Two Khalistanis arrested in conspiracy to kill Dera lover in retaliation
Connect with us [email protected]

ਅਪਰਾਧ

ਬੇਅਦਬੀ ਕੇਸ ਦੇ ਬਦਲੇ ਲਈ ਡੇਰਾ ਪ੍ਰੇਮੀ ਦੇ ਕਤਲ ਦੀ ਸਾਜਿ਼ਸ਼ ਵਿੱਚ ਦੋ ਖਾਲਿਸਤਾਨੀ ਗ੍ਰਿਫ਼ਤਾਰ

Published

on

arrest

ਚੰਡੀਗੜ੍ਹ, 23 ਮਈ, – ਪੰਜਾਬ ਪੁਲਿਸ ਵੱਲੋਂ ਖਾਲਿਸਤਾਨ ਟਾਈਗਰਜ਼ ਫੋਰਸ (ਕੇ ਟੀ ਐਫ) ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕਰਨ ਪਿੱਛੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਲੋਕ ਡੇਰਾ ਸੱਚਾ ਸੌਦਾ ਦੇ ਇੱਕ ਪ੍ਰੇਮੀ ਦੇ ਕਤਲ ਤੇ ਇੱਕ ਪੁਜਾਰੀ ਉੱਤੇ ਗੋਲੀਆਂ ਚਲਾਉਣ ਸਮੇਤ ਪਿਛਲੇ ਇੱਕ ਸਾਲ ਵਿੱਚ ਵੀ ਘੱਟ ਸਮੇਂ ਵਿੱਚ ਕਈ ਕੇਸਾਂ ਵਿਚ ਸ਼ਾਮਲ ਸਨ।ਪੁਲਸ ਮੁਤਾਬਕ ੲਹ ਦੋਵੇਂ ਜਣੇ ਕੇ ਟੀ ਐਫ ਦੇ ਕਨੇਡਾ ਵਿਚਲੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਹੇ ਉੱਤੇ ਕੰਮ ਕਰਦੇ ਸਨ, ਜਿਸਦਾ ਨਾਮ ਖਾਲਿਸਤਾਨੀ ਆਗੂਆਂ ਦੀ ਉਸ ਸੂਚੀ ਵਿਚ ਸੀ,ਜਿਹੜੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਾਲ 2018 ਵਿੱਚ ਉਨ੍ਹਾਂ ਦੇ ਭਾਰਤ ਤੇ ਫਿਰ ਪੰਜਾਬ ਦੇ ਦੌਰੇ ਉੱਤੇ ਆਉਣ ਸਮੇਂ ਖੁਦ ਹੀ ਸੌਂਪੀ ਸੀ।
ਪੁਲਸ ਮੁਤਾਬਕ ਲਵਪ੍ਰੀਤ ਸਿੰਘ ਉਰਫ ਰਵੀ ਅਤੇ ਰਾਮ ਸਿੰਘ ਉਰਫ ਸੋਨੂੰ ਨੂੰ ਸ਼ਨੀਵਾਰ ਰਾਤ ਰੇਲਵੇ ਕਰਾਸਿੰਗ ਮਹਿਣਾਜਿ਼ਲਾ ਮੋਗਾ ਨੇੜੇ ਸੀਨੀਅਰ ਸੈਕੰਡਰੀ ਸਕੂਲ ਦੇ ਪਿਛਲੇ ਪਾਸਿਉਂਫੜ ਕੇ ਪੁਲਿਸ ਨੇ ਇੱਕ ਹੋਰ ਡੇਰਾ ਪ੍ਰੇਮੀ ਨੂੰ ਮਾਰਨ ਦੀ ਯੋਜਨਾ ਫੇਲ੍ਹ ਕਰ ਦਿੱਤੀ ਹੈ, ਜਿਸ ਨੂੰ ਇਹ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਲਈ ਮਾਰਨਾ ਚਾਹੁੰਦੇ ਸਨ। ਗ੍ਰਿਫ਼ਤਾਰ ਦੋਸ਼ੀਆਂ ਕੋਲੋਂ ਤਿੰਨ 32 ਬੋਰ ਪਿਸਤੌਲ, 38 ਕਾਰਤੂਸ,ਇੱਕ 0.315 ਬੋਰ ਪਿਸਤੌਲ ਤੇ 10 ਕਾਰਤੈਸਾਂ ਦੇ ਨਾਲ ਦੋ ਮੈਗਜ਼ੀਨ ਵੀ ਮਿਲੇ ਹਨ ਅਤੇ ਇਨ੍ਹਾਂ ਤੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੰਜਾਬ ਪੁਲਸ ਦੇ ਮੁਖੀ (ਡੀਜੀਪੀ) ਦਿਨਕਰ ਗੁਪਤਾ ਨੇ ਅੱਜ ਐਤਵਾਰ ਦੱਸਿਆ ਕਿ ਨਿੱਝਰ ਤੋਂ ਇਲਾਵਾ ਕੇ ਟੀ ਐਫ ਦੇ ਤਿੰਨ ਹੋਰ ਸਾਜਿ਼ਸ਼ ਕਰਤਾ ਵਜੋਂ ਅਰਸ਼ਦੀਪ, ਰਮਨਦੀਪ ਤੇ ਚਰਨਜੀਤ ਉਰਫ ਰਿੰਕੂ ਬੀਹਲਾ ਦਾਪਤਾ ਲੱਗਾ ਹੈ ਅਤੇ ਇਹ ਸਰੀ (ਬੀਸੀ) ਕਨੇਡਾ ਵਿੱਚ ਅਤੇ ਕਮਲਜੀਤ ਸ਼ਰਮਾ ਉਰਫ਼ ਕਮਲ ਹਾਲੇ ਤੱਕ ਫਰਾਰ ਹੈ। ਉਨ੍ਹਾਂ ਮੁਤਾਬਕ ਅਰਸ਼ਦੀਪ ਸਿੰਘ ਉਰਫ਼ ਅਰਸ਼ ਪੁੱਤਰ ਚਰਨਜੀਤ ਸਿੰਘ ਪਿੰਡ ਡੱਲਾ (ਮੋਗਾ) ਅਤੇ ਰਮਨਦੀਪ ਸਿੰਘ ਉਰਫ ਰਮਨ ਜੱਜ ਪੁੱਤਰ ਸੁਖਜਿੰਦਰ ਸਿੰਘ ਵਾਸੀ ਫਿਰੋਜ਼ਪੁਰ 2019 ਅਤੇ 2017 ਵਿਚ ਕਾਨੂੰਨੀ ਤੌਰ ਉੱਤੇ ਕਨੇਡਾ ਗਏ ਸਨ, ਚਰਨਜੀਤ ਸਿੰਘ ਉਰਫ਼ ਰਿੰਕੂ ਬੀਹਲਾ ਪੁੱਤਰ ਗੁਰਜੀਤ ਸਿੰਘ ਪਿੰਡ ਬੀਹਲਾ, ਜਿ਼ਲਾ ਬਰਨਾਲਾ ਸਾਲ 2013-14 ਦੇ ਨੇੜੇ-ਤੇੜੇ ਗੈਰ ਕਾਨੂੰਨੀ ਢੰਗ ਨਾਲ ਓਥੇ ਗਿਆ ਸੀ।ਗੁਪਤਾ ਨੇ ਦੱਸਿਆ ਕਿ ਐਸਐਸ ਪੀ ਮੋਗਾ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠਮੁੱਢਲੀ ਜਾਂਚ ਵਿੱਚ ਪਤਾ ਲੱਗਾ ਕਿ ਲਵਪ੍ਰੀਤ ਉਰਫ ਰਵੀ ਤੇ ਕਮਲਜੀਤ ਸ਼ਰਮਾ ਉਰਫ ਕਮਲ ਦੋਵੇਂ ਅਰਸ਼ਦੀਪ ਨੂੰ ਜਾਣਦੇ ਸਨ, ਕਿਉਂਕਿ ਇਕੋ ਪਿੰਡ ਦੇ ਸਨ।ਕਮਲ ਨੂੰ ਆਈਟੀ ਆਈ ਮੋਗਾ ਦਾ ਵਿਦਿਆਰਥੀ ਰਾਮ ਸਿੰਘ ਉਰਫ ਸੋਨੂੰ ਵਾਸੀ ਘੱਲ ਖੁਰਦ ਕਾਲਜ ਵੇਲੇ ਤੋਂ ਜਾਣਦਾ ਸੀ।ਉਸ ਨੇ ਇਨ੍ਹਾਂ ਨੂੰ ਵੈਸਟਰਨ ਯੂਨੀਅਨ ਤੋਂ ਪੈਸੇ ਭੇਜੇ ਤਾਂਪਿਛਲੇ ਸਾਲ 20 ਨਵੰਬਰ ਨੂੰ ਸੋਨੂੰ ਅਤੇ ਕਮਲ ਨੇ ਜ਼ਿਲ੍ਹਾ ਬਠਿੰਡਾ ਦੇ ਭਗਤਾ ਭਾਈਕਾ ਵਿਖੇ ਡੇਰਾ ਪ੍ਰੇਮੀ ਮਨੋਹਰ ਲਾਲ ਨੂੰ ਮਾਰ ਦਿੱਤਾ ਸੀ। ਡੀ ਜੀ ਪੀ ਮੁਤਾਬਕ ਸੋਨੂੰ ਨੇ ਦੋਵਾਂ ਹੱਥਾਂ ਵਿੱਚ ਪਿਸਤੌਲਾਂ ਨਾਲ 3-4 ਗੋਲੀਆਂ ਚਲਾਈਆਂ ਸਨ।
