ਮਾਂ ਮੇਰੀ ਦੀ ਉੱਧੜੀ ਕੁੜਤੀ
ਜਹਿਨ ਚ ਆ ਜਾਂਦੀ,
ਹੰਢੇ-ਪਾਟੇ ਲੀੜੇ ਆਪਣੇ
ਤੋਪੇ ਲਾ ਕੇ ਪਾ ਲੈਂਦੀ॥
ਟੁੱਟੀਆਂ ਬੱਧਰਾਂ ਵਾਲੀ ਚੱਪਲ
ਪਾਈ ਫਿਰਦੀ ਵੇਖੀ ਸੀ,
ਹੱਸ-ਹੱਸ ਆਪਣੇ ਦਰਦ ਛੁਪਾਉਦੀਂ
ਮਾਂ ਆਪਣੀ ਵੇਖੀ ਸੀ॥
ਕਿਹੜੇ ਰੁਤਬੇ ਦੇਵਾਂ ਤੈਨੂੰ
ਸਾਰੇ ਤੈਥੋਂ ਫਿੱਕੇ ਮਾਏ,
ਦੁਨੀਆਂ ਦੇ ਸਭ ਮੰਦਰ-ਮਸਜਿਦ
ਤੇਰੇ ਅੱਗੇ ਨਿੱਕੇ ਮਾਏ॥