Two former MPs plead guilty to pro-democracy protests in Hong Kong
Connect with us [email protected]

ਅੰਤਰਰਾਸ਼ਟਰੀ

ਹਾਂਗਕਾਂਗ ਵਿੱਚ ਲੋਕਤੰਤਰ ਸਮਰਥਕ ਪ੍ਰਦਰਸ਼ਨਾਂ ਸਬੰਧੀ ਦੋ ਸਾਬਕਾ ਐੱਮ ਪੀਜ਼ ਨੇ ਅਪਰਾਧ ਕਬੂਲਿਆ

Published

on

HONGKONG

ਹਾਂਗਕਾਂਗ, 17 ਫਰਵਰੀ – ਹਾਂਗਕਾਂਗ ਵਿੱਚ ਨਾਜਾਇਜ਼ ਤੌਰ ਉੱਤੇ ਇੱਕਤਰ ਹੋਣ ਦੋ ਦੋਸ਼ ਵਿੱਚ ਇੱਥੋਂ ਦੇ ਦੋ ਸਾਬਕਾ ਪਾਰਲੀਮੈਂਟ ਮੈਂਬਰਾਂ ਨੇ ਕੱਲ੍ਹ ਆਪਣਾ ਅਪਰਾਧ ਸਵੀਕਾਰ ਕਰ ਲਿਆ। ਇਸ ਦੇ ਨਾਲ ਇਨ੍ਹਾਂ ਦੋਨੋਂ ਨੇਤਾਵਾਂ ਸਮੇਤ ਕੁਲ ਨੌਂ ਲੋਕਾਂ ਦੇ ਖ਼ਿਲਾਫ਼ ਮੁਕੱਮਦੇ ਦੀ ਸੁਣਵਾਈ ਸ਼ੁਰੂ ਹੋ ਗਈ ਹੈ।
ਇਸ ਘਟਨਾ ਚੱਕਰ ਨੂੰ ਅਰਧ-ਖੁਦਮੁਖਤਾਰ ਚੀਨੀ ਖੇਤਰ ਵਿੱਚ ਅਸਹਿਮਤੀ ਪ੍ਰਗਟ ਕਰਨ ਵਾਲਿਆਂ ਉੱਤੇ ਇੱਕ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ। ਵਰਕਰਾਂ ਉੱਤੇ 2019 ਦੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਨਾਜਾਇਜ਼ ਤੌਰ ਉੱਤੇ ਇੱਕ ਸਭਾ ਕਰਨ ਤੇ ਉਸ ਵਿੱਚ ਭਾਗ ਲੈਣ ਦਾ ਦੋਸ਼ ਹੈ। ਉਨ੍ਹਾਂ ਵਿੱਚ ਹਾਂਗਕਾਂਗ ਲੋਕਤੰਤਰੀ ਅੰਦੋਲਨ ਦੇ 82 ਸਾਲਾ ਸਾਬਕਾ ਫੌਜੀ ਮਾਰਟਿਨ ਲੀ, ਸਮਾਚਾਰ ਪੱਤਰ ਪ੍ਰਕਾਸ਼ਕ ਜਿੰਮੀ ਲੀ ਸ਼ਾਮਲ ਹੈ। ਉਨ੍ਹਾਂ ਨੂੰ ਉਨ੍ਹਾਂ ਦੀਆਂ ਲੋਕਤੰਤਰ ਪੱਖੀ ਸਰਗਰਮੀਆਂ ਨਾਲ ਜੁੜੇ ਹੋਰ ਦੋਸ਼ਾਂ ਹੇਠ ਬਿਨਾਂ ਜਮਾਨਤ ਹਿਰਾਸਤ ਵਿੱਚ ਰੱਖਿਆ ਗਿਆ ਹੈ। ਹਾਂਗਕਾਂਗ ਦੀ ਵਿਧਾਇਕਾ ਦੇ ਜਿਨ੍ਹਾਂ ਦੋ ਸਾਬਕਾ ਮੈਂਬਰਾਂ ਨੇ ਆਪਣਾ ਅਪਰਾਧ ਮੰਨਿਆ ਹੈ, ਉਨ੍ਹਾਂ ਵਿੱਚ ਆਉ ਨੋਕ-ਹਿਨ ਅਤੇ ਲਿਯੁੰਗ ਯੀਵ-ਚੁੰਗ ਸ਼ਾਮਲ ਹਨ। ਉਹ ਉਨ੍ਹਾਂ ਲੱਗਭਗ 15 ਮੰਨੇ-ਪ੍ਰਮੰਨੇ ਵਰਕਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਪਿਛਲੇ ਸਾਲ ਅਪ੍ਰੈਲ ਵਿੱਚ ਗ਼੍ਰਿਫ਼ਤਾਰ ਕੀਤਾ ਗਿਆ ਸੀ। ਜ਼ਿਕਰ ਯੋਗ ਹੈ ਕਿ ਹਾਂਗਕਾਂਗ ਵਿੱਚ 2019 ਵਿੱਚ ਸਰਕਾਰ ਦੇ ਇੱਕ ਬਿੱਲ ਦੇ ਖ਼ਿਲਾਫ਼ ਵਿਆਪਕ ਪ੍ਰਦਰਸ਼ਨ ਹੋਏ ਸਨ। ਬਾਅਦ ਵਿੱਚ ਇਹ ਬਿੱਲ ਵਾਪਸ ਲੈ ਲਿਆ ਗਿਆ।