ਇਹੀ ਨਹੀਂ, ਡੀ ਜੀ ਪੀ ਦੇ ਦੱਸਣ ਮੁਤਾਬਕ ਇਸ ਸਾਲ 31 ਜਨਵਰੀ ਨੂੰ ਫਿਲੌਰ (ਜਲੰਧਰ ਪੇਂਡੂ) ਦੇ ਭਾਰ ਸਿੰਘ ਪੁਰਾਪਿੰਡ ਵਿੱਚ ਪੁਜਾਰੀ ਕਮਲਦੀਪ ਸ਼ਰਮਾ ਉੱਤੇ ਫਾਇਰਿੰਗ ਵਿੱਚ ਸੋਨੂੰ ਤੇ ਕਮਲ ਸ਼ਾਮਲ ਸਨ। ਪੁਜਾਰੀ ਨੂੰ ਤਿੰਨ ਵਾਰ ਗੋਲੀ ਮਾਰਨ ਸਮੇਂ ਇਸ ਹਮਲੇ ਵਿਚ ਇਕ ਲੜਕੀ ਅਤੇ ਉਹ ਗੰਭੀਰ ਜ਼ਖਮੀ ਹੋ ਗਏ ਸਨਅਤੇ ਸ਼ੱਕ ਹੈ ਕਿ ਇਹ ਹਮਲਾ ਨਿੱਝਰ ਦੇ ਕਹਿਣ ਉੱਤੇ ਹੋਇਆ ਸੀ। ਸਤੰਬਰ 2020 ਵਿਚ ਨਿੱਝਰ ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਖਾੜਕੂ ਐਲਾਨ ਕੀਤਾ ਅਤੇ ਪਿੰਡ ਭਾਰ ਸਿੰਘ ਪੁਰਾ ਵਿਚ ਉਸ ਦੀ ਜਾਇਦਾਦ ਜ਼ਬਤ ਕਰ ਲਈ ਸੀ।
ਅਰਸ਼ਦੀਪ (ਜੋ ਓਦੋਂ ਭਾਰਤ ਆਇਆ ਸੀ) ਨਾਲ ਮਿਲ ਕੇ ਕਮਲ ਤੇ ਰਵੀ ਨੇ 27 ਜੂਨ 2020 ਨੂੰ ਆਪਣੇ ਸਾਥੀ ਸੁੱਖਾ ਲੰਮਾ ਦਾ ਕਤਲ ਕਰ ਕੇ ਲਾਸ਼ ਪਿੰਡ ਮਾਧੋਕੇ ਵਿਖੇ ਦੌਧਰ ਨਹਿਰ ਵਿੱਚ ਸੁੱਟ ਦਿੱਤੀ ਸੀ।ਫਿਰ 14 ਜੁਲਾਈ 2020 ਨੂੰ ਰਵੀ ਅਤੇ ਕਮਲ ਨੇ ਮੋਗਾ ਵਿੱਚੋਂ ਸ਼ੋਸ਼ਣ ਕਰਨ, ਫਿਰੌਤੀ ਲੈਣ ਤੇ ਦਹਿਸ਼ਤ ਪੈਦਾ ਕਰਨ ਲਈ ਸੁਪਰ ਸ਼ਾਈਨ ਕਪੜਾ ਸਟੋਰ ਦਾ ਮਾਲਕ ਤੇਜਿੰਦਰ ਉਰਫ਼ ਪਿੰਕਾ ਮਾਰ ਦਿੱਤਾ ਸੀ।ਪਿੱਛੋਂ ਪਤਾ ਲੱਗਾਕਿ ਰਵੀ ਨੇ ਪਿੰਕਾ ਉੱਤੇਗੋਲੀ ਚਲਾਈ ਤੇ ਕਮਲ ਦੁਕਾਨ ਅੱਗੇ ਖੜ੍ਹਾ ਸੀ। ਡੀਜੀਪੀ ਨੇ ਕਿਹਾ ਕਿ ਕਮਲ ਦੀ ਗ੍ਰਿਫ਼ਤਾਰੀ ਦੇ ਯਤਨ ਜਾਰੀ ਹਨ ਤੇ ਨਿੱਝਰ ਵਿਰੁੱਧ ਰੈਡ ਕਾਰਨਰ ਨੋਟਿਸ ਹੋਣ ਪਿੱਛੋਂ ਕੈਨੇਡੀਅਨ ਅਧਿਕਾਰੀਆਂ ਨੇ ਉਸ ਨੂੰ ‘ਨੋ ਫਲਾਈ ਲਿਸਟ’ ਵਿੱਚ ਪਾ ਦਿੱਤਾ ਸੀ।

Read More Punjab Crime News

ਅਪਰਾਧ

ਅੰਮ੍ਰਿਤਸਰ ਵਿੱਚ48 ਵਿਦੇਸ਼ੀ ਪਿਸਤੌਲਾਂ ਸਣੇ ਹਥਿਆਰਾਂ ਦਾ ਤਸਕਰ ਗ੍ਰਿਫ਼ਤਾਰ

Published

on

arrest

ਚੰਡੀਗੜ੍ਹ, 11 ਜੂਨ, – ਪੰਜਾਬ ਪੁਲਿਸ ਨੇ ਵੀਰਵਾਰ ਰਾਤ ਨੂੰ ਵਿਦੇਸ਼ੀ ਪਿਸਤੌਲਾਂ ਦੀ ਵੱਡੀ ਖੇਪ ਸਮੇਤ ਹਥਿਆਰਾਂ ਦੇ ਇੱਕ ਤਸਕਰ ਨੂੰ ਫੜਿਆ ਹੈ, ਜਿਹੜਾ ਕਥਿਤ ਤੌਰ ਉੱਤੇ ਪਾਕਿਸਤਾਨ-ਆਧਾਰਤ ਖਾੜਕੂ ਸੰਗਠਨਾਂ ਅਤੇ ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਵਿਚਲੇ ਭਾਰਤ ਵਿਰੋਧੀ ਖਾਲਿਸਤਾਨੀ ਤੱਤਾਂ ਨਾਲ ਜੁੜਿਆ ਹੋਇਆ ਸੀ ਅਤੇ ਉਨ੍ਹਾਂ ਦੇ ਅਮਰੀਕਾ ਵਿਚਲੇ ਇੱਕ ਹੈਂਡਲਰ ਦੇ ਨਿਰਦੇਸ਼ਾਂ ਉੱਤੇ ਹਥਿਆਰ ਸਪਲਾਈ ਕਰਦਾ ਸੀ।
ਇਸ ਦੌਰਾਨ ਪੰਜਾਬ ਪੁਲਸ ਦੇ ਮੁਖੀ (ਡੀ ਜੀ ਪੀ) ਦਿਨਕਰ ਗੁਪਤਾ ਨੇ ਅੱਜ ਏਥੇ ਦੱਸਿਆ ਕਿ ਇਹ ਹਥਿਆਰ ਭਾਰਤ ਦੇ ਵੱਖਵੱਖ ਹਿੱਸਿਆਂ ਵਿੱਚ ਖਾੜਕੂ ਵਾਰਦਾਤਾਂ ਲਈ ਵਰਤੇ ਜਾਣੇ ਸਨ।ਉਨ੍ਹਾ ਕਿਹਾ ਕਿ ਜਗਜੀਤ ਸਿੰਘ ਉਰਫ ਜੱਗੂ (25 ਸਾਲ) ਵਾਸੀ ਪੁਰੀਆਂ ਕਲਾਂ, ਥਾਣਾ ਸਦਰ ਬਟਾਲਾ ਨੂੰ ਵੀਰਵਾਰ ਰਾਤ ਪੰਜਾਬ ਇੰਟਰਨਲ ਸਕਿਓਰਿਟੀ ਵਿੰਗ ਐਸ ਐਸ ਓ ਸੀ ਅੰਮ੍ਰਿਤਸਰ ਦੀ ਟੀਮ ਨੇ ਅੰਮ੍ਰਿਤਸਰ ਦੇ ਕੱਥੂਨੰਗਲ ਕੋਲ ਫੜਿਆ ਸੀ।ਇੱਕ ਇੰਟੈਲੀਜੈਂਸ ਆਪ੍ਰੇਸ਼ਨ ਦੇ ਦੌਰਾਨ ਐਸ ਐਸ ਓ ਸੀ ਅੰਮ੍ਰਿਤਸਰ ਨੇ ਅੰਮ੍ਰਿਤਸਰ-ਬਟਾਲਾ ਰੋਡ ਉੱਤੇ ਪਿੰਡ ਕੱਥੂਨੰਗਲ ਨੇੜੇ ਵਿਸ਼ੇਸ਼ ਪੁਲਿਸ ਨਾਕਾ ਲਾ ਕੇ ਇਕ ਆਈ-20 ਕਾਰ ਪਿੱਛਾ ਕਰਕੇ ਰੋਕੀ ਤਾਂ ਪੁਲਿਸ ਟੀਮ ਨੂੰ ਉਸ ਵਿਚ ਦੋ ਨਾਈਲੋਨ ਬੈਗ ਮਿਲੇ, ਜਿਨ੍ਹਾਂਵਿੱਚਵੱਖ-ਵੱਖ ਦੇਸ਼ਾਂ ਦੀਆਂ ਬਣੀਆਂ ਵੱਖ-ਵੱਖ ਬੋਰ ਵਾਲੀਆਂ 48 ਵਿਦੇਸ਼ੀ ਪਿਸਤੌਲਾਂ, ਮੈਗਜੀਨ ਅਤੇ ਕਾਰਤੂਸ ਸਨ। ਇਨ੍ਹਾਂ ਵਿਚ 19 ਪਿਸਤੌਲ 9 ਐਮ ਐਮ (ਜਿ਼ਗਾਨਾ, ਤੁਰਕੀ ਦਾ ਬਣਿਆਂ) ਸਣੇ 37 ਮੈਗਜ਼ੀਨ ਅਤੇ 45 ਕਾਰਤੂਸ, 9 ਪਿਸਤੌਲ .30 ਬੋਰ (ਚੀਨ ਦੇ ਬਣੇ) ਤੇ 22 ਮੈਗਜ਼ੀਨ, 19 ਪਿਸਤੌਲ .30 ਬੋਰ (ਸਟਾਰ ਮਾਰਕ) ਸਣੇ 38 ਮੈਗਜੀਨ ਅਤੇ 148 ਕਾਰਤੂਸ ਅਤੇ 1 ਪਿਸਤੌਲ 9 ਐਮ ਐਮ (ਬਰੇਟਾ, ਇਟਾਲੀਅਨ) ਸਮੇਤ 2 ਮੈਗਜ਼ੀਨਾਂ ਸ਼ਾਮਲ ਸਨ।
ਹਥਿਆਰਾਂ ਦੀ ਤਸਕਰੀ ਬਾਰੇ ਡੀ ਜੀ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਗਜੀਤ ਸਿੰਘ ਨੂੰ ਇੱਕ ਪੁਰਾਣੇ ਗੈਂਗਸਟਰ ਦਰਮਨਜੋਤ ਸਿੰਘ ਉਰਫ ਦਰਮਨਜੋਤ ਕਾਹਲੋਂ ਨੇ ਹਥਿਆਰਾਂ ਦੀ ਇਹ ਖੇਪ ਇਕੱਠੇ ਕਰਨ ਦੇ ਲਈ ਕਿਹਾ ਸੀ। ਦਰਮਨਜੋਤ, ਜਿਹੜਾ ਅੱਜਕੱਲ੍ਹ ਅਮਰੀਕਾ ਵਿੱਚ ਹੈ, ਜਗਜੀਤ ਸਿੰਘ ਨਾਲ ਸੰਪਰਕ ਵਿੱਚ ਸੀ।ਜਗਜੀਤ ਦੁਬਈ ਵਿੱਚ 2017 ਤੋਂ ਦਸੰਬਰ 2020 ਤੱਕ ਆਪਣੀ ਰਿਹਾਇਸ਼ ਦੌਰਾਨ ਦਰਮਨਜੋਤ ਕਾਹਲੋਂ ਦੇ ਸੰਪਰਕ ਵਿੱਚ ਰਿਹਾ ਸੀ ਅਤੇ ਉਸੇ ਨੇ ਇਸ ਨੂੰ ਇਸ ਰਾਹ ਪਾਇਆ ਸੀ।ਡੀ ਜੀ ਪੀ ਨੇ ਕਿਹਾ ਕਿ ਇਸ ਤਸਕਰੀ ਰੈਕੇਟ ਦੇ ਮਾਸਟਰ ਮਾਈਂਡ ਦਰਮਨਜੋਤ ਨੇ ਜਗਜੀਤ ਨੂੰ ਹਥਿਆਰਾਂ ਦੀ ਖੇਪ ਇਕੱਠੀ ਕਰਨ ਤੇ ਲੁਕਾਉਣ ਅਤੇ ਪਿਸਤੌਲਾਂ ਦੀ ਸਪੁਰਦਗੀ ਦੇ ਅਗਲੇ ਨਿਰਦੇਸ਼ਾਂ ਉਡੀਕਣਨੂੰ ਕਿਹਾ ਸੀ। ਉਨ੍ਹਾਂ ਦੱਸਿਆ ਕਿ ਦਰਮਨਜੋਤ ਸਿੰਘ ਉਰਫ ਦਰਮਨਜੋਤ ਕਾਹਲੋਂ, ਜੋ ਪੰਜਾਬ ਵਿੱਚ ਭਗੌੜਾ ਐਲਾਨ ਹੋਇਆ ਹੈ, ਦੇ ਖੁੱਲੇ ਵਾਰੰਟ ਜਾਰੀ ਹਨ। ਦਰਮਨਜੋਤ ਸਿੰਘ ਉਰਫ ਦਰਮਨਜੋਤ ਕਾਹਲੋਂ ਪਿੰਡ ਤਲਵੰਡੀ ਖੁੰਮਣ, ਥਾਣਾ ਕਥੂਨੰਗਲ, ਅੰਮ੍ਰਿਤਸਰ ਦਾ ਵਸਨੀਕ ਹੈ। ਉਹ ਗ੍ਰਿਫਤਾਰੀ ਤੋਂ ਬਚਣ ਲਈ ਸਾਲ 2017 ਵਿੱਚ ਅਮਰੀਕਾ ਜਾਣ ਤੋਂ ਪਹਿਲਾਂ ਪੰਜਾਬ ਦੇ ਕਈ ਅਪਰਾਧਾਂ ਵਿੱਚ ਸ਼ਾਮਲ ਸੀ ਤੇ ਉਸਨੇ ਬਦਨਾਮ ਗੈਂਗਸਟਰ ਹਰਵਿੰਦਰ ਸਿੰਘ ਉਰਫ ਮੰਨੂ ਨੂੰ 2017 ਵਿੱਚ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿੱਚ ਮਦਦ ਕੀਤੀ ਸੀ। ਉਸ ਵੇਲੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਲਿਸ ਐਸਕਾਰਟ ਪਾਰਟੀ ਉੱਤੇ ਹਮਲਾ ਕੀਤਾਅਤੇ ਹਰਵਿੰਦਰ ਸਿੰਘ ਉਰਫ ਮੰਨੂ ਨੂੰ ਭਜਾ ਕੇ ਲੈ ਗਏ ਸਨ, ਜਿਸ ਬਾਰੇ 12 ਜੂਨ 2017 ਨੂੰ ਥਾਣਾ ਸਿਵਲ ਲਾਈਨ ਬਟਾਲਾ ਵਿੱਚ ਕੇਸ ਦਰਜ ਹੋਇਆਅਤੇ ਦਰਮਨਜੋਤ ਨੂੰ ਜਨਵਰੀ 2020 ਵਿੱਚਬਟਾਲਾ ਦੀ ਅਦਾਲਤ ਨੇ ਭਗੌੜਾ (ਪੀ ਓ) ਐਲਾਨ ਕੀਤਾ ਸੀ। ਸਾਲ 2020 ਵਿਚ ਅਮਰੀਕਾ ਵਿਚ ਹੁੰਦੇ ਹੋਏ ਦਰਮਨਜੋਤ ਸਿੰਘ ਨੇ ਭਾਰਤ ਵਿਰੋਧੀ ਸਰਗਰਮੀਆਂ ਲਈ ਗੈਰ ਕਾਨੂੰਨੀ ਹਥਿਆਰ ਖਰੀਦਣ ਲਈ ਪੰਜਾਬ ਦੇ ਇਕ ਗਰੁੱਪ ਨੂੰ 2 ਲੱਖ ਰੁਪਏ ਭੇਜੇ ਸਨ ਅਤੇ ਜਿਸ ਦੇ 10 ਮੈਂਬਰਾਂ ਨੂੰ ਐਸ ਐਸ ਓ ਸੀ ਅੰਮ੍ਰਿਤਸਰ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਉਨ੍ਹਾਂ ਤੋਂ 07 ਪਿਸਟਲ .32 ਬੋਰ ਬਰਾਮਦ ਕੀਤੇ ਸਨ।

Read More Punjab Crime News

Continue Reading

ਅਪਰਾਧ

ਵਿਦੇਸ਼ ਲਿਜਾਣ ਦੇ ਨਾਂਅ ਉੱਤੇ ਲਾੜੀ ਵੱਲੋਂ 68 ਲੱਖ ਦਾ ਧੋਖਾ

Published

on

money looted

ਬਠਿੰਡਾ, 11 ਜੂਨ – ਇਸ ਜਿ਼ਲੇ ਥਾਣਾ ਦਿਆਲਪੁਰਾ ਦੀ ਪੁਲਸ ਨੇ ਵਿਦੇਸ਼ ਲਿਜਾਣ ਦੇ ਬਹਾਨੇ ਨਾਲ ਆਪਣੇ ਪਤੀ ਨਾਲ 68 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਵਿਆਹੁਤਾ ਲੜਕੀ ਦੇ ਖਿਲਾਫ ਕੇਸ ਦਰਜ ਕੀਤਾ ਹੈ। ਇਸ ਕੇਸ ਵਿੱਚ ਦੋਸ਼ੀ ਲੜਕੀਦੇੇ ਕੈਨੇਡਾ ਰਹਿੰਦੇ ਭਰਾ ਅਤੇ ਇਸ ਸ਼ਹਿਰ ਵਿੱਚ ਰਹਿੰਦੇ ਮਾਤਾ-ਪਿਤਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਵਿਆਹੁਤਾ ਸੰਦੀਪ ਕੌਰ, ਭਰਾ ਪੁਸ਼ਪਿੰਦਰ ਸਿੰਘ ਵਾਸੀ ਕੈਨੇਡਾ, ਪਿਤਾ ਹਰਦੀਪ ਸਿੰਘ ਅਤੇ ਮਾਤਾ ਵੀਰਪਾਲ ਕੌਰ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਸੰਦੀਪ ਕੌਰ ਨੇ ਵਿਆਹ ਕਰਵਾ ਕੇ ਆਪਣੇ ਪਤੀ ਤੋਂ ਲੱਖਾਂ ਰੁਪਏ ਹੜੱਪ ਲਏ ਤੇ ਉਨ੍ਹਾਂ ਪੈਸਿਆਂ ਨਾਲ ਆਪਣੇ ਭਰਾ ਨੂੰ ਕੈਨੇਡਾ ਭੇਜ ਦਿੱਤਾ ਤੇ ਫਿਰ 25 ਲੱਖ ਰੁਪਏ ਦੀ ਹੋਰ ਮੰਗੇ ਤਾਂ ਪਰ ਪੀੜਤ ਨੌਜਵਾਨ ਨੇ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਦੇ ਬਾਅਦ ਸੰਦੀਪ ਕੌਰ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਤੀ ਨੂੰ ਵਿਦੇਸ਼ ਲੈ ਕੇ ਜਾਣ ਤੋਂ ਮਨ੍ਹਾ ਕਰ ਦਿੱਤਾ। ਇਸ ਕੇਸ ਦੇ ਜਾਂਚ ਅਧਿਕਾਰੀ ਏ ਐਸ ਆਈ ਕੌਰ ਸਿੰਘ ਨੇ ਦੱਸਿਆ ਕਿ ਗੁਰਪਿੰਦਰ ਸਿੰਘ ਵਾਸੀ ਭਗਤਾ ਭਾਈਕਾ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ, ਇਸ ਲਈ ਆਈਲੈਟਸ ਪਾਸ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਉਸ ਦੇ ਇੱਕ ਰਿਸ਼ਤੇਦਾਰ ਨੇ ਬਠਿੰਡਾ ਸ਼ਹਿਰ ਦੀ ਵਸਨੀਕ ਸੰਦੀਪ ਕੌਰ ਨਾਲ ਵਿਆਹ ਦੀ ਗੱਲ ਚਲਾਈ। ਲੜਕੀ ਪੱਖ ਦੀ ਸ਼ਰਤ ਅਨੁਸਾਰ 68 ਲੱਖ 59 ਹਜ਼ਾਰ 500 ਰੁਪਏ ਦੀ ਰਕਮ ਲੜਕੀ ਵਾਲਿਆਂ ਨੂੰ ਦੇ ਦਿੱਤੀ ਤੇ ਵਿਆਹ ਦੀ ਰਸਮ ਪੂਰੀ ਕੀਤੀ ਗਈ, ਪਰ ਸੰਦੀਪ ਕੌਰ ਨੇ ਉਨ੍ਹਾਂ ਪੈਸਿਆਂ ਨਾਲ ਆਪਣੇ ਭਰਾ ਪੁਸ਼ਪਿੰਦਰ ਨੂੰ ਕੈਨੇਡਾ ਭੇਜ ਦਿੱਤਾ ਅਤੇ 25 ਲੱਖ ਰੁਪਏ ਹੋਰ ਮੰਗ ਲਏ।ਗੁਰਪਿੰਦਰ ਸਿੰਘ ਦੇ ਦੱਸਣ ਅਨੁਸਾਰ ਉਸ ਨੇ ਹੋਰ ਪੈਸੇ ਦੇਣ ਤੋਂ ਨਾਂਹ ਕੀਤੀ ਤਾਂ ਸੰਦੀਪ ਕੌਰ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਨੂੰ ਵਿਦੇਸ਼ ਲੈ ਕੇ ਜਾਣ ਤੋਂ ਮਨ੍ਹਾ ਕਰ ਦਿੱਤਾ। ਇਸ ਫਰਾਡ ਵਿੱਚ ਉਸ ਦੇ ਸਹੁਰੇ ਹਰਦੀਪ ਸਿੰਘ ਤੇ ਸੱਸ ਵੀਰਪਾਲ ਕੌਰ ਨੇ ਵੀ ਲੜਕੀ ਦਾ ਸਾਥ ਦਿੱਤਾ, ਜਿਨ੍ਹਾਂ ਦੇ ਖਿਲਾਫ ਪੁਲਸ ਨੇ ਕੇਸ ਦਰਜ ਕਰ ਲਿਆ ਹੈ।

Read More Punjab Crime News

Continue Reading

ਅਪਰਾਧ

ਲਾਕਡਾਊਨ ਵਿੱਚ ਬਰਥਡੇ ਸੈਲੀਬ੍ਰੇਸ਼ਨ ਕਾਰਨ ਪੰਜਾਬੀ ਗਾਇਕ ਖਾਨ ਸਾਬ੍ਹ ਗ੍ਰਿਫਤਾਰ

Published

on

Khan Sabh

ਫਗਵਾੜਾ, 10 ਜੂਨ – ਫਗਵਾੜਾ ਪੁਲਸ ਨੇ ਮਸ਼ਹੂਰ ਪੰਜਾਬੀ ਗਾਇਕ ਇਮਰਾਨ ਖਾਨ ਉਰਫ ਖਾਨ ਸਾਬ੍ਹ ਨੂੰ ਕੋਰੋਨਾ ਦੌਰਾਨ ਭੀੜ ਇਕੱਠੀ ਕਰ ਕੇ ਆਪਣਾ ਜਨਮ ਦਿਨ ਮਨਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਖਾਨ ਸਾਬ੍ਹ ਦੇ ਨਾਂਅ ਨਾਲ ਮਸ਼ਹੂਰ ਪੰਜਾਬੀ ਗਾਇਕ ਇਮਰਾਨ ਖਾਨ ਨੂੰ ਉਨ੍ਹਾਂ ਦੇ ਕੁਝ ਪ੍ਰਸ਼ੰਸਕਾਂ ਨੇ ਜਨਮ ਦਿਨ ਮੌਕੇ ਉੱਤੇ ਅੱਧੀ ਰਾਤ ਨੂੰ ਬੈਂਡ-ਵਾਜੇ ਨਾਲ ਸਰਪ੍ਰਾਈਜ ਦਿੱਤਾ ਸੀ। ਉਕਤ ਪਾਰਟੀ ਦੀ ਵੀਡੀਓ ਵਾਇਰਲ ਹੋ ਗਈ, ਜਿਸ ਪਿੱਛੋਂ ਫਗਵਾੜਾ ਪੁਲਸ ਨੇ ਖਾਨ ਸਾਬ੍ਹ ਅਤੇ ਹੋਰ ਲੋਕਾਂ ਖਿਲਾਫ ਖਿਲਾਫ ਧਾਰਾ 188 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦਾ ਕੇਸ ਦਰਜ ਕੀਤਾ ਹੈ।ਥਾਣਾ ਸਤਨਾਮਪੁਰਾ ਦੀ ਪੁਲਸ ਨੇ ਖਾਨ ਸਾਬ੍ਹ ਨੂੰ ਗ੍ਰਿਫਤਾਰ ਕਰ ਕੇ ਬਾਅਦ ਵਿੱਚ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ। ਪੁਲਸ ਬਾਕੀ ਦੋਸ਼ੀਆਂ ਦੀ ਤਲਾਸ਼ ਵਿੱਚ ਛਾਪੇਮਾਰ ਰਹੀ ਹੈ। ਏਥੇ ਫਗਵਾੜਾ ਦੇ ਪ੍ਰੀਤਨਗਰ ਵਿੱਚ ਪੰਜਾਬੀ ਗਾਇਕ ਖਾਨ ਸਾਬ੍ਹ ਦੀ ਰਿਹਾਇਸ਼ ਹੈ। ਪੁਲਸ ਮੁਤਾਬਕ ਸੱਤ-ਅੱਠ ਜੂਨ ਦੀ ਅੱਧੀ ਰਾਤ ਨੂੰ ਉਸ ਦੇ ਜਨਮ ਦਿਨ ਉੱਤੇ ਅਲੱਗ-ਅਲੱਗ ਸ਼ਹਿਰਾਂ ਤੋਂ ਪ੍ਰਸ਼ੰਸਕ ਬੈਂਡ ਵਾਜੇ ਲੈ ਕੇ ਉਸ ਦੇ ਘਰ ਦੇ ਅੱਗੇ ਪਹੁੰਚੇ ਸਨ। ਸਾਰਿਆਂ ਨੇ ਮਿਲ ਕੇ ਉਥੇ ਹੰਗਾਮਾ ਕੀਤਾ ਅਤੇ ਲਾਕਡਾਊਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca