48-hour ultimatum by anti-farmer Mahapanchayat
Connect with us [email protected]

Uncategorized

ਕਿਸਾਨ ਵਿਰੋਧੀ ਮਹਾਪੰਚਾਇਤ ਵੱਲੋਂ 48 ਘੰਟੇ ਦਾ ਅਲਟੀਮੇਟਮ

Published

on

rakesh takent
  • ਬਾਰਡਰ ਖਾਲੀ ਨਾ ਹੋਏ ਤਾਂ ਵਿਰੋਧ ਕਰਨ ਦਾ ਐਲਾਨ
    ਸੋਨੀਪਤ, 29 ਜਨਵਰੀ, – ਅੱਜ ਸ਼ੁੱਕਰਵਾਰ ਨੂੰ ਕਿਸਾਨ ਅੰਦੋਲਨ ਵਾਲੇ ਟਿਕਾਣਿਆਂ ਦੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਪਿੰਡ ਮਨੌਲੀ ਵਿੱਚ ਕਿਸਾਨ ਵਿਰੋਧੀ ਮਹਾਂ ਪੰਚਾਇਤ ਕੀਤੀ, ਜਿੱਥੇ 40 ਪਿੰਡਾਂ ਦੇ 800 ਲੋਕ ਸ਼ਾਮਲ ਹੋਏ ਅਤੇਦਿੱਲੀ ਦੇ ਬਾਰਡਰਾਂ ਉੱਤੇ ਆਵਾਜਾਈ ਦੇ ਰਾਹ ਖੋਲ੍ਹਣ ਲਈ 48 ਘੰਟੇ ਦਾ ਅਲਟੀਮੇਟਮ ਦੇ ਦਿੱਤਾ ਹੈ।
    ਇਸ ਮੌਕੇ ਦਿੱਲੀ ਨੇੜਲੇ ਹਰਿਆਣਵੀ ਪਿੰਡਾਂ ਦੇ ਲੋਕਾਂ ਨੇ ਪੰਚਾਇਤ ਵਿੱਚ ਪਾਸ ਤਜਵੀਜ਼ ਦੀ ਰਾਏ ਕਿਸਾਨਾਂ ਲਈ ਸੰਘਰਸ਼ ਕਰਦੇ ਆਗੂਆਂ ਤੱਕ ਵੀ ਪੁਚਾ ਦਿੱਤੀ ਅਤੇਕਿਹਾ ਹੈ ਕਿ ਬਾਰਡਰ ਖਾਲੀ ਨਾ ਕਰਨ ਉੱਤੇ ਐਤਵਾਰ ਦੁਪਹਿਰ ਨੂੰ 40 ਪਿੰਡਾਂ ਦੇ ਹਜ਼ਾਰਾਂ ਲੋਕ ਬਾਰਡਰ ਉੱਤੇ ਬਣਾਏ ਗਏ ਟੈਂਟ ਤੇ ਮੰਚ ਪੁੱਟ ਦੇਣਗੇ। ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਕਿਸਾਨ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਬਾਰਡਰ ਉੱਤੇ ਡਟੇ ਹੋਏ ਹਨ, ਜਿਸ ਨਾਲ ਏਥੇ ਆਵਾਜਾਈ ਠੱਪ ਹੈ ਅਤੇ ਕਈ ਵਾਰ ਕਹਿਣ ਦੇ ਬਾਵਜੂਦ ਰਾਹ ਨਹੀਂ ਦਿੱਤਾ ਗਿਆ, ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਦੁੱਧ-ਸਬਜ਼ੀ ਤੇ ਹੋਰ ਸਾਮਾਨ ਬਾਜ਼ਾਰਾਂ ਤਕ ਪੁਚਾਉਣਵਿੱਚਔਖ ਹੁੰਦੀ ਹੈ। ਪਿੰਡ ਵਾਲਿਆਂ ਦੀ ਮੰਗ ਹੈ ਕਿ ਸੜਕ ਦਾ ਇਕ ਪਾਸਾ ਖੋਲ੍ਹ ਦਿੱਤਾ ਜਾਵੇ, ਕਾਲੋਨੀਆਂ ਦੇ ਗੇਟ ਅੱਗੋਂ ਟਰਾਲੀਆਂ ਹਟਾ ਲਈਆਂ ਜਾਣ ਤੇ ਜ਼ਰੂਰੀ ਕੰਮ ਲਈ ਆਉਣ ਜਾਣ ਵਾਲੇ ਲੋਕਾਂ ਨੂੰ ਨਾ ਰੋਕਿਆ ਜਾਵੇ ਅਤੇ ਨਾਲ ਮਜ਼ਦੂਰਾਂ, ਆਟੋ ਚਾਲਕਾਂ ਅਤੇ ਫੈਕਟਰੀਆਂ ਦੇ ਮਾਲਕਾਂ-ਮੁਲਾਜ਼ਮਾਂ ਨੂੰ ਬੇਰੋਕ-ਟੋਕ ਆਉਣ-ਜਾਣ ਦਿੱਤਾ ਜਾਵੇ। ਇਸ ਦੇ ਲਈ 48 ਘੰਟੇ ਦਾ ਅਲਟੀਮੇਟਮ ਦੇ ਦਿੱਤਾ ਗਿਆ ਹੈ।

Punjabi News Today

Uncategorized

ਧਰਮ-ਪਰਿਵਰਤਨ ਕਰ ਕੇ ਵਿਆਹ ਕਰਨ ਵਾਲੀ ਲੜਕੀ ਤੇ ਪਤੀ ਦੀ ਸੁਰੱਖਿਆ ਲਈ ਹਾਈ ਕੋਰਟ ਵੱਲੋਂ ਹੁਕਮ

Published

on

ਪ੍ਰਯਾਗਰਾਜ, 13 ਜੂਨ – ਇਲਾਹਾਬਾਦ ਹਾਈ ਕੋਰਟ ਨੇ ਧਰਮ ਪਰਿਵਰਤਨ ਕਰ ਕੇ ਵਿਆਹ ਕਰਨ ਵਾਲੀ ਇੱਕ ਲੜਕੀ ਅਤੇ ਉਸ ਦੇ ਪਤੀ ਨੂੰ ਸੁਰੱਖਿਆ ਦੇਣ ਲਈ ਪੁਲਸ ਨੂੰ ਹੁਕਮ ਦਿੱਤਾ ਹੈ।
ਇਸ ਸੰਬੰਧ ਵਿੱਚ ਹਾਈ ਕੋਰਟ ਨੇ ਕਿਹਾ, ‘ਲੜਕੀ ਦੀ ਆਜ਼ਾਦੀ ਵਿੱਚ ਦਖਲ ਤਦ ਤਕ ਠੀਕ ਨਹੀਂ ਹੋਵੇਗਾ ਜਦ ਤਕ ਉਹ ਜ਼ਬਰਦਸਤੀ ਧਰਮ ਪਰਿਵਰਤਨ ਦਾ ਦੋਸ਼ ਨਹੀਂ ਲਾਉਂਦੀ।’ ਜਸਟਿਸ ਸਲਿਲ ਕੁਮਾਰ ਰਾਏ ਨੇ ਇਸ ਕੇਸ ਦੀ ਸੁਣਵਾਈ ਕੀਤੀ ਅਤੇ ‘ਲਤਾ ਸਿੰਘ ਬਨਾਮ ਯੂ ਪੀ ਸਰਕਾਰ’ ਦੇ ਕੇਸ ਵਿੱਚ ਕੋਰਟ ਦੇ ਫੈਸਲੇ ਦਾ ਜਿ਼ਕਰ ਕੀਤਾ। ਇਸ ਵਿੱਚ ਕਿਹਾ ਗਿਆ ਕਿ ਜੇ ‘ਜੋੜਾ ਅਡਲਟ ਹੈ ਤਾਂ ਬਿਨਾਂ ਕਿਸੇ ਦਖਲ ਦੇ ਸ਼ਾਂਤਮਈ ਤਰੀਕੇ ਨਾਲ ਜੀਵਨ ਜਿਊਣ ਦਾ ਉਨ੍ਹਾਂ ਦਾ ਹੱਕ ਹੈ।’ ਤਾਜ਼ਾ ਪਟੀਸ਼ਨ ਮੁਤਾਬਕ ਯਾਸ਼ੀ ਦੇਵੀ (20) ਨੇ ਇਸਲਾਮ ਅਪਣਾਉਣ ਦੇ ਬਾਅਦ ਗੁੱਛਨ ਖਾਨ (40) ਨਾਲ 11 ਜਨਵਰੀ 2021 ਨੂੰ ਵਿਆਹ ਕੀਤਾ ਸੀ। ਇਨ੍ਹਾਂ ਦੋਵਾਂ ਦਾ ਦੋਸ਼ ਹੈ ਕਿ ਪਰਵਾਰ ਵਾਲੇ ਇਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਅਤੇ ਆਜ਼ਾਦੀ ਵਿੱਚ ਦਖਲ ਦੇ ਰਹੇ ਹਨ। ਹਾਈ ਕੋਰਟ ਨੇ ਮੁਰਾਦਾਬਾਦ ਪੁਲਸ ਨੂੰ ਜੋੜੇ ਦੀ ਸੁਰੱਖਿਆ ਦੇ ਹੁਕਮ ਦਿੱਤੇ।
ਅਦਾਲਤ ਨੇ ਕਿਹਾ, ‘ਜੇ ਪਟੀਸ਼ਨਕਰਤਾ ਬਾਲਗ ਹਨ ਤਾਂ ਉਹ ਬਗੈਰ ਵਿਆਹ ਦੇ ਵੀ ਇਕੱਠੇ ਰਹਿਣ ਦੇ ਹੱਕਦਾਰ ਹਨ। ਸਬੰਧਤ ਪੁਲਸ ਅਧਿਕਾਰੀ ਵਿਆਹ ਦੇ ਸਬੂਤ ਲਈ ਉਨ੍ਹਾਂ ਜ਼ੋਰ ਨਹੀਂ ਪਾ ਸਕਦੇ।’ ਕੋਰਟ ਨੇ ਕਿਹਾ, ‘ਜੇ ਪਟੀਸ਼ਨਰਾਂ ਨੂੰ ਕੋਈ ਖਤਰਾ ਹੋਵੇ ਜਾਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਏ ਤਾਂ ਉਹ ਮੁਰਾਦਾਬਾਦ ਦੇ ਪੁਲਸ ਕਮਿਸ਼ਨਰ ਨਾਲ ਸੰਪਰਕ ਕਰਨ। ਉਹ ਕਾਨੂੰਨ ਮੁਤਾਬਕ ਸਾਰੇ ਕਦਮ ਉਠਾਉਣਗੇ।’

Continue Reading

Uncategorized

ਇੱਕੋ ਸਵਾਰੀ ਲਈ 360 ਸੀਟਾਂ ਵਾਲਾ ਜਹਾਜ਼ ਮੁੰਬਈ ਤੋਂ ਦੁਬਈ ਪੁੱਜਾ

Published

on

Mumbai to Dubai

ਨਵੀਂ ਦਿੱਲੀ, 30 ਮਈ – ਭਾਰਤਵੰਸ਼ੀ ਕਾਰੋਬਾਰੀ ਭਾਵੇਸ਼ ਜਾਵੇਰੀ, ਜਿਹੜਾ 18 ਨੰਬਰ ਨੂੰ ਸ਼ੁੱਭ ਮੰਨਦਾ ਹੈ, ਬੀਤੀ 19 ਮਈ 2021 ਦਾ ਦਿਨ ਸਾਰੀ ਉਮਰ ਨਹੀਂ ਭੁੱਲ ਸਕੇਗਾ। ਕਾਰੋਬਾਰੀ ਯਾਤਰਾ ਪਿੱਛੋਂ ਮੁੰਬਈ ਤੋਂ ਦੁਬਈ ਵਾਪਸ ਜਾਂਦੇ ਭਾਵੇਸ਼ ਦੀਹੈਰਾਨੀ ਦਾ ਉਦੋਂ ਟਿਕਾਣਾ ਨਾ ਰਿਹਾ, ਜਦ ਉਨ੍ਹਾਂ ਨੂੰ ਪਤਾ ਲੱਗਾ ਕਿ 360 ਸੀਟਾਂ ਵਾਲੇ ਬੋਇੰਗ 777 ਜਹਾਜ਼ ਵਿੱਚ ਉਹ ਇਕੱਲੇ ਯਾਤਰਾ ਕਰਨ ਵਾਲੇ ਹਨ।
ਐਮੀਰੇਟਸ ਏਅਰਲਾਈਨਜ਼ ਦੀ ਫਲਾਈਟ (ਈ ਕੇ-501) ਵਿੱਚ ਦਾਖਲ ਹੁੰਦੇ ਸਾਰਭਾਵੇਸ਼ ਜਾਵੇਰੀ ਦਾ ਤਾੜੀਆਂ ਨਾਲ ਸਵਾਗਤ ਹੋਇਆ ਤੇ ਪੂਰੀ ਯਾਤਰਾ ਯਾਦਗਾਰ ਬਣ ਗਈ।ਸਟਾਰਜੇਮਸ ਗਰੁੱਪ ਦੇ ਸੀ ਈ ਓ ਚਾਲੀ ਸਾਲਾ ਭਾਵੇਸ਼ ਦੇ ਦੱਸਣ ਅਨੁਸਾਰ, ‘ਮੈਂ ਮੁੰਬਈ ਤੋਂ ਦੁਬਈ ਵਿੱਚ 240 ਤੋਂ ਵੀ ਜ਼ਿਆਦਾ ਹਵਾਈ ਯਾਤਰਾਵਾਂ ਕਰ ਚੁੱਕਾ ਹਾਂ, ਪਰ ਇਹ ਯਾਤਰਾ ਯਾਦਗਾਰੀ ਸੀ। ਕਾਕਪਿਟ ਕਮਾਂਡਰ ਖੁਦ ਮੈਨੂੰ ਮਿਲੇ। ਮੈਨੂੰ ਜਹਾਜ਼ ਦਾ ਮੁਆਇਨਾ ਕਰਨ ਤੇ 18 ਨੰਬਰ ਦੀ ਮੇਰੀ ਲੱਕੀ ਸੀਟ ਉੱਤੇ ਬੈਠਣ ਦੀ ਇਜਾਜ਼ਤ ਦਿੱਤੀ ਗਈ। ਪਬਲਿਕ ਅਨਾਊਂਸਮੈਂਟ ਸਿਰਫ ਮੇਰੇ ਉੱਤੇ ਕੇਂਦਰਿਤ ਸੀ: ਜਿਵੇਂ-‘ਮਿਸਟਰ ਜਾਵੇਰੀ, ਕ੍ਰਿਪਾ ਕਰ ਕੇ ਸੀਟ ਬੈਲਟ ਬੰਨ੍ਹ ਲਓ। ਮਿਸਟਰ ਜਾਵੇਰੀ, ਅਸੀਂ ਲੈਂਡ ਕਰਨ ਜਾ ਰਹੇ ਹਾਂ।’
ਭਾਵੇਸ਼ 20 ਸਾਲ ਤੋਂ ਦੁਬਈ ਵਿੱਚ ਰਹਿ ਰਹੇ ਹਨ। ਉਹ ਦੱਸਦੇ ਹਨ ਕਿ ਮਈ ਦੇ ਪਹਿਲੇ ਹਫਤੇ ਉਹ ਭਾਰਤ ਆਏ ਅਤੇ 10 ਦਿਨ ਪਹਿਲਾਂ 19 ਮਈ ਨੂੰ ਫਲਾਈਟ ਦੀ ਟਿਕਟ ਬੁਕ ਕਰਾਈ ਸੀ। 18 ਹਜ਼ਾਰ ਰੁਪਏ ਵਿੱਚ ਇਕਾਨਮੀ ਕਲਾਸ ਦੀ ਟਿਕਟ ਲਈ, ਪਰ ਜਿਸ ਉਡਾਣ ਵਿੱਚ ਉਨ੍ਹਾਂ ਨੇ ਇਕੱਲੇ ਯਾਤਰਾ ਕੀਤੀ ਉਸ ਦੀ ਚਾਰਟਰਡ ਬੁਕਿੰਗ ਦੇ ਲਈ ਸੱਤਰ ਲੱਖ ਰੁਪਏ ਲੱਗਦੇ ਹਨ। ਉਸ ਦਿਨ ਉਹ ਜਹਾਜ਼ ਵਿੱਚ ਇਕੱਲੇ ਸਨ।

