Two senior Viva Group officials arrested in PMC bank scam
Connect with us [email protected]

ਅਪਰਾਧ

ਪੀ ਐਮ ਸੀ ਬੈਂਕ ਘੋਟਾਲੇ ਵਿੱਚ ਵੀਵਾ ਗਰੁੱਪ ਦੇ ਦੋ ਵੱਡੇ ਅਧਿਕਾਰੀ ਗ੍ਰਿਫਤਾਰ

Published

on

arrest

ਮੁੰਬਈ, 24 ਜਨਵਰੀ – ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ (ਪੀ ਐਮ ਸੀ) ਬੈਂਕ ਘੋਟਾਲਾ ਕੇਸ ਵਿੱਚ ਬਹੁਜਨ ਵਿਕਾਸ ਅਘਾੜੀ (ਬੀ ਵੀ ਏ) ਦੇ ਮੁਖੀ ਅਤੇ ਵਿਧਾਇਕ ਹਿਤੇਂਦਰ ਠਾਕੁਰ, ਪਰਮੋਟਰ ਵੀਵਾ ਗਰੁੱਪ ਨਾਲ ਜੁੜੇ ਪੰਜ ਟਿਕਾਣਿਆਂ `ਤੇ ਸ਼ੁੱਕਰਵਾਰ ਨੂੰ ਛਾਪੇਮਾਰੀ ਕੀਤੀ ਤੇ ਇਸ ਦੇ ਮੈਨੇਜਿੰਗ ਡਾਇਰੈਕਟਰ ਮੇਹੁਲ ਠਾਕੁਰ ਅਤੇ ਡਾਇਰੈਕਟਰ ਮਦਨ ਗੋਪਾਲ ਚਤੁਰਵੇਦੀ ਨੂੰ ਗ੍ਰਿਫਤਾਰ ਕਰ ਲਿਆ ਹੈ। ਕੋਰਟ ਨੇ ਦੋਵਾਂ ਨੂੰ ਕੱਲ੍ਹ ਚਾਰ ਦਿਨ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿੱਚ ਭੇਜ ਦਿੱਤਾ।ਇਨ੍ਹਾਂ ਦੀ ਗ੍ਰਿਫਤਾਰੀ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਦੇ ਤਹਿਤ ਹੋਈ ਹੈ।
ਜਾਂਚ ਏਜੰਸੀ ਨੇ ਛੇ ਛਾਪੇ ਮਾਰੀਆ ਵੀਵਾ ਗਰੁੱਪ, ਉਸ ਦੇ ਸਹਿਯੋਗੀ ਅਤੇ ਦੋ ਵਿੱਤੀ ਸਲਾਹਕਾਰਾਂ ਦੇ ਘਰਾਂ ਵਿੱਚ ਵਸਈ-ਵਿਰਾਰ, ਅੰਧੇਰੀ ਅਤੇ ਮੁੰਬਈ ਦੇ ਸਬ-ਅਰਬਨ ਖੇਤਰ ਜੁਹੂ ਅਤੇ ਅਤੇ ਚੈਂਬੂਰ ਵਿਖੇਮਾਰੇ ਹਨ। ਪਤਾ ਲੱਗਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੋਵਾਂ ਦੇ ਖਿਲਾਫ ਇਹ ਕਾਰਵਾਈ 4300 ਕਰੋੜ ਰੁਪਏ ਦੇ ਪੀ ਐਮ ਸੀ ਬੈਂਕ ਘੋਟਾਲਾ ਕੇਸ ਦੀ ਜਾਂਚ ਵਿੱਚ ਸਹਿਯੋਗ ਨਾ ਕਰਨ ਕਰ ਕੇ ਕੀਤੀ ਹੈ। ਛਾਪੇਮਾਰੀ ਦੌਰਾਨ 73 ਲੱਖ ਰੁਪਏ ਨਕਦ ਅਤੇ ਇਤਰਾਜ਼ਯੋਗ ਡਿਜੀਟਲ ਅਤੇ ਦਸਤਾਵੇਜ਼ੀ ਸਬੂਤ ਮਿਲੇ ਹਨ। ਠਾਕੁਰ ਦੀ ਪਾਰਟੀ ਦੇ ਤਿੰਨ ਵਿਧਾਇਕ ਹਨ, ਜੋ ਇਸ ਰਾਜ ਵਿੱਚ ਸ਼ਿਵ ਸੈਨਾ ਨੇਤਾ ਉਧਵ ਠਾਕਰੇ ਦੀ ਅਗਵਾਈ ਹੇਠਲੀ ਮਹਾ ਵਿਕਾਸ ਅਘਾੜੀ (ਐਮ ਵੀ ਏ) ਸਰਕਾਰ ਨੂੰ ਬਾਹਰ ਤੋਂ ਸਮਰਥਨ ਦੇ ਰਹੀ ਹੈ। ਜਾਂਚ ਏਜੰਸੀ ਨੇ ਪੀ ਐਮ ਸੀ ਬੈਂਕ ਨਾਲ ਕਰਜ਼ਾ ਧੋਖਾਧੜੀ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਲਈ ਅਕਤੂਬਰ 2019 ਵਿੱਚ ਹਾਊਸਿੰਗ ਡਿਵੈਲਪਮੈਂਟ ਇਨਫਰਾਸਟ੍ਰਕਚਰ ਲਿਮਟਿਡ, ਉਸ ਦੇ ਪ੍ਰਮੋਟਰ ਰਾਕੇਸ਼ ਕੁਮਾਰ ਵਧਾਾਨ, ਉਸ ਦੇ ਬੇਟੇ ਸਾਰੰਗ ਵਧਾਵਨ, ਸਾਬਕਾ ਚੇਅਰਮੈਨ ਵਰਿਆਮ ਸਿੰਘ ਤੇ ਸਾਬਕਾ ਮੈਨੇਜਿੰਗ ਡਾਇਰੈਕਟਰ ਜਾਇ ਥਾਮਸ ਦੇ ਖਿਲਾਫ ਕੇਸ ਦਰਜ ਕੀਤਾ ਸੀ।

