Two were killed and at least 30 were injured in what became
Connect with us [email protected]

ਅੰਤਰਰਾਸ਼ਟਰੀ

ਅਮਰੀਕਾ ਦੇ ਤਿੰਨ ਰਾਜਾਂ ਵਿੱਚ ਗੋਲੀਬਾਰੀ, ਦੋ ਮੌਤਾਂ, 30 ਜ਼ਖ਼ਮੀ

Published

on

fire , murder

ਸ਼ਿਕਾਗੋ, 14 ਜੂਨ – ਅਮਰੀਕਾ ਦੇ ਤਿੰਨ ਰਾਜਾਂ ਵਿੱਚਕੱਲ੍ਹ ਰਾਤ ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 30 ਹੋਰ ਜ਼ਖ਼ਮੀ ਹੋ ਗਏ, ਜਿਸ ਨਾਲ ਸਨਸਨੀ ਫੈਲ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਨੇ ਅਮਰੀਕਾ ਵਿੱਚ ਹਿੰਸਾ ਦੇ ਅਜਿਹੇ ਕੇਸਾਂ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ, ਕਿਉਂਕਿ ਗਰਮੀ ਸ਼ੁਰੂ ਹੋ ਗਈ ਹੈ ਅਤੇ ਕੋਰੋਨਾ ਵਾਇਰਸ ਬਾਰੇ ਪਾਬੰਦੀਆਂ ਨਰਮ ਹੋਣ ਕਾਰਨ ਲੋਕਾਂ ਨੂੰ ਇੱਕ-ਦੂਜੇ ਨੂੰ ਮਿਲਣ ਦੀ ਆਗਿਆ ਦਿੱਤੀ ਗਈ ਹੈ। ਇਹ ਘਟਨਾਵਾਂ ਕੱਲ੍ਹ ਰਾਤ ਟੈਕਸਸ ਦੀ ਰਾਜਧਾਨੀ ਆਸਟਿਨ, ਸ਼ਿਕਾਗੋ ਤੇ ਜਾਰਜੀਆਂ ਦੇ ਸਵਾਨਾ ਵਿੱਚ ਹੋਈਆਂ। ਆਸਟਿਨ ਵਿੱਚ ਪੁਲਸ ਨੇ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਤੇ ਬਾਕੀਆਂ ਦੀ ਭਾਲ ਜਾਰੀ ਹੈ। ਆਸਟਿਨ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ 14 ਲੋਕ ਜ਼ਖ਼ਮੀ ਹੋਏ ਹਨ। ਇਸ ਦੌਰਾਨ ਸ਼ਿਕਾਗੋ ਦੇ ਦੱਖਣ ਵਿੱਚ ਚਾਥਮ ਵਿੱਚ ਇੱਕ ਸੜਕ ਕਿਨਾਰੇ ਖੜ੍ਹੇ ਲੋਕਾਂ ਦੇ ਗਰੁੱਪਉੱਤੇ ਦੋ ਵਿਅਕਤੀਆਂ ਨੇ ਗੋਲੀਆਂ ਚਲਾਈਆਂ, ਜਿਸ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਤੇ 9 ਜ਼ਖ਼ਮੀ ਹੋ ਗਏ। ਹਮਲਾਵਰ ਫ਼ਰਾਰ ਹੈ। ਜਾਰਜੀਆ ਦੇ ਸਵਾਨਾ ਵਿੱਚ ਪੁਲਸ ਨੇ ਦੱਸਿਆ ਕਿ ਕੱਲ੍ਹ ਸ਼ਾਮ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਅਤੇ ਸੱਤ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿੱਚ ਦੋ ਬੱਚੇ ਹਨ, ਜਿਨ੍ਹਾਂ ਵਿੱਚ ਇੱਕ ਦੀ ਉਮਰ 18 ਮਹੀਨੇ ਤੇ ਦੂਜੇ ਦੀ ਉਮਰ 13 ਸਾਲ ਹੈ।

Read More Punjabi News Today

ਅੰਤਰਰਾਸ਼ਟਰੀ

ਰੂਸ ਦੀ ਲਾਪਰਵਾਹੀ ਕਾਰਨ ਕੌਮਾਂਤਰੀ ਸਪੇਸ ਸਟੇਸ਼ਨ ਕੰਟਰੋਲ ਤੋਂ ਬਾਹਰ ਹੋਇਆ

Published

on

Space Station

ਨਾਸਾ ਨੇ ਦੁਬਾਰਾ ਕੰਟਰੋਲ ਕਰ ਲਿਆ
ਵਾਸ਼ਿੰਗਟਨ, 30 ਜੁਲਾਈ, – ਸਪੇਸ ਵਿੱਚ ਵਿਗਿਆਨਕ ਪ੍ਰਯੋਗਾਂ ਲਈ ਬਣਾਇਆ ਕੌਮਾਂਤਰੀ ਸਟੇਸ਼ਨ (ਆਈ ਐੱਸ ਐੱਸ) ਵੀਰਵਾਰ ਨੂੰ ਰੂਸ ਦੀ ਲਾਪਰਵਾਹੀ ਨਾਲ ਕੁਝ ਸਮੇਂ ਲਈ ਕੰਟਰੋਲ ਤੋਂ ਨਿਕਲ ਗਿਆ ਸੀ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਵਿਗਿਆਨੀਆਂ ਨੇ ਬੜੀ ਮੁਸ਼ਕਲ ਨਾਲ ਫਿਰ ਕੰਟਰੋਲ ਕਰ ਲਿਆ ਹੈ।
ਨਾਸਾ ਦੇ ਮੁਤਾਬਕ ਜਦੋਂ ਵੀਰਵਾਰ ਨੂੰ ਰੂਸ ਦਾ ਨਉਕਾ ਲੈਬ ਮਾਡਿਊਲ ਆਈ ਐੱਸ ਐੱਸ ਨਾਲ ਕੁਨੈਕਟ ਹੋ ਰਿਹਾ ਸੀ ਤਾਂ ਇਸ ਦੌਰਾਨ ਮਡਿਊਲ ਦੇ ਜੈੱਟ ਥ੍ਰਸਟਰਜ਼ ਅਣਜਾਣੇ ਵਿੱਚ ਕੁਝ ਘੰਟੇ ਆਨ ਰਹਿ ਜਾਣ ਨਾਲ ਪੂਰਾ ਸਪੇਸ ਸਟੇਸ਼ਨ ਆਪਣੇ ਰਾਹ ਤੋਂ ਭਟਕ ਗਿਆ। ਨਾਸਾ ਤੇ ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਆਰਆਈਏ ਮੁਤਾਬਕ ਇਸ ਘਟਨਾ ਨਾਲ ਆਈ ਐੱਸ ਐੱਸ ਉੱਤੇ ਮੌਜੂਦ ਪੁਲਾੜ ਯਾਤਰੀਆਂ ਨੂੰ ਕੋਈ ਖ਼ਤਰਾ ਨਹੀਂ ਹੋਇਆ ਅਤੇ ਇਸ ਸਮੇਂ ਆਈ ਐੱਸ ਐੱਸ ਉੱਤੇ ਚਾਲਕ ਦਲ ਦੇ ਮੈਂਬਰਾਂ ਸਮੇਤ ਕੁਲ ਸੱਤ ਯਾਤਰੀ ਹਨ। ਇਨ੍ਹਾਂ ਵਿੱਚ ਨਾਸਾ ਦੇ ਤਿੰਨ, ਰੂਸ ਦੇ ਦੋ, ਜਾਪਾਨ ਦਾ ਇਕ ਅਤੇ ਯੂਰਪੀ ਸਪੇਸ ਏਜੰਸੀ ਤੋਂ ਫਰਾਂਸ ਦਾ ਇਕ ਪੁਲਾੜ ਯਾਤਰੀ ਸ਼ਾਮਲ ਹਨ। ਇਸ ਹਾਦਸੇ ਕਾਰਨ ਨਾਸਾ ਨੇ ਤਿੰਨ ਅਗਸਤ ਨੂੰ ਲਾਂਚ ਕੀਤੇ ਜਾਣ ਵਾਲੇ ਬੋਇੰਗ ਦੇ ਨਵੇਂ ਸੀਐੱਸ ਟੀ-100 ਕੈਪਸੂਲ ਦਾ ਪ੍ਰੀਖਣ ਟਾਲਣ ਦਾ ਫ਼ੈਸਲਾ ਕੀਤਾ ਹੈ। ਇਹ ਮਾਨਵ ਰਹਿਤ ਕੈਪਸੂਲ ਆਈ ਐੱਸ ਐੱਸ ਨਾਲ ਜਾ ਕੇ ਜੁੜਨ ਵਾਲਾ ਸੀ।