Continue Reading

Uncategorized

ਬਲੈਕ ਤੇ ਵ੍ਹਾਈਟ ਫੰਗਸ ਮਗਰੋਂ ਯੂ ਪੀ ਵਿੱਚ ਯੈਲੋ ਫੰਗਸ ਦਾ ਮਰੀਜ਼ ਮਿਲਿਆ

Published

on

After the black

ਡਾਕਟਰੀ ਚਿੰਤਾ ਦਾ ਨਵਾਂ ਮੁੱਦਾ ਉੱਭਰ ਪਿਆ
ਗਾਜ਼ਿਆਬਾਦ, 24 ਮਈ, – ਭਾਰਤ ਵਿੱਚ ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਬਲੈਕ ਅਤੇ ਵ੍ਹਾਈਟ ਫੰਗਸ ਤੋਂ ਬਾਅਦ ਉੱਤਰ ਪ੍ਰਦੇਸ਼ ਰਾਜ ਦੇ ਗਾਜ਼ੀਆਬਾਦ ਵਿੱਚ ਯੈਲੋ ਫੰਗਸ ਦਾ ਮਰੀਜ਼ ਮਿਲਿਆ ਹੈ। ਇਹ ਮਰੀਜ਼ ਤਿੰਨਾਂ ਫੰਗਸ ਦੀ ਇਨਫੈਕਸ਼ਨ ਤੋਂ ਹੀ ਪੀੜਤ ਹੈ, ਜਿਸ ਨੂੰ ਦੋ ਦਿਨ ਪਹਿਲਾਂ ਆਰਡੀਸੀ ਦੇ ਹਰਸ਼ ਈਐੱਨਟੀ ਹਸਪਤਾਲ ਲਿਆਂਦਾ ਗਿਆ ਸੀ।ਗਾਜ਼ੀਆਬਾਦ ਦੇ ਸੰਜੈ ਨਗਰ ਦੇ ਵਾਸੀ ਕੁੰਵਰ ਸਿੰਘ ਨੂੰ ਪਹਿਲਾਂ ਕੋਰੋਨਾ ਹੋਇਆ ਸੀ।
ਇਸ ਬਾਰੇ ਹਸਪਤਾਲ ਦੇ ਡਾਇਰੈਕਟਰ ਡਾ. ਬੀਪੀ ਤਿਆਗੀ ਨੇ ਦੱਸਿਆਹੈ ਕਿ ਯੈਲੋ ਫੰਗਸ ਆਮ ਤੌਰ ਉੱਤੇ ਕਿਰਲੀਵਿੱਚਹੁੰਦਾ ਹੈ, ਅੱਜ ਤੋਂ ਪਹਿਲਾਂ ਇਨਸਾਨਾਂਵਿੱਚ ਇਹ ਫੰਗਸ ਮਿਲਣ ਦਾ ਕੋਈ ਰਿਕਾਰਡ ਨਹੀਂ।