Two injured in nominations at Bhikhiwind | Latest Crime News in Punjabi
Connect with us [email protected]

ਅਪਰਾਧ

ਭਿੱਖੀਵਿੰਡ ਵਿਖੇ ਨਾਮਜ਼ਦਗੀਆਂ ਮੌਕੇ ਚੱਲੀਆਂ ਗੋਲੀਆਂ ਵਿੱਚ ਦੋ ਜ਼ਖਮੀ

Published

on

pistal

ਤਰਨਤਾਰਨ, 3 ਫਰਵਰੀ – ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਦੇ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਬੀਰ ਸਿੰਘ ਸੁਰਸਿੰਘ ਦੀ ਅਗਵਾਈ ਹੇਠ ਕੱਲ੍ਹ ਜਦੋਂ ਉਨ੍ਹਾਂ ਦੇ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਾਉਣ ਆਏ ਤਾਂ ਉਥੇ ਮੌਜੂਦ ਕਾਂਗਰਸੀ ਵਰਕਰਾਂ ਵੱਲੋਂ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਇਸ ਦੇ ਬਾਅਦ ਨਾਮਜ਼ਦਗੀ ਫ਼ਾਈਲਾਂ ਖੋਹ ਕੇ ਪਾੜ ਦਿੱਤੀਆਂ ਗਈਆਂ।
ਇਸ ਸਬੰਧੀ ਆਮ ਆਦਮੀ ਪਾਰਟੀ ਦੇ ਹਲਕਾ ਭਿੱਖੀਵਿੰਡ ਦੇ ਆਗੂ ਗੁਰਦੇਵ ਸਿੰਘ ਲਾਖਣਾ ਨੇ ਕਿਹਾ ਕਿ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਪੁਲਸ ਦੀ ਹਾਜ਼ਰੀ ਵਿੱਚ ਆਪਣੇ ਵਰਕਰਾਂ ਤੋਂ ਗੋਲੀਆਂ ਚਲਵਾਈਆਂ ਪਰ ਪੁਲਸ ਵੀ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ। ਕਾਂਗਰਸੀ ਵਰਕਰਾਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੀ ਫ਼ਾਈਲਾਂ ਜਮ੍ਹਾਂ ਨਹੀਂ ਕਰਾਉਣ ਦਿੱਤੀਆਂ, ਜਿਸ ਦੇ ਵਿਰੋਧ ਵਿੱਚ ਅਕਾਲੀ ਦਲ ਨੇ ਨਾਹਰੇਬਾਜ਼ੀ ਕੀਤੀ ਤਾਂ ਪੁਲਸ ਦੀ ਹਾਜ਼ਰੀ ਵਿੱਚਕਾਂਗਰਸੀ ਵਰਕਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾਦੀ ਹਲਕਾ ਖੇਮਕਰਨ ਤੋਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਪੁਲਸ ਉੱਤੇ ਵੀ ਦੋਸ਼ ਲਾਏ। ਪਤਾ ਲੱਗਾ ਹੈ ਕਿ ਇਸ ਹੁਲੜਬਾਜ਼ੀ ਵਿੱਚ 33 ਫ਼ਾਇਰ ਹੋਏ, ਜਿਸ ਦੌਰਾਨ ਦੋ ਵਿਅਕਤੀ ਜ਼ਖ਼ਮੀ ਹੋਏ ਅਤੇ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸੁਰਸਿੰਘ ਵਿਖੇ ਭਰਤੀ ਕਰਾਇਆ ਗਿਆ।ਡੀ ਐਸ ਪੀ ਭਿੱਖੀਵਿੰਡ ਰਾਜਬੀਰ ਸਿੰਘ ਨੇ ਕਿਹਾ ਕਿ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਅਪਰਾਧ

ਡੇਰਾਬੱਸੀ ਤੋਂ ਨਕਲੀ ਨੋਟ ਛਾਪਣ ਵਾਲੇ ਗੈਂਗ ਦੇ ਬੰਦੇ ਕਰੰਸੀ ਸਮੇਤ ਕਾਬੂ

Published

on

arrest

500, 200 ਤੇ 100 ਦੇ ਨਕਲੀ ਨੋਟ, ਪ੍ਰਿੰਟਰ ਤੇ ਹੋਰ ਸਾਮਾਨ ਬਰਾਮਦ
ਡੇਰਾਬੱਸੀ, 16 ਮਈ – ਇਸ ਨਗਰ ਦੇ ਵਾਰਡ ਨੰਬਰ ਨੌਂ ਹੇਠ ਪੈਂਦੇ ਸ਼ਕਤੀ ਨਗਰ ਦੀ 19 ਨੰਬਰ ਗਲੀ ਵਿੱਚ ਇੱਕ ਘਰ ਵਿੱਚ ਛਾਪਾ ਮਾਰ ਕੇ ਪੰਚਕੂਲਾ ਪੁਲਸ ਨੇ ਨਕਲੀ ਨੋਟ ਛਾਪਣ ਵਾਲੇ ਗਿਰੋਹ ਦੇ ਮੈਂਬਰਾਂ ਤਿੰਨ ਲੜਕਿਆਂ ਤੇ ਇੱਕ ਲੜਕੀ ਨੂੰ ਫੜਿਆ ਅਤੇ 500, 200, 100 ਦੇ ਨਕਲੀ ਨੋਟ ਅਤੇ ਨੋਟ ਛਾਪਣ ਲਈ ਵਰਤਣ ਵਾਲਾ ਕਾਗਜ਼, ਪ੍ਰਿੰਟਰ ਅਤੇ ਹੋਰ ਬਹੁਤ ਸਾਰਾ ਸਾਮਾਨ ਬਰਾਮਦ ਕੀਤਾ ਹੈ।
ਇਸ ਬਾਰੇ ਕੌਂਸਲਰ ਆਸ਼ਾ ਸ਼ਰਮਾ ਦੇ ਪਤੀ ਭੁਪਿੰਦਰ ਸ਼ਰਮਾ ਨੇ ਦੱਸਿਆ ਕਿ ਸ਼ਕਤੀ ਨਗਰ ਦੀ ਮੁੱਖ ਗਲੀ ਵਿੱਚ ਇੱਕ ਦੁਕਾਨ ਦੇ ਉਤੇ ਬਣੇ ਘਰ ਨੂੰ ਕੁਝ ਨੌਜਵਾਨਾਂ ਨੇ ਛੇ-ਸੱਤ ਦਿਨ ਪਹਿਲਾਂ ਕਿਰਾਏ ਉੱਤੇ ਲਿਆ ਸੀ। ਕੱਲ੍ਹ ਸਵੇਰੇ ਚਾਰ ਵਜੇ ਪੰਚਕੂਲਾ ਪੁਲਸ ਨੇ ਉਸ ਘਰ ਵਿੱਚ ਛਾਪਾ ਮਾਰ ਕੇ ਤਿੰਨ ਲੜਕਿਆਂ ਅਤੇ ਇੱਕ ਲੜਕੀ ਨੂੰ ਗ੍ਰਿਫਤਾਰ ਕਰ ਲਿਆ। ਫਿਰ ਸ਼ਾਮ ਚਾਰ ਵਜੇ ਪੰਚਕੂਲਾ ਤੋਂ ਆਈ ਪੁਲਸ ਨੇ ਉਨ੍ਹਾਂ ਦੀ ਹਾਜ਼ਰੀ ਵਿੱਚ ਘਰ ਦੀ ਤਲਾਸ਼ੀ ਲੈ ਕੇ ਨਕਲੀ ਨੋਟਾਂ ਸਮੇਤ ਨੋਟ ਛਾਪਣ ਦਾ ਸਾਮਾਨ ਅਤੇ ਮਸ਼ੀਨਾਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੀ ਲੜਕੀ ਉਤਰਾਖੰਡ ਦੀ ਦੱਸੀ ਜਾ ਰਹੀ ਹੈ। ਥਾਣਾ ਡੇਰਾਬੱਸੀ ਦੇ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੰਚਕੂਲਾ ਕਰਾਈਮ ਬ੍ਰਾਂਚ ਟੀਮ ਨੇ ਕੱਲ੍ਹ ਇੱਥੇ ਛਾਪਾ ਮਾਰ ਕੇ ਕੁਝ ਲੋਕਾਂ ਨੂੰ ਫੜਿਆ ਹੈ, ਜੋ ਨਕਲੀ ਨੋਟ ਛਾਪ ਕੇ ਬਾਜ਼ਾਰ ਵਿੱਚ ਚਲਾਉਂਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂਨੇ ਪੰਚਕੂਲਾ ਵਿਖੇ ਨਕਲੀ ਨੋਟਾਂ ਨਾਲ ਖਰੀਦਦਾਰੀ ਕੀਤੀ ਸੀ, ਜਿਸ ਤੋਂ ਬਾਅਦ ਪੰਚਕੂਲਾ ਪੁਲਸ ਉਨ੍ਹਾਂ ਦੀ ਪੈੜ ਨੱਪਦੀ ਹੋਈ ਕੱਲ੍ਹ ਡੇਰਾਬੱਸੀ ਪਹੁੰਚ ਗਈ।

Read More Latest Punjabi News

Continue Reading

ਅਪਰਾਧ

ਮਾਲਕ ਦੀ ਮੌਤ ਮਗਰੋਂ ਨੌਕਰ ਨੇ ਜਾਅਲੀ ਕਾਗਜ਼ ਬਣਵਾ ਕੇ ਪ੍ਰਾਪਰਟੀ ਵੇਚ ਛੱਡੀ

Published

on

fake

ਜਲੰਧਰ, 15 ਮਈ – ਮਾਲਕ ਦੀ ਮੌਤ ਪਿੱਛੋਂ ਨੌਕਰ ਨੇ ਉਸਦੇ ਨਾਂਅ ਉੱਤੇ ਹੀ ਆਪਣੇ ਜਾਅਲੀ ਕਾਗਜ਼ ਬਣਾ ਕੇ ਮਾਲਕ ਦੀ ਜਾਇਦਾਦ ਵੇਚਣੀ ਸ਼ੁਰੂ ਕਰ ਦਿੱਤੀ। ਜਦੋਂ ਮਾਲਕ ਦੀ ਵਿਧਵਾ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਦੀ ਸ਼ਿਕਾਇਤ ਉੱਤੇ ਥਾਣਾ ਨਵੀਂ ਬਾਰਾਂਦਰੀ ਪੁਲਸ ਨੇ ਨੌਕਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਰਛਪਾਲ ਕੌਰ ਪਤਨੀ ਗੁਲਵੰਤ ਸਿੰਘ ਪਿੰਡ ਹਜ਼ਾਰਾ, ਜਲੰਧਰ ਅਤੇ ਹਾਲ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ ਨੇ ਪੁਲਸ ਨੂੰ ਦੱਸਿਆ ਹੈ ਕਿ ਉਸ ਦਾ ਵਿਆਹ ਗੁਲਵੰਤ ਸਿੰਘ ਨਾਲ 1970 ਵਿੱਚ ਹੋਇਆ ਸੀ। ਉਸ ਦਾ ਪਤੀ ਫ਼ੌਜ ਵਿੱਚੋਂ ਸੇਵਾ ਮੁਕਤ ਹੋਣ ਕਰਕੇ ਉਹ ਆਪਣੇ ਪਤੀ ਨਾਲ ਆਗਰਾ ਚੱਲੀ ਗਈ ਅਤੇ ਉਸ ਦੇ ਪਤੀ ਨੇ ਟ੍ਰਾਂਸਪੋਰਟ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ, ਜਿਸ ਕਰਕੇ ਉਹ ਯੂ ਪੀ ਦੇ ਹਾਥਰਸ ਵਿੱਚ ਰਹਿਣ ਲੱਗ ਪਏ। ਉਸ ਦੇ ਘਰ ਚਾਰ ਧੀਆਂ ਅਤੇ ਤਿੰਨ ਪੁੱਤਰਾਂ ਨੇ ਜਨਮ ਲਿਆ। ਫਿਰ ਉਹ ਅਤੇ ਉਸ ਦਾ ਪਤੀ ਪੰਜਾਬਆ ਗਏ ਅਤੇ ਉਸਦਾ ਪਤੀ ਯੂ ਪੀ ਤੋਂ ਹੀਰੇਂਦਰਾ ਕੁਮਾਰ ਜੈਨ ਪੁੱਤਰ ਧਰਮ ਦਾਸ ਨੂੰ ਨਾਲ ਲੈ ਆਇਆ, ਕਿਉਂਕਿ ਹੀਰੇਦਰਾ ਉਨ੍ਹਾਂ ਕੋਲ ਛੋਟੀ ਉਪਰ ਤੋਂ ਕੰਮ ਕਰਦਾ ਸੀ। ਇੱਥੇ ਵੀ ਉਸ ਦੀ ਪਤੀ ਨੇ ਟ੍ਰਾਂਸਪੋਰਟ ਕੰਪਨੀ ਸ਼ੁਰੂ ਕੀਤੀ ਤਾਂ ਹੀਰੇਂਦਰਾ ਉਸ ਦੇ ਪਤੀ ਦਾ ਹੱਥ ਵੰਡਾਉਣ ਲੱਗਾ। ਉਸ ਦੇ ਪਤੀ ਦੀ 26 ਸਤੰਬਰ 1991ਨੂੰ ਮੌਤ ਹੋਣ ਤੋਂ ਬਾਅਦ ਉਸ ਫ਼ੌਜ ਵੱਲੋਂ ਮਿਲਦੀ ਪੈਨਸ਼ਨਵਿਧਵਾ ਵਜੋਂ ਉਸ ਨੂੰ ਮਿਲਣੀ ਸ਼ੁਰੂ ਹੋ ਗਈ ਅਤੇ ਉਸ ਨੇ ਪਤੀ ਵੱਲੋਂ ਬਣਾਏ ਆਟੋ ਅਤੇ ਟੈਕਸੀ ਕਾਰ ਦਾ ਕਾਰੋਬਾਰ ਹੀਰੇਂਦਰ ਕੁਮਾਰ ਜੈਨ ਨੂੰ ਸੌਂਪ ਦਿੱਤਾ, ਜਿਸ ਦਾ ਹਿਸਾਬ ਉਹ ਹਰ ਮਹੀਨੇ ਲੈਂਦੀ ਰਹੀ। ਉਸ ਦੇ ਪਤੀ ਨੇ ਬਹੁਤ ਜਾਇਦਾਦ ਬਣਾਈ ਹੋਈ ਸੀ, ਜਿਸ ਦੀ ਸੰਭਾਲ ਹੀਰੇਂਦਰ ਜੈਨ ਕਰਦਾ ਸੀ। ਹੀਰੇਂਦਰ ਨੇ ਉਸ ਨੂੰ ਗੁਲਵੰਤ ਸਿੰਘ ਦੀ ਜਾਇਦਾਦ ਦੀ ਅਟਾਰਨੀ ਹੀਰੇਂਦਰ ਦੇ ਨਾਂਅ ਉੱਤੇ ਬਣਾਉਣ ਲਈ ਕਿਹਾ, ਤਾਂ ਜੋ ਉਹ ਜਾਇਦਾਦ ਦੀ ਦੇਖਭਾਲ ਸੌਖੀ ਕਰ ਸਕੇ। ਉਸ ਨੇ ਇਸ ਤੋਂ ਨਾਂਹ ਕਰ ਦਿੱਤੀ। ਰਛਪਾਲ ਕੌਰ ਦੇ ਅਨੁਸਾਰ ਉਸਨੇ ਹੀਰੇਂਦਰ ਨੂੰ ਪੰਜ ਲੱਖ ਰੁਪਏ ਦਿੱਤੇ, ਜਿਸ ਦੇ ਬਦਲੇ ਉਸ ਨੇ ਕੁਝ ਕਾਗਜ਼ਾਂ ਉੱਤੇ ਦਸਖ਼ਤ ਕਰਵਾ ਕੇ ਉਸ ਨੂੰ ਇੱਕ ਸੱਤ ਮਰਲੇ ਦੇ ਪਲਾਟ ਦਾ ਕਬਜ਼ਾ ਕਰਵਾ ਦਿੱਤਾ, ਜਿੱਥੇ ਉਹ ਆਪਣੇ ਪਰਵਾਰ ਦੇ ਨਾਲ ਰਹਿਣ ਲੱਗੀ। ਜਦੋਂ ਉਸ ਦੇ ਬੱਚੇ ਵੱਡੇ ਹੋਏ ਤੇ ਉਨ੍ਹਾਂ ਹੀਰੇਂਦਰ ਕੁਮਾਰ ਤੋਂ ਹਿਸਾਬ ਮੰਗਿਆ ਤਾਂ ਭੇਦ ਖੁੱਲ੍ਹਾ ਕਿ ਹੀਰੇਂਦਰ ਕੁਮਾਰ ਨੇ ਗੁਲਵੰਤ ਸਿੰਘ ਦੇ ਨਾਂਅ ਉੱਤੇ ਆਪਣੇ ਕਈ ਜਾਅਲੀ ਦਸਤਾਵੇਜ਼ ਬਣਾਏ ਹੋਏ ਸਨ, ਜਿਨ੍ਹਾਂ ਦੇ ਨਾਲ ਉਸ ਨੇ ਗੁਲਵੰਤ ਸਿੰਘ ਦੀ ਜਾਇਦਾਦ ਅੱਗੇ ਵੇਚੀ ਹੋਈ ਸੀ। ਪੁਲਸ ਨੇ ਕੇਸ ਦੀ ਜਾਂਚ ਪਿੱਛੋਂ ਹੀਰੇਂਦਰ ਕੁਮਾਰ ਜੈਨ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read More Latest Crime News

Continue Reading

ਅਪਰਾਧ

ਹਥਿਆਰਾਂ ਦੀ ਨੋਕ ਉੱਤੇ ਬੈਂਕ ਮਿੱਤਰ ਕੇਂਦਰ ਵਿੱਚੋਂ 2.30 ਲੱਖ ਰੁਪਏ ਦੀ ਲੁੱਟ

Published

on

money

ਮਮਦੋਟ, 15 ਮਈ – ਪਿੰਡ ਪੋਜੋਕੇ ਉਤਾੜ ਵਿੱਚ ਹਥਿਆਰਾਂ ਨਾਲ ਲੈਸ ਪੰਜ ਨੌਜਵਾਨਾਂ ਨੇ ਪਿੰਡ ਵਿੱਚ ਬਣੇ ਪੀ ਐਨ ਬੀ ਬੈਂਕ ਦੀ ਮਿੱਤਰ ਸ਼ਾਖਾ ਵਿੱਚ ਦਾਖ਼ਲ ਹੋ ਕੇ 2 ਲੱਖ 30 ਹਜ਼ਾਰ ਰੁਪਏ ਦੀ ਨਗਦੀ ਲੁੱਟ ਲਈ ਤੇ ਫ਼ਰਾਰ ਹੋ ਗਏ। ਇਸ ਲੁੱਟ ਦੀ ਵਾਰਦਾਤ ਅੰਦਰ ਲੱਗੇ ਕੈਮਰੇ ਵਿੱਚ ਕੈਦ ਹੋ ਗਈ ਹੈ।
ਬੈਂਕ ਮਿਤਰ ਕੇਂਦਰ ਟਿਬੀ ਖੁਰਦ ਦੇ ਮੁਲਾਜ਼ਮ ਕਰਮਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਬੈਂਕ ਵਿੱਚ ਲੋਕਾਂ ਨਾਲ ਰੁਪਏ ਦਾ ਲੈਣ ਦੇਣ ਦਾ ਕਰਦਾ ਹੈ। ਉਸ ਨੇ ਦੱਸਿਆ ਕਿ ਕੱਲ੍ਹ ਉਹ ਬ੍ਰਾਂਚ ਵਿੱਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਪੰਜ ਨੌਜਵਾਨ ਦੋ ਬਾਈਕਾਂ ਉੱਤੇ ਆਏ, ਜਿਨ੍ਹਾਂ ਵਿੱਚੋਂ ਤਿੰਨ ਨੌਜਵਾਨਾਂ ਦੇ ਮੂੰਹ ਲਪੇਟੇ ਹੋਏ ਸੀ ਅਤੇ ਦੋ ਨੌਜਵਾਨਾਂ ਦੇ ਹੱਥ ਵਿੱਚ ਪਿਸਤੌਲ ਅਤੇ ਇੱਕ ਨੌਜਵਾਨ ਦੇ ਹੱਥ ਵਿੱਚ ਤੇਜ਼ਧਾਰ ਹਥਿਆਰ ਫੜਿਆ ਸੀ। ਨੌਜਵਾਨਾਂ ਨੇ ਅੰਦਰ ਆਉਂਦੇ ਸਾਰ ਉਨ੍ਹਾਂ ਉਪਰ ਪਿਸਤੌਲ ਤਾਣ ਦਿੱਤੇ ਅਤੇ ਗੱਲਿਆਂ ਵਿੱਚੋਂ ਨਗਦੀ ਕੱਢਣੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਮਾਰਨ ਦੀ ਧਮਕੀ ਦਿੱਤੀ ਅਤੇ ਰੁਪਏ ਲੈ ਕੇ ਬਾਈਕ ਉੱਤੇ ਫਰਾਰ ਹੋ ਗਏ।
ਇਸ ਘਟਨਾ ਦੀ ਜਾਂਚ ਕਰਨ ਆਏ ਡੀ ਐਸ ਪੀ ਦੇਹਾਤੀ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬ੍ਰਾਂਚ ਵਿੱਚ ਲੱਗੇ ਕੈਮਰੇ ਦੀ ਫੁਟੇਜ਼ ਕਬਜ਼ੇ ਵਿੱਚ ਲੈ ਲਈ ਹੈ ਅਤੇ ਪਿੰਡ ਵਿੱਚ ਹੋਰ ਲੱਗੇ ਕੈਮਰਿਆਂ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਲੁਟੇਰੇ ਦੋ ਲੱਖ 30 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ ਹਨ।

Read More Punjabi News Today

Continue Reading

ਰੁਝਾਨ


Copyright by IK Soch News powered by InstantWebsites.ca