Unique love story: At the age of 95, they got married after falling in love
Connect with us [email protected]

ਅੰਤਰਰਾਸ਼ਟਰੀ

ਅਨੋਖੀ ਪ੍ਰੇਮ ਕਹਾਣੀ :95 ਦੀ ਉਮਰ ਵਿੱਚ ਪਿਆਰ ਪਿੱਛੋਂ ਵਿਆਹ ਦੇ ਬੰਧਨ ਵਿੱਚ ਬੱਝੇ

Published

on

Unique love story

ਨਿਊ ਯਾਰਕ, 13 ਜੂਨ – ਜਿਸ ਉਮਰ ਨੂੰ ਆਮ ਤੌਰ ਉੱਤੇ ਬੱਚਿਆਂ ਦੀ ਜ਼ਿੰਮੇਵਾਰੀਆਂ ਨਿਭਾਉਣ ਅਤੇ ਭਗਵਾਨ ਦਾ ਭਜਨ ਕਰਨ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ, ਉਮਰ ਦੇ ਉਸੇ ਪੜਾਅ ਉੱਤੇ ਦੋ ਬਜ਼ੁਰਗਾਂ ਵੱਲੋਂ ਵਿਆਹ ਰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਕੋਵਿਡ-19 ਦੇ ਦੌਰ ਵਿੱਚ ਕਿਸੇ ਨਾਲ ਡੇਟ ਉੱਤੇ ਜਾਣਾ ਲੋਕਾਂ ਲਈ ਚੁਣੌਤੀ ਤੋਂ ਘੱਟ ਨਹੀਂ, ਪਰ ਦੋ ਬਜ਼ੁਰਗਾਂ ਨੇ ਨਾ ਸਿਰਫ ਇੱਕ-ਦੂਜੇ ਨਾਲ ਪਿਆਰ ਕੀਤਾ, ਸਗੋਂ ਵਿਆਹ ਵੀ ਕੀਤਾ। ਆਪਣੀ ਪਤਨੀ ਗੁਆ ਚੁੱਕੇ ਜਾਨ ਸ਼ੁਲਟਲ (95) ਦੀ ਮੁਲਾਕਾਤ ਅਚਾਨਕ ਜਾਯ ਮੋਰੋ-ਨਲਟਨ ਨਾਲ ਹੋਈ। ਜਾਯ ਅਤੇ ਜਾਨ ਨੇ ਮੁਲਾਕਾਤ ਤੋਂ ਬਾਅਦ ਸਮਝਿਆ ਕਿ ਦੋਵੇਂ ਇੱਕੋ ਪੜਾਅ ਉੱਤੇ ਹਨ ਤੇ ਇੱਕੋ ਜਿਹੀਆਂ ਭਾਵਨਾਵਾਂ ਹਨ। ਦੋਵੇਂ ਬਜ਼ੁਰਗ ਨਿਊ ਯਾਰਕ ਦੇ ਰਹਿਣ ਵਾਲੇ ਹਨ। ਕੋਵਿਡ-19 ਦੇ ਬਾਵਜੂਦ ਦੋਵਾਂ ਨੇ ਇੱਕ-ਦੂਜੇ ਨਾਲ ਮੁਲਾਕਾਤ ਨਹੀਂ ਛੱਡੀ। ਦੋਵਾਂ ਨੇ ਇਕੱਠੇ ਕੋਵਿਡ ਟੀਕਾ ਲਗਵਾਇਆ। ਕੋਵਿਡ ਨਿਯਮਾਂ ਵਿੱਚ ਢਿੱਲ ਤੋਂ ਬਾਅਦ ਦੋਵਾਂ ਦੀ ਜ਼ਿੰਦਗੀ ਪਟੜੀ ਉੱਤੇ ਪਰਤੀ।ਇਸ ਦੌਰਾਨ ਦੋਵਾਂ ਨੇ ਇੱਕ-ਦੂਜੇ ਨੂੰ ਬਿਹਤਰ ਸਮਝਿਆ ਤੇ ਰਿਸ਼ਤਾ ਹੋਰ ਮਜ਼ਬੂਤ ਹੋਇਆ। ਅਚਾਨਕ ਡਾਨ ਸ਼ੁਲਟਲ ਨੇ ਇੱਕ ਦਿਨ ਜਾਯ ਮੋਰੋ ਨੂੰ ਵਿਆਹ ਲਈ ਪ੍ਰਪੋਜ ਕੀਤਾ। ਦੋਵਾਂ ਨੂੰ ਵਿਆਹ ਤਕ ਦਾ ਸਫਰ ਪੂਰਾ ਕਰਨ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਕੁਝ ਲੋਕਾਂ ਨੇ ਉਨ੍ਹਾਂ ਦੇ ਇਸ ਫੈਸਲੇ ਉੱਤੇ ਹੈਰਾਨੀ ਪ੍ਰਗਟਾਈ ਅਤੇ ਕੁਝ ਨੇ ਮਜ਼ਾਕ ਉਡਾਇਆ, ਪਰ ਜਾਨ ਅਤੇ ਜਾਯ ਦਾ ਕਹਿਣਾ ਹੈ ਕਿ ਸੱਚੇ ਪਿਆਰ ਦੀ ਭਾਲ ਲਈ ਨੌਜਵਾਨ ਹੋਣਾ ਜ਼ਰੂਰੀ ਨਹੀਂ। ਜਾਨ ਦੇ ਵਿਆਹ ਦੇ ਫੈਸਲੇ ਉੱਤੇ ਉਨ੍ਹਾਂ ਦੇ ਬੱਚੇ ਖੁਸ਼ ਹਨ।

ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਪੁਲਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ

Published

on

Shot dead

ਪੇਸ਼ਵਾਰ, 3 ਅਗਸਤ – ਪਾਕਿਸਤਾਨ ਦੇ ਗੜਬੜ ਵਾਲੇ ਖੈਬਰ ਪਖ਼ਤੂਨਖਵਾ ਸੂਬੇ ਵਿੱਚ ਪੋਲੀਉ ਵੈਕਸੀਂ ਵਾਲੇ ਕਰਮਚਾਰੀਆਂ ਦੇ ਦਲ ਨੂੰ ਸੁਰੱਖਿਆ ਦੇ ਰਹੇ ਪੁਲਸ ਅਧਿਕਾਰੀ ਦਾ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਦੋ ਦਿਨਾਂ ਵਿੱਚ ਇਹ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ।
ਪੁਲਸ ਨੇ ਦੱਸਿਆ ਕਿ ਅਧਿਕਾਰੀ ਉੱਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਓਦੋਂ ਹਮਲਾ ਕੀਤਾ, ਜਦੋਂ ਉਹ ਦੱਖਣੀ ਵਜੀਰਿਸਤਾਨ ਨਾਲ ਲੱਗਦੇ ਡੇਰਾ ਇਸਮਾਈਲ ਖ਼ਾਨ ਵਿੱਚ ਪੋਲੀਉ ਕਰਮਚਾਰੀਆਂ ਨਾਲ ਜਾ ਰਹੇ ਸਨ। ਕਾਤਲਾਂ ਨੂੰ ਫੜਨ ਲਈ ਮੁਹਿੰਮ ਚੱਲ ਰਹੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਪੇਸ਼ਾਵਰ ਦੇ ਦਾਊਦਜਈ ਇਲਾਕੇ ਵਿੱਚ ਮੋਟਰਸਾਈਕਲ ਉੱਤੇ ਆਏ ਕੁਝ ਬਦਮਾਸ਼ਾਂ ਨੇ ਇੱਕ ਸਿਪਾਹੀ ਉੱਤੇ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ। ਪੁਲਸ ਕਰਮਚਾਰੀ ਪੋਲੀਉ ਕਰਮਚਾਰੀਆਂ ਦੀ ਇੱਕ ਟੀਮ ਨਾਲ ਡਿਊਟੀ ਕਰਨ ਦੇ ਬਾਅਦ ਘਰ ਪਰਤ ਰਿਹਾ ਸੀ। ਪਾਕਿਸਤਾਨ ਵਿੱਚ ਪੋਲੀਉ ਸਿਹਤ ਕਾਰਕੁਨ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਪੁਲਸ ਅਧਿਕਾਰੀਆਂ ਉੱਤੇ ਆਏ ਦਿਨ ਅਤਿਵਾਦੀਆਂ ਅਤੇ ਬਦਮਾਸ਼ਾਂ ਵੱਲੋਂ ਹਮਲੇ ਕੀਤੇ ਜਾਂਦੇ ਹਨ।