ਗਾਜ਼ੀਆਬਾਦ ਦੇ ਜਿਨ੍ਹਾਂ ਮਰੀਜ਼ਾਂਵਿੱਚ ਯੈਲੋ ਫੰਗਸ ਮਿਲੀ, ਉਨ੍ਹਾਂ ਦੀ ਉਮਰ 34 ਸਾਲ ਦੇ ਨੇੜੇ-ਤੇੜੇਤੇ ਉਹ ਸ਼ੂਗਰ ਤੋਂ ਪੀੜਤ ਹਨ। ਬਲੈਕ ਅਤੇ ਵ੍ਹਾਈਟ ਫੰਗਸ ਵਾਂਗ ਇਹ ਯੈਲੋ ਫੰਗਸ ਸਰੀਰ ਦੇ ਹਿੱਸੇ ਨੂੰ ਗਾਲਦਾ ਨਹੀਂ, ਸਗੋਂ ਜ਼ਖ਼ਮ ਕਰਦਾ ਹੈ, ਜਿਸਨੂੰ ਭਰਨਵਿੱਚ ਕਾਫੀ ਸਮਾਂ ਲੱਗਦਾ ਹੈ।ਭਾਰਤ ਵਿੱਚ ਕੋਰੋਨਾ ਦੀ ਇਨਫੈਕਸ਼ਨ ਦੌਰਾਨ ਬਲੈਕ ਫੰਗਸ ਤੇ ਵ੍ਹਾਈਟ ਫੰਗਸ ਤੋਂ ਬਾਅਦ ਯੈਲੋ ਫੰਗਸ ਮਿਲਣ ਨੇ ਡਾਕਟਰੀ ਚਿੰਤਾ ਦਾ ਨਵਾਂ ਮੁੱਦਾ ਉਭਾਰ ਦਿੱਤਾ ਹੈ। ਯੈਲੋ ਫੰਗਸ ਨੂੰ ਬਲੈਕ ਅਤੇ ਵ੍ਹਾਈਟ ਫੰਗਸ ਤੋਂ ਵੱਧ ਖ਼ਤਰਨਾਕ ਦੱਸਿਆ ਗਿਆ ਹੈ।ਇਸ ਦੇ ਮਰੀਜ਼ ਨੂੰ ਸੁਸਤੀ, ਘੱਟ ਭੁੱਖ ਲੱਗਣੀ ਜਾਂ ਬਿਲਕੁੱਲ ਭੁੱਖ ਖ਼ਤਮ ਹੋਣ ਦੀ ਹਾਲਤ ਬਣਦੀ ਹੈ ਤੇ ਇਸ ਦਾ ਅਸਰ ਜਿਵੇਂ-ਜਿਵੇਂ ਵੱਧਦਾ ਹੈ, ਮਰੀਜ਼ ਦਾ ਭਾਰ ਘਟਣ ਲੱਗਦਾ ਤੇਉਸ ਦੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ।ਪਤਾ ਲੱਗਾ ਹੈ ਕਿ ਯੈਲੋ ਫੰਗਸ ਗੰਦਗੀ ਕਾਰਨ ਕਿਸੇ ਵੀ ਨੂੰ ਹੋ ਸਕਦਾ ਹੈ, ਇਸ ਲਈ ਸਫਾਈ ਦਾ ਖਾਸ ਧਿਆਨ ਰੱਖ ਕੇ ਇਸ ਬੈਕਟੀਰੀਆ ਜਾਂ ਫੰਗਸ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca