Two Pakistani sisters became brothers after undergoing sex change
Connect with us [email protected]

ਅੰਤਰਰਾਸ਼ਟਰੀ

ਸੈਕਸ ਚੇਂਜ ਕਰਾਉਣ ਪਿੱਛੋਂ ਭਰਾ ਬਣੀਆਂ ਪਾਕਿਸਤਾਨ ਦੀਆਂ 2 ਭੈਣਾਂ

Published

on

pakistan sisters

ਲਾਹੌਰ, 27 ਅਕਤੂਬਰ – ਪਾਕਿਸਾਨ ਦੇ ਪੰਜਾਬ ਸੂਬੇ ਵਿੱਚ ਗੁਜਰਾਤ ਜ਼ਿਲੇ ਦੇ ਸੋਨਬੜੀ ਪਿੰਡ ਦੇ ਇੱਕ ਵਿਦਿਆਰਥੀ ਵਲੀਦ ਆਬਿਦ ਦਾ ਕਹਿਣਾ ਹੈ ਕਿ ‘ਮੈਂ ਇਸਲਾਮਾਬਾਦ ਤੋਂ ਲੜਕਾ ਬਣ ਕੇ ਗੁਜਰਾਤ ਪੁੱਜਾ ਹਾਂ। ਇਸ ਗੱਲ ਦੀ ਮੈਨੂੰ ਇੰਨੀ ਖੁਸ਼ੀ ਹੈ ਕਿ ਮੈਂ ਦੱਸ ਨਹੀਂ ਸਕਦਾ। ਮੈਨੂੰ ਤਾਂ ਬਚਪਨ ਤੋਂ ਹੀ ਲੜਕੀਆਂ ਦੇ ਕੱਪੜੇ ਪਸੰਦ ਨਹੀਂ ਸਨ। ਮੇਰੇ ਕੰਮ ਅਤੇ ਆਦਤਾਂ ਲੜਕਿਆਂ ਵਰਗੀਆਂ ਸਨ। ਮੇਰੀਆਂ 7 ਭੈਣਾਂ ਆਪਣੇ 2 ਭਰਾਵਾਂ ਨੂੰ ਹਾਸਲ ਕਰਕੇ ਬਹੁਤ ਖੁਸ਼ ਹਨ। ਮੇਰੇ ਭਰਾ ਆਬਿਦ ਵੀ ਖੁਸ਼ ਹਨ।’
ਸੈਕਸ ਚੇਂਜ ਆਪ੍ਰੇਸ਼ਨ ਤੋਂ ਪਹਿਲਾਂ ਇਸ ਵਿਦਿਆਰਥੀ ਦਾ ਨਾਂ ਬੁਸ਼ਰਾ ਆਬਿਦ ਸੀ। ਉਸ ਦਾ ਛੋਟਾ ਭਰਾ ਮੁਰਾਦ ਆਬਿਦ, ਜਿਹੜਾ 9ਵੀਂ ਜਮਾਤ ਦਾ ਵਿਦਿਆਰਥੀ ਹੈ, ਆਪ੍ਰੇਸ਼ਨ ਤੋਂ ਪਹਿਲਾਂ ਵਾਫੀਆ ਆਬਿਦ ਹੁੰਦਾ ਸੀ। ਇਹ ਦੋਵੇਂ ਜਣੇ ਪੰਜਾਬ ਦੇ ਇੱਕ ਜ਼ਿਮੀਂਦਾਰ ਪਰਵਾਰ ਵਿੱਚੋਂ ਹਨ। ਵਲੀਦ ਤੇ ਮੁਰਾਦ ਦੇ ਮਾਤਾ-ਪਿਤਾ ਦਾ ਵਿਆਹ 1993 ਵਿੱਚ ਹੋਇਆ ਸੀ। ਉਸ ਤੋਂ ਬਾਅਦ ਉਨ੍ਹਾਂ ਦੇ ਘਰ ਇੱਕ ਤੋਂ ਬਾਅਦ ਇੱਕ 9 ਧੀਆਂ ਪੈਦਾ ਹੋਈਆਂ, ਇਨ੍ਹਾਂ ਵਿੱਚੋਂ 2 ਭੈਣਾਂ ਦੇ ਸੈਕਸ ਚੇਂਜ ਆਪ੍ਰੇਸ਼ਨ ਤੋਂ ਬਾਅਦ ਅੱਜ ਉਨ੍ਹਾਂ ਦੀਆਂ ਸੱਤ ਧੀਆਂ ਅਤੇ ਦੋ ਪੁੱਤਰ ਹਨ। ਵਲੀਦ ਇਨ੍ਹਾਂ ਭੈਣਾਂ ਵਿੱਚੋਂ 5ਵੇਂ ਅਤੇ ਮੁਰਾਦ 6ਵੇਂ ਨੰਬਰ ਉੱਤੇ ਹੈ। ਦੋਵਾਂ ਭੈਣਾਂ ਦਾ ਇਹ ਸੈਕਸ ਚੇਂਜ ਆਪ੍ਰੇਸ਼ਨ ਇਸਲਾਮਾਬਾਦ ਦੇ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦੇ ਚਿਲਡਰਨ ਹਸਪਤਾਲ ਵਿੱਚ 12 ਡਾਕਟਰਾਂ ਨੇ ਡਾਕਟਰ ਅਮਜਦ ਚੌਧਰੀ ਦੀ ਅਗਵਾਈ ਵਿੱਚ ਕੀਤਾ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

ਅੰਤਰਰਾਸ਼ਟਰੀ

ਇਰਾਨ ਨੇ ਇਜ਼ਰਾਈਲ ‘ਤੇ ਐਟਮੀ ਵਿਗਿਆਨੀ ਨੂੰ ਕਤਲ ਕਰਨ ਦੇ ਦੋਸ਼ ਲਾਏ

Published

on

iran pm

ਤਹਿਰਾਨ, 1 ਦਸੰਬਰ – ਇਰਾਨ ਦੇ ਇੱਕ ਸਿਖਰਲੇ ਸੁਰੱਖਿਆ ਅਧਿਕਾਰੀ ਨੇ ਇਜ਼ਰਾਈਲ ‘ਤੇ ਦੋਸ਼ ਲਾਇਆ ਹੈ ਕਿ ਉਸ ਨੇ ਇਰਾਨ ਦੇ ਫੌਜੀ ਐਟਮੀ ਪ੍ਰੋਗਰਾਮ ਦੀ ਨੀਂਹ ਰੱਖਣ ਵਾਲੇ ਵਿਗਿਆਨੀ ਮੋਹਸਿਨ ਫਖਰੀਜ਼ਦੇਹ ਨੂੰ ਇੱਕ ਹਮਲੇ ਵਿੱਚ ਕਤਲ ਕਰ ਦਿੱਤਾ ਹੈ। ਦੇਸ਼ ਦੀ ਕੌਮੀ ਸੁਰੱਖਿਆ ਕੌਂਸਲ ਦੇ ਸਕੱਤਰ ਅਲੀ ਸ਼ਮਖਾਨੀ ਨੇ ਇਹ ਗੱਲ ਵਿਗਿਆਨੀ ਫਖਰੀਜ਼ਦੇਹ ਨੂੰ ਸਪੁਰਦ-ਏ-ਖ਼ਾਕ ਕਰਨ ਮੌਕੇ ਆਖੀ ਹੈ।
ਇਸ ਦੌਰਾਨ ਇਰਾਨ ਦੇ ਰੱਖਿਆ ਮੰਤਰੀ ਨੇ ਫਖਰੀਜ਼ਦੇਹ ਦੇ ਕੰਮ ਨੂੰ ਅੱਗੇ ਵਧੇਰੇ ਤੇਜ਼ੀ ਤੇ ਵਧੇਰੀ ਊਰਜਾ ਨਾਲ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ ਹੈ। ਵਰਨਣ ਯੋਗ ਹੈ ਕਿ ਫਖਰੀਜ਼ਦੇਹ ਇਰਾਨ ਐਮੇਡ ਪ੍ਰੋਗਰਾਮ ਦੀ ਅਗਵਾਈ ਕਰਦਾ ਸੀ, ਜਿਸ ਨੂੰ ਇਜ਼ਰਾਈਲ ਤੇ ਪੱਛਮੀ ਦੇਸ਼ਾਂ ਵੱਲੋਂ ਇੱਕ ਫੌਜੀ ਕਾਰਵਾਈ ਦੱਸਿਆ ਜਾਂਦਾ ਹੈ, ਜੋ ਐਟਮੀ ਹਥਿਆਰ ਬਣਾਉਣ ਸਬੰਧੀ ਹੈ। ਵਿਗਿਆਨੀ ਨੂੰ ਸਪੁਰਦ ਏ ਖਾਕ ਕੀਤੇ ਜਾਣ ਦਾ ਸਿੱਧਾ ਪ੍ਰਸਾਰਨ ਸਰਕਾਰੀ ਟੀ ਵੀ ਉੱਤੇ ਕੀਤਾ ਗਿਆ। ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਰੱਖਿਆ ਮੰਤਰਾਲੇ ਦੇ ਬਾਹਰਲੇ ਖੇਤਰ ਵਿੱਚ ਫਖਰੀਜ਼ਦੇਹ ਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ। ਵਿਗਿਆਨੀ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਇਸ ਮੌਕੇ ਰੱਖਿਆ ਮੰਤਰੀ ਜਨਰਲ ਆਮਿਰ ਹਤਾਮੀ ਤੋਂ ਇਲਾਵਾ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ।

Click Here To Read Today latest news in Punjabi

Continue Reading

ਅੰਤਰਰਾਸ਼ਟਰੀ

ਸ੍ਰੀਲੰਕਾ ਦੀ ਜੇਲ੍ਹ ਵਿੱਚ ਦੰਗਿਆਂ ਦੌਰਾਨ 8 ਕੈਦੀਆਂ ਦੀ ਮੌਤ

Published

on

8 prisoners killed in Sri Lankan jail riots

ਕੋਲੰਬੋ, 1 ਦਸੰਬਰ – ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੇ ਬਾਹਰ ਇੱਕ ਜੇਲ੍ਹ ਵਿੱਚ ਹੋਏ ਦੰਗਿਆਂ ਦੌਰਾਨ ਅੱਠ ਕੈਦੀ ਮਾਰੇ ਗਏ, ਜਦ ਕਿ 37 ਜਣੇ ਜ਼ਖਮੀ ਹੋ ਗਏ ਹਨ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਕੈਦੀਆਂ ਨੇ ਜਬਰੀ ਇੱਕ ਦਰਵਾਜ਼ਾ ਖੋਲ੍ਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਅਧਿਕਾਰੀਆਂ ਨੂੰ ਤਾਕਤ ਦੀ ਵਰਤੋਂ ਕਰਨੀ ਪਈ। ਪੁਲਸ ਦੇ ਬੁਲਾਰੇ ਅਜੀਤ ਰੋਹਾਨਾ ਨੇ ਦੱਸਿਆ ਹੈ ਕਿ ਕੰਲੋਬੋ ਤੋਂ 15 ਕਿਲੋਮੀਟਰ ਉਤਰ ਵਿੱਚ ਮਹਾਰਾ ਜੇਲ੍ਹ ਵਿੱਚ ਕੈਦੀਆਂ ਨੇ ਗੜਬੜੀ ਦੀ ਕੋਸ਼ਿਸ਼ ਕੀਤੀ। ਅਸਲ ਵਿੱਚਸ੍ਰੀਲੰਕਾ ਦੀਆਂ ਵੱਧ ਕੈਦੀਆਂ ਵਾਲੀਆਂ ਜੇਲ੍ਹਾਂ ਵਿੱਚ ਕੋਰੋਨਾ ਮਹਾਮਾਰੀ ਕਾਰਨ ਬੇਚੈਨੀ ਵਧ ਰਹੀ ਹੈ। ਇਸ ਮੁਲਕ ਦੀਆਂ ਅਜਿਹੀਆਂ ਜੇਲ੍ਹਾਂ ਵਿਚ ਕੋਵਿਡ-19 ਕੇਸਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਪਿਛਲੇ ਹਫਤਿਆਂ ਦੌਰਾਨ ਕੈਦੀਆਂ ਨੇ ਕਈ ਜੇਲ੍ਹਾਂ ਵਿੱਚ ਮੁਜ਼ਾਹਰੇ ਵੀ ਕੀਤੇ ਹਨ।ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਓਦੋਂ ਵਾਪਰੀ ਜਦੋਂ ਰਿਮਾਂਡ ‘ਤੇ ਚੱਲ ਰਹੇ ਕੁਝ ਕੈਦੀਆਂ ਨੇ ਜਬਰੀ ਇੱਕ ਦਰਵਾਜ਼ਾ ਖੋਲ੍ਹ ਕੇ ਭੱਜਣ ਦਾ ਯਤਨ ਕੀਤਾ ਜਿਸ ਕਾਰਨ ਅਧਿਕਾਰੀਆਂ ਨੂੰ ਤਾਕਤ ਦੀ ਵਰਤੋਂ ਕਰਨੀ ਪਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੌਰਾਨ ਘੱਟੋ-ਘੱਟ 37 ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਦੋ ਜੇਲ੍ਹਰ ਵੀ ਹਨ। ਇਨ੍ਹਾਂ ਸਾਰਿਆਂ ਨੂੰ ਨੇੜਲੇ ਰਾਗਾਮਾ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਉਨ੍ਹਾਂ ਦੱਸਿਆ ਕਿ ਕੈਦੀਆਂ ਨੇ ਦੰਗਾ ਕਰਦਿਆਂ ਰਸੋਈ ਤੇ ਜੇਲ੍ਹ ਦੇ ਇੱਕ ਰਿਕਾਰਡ ਰੂਮ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਕੈਦੀ ਉਨ੍ਹਾਂ ਨੂੰ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕਰ ਰਹੇ ਸਨ, ਕਿਉਂਕਿ ਮਹਾਰਾ ਜੇਲ੍ਹ ਵਿੱਚ ਕੋਵਿਡ-19 ਦੇ 175 ਕੇਸ ਸਾਹਮਣੇ ਆ ਚੁੱਕੇ ਹਨ।

Click Here To Read Today latest news in Punjabi

Continue Reading

ਅੰਤਰਰਾਸ਼ਟਰੀ

ਥਿੰਕ ਟੈਂਕ ਦਾ ਦਾਅਵਾ : ਚੀਨ ਦੇ ਲਈ ਬਾਈਡੇਨ ਵੱਡਾ ਖਤਰਾ ਸਾਬਤ ਹੋਣਗੇ

Published

on

biden america

ਪੇਈਚਿੰਗ, 1 ਦਸੰਬਰ – ਦੁਨੀਆ ‘ਤੇ ਰਾਜ ਕਰਨ ਦਾ ਸੁਫਨਾ ਦੇਖਣ ਵਾਲੇ ਚੀਨ ਦੇ ਲਈ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਕਿਸੇ ਵੀ ਵੱਡੇ ਖਤਰੇ ਤੋਂ ਘੱਟ ਨਹੀਂ ਹਨ। ਆਪਣੀਆਂ ਵਿਸਥਾਰ ਵਾਦੀ ਨੀਤੀਆਂ ਲਈ ਦੁਨੀਆ ਦੀਆਂ ਨਜ਼ਰਾਂ ਵਿੱਚ ਰੜਕ ਰਹੇ ਚੀਨ ਦੇ ਲਈ ਡੋਨਾਲਡ ਟਰੰਪ ਵੀ ਕਿਸੇ ਬੁਰੇ ਸੁਫਨੇ ਤੋਂ ਘੱਟ ਨਹੀਂ ਰਹਿਣਗੇ ਅਤੇ ਉਨ੍ਹਾਂ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਗੱਦੀ ਸੰਭਾਲਣ ਜਾ ਰਹੇ ਜੋਅ ਬਾਈਡੇਨ ਤੋਂ ਵੀ ਖਤਰਾ ਨਜ਼ਰ ਆ ਰਿਹਾ ਹੈ। ਚੀਨ ਦੇ ਇੱਕ ਵੱਡੇ ਥਿੰਕ ਟੈਂਕ ਦੇ ਅਨੁਸਾਰ ਬਾਈਡੇਨ ਪ੍ਰਸ਼ਾਸਨ ਚੀਨ ‘ਤੇ ਕਈ ਨਵੀਆਂ ਪਾਬੰਦੀਆਂ ਲਗਾ ਸਕਦਾ ਹੈ, ਜਿਸ ਨਾਲ ਅਗਲੇ ਸਾਲ ਵੀ ਚੀਨ ਦੀ ਅਰਥ ਵਿਵਸਥਾ ਨੂੰ ਵੱਡਾ ਝਟਕਾ ਲੱਗ ਸਕਦਾ ਹੈ।
ਚੀਨ ਦੇ ਸੈਂਟ੍ਰਲ ਬੈਂਕ ਦੇ ਸਾਬਕਾ ਸਲਾਹਕਾਰ ਅਤੇ ਇਸ ਵੇਲੇ ਸਿੰਘੁਆ ਯੂਨੀਵਰਸਿਟੀ ਦੇ ਪ੍ਰੋਫੇਸਰ ਡੇਵਿਡ ਲੀ ਡੋਕੁਈ ਨੇ ਇੱਕ ਇੰਟਰਵਿਊ ਵਿੱਚ ਚੀਨੀ ਸਰਕਾਰ ਨੂੰ ਸੂਚੇਤ ਕੀਤਾ ਹੈ ਕਿ ਜੋਅ ਬਾਈਡੇਨ ਵੀ ਟਰੰਪ ਵਾਂਗ ਚਾਈਨਾ ਦੇ ਪ੍ਰਤੀ ਸਖ਼ਤ ਰੁਖ ਧਾਰਨ ਕਰ ਸਕਦੇ ਹਨ। ਉਨ੍ਹਾਂ ਨੇ ਜੋਅ ਬਾਈਡੇਨ ਪ੍ਰਸ਼ਾਸਨ ਦੇ ਖਤਰੇ ਗਿਣਾਉਂਦੇ ਹੋਏ ਕਿਹਾ ਕਿ ਉਹ ਅਮਰੀਕਾ ਵਿੱਚ ਅਜਿਹੀਆਂ ਕਈ ਨੀਤੀਆਂ ਲਾਗੂ ਕਰ ਸਕਦੇ ਹਨ, ਜਿਨ੍ਹਾਂ ਨਾਲ ਚੀਨ ਦੇ ਉਦਯੋਗਾਂ ਨੂੰ ਸਿੱਧੇ ਤੌਰ ਉੱਤੇ ਨੁਕਸਾਨ ਪਹੁੰਚੇਗਾ। ਡੇਵਿਡ ਲੀ ਡੋਕੁਈ ਨੇ ਕਿਹਾ ਕਿ ਅਗਲੇ ਸਾਲ ਚੀਨ ਦੀ ਵਿਦੇਸ਼ ਨੀਤੀ, ਉਦਯੋਗ ਅਤੇ ਕੰਪਨੀਆਂ ਦੇ ਲਈ ਚੁਣੌਤੀ ਭਰਿਆ ਰਹਿਣ ਵਾਲਾ ਹੈ। ਚੰਗੀ ਗੱਲ ਇਹ ਹੈ ਕਿ ਟਰੰਪ ਪ੍ਰਸ਼ਾਸਨ ਦੀ ਤੁਲਨਾ ਵਿੱਚ ਬਾਈਡੇਨ ਪ੍ਰਸ਼ਾਸਨ ਦੇ ਨਾਲ ਗੱਲ ਕਰਨਾ ਜ਼ਿਆਦਾ ਆਸਾਨ ਰਹੇਗਾ।

Click Here To Read Punjabi latest news on National

Continue Reading

ਰੁਝਾਨ