ਇਸ ਕਬੂਤਰ ਦਾ ਨਾਮ ‘ਜੋ’ ਹੈ। ਇਸ ਨੂੰ ਜਦੋਂ ਆਸਟ੍ਰੇਲੀਆ ਵਿੱਚ ਫੜਿਆ ਗਿਆ ਤਾਂ ਇਸ ਦੇ ਪੈਰ ਵਿੱਚ ਨੀਲੇ ਰੰਗ ਦਾ ਪਟਾ ਬੰਨ੍ਹਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਇਹ ਪਟਾ ਉਸ ਕਬੂਤਰ ਦੀ ਇੱਕ ਵੱਖਰੀ ਪਛਾਣ ਲਈ ਬੰਨ੍ਹਿਆ ਗਿਆ ਸੀ। ਦੱਸਿਆ ਗਿਆ ਹੈ ਕਿ ਇਹ ਕਬੂਤਰ 13 ਹਜ਼ਾਰ ਕਬੂਤਰ ਕਿਲੋਮੀਟਰ ਸਫਰ ਕਰ ਕੇ 26 ਦਸੰਬਰ ਨੂੰ ਇਹ ਕਬੂਤਰ ਮੇਲਬੋਰਨ ਪਹੁੰਚ ਗਿਆ। ਰੇਸਿੰਗ ਪਿਜਨ ਡਿਵੈਲਪਮੈਂਟ ਮੈਨੇਜਰ ਡਿਯੋਨ ਰਾਬਰਟਸ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਜੋ ਨਾਮ ਦਾ ਜਿਹੜਾ ਕਬੂਤਰ ਮਿਲਿਆ ਹੈ, ਉਹ ਅਮਰੀਕੀ ਨੀਲੇ ਖੰਭਾਂ ਵਾਲੇ ਕਬੂਤਰਾਂ ਤੋਂ ਵੱਖਰਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਰੇਸ ਵਿੱਚ ਸ਼ਾਮਲ ਕਬੂਤਰਾਂ ਨੂੰ ਅਜੇ ਤੱਕ ਟ੍ਰੇਸ ਨਹੀਂ ਕਰ ਪਾਏ, ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਕਬੂਤਰ ਆਸਟ੍ਰੇਲੀਆ ਦਾ ਹੈ। ਉਨ੍ਹਾਂ ਨੇ ਇਹ ਕਿਹਾ ਕਿ ਜੇ ਇਹ ਰੇਸ ਵਾਲਾ ਕਬੂਤਰ ਹੁੰਦਾ ਤਾਂ ਅਸੀਂ ਇਸ ਨੂੰ ਆਸਾਨੀ ਨਾਲ ਪਛਾਣ ਲੈਂਦੇ।