ਅਪਰਾਧ

ਭਾਜਪਾ ਪਾਰਲੀਮੈਂਟ ਮੈਂਬਰ ਦੇ ਪੁੱਤਰ ਨੇ ਆਪਣੇ ਸਾਲੇ ਤੋਂ ਖ਼ੁਦ ਉੱਤੇ ਚਲਵਾਈ ਸੀ ਗੋਲੀ

Published

on

ਲਖਨਊ, 4 ਮਾਰਚ – ਭਾਜਪਾ ਪਾਰਲੀਮੈਂਟ ਮੈਂਬਰ ਕੌਸ਼ਲ ਕਿਸ਼ੋਰ ਦੇ ਪੁੱਤਰ ਆਯੁਸ਼ ਉੱਤੇ ਪਰਸੋਂ ਰਾਤ ਹੋਏ ਹਮਲੇ ਦੇ ਕੇਸ ਵਿੱਚ ਨਵਾਂ ਮੋੜ ਆ ਗਿਆ ਹੈ। ਪੁਲਸ ਦਾ ਦਾਅਵਾ ਹੈ ਕਿ ਇਸ ਮਾਮਲੇ ਵਿੱਚ ਹਿਰਾਸਤ ਵਿੱਚ ਲਏ ਗਏ ਆਯੁਸ਼ ਦੇ ਸਾਲੇ ਆਦਰਸ਼ ਨੇ ਪੁੱਛ ਗਿੱਛ ਵਿੱਚ ਦੱਸਿਆ ਹੈ ਕਿ ਉਸ ਦੇ ਜੀਜੇ ਨੇ ਖ਼ੁਦ ਆਪਣੇ ਉਪਰ ਗੋਲੀ ਚਲਵਾਈ ਸੀ ਅਤੇ ਇਹ ਘਟਨਾ ਕੁਝ ਲੋਕਾਂ ਨੂੰ ਫਸਾਉਣ ਲਈ ਜਾਣਬੁੱਝ ਕੇ ਕੀਤੀਗਈ ਸੀ।
ਵਰਨਣ ਯੋਗ ਹੈ ਕਿ ਭਾਜਪਾ ਪਾਰਲੀਮੈਂਟ ਮੈਂਬਰ ਕੌਸ਼ਲ ਕਿਸ਼ੋਰ ਦੇ ਪੁੱਤਰ ਆਯੁਸ਼ ਨੂੰ ਗੋਲੀ ਮਾਰੀ ਗਈ ਸੀ ਅਤੇ ਇਸ ਘਟਨਾ ਵਿੱਚ ਆਯੁਸ਼ ਮਾਮੂਲੀ ਜ਼ਖ਼ਮੀ ਹੋਇਆ ਸੀ। ਇਹ ਘਟਨਾ 2-3 ਮਾਰਚ ਦੀ ਦਰਮਿਆਨੀ ਰਾਤ ਸੀਤਾਪੁਰ ਮਾਰਗ ਉੱਤੇ ਵਾਪਰੀ ਸੌ। ਆਯੁਸ਼ ਨੂੰ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਇਲਾਜ ਮਗਰੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ। ਭਾਜਪਾ ਪਾਰਲੀਮੈਂਟ ਮੈਂਬਰ ਕੌਸ਼ਲ ਕਿਸ਼ੋਰ ਨੇ ਇਸ ਬਾਰੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ, ਪਰ ਕਿਹਾ ਜਾ ਰਿਹਾ ਹੈ ਕਿ ਜਦੋਂ ਵਾਰਦਾਤ ਹੋਈ ਤਾਂ ਆਯੂਸ਼ ਦਾ ਸਾਲਾ ਉਸ ਦੇ ਨਾਲ ਸੀ। ਆਯੁਸ਼ ਨੇ ਲਵ ਮੈਰਿਜ ਕੀਤੀ ਸੀ, ਇਸ ਲਈ ਅਸੀਂ ਉਸ ਨਾਲੋਂ ਨਾਤਾ ਤੋੜ ਲਿਆ ਸੀ। ਉਸ ਨੇ ਖ਼ੁਦਕੁਸ਼ੀ ਦੀ ਧਮਕੀ ਵੀ ਦਿੱਤੀ ਸੀ। ਆਯੁਸ਼ ਆਪਣੇ ਪਰਵਾਰ ਤੋਂ ਵੱਖ ਰਹਿ ਰਿਹਾ ਸੀ। ਉਨ੍ਹਾਂ ਦੇ ਵਿਆਹ ਤੋਂ ਪਰਵਾਰ ਖ਼ੁਸ਼ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਹੁਣ ਆਯੁਸ਼ ਦੀ ਪਤਨੀ ਤੋਂ ਵੀ ਪੁੱਛਗਿੱਛ ਕਰੇਗੀ।

