Two Queensland voters vote in favor of the Australian Labor Party
Connect with us [email protected]

ਅੰਤਰਰਾਸ਼ਟਰੀ

ਕੁਈਨਜ਼ਲੈਂਡ ਦੋ ਵੋਟਰਾਂ ਦਾ ਆਸਟ੍ਰੇਲੀਅਨ ਲੇਬਰ ਪਾਰਟੀ ਦੇ ਹੱਕ ‘ਚ ਫਤਵਾ

Published

on

Queensland Australian

ਬ੍ਰਿਸਬੇਨ, 2 ਨਵੰਬਰ – ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਚੋਣ ਕਮਿਸ਼ਨ ਨੇ 57ਵੀਂ ਪਾਰਲੀਮੈਂਟ (ਵਿਧਾਨ ਸਭਾ) ਦੀਆਂ 93 ਸੀਟਾਂ ਲਈ 31 ਅਕਤੂਬਰ ਨੂੰ ਆਮ ਚੋਣਾਂ ਕਰਵਾਈਆ ਹਨ। ਇਨ੍ਹਾਂ ਚੋਣਾਂ ‘ਚ ਮੌਜੂਦਾ ਸੱਤਾਧਾਰੀ ਲੇਬਰ ਪਾਰਟੀ ਦੀ ਪ੍ਰੀਮੀਅਰ ਐਨਾਸ਼ਟੇਸ਼ੀਆ ਪਾਲਾਸ਼ਾਈ ਦੀ ਆਪਣੀ ਪਾਰਟੀ ਦੀ ਇਤਿਹਾਸਕ ਜਿੱਤ ਨਾਲ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕੁਈਨਜ਼ਲੈਂਡ ਦੀ ਸਭ ਤੋਂ ਲੰਬੇ ਸਮੇਂ ਤੋਂ ਸੇਵਾ ਕਰਦੇ ਲੇਬਰ ਪਾਰਟੀ ਦੀ ਪ੍ਰੀਮੀਅਰ ਬਣਨ ਜਾ ਰਹੀ ਹੈ। ਉਹ ਲਗਾਤਾਰ ਤਿੰਨ ਚੋਣਾਂ ਜਿੱਤਣ ਵਾਲੀ ਆਸਟਰੇਲੀਆ ਦੀ ਪਹਿਲੀ ਮਹਿਲਾ ਪ੍ਰੀਮਿਅਰ ਹੈ।
ਲੇਬਰ ਪਾਰਟੀ ਦੀ ਜਿੱਤ ਉੱਤੇ ਐਨਾਸ਼ਟੇਸ਼ੀਆ ਪੈਲਾਸ਼ਾਈ ਨੇ ਸੂਬੇ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂਦੇ ਕੀਤੇ ਕੰਮਾਂ ਕਰਕੇ ਲੇਬਰ ਪਾਰਟੀ ਨੂੰ ਮੁਕੰਮਲ ਬਹੁਮਤ ਨਾਲ ਪਾਰਲੀਮੈਂਟ ‘ਚ ਭੇਜਿਆ ਹੈ। ਲੇਬਰ ਪਾਰਟੀ ਨੇ 50 ਸੀਟਾਂ ਉੱਤੇ ਜਿੱਤ ਦਰਜ ਕੀਤੀ ਹੈ। ਵਿਰੋਧੀ ਧਿਰ ਲਿਬਰਲ ਨੈਸ਼ਨਲ ਪਾਰਟੀ ਨੂੰ 31 ਸੀਟਾਂ ਹੀ ਮਿਲੀਆਂ ਹਨ। ਗਰੀਨ ਪਾਰਟੀ ਨੂੰ ਦੋ, ਪੌਲੀਨ ਹੈਂਸਨ ਦੀ ਵੰਨ ਨੇਸ਼ਨ ਪਾਰਟੀ ਨੂੰ 1, ਕੈਟਰ ਪਾਰਟੀ ਨੂੰ 2 ਅਤੇ 1 ਸੀਟ ‘ਤੇ ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਗਰੀਨ ਪਾਰਟੀ ਦੇ ਉਮੀਦਵਾਰ ਐਮੀ ਮੈਕਮਾਨ ਨੇ ਸਾਊਥ ਬ੍ਰਿਸਬੇਨ ‘ਚ ਵੱਡਾ ਉਲਟਫੇਰ ਕਰਦਿਆਂ ਸਾਬਕਾ ਪ੍ਰੀਮੀਅਰ ਜੈਕੀ ਟ੍ਰਾਡ ਨੂੰ ਲੱਗਭਗ 1000 ਵੋਟਾਂ ਨਾਲ ਹਰਾਇਆ ਹੈ।
ਇਨ੍ਹਾਂ ਚੋਣਾਂ ਦਾ ਮੁੱਖ ਮੁੱਦਾ ਪ੍ਰੀਮੀਅਰ ਵੱਲੋਂ ਕੁਈਨਜਲੈਂਡ ਸੂਬੇ ਦੇ ਬਾਰਡਰ ਨਾ ਖੋਲ੍ਹਣਾ ਰਿਹਾ। ਤਿੰਨੇ ਭਾਰਤੀ ਉਮੀਦਵਾਰ ਆਪਣੀ ਸੀਟ ਨਹੀਂ ਜਿੱਤ ਸਕੇ। ਪਾਰਟੀ ਹੈਡਕੁਆਰਟਰ ਵਿਖੇ ਸਮਰਥਕਾਂ ਨੂੰ ਸੰਬੋਧਿਤ ਕਰਦਿਆਂ ਸ੍ਰੀਮਤੀ ਪਾਲਾਸ਼ਾਈ ਨੇ ਮੰਨਿਆ ਕਿ ਇਹ ਸਾਲ ਬਹੁਤ ਸਾਰੇ ਲੋਕਾਂ ਲਈ ਆਸਾਨ ਨਹੀਂਸੀ, ਪਰ ਕੋਵਿਡ-19 ਦੌਰਾਨ ਕੁਈਨਜ਼ਲੈਂਡ ਦੀਆਂ ਸਿਹਤ ਤੇ ਸਰਹੱਦੀ ਨੀਤੀਆਂ ਨੂੰ ਲੋਕਾਂ ਨੇ ਸਮਰਥਨ ਦਿੱਤਾ ਹੈ। ਉਸ ਨੇ ਸਾਬਕਾ ਨੀਤੀ ਅਤੇ ਮੀਡੀਆ ਸਲਾਹਕਾਰ ਦੀ ਸੇਵਾ ਨਿਭਾਉਣ ਉਪਰੰਤ 2006 ‘ਚ ਆਪਣੇ ਪਿਤਾ ਦੀ ਇਨਾਲਾ ਦੀ ਸੀਟ ਤੋਂ ਜਿੱਤ ਕੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਗੇ ਵਧਦੀ ਜਾ ਰਹੀ ਹੈ।

ਅੰਤਰਰਾਸ਼ਟਰੀ

ਫਰਾਂਸ ਦਾ ਕਾਰਟੂਨ ਵਿਵਾਦ : ਟੀਚਰ ਦੇ ਕਤਲ ਕੇਸ ਵਿੱਚ 14 ਬੱਚੇ 10 ਘੰਟੇ ਕਸਟਡੀ ਵਿੱਚ ਰੱਖੇ ਗਏ

Published

on

Kept in custody

ਪੈਰਿਸ, 24 ਨਵੰਬਰ – ਇਸ ਸ਼ਹਿਰ ਦੇ ਚਾਰ ਕੰਪਲੈਕਸਾਂ ਵਿੱਚ ਦਰਜਨ ਕੁ ਪੁਲਸ ਵਾਲੇ ਅਸਾਲਟ ਰਾਈਫਲਾਂ ਲੈ ਕੇ ਅਚਾਨਕ ਪਹੁੰਚੇ ਸਨਨ। ਕੁਝ ਦੇਰ ਬਾਅਦ ਉਹ ਚਾਰ ਬੱਚਿਆਂ ਨੂੰ ਲੈ ਕੇ ਨਿਕਲੇ। ਪਰਵਾਰ ਦੇ ਪੁੱਛਣ ‘ਤੇ ਪੁਲਸ ਦੱਸਦੀ ਹੈ ਕਿ ਉਨ੍ਹਾਂ ‘ਤੇ ਅੱਤਵਾਦ ਦੇ ਬਚਾਅ ਅਤੇ ਅੱਤਵਾਦ ਨੂੰ ਉਤਸ਼ਾਹ ਕਰਨ ਦਾ ਦੋਸ਼ ਹੈ। ਇਨ੍ਹਾਂ ਵਿੱਚੋਂ ਇੱਕ ਬੱਚੇ ਦੀ ਮਾਂ ਚੀਕਦੀ ਹੈ, ਇਹ ਨਾਮੁਮਕਿਨ ਹੈ। ਇਨ੍ਹਾਂ ਦੀ ਉਮਰ ਸਿਰਫ 10 ਸਾਲ ਹੈ।
ਅਸਲ ਵਿੱਚ ਇਹ ਚਾਰ ਬੱਚੇ, ਜਿਨ੍ਹਾਂ ਵਿੱਚ ਇੱਕ ਬੱਚੀ ਵੀ ਹੈ, ਉਸ ਲੁਈਸ ਪਾਸਟਰ ਐਲੀਮੈਂਟਰੀ ਸਕੂਲ ਦੀ ਪੰਜਵੀਂ ਕਲਾਸ ਵਿੱਚ ਬੈਠੇ 14 ਬੱਚਿਆਂ ਵਿੱਚੋਂ ਹਨ, ਜਿੱਥੇ ਬੀਤੀ 16 ਅਕਤੂਬਰ ਨੂੰ ਅੱਤਵਾਦੀ ਨੇ ਇੱਕ ਟੀਚਰ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਸੀ। ਇਨ੍ਹਾਂ 14 ਬੱਚਿਆਂ ਵਿੱਚ ਕਈ ਅਜਿਹੇ ਹਨ,ਜਿਨ੍ਹਾਂ ਨੂੰ 10 ਘੰਟੇ ਤੱਕ ਕਸਟਡੀ ਵਿੱਚ ਰੱਖਿਆ ਗਿਆ। ਇਨ੍ਹਾਂ ਦੇ ਪਰਵਾਰਾਂ ਨਾਲ ਵੀ ਇਨ੍ਹਾਂ ਦੀ ਧਾਰਮਿਕ ਆਸਥਾ ਅਤੇ ਪਿੱਛੇ ਜਿਹੇ ਵਿੱਚ ਇੱਕ ਮੈਗਜ਼ੀਨ ਵਿੱਚ ਛਪੇ ਵਿਵਾਦ ਗ੍ਰਸਤ ਕਾਰਟੂਨ ਦੇ ਬਾਰੇ ਸਖਤ ਪੁੱਛਗਿੱਛ ਕੀਤੀ ਜਾ ਰਹੀ ਹੈ।

Continue Reading

ਅੰਤਰਰਾਸ਼ਟਰੀ

ਖਾੜੀ ਦੇਸ਼ਾਂ ਨਾਲ ਸਬੰਧ ਸੁਧਾਰਨ ‘ਚ ਇਸਰਾਈਲੀ ਪੀ ਐਮ ਰੁੱਝੇ

Published

on

Benjamin Netanyahu

ਯਰੂਸ਼ਲਮ, 24 ਨਵੰਬਰ – ਖਾੜੀ ਦੇਸ਼ਾਂ ਦੇ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਵਿੱਚ ਰੁਝੇ ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖੁਫੀਆ ਦੌਰੇ ‘ਤੇ ਸਊਦੀ ਅਰਬ ਦੇ ਨਿਓਮ ਸ਼ਹਿਰ ਪਹੁੰਚੇ ਅਤੇ ਸਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌੰਪੀਉ ਨਾਲ ਬੈਠਕ ਕੀਤੀ ਹੈ।
ਵਰਨਣ ਯੋਗ ਹੈ ਕਿ ਕਿਸੇ ਇਸਰਾਈਲੀ ਨੇਤਾ ਦੀ ਇਹ ਪਹਿਲੀ ਸਊਦੀ ਅਰਬ ਯਾਤਰਾ ਹੈ। ਇਸ ਬੈਠਕ ਨਾਲ ਖੇਤਰੀ ਸਮੀਕਰਣ ਵਿੱਚ ਵੱਡਾ ਬਦਲਾਓ ਆ ਸਕਦਾ ਹੈ। ਇਹ ਕਵਾਇਦ ਈਰਾਨ ਨੂੰ ਘੇਰਣ ਲਈ ਹੋ ਰਹੀ ਹੈ, ਕਿਉਂਕਿ ਖੇਤਰੀ ਪੱਧਰ ‘ਤੇ ਇਸ ਨੂੰ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ। ਸਊਦੀ ਅਰਬ ਰਸਮੀ ਤੌਰ ‘ਤੇ ਫਿਲਸਤੀਨੀ ਹਿਤਾਂ ਦਾ ਸਮਰੱਥਕ ਹੈ ਅਤੇ ਇਸ ਬਾਰੇ ਉਸ ਨੇ ਇਸਰਾਈਲ ਦੇ ਨਾਲ ਆਪਣੇ ਸਾਰੇ ਸਰਕਾਰੀ ਸੰਪਰਕ ਤੋੜੇ ਹੋਏ ਹਨ, ਪਰ ਇਸ ਖਾੜੀ ਦੇਸ਼ ਨੇ ਉਸ ਸਮੇਂ ਸਬੰਧ ਸੁਧਾਰਨ ਲਈ ਸੰਕੇਤ ਦਿੱਤੇ ਸੀ, ਜਦੋਂ ਬੀਤੇ ਅਗਸਤ ਮਹੀਨੇ ਇਸਰਾਈਲੀ ਜਹਾਜ਼ਾਂ ਨੂੰ ਆਪਣੇ ਹਵਾਈ ਖੇਤਰ ਵਿਚੋਂ ਲੰਘਣ ਦੀ ਇਜਾਜ਼ਤ ਦਿੱਤੀ ਸੀ।
ਇਸਰਾਈਲ ਦੇ ਸਿੱਖਿਆ ਮੰਤਰੀ ਅਤੇ ਸੁਰੱਖਿਆ ਮਸਲਿਆਂ ‘ਤੇ ਕੈਬਿਨੇਟ ਕਮੇਟੀ ਦੇ ਮੈਂਬਰ ਯੋਏਵ ਗੈਲੇਂਟ ਨੇ ਨੇਤਨਯਾਹੂ ਦੇ ਦੌਰੇ ਦੀ ਪੁਸ਼ਟੀ ਕਰਦੇ ਹੋਏ ਇਸ ਨੂੰ ਅਹਿਮ ਪ੍ਰਾਪਤੀ ਕਰਾਰ ਦਿੱਤਾ ਹੈ। ਇਸ ਨਾਲ ਪਹਿਲਾਂ ਇਸਰਾਈਲੀ ਆਰਮੀ ਰੇਡਿਓ ਅਤੇ ਕੇਨ ਰੇਡਿਓ ਨੇ ਰੇਤਨਯਾਹੂ ਦੇ ਖੁਫੀਆ ਦੌਰੇ ਦੀ ਜਾਣਕਾਰੀ ਦਿੱਤੀ ਸੀ।

Continue Reading

ਅੰਤਰਰਾਸ਼ਟਰੀ

ਜੈਸ਼-ਏ-ਮੁਹੰਮਦ ਵੱਲੋਂ ਫਰਾਂਸ ਦੇ ਰਾਸ਼ਟਰਪਤੀ ਨੂੰ ਜਾਨੋਂ ਮਾਰਨ ਦੀ ਧਮਕੀ

Published

on

Jaish-e-Mohammed

ਪੈਰਿਸ, 24 ਨਵੰਬਰ – ਫ਼ਰਾਂਸ ਦੀ ਇਸਲਾਮਿਕ ਅੱਤਵਾਦ ਵਿਰੁੱਧ ਕਾਰਵਾਈ ਤੋਂ ਭੜਕੇ ਅੱਤਵਾਦੀ ਸੰਗਠਨਾਂ ਅਲ ਕਾਇਦਾ ਅਤੇ ਇਸਲਾਮਿਕ ਸਟੇਟ ਤੋਂ ਬਾਅਦ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਫ਼ਰਾਂਸੀਸੀ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੂੰ ਧਮਕੀ ਦਿੱਤੀ ਹੈ।
ਜੈਸ਼ ਨੇ ਕਿਹਾ ਹੈ ਕਿ ਮੈਕਰੋਂ ਅਤੇ ਉਨ੍ਹਾਂ ਵਰਗੇ ਕੁਫਰ ਦੇ ਦੋਸ਼ੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇੱਕ ਲੇਖ ਰਾਹੀਂ ਆਪਣੀ ਧਮਕੀ ਵਿੱਚ ਅੱਤਵਾਦੀ ਸੰਗਠਨ ਨੇ ਕਿਹਾ ਕਿ ਫ਼ਰਾਂਸ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਵਰਗੀ ਸੋਚ ਰੱਖਣ ਵਾਲਿਆਂ ਨੂੰ ਉਹ ਲੋਕ ਨਿਸ਼ਾਨ ਬਣਾਉਣਗੇ, ਜੋ ਪੈਗੰਬਰ ਮੁਹੰਮਦ ਦੇ ਸਨਮਾਨ ਵਿੱਚ ਆਪਣੀ ਜਾਨ ਗੁਆਉਣ ਨੂੰ ਤਿਆਰ ਹਨ। ਜੈਸ਼ ਨੇ ਕਿਹਾ ਕਿ ਅੱਜ ਨਹੀਂ ਤਾਂ ਕੱਲ੍ਹ, ਜਾਂ ਉਸ ਤੋਂ ਅਗਲੇ ਦਿਨ ਕਦੇ ਨਾ ਕਦੇ ਇੱਕ ਹੋਰ ਅਬਦੁੱਲਾ ਚੇਚੇਨੀ, ਮੁਮਤਾਜ ਕਾਦਰੀ ਤੇ ਗਾਜੀ ਖ਼ਾਲਿਦ ਜਨਮ ਲਵੇਗਾ। ਵਰਨਣ ਯੋਗ ਹੈ ਕਿ ਚੇਚਨੀ ਉਹ ਅੱਤਵਾਦੀ ਹੈ, ਜਿਸ ਨੇ ਪਿਛਲੇ ਮਹੀਨੇ ਪੈਰਿਸ ਵਿੱਚ ਪੈਗੰਬਰ ਮੁਹੰਮਦ ਦਾ ਕਾਰਟੂਨ ਦਿਖਾਉਣ ਲਈ ਸਕੂਲ ਅਧਿਆਪਕ ਦਾ ਗਲਾ ਵੱਢ ਕੇ ਉਸ ਨੂੰ ਮਾਰ ਦਿੱਤਾ ਸੀ ਤੇ ਗਾਜ਼ੀ ਖਾਲਿਦ ਨੇ ਅਹਿਮਦੀਆ ਮੁਸਲਿਮ ਤਾਹਿਰ ਅਹਿਮਦ ਨਸੀਮ ਦਾ ਕੋਰਟ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਤਾਹਿਰ ‘ਤੇ ਪਾਕਿਸਤਾਨ ਵਿੱਚ ਕੁਫਰ ਦਾ ਕੇਸ ਚੱਲ ਰਿਹਾ ਸੀ। ਜੈਸ਼ ਨੂੰ ਯੂ ਐੱਨ ਸੁਰੱਖਿਆ ਕੌਂਸਲ ਨੇ ਅੱਤਵਾਦੀ ਸੰਗਠਨ ਐਲਾਨਿਆ ਸੀ, ਪਰ ਉਸ ਦੀ ਵੈਬਸਾਈਟ ਅਜੇ ਚੱਲਦੀ ਹੈ। ਦੁਨੀਆ ਨੂੰ ਧੋਖਾ ਦੇਣ ਲਈ ਵੈਬਸਾਈਟ ਦੇ ਹੋਮ ਪੇਜ ‘ਤੇ ਅਪਡੇਟ ਦੀ ਆਖ਼ਰੀ ਤਾਰੀਖ਼ ਮਈ 2019 ਹੈ ਪਰ ਮਦੀਨਾ-ਮਦੀਨਾ ਪੇਜ਼ ‘ਤੇ ਲਗਾਤਾਰ ਧਮਕੀ ਵਾਲੇ ਲੇਖ ਪੋਸਟ ਹੋ ਰਹੇ ਹਨ।

Continue Reading

ਰੁਝਾਨ