Read More Punjabi News Today

Continue Reading

ਅੰਤਰਰਾਸ਼ਟਰੀ

ਅਫ਼ਗਾਨ ਜੰਗ ਦੌਰਾਨ ਰੂਸੀ ਜਹਾਜ਼ ਮੱਧ ਏਸ਼ੀਅਨ ਦੇਸ਼ਾਂ ਦੀ ਅਫ਼ਗਾਨ ਸਰਹੱਦ ਉੱਤੇ ਤਾਇਨਾਤ

Published

on

ਤਾਲਿਬਾਨ ਨੇਤਾ ਚੀਨ ਦੇ ਵਿਦੇਸ਼ ਮੰਤਰੀ ਨੂੰ ਮਿਲੇ
ਮਾਸਕੋ, 29 ਜੁਲਾਈ, – ਅਫ਼ਗਾਨਿਸਤਾਨ ਵਿੱਚ ਜੰਗ ਵਿੱਚ ਮੱਧ ਏਸ਼ੀਅਨ ਦੇਸ਼ਾਂ ਦੀਆਂ ਸਰਹੱਦਾਂ ਉੱਤੇ ਰੂਸੀ ਫ਼ੌਜ ਚੌਕਸ ਹੋ ਗਈ ਹੈ। ਇਨ੍ਹਾਂ ਦੇਸ਼ਾਂਵਿੱਚ ਰੂਸ ਦੀ ਸਰਗਰਮੀ ਵਧ ਗਈ ਹੈ।
ਪਤਾ ਲੱਗਾ ਹੈ ਕਿ ਤਾਜਿਕਸਤਾਨ ਦੀ ਸਰਹੱਦ ਉੱਤੇ ਟੈਂਕ ਤਾਇਨਾਤ ਕਰਨ ਪਿੱਛੋਂ ਰੂਸ ਦੇ ਲੜਾਕੂ ਜਹਾਜ਼ ਏਥੇ ਆ ਕੇ ਜੰਗੀ ਐਕਸਰਸਾਈਜ਼ ਕਰਨਗੇ। ਦੂਸਰੇ ਪਾਸੇ ਅਫ਼ਗਾਨ ਫ਼ੌਜ ਨੇ ਤਾਲਿਬਾਨ ਦੇ ਕਈ ਅੱਡਿਆਂ ਉੱਤੇ ਹਮਲੇ ਕਰ ਕੇ 23 ਤਾਲਿਬਾਨ ਨੂੰ ਮਾਰ ਦਿੱਤਾ ਹੈ।ਅਫ਼ਗਾਨਿਸਤਾਨਵਿੱਚ ਤਾਲਿਬਾਨ ਦੇ ਤੇਜ਼ੀ ਨਾਲ ਕਬਜ਼ੇਪਿੱਛੋਂ ਗੁਆਂਢੀ ਦੇਸ਼ ਚੌਕਸ ਹੋ ਗਏ ਅਤੇ ਖਾਸ ਤੌਰ ਉੱਤੇ ਤਜ਼ਾਕਿਸਤਾਨ, ਉਜ਼ਬੇਕਿਸਤਾਨ ਆਦਿ ਨਾਲ ਲੱਗਦੀਆਂ ਸਰਹੱਦਾਂ ਉੱਤੇ ਫ਼ੌਜਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ।ਰੂਸ ਨੇ ਅਫਗਾਨ ਸਰਹੱਦਨਾਲ ਲੱਗਦੇਤਾਜਿਕਸਤਾਨ ਦੇ ਇਲਾਕੇਵਿੱਚ ਪਹਿਲਾਂ ਆਪਣੇ ਫ਼ੌਜੀ ਤੇ ਟੈਂਕ ਲਿਆਂਦੇ ਸਨ, ਫਿਰ ਹਵਾਈ ਤਾਕਤ ਵਧਾ ਦਿੱਤੀਤੇ 10 ਅਗਸਤ ਤਕ ਅਫਗਾਨ ਸਰਹੱਦ ਉੱਤੇਤਾਜਿਕਸਤਾਨ, ਕਿਰਗਿਸਤਾਨ ਤੇ ਉਜ਼ਬੇਕਿਸਤਾਨ ਦੇ ਸਹਿਯੋਗ ਨਾਲ ਜੰਗੀ ਐਕਸਰਸਾਈਜ਼ ਕੀਤਾ ਜਾ ਰਹੀ ਹੈ। ਰੂਸ ਨੇ ਏਥੇ ਸੁਖੋਈ-25 ਜਹਾਜ਼ਾਂ ਲਿਆਂਦੇ ਹਨ ਅਤੇ ਰੂਸ ਮੱਧ ਏਸ਼ਿਆਈ ਦੇਸ਼ਾਂ ਨੂੰ ਅਫਗਾਨ ਸਮੱਸਿਆ ਦੇ ਪੱਖ ਤੋਂ ਸੁਰੱਖਿਆ ਦੀ ਪੂਰੀ ਗਾਰੰਟੀ ਦੇਣਾ ਚਾਹੁੰਦਾ ਹੈ, ਤਾਂ ਕਿ ਅਮਰੀਕਾ ਨੂੰ ਓਥੇ ਫੌਜੀ ਅੱਡਾ ਬਣਾਉਣਵਿੱਚ ਕਾਮਯਾਬੀ ਨਾ ਮਿਲ ਸਕੇ।
ਓਧਰ ਅਫਗਾਨਿਸਤਾਨ ਵਿੱਚ ਫਰਯਾਬ ਰਾਜ ਦੇ ਪਸ਼ਤੂਨਕੋਟ ਅਤੇ ਅਲਮਾਰ ਜ਼ਿਲ੍ਹਿਆਂਵਿੱਚਲੇ ਤਾਲਿਬਾਨ ਦੇ ਅੱਡਿਆਂ ਉੱਤੇਅਫਗਾਨ ਫੌਜ ਨੇ ਜ਼ਬਰਦਸਤ ਹਮਲੇ ਕੀਤੇ ਅਤੇ ਹਥਿਆਰ ਅਤੇ ਗੋਲਾ-ਬਾਰੂਦ ਬਰਬਾਦ ਕਰਨ ਦੇ ਨਾਲ ਹੀ 23 ਤਾਲਿਬਾਨੀ ਨੂੰ ਮਾਰ ਦਿੱਤਾਹੈ। ਤਾਲਿਬਾਨ ਏਥੇ ਫਰਯਾਬ ਰਾਜ ਦੀ ਰਾਜਧਾਨੀ ਮੇਮਨਾ ਉੱਤੇ ਕਬਜ਼ਾ ਕਰਨ ਲਈ ਸੰਘਰਸ਼ ਕਰ ਰਿਹਾ ਹੈ ਅਤੇ ਤਾਲੁਕਾਨ ਸ਼ਹਿਰ ਉੱਤੇ ਕਬਜ਼ੇ ਵਾਸਤੇ ਵੀ ਜੰਗ ਚੱਲ ਰਹੀ ਹੈ।
ਇਸ ਦੌਰਾਨ ਅੱਜ ਵੀਰਵਾਰ ਨੂੰ ਅਫਗਾਨਿਸਤਾਨ ਦੇ 90 ਫ਼ੀਸਦੀ ਇਲਾਕਿਆਂ ਉੱਤੇ ਕਬਜ਼ੇਦਾ ਦਾਅਵਾ ਕਰਦੇ ਤਾਲਿਬਾਨ ਦਾ ਇਕ ਗਰੁੱਪ ਮੁੱਲਾ ਅਬਦੁੱਲ ਗਨੀ ਬਰਾਦਰ ਦੀ ਅਗਵਾਈ ਹੇਠ ਚੀਨ ਪਹੁੰਚ ਗਿਆ। ਅਮਰੀਕੀ ਫੌਜਾਂ ਦੀ ਵਾਪਸੀ ਦੇ ਐਲਾਨ ਪਿੱਛੋਂ ਤਾਲਿਬਾਨ ਨੇਤਾ ਪਹਿਲੀ ਵਾਰ ਚੀਨ ਗਏ ਹਨ। ਇਸ ਯਾਤਰਾ ਦੌਰਾਨ ਤਾਲਿਬਾਨ ਦੀ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਗੱਲਬਾਤ ਹੋਈ, ਜਿਹੜੀ ਡਿਪਲੋਮੈਟਿਕ ਖੇਤਰ ਵਿਚ ਅਫਗਾਨਿਸਤਾਨ ਬਾਰੇ ਬੜੀ ਅਹਿਮ ਮੰਨੀ ਗਈ ਹੈ। ਇਸ ਗੱਲਬਾਤ ਦੌਰਾਨ ਤਾਲਿਬਾਨ ਨੇ ਚੀਨ ਨੂੰ ‘ਭਰੋਸੇਮੰਦ ਦੋਸਤ’ ਕਹਿ ਕੇ ਭਰੋਸਾ ਦਿੱਤਾ ਕਿ ਤਾਲਿਬਾਨ ‘ਕਿਸੇ ਨੂੰਅਫਗਾਨ ਖੇਤਰ ਦੀ ਵਰਤੋਂ’ ਨਹੀਂ ਕਰਨ ਦੇਵੇਗਾ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਇਕ ਮੀਡੀਆ ਬ੍ਰੀਫਿੰਗ ਵਿਚ ਪੁਸ਼ਟੀ ਕੀਤੀ ਕਿ ਬਰਾਦਰ ਦੀ ਅਗਵਾਈ ਵਿਚ ਇਕ ਵਫਦ ਬੀਜਿੰਗ ਦੇ ਨੇੜੇ ਬੰਦਰਗਾਹ ਵਾਲੇ ਸ਼ਹਿਰ ਤਿਆਨਜਿਨ ਵਿਚ ਵਾਂਗ ਨੂੰ ਮਿਲਿਆ ਹੈ ਅਤੇ ਮੰਤਰਾਲੇ ਨੇ ਵਾਨ ਦੀ ਬਰਾਦਰ ਦੇ ਵਫ਼ਦ ਨਾਲ ਮੁਲਾਕਾਤ ਦੀਆਂ ਫੋਟੋ ਵੀ ਸੋਸ਼ਲ ਮੀਡੀਆ ਉੱਤੇ ਪਾਈਆਂ ਹਨ। ਇਹ ਮੁਲਾਕਾਤ ਉਸ ਵੇਲੇ ਹੋ ਰਹੀ ਹੈ, ਜਦੋਂ ਕੁਝ ਦਿਨ ਪਹਿਲਾਂ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਤੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ ਐੱਸ ਆਈ ਦੇ ਚੀਫ ਫੈਜ ਹਾਮਿਦ ਨੇ ਚੀਨ ਜਾ ਕੇ ਵਾਂਗ ਯੀ ਨਾਲ ਮੁਲਾਕਾਤ ਕੀਤੀ ਸੀ।

