Two Punjabis claim the land allotted for a mosque in Ayodhya
Connect with us [email protected]

Uncategorized

ਅਯੁਧਿਆ ਵਿੱਚ ਮਸਜਿਦ ਲਈ ਅਲਾਟ ਹੋਈ ਜ਼ਮੀਨ `ਤੇ ਦੋ ਪੰਜਾਬਣਾਂ ਨੇ ਹੱਕ ਜਤਾਇਆ

Published

on

ਲਖਨਊ, 4 ਫਰਵਰੀ – ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਚ ਕੱਲ੍ਹ ਇੱਕ ਰਿੱਟ ਦਾਖਲ ਕਰ ਕੇ ਅਯੁੱਧਿਆ ਦੇ ਧੰਨੀਪੁਰ ਪਿੰਡ ਵਿੱਚ ਮਸਜਿਦ ਬਣਾਉਣ ਲਈ ਯੂ ਪੀ ਸੁੰਨੀ ਸੈਂਟਰਲ ਵਕਫ ਬੋਰਡ ਨੂੰ ਅਲਾਟ ਕੁੱਲ 29 ਏਕੜ ਜ਼ਮੀਨਚੋਂ ਪੰਜ ਏਕੜ ਨੂੰ ਵਿਵਾਦਤ ਦੱਸਿਆ ਗਿਆ ਹੈ।
ਇਹ ਪਟੀਸ਼ਨ ਦਿੱਲੀ ਦੀ ਰਾਣੀ ਕਪੂਰ ਪੰਜਾਬੀ ਤੇ ਰਮਾ ਰਾਣੀ ਪੰਜਾਬੀ ਨੇ ਦਾਖਲ ਕੀਤੀ ਹੈ। ਇਸ ਤੇ ਅੱਠ ਫਰਵਰੀ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ।ਪਟੀਸ਼ਨ ਦਾਖਲ ਕਰ ਕੇ ਦੋਵਾਂ ਔਰਤਾਂ ਨੇ ਅਲਾਟ ਜ਼ਮੀਨਚ ਪੰਜ ਏਕੜ ਉਤੇ ਆਪਣਾ ਹੱਕ ਹੋਣ ਦਾ ਦਾਅਵਾ ਕੀਤਾ ਅਤੇ ਕਿਹਾ ਹੈ ਕਿ ਉਕਤ ਪੰਜ ਏਕੜ ਜ਼ਮੀਨ ਸਬੰਧੀ ਬੰਦੋਬਸਤ ਅਧਿਕਾਰੀ ਚੱਕਬੰਦੀ ਕੋਲ ਇੱਕ ਕੇਸ ਚੱਲਦਾ ਹੈ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਵੰਡ ਵੇਲੇ ਉਨ੍ਹਾਂ ਦੇ ਮਾਂ-ਬਾਪ ਪਾਕਿਸਤਾਨ ਤੋਂ ਆਏ ਸਨ। ਉਹ ਫੈਜ਼ਾਬਾਦ (ਅੱਜਕੱਲ੍ਹ ਜਿ਼ਲਾ ਅਯੁੱਧਿਆ) ਚ ਵੱਸ ਗਏ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਨਜੂਲ ਵਿਭਾਗਚ ਆਕਸ਼ਨਿਸਟ ਦੇ ਅਹੁਦੇ ਤੇ ਨੌਕਰੀ ਵੀ ਮਿਲੀ ਸੀ। ਉਨ੍ਹਾਂ ਦੇ ਪਿਤਾ ਗਿਆਨ ਚੰਦ ਪੰਜਾਬੀ ਨੂੰ 1560 ਰੁਪਏ ਵਿੱਚ ਪੰਜ ਸਾਲ ਲਈ ਪਿੰਡ ਧੰਨੀਪੁਰ, ਪਰਗਣਾ ਮਗਲਸੀ, ਤਹਿਸੀਲ ਸੋਹਾਵਾਲ, ਜਿ਼ਲਾ ਫੈਜ਼ਾਬਾਦਚ ਕਰੀਬ 28 ਏਕੜ ਜ਼ਮੀਨ ਦਾ ਪੱਟਾ ਦਿੱਤਾ ਗਿਆ ਸੀ। ਪੰਜ ਸਾਲ ਤੋਂ ਬਾਅਦ ਵੀ ਇਹ ਜ਼ਮੀਨ ਪਟੀਸ਼ਨਰਾਂ ਦੇ ਪਰਵਾਰ ਕੋਲ ਹੀ ਰਹੀ ਤੇ ਪਟੀਸ਼ਨਰਾਂ ਦੇ ਪਿਤਾ ਦਾ ਨਾਂਅ ਆਸਾਮੀ ਵਜੋਂ ਉਸ ਜ਼ਮੀਨ ਦੇ ਮਾਲ ਰਿਕਾਰਡ ਵਿੱਚ ਦਰਜ ਹੋ ਚੁੱਕਾ ਹੈ। ਸਾਲ 1998 ਚ ਸੋਹਾਵਾਲ ਐਸ ਡੀ ਐਮ ਨੇ ਉਨ੍ਹਾਂ ਦੇ ਪਿਤਾ ਦਾ ਨਾਂਅ ਉਕਤ ਜ਼ਮੀਨ ਦੇ ਰਿਕਾਰਡ ਤੋਂ ਹਟਾ ਦਿੱਤਾ ਸੀ, ਜਿਸ ਬਾਰੇ ਪਟੀਸ਼ਨਰਾਂ ਦੀ ਮਾਂ ਨੇ ਅਪਰ ਕਮਿਸ਼ਨਰ ਕੋਲ ਲੰਬੀ ਕਾਨੂੰਨੀ ਲੜਾਈ ਲੜੀ ਤੇ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਹੋਇਆ ਸੀ। ਪਟੀਸ਼ਨਰਜ਼ ਦਾ ਕਹਿਣਾ ਹੈ ਕਿ ਅਪਰ ਕਮਿਸ਼ਨਰ ਦੇ ਹੁਕਮ ਤੋਂ ਬਾਅਦ ਵੀ ਚੱਕਬੰਦੀ ਦੌਰਾਨ ਉਕਤ ਜ਼ਮੀਨ ਦੇ ਮਾਲੀਆ ਰਿਕਾਰਡ ਬਾਰੇ ਵਿਵਾਦ ਪੈਦਾ ਹੋਇਆ। ਉਦੋਂ ਚੱਕਬੰਦੀ ਅਧਿਕਾਰੀ ਚੱਕਬੰਦੀ ਕੋਲ ਕੇਸ ਕੀਤਾ ਸੀ, ਜਿਹੜਾ ਹਾਲੇ ਚੱਲਦਾ ਹੈ। ਪਟੀਸ਼ਨਰਾਂ ਦਾ ਕਹਿਣਾ ਹੈ ਕਿ ਕੇਸ ਹੁਣ ਤੱਕ ਵਿਚਾਰ ਅਧੀਨ ਹੋਣ ਦੇ ਬਾਵਜੂਦ ਸੂਬਾ ਸਰਕਾਰ ਵੱਲੋਂ ਇਸੇ ਜ਼ਮੀਨਚੋਂ ਪੰਜ ਏਕੜ ਜ਼ਮੀਨ ਸੁੰਨੀ ਸੈਂਟਰਲ ਵਕਫ ਬੋਰਡ ਨੂੰ ਅਲਾਟ ਕਰ ਦਿੱਤੀ ਗਈ ਹੈ।

Uncategorized

ਦਿੱਲੀ ਹਾਈ ਕੋਰਟ ਵੱਲੋਂ ਫੇਸਬੁੱਕ ਅਤੇ ਵਾਟਸਐਪ ਨੂੰ ਰਾਹਤ ਦੇਣ ਤੋਂ ਇਨਕਾਰ

Published

on

facebook and whatsapp

ਨਵੀਂ ਦਿੱਲੀ, 24 ਜੂਨ – ਦਿੱਲੀ ਹਾਈ ਕੋਰਟ ਨੇ ਵਟਸਐਪ ਦੀ ਨਵੀਂ ਪ੍ਰਾਈਵੇਸੀ ਨੀਤੀ ਦੀ ਜਾਂਚ ਬਾਰੇ ਫੇਸਬੁੱਕ ਅਤੇ ਮੈਸੇਜਿੰਗ ਐਪ ਤੋਂ ਕੁਝ ਜਾਣਕਾਰੀ ਮੰਗ ਰਹੇ ਭਾਰਤ ਸਰਕਾਰ ਦੇ ਕੰਪੀਟੀਸ਼ਨ ਕਮਿਸ਼ਨ (ਸੀ ਸੀ ਆਈ) ਦੇ ਨੋਟਿਸ ਉੱਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਜਸਟਿਸ ਅਨੂਪ ਜੈਰਾਮ ਭੰਬਾਨੀ ਅਤੇ ਜਸਮੀਤ ਸਿੰਘ ਦੇ ਵੋਕੇਸ਼ਨ ਬੈਂਚ ਨੇ ਕਿਹਾ ਕਿ ਜਾਂਚ ਵਿੱਚ ਹੋਰ ਕਦਮ ਉਠਾਉਣ ਉੱਤੇ ਰੋਕ ਲਾਉਣ ਦੀ ਬੇਨਤੀ ਕਰਦੀ ਇੱਕ ਅਰਜ਼ੀ ਪਹਿਲਾਂ ਪੇਸ਼ ਕੀਤੀ ਜਾ ਚੁੱਕੀ ਹੈ, ਜਿਸ ਵਿੱਚ ਸੀ ਸੀ ਈ ਦੇ ਡਾਇਰੈਕਟਰ ਜਨਰਲ ਨੂੰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ। ਬੈਂਚ ਨੇ ਛੇ ਮਈ ਨੂੰ ਇਸ ਉੱਤੇ ਕੋਈ ਅੰਤਿ੍ਰਮ ਰਾਹਤ ਨਹੀਂ ਦਿੱਤੀ ਅਤੇ ਇਹ ਕੇਸ ਸੁਣਵਾਈ ਲਈ ਨੌਂ ਜੁਲਾਈ ਨੂੰ ਲਿਸਟਿਡ ਕੀਤਾ ਗਿਆ ਹੈ। ਅਦਾਲਤ ਨੇ 21 ਜੂਨ ਨੂੰ ਦਿੱਤੇ ਹੁਕਮਾਂ ਵਿੱਚ ਕਿਹਾ ਸੀ ਕਿ ਪਹਿਲਾਂ ਪੇਸ਼ ਹੋਈ ਅਰਜ਼ੀ ਅਤੇ ਮੌਜੂਦਾ ਅਰਜ਼ੀ ਵਿੱਚ ਇੱਕੋ ਜਿਹੀਆਂ ਗੱਲਾਂ ਕਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲੇ ਕਾਰਨਾਂ ਕਰ ਕੇ ਉਹ ਨੋਟਿਸ ਉੱਤੇ ਰੋਕ ਲਾਉਣਾ ਸਹੀ ਨਹੀਂ ਸਮਝਦੇ। ਹੁਕਮਾਂ ਦੀ ਕਾਪੀ ਕੱਲ੍ਹ ਮਿਲੀ ਹੈ। ਬੈਂਚ ਨੇ ਕਿਹਾ ਕਿ ਇਸ ਵਿੱਚ ਸ਼ੱਕ ਨਹੀਂ ਕਿ ਡੀ ਜੀ ਵੱਲੋਂ ਜੂਨ ਵਿੱਚ ਦਿੱਤਾ ਨੋਟਿਸ 24 ਮਾਰਚ ਦੇ ਹੁਕਮਾਂ ਦੇ ਅਨੁਸਾਰ ਖੁਦ ਹੀ ਨੋਟਿਸ ਲੈ ਕੇ ਕੇਸ ਵਿੱਚ ਸ਼ੁਰੂ ਹੋਈ ਜਾਂਚ ਦੇ ਅੱਗੇ ਦਾ ਇੱਕ ਕਦਮ ਹੈ, ਜਿਸ ਨੂੰ ਮੌਜੂਦਾ ਅਪੀਲਾਂ ਵਿੱਚ ਚੁਣੌਤੀ ਦਿੱਤੀ ਗਈ ਹੈ। ਵਾਟਸਐਪ ਅਤੇ ਫੇਸਬੁਕ ਨੂੰ ਜਾਰੀ ਨੋਟਿਸਾਂ ਵਿੱਚ ਕਿਹਾ ਗਿਆ ਹੈ ਕਿ ਇਸ ਬਾਰੇ ਚੱਲਦੀ ਜਾਂਚ ਦੇ ਸਬੰਧ ਵਿੱਚ ਕਮਿਸ਼ਨ ਨੂੰ ਕੁਝ ਜਾਣਕਾਰੀ ਦਿੱਤੀ ਜਾਵੇ। ਦੋਵਾਂ ਨੂੰ ਕ੍ਰਮਵਾਰ ਚਾਰ ਅਤੇ ਅੱਠ ਜੂਨ ਨੂੰ ਨੋਟਿਸ ਭੇਜੇ ਗਏ ਸਨ। ਇਹ ਕੇਸ ਸਿੰਗਲ ਬੈਂਚ ਦੇ ਹੁਕਮਾਂ ਖਿਲਾਫ ਫੇਸਬੁੱਕ ਅਤੇ ਵਾਟਸਐਪ ਦੀਆਂ ਅਪੀਲਾਂ ਨਾਲ ਸਬੰਧਤ ਹੈ।
ਸਿੰਗਲ ਬੈਂਚ ਨੇ ਵਾਟਸਐਪ ਦੀ ਨਵੀਂ ਪ੍ਰਾਈਵੇਸੀ ਨੀਤੀ ਦੀ ਜਾਂਚ ਦਾ ਸੀ ਸੀ ਆਈ ਵੱਲੋਂ ਹੁਕਮ ਦੇਣ ਖਿਲਾਫ ਉਨ੍ਹਾਂ ਦੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਸੀ। ਕੋਰਟ ਨੇ ਇਸ ਤੋਂ ਪਹਿਲਾਂ ਛੇ ਮਈ ਨੂੰ ਅਪੀਲਾਂ ਉੱਤੇ ਨੋਟਿਸ ਦਿੱਤਾ ਅਤੇ ਕੇਂਦਰ ਨੂੰ ਜਵਾਬ ਦੇਣ ਲਈ ਕਿਹਾ ਸੀ। ਹਾਈ ਕੋਰਟ ਨੇ 21 ਜੂਨ ਦੇ ਆਪਣੇ ਹੁਕਮ ਵਿੱਚ ਕਿਹਾ ਕਿ ਸੀ ਸੀ ਆਈ ਦੀ ਨੁਮਾਇੰਦਗੀ ਕਰਨ ਵਾਲੇ ਐਡੀਸ਼ਨਲ ਸਾਲੀਸਿਟਰ ਜਨਰਲ ਅਮਨ ਲੇਖੀ ਤੇ ਬਲਬੀਰ ਸਿੰਘ ਦੀ ਦਲੀਲ ਹੈ ਕਿ ਜਾਂਚ ਨੂੰ ਅੱਗੇ ਵਧਾਉਣ ਵਿੱਚ ਇਹ ਨੋਟਿਸ ਬਿਲਕੁੱਲ ਯੋਗ ਹੈ ਅਤੇ ਮੰਗੀ ਗਈ ਸੂਚਨਾ ਸੀ ਸੀ ਆਈ ਨੂੰ ਮਿਲਣ ਪਿੱਛੋਂ ਰਿਪੋਰਟ ਤਿਆਰ ਕਰਨ ਵਿੱਚ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਰਿਪੋਰਟ ਸੱਤ ਜੁਲਾਈ ਨੂੰ ਅਗਲੀ ਸੁਣਵਾਈ ਤੋਂ ਪਹਿਲਾਂ ਤਿਆਰ ਨਹੀਂ ਹੋਵੇਗੀ। ਬੈਂਚ ਨੇ ਜੁਲਾਈ `ਚ ਇਹ ਕੇਸ ਰੋਸਟਰ ਡਵੀਜ਼ਨ ਬੈਂਚ ਅੱਗੇ ਸੂਚੀਬੱਧ ਕਰਨ ਲਈ ਕਿਹਾ ਹੈ।

Read More Punjabi Newspaper

Continue Reading

Uncategorized

ਧਰਮ-ਪਰਿਵਰਤਨ ਕਰ ਕੇ ਵਿਆਹ ਕਰਨ ਵਾਲੀ ਲੜਕੀ ਤੇ ਪਤੀ ਦੀ ਸੁਰੱਖਿਆ ਲਈ ਹਾਈ ਕੋਰਟ ਵੱਲੋਂ ਹੁਕਮ

Published

on

ਪ੍ਰਯਾਗਰਾਜ, 13 ਜੂਨ – ਇਲਾਹਾਬਾਦ ਹਾਈ ਕੋਰਟ ਨੇ ਧਰਮ ਪਰਿਵਰਤਨ ਕਰ ਕੇ ਵਿਆਹ ਕਰਨ ਵਾਲੀ ਇੱਕ ਲੜਕੀ ਅਤੇ ਉਸ ਦੇ ਪਤੀ ਨੂੰ ਸੁਰੱਖਿਆ ਦੇਣ ਲਈ ਪੁਲਸ ਨੂੰ ਹੁਕਮ ਦਿੱਤਾ ਹੈ।
ਇਸ ਸੰਬੰਧ ਵਿੱਚ ਹਾਈ ਕੋਰਟ ਨੇ ਕਿਹਾ, ‘ਲੜਕੀ ਦੀ ਆਜ਼ਾਦੀ ਵਿੱਚ ਦਖਲ ਤਦ ਤਕ ਠੀਕ ਨਹੀਂ ਹੋਵੇਗਾ ਜਦ ਤਕ ਉਹ ਜ਼ਬਰਦਸਤੀ ਧਰਮ ਪਰਿਵਰਤਨ ਦਾ ਦੋਸ਼ ਨਹੀਂ ਲਾਉਂਦੀ।’ ਜਸਟਿਸ ਸਲਿਲ ਕੁਮਾਰ ਰਾਏ ਨੇ ਇਸ ਕੇਸ ਦੀ ਸੁਣਵਾਈ ਕੀਤੀ ਅਤੇ ‘ਲਤਾ ਸਿੰਘ ਬਨਾਮ ਯੂ ਪੀ ਸਰਕਾਰ’ ਦੇ ਕੇਸ ਵਿੱਚ ਕੋਰਟ ਦੇ ਫੈਸਲੇ ਦਾ ਜਿ਼ਕਰ ਕੀਤਾ। ਇਸ ਵਿੱਚ ਕਿਹਾ ਗਿਆ ਕਿ ਜੇ ‘ਜੋੜਾ ਅਡਲਟ ਹੈ ਤਾਂ ਬਿਨਾਂ ਕਿਸੇ ਦਖਲ ਦੇ ਸ਼ਾਂਤਮਈ ਤਰੀਕੇ ਨਾਲ ਜੀਵਨ ਜਿਊਣ ਦਾ ਉਨ੍ਹਾਂ ਦਾ ਹੱਕ ਹੈ।’ ਤਾਜ਼ਾ ਪਟੀਸ਼ਨ ਮੁਤਾਬਕ ਯਾਸ਼ੀ ਦੇਵੀ (20) ਨੇ ਇਸਲਾਮ ਅਪਣਾਉਣ ਦੇ ਬਾਅਦ ਗੁੱਛਨ ਖਾਨ (40) ਨਾਲ 11 ਜਨਵਰੀ 2021 ਨੂੰ ਵਿਆਹ ਕੀਤਾ ਸੀ। ਇਨ੍ਹਾਂ ਦੋਵਾਂ ਦਾ ਦੋਸ਼ ਹੈ ਕਿ ਪਰਵਾਰ ਵਾਲੇ ਇਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਅਤੇ ਆਜ਼ਾਦੀ ਵਿੱਚ ਦਖਲ ਦੇ ਰਹੇ ਹਨ। ਹਾਈ ਕੋਰਟ ਨੇ ਮੁਰਾਦਾਬਾਦ ਪੁਲਸ ਨੂੰ ਜੋੜੇ ਦੀ ਸੁਰੱਖਿਆ ਦੇ ਹੁਕਮ ਦਿੱਤੇ।
ਅਦਾਲਤ ਨੇ ਕਿਹਾ, ‘ਜੇ ਪਟੀਸ਼ਨਕਰਤਾ ਬਾਲਗ ਹਨ ਤਾਂ ਉਹ ਬਗੈਰ ਵਿਆਹ ਦੇ ਵੀ ਇਕੱਠੇ ਰਹਿਣ ਦੇ ਹੱਕਦਾਰ ਹਨ। ਸਬੰਧਤ ਪੁਲਸ ਅਧਿਕਾਰੀ ਵਿਆਹ ਦੇ ਸਬੂਤ ਲਈ ਉਨ੍ਹਾਂ ਜ਼ੋਰ ਨਹੀਂ ਪਾ ਸਕਦੇ।’ ਕੋਰਟ ਨੇ ਕਿਹਾ, ‘ਜੇ ਪਟੀਸ਼ਨਰਾਂ ਨੂੰ ਕੋਈ ਖਤਰਾ ਹੋਵੇ ਜਾਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਏ ਤਾਂ ਉਹ ਮੁਰਾਦਾਬਾਦ ਦੇ ਪੁਲਸ ਕਮਿਸ਼ਨਰ ਨਾਲ ਸੰਪਰਕ ਕਰਨ। ਉਹ ਕਾਨੂੰਨ ਮੁਤਾਬਕ ਸਾਰੇ ਕਦਮ ਉਠਾਉਣਗੇ।’

Continue Reading

Uncategorized

ਇੱਕੋ ਸਵਾਰੀ ਲਈ 360 ਸੀਟਾਂ ਵਾਲਾ ਜਹਾਜ਼ ਮੁੰਬਈ ਤੋਂ ਦੁਬਈ ਪੁੱਜਾ

Published

on

Mumbai to Dubai

ਨਵੀਂ ਦਿੱਲੀ, 30 ਮਈ – ਭਾਰਤਵੰਸ਼ੀ ਕਾਰੋਬਾਰੀ ਭਾਵੇਸ਼ ਜਾਵੇਰੀ, ਜਿਹੜਾ 18 ਨੰਬਰ ਨੂੰ ਸ਼ੁੱਭ ਮੰਨਦਾ ਹੈ, ਬੀਤੀ 19 ਮਈ 2021 ਦਾ ਦਿਨ ਸਾਰੀ ਉਮਰ ਨਹੀਂ ਭੁੱਲ ਸਕੇਗਾ। ਕਾਰੋਬਾਰੀ ਯਾਤਰਾ ਪਿੱਛੋਂ ਮੁੰਬਈ ਤੋਂ ਦੁਬਈ ਵਾਪਸ ਜਾਂਦੇ ਭਾਵੇਸ਼ ਦੀਹੈਰਾਨੀ ਦਾ ਉਦੋਂ ਟਿਕਾਣਾ ਨਾ ਰਿਹਾ, ਜਦ ਉਨ੍ਹਾਂ ਨੂੰ ਪਤਾ ਲੱਗਾ ਕਿ 360 ਸੀਟਾਂ ਵਾਲੇ ਬੋਇੰਗ 777 ਜਹਾਜ਼ ਵਿੱਚ ਉਹ ਇਕੱਲੇ ਯਾਤਰਾ ਕਰਨ ਵਾਲੇ ਹਨ।
ਐਮੀਰੇਟਸ ਏਅਰਲਾਈਨਜ਼ ਦੀ ਫਲਾਈਟ (ਈ ਕੇ-501) ਵਿੱਚ ਦਾਖਲ ਹੁੰਦੇ ਸਾਰਭਾਵੇਸ਼ ਜਾਵੇਰੀ ਦਾ ਤਾੜੀਆਂ ਨਾਲ ਸਵਾਗਤ ਹੋਇਆ ਤੇ ਪੂਰੀ ਯਾਤਰਾ ਯਾਦਗਾਰ ਬਣ ਗਈ।ਸਟਾਰਜੇਮਸ ਗਰੁੱਪ ਦੇ ਸੀ ਈ ਓ ਚਾਲੀ ਸਾਲਾ ਭਾਵੇਸ਼ ਦੇ ਦੱਸਣ ਅਨੁਸਾਰ, ‘ਮੈਂ ਮੁੰਬਈ ਤੋਂ ਦੁਬਈ ਵਿੱਚ 240 ਤੋਂ ਵੀ ਜ਼ਿਆਦਾ ਹਵਾਈ ਯਾਤਰਾਵਾਂ ਕਰ ਚੁੱਕਾ ਹਾਂ, ਪਰ ਇਹ ਯਾਤਰਾ ਯਾਦਗਾਰੀ ਸੀ। ਕਾਕਪਿਟ ਕਮਾਂਡਰ ਖੁਦ ਮੈਨੂੰ ਮਿਲੇ। ਮੈਨੂੰ ਜਹਾਜ਼ ਦਾ ਮੁਆਇਨਾ ਕਰਨ ਤੇ 18 ਨੰਬਰ ਦੀ ਮੇਰੀ ਲੱਕੀ ਸੀਟ ਉੱਤੇ ਬੈਠਣ ਦੀ ਇਜਾਜ਼ਤ ਦਿੱਤੀ ਗਈ। ਪਬਲਿਕ ਅਨਾਊਂਸਮੈਂਟ ਸਿਰਫ ਮੇਰੇ ਉੱਤੇ ਕੇਂਦਰਿਤ ਸੀ: ਜਿਵੇਂ-‘ਮਿਸਟਰ ਜਾਵੇਰੀ, ਕ੍ਰਿਪਾ ਕਰ ਕੇ ਸੀਟ ਬੈਲਟ ਬੰਨ੍ਹ ਲਓ। ਮਿਸਟਰ ਜਾਵੇਰੀ, ਅਸੀਂ ਲੈਂਡ ਕਰਨ ਜਾ ਰਹੇ ਹਾਂ।’
ਭਾਵੇਸ਼ 20 ਸਾਲ ਤੋਂ ਦੁਬਈ ਵਿੱਚ ਰਹਿ ਰਹੇ ਹਨ। ਉਹ ਦੱਸਦੇ ਹਨ ਕਿ ਮਈ ਦੇ ਪਹਿਲੇ ਹਫਤੇ ਉਹ ਭਾਰਤ ਆਏ ਅਤੇ 10 ਦਿਨ ਪਹਿਲਾਂ 19 ਮਈ ਨੂੰ ਫਲਾਈਟ ਦੀ ਟਿਕਟ ਬੁਕ ਕਰਾਈ ਸੀ। 18 ਹਜ਼ਾਰ ਰੁਪਏ ਵਿੱਚ ਇਕਾਨਮੀ ਕਲਾਸ ਦੀ ਟਿਕਟ ਲਈ, ਪਰ ਜਿਸ ਉਡਾਣ ਵਿੱਚ ਉਨ੍ਹਾਂ ਨੇ ਇਕੱਲੇ ਯਾਤਰਾ ਕੀਤੀ ਉਸ ਦੀ ਚਾਰਟਰਡ ਬੁਕਿੰਗ ਦੇ ਲਈ ਸੱਤਰ ਲੱਖ ਰੁਪਏ ਲੱਗਦੇ ਹਨ। ਉਸ ਦਿਨ ਉਹ ਜਹਾਜ਼ ਵਿੱਚ ਇਕੱਲੇ ਸਨ।

Continue Reading

ਰੁਝਾਨ


Copyright by IK Soch News powered by InstantWebsites.ca