Two other accomplices of terrorist Hafiz Saeed jailed
Connect with us [email protected]

ਅੰਤਰਰਾਸ਼ਟਰੀ

ਅੱਤਵਾਦੀ ਹਾਫਿਜ਼ ਸਈਦ ਦੇ ਦੋ ਹੋਰ ਸਾਥੀਆਂ ਨੂੰ ਜੇਲ੍ਹ

Published

on

jail

ਲਾਹੌਰ, 22 ਨਵੰਬਰ – ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ (ਏ ਟੀ ਸੀ) ਨੇ ਜਮਾਤ ਉਦ ਦਾਅਵਾ ਦੇ ਦੋ ਅੱਤਵਾਦੀਆਂ ਮੁਹੰਮਦ ਅਸ਼ਰਫ ਅਤੇ ਲੁਕਮਾਨ ਸ਼ਾਹ ਨੂੰ ਕ੍ਰਮਵਾਰ ਛੇ ਅਤੇ ਸਾਡੇ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜੱਜ ਅਰਸ਼ਦ ਹੁਸੈਨ ਭੱਟ ਨੇ ਦੋਵਾਂ ‘ਤੇ 10-10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਇਸ ਤੋਂ ਪਹਿਲਾਂ ਏ ਟੀ ਸੀ ਲਾਹੌਰ ਨੇ ਜਮਾਤ ਦੇ ਮੁਖੀ ਹਾਫਿਜ਼ ਸਈਦ (70) ਨੂੰ ਅੱਤਵਾਦ ਦੇ ਦੋ ਕੇਸਾਂ ਵਿੱਚ 10 ਸਾਲ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਸਈਦ ਦੇ ਦੋ ਕਰੀਬੀਆਂ ਜ਼ਫਰ ਇਕਬਾਲ ਅਤੇ ਯਾਹੀਆ ਮੁਜਾਹਿਦ ਨੂੰ ਸਾਢੇ ਦਸ-ਸਾਢੇ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂਤੋਂ ਇਲਾਵਾ ਸਈਦ ਦੇ ਸਾਲੇ ਅਬਦੁਲ ਰਹਿਮਾਨ ਮੱਕੀ ਨੂੰ ਇਨ੍ਹਾਂ ਕੇਸਾਂ ਵਿੱਚ ਛੇ ਮਹੀਨੇ ਦੀ ਸਜ਼ਾ ਕੀਤੀ ਸੀ। ਯੂ ਐੱਨ ਓਵੱਲੋਂ ਅੱਤਵਾਦੀ ਐਲਾਨੇ ਹੋe ਸਈਦ ਉਤੇ ਅਮਰੀਕਾ ਨੇ ਇੱਕ ਕਰੋੜ ਡਾਲਰ ਦਾ ਇਨਾਮ ਰੱਖਿਆ ਹੈ। ਉਸ ਨੂੰ ਅੱਤਵਾਦ ਲਈ ਆਰਥਿਕ ਸਹਾਇਤਾ ਦੇਣ ਦੇ ਦੋਸ਼ ਵਿੱਚ ਪਿਛਲੇ ਸਾਲ 17 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਸਾਲ ਫਰਵਰੀ ਵਿੱਚ ਇੱਕ ਅੱਤਵਾਦ ਵਿਰੋਧੀ ਅਦਾਲਤ ਨੇ ਉਸ ਨੂੰ ਅਜਿਹੇ ਦੋ ਕੇਸਾਂ ਵਿੱਚ 11 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਜਮਾਤ ਉਦ ਦਾਅਵਾ ਦਾ ਮੁਖੀ ਹਾਫਿਜ਼ ਸਈਦ ਇਸ ਸਮੇਂ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਹੈ। ਉਹ 2008 ਦੇ ਮੁੰਬਈ ਹਮਲਿਆਂ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਭਾਰਤ ‘ਚ ਲੋੜੀਂਦਾ ਹੈ। ਇਨ੍ਹਾਂ ਹਮਲਿਆਂ ਵਿੱਚ ਛੇ ਅਮਰੀਕੀਆਂ ਸਮੇਤ 166 ਲੋਕਾਂ ਦੀ ਜਾਨ ਗਈ ਸੀ। ਸੈਂਕੜੇ ਲੋਕ ਜ਼ਖਮੀ ਵੀ ਹੋਏ ਸਨ। ਪਾਕਿਸਤਾਨ ਦੇ ਅੱਤਵਾਦ ਵਿਰੋਧੀ ਵਿਭਾਗ ਨੇ ਜਮਾਤ ਦੇ ਨੇਤਾਵਾਂ ਖਿਲਾਫ ਕੁੱਲ 41 ਮਾਮਲੇ ਦਰਜ ਕੀਤੇ ਹਨ ਜਿਨ੍ਹਾਂ ਵਿੱਚੋਂ 24 ‘ਚ ਫੈਸਲਾ ਆ ਚੁੱਕਾ ਹੈ, ਤੇ ਬਾਕੀ ਏ ਟੀ ਸੀ ਦੀਆਂ ਅਦਾਲਤਾਂ ਵਿੱਚ ਪੈਂਡਿੰਗ ਹਨ।

Click Here To Read Punjab Crime News

ਅੰਤਰਰਾਸ਼ਟਰੀ

ਕੈਲੀਫ਼ੋਰਨੀਆਂ ਵਿੱਚ ਕਿਸ਼ਤੀ ਹਾਦਸੇ ਲਈ ਕਪਤਾਨ ਦੋਸ਼ੀ ਕਰਾਰ

Published

on

boat accident in California
  • ਹਾਦਸੇ ਵਿੱਚ ਅੱਗ ਵਿੱਚ ਸੜਕੇ ਮਰੇ ਸਨ 34 ਲੋਕ
    ਲਾਸ ਏਂਜਲਸ, 3 ਦਸੰਬਰ – ਕੈਲੀਫ਼ੋਰਨੀਆਂ ਦੇ ਸਮੁੰਦਰੀ ਕੰਢੇ ਇੱਕ ਸਕੂਬਾ ਡਾਈਵਿੰਗ ਕਿਸ਼ਤੀ ਵਿੱਚ ਅੱਗ ਲੱਗਣ ਤੇ ਉਸਦੇ ਡੁੱਬਣ ਦੇ ਕੇਸ ਵਿੱਚ ਕਿਸ਼ਤੀ ਦੇ ਕਪਤਾਨ ਨੂੰ ਦੋਸ਼ੀ ਮੰਨਿਆ ਗਿਆ ਹੈ। ਘਟਨਾ ਵਿੱਚ ਕਿਸ਼ਤੀ ਦੇ ਡੈਕ ਦੇ ਹੇਠਾਂ ਇੱਕ ਕਮਰੇ ਵਿੱਚ ਫਸਣ ਕਾਰਨ 34 ਲੋਕਾਂ ਦੀ ਮੌਤ ਹੋ ਗਈ ਸੀ।
    ਅਮਰੀਕਾ ਵਿੱਚ ਅੱਜ ਤੱਕ ਦੇ ਸਭ ਤੋਂ ਭਿਆਨਕ ਸਮੁੰਦਰੀ ਹਾਦਸੇ ਵਿੱਚ ਸ਼ਾਮਲ ਇਸ ਘਟਨਾ ਲਈ ਜ਼ਿੰਮੇਵਾਰ ਰਹੇ ਜੇਰੀ ਬੋਏਲਾਨ (67) ਉੱਤੇ ਮਨੁੱਖੀ ਕਤਲ, ਲਾਪਰਵਾਹੀ ਵਰਤਣ ਤੇ ਜ਼ਿੰਮੇਵਾਰੀ ਦਾ ਪਾਲਣ ਨਾ ਕਰਨ ਦੇ ਦੋਸ਼ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਉਹ ਆਪਣੇ ਚਾਲਕ ਦਲ ਦੇ ਮੈਂਬਰਾਂ ਨੂੰ ਸਿਖਿਅਤ ਕਰਨ ਤੇ ਉਨ੍ਹਾਂ ਨੂੰ ਅੱਗ ਬੁਝਾਉਣ ਦੀ ਸਿਖਿਆ ਦਿਵਾਉਣ ਵਿੱਚ ਅਸਫ਼ਲ ਰਹੇ ਸਨ। ਇਹ ਘਟਨਾ ਦੋ ਦਸੰਬਰ 2019 ਦੀ ਹੈ।ਅਮਰੀਕੀ ਅਟਾਰਨੀ ਨਿਕ ਹੰਨਾ ਨੇ ਇੱਕ ਬਿਆਨ ਵਿੱਚ ਕਿਹਾ, “ਕਪਤਾਨ ਬੋਏਲਾਨ ਦੀ ਨਾਲਾਇਕੀ ਕਾਰਨ ਛੁੱਟੀ ਦੇ ਇਰਾਦੇ ਨਾਲ ਕੀਤੀ ਗਈ ਸਕੂਨ ਭਰੀ ਯਾਤਰਾ ਮਾਤਮ ਵਿੱਚ ਬਦਲ ਗਈ। ਕਿਸ਼ਤੀ ਦੇ ਯਾਤਰੀ ਤੇ ਚਾਲਕ ਦਲ ਦੇ ਮੈਂਬਰ ਅੱਗ ਲੱਗਣ ਕਾਰਨ ਅਜਿਹੀ ਥਾਂ ਫਸ ਗਏ ਜਿੱਥੋਂ ਬਚ ਕੇ ਨਿਕਲਣਾ ਮੁਸ਼ਕਲ ਸੀ।” ਕਿਸ਼ਤੀ ਦੇ ਕਮਰੇ ਵਿੱਚ ਮੌਜੂਦ 33 ਯਾਤਰੀਆਂ ਅਤੇ ਚਾਲਕ ਦਲ ਦੇ ਇੱਕ ਮੈਂਬਰ ਦੀ ਅੱਗ ਨਾਲ ਸੜਕੇ ਮੌਤ ਹੋ ਗਈ ਸੀ। ਇਨ੍ਹਾਂ ਲਈ ਬੋਏਲਾਨ ਨੂੰ 10-10 ਸਾਲ ਦੀ ਸਜ਼ਾ ਹੋ ਸਕਦੀ ਹੈ।

Continue Reading

ਅੰਤਰਰਾਸ਼ਟਰੀ

‘ਜਿਨਾਹ’ ਦੇ ਨਾਂ ਉੱਤੇ ਸ਼ਰਾਬ ਦਾ ਨਾਂ ਰੱਖਿਆ ਹੋਣ ਦਾ ਦਾਅਵਾ

Published

on

the liquor after 'Jinnah'

ਇਸਲਾਮਾਬਾਦ, 3 ਦਸੰਬਰ – ਸੋਸ਼ਲ ਮੀਡੀਆ ‘ਤੇ ਅੱਜਕੱਲ੍ਹ ਇੱਕ ਸ਼ਰਾਬ ਬਾਰੇ ਤਰਥੱਲੀ ਮਚ ਗਈ ਹੈ। ਇੱਕ ਟਵੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਨਵੀਂ ਸ਼ਰਾਬ ਦੇ ਬ੍ਰਾਂਡ ਦਾ ਨਾਂ ਪਾਕਿਸਤਾਨ ਦੇ ਮੋਢੀ ਮੁਹੰਮਦ ਅਲੀ ਜਿਨਾਹ ਦੇ ਨਾਂ ਉੱਤੇ ‘ਗਿੰਨਾਹ’ ਰੱਖਿਆ ਗਿਆ ਹੈ। ਇਸ ਦਾਅਵੇ ਦੀ ਸੱਚਾਈ ਦੀ ਪੁਸ਼ਟੀ ਨਹੀਂ ਹੋਈ, ਪਰ ਕਈ ਟਵਿੱਟਰ ਯੂਜਰਜ਼ ਗਿੰਨਾਹ ਦੇ ਬਾਰੇ ਲਗਾਤਾਰ ਪੋਸਟ ਕਰ ਰਹੇ ਹਨ।
ਇਸ ਟਵੀਟ ਵਿੱਚ ਜਿੰਨਾਹ ਦੇ ਨਾਂ ਦਾ ਜ਼ਿਕਰ ਕਰ ਕੇ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਉਹ ਸਭ ਕੁਝ, ਜੋ ਇਸਲਾਮ ਵਿੱਚ ਮਨ੍ਹਾ ਹੈ, ਪੂਲ ਬਿਲੀਅਰਡਸ, ਸਿਗਾਰ, ਪੋਰਕ ਸਾਸੇਜ ਦੇ ਨਾਲ ਸ਼ਾਨਦਾਰ ਸਕਾਚ, ਵ੍ਹਿਸਕੀ ਤੇ ਸ਼ਰਾਬ ਦਾ ਉਨ੍ਹਾਂ ਨੇ ਰੱਜ ਕੇ ਇਸਤੇਮਾਲ ਕੀਤਾ। ਇੱਕ ਟਵਿੱਟਰ ਯੂਜਰ ਨੇ ਜਿੰਨਾਹ ਦੇ ਨਾਂ ਉੱਤੇ ‘ਗਿੰਨਾਹ’ ਦੇ ਨਾਂ ਦੀ ਬੋਤਲ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਬੋਤਲ ਦੇ ਲੇਬਲ ‘ਤੇ ਲਿਖਿਆ ਹੈ, ‘ਇਨ ਦਿ ਮੈਮੋਰੀ ਆਫ ਦਿ ਮੈਨ ਆਫ ਪਲੀਯਰ, ਹੂ ਵਾਜ- ਗਿੰਨਾਹ।’ ਸ਼ਰਾਬ ਦੀ ਬੋਤਲ ਦੇ ਪਿਛਲੇ ਪਾਸੇ ਅੰਗ੍ਰੇਜ਼ੀ ਵਿੱਚ ਲਿਖਿਆ ਗਿਆ ਹੈ ਕਿ ਇਹ ਸ਼ਰਾਬ ਜਿਨਾਹ ਦੀ ਯਾਦ ਵਿੱਚ ਲਾਂਚ ਕੀਤੀ ਗਈ ਹੈ।ਪਾਕਿਸਤਾਨੀ ਟਵਿੱਟਰ ਯੂਜਰਜ਼ ਨੇ ਇਸ ਉੱਤੇ ਪ੍ਰਤੀਕਿਰਿਆ ਦੇਣ ਦੁ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਇੱਕ ਯੂਜਰ ਨੇ ਚੁਟਕੀ ਲੈਂਦੇ ਹੋਏ ਕਿਹਾ, ‘ਗਿੰਨਾਹ ਨੂੰ ਨੈਸ਼ਨਲ ਡ੍ਰਿੰਕ ਬਣਾਉਣ ਦੀ ਲੋੜ ਹੈ।’ ਇਕ ਹੋਰ ਨੇ ਟਵੀਟ ਕਰਕੇ ਕਿਹਾ, “ਲਾਹਣਤ ਹੈ! ਸਾਡੇ ਮੋਢੀ ਦੇ ਨਾਂ ‘ਤੇ ਸ਼ਰਾਬ ਦਾ ਨਾਂ ਹੈ।”

Continue Reading

ਅੰਤਰਰਾਸ਼ਟਰੀ

ਕੁਲਭੂਸ਼ਣ ਜਾਧਵ ਕੇਸ : ਭਾਰਤੀ ਰਾਜਦੂਤ ਇਸਲਾਮਬਾਦ ਦੀ ਹਾਈ ਕੋਰਟ ਵਿੱਚ ਭਾਰਤ ਦਾ ਪੱਖ ਰੱਖਣ ਦੇ ਇਛੁੱਕ

Published

on

kulbhusan yadav

ਇਸਲਾਮਾਬਾਦ, 3 ਦਸੰਬਰ – ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਵਕੀਲ ਨੇ ਇਸਲਾਮਾਬਾਦ ਹਾਈ ਕੋਰਟ ਨੂੰ ਦੱਸਿਆ ਹੈ ਕਿ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਮੌਤ ਦੇ ਸਜ਼ਾ ਯਾਫਤਾ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਨੂੰ ਵਕੀਲ ਪੇਸ਼ ਕਰਨ ਲਈ ਭਾਰਤ ਦਾ ਪੱਖ ਤਫਸੀਲ ‘ਚ ਰੱਖਣਾ ਚਾਹੁੰਦੇ ਹਨ।
ਡਾਨ ਅਖਬਾਰ ਨੇ ਆਪਣੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਭਾਰਤੀ ਹਾਈ ਕਮਿਸ਼ਨ ਦੇ ਵਕੀਲ ਸ਼ਾਹ ਨਵਾਜ਼ ਨੂਨ ਨੇ ਚੀਫ ਜਸਟਿਸ ਅਤਹਰ ਮਿਨਅੱਲ੍ਹਾ, ਜਸਟਿਸ ਆਮੇਰ ਫਾਰੂਕ ਤੇ ਜਸਟਿਸ ਮੀਆਂਗੁਲੀ ਹਾਸਨ ਔਰੰਗਜ਼ੇਬ ਵਾਲੇ ਇਸਲਾਮਾਬਾਦ ਹਾਈ ਕੋਰਟ ਦੇ ਵਡੇਰੇ ਬੈਂਚ ਨੂੰ ਦੱਸਿਆ ਕਿ ਜਾਧਵ ਲਈ ਵਕੀਲ ਨਿਯੁਕਤ ਕਰਨ ਨਾਲ ਸਬੰਧਤ ਕੇਸ ਵਿੱਚ ਤਫਸੀਲ ਨਾਲ ਚਰਚਾ ਕੀਤੀ ਗਈ ਹੈ ਤੇ ਆਹਲੂਵਾਲੀਆ ਹਾਈ ਕੋਰਟ ਅੱਗੇ ਭਾਰਤ ਸਰਕਾਰ ਦਾ ਪੱਖ ਰੱਖ ਸਕਦੇ ਹਨ।ਜਸਟਿਸ ਮਿਨਅੱਲ੍ਹਾ ਨੇ ਕਿਹਾ ਕਿ ਕੌਮਾਂਤਰੀ ਨਿਆਂ ਅਦਾਲਤ ਦੇ ਫੈਸਲੇ ਉੱਤੇ ਅਮਲ ਲਈ ਇਸਲਾਮਾਬਾਦ ਹਾਈ ਕੋਰਟ ਨੂੰ ਭਾਰਤ ਸਰਕਾਰ ਦੇ ਜਵਾਬ ਦੀ ਉਡੀਕ ਹੈ, ਕਿਉਂਕਿ ਕੇਸ ਦੀ ਨਿਰਪੱਖ ਸੁਣਵਾਈ ਯਕੀਨੀ ਕਰਨਾ ਸਾਡਾ ਫਰਜ਼ ਹੈ। ਜੇ ਰਾਜਦੂਤ ਖੁਦ ਕੋਰਟ ਅੱਗੇ ਪੇਸ਼ ਹੋਣਾ ਚਾਹੁੰਦਾ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ। ਅਟਾਰਨੀ ਜਨਰਲ ਖਾਲਿਦ ਜਾਵੇਦ ਖਾਨ ਨੇ ਕੋਰਟ ਨੂੰ ਸਲਾਹ ਦਿੱਤੀ ਕਿ ਇਸ ਕੇਸ ਵਿੱਚ ਭਾਰਤੀ ਹਾਈ ਕਮਿਸ਼ਨਰ ਨੂੰ ਆਉਣ ਦੀ ਖੁੱਲ੍ਹ ਹੈ, ਪਰ ਭਾਰਤ ਨੂੰ ਪਹਿਲਾਂ ਵਕੀਲ ਨਿਯੁਕਤ ਕਰਨਾ ਚਾਹੀਦਾ ਹੈ।

Continue Reading

ਰੁਝਾਨ