ਉਮੀਦ ਤੇ ਕਾਇਮ ਇਸ ਦੁਨੀਆਂ ਵਿੱਚ
ਜੇ ਮੁੱਕਜੇ ਉਮੀਦ ਤਾ ਬੰਦਾ ਮੁੱਕ ਸਕਦੈ,
ਜਿੰਦਗੀ ਦੀ ਦੌੜ ਵਿੱਚ ਉਲਝਿਆ ਬੰਦਾ
ਇਕ ਉਮੀਦ ਆਸਰੇ ਹੀ ਰੁੱਕ ਸਕਦੈ,
ਉਮੀਦ ਮਿਲੇ ਤਾਂ ਜੱਗ ਜਿੱਤਿਆ ਜਾਵੇ
ਗੁੰਮ ਜਾਵੇ ਤਾਂ ਸੱਭ ਕੁਝ ਮੁੱਕ ਸਕਦੈ,
ਕਿਸੇ ਦੁੱਜੇ ਤੋਂ ਉਮੀਦ ਨਾ ਰੱਖਿਓ ਕਦੇ
ਟੁੱਟ ਜਾਵੇ ਤਾਂ ਬੰਦਾ ਵੀ ਟੁੱਟ ਸਕਦੈ,
ਇੱਥੇ ਦੇ ਕੇ ਉਮੀਦ ਲੁੱਟ ਲੈਂਦੇ ਖੁਆਬ
ਕੁਝ ਨਾ ਕੀਤਿਆ ਵੀ ਬੰਦਾ ਲੁੱਟ ਸਕਦੈ,
ਨਿਰਾਸ਼ ਹੋਏ ਤਾਂ ਜ਼ਿੰਦਗੀ ਹਾਰ ਜਾਏ
ਮਿਲੇ ਉਮੀਦ ਤਾਂ ਮੁੜ ਉਹ ਉੱਠ ਸਕਦੈ,
ਪਿੱਠ ਭਾਰ ਡਿੱਗਿਆ ਵੀ ਹੋਵੇ ਭਾਵੇਂ ਬੰਦਾ
ਨਾਲ ਹੌਂਸਲੇ ਉਮੀਦ ਫ਼ਿਰ ਉੱਠ ਸਕਦੈ,
ਨਿਰਾਸ਼ ਹੋਵੇ ਬੰਦਾ ਦਿਲ ਛੇਤੀ ਡੋਲ ਜਾਵੇ
ਉਮੀਦ ਨਾਲ ਖੁਦ ਨੂੰ ਵੀ ਚੁੱਕ ਸਕਦੈ,
ਹੋਂਦ ਦੇ ਬੂਟੇ ਨੂੰ ਜੇ ਮਿਲੇ ਨਾ ਉਮੀਦ ਦਾ ਪਾਣੀ
ਤਾਂ ਬੂਟਾ ਸੁੱਕ ਸਕਦੈ,
ਉਮੀਦ ਤੇ ਕਾਇਮ ਇਸ ਦੁਨੀਆਂ ਵਿੱਚ
ਜੇ ਮੁੱਕਜੇ ਉਮੀਦ ਤਾ ਬੰਦਾ ਮੁੱਕ ਸਕਦੈ …