Continue Reading

ਅੰਤਰਰਾਸ਼ਟਰੀ

ਭਾਰਤੀ ਬੱਚੀ ਨੇ ਦੁਬਈ ਵਿੱਚ 25 ਟਨ ਈ-ਕਚਰਾ ਰਿਸਾਈਕਲ ਕਰ ਕੇ ਕਮਾਲ ਕਰ ਵਿਖਾਈ

Published

on

ਦੁਬਈ, 16 ਜਨਵਰੀ – ਭਾਰਤੀ ਮੂਲ ਦੀ ਬੱਚੀ ਦੀ ਉਮਰ ਮਸਾਂ 15 ਸਾਲ ਹੈ। ਉਹ ਯੂ ਏ ਈਵਿਚਲੇ ਦੁਬਈ ਵਿੱਚ ਰਹਿੰਦੀ ਹੈ। ਇਨ੍ਹਾਂ ਦਿਨਾਂ ਵਿੱਚ ਉਸਦਾ ਨਾਮ ਸੁਰਖੀਆਂ ਵਿੱਚ ਹੈ ਕਿਉਂਕਿ ਉਹ ਦੁਬਈ ਵਿੱਚ ਬੀਤੇ ਚਾਰ ਸਾਲ ਤੋਂ ਕੁਝ ਵੱਧ ਸਮੇਂ ਵਿੱਚ ਲਗੱਭਗ 25 ਟਨ ਇਲੇਕਟ੍ਰਾਨਿਕ ਕਬਾੜ ਨੂੰ ਰਿਸਾਈਕਲ ਕਰਨ ਦਾਯੋਗਦਾਨ ਦੇ ਚੁੱਕੀ ਹੈ। ਬੱਚੀ ਦਾ ਨਾਮ ਰੀਵਾ ਟੁਲਪੁਲੇ ਹੈ, ਜੋਇਸ ਬਾਰੇ ਇੱਕ ਮੁਹਿੰਮ ਚਲਾ ਰਹੀ ਹੈ।
ਵਾਤਾਵਰਣ ਸੁਰੱਖਿਆ ਨਾਲ ਨਜ਼ਦੀਕੀ ਸੰਬੰਧ ਰੱਖਣ ਦੇ ਉਸ ਦੇ ਇਸ ਅਹਿਮ ਯਤਨ ਵਿੱਚ 15 ਸਕੂਲਾਂ ਦੇ 60 ਬੱਚੇ ਜੁੜ ਚੁੱਕੇ ਹਨ। ਗਲਫ ਨਿਊਜ਼ ਦੇ ਮੁਤਾਬਕ ਲੜਕੀ ਨੇ ਕਿਹਾ ਕਿ ‘ਕੁਝ ਸਾਲ ਪਹਿਲਾ ਅਸੀਂ ਘਰ ਬਦਲ ਰਹੇ ਸੀ। ਉਦੋਂ ਸਾਮਾਨ ਦੀ ਸ਼ਿਫਟਿੰਗ ਦੌਰਾਨ ਮੈਂ ਮਾਂ ਤੋਂ ਪੁੱਛਿਆ: ਸਾਨੂੰ ਜਿਸ ਚੀਜ਼ ਦੀ ਜ਼ਰੂਰਤ ਨਹੀਂ, ਉਸ ਨੂੰ ਐਵੇਂ ਸੁੱਟ ਦਿੰਦੇ ਹਾਂ? ਉਦੋ ਉਨ੍ਹਾਂ ਨੇ ਦੱਸਿਆ: ਨਹੀਂ, ਗੈਰ ਜ਼ਰੂਰੀ ਸਾਮਾਨ ਵੀ ਯੋਗ ਤਰੀਕੇ ਨਾਲ ਸਮੇਟਣ ਦੀ ਲੋੜ ਹੁੰਦੀ ਹੈ, ਪਰ ਉਸ ਸਮੇਂ ਮੈਨੂੰ ਇਸ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਸੀ। ਮੈਂ ਇੰਟਰਨੇਟ ਅਤੇ ਸੋਸ਼ਲ ਮੀਡੀਆ ਤੋਂ ਕੁਝ ਜਾਣਕਾਰੀ ਲਈ ਤਾਂ ਪਤਾ ਚਲਿਆ ਕਿ ਇਲੈਕਟ੍ਰਾਨਿਕ ਕਬਾੜ ਇੱਕ ਵੱਡੀ ਸਮਸਿਆ ਹੈ। ਉਸ ਨੂੰ ਰਿਸਾਈਕਲ ਕੀਤਾ ਜਾ ਸਕਦਾ ਹੈ, ਪਰ ਅਜਿਹਾ ਕੀਤਾ ਘੱਟ ਜਾਂਦਾ ਹੈ। ਮੈਂ ਆਪਣੇ ਕੁਝ ਦੋਸਤਾਂ ਦੀ ਮਦਦ ਨਾਲ ਇਸ ਲਈ ਕੰਮ ਕਰਨ ਦਾ ਫੈਸਲਾ ਕੀਤਾ। ਹੌਲੀ-ਹੌਲੀ ਸਾਡਾ ਇੱਕ ਗਰੁੱਪ ਬਣ ਗਿਆ ਅਤੇ ਅੱਜ ਅਸੀਂ ਥੋੜ੍ਹਾ ਕੁਝ ਬੇਹਿਤਰ ਕਰ ਵੀ ਸਕੇ ਹਾਂ, ਸ਼ਾਇਦ।’

Continue Reading

ਅੰਤਰਰਾਸ਼ਟਰੀ

ਇੰਡੋਨੇਸ਼ੀਆ ਵਿੱਚ ਭੁਚਾਲ ਨਾਲ 42 ਲੋਕਾਂ ਦੀ ਮੌਤ

Published

on

ਜਕਾਰਤਾ, 16 ਜਨਵਰੀ – ਇੰਡੋਨੇਸ਼ੀਆ ਦੇ ਸੁਲਾਵੇਸੀ ਦੀਪ ਵਿੱਚ ਅੱਧੀ ਰਾਤ ਤੋਂ ਬਾਅਦ ਆਏ ਤੇਜ਼ ਭੁਚਾਲ ਕਾਰਨ ਘੱਟੋ ਘੱਟ 42 ਲੋਕਾਂ ਦੀ ਮੌਤ ਹੋ ਗਈ ਅਤੇ 600 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਭੁਚਾਲ ਤੋਂ ਬਾਅਦ ਕੁਝ ਥਾਵਾਂ ਉੱਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਹੋਈਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਰਿਕਟਰ ਸਕੇਲ ਉੱਤੇ ਭੁਚਾਲ ਦੀ ਤੀਬਰਤਾ 6.2 ਹੈ। ਭੁਚਾਲ ਦਾ ਕੇਂਦਰ ਪੱਛਮੀ ਸੁਲਾਵੇਸੀ ਸੂਬੇ ਦੇ ਮਮੂਜ਼ੂ ਜ਼ਿਲ੍ਹੇ ਵਿੱਚ 18 ਕਿਲੋਮੀਟਰ ਗਹਿਰਾਈ ਵਿੱਚ ਸੀ। ਇਸੇ ਖੇਤਰ ਵਿੱਚ ਸਮੁੰਦਰ ਅੰਦਰ 5.9 ਤੀਬਰਤਾ ਦਾ ਭੁਚਾਲ ਆਇਆ ਸੀ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਸਭ ਤੋਂ ਵੱਧ ਨੁਕਸਾਨ ਇੰਡੋਨੇਸ਼ੀਆ ਦੇ ਸੁਲਾਵੇਸੀ ਸ਼ਹਿਰ ਵਿੱਚ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ 60 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਮਲਬੇ ਹੇਠ ਕਈ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ। ਦਸਿਆ ਜਾ ਰਿਹਾ ਹੈ ਕਿ ਕਰੀਬ ਸੱਤ ਸਕਿੰਟ ਤੱਕ ਝਟਕੇ ਮਹਿਸੂਸ ਕੀਤੇ ਗਏ।

Continue Reading

ਰੁਝਾਨ


Copyright by IK Soch News powered by InstantWebsites.ca