Continue Reading

ਅਪਰਾਧ

ਹੋਸਟਲ ਦੀਆਂ ਲੜਕੀਆਂ ਤੋਂ ਜਬਰੀ ‘ਨਿਊਡ ਡਾਂਸ’ ਕਰਵਾਉਂਦੇ ਹਨ ਪੁਲਸ ਦੇ ਮੁਲਾਜ਼ਮ

Published

on

ਮੁੰਬਈ, 4 ਮਾਰਚ – ਮਹਾਰਾਸ਼ਟਰ ਦੇ ਜਲਗਾਂਉਂ ਤੋਂ ਹੈਰਾਨ ਅਤੇ ਸ਼ਰਮਸਾਰ ਕਰਨ ਵਾਲੀ ਘਟਨਾ ਦਾ ਪਤਾ ਲੱਗਾ ਹੈ। ਇੱਥੇ ਕੁਝ ਪੁਲਸ ਵਾਲਿਆਂ ਨੇ ਹੋਰਨਾਂ ਨਾਲ ਮਿਲ ਕੇ ਸਰਕਾਰੀ ਹੋਸਟਲ ਵਿੱਚ ਲੜਕੀਆਂ ਨੂੰ ਨਿਊਡ ਡਾਂਸ ਲਈ ਮਜ਼ਬੂਰ ਕੀਤਾ। ਇਹ ਘਟਨਾ ਜਲਗਾਂਉਂ ਦੇ ਆਸ਼ਾਦੀਪ ਮਹਿਲਾ ਹੋਸਟਲ ਦੀ ਹੈ।
ਇਹ ਮਾਮਲਾ ਮਹਾਰਾਸ਼ਟਰ ਦੇ ਛਿਕਲੀ ਤੋਂ ਭਾਜਪਾ ਵਿਧਾਇਕ ਸ਼ਵੇਤਾ ਮਹਾਲੇ ਨੇ ਉਠਾਇਆ ਸੀ। ਇੱਕ ਸਥਾਨਕ ਐਨ ਜੀ ਓ (ਗੈਰ ਸਰਕਾਰੀ ਸੰਸਥਾ) ਨੇ ਜ਼ਿਲ੍ਹਾ ਕੁਲੈਕਟਰ ਨੂੰਇਸ ਘਟਨਾ ਦੀ ਸ਼ਿਕਾਇਤ ਕੀਤੀ ਹੈ। ਇਸ ਘਟਨਾ ਦੀ ਇੱਕ ਵੀਡਿਓ ਕਲਿੱਪ ਵੀ ਸਾਹਮਣੇ ਆਈ ਹੈ।ਸ਼ਵੇਤਾ ਮਹਾਲੇ ਨੇ ਕਿਹਾ ਕਿ ਇਹ ਘਟਨਾ ਇਸ ਸੂਬੇ ਲਈ ਸ਼ਰਮਨਾਕ ਹੈ ਕਿਉਂਕਿ ਪੁਲਸ ਵੀ ਇਸ ਵਿੱਚ ਸ਼ਾਮਲ ਸੀ, ਜਿਸ ਨੇ ਔਰਤਾਂ ਨੂੰ ਸੁਰੱਖਿਆ ਦੇਣੀ ਹੁੰਦੀ ਹੈ। ਅਜਿਹੀਆਂ ਹੋਰ ਔਰਤਾਂ ਹੋ ਸਕਦੀਆਂ ਹਨ ਜੋ ਸ਼ਿਕਾਰ ਹੋਈਆਂ ਹੋਣਗੀਆਂ। ਮਹਾਰਾਸ਼ਟਰ ਸਰਕਾਰ ਨੇ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਮਹਾਲੇ ਵੱਲੋਂ ਮੁੱਦਾ ਉਠਾਏ ਜਾਣ ਪਿੱਛੋਂ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਸੂਬਾ ਸਰਕਾਰ ਨੇ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾਈ ਹੈ, ਜਿਸ ਦੀ ਰਿਪੋਰਟ ਦੋ ਦਿਨਾਂ ਵਿੱਚ ਆਵੇਗੀ।

Continue Reading

ਅਪਰਾਧ

ਪ੍ਰੇਮਿਕਾ ਦੇ ਵਿਆਹ ਦੇ 11 ਦਿਨ ਬਾਅਦ ਪ੍ਰੇਮੀ ਨੇ ਦੋਸਤਾਂ ਨਾਲ ਮਿਲ ਕੇ ਪਤੀ ਦਾ ਕਤਲ ਕਰ ਸੁੱਟਿਆ

Published

on

ਮੋਗਾ, 4 ਮਾਰਚ – ਵਿਆਹ ਦੇ 11 ਦਿਨਾਂ ਬਾਅਦ ਹੀ ਨਵ ਵਿਆਹੀ ਪਤਨੀ ਦੇ ਪ੍ਰੇਮੀ ਨੇ ਉਸ ਦੇ ਪਤੀ ਨੂੰ ਕੰਮ ਦੇਣ ਦੇ ਬਹਾਨੇ ਬੁਲਾ ਕੇ ਕੁੱਟ-ਮਾਰ ਕੀਤੀ ਤੇ ਜ਼ਖਮੀ ਹਾਲਤ ਵਿੱਚ ਨਹਿਰ ਵਿੱਚ ਸੁੱਟ ਦਿੱਤਾ। ਪੁਲਸ ਨੇ ਮ੍ਰਿਤਕ ਦੀ ਕਾਲ ਡਿਟੇਲ ਤੇ ਲੋਕੇਸ਼ਨ ਟ੍ਰੇਸ ਕਰਨ ਪਿੱਛੋਂ ਤਿੰਨ ਨੌਜਵਾਨਾਂ ਉੱਤੇ ਕਤਲ ਦਾ ਕੇਸ ਦਰਜ ਕਰ ਕੇ ਮ੍ਰਿਤਕ ਦੀ ਪਤਨੀ ਦੇ ਪ੍ਰੇਮੀ ਅਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਧਰਮਕੋਟ ਦੇ ਐਸ ਐਚ ਓ ਗੁਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਜਗਰਾਓਂ ਦੇ ਪਿੰਡ ਬਹਾਦਰਕੇ ਵਾਸੀ ਜੋਗਿੰਦਰ ਸਿੰਘ ਨੇ ਸ਼ਿਕਾਇਤ ਦਿੱਤੀ ਕਿ ਉਸ ਦੇ ਬੇਟੇ ਸਰਬਜੀਤ (25) ਦੀ ਪਤਨੀ ਕੁਲਵਿੰਦਰ ਕੌਰ ਜਲੰਧਰ ਦੇ ਪਿੰਡ ਭੋਡੇ ਦੀ ਹੈ। 17 ਫਰਵਰੀ ਨੂੰ ਉਹ ਪੇਕੇ ਚਲੀ ਗਈ ਸੀ। ਜਰਨੈਲ ਦੋ ਦੋਸਤਾਂ ਰਾਜਵੀਰ ਅਤੇ ਛਿੰਦੀ ਨਾਲ ਆਇਆ ਅਤੇ ਲੇਬਰ ਦੇ ਕੰਮ ਕਰਾਉਣ ਲਈ ਸੱਦਿਆ ਤੇ 500 ਰੁਪਏ ਐਡਵਾਂਸ ਦਿੱਤੇ। 18 ਫਰਵਰੀ ਨੂੰ ਸਰਬਜੀਤ ਕੰਮ ਕਰਨ ਚਲਾ ਗਿਆ ਤੇ ਗਾਇਬ ਹੋ ਗਿਆ। ਪੁਲਸ ਨੂੰ ਕਾਲ ਡਿਟੇਲ ਤੇ ਲੋਕੇਸ਼ਨ ਤੋਂ ਪਤਾ ਲੱਗਾ ਕਿ ਜਿਸ ਸਥਾਨ ਉੱਤੇ ਹਾਦਸਾ ਹੋਇਆ ਸੀ, ਉਥੇ ਜਰਨੈਲ ਦੀ ਵੀ ਲੋਕੇਸ਼ਨ ਸੀ। ਜਰਨੈਲ ਸਿੰਘ ਅਤੇ ਕੁਲਵਿੰਦਰ ਕੌਰ ਦੀ ਗੱਲਬਾਤ ਦੀ ਡਿਟੇਲ ਛੇਤੀ ਬਾਹਰ ਆ ਗਈ। ਇਸ ਪਿੱਛੋਂ ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਉੱਤੇ ਨੂੰਹ ਦੇ ਪ੍ਰੇਮੀ ਜਰਨੈਲ ਸਿੰਘ ਪਿੰਡ ਮਾਊ ਸਾਹਿਬ ਜ਼ਿਲ੍ਹਾ ਜਲੰਧਰ, ਉਸ ਦੇ ਦੋ ਦੋਸਤਾਂ ਰਾਜਵੀਰ ਸਿੰਘ ਵਾਸੀ ਭੋਡੇ ਜ਼ਿਲ੍ਹਾ ਜਲੰਧਰ ਅਤੇ ਛਿੰਦੀ ਸਿੰਘ ਪਿੰਡ ਕੋਟਲਾ ਭਾਗੂ ਜ਼ਿਲ੍ਹਾ ਜਲੰਧਰ `ਤੇ ਕਤਲ ਦਾ ਕੇਸ ਦਰਜ ਕੀਤਾ ਅਤੇ ਜਰਨੈਲ ਅਤੇ ਰਾਜਵੀਰ ਨੂੰ ਗ੍ਰਿਫਤਾਰ ਕਰ ਲਿਆ ਹੈ। ਛਿੰਦੀ ਦੀ ਤਲਾਸ਼ ਵਿੱਚ ਬੀਤੇ ਦਿਨ ਪੁਲਸ ਨੇ ਕੋਟਲਾ ਭਾਗੂ ਵਿੱਚ ਛਾਪਾ ਮਾਰਿਆ ਸੀ, ਪਰ ਦੋਸ਼ੀ ਫਰਾਰ ਸੀ।

Continue Reading

ਰੁਝਾਨ


Copyright by IK Soch News powered by InstantWebsites.ca