Continue Reading

ਅੰਤਰਰਾਸ਼ਟਰੀ

ਅਮਰੀਕਾ ਵਿੱਚ ਕਿਰਾਏਦਾਰ ਬੇਘਰ ਹੋ ਸਕਦੇ ਨੇ

Published

on

america

ਬੋਸਟਨ, 3 ਅਗਸਤ – ਅਮਰੀਕਾ ਵਿੱਚ ਰਾਜ ਪੱਧਰੀ ਇੱਕ ਹੁਕਮ ਦੀ ਮਿਆਦ ਕੱਲ੍ਹ ਖ਼ਤਮ ਹੋਣ ਪਿੱਛੋਂ ਕਿਰਾਏ ਦੇ ਘਰਾਂ ਵਿੱਚ ਰਹਿੰਦੇ ਲੋਕਾਂ ਨੂੰ ਆਪਣੇ ਮਕਾਨ ਜਲਦ ਖ਼ਾਲੀ ਕਰਕੇ ਬੇਘਰ ਹੋਣਾ ਪੈ ਸਕਦਾ ਹੈ।
ਕੋਰੋਨਾ ਦੀ ਮਹਾਂਮਾਰੀ ਦੌਰਾਨ ਮਕਾਨ ਖ਼ਾਲੀ ਕਰਾਉਣ ਉੱਤੇ ਰੋਕ ਸੀ। ਰਿਹਾਇਸ਼ ਬਾਰੇ ਬੁਲਾਰਿਆਂ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਕੇਂਦਰੀ ਰੋਗ ਕੰਟਰੋਲ ਅਤੇ ਰੋਕਥਾਮ ਏਜੰਸੀ (ਸੀ ਡੀ ਸੀ ਪੀ) ਵੱਲੋਂ ਲਾਈ ਰੋਕ ਖ਼ਤਮ ਹੋਣ `ਤੇ ਆਉਣ ਵਾਲੇ ਹਫ਼ਤਿਆਂ ਵਿੱਚ ਲੱਖਾਂ ਲੋਕਾਂ ਨੂੰ ਆਪਣੇ ਕਿਰਾਏ ਦੇ ਘਰ ਖ਼ਾਲੀ ਕਰਨੇ ਪੈ ਸਕਦੇ ਹਨ। ਬਾਈਡੇਨ ਪ੍ਰਸ਼ਾਸਨ ਨੇ ਕੱਲ੍ਹ ਕਿਹਾ ਸੀ ਕਿ ਉਹ ਇਸ ਰੋਕ ਨੂੰ ਅੱਗੇ ਨਹੀਂ ਵਧਾਉਣਗੇ, ਕਿਉਂਕਿ ਅਮਰੀਕਾ ਦੀ ਸੁਪਰੀਮ ਕੋਰਟ ਨੇ ਸੰਕੇਤ ਦਿੱਤਾ ਹੈ ਕਿ ਕਿਰਾਏ ਦੇ ਮਕਾਨ ਖ਼ਾਲੀ ਕਰਨ ਉੱਤੇ ਲਾਈ ਗਈ ਰੋਕ ਨੂੰ ਸਿਰਫ਼ ਮਹੀਨੇ ਦੇ ਅੰਤ ਤਕ ਵਧਾਇਆ ਜਾ ਸਕਦਾ ਹੈ। ਪਾਰਲੀਮੈਂਟ ਮੈਂਬਰਾਂ ਨੇ ਕੱਲ੍ਹ ਕਿਰਾਏ ਦੇ ਘਰ ਖ਼ਾਲੀ ਕਰਨ ਉੱਤੇ ਰੋਕ ਨੂੰ ਕੁਝ ਮਹੀਨੇ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ। ਬਾਈਡੇਨ ਪ੍ਰਸ਼ਾਸਨ ਨੇ ਉਮੀਦ ਪ੍ਰਗਟਾਈ ਹੈ ਕਿ ਦਸੰਬਰ ਅਤੇ ਮਾਰਚ ਵਿੱਚ ਕਾਂਗਰਸ ਵੱਲੋਂ ਕਿਰਾਇਆ ਸਹਾਇਤਾ ਵਾਲੇ ਘਰ ਖ਼ਾਲੀ ਕਰਨ ਦਾ ਸੰਕਟ ਟਾਲਣ ਵਿੱਚ ਮਦਦ ਕਰੇਗੀ, ਪਰ ਇਨ੍ਹਾਂ ਦੀ ਵੰਡ ਵਿੱਚ ਕਾਫ਼ੀ ਦੇਰੀ ਹੋਈ ਹੈ। ਏਸ਼ਲੇ ਫੋਨਸਿਰੀ (22) ਦੇ ਘਰ ਖ਼ਾਲੀ ਕਰਨ ਦੇ ਕੇਸ ਦੀ ਕੱਲ੍ਹ ਸੁੁਣਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਕਾਨ ਮਾਲਕ ਨੇ ਕਿਰਾਇਆ ਸਹਾਇਤਾ ਲੈਣ ਤੋਂ ਮਨਾ ਕਰ ਦਿੱਤਾ ਹੈ।

Continue Reading

ਅੰਤਰਰਾਸ਼ਟਰੀ

ਬੇਲਾਰੂਸ ਦੀ ਰੇਸਰ ਵੱਲੋਂ ਵਾਪਸ ਜਾਣ ਤੋਂ ਇਨਕਾਰ

Published

on

Belarusian racer

ਟੋਕੀਓ, 3 ਅਗਸਤ – ਜਾਪਾਨ ਵਿੱਚ ਓਲੰਪਿਕ ਖੇਡਾਂ ਦੇ ਦੌਰਾਨ ਬੀਤੇ ਦਿਨ ਏਅਰਪੋਰਟ ਉੱਤੇ ਹੰਗਾਮਾ ਹੋ ਗਿਆ। ਖੇਡਾਂ ਵਿੱਚ ਹਿੱਸਾ ਲੈਣ ਆਈ ਬੇਲਾਰੂਸ ਦੀ ਐਥਲੀਟ ਕ੍ਰਿਸਟਸੀਨਾ ਸੀਮਾਨੌਸਕਾਇਆ (24) ਨੇ ਆਪਣੇ ਦੇਸ਼ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਉਥੇ ਉਸ ਨੂੰ ਖਤਰਾ ਹੈ। ਹਵਾਈ ਅੱਡੇ ਉੱਤੇ ਹੀ ਉਸ ਨੇ ਉਥੇ ਤੈਨਾਤ ਜਾਪਾਨੀ ਪੁਲਸ ਦੀ ਮਦਦ ਲੈ ਲਈ। ਇਸ ਦੇ ਬਾਅਦ ਉਸ ਨੂੰ ਟੋਕੀਓ ਵਿਚਲੇ ਪੋਲੈਂਡ ਦੇ ਦੂਤਘਰ ਨੇ ਮਨੁੱਖੀ ਆਧਾਰ ਉੱਤੇ ਆਪਣੇ ਦੇਸ਼ ਦਾ ਵੀਜ਼ਾ ਜਾਰੀ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਆਪਣੇ ਦੇਸ਼ ਵਿੱਚ ਸਰਕਾਰ ਵਿਰੋਧੀ ਅੰਦੋਲਨਾਂ ਤੋਂ ਪ੍ਰੇਸ਼ਾਨ ਕ੍ਰਿਸਟਸੀਨਾ ਨੇ ਦੋਸ਼ ਲਗਾਇਆ ਕਿ ਜਾਪਾਨ ਆਏ ਬੇਲਾਰੂਸ ਓਲੰਪਿਕ ਐਸੋਸੀਏਸ਼ਨ ਦੇ ਅਧਿਕਾਰੀ ਅਤੇ ਕੋਚ ਉਨ੍ਹਾਂ ਨਾਲ ਚੰਗਾ ਵਿਹਾਰ ਨਹੀਂ ਕਰਦੇ। ਉਨ੍ਹਾਂ ਉੱਤੇ ਵੀਰਵਾਰ ਨੂੰ ਚਾਰ ਗੁਣਾ 400 ਮੀਟਰ ਰਿਲੇ ਰੇਸ ਵਿੱਚ ਹਿੱਸਾ ਲੈਣ ਦਾ ਦਬਾਅ ਪਾਇਆ ਜਾ ਰਿਹਾ ਹੈ, ਜਿਸ ਵਿੱਚ ਉਹ ਪਹਿਲਾਂ ਕਦੇ ਨਹੀਂ ਦੌੜੀ? ਬੀਤੇ ਸ਼ੁੱਕਰਵਾਰ ਕ੍ਰਿਸਟਸੀਨਾ 100 ਮੀਟਰ ਦੀ ਰੇਸ ਵਿੱਚ ਦੌੜੀ ਸੀ ਅਤੇ ਕੱਲ੍ਹ ਉਸ ਨੇ 200 ਮੀਟਰ ਦੇ ਮੁਕਾਬਲੇ ਵਿੱਚ ਹਿੱਸਾ ਲੈਣਾ ਸੀ, ਪਰ ਉਸ ਤੋਂ ਪਹਿਲਾਂ ਹੀ ਐਤਵਾਰ ਨੂੰ ਵਿਵਾਦ ਦੇ ਕਾਰਨ ਬੇਲਾਰੂਸ ਦੇ ਅਧਿਕਾਰੀਆਂ ਨੇ ਉਸ ਨੂੰ ਵਾਪਸ ਜਾਣ ਲਈ ਕਹਿ ਦਿੱਤਾ। ਕ੍ਰਿਸਟਸੀਨਾ ਨੇ ਇਸਤਾਂਬੁਲ ਜਾਣ ਵਾਲੇ ਜਹਾਜ਼ ਵਿੱਚ ਬੈਠਣ ਤੋਂ ਇਨਕਾਰ ਕਰ ਦਿੱਤਾ ਤਾਂ ਪੋਲੈਂਡ ਨੇ ਉਸ ਨੂੰ ਵੀਜ਼ਾ ਜਾਰੀ ਕਰ ਦਿੱਤਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca