Two girls got married to the same young man in the same pavilion
Connect with us apnews@iksoch.com

Uncategorized

ਦੋ ਕੁੜੀਆਂ ਨੇ ਇੱਕੋ ਨੌਜਵਾਨ ਨਾਲ ਇੱਕੋ ਮੰਡਪ ਵਿੱਚ ਸ਼ਾਦੀ ਰਚਾਈ

Published

on

marrige card

ਨਵੀਂ ਦਿੱਲੀ, 9 ਜਨਵਰੀ – ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਦੇ ਟਿਕਰਾਲੋਹੰਗਾ ਵਿੱਚ ਵਾਸੀ ਨੌਜਵਾਨ ਨੇ ਤਿੰਨ ਜਨਵਰੀ ਨੂੰ ਦੋ ਕੁੜੀਆਂ ਨਾਲ ਇੱਕੋ ਮੰਡਪ ਵਿੱਚ ਸੱਤ ਫੇਰੇ ਲਏ। ਸ਼ਾਦੀ ਦੇ ਸੱਦਾ ਪੱਤਰ ਵਿੱਚ ਦੋਵਾਂ ਕੁੜੀਆਂ ਦਾ ਨਾਮ ਛਪਾਇਆ ਗਿਆ ਸੀ। ਤਿੰਨੇ ਜਣੇ ਇੱਕ ਸਾਲ ਤੱਕ ਲਿਵ ਇਨ ਵਿੱਚ ਰਹੇ ਸਨ।
ਕਬੀਲਿਆਂ ਦੀ ਪਰੰਪਰਾ ਵਿੱਚ ਇਸ ਤਰ੍ਹਾਂ ਦੇ ਵਿਆਹ ਨੂੰ ਮਾਨਤਾ ਹੈ। ਸਮਾਜ ਨੇ ਉਨ੍ਹਾਂ ਦਾ ਬੇਹਤਰ ਤਾਲਮੇਲ ਦੇਖਦੇ ਹੋਏ ਸ਼ਾਦੀ ਦੀ ਇਜਾਜ਼ਤ ਦੇ ਦਿੱਤੀ। ਪਿੰਡ ਵਿੱਚ ਸ਼ਾਦੀ ਵਾਲੇ ਦਿਨ ਮੰਚ ‘ਤੇ ਦੋ ਵਹੁਟੀਆਂ ਨਾਲ ਲਾੜੇ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਸੀ। ਬਸਤਰ ਬਲਾਕ ਦੇ ਟਿਕਰਾਲੋਂਹਗਾ ਦਾਵਾਸੀ 24 ਸਾਲ ਚੰਦੂ ਮੌਰੀਆ ਖੇਤੀ ਕਰਦਾ ਹੈ। ਉਸ ਦਾ ਪਹਿਲਾਂ ਕਰੰਜੀ ਦੀ ਹਸੀਨਾ ਬਘੇਲ ਅਤੇ ਫਿਰ ਏਰੰਡਵਾਲ ਦੀ ਸੁੰਦਰੀ ਕਸ਼ਅਪ ਨਾਲ ਪ੍ਰੇਮ ਸੰਬੰਧ ਚਲਿਆ ਸੀ। ਸੁੰਦਰੀ ਨੂੰ ਪਤਾ ਸੀ ਕਿ ਚੰਦੂ ਦਾ ਹਸੀਨਾ ਨਾਲ ਵੀ ਸੰਬੰਧ ਹੈ ਅਤੇ ਹਸੀਨਾ ਨੂੰ ਵੀ ਪਤਾ ਸੀ ਕਿ ਚੰਦੂ ਦਾ ਸੁੰਦਰੀ ਦੇ ਨਾਲ ਸੰਬੰਧ ਹੈ। ਪ੍ਰੇਮ ਸੰਬੰਧ ਦੀ ਜਾਣਕਾਰੀ ਤਿੰਨਾਂ ਪਰਵਾਰਾਂ ਨੂੰ ਵੀ ਹੋ ਗਈ। ਗੱਲ ਜਦੋਂ ਸ਼ਾਦੀ ਦੀ ਆਈ ਤਾਂ ਚੰਦੂ ਨੇ ਦੋਨਾਂ ਦੇ ਨਾਲ ਸ਼ਾਦੀ ਕਰਨ ਦਾ ਪ੍ਰਸਤਾਵ ਰੱਖਿਆ। ਨੌਜਵਾਨ ਨੇ ਕਿਹਾ ਕਿ ਉਹ ਦੋਨਾਂ ਨੂੰ ਚਾਹੁੰਦਾ ਹੈ ਅਤੇ ਕਿਸੇ ਨੂੰ ਵੀ ਛੱਡ ਨਹੀਂ ਸਕਦਾ। ਕੁੜੀਆਂ ਦੇ ਪਰਵਾਰ ਵਾਲਿਆਂ ਨੇ ਵੀ ਸ਼ਾਦੀ ਦੀ ਮੰਜ਼ੂਰੀ ਦੇ ਦਿੱਤੀ, ਕਿਉਂਕਿ ਕੁੜੀਆਂ ਨੇ ਇੱਕ-ਦੂਸਰੇ ਦੇ ਨਾਲ ਰਹਿਣ ਦੀ ਹਾਮੀ ਭਰ ਦਿੱਤੀ ਸੀ।

Uncategorized

ਲਾਕਡਾਊਨ ਦੌਰਾਨ ਭਾਰਤੀ ਪਰਵਾਰਾਂ ਵੱਲੋਂ 14.67 ਲੱਖ ਕਰੋੜ ਰੁਪਏ ਤੋਂ ਵੱਧ ਦੀ ਬੱਚਤ

Published

on

money

ਨਵੀਂ ਦਿੱਲੀ, 23 ਜਨਵਰੀ – ਜਦੋਂ ਦੁਨੀਆ ਵਿੱਚ ਕੋਰੋਨਾ ਮਹਾਮਾਰੀ ਕਾਰਨ ਲੱਗੇ ਲਾਕਡਾਊਨ ਨੇ ਲੋਕਾਂ ਦੇ ਜੀਵਨ ਅਤੇ ਵਪਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਸੀ, ਓਦੋਂਕਈ ਲੋਕਾਂ ਨੇ ਆਪਣੇ ਖਰਚ ਵਿੱਚ ਕਟੌਤੀ ਕਰ ਕੇ ਬੱਚਤ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੋਇਆ ਸੀ। ਲਾਕਡਾਊਨ ਦੌਰਾਨ ਭਾਰਤੀ ਪਰਵਾਰਾਂ ਨੇ ਕਰੀਬ ਵੀਹ ਹਜ਼ਾਰ ਕਰੋੜ ਡਾਲਰ (ਕਰੀਬ 1,467,586,83 ਕਰੋੜ ਰੁਪਏ) ਦੀ ਵਾਧੂ ਬੱਚਤ ਕਰ ਲਈ ਸੀ।
ਯੂ ਬੀ ਐਸ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਘਰੇਲੂ ਬੱਚਤ 2014 ਅਤੇ ਮੱਧ 2019 ਵਿਚਾਲੇ ਲਗਾਤਾਰ ਡਿਗਦੀ ਰਹੀ, ਪਰ ਇਸ ਤੋਂ ਬਾਅਦ 200 ਬਿਲੀਅਨ ਡਾਲਰ ਤੱਕ ਦੀ ਵਾਧੂ ਬੱਚਤ ਹੋ ਗਈ। ਇਹ ਲਾਕਡਾਊਨ ਵਿੱਚ ਮੰਦੀ ਵੇਲੇ ਖਰਚੇ ਵਿੱਚ ਕਟੌਤੀ ਕਾਰਨ ਸੀ। ਇੰਫ੍ਰਾਸਟ੍ਰਕਚਰ ਲੀਜਿੰਗ ਐਂਡ ਫਾਇਨਾਂਸ਼ੀਅਲ ਸਰਵਿਸ (ਆਈ ਐਲ ਐਫ ਐਸ) ਸੰਕਟ ਦੇ ਬਾਅਦ ਤੋਂ ਘਰੇਲੂ ਉਧਾਰ ਵਿੱਚ ਲਗਾਤਾਰ ਗਿਰਾਵਟ ਦਾ ਮਤਲਬ ਹੈ ਕਿ ਉਨ੍ਹਾਂ ਦੀ ਸ਼ੁੱਧ ਵਿੱਤੀ ਬੱਚਤ ਚੋਖੀ ਹੈ। ਯੂ ਬੀ ਐਸ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਸਭ ਅਰਥਵਿਵਸਥਾ ਦੇ ਨਾਰਮਲ ਹੋਣ ਅਤੇ ਖਪਤਕਾਰ ਦੇ ਆਤਮ ਵਿਸ਼ਵਾਸ ਵਿੱਚ ਸੁਧਾਰ ਦੇ ਰੂਪ ਵਿੱਚ ਉਭਰ ਸਕਦਾ ਹੈ।
ਲਾਕਡਾਊਨ ਦਾ ਅਸਰ ਸਿਰਫ ਬੱਚਤ ਨਹੀਂ, ਅਪਾਰਟਮੈਂਟ ਦੇ ਸਾਈਜ਼ ਉੱਤੇ ਵੀ ਪਿਆ ਹੈ। ਭਾਰਤ ਦੇ ਸੱਤ ਵੱਡੇ ਸ਼ਹਿਰਾਂ ਵਿੱਚ ਪਿਛਲੇ ਨਾਲ ਸ਼ੁਰੂ ਹੋਈਆਂ ਰਿਹਾਇਸ਼ੀ ਯੋਜਨਾਵਾਂ ਵਿੱਚ ਔਸਤ ਅਪਾਰਟਮੈਂਟ ਦਾ ਸਾਈਜ਼ 10 ਫ਼ੀਸਦੀ ਵਧ ਕੇ 1,150 ਵਰਗ ਫੁੱਟ ਹੋ ਗਿਆ ਹੈ। ਰੀਅਲ ਅਸਟੇਟ ਐਡਵਾਈਜ਼ਰਾਂ ਦੇ ਮੁਤਾਬਕ ਮਹਾਮਾਰੀ ਤੋਂ ਬਾਅਦ ਵੱਡੇ ਫਲੈਟਾਂ ਦੀ ਮੰਗ ਵਧੀ ਹੈ। ਘੱਟ ਸਾਂਭ-ਸੰਭਾਲ ਵਾਲੇ ਘਰਾਂ ਦੀ ਮੰਗ ਕਾਰਨ 2016 ਦੇ ਬਾਅਦ ਤੋਂ ਔਂਸਤ ਅਪਾਰਟਮੈਂਟ ਦਾ ਸਾਈਜ਼ ਘੱਟ ਹੁੰਦਾ ਜਾ ਰਿਹਾ ਸੀ। ਉਂਝ ਵਰਕ ਫ੍ਰਾਮ ਹੋਮ ਅਤੇ ਲਰਨ ਐਟ ਹੋਮ ਕਲਚਰ ਨੂੰ ਐਡਜਸਟ ਕਰਨ ਨਾਲ ਪਿਛਲੇ ਸਾਲ ਘਰ ਖਰੀਦਦਾਰਾਂ ਦੀ ਪਸੰਦ ਅਚਾਨਕ ਬਦਲ ਗਈ।

Continue Reading

English News

ਸੋਨੂੰ ਸੂਦ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ

Published

on

sonu sood

ਨਵੀਂ ਦਿੱਲੀ, 22 ਜਨਵਰੀ – ਬੰਬੇ ਹਾਈ ਕੋਰਟ ਨੇ ਜੁਹੂ ਵਿੱਚ ਬਣਾਈ ਰਿਹਾਇਸ਼ੀ ਇਮਾਰਤ ਵਿੱਚ ਨਾਜਾਇਜ਼ ਉਸਾਰੀ ਬਾਰੇ ਬ੍ਰਿਹਨ ਮੁੰਬਈ ਮਿਊਂਸਪਲ ਕਾਰਪੋਰੇਸ਼ਨ (ਬੀ ਐਮ ਸੀ) ਨੋਟਿਸ ਨੂੰ ਚੁਣੌਤੀ ਦੇਣ ਵਾਲੀ ਸੋਨੂੰ ਸੂਦ ਦੀ ਅਪੀਲ ਅਤੇ ਅੰਤਿ੍ਰਮ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।
ਜਸਟਿਸ ਪ੍ਰਿਥਵੀ ਰਾਜ ਚਵਾਨ ਨੇ ਕਿਹਾ ਕਿ ਅਦਾਲਤ ਅਪੀਲ ਅਤੇ ਪਟੀਸ਼ਨ ਨੂੰ ਰੱਦ ਕਰ ਰਹੀ ਹੈ। ਸੋਨੂੰ ਸੂਦ ਦੇ ਵਕੀਲ ਅਮੋਘ ਸਿੰਘ ਨੇ ਬੀ ਐਮ ਸੀ ਵੱਲੋਂ ਜਾਰੀ ਕੀਤੇ ਨੋਟਿਸ ਦੀ ਪਾਲਣਾ ਲਈ 10 ਹਫਤੇ ਦਾ ਸਮਾਂ ਮੰਗ ਕੇ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਲੋਕਲ ਬਾਡੀ ਨੂੰ ਇਮਾਰਤ ਢਾਹੁਣ ਦੇ ਕਦਮ ਨਾ ਚੁੱਕਣ ਦੇ ਹੁਕਮ ਦੇਣ। ਅਦਾਲਤ ਨੇ ਬੇਨਤੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਦਾਕਾਰ ਕੋਲ ਅਜਿਹਾ ਕਰਨ ਲਈ ਪਹਿਲਾਂ ਕਾਫੀ ਸਮਾਂ ਸੀ। ਬੀ ਐਮ ਸੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਸੋਨੂੰ ਸੂਦ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ।

Latest Entertainment News

Continue Reading

Uncategorized

ਠੱਗ ਅੱਜਕੱਲ੍ਹ ਕਿਰਾਏ ਉੱਤੇ ਬੈਂਕ ਖਾਤਾ ਅਤੇ ਏ ਟੀ ਐਮ ਲੈਣ ਲੱਗੇ

Published

on

World Bank Credit Cards

ਧਨਬਾਦ, 21 ਜਨਵਰੀ – ਜਾਮਤਾਰਾ, ਗਿਰੀਡੀਹ, ਦੇਵਘਰ ਤੇ ਧਨਬਾਦ ਤੱਕ ਫੈਲੇ ਸਾਈਬਰ ਅਪਰਾਧੀ ਠੱਗੀ ਲਈ ਨਿੱਤ ਨਵੇਂ ਹਥਕੰਡੇ ਅਪਣਾਉਂਦੇ ਹਨ। ਲੋਕਾਂ ਤੋਂ ਪੈਸਾ ਠੱਗ ਕੇ ਬੈਂਕ ਖਾਤੇ ਵਿੱਚ ਰੱਖਣ ਅਤੇ ਉਸ ਨੂੰ ਕੱਢਣ ਵਿੱਚ ਉਹ ਆਮ ਲੋਕਾਂ ਦੀ ਵਰਤੋਂ ਕਰਦੇ ਹਨ। 15 ਤੋਂ 20 ਹਜ਼ਾਰ ਰੁਪਏ ਮਹੀਨਾ ਕਿਰਾਇਆ ਦੇ ਕੇ ਉਹ ਲੋੜਵੰਦ ਅਤੇ ਭੋਲੇ-ਭਾਲੇ ਲੋਕਾਂ ਨੂੰ ਫਸਾਉਂਦੇ ਹਨ। ਪੁਲਸ ਨੇ ਅਜਿਹੇ ਕਈ ਕੇਸਾਂ ਦਾ ਪਰਦਾ ਫਾਸ਼ ਕੀਤਾ ਹੈ।
ਪਤਾ ਲੱਗਾ ਹੈ ਕਿ ਜਾਮਤਾਰਾ ਦੇ ਮਹਿਤਾਬ ਨੇ ਕੇਂਦੁਆ, ਧਨਬਾਦ ਦੇ ਰਿਜਵਾਨ ਦਾ ਬੈਂਕ ਖਾਤਾ 10 ਹਜ਼ਾਰ ਰੁਪਏ ਮਹੀਨਾ ਕਿਰਾਏ ਤੇ ਲਿਆ ਸੀ। ਸਿਰਫ ਬੈਂਕ ਖਾਤੇ ਦੀ ਵਰਤੋਂ ਦੀ ਖੁੱਲ੍ਹ ਦੇਣਤੇ ਹਰ ਮਹੀਨੇ 10 ਹਜ਼ਾਰ ਰੁਪਏ ਦੀ ਕਮਾਈ ਹੋਣ ਲੱਗੀ ਤਾਂ ਰਿਜਵਾਨ ਨੇ ਸਹੁਰੇ ਪਰਵਾਰ ਦੇ ਲੋਕਾਂ ਦੇ ਬੈਂਕ ਖਾਤੇ ਵੀ ਕਿਰਾਏ ਉਤੇ ਦੇ ਦਿੱਤੇ। 13 ਜਨਵਰੀ ਨੂੰ ਜਾਮਤਾਰਾ ਵਿੱਚ ਮਹਿਤਾਬ ਫੜਿਆ ਗਿਆ ਤਾਂ ਪੋਲ ਖੁੱਲ੍ਹ ਗਈ। ਕੇਂਦੁਆਡੀਹ ਚਾਰ ਨੰਬਰ ਵਿੱਚ ਰਿਜਵਨ ਦੇ ਸਹੁਰੇ ਘਰ ਵੀ ਛਾਪਾ ਪੈ ਗਿਆ। ਰਿਜਵਾਨ ਸਹੁਰੇ ਘਰ ਰਹਿੰਦਾ ਸੀ। ਬੈਂਕ ਖਾਤਾ ਅਤੇ ਏ ਟੀ ਐਮ ਕਿਰਾਏ ਉੱਤੇ ਦੇਣ ਦੇ ਕਾਰਨ ਰਿਜਵਾਨ ਫਰਾਰ ਹੋ ਗਿਆ ਹੈ।ਇਹ ਸਿਰਫ ਰਿਜਵਾਨ ਦੀ ਕਹਾਣੀ ਨਹੀਂ, ਧਨਬਾਦ ਦੇ ਬਰਵਾਅੱਡਾ, ਚਿਰਕੁੰਡਾ, ਟੁੰਡੀ ਤੋਂ ਝਰੀਆ ਤੱਕ ਹੋ ਰਿਹਾ ਹੈ। ਇੱਕ ਹਫਤਾ ਪਹਿਲਾਂ ਚਿਰਕੁੰਡਾ ਵਿੱਚ ਤਿੰਨਤੇ ਬਰਵਾਅੱਡਾ ਵਿੱਚ ਦੋ ਸਾਈਬਰ ਅਪਰਾਧੀ ਫੜੇ ਗਏ ਹਨ। ਉਨ੍ਹਾਂ ਕੋਲੋਂ ਅੱਧਾ ਦਰਜਨ ਤੋਂ ਵੱਧ ਦੂਸਰੇ ਲੋਕਾਂ ਦੇ ਏ ਟੀ ਐਮ ਕਾਰਡ ਮਿਲੇ ਹਨ।ਸਾਈਬਰ ਅਪਰਾਧੀ ਜਿਸ ਇਲਾਕੇ ਵਿੱਚ ਰਹਿੰਦੇ ਹਨ, ਉਥੋਂ ਦੇ ਲੋਕ ਆਪਣੇ ਏ ਟੀ ਐਮ ਵਰਤਣ ਦੀ ਖੁੱਲ੍ਹ ਦੇਣ ਤਾਂ ਉਸ ਦਾ ਕਿਰਾਇਆ ਚੋਖਾ ਹੁੰਦਾ ਹੈ। ਸਥਾਨਕ ਵਿਅਕਤੀ ਦਾ ਏ ਟੀ ਐਮ ਹੋਣ ਨਾਲ ਠੱਗਾਂ ਨੂੰ ਪੈਸਾ ਇਧਰ-ਉਧਰ ਕਰਨ ਦੀ ਸੌਖ ਹੁੰਦੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca