Two killed, one injured in tanker collision | Punjabi Newspaper
Connect with us [email protected]

ਪੰਜਾਬੀ ਖ਼ਬਰਾਂ

ਬੱਜਰੀ ਦੇ ਭਰੇ ਟੈਂਕਰ ਦੀ ਟੱਕਰ ਨਾਲ ਦੋ ਮੌਤਾਂ, ਇੱਕ ਜ਼ਖ਼ਮੀ

Published

on

Accident

ਲੁੁਧਿਆਣਾ, 20 ਫਰਵਰੀ – ਸੰਘਣੀ ਧੁੰਦ ਵਿੱਚ ਕੱਲ੍ਹ ਸਵੇਰੇ ਚੰਡੀਗੜ੍ਹ ਰੋਡ ਉੱਤੇ ਕੋਹਾੜਾ ਨੇੜੇ ਬੱਜਰੀ ਨਾਲ ਭਰੇ ਟੱਰਕ ਨੇ ਦੋ ਮੋਟਰਾਸਾਈਕਲਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਨ ਪਿੰਡ ਉਪਲਾਂ ਦੇ ਮਨਿੰਦਰਜੀਤ ਸਿੰਘ ਉਰਫ ਮਨੀ ਅਤੇ ਚੱਕ ਸਰਵਨ ਨਾਥ ਦੇ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਜ਼ਖ਼ਮੀ ਹੋਇਆ ਬੀਰ ਦਵਿੰਦਰ ਜੀਤ ਸਿੰਘ ਮ੍ਰਿਤਕ ਮਨਿੰਦਰ ਜੀਤ ਉਰਫ ਮਨੀ ਦਾ ਭਰਾ ਹੈ। ਥਾਣਾ ਕੂਮੰਕਲਾਂ ਪੁਲਸ ਨੇ ਇਸ ਕੇਸ ਵਿੱਚ ਅਣਜਾਣ ਟੈਂਕਰ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਟੈਂਕਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ, ਪਰ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਕੱਲ੍ਹ ਸਵੇਰੇ ਪਿੰਡ ਉਪਲਾਂ ਦੇ ਦੋਵੇਂ ਭਰਾ ਮਨਿੰਦਰਜੀਤ ਸਿੰਘ ਤੇ ਬੀਰ ਦਵਿੰਦਰਜੀਤ ਸਿੰਘ ਆਪਣੇ ਬਾਈਕ ਉੱਤੇ ਪਿੰਡ ਉਪਲਾਂ ਤੋਂ ਲੁਧਿਆਣਾ ਕੰਮ ਉੱਤੇ ਜਾ ਰਹੇ ਸਨ। ਪਿੰਡ ਚੱਕ ਸਰਵਨ ਨਾਥ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ ਵੀ ਆਪਣੇ ਬਾਈਕ ਉੱਤੇ ਕੰਮਲਈ ਜਾ ਰਿਹਾ ਸੀ। ਸੜਕ ਉੱਤੇ ਸੰਘਣੀ ਧੁੰਦ ਸੀ। ਮਾਸਟਰ ਢਾਬਾ ਦੇ ਨੇੜੇ ਬੱਜਰੀ ਦੇ ਟੱਰਕ ਨੇ ਦੋਵਾਂ ਮੋਟਰਸਾਈਕਲਾਂ ਨੂੰ ਕੁਚਲ ਦਿੱਤਾ। ਏ ਐਸ ਆਈ ਹਰਜਿੰਦਰਜੀਤ ਦੇ ਦੱਸਣ ਮੁਤਾਬਕ ਦਵਿੰਦਰਜੀਤ ਸਿੰਘ ਨੂੰ ਸੀ ਐਮ ਸੀ ਹਸਪਤਾਲ ਦਾਖਲ ਕਰਾਇਆ ਹੈ।

ਪੰਜਾਬੀ ਖ਼ਬਰਾਂ

ਲਾਲ ਕਿਲ੍ਹੇ ਵਿੱਚ ਗੁੰਬਦ ਤੋਂ ਉਤਾਰੇ ਗਏ ਦੋਵੇਂ ਕਲਸ਼ ਮਿਲ ਗਏ

Published

on

ਨਵੀਂ ਦਿੱਲੀ, 8 ਮਾਰਚ – ਗਣਤੰਤਰ ਦਿਵਸ ਮੌਕੇ ਹੋਈ ਹੁੱਲੜਬਾਜ਼ੀ ਦੌਰਾਨ ਲਾਲ ਕਿਲ੍ਹੇ ਦੇ ਗੁੰਬਦਾਂ ਤੋਂ ਉਤਾਰੇ ਗਏ ਕਲਸ਼ ਮਿਲ ਗਏ ਹਨ। ਇਨ੍ਹਾਂ ਨੂੰ ਹੁੱਲੜਬਾਜ਼ ਲਿਜਾ ਸਕਣ ਵਿੱਚ ਸਫਲ ਨਹੀਂ ਹੋਏ ਤੇ ਕਿਲ੍ਹੇ ਵਿੱਚ ਹੀ ਲੁਕਾ ਦਿੱਤੇ ਸਨ। ਜਾਂਚ ਦੌਰਾਨ ਇਹ ਕਲਸ਼ ਮਿਲੇ ਹਨ। ਇਨ੍ਹਾਂ ਵਿੱਚ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ।
ਇਤਿਹਾਸਕ ਲਾਲ ਕਿਲ੍ਹੇ ਦਾ ਮੁੱਖ ਦੁਆਰ ਲਾਹੌਰੀ ਗੇਟ ਚਾਰ ਮੰਜ਼ਿਲਾ ਹੈ। ਇਸ ਦੀ ਉਚਾਈ 100 ਫੁੱਟ ਤੋਂ ਵੱਧ ਹੈ। ਇਸ ਨੂੰ ਸ਼ਾਹਜਹਾਂ ਨੇ ਬਣਵਾਇਆ ਸੀ, ਇਸ ਦੇ ਉਪਰ ਦੋਵਾਂ ਪਾਸੇ ਇੱਕ-ਇੱਕ ਬੁਰਜ ਹੈ ਤੇ ਇਸ ਵਿੱਚ ਇੱਕੋ ਜਿਹੇ ਸੱਤ ਗੁੰਬਦ ਹਨ। ਲਾਲ ਪੱਥਰ ਦੇ ਬਣੇ ਕਿਲ੍ਹੇ ਦੇ ਇਨ੍ਹਾਂ ਗੁੰਬਦਾਂ ਉੱਤੇ ਸਫੈਦ ਰੰਗ ਦਾ ਪੱਥਰ ਲੱਗਾ ਹੈ। ਸ਼ਾਹਜਹਾਂ ਦੇ ਬਣਵਾਉਣ ਦੇ ਸਮੇਂ ਤੋਂ ਇਨ੍ਹਾਂ ਸਭ ਗੁੰਬਦਾਂ ਉੱਤੇ ਸੁਨਹਿਰੇ ਰੰਗ ਦੇ ਕਲਸ਼ ਲੱਗੇ ਹਨ। ਇਨ੍ਹਾਂ ਵਿੱਚੋਂ ਇੱਕ ਗੁੰਬਦ ਉੱਤੇ ਤਿਰੰਗਾ ਲਹਿਰਾਉਂਦਾ ਰਹਿੰਦਾ ਹੈ। 26 ਜਨਵਰੀ ਨੂੰ ਹੁੱਲੜਬਾਜ਼ਾਂ ਨੇ ਇਥੇ ਲਾਲ ਕਿਲ੍ਹੇ ਉੱਤੇ ਆਪਣਾ ਝੰਡਾ ਲਹਿਰਾ ਦਿੱਤਾ ਸੀ। ਇਸ ਦੇ ਨਾਲ ਦੋ ਗੁੰਬਦਾਂ ਤੋਂ ਕਲਸ਼ ਉਤਾਰ ਲਏ ਸਨ, ਪਰ ਪੁਲਸ ਫੋਰਸ ਵਧਣ ਦੇ ਬਾਅਦ ਉਹ ਇਹ ਕਲਸ਼ ਨਹੀਂ ਲਿਜਾ ਸਕੇ ਅਤੇ ਇਨ੍ਹਾਂ ਨੂੰ ਲਾਲ ਕਿਲ੍ਹੇ ਦੇ ਇੱਕ ਹਿੱਸੇ ਵਿੱਚ ਲੁਕਾ ਦਿੱਤਾ ਸੀ। ਮਾਹੌਲ ਸ਼ਾਂਤ ਹੋਣ ਉੱਤੇ ਜਦ ਕੰਪਲੈਕਸ ਦੀ ਜਾਂਚ ਕੀਤੀ ਗਈ ਤਾਂ ਇਹ ਕਲਸ਼ ਇੱਕ ਕੋਨੇ ਵਿੱਚ ਮਿਲ ਗਏ।

Continue Reading

ਪੰਜਾਬੀ ਖ਼ਬਰਾਂ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਦੇਸ਼ ਦਾ ਸਭ ਤੋਂ ਵੱਡਾ ਫਰੀ ਕਿਡਨੀ ਡਾਇਲਸਿਸ ਹਸਪਤਾਲ ਸ਼ੁਰੂ

Published

on

ਨਵੀਂ ਦਿੱਲੀ, 8 ਮਾਰਚ – ਕਰੀਬ 20 ਸਾਲ ਬੰਦ ਰਹਿਣ ਪਿੱਛੋਂ ਬਾਲਾ ਸਾਹਿਬ ਹਸਪਤਾਲ ਕੱਲ੍ਹ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਦੇ ਨਾਂ ਉੱਤੇ ਬਣਾਏ ਭਾਰਤ ਦੇ ਸਭ ਤੋਂ ਵੱਡੇ ਕਿਡਨੀ ਡਾਇਲਸਿਸ ਹਸਪਤਾਲ ਦਾ ਉਦਘਾਟਨ ਬਾਬਾ ਬਚਨ ਸਿੰਘ ਨੇ ਕੀਤਾ ਹੈ। ਇਹ ਹਸਪਤਾਲ 24 ਘੰਟੇ ਕੰਮ ਕਰੇਗਾ।ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਨ ਮਨਜਿੰਦਰ ਸਿੰਘ ਸਿਰਸਾ, ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ, ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਤੇ ਹੋਰ ਆਗੂਆਂ ਤੋਂ ਇਲਾਵਾ ਕਿਸਾਨ ਆਗੂ ਰਾਕੇਸ਼ ਟਿਕੈਤ, ਰਾਜਿੰਦਰ ਸਿੰਘ ਚੱਠਾ ਅਤੇ ਵੱਡੀ ਗਿਣਤੀ ਸੰਗਤ ਹਾਜ਼ਰ ਸੀ।
ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਇੱਕੋ ਸਮੇਂ101 ਮਰੀਜ਼ਾਂ ਦਾ ਡਾਇਲਸਿਸ ਹੋ ਸਕੇਗਾ ਤੇ ਰੋਜ਼ 500 ਮਰੀਜ਼ਾਂ ਦਾ ਡਾਇਲਸਿਸ ਕੀਤਾ ਜਾ ਸਕੇਗਾ ਅਤੇ ਛੇਤੀ ਇਸ ਨੂੰ ਵਧਾ ਕੇ 1000 ਬੈਡਾਂ ਵਾਲਾ ਕੀਤਾ ਜਾਵੇਗਾ। ਹਸਪਤਾਲ ਵਿੱਚ ਹਰ ਸੇਵਾ ਮੁਫਤ ਦਿੱਤੀ ਜਾਵੇਗੀ। ਹਸਪਤਾਲ ਵਿੱਚ ਬਿਲਿੰਗ ਜਾਂ ਪੇਮੈਂਟ ਦਾਕੋਈ ਕਾਊਂਟਰ ਨਹੀਂ ਹੋਵੇਗਾ। ਅਤੇ ਮਰੀਜ਼ਾਂ ਤੇ ਉਨ੍ਹਾਂ ਨਾਲ ਆਇਆਂ ਨੂੰ ਗੁਰੂ ਕਾ ਲੰਗਰ ਛਕਾਇਆ ਜਾਵੇਗਾ।
ਇਸ ਮੌਕੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ 20 ਸਾਲ ਤੋਂ ਇਹ ਇਮਾਰਤ ਵੇਖ ਕੇ ਹੈਰਾਨ ਸੀ ਕਿ ਸਿੱਖ ਤਾਂ ਜਿਹੜੇ ਕੰਮ ਨੂੰ ਸ਼ੁਰੂ ਕਰ ਲੈਂਦੇ ਹਨ, ਕਦੇ ਵਿੱਚ ਨਹੀਂਛੱਡਦੇ। ਕੱਲ੍ਹ ਸ਼ਾਮ ਜਦੋਂ ਸਾਨੂੰ ਪਤਾ ਲੱਗਾ ਕਿ ਇੱਥੇ ਸਭ ਤੋਂ ਵੱਡਾ ਕਿਡਨੀ ਡਾਇਲਸਿਸ ਹਸਪਤਾਲ ਖੁੱਲ੍ਹ ਰਿਹਾ ਹੈ, ਉਹ ਵੀ ਜਿੱਥੇ ਸਭ ਦਾ ਇਲਾਜ ਮੁਫਤ ਹੋਵੇਗਾ ਤਾਂ ਬਹੁਤ ਖ਼ੁਸ਼ੀ ਹੋਈ। ਅਜਿਹੇ ਕੰਮ ਸਿਰਫ ਸਿੱਖ ਕੌਮ ਹੀ ਕਰ ਸਕਦੀ ਹੈ।

Continue Reading

ਪੰਜਾਬੀ ਖ਼ਬਰਾਂ

ਮੁਸਲਮਾਨਾਂ ਨੇ ਆਬਾਦੀ ਵਿੱਚ ਹਿੰਦੂਆਂ ਤੋਂ ਅੱਗੇ ਨਿਕਲਣ ਲਈ ‘ਕੋਈ ਸਾਜ਼ਿਸ਼ ਨਹੀਂ ਰਚੀ’

Published

on

ਨਵੀਂ ਦਿੱਲੀ, 8 ਮਾਰਚ – ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਐਸ ਵਾਈ ਕੁਰੈਸ਼ੀ ਨੇ ਕਿਹਾ ਹੈ ਕਿ ਮੁਸਲਮਾਨਾਂ ਨੂੰ ਖਲਨਾਇਕ ਵਜੋਂ ਵਿਖਾਉਣ ਲਈ ਹਿੰਦੁਵਾਦੀ ਗਰੁੱਪਾਂ ਵੱਲੋਂ ਪੈਦਾ ਕੀਤੇ ਗਏ ਮਿੱਥਕਾਂ ਨੂੰ ਤੋੜਨ ਦਾ ਸਮਾਂ ਆ ਗਿਆ ਹੈ। ਇਸ ਗੱਲ ਨੇ ਕਈ ਲੋਕਾਂ ਦਾ ਧਿਆਨ ਖਿੱਚਿਆ ਹੈ।
ਕੁਰੈਸ਼ੀ ਨੇ ਆਪਣੀ ਨਵੀਂ ਕਿਤਾਬ ‘ਦਿ ਪਾਪੂਲੇਸ਼ਨ ਮਿੱਥ: ਇਸਲਾਮ, ਫੈਮਿਲੀ ਪਲਾਨਿੰਗ ਐਂਡ ਪਾਲੀਟਿਕਸ ਇਨ ਇੰਡੀਆ’ ਵਿੱਚ ਕਿਹਾ ਹੈ ਕਿ ਮੁਸਲਮਾਨਾਂ ਨੇ ਆਬਾਦੀ ਦੇ ਪੱਖ ਤੋਂ ਹਿੰਦੂਆਂ ਤੋਂ ਅੱਗੇ ਨਿਕਲਣ ਲਈ ਕੋਈ ਸੰਗਠਿਤ ਸਾਜ਼ਿਸ਼ ਨਹੀਂ ਰਚੀ। ਉਨ੍ਹਾਂ ਦੀ ਗਿਣਤੀ ਦੇਸ਼ ਵਿੱਚ ਹਿੰਦੂਆਂ ਦੀ ਗਿਣਤੀ ਨੂੰ ਕਦੇ ਚੁਣੌਤੀ ਨਹੀਂ ਦੇ ਸਕਦੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਇਸਲਾਮ ਪਰਵਾਰ ਨਿਯੋਜਨ ਦੀ ਧਾਰਨਾ ਦਾ ਵਿਰੋਧ ਨਹੀਂ ਕਰਦਾ।ਮੁਸਲਮਾਨ ਭਾਰਤ ਵਿੱਚ ਸਭ ਤੋਂ ਘੱਟ ਬਹੁ-ਵਿਆਹ ਕਰਨ ਵਾਲਾ ਭਾਈਚਾਰਾ ਹੈ। ਕੁਰੈਸ਼ੀ ਨੇ ਆਪਣੀ ਕਿਤਾਬ ਬਾਰੇ ਕਿਹਾ ਕਿ ਜੇ ਤੁਸੀਂ ਕੋਈ ਝੂਠ 100 ਵਾਰ ਬੋਲਦੇ ਹੋ ਤਾਂ ਉਹ ਸੱਚ ਬਣ ਜਾਂਦਾ ਹੈ। ਇਹ ਮਾੜਾ ਪ੍ਰਚਾਰ ਬਹੁਤ ਤੇਜ਼ ਹੋ ਗਿਆ ਹੈ ਅਤੇ ਬੀਤੇ ਸਾਲਾਂ ਤੋਂ ਇਸ ਭਾਈਚਾਰੇ ਵਿਰੁੱਧ ਪ੍ਰਚਾਰਤ ਕੀਤੀ ਜਾ ਰਹੀ ਉਕਤ ਗੱਲ ਨੂੰ ਚੁਣੌਤੀ ਦੇਣ ਦਾ ਸਮਾਂ ਆ ਗਿਆ ਹੈ।

Continue Reading

ਰੁਝਾਨ


Copyright by IK Soch News powered by InstantWebsites.ca