Two schoolchildren arrested in Scotland for drug trafficking
Connect with us [email protected]

ਅਪਰਾਧ

ਸਕਾਟਲੈਂਡ ਵਿੱਚ ਨਸ਼ਾ ਸਮੱਗਲਿੰਗ ਕਰਨ ਦੇ ਦੋਸ਼ ਹੇਠ ਦੋ ਸਕੂਲੀ ਬੱਚੇ ਗ੍ਰਿਫਤਾਰ

Published

on

arrest

ਗਲਾਸਗੋ, 5 ਨਵੰਬਰ – ਦੁਨੀਆ ਭਰ ਵਿੱਚ ਨਸ਼ਿਆਂ ਨੇ ਅਜੋਕੀ ਪੀੜ੍ਹੀ ਨੂੰ ਜਾਲ ਵਿੱਚ ਫਸਾ ਲਿਆ ਹੈ। ਬਹੁਤ ਸਾਰੇ ਬੱਚੇ ਵੀ ਇਸ ਦੀ ਪਕੜ ਵਿੱਚ ਆ ਚੁੱਕੇ ਹਨ। ਸਕਾਟਲੈਂਡ ਦੇ ਦੋ ਸਕੂਲੀ ਬੱਚਿਆਂ ਨੂੰ ਫਾਲਕਰੀਕ ਵਿੱਚ ਐਮ ਡੀ ਐਮ ਏ ਦੀਆਂ ਨਸ਼ੀਲੀਆਂ ਦਵਾਈਆਂ ਵੇਚਣ ਦਾ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੋ ਟਿਕਾਣਿਆਂ ਉੱਤੇ ਛਾਪਾ ਮਾਰ ਕੇ ਗੋਲੀਆਂ ਅਤੇ ਠੋਸ ਬਲਾਕਾਂ ਨੂੰ ਬਰਾਮਦ ਕੀਤਾ, ਜਿਨ੍ਹਾਂ ਦੀ ਕੀਮਤ ਲਗਭਗ 2000 ਪੌਂਡ ਹੈ। ਇਸ ਤਲਾਸ਼ੀ ਦੇ ਸੰਬੰਧ ਵਿੱਚ 13 ਅਤੇ 15 ਸਾਲ ਦੇ ਦੋ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਾਲਕਰੀਕ ਦੇ ਏਰੀਆ ਕਮਾਂਡਰ ਚੀਫ ਇੰਸਪੈਕਟਰ ਕ੍ਰਿਸ ਸਟੀਵਰਟ ਮੁਤਾਬਕ ਇਸ ਖੇਤਰ ਵਿੱਚ ਇਸ ਉਮਰ ਦੇ ਬੱਚਿਆਂ ਤੋਂ ਨਸ਼ਿਆਂ ਮਿਲਣਾ ਅਸਾਧਾਰਨ ਹੈ।ਅਧਿਕਾਰੀਆਂ ਦੇ ਮੁਤਾਬਕ ਇਹ ਇੱਕ ਖੁਫੀਆ ਜਾਣਕਾਰੀ ਵਾਲੀ ਕਾਰਵਾਈ ਸੀ। ਪੁਲਸ ਬੁਲਾਰੇ ਦਾ ਕਹਿਣਾ ਹੈ ਕਿ ਨਸ਼ਾ ਤਸਕਰ ਆਪਣੇ ਸਾਮਾਨ ਦੀ ਵਿਕਰੀ ਕਰਨ ਲਈ ਬੱਚਿਆਂ ਜਾਂ ਪਹਿਲਾਂ ਹੀ ਅਪਰਾਧੀ ਪਿਛੋਕੜ ਵਾਲੇ ਲੋਕਾਂ ਦਾ ਸਹਾਰਾ ਲੈਂਦੇ ਹਨ। ਸਕੂਲੀ ਬੱਚਿਆਂ ਦਾ ਅਜਿਹੇ ਗੈਰ ਕਾਨੂੰਨੀ ਕੰਮ ਵਿੱਚ ਸ਼ਾਮਲ ਹੋਣਾ ਦੁਖਦਾਈ ਹੈ।

ਅਪਰਾਧ

ਪ੍ਰੇਮੀ ਦੇ ਵਿਆਹ ਹੋਣ ਤੋਂ ਨਾਰਾਜ਼ ਹੋਈ ਪ੍ਰੇਮਿਕਾ ਨੇ ਲਾੜੀ ਦੇ ਅੱਖਾਂ ਵਿੱਚ ਫੈਵੀਕੁਇਕ ਪਾਈ

Published

on

Faviquic in the eyes

ਪਟਨਾ, 3 ਦਸੰਬਰ – ਬਿਹਾਰ ਦੇ ਨਾਲੰਦਾ ਜ਼ਿਲੇ ਤੋਂ ਇੱਕ ਦਿੱਲ ਦਹਿਲਾ ਦੇਣ ਵਾਲੀ ਖਬਰ ਆਈ ਹੈ ਕਿ ਪ੍ਰੇਮੀ ਵੱਲੋਂ ਦੂਸਰੀ ਲੜਕੀ ਨਾਲ ਵਿਆਹ ਦੀ ਖਬਰ ਤੋਂ ਪ੍ਰੇਮਿਕਾ ਭੜਕ ਗਈ ਤੇ ਉਸ ਨੇ ਆਪਣੇ ਪ੍ਰੇਮੀ ਦੀ ਨਵਵਿਆਹੀ ਵਹੁਟੀ ‘ਤੇ ਹਮਲਾ ਕਰ ਦਿੱਤਾ। ਉਸ ਨੇ ਪਹਿਲਾਂ ਲਾੜੀ ਦੇ ਵਾਲ ਕੱਟੇ ਅਤੇ ਫਿਰ ਉਸ ਦੀਆਂ ਅੱਖਾਂ ਵਿੱਚ ਫੈਵੀਕਵਿਕ (ਕਿਸੇ ਚੀਜ਼ ਨੂੰ ਚਿਪਕਾਉਣ ਵਾਲਾ ਸੁਪਰ ਗਲੂ) ਪਾ ਦਿੱਤਾ ਹੈ।
ਜ਼ਿਲਾ ਬਿਹਾਰ ਸ਼ਰੀਫ ਦੇ ਸਬ ਡਵੀਜ਼ਨਲ ਪੁਲਸ ਅਫਸਰ (ਐਸ ਡੀ ਪੀ ਓ) ਮੁਹੰਮਦ ਸ਼ਿਬਲੀ ਨੋਮਾਨੀ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਲੜਕੀ ਆਪਣੇ ਪ੍ਰੇਮੀ ਗੋਪਾਲ ਰਾਮ ਦੇ ਵਿਆਹ ਤੋਂ ਨਾਰਾਜ਼ ਸੀ। ਵਿਆਹ ਇੱਕ ਦਸੰਬਰ ਨੂੰ ਸ਼ੇਖਪੁਰਾ ਜ਼ਿਲ੍ਹੇ ਨਾਲ ਲੱਗਦੇ ਇਲਾਕੇ ਵਿੱਚ ਹੋਇਆ ਸੀ। ਭਾਗਨ ਬਿਗਹਾ ਥਾਣੇ ਦੇ ਮੁਖੀ ਨੇ ਕਿਹਾ ਕਿ ਵਿਆਹ ਸਮਾਰੋਹ ਦੇ ਬਾਅਦ ਗੋਪਾਲ ਰਾਮ ਆਪਣੀ ਪਤਨੀ ਤੇ ਰਿਸ਼ਤੇਦਾਰਾਂ ਨਾਲ ਆਪਣੇ ਮੋਰਾ ਤਾਲਾਬ ਪਿੰਡ ਮੁੜ ਆਏ। ਪ੍ਰੇਮੀ ਦੇ ਵਿਆਹ ਤੋਂ ਭੜਕੀ ਪ੍ਰੇਮਿਕਾ, ਜੋ ਗੋਪਾਲ ਰਾਮ ਦੀ ਭੈਣ ਦੀ ਸਹੇਲੀ ਵੀ ਹੈ, ਉਹ ਉਨ੍ਹਾਂ ਦੇ ਘਰ ਵਿੱਚ ਇੱਕ ਦੋਸਤ ਬਣ ਕੇ ਆਈ। ਪਰਵਾਰ ਦੇ ਬਹੁਤੇ ਮੈਂਬਰ ਥਕਾਵਟ ਦੇ ਕਾਰਨ ਸੌਂ ਜਾਣ ਦੇ ਬਾਅਦ ਉਹ ਬੈਡਰੂਮ ਵਿੱਚ ਗਈ ਅਤੇ ਨਵਵਿਆਹੀ ਵਹੁਟੀ ਦੇ ਵਾਲ ਕੱਟ ਦਿੱਤੇ ਅਤੇ ਉਸ ਦੀਆਂ ਅੱਖਾਂ ਵਿੱਚ ਫੈਵੀਕਵਿਕ ਪਾ ਦਿੱਤੀ। ਪੀੜਤ ਕੁੜੀ ਦਰਦ ਨਾਲ ਚੀਕੀ ਤਾਂ ਪਰਵਾਰ ਦੇ ਸਾਰੇ ਮੈਂਬਰ ਜਾਗ ਗਏ।ਇਸ ਦੇ ਬਾਅਦ ਲੜਕੀ ਭੱਜਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਪਰਵਾਰ ਦੇ ਮੈਂਬਰਾਂ ਨੇ ਉਸ ਨੂੰ ਫੜਨ ਪਿੱਛੋਂ ਸਾਰੀ ਰਾਤ ਬੰਦੀ ਬਣਾ ਕੇ ਕੁੱਟਿਆ। ਜਦ ਪੁਲਸ ਪਹੁੰਚੀ ਤਾਂ ਉਨ੍ਹਾਂ ਨੇ ਲੜਕੀ ਨੂੰ ਪੁਲਸ ਹਵਾਲੇ ਕਰ ਦਿੱਤਾ। ਇੱਕ ਅਧਿਕਾਰੀ ਨੇ ਕਿਹਾ ਕਿ ਪੀੜਤਾ ਇਸ ਸਮੇਂ ਗੰਭੀਰ ਜ਼ਖਮੀ ਹੋਣ ਕਾਰਨ ਬਿਹਾਰ ਸ਼ਰੀਫ ਦੇ ਸਦਰ ਹਸਪਤਾਲ ਵਿੱਚ ਭਰਤੀ ਹੈ। ਹੋ ਸਕਦਾ ਹੈ ਕਿ ਉਹ ਆਪਣੀਆਂ ਅੱਖਾਂ ਦੀ ਰੋਸ਼ਨੀ ਗੁਆ ਦੇਵੇ। ਉਸ ਦੀ ਹਾਲਤ ਫਿਲਹਾਲ ਸਥਿਰ ਹੈ।

Continue Reading

ਅਪਰਾਧ

ਪ੍ਰਾਈਵੇਟ ਬੈਂਕ ਦਾ ਏ ਟੀ ਐਮ ਸਾੜ ਕੇ 26 ਲੱਖ ਰੁਪਏ ਲੁੱਟ ਲਏ

Published

on

atm

ਸਮਰਾਲਾ, 3 ਦਸੰਬਰ – ਕੋਵਿਡ-19 ਦੇ ਕਾਰਨ ਦੋਬਾਰਾ ਲਾਏ ਗਏ ਨਾਈਟ ਕਰਫਿਊ ਦੀ ਪਹਿਲੀ ਹੀ ਰਾਤ ਨੂੰ ਲੁਟੇਰਿਆਂ ਨੇ ਪਿੰਡ ਲੱਲ ਕਲਾਂ ਵਿੱਚ ਐਚ ਡੀ ਐਫ ਸੀ ਬੈਂਕ ਦੀ ਬ੍ਰਾਂਚ ਤੋਂ ਬੈਂਕ ਦੇ ਏ ਟੀ ਐਮ ਨੂੰ ਗੈਸ ਕਟਰ ਨਾਲ ਸਾੜ ਕੇ ਉਸ ਵਿੱਚੋਂ ਕਰੀਬ 26 ਲੱਖ ਰੁਪਏ ਲੁੱਟ ਲਏ ਹਨ। ਵਾਰਦਾਤ ਤੋਂ ਪਹਿਲਾਂ ਲੁਟੇਰਿਆਂ ਨੇ ਬੈਂਕ ਦੇ ਬਾਹਰ ਲੱਗਾ ਸੀ ਸੀ ਟੀ ਵੀ ਕੈਮਰਾ ਵੀ ਤੋੜ ਦਿੱਤਾ, ਜਿਸ ਨਾਲ ਏ ਟੀ ਐਮ ਸਾੜਨ ਦੀ ਵਾਰਦਾਤ ਤਾਂ ਕੈਮਰੇ ਵਿਚ ਨਹੀਂਆ ਸਕੀ, ਪਰ ਵਾਰਦਾਤ ਦੇ ਪਹਿਲੇ ਦਾ ਸਾਰਾ ਸੀਨ ਇਸ ਵਿੱਚ ਕੈਦ ਹੋ ਗਿਆ।
ਏ ਟੀ ਐਮ ਸੜਿਆ ਦੇਖ ਕੇ ਪਿੰਡ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਸਕਿਓਰਿਟੀ ਗਾਰਡ ਨਾ ਹੋਣ ਦੇ ਕਾਰਨ ਕੱਲ੍ਹ ਏ ਟੀ ਐਮ ਬੰਦ ਸੀ। ਬਾਅਦ ਵਿੱਚ ਵੇਖੀ ਸੀ ਸੀ ਟੀ ਵੀ ਦੀ ਰਿਕਾਰਡਿੰਗ ਮੁਤਾਬਕ ਰਾਤ ਨੂੰ ਤਿੰਨ ਜਣੇ ਕਾਰ ਵਿੱਚ ਆਏ ਅਤੇਉਨ੍ਹਾਂ ਨੇ ਕਾਰ ਨੂੰ ਬੈਕ ਕਰ ਕੇ ਇਸ ਏ ਟੀ ਐਮ ਕੈਬਿਨ ਦੇ ਕੋਲ ਲਾਇਆ ਅਤੇ ਤਾਲਾ ਤੋੜ ਕੇ ਅੰਦਰ ਵੜ ਗਏ। ਫਿਰਉਨ੍ਹਾਂ ਨੇ ਗੈਸ ਕਟਰ ਨਾਲ ਏ ਟੀ ਐਮ ਮਸ਼ੀਨ ਅਤੇ ਕੈਸ਼ ਟ੍ਰੇਅ ਨੂੰ ਕਟਰ ਨਾਲ ਕੱਟ ਦਿੱਤਾ। ਗੈਸ ਕਟਰ ਨਾਲ ਏ ਟੀ ਐਮ ਮਸ਼ੀਨ ਵੀ ਬੁਰੀ ਤਰ੍ਹਾਂ ਸੜ ਗਈ।ਦੱਸਿਆ ਗਿਆ ਹੈ ਕਿ ਮਸ਼ੀਨ ਵਿੱਚ ਵਾਰਦਾਤ ਦੇ ਸਮੇਂ 26 ਲੱਖ ਰੁਪਏ ਸਨ, ਜੋ ਲੁਟੇਰੇ ਲੈ ਗਏ। ਥਾਣਾ ਸਮਰਾਲਾ ਦੇ ਮੁਖੀ ਕੁਲਜਿੰਦਰ ਸਿੰਘ ਦੇ ਮੁਤਾਬਕ ਲੁਟੇਰਿਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਬੈਂਕ ਮੈਨੇਜਰ ਦੇ ਮੁਤਾਬਕ ਸ਼ਾਮ ਨੂੰ ਬੈਂਕ ਬੰਦ ਹੋਣ ਵੇਲੇ ਏ ਟੀ ਐਮ ਕੈਬਿਨ ਦਾ ਗੰਨਮੈਨ ਵੀ ਚਲਾ ਜਾਂਦਾ ਹੈ।

Continue Reading

ਅਪਰਾਧ

ਸ਼ਿਵ ਸੈਨਾ ਨੇਤਰੀ ਅਤੇ ਉਸ ਦੇ ਪਤੀ ਉਤੇ ਵਿਦੇਸ਼ ਭੇਜਣ ਦੇ ਨਾਂਅ ਉਤੇ ਠੱਗੀ ਦਾ ਦੋਸ਼

Published

on

Netri Archana Jain

ਜਲੰਧਰ, 3 ਦਸੰਬਰ – ਇਸ ਮਹਾਨਗਰ ਦੀ ਇੱਕ ਸ਼ਿਵ ਸੈਨਾ ਨੇਤਰੀ ਅਰਚਨਾ ਜੈਨ ਅਤੇ ਉਸ ਦੇ ਪਤੀ ਵਿਕਰਮਜੀਤ ਉੱਤੇ ਵਿਦੇਸ਼ ਭੇਜਣ ਦੇ ਨਾਂਅ ‘ਤੇ ਸਾਢੇ ਤਿੰਨ ਲੱਖ ਰੁਪਏ ਠੱਗੀ ਮਾਰਨ ਦੇ ਦੋਸ਼ ਲੱਗੇ ਹਨ।
ਇੱਥੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਪੂਨਮ ਸਹਿਗਲ ਪਤਨੀ ਸਵਰਗੀ ਪ੍ਰਦੀਪ ਕੁਮਾਰ ਵਾਸੀ ਕ੍ਰਿਸ਼ਨਾ ਨਗਰ ਜਲੰਧਰ, ਮੌਜੂਦਾ ਵਾਸੀ ਗ੍ਰੀਨ ਐਵੇਨਿਊ ਨੇੜੇ ਰਾਜਾ ਗਾਰਡਨ, ਬਸਤੀ ਬਾਵਾ ਖੇਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਚੈਤੰਨਯ ਨੂੰ ਕੈਨੇਡਾ ਭੇਜਣ ਲਈ ਅਰਚਨਾ ਜੈਨ ਨਾਲ ਗੱਲ ਕੀਤੀ ਸੀ,ਕਿਉਂਕਿ ਪੂਨਮ ਸਹਿਗਲ ਪਹਿਲਾਂ ਤੋਂ ਅਰਚਨਾ ਨੂੰ ਜਾਣਦੀ ਸੀ। ਇਸ ਦੇ ਬਾਅਦ ਅਰਚਨਾ ਨੇ ਪੂਨਮ ਨੂੰ ਕਿਹਾ ਕਿ ਉਸ ਦੇ ਪੁੱਤਰ ਵਿਕਰਮਜੀਤ ਚੈਤੰਨਯ ਨੂੰ ਵਿਦੇਸ਼ ਭੇਜ ਦੇਣਗੇ,ਕਿਉਂਕਿ ਉਨ੍ਹਾਂ ਦੀ ਅੰਬੈਂਸੀ ਵਿੱਚ ਚੰਗੀ ਪਹੁੰਚ ਹੈ ਅਤੇ ਪਹਿਲਾਂ ਵੀ ਉਹ ਕਈ ਲੋਕਾਂ ਨੂੰ ਵਿਦੇਸ਼ ਭੇਜ ਚੁੱਕੇ ਹਨ। ਅਰਚਨਾ ਜੈਨ ਤੇ ਉਸ ਦੇ ਪਤੀ ਵਿਕਰਮਜੀਤ ਨੇ ਪੂਨਮ ਸਹਿਗਲ ਅਤੇ ਉਸ ਦੇ ਪਰਵਾਰ ਨੂੰ ਸਬਜ਼ਬਾਜ਼ ਦਿਖਾ ਕੇ ਝਾਂਸੇ ਵਿੱਚ ਲੈ ਲਿਆ। ਇਸ ਦੇ ਬਾਅਦ ਦੋਸ਼ੀਆਂ ਨੇ ਪੂਨਮ ਸਹਿਗਲ ਤੋਂ ਸਾਢੇ ਤਿੰਨ ਲੱਖ ਰੁਪਏ ਨਕਦ, ਪਾਸਪੋਰਟ, ਓਰੀਜ਼ਨਲ ਆਧਾਰ ਕਾਰਡ, ਓਰੀਜਨਲ ਪੈਨ ਕਾਰਡ ਅਤੇ ਓਰੀਜਨਲ ਇਨਕਮ ਟੈਕਸ ਰਿਟਰਨ ਲੈ ਲਈ। ਇਹ ਸਾਰੀ ਕੰਮ ਮਿੱਠੂ ਬਸਤੀ ਦੀ ਵਸਨੀਕ ਰਮਾ ਪਤਨੀ ਸੰਨੀ ਦੇ ਸਾਹਮਣੇ ਹੋਇਆ। ਕਾਫੀ ਸਮਾਂ ਬੀਤਣ ‘ਤੇ ਜਦ ਕਾਰਵਾਈ ਅੱਗੇ ਨਹੀਂ ਵਧੀ ਤਾਂ ਪੂਨਮ ਸਹਿਗਲ ਨੇ ਅਰਚਨਾ ਜੈਨ ਤੋਂ ਆਪਣੇ ਬੇਟੇ ਦੇ ਦਸਤਾਵੇਜ਼ ਅਤੇ ਸਾਢੇ ਤਿੰਨ ਲੱਖ ਰੁਪਏ ਵਾਪਸ ਮੰਗੇ। ਉਨ੍ਹਾਂ ਨੇ ਦਸਤਾਵੇਜ਼ ਵਾਪਸ ਕਰ ਦਿੱਤੇ, ਪਰ ਸਾਢੇ ਤਿੰਨ ਲੱਖ ਰੁਪਏ ਅੱਜ ਤੱਕ ਨਹੀਂਮੋੜੇ। ਉਲਟਾ ਉਨ੍ਹਾਂ ਨੇ ਪੂਨਮ ਸਹਿਗਲ ਦਾ ਆਧਾਰ ਕਾਰਡ ਵਰਤ ਕੇ ਕਿਸੇ ਵਿਅਕਤੀ ਨੂੰ ਫੋਨ ਦਿਵਾ ਦਿੱਤਾ। ਇਸ ਦੀ ਸ਼ਿਕਾਇਤ ਵੀ ਪੂਨਮ ਸਹਿਗਲ ਨੇ ਥਾਣੇ ਵਿੱਚ ਦਿੱਤੀ ਹੈ।ਪੂਨਮ ਸਹਿਗਲ ਨੇ ਦੱਸਿਆ ਕਿ ਅਰਚਨਾ ਜੈਨ ਤੇ ਉਸ ਦਾ ਪਤੀ ਵਿਕਰਮਜੀਤ ਉਸ ਨੂੰ ਧਮਕੀਆਂ ਦੇਣ ਲੱਗ ਪਏ ਹਨ। ਉਹ ਕਹਿੰਦੇ ਹਨ ਕਿ ਜੇ ਉਸ ਨੇ ਰੁਪਏ ਮੰਗੇ ਤਾਂ ਇਸ ਦਾ ਅੰਜਾਮ ਭੁਗਤਣਾ ਪਵੇਗਾ, ਕਿਉਂਕਿਉਨ੍ਹਾਂ ਦੀ ਪਹੁੰਚ ਉਪਰ ਤੱਕ ਹੈ। ਪੂਨਮ ਸਹਿਗਲ ਨੇ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਰੁਪਏ ਵਾਪਸ ਦਿਵਾਏ ਜਾਣ ਅਤੇ ਉਨ੍ਹਾਂ ਦੇ ਜੀਵਨ, ਮਾਲ ਦੀ ਰੱਖਿਆ ਕੀਤੀ ਜਾਏ।
ਇਸ ਬਾਰੇ ਅਰਚਨਾ ਜੈਨ ਦਾ ਕਹਿਣਾ ਹੈ ਕਿ ਪੂਨਮ ਸਹਿਗਲ ਝੂਠ ਬੋਲਦੀ ਹੈ,ਉਨ੍ਹਾਂ ਦਾ ਪੂਨਮ ਨਾਲ ਕੋਈ ਲੈਣ-ਦੇਣ ਨਹੀਂ ਹੈ। ਉਲਟਾ ਅਰਚਨਾ ਜੈਨ ਨੇ ਪੂਨਮ ਸਹਿਗਲ ਦੇ ਖਿਲਾਫ ਪੁਲਸ ਵਿੱਚ ਸ਼ਿਕਾਇਤ ਵੀ ਦਿੱਤੀ ਹੋਈ ਹੈ ਜਿਸ ਦੀ ਜਾਂਚ ਏ ਸੀ ਪੀ ਸਤਿੰਦਰ ਚੱਢਾ ਦੇ ਕੋਲ ਪੈਂਡਿੰਗ ਹੈ।

Continue Reading

ਰੁਝਾਨ