Read More World News in Punjabi

Continue Reading

ਅੰਤਰਰਾਸ਼ਟਰੀ

ਬਾਇਡਨ ਨੇ ਰੂਸ ਉੱਤੇ ਅਮਰੀਕਾ ਦੀਆਂ ਚੋਣਾਂ ਵਿੱਚ ਵਿਘਨ ਪਾਉਣ ਦੇ ਦੋਸ਼ ਲਾਏ

Published

on

Jo Biden

ਵਾਸ਼ਿੰਗਟਨ, 28 ਜੁਲਾਈ, – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕੱਲ੍ਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉੱਤੇ ਗੰਭੀਰ ਦੋਸ਼ ਲਾ ਕੇ ਕਿਹਾ ਹੈ ਕਿ ਪੁਤਿਨ ਭਰਮਾਊ ਸੂਚਨਾਵਾਂ ਫੈਲਾ ਕੇ ਸਾਲ 2022ਦੌਰਾਨ ਅਮਰੀਕਾ ਦੀ ਪ੍ਰਤੀਨਿਧੀ ਸਭਾ (ਪਾਰਲੀਮੈਂਟ ਦਾ ਹੇਠਲਾ ਹਾਊਸ)ਅਤੇ ਰਾਜਾਂ ਦੀਆਂ ਉਪ ਚੋਣਾਂ ਵਿੱਚ ਵਿਘਨ ਪਾਉਣ ਦੇ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਤਿਨ ਹੀ ਅਸਲ ਸਮੱਸਿਆ ਦੀ ਜੜ੍ਹ ਹਨ, ਉਹ ਉਸ ਅਰਥ ਵਿਵਸਥਾ ਦੇ ਸਰਬ ਉੱਚ ਅਹੁਦੇ ਉੱਤੇ ਹਨ, ਜਿਨ੍ਹਾਂ ਕੋਲ ਐਟਮੀ ਸ਼ਕਤੀ ਤੋਂ ਇਲਾਵਾ ਕੁਝ ਵੀ ਨਹੀਂ ਹੈ।
ਇਸ ਮੌਕੇ ਜੋਅ ਬਾਇਡਨ ਨੇ ਪਿਛਲੇ ਦਿਨੀਂ ਹੋਏ ਰੈਨਸਮਵੇਅਰ ਦੇ ਹਮਲਿਆਂ ਕਾਰਨ ਚਿੰਤਾ ਪ੍ਰਗਟਾਈ। ਇਨ੍ਹਾਂ ਹਮਲਿਆਂਵਿੱਚ ਸਾਈਬਰ ਅਪਰਾਧੀਆਂ ਨੇ ਡਾਟਾ ਚੋਰੀ ਕਰ ਕੇ ਉਸ ਬਦਲੇ ਮੋਟੀ ਰਕਮ ਫਿਰੌਤੀਵਜੋਂ ਮੰਗੀ ਸੀ। ਜੋਅ ਬਾਇਡਨ ਨੇ ਇਹ ਗੱਲ ਆਫਿਸ ਆਫ ਅਮੈਰੀਕਨ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ (ਓਡੀਐੱਨਆਈ) ਦੇ ਦਫ਼ਤਰਵਿੱਚ ਰੈਗੂਲਰ ਬ੍ਰੀਫਿੰਗ ਮੌਕੇ ਕਹੀ। ਉਨ੍ਹਾਂ ਨੇ ਕਿਹਾ ਕਿ ‘ਰੂਸ ਮੱਧ-ਕਾਲੀ ਚੋਣਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਗ਼ਲਤ ਤੇ ਭਰਮਾਊ ਸੂਚਨਾਵਾਂ ਫੈਲਾ ਰਿਹਾ ਹੈ।’ ਬਾਇਡੇਨ ਨੇ ਕਿਹਾ ਕਿ ਸਾਡੀ ਖ਼ੁਦਮੁਖ਼ਤਿਆਰੀ ਉੱਤੇ ਇਹ ਮਾਸਕੋ ਦਾ ਸਿੱਧਾ ਹਮਲਾ ਹੈ। ਉੱਤਰੀ ਵਰਜੀਨੀਆ ਦੇ ਓਡੀਐੱਨਆਈ ਹੈੱਡਕੁਆਰਟਰ ਵਿੱਚ ਹੋਈ ਇਸ ਬੈਠਕਵਿੱਚ ਅਮਰੀਕਾ ਦੀ ਇੰਟੈਲੀਜੈਂਸ ਕਮੇਟੀ ਦੇ 120 ਨੁਮਾਇੰਦੇ ਮੌਜੂਦ ਸਨ।
ਵਰਨਣ ਯੋਗ ਹੈ ਕਿ ਸਾਲ 2022 ਵਿੱਚ ਅਮਰੀਕਾ ਦੀ ਪ੍ਰਤੀਨਿਧੀ ਸਭਾ ਦੀਆਂ ਸਾਰੀਆਂ 435 ਸੀਟਾਂ ਤੇ ਸੈਨੇਟ ਦੀਆਂ ਖਾਲੀ ਹੋਣ ਵਾਲੀਆਂ 34 ਸੀਟਾਂ ਦੇ ਨਾਲ 36 ਰਾਜਾਂਵਿੱਚ ਚੋਣਾਂ ਹੋਣ ਜਾ ਰਹੀਆਂ ਹਨ।

Continue Reading

ਰੁਝਾਨ


Copyright by IK Soch News powered by InstantWebsites.ca