ਅੰਤਰਰਾਸ਼ਟਰੀ

ਮਹਾਰਾਣੀ ਐਲਿਜ਼ਾਬੈਥ ਦੇ ਰਿਸ਼ਤੇਦਾਰ ਨੂੰ ਬਲਾਤਕਾਰ ਦੀ ਕੋਸ਼ਿਸ਼ ਦੇ ਕੇਸ ਵਿੱਚ 10 ਮਹੀਨੇ ਕੈਦ

Published

on

ਲੰਡਨ, 24 ਫਰਵਰੀ – ਬ੍ਰਿਟੇਨ ਦੀ ਕੁਈਨ ਐਲਿਜ਼ਾਬੈਥ ਦੇ ਰਿਸ਼ਤੇਦਾਰ ਸਾਈਮਨ ਬੋਵਸ ਲਿਓਨ ਨੂੰ ਇੱਕ ਮਹਿਮਾਨ ਨਾਲ ਬਲਾਤਕਾਰ ਦੀ ਕੋਸ਼ਿਸ਼ ਦਾ ਦੋਸ਼ੀ ਕਰਾਰ ਦਿੱਤੇ ਜਾਣ ਪਿੱਛੋਂ ਅਦਾਲਤ ਨੇ 10 ਮਹੀਨੇ ਦੀ ਸਜ਼ਾ ਕੀਤੀ ਹੈ ਅਤੇ 10 ਸਾਲ ਲਈ ਸਰੀਰਕ ਸ਼ੋਸ਼ਣ ਦੇ ਅਪਰਾਧੀਆਂ ਵਿੱਚ ਨਾਂਅ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਸਾਈਮਨ ਬੋਵਸ, ਜੋ ਇਸ ਸਮੇਂ ਅਰਲ ਆਫ਼ ਸਟਰੈਥਮੋਰ ਅਤੇ ਕਿੰਗਹਾਰਨ ਹੈ, ਨੇ ਇਹ ਅਪਰਾਧ ਪਿਛਲੇ ਸਾਲ ਗਲੈਮਿਸ ਕਾਸਲ ਵਿਖੇ ਹੋਏ ਇੱਕ ਸਮਾਰੋਹ ਦੌਰਾਨ ਕੀਤਾ। ਇਹ ਕੈਸਲ ਮਹਾਰਾਣੀ ਦੀ ਮਾਂ ਦਾ ਘਰ ਸੀ। ਓਦੋਂ ਪੀੜਤ ਔਰਤ ਇੱਕ ਕਮਰੇ ਵਿੱਚ ਸੁੱਤੀ ਸੀ। ਰਿਪੋਰਟ ਅਨੁਸਾਰ 34 ਸਾਲਾ ਸਾਈਮਨ ਬੋਵਸ-ਲਿਓਨ ਨੇ ਔਰਤ ਨਾਲ 20 ਮਿੰਟ ਤੱਕ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੇ ਦੋਸ਼ ਲਾਇਆ ਕਿ ਅਰਲ ਆਫ਼ ਸਟਰੈਥਮੋਰ ਅਤੇ ਕਿੰਗਹਾਰਨ ਨੇ ਬਹੁਤ ਸ਼ਰਾਬ ਪੀਤੀ ਹੋਈ ਸੀ। ਔਰਤ ਨੇ ਸਾਈਮਨ ਦਾ ਪੂਰੀ ਤਾਕਤ ਨਾਲ ਵਿਰੋਧ ਕੀਤਾ ਤੇ ਕਮਰੇ ਵਿੱਚੋਂ ਬਾਹਰ ਆ ਕੇ ਹੋਰ ਮਹਿਮਾਨਾਂ ਨੂੰ ਇਸ ਬਾਰੇ ਦੱਸਿਆ। ਡੂੰਡੀ ਕਰਾਊਨ ਕੋਰਟ ਨੇ ਸਾਈਮਨ ਨੂੰ ਬੀਤੇ ਸਾਲ 13 ਫਰਵਰੀ ਨੂੰ ਵਾਪਰੇ ਉਕਤ ਜਿਨਸੀ ਹਮਲੇ ਦਾ ਦੋਸ਼ੀ ਕਰਾਰ ਦੇ ਦਿੱਤਾ ਸੀ ਅਤੇ 10 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ।

Continue Reading

ਅੰਤਰਰਾਸ਼ਟਰੀ

ਆਸਟਰੇਲੀਆ ਵਿੱਚ ਫੇਸਬੁੱਕ ਫਿਰ ਤੋਂ ਖਬਰਾਂ ਦੇਣਾ ਸ਼ੁਰੂ ਕਰੇਗੀ

Published

on

facebook

ਮੈਲਬਰਨ, 24 ਫਰਵਰੀ – ਆਸਟਰੇਲੀਆ ਸਰਕਾਰ ਵੱਲੋਂ ਸੋਸ਼ਲ ਮੀਡੀਆ ‘ਤੇ ਖਬਰੀ ਅਦਾਰਿਆਂ ਨੂੰ ਖਬਰਾਂ ਦਾ ਮੁੱਲ ਦੇਣ ਬਾਰੇ ਕਾਨੂੰਨ ‘ਚ ਢਿੱਲ ਦੇਣ ਮਗਰੋਂ ਕੱਲ੍ਹ ਫੇਸਬੁੱਕ ਨੇ ਐਲਾਨ ਕੀਤਾ ਹੈ ਕਿ ਫਿਰ ਜਲਦੀ ਹੀ ਇਸ ਮੰਚ ਤੋਂ ਖਬਰਾਂ ਸਾਂਝੀਆਂ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ।
ਕੁਝ ਦਿਨ ਪਹਿਲਾਂ ਫੇਸਬੁੱਕ ਨੇ ਆਸਟਰੇਲੀਆ ਵਿੱਚ ਆਪਣੇ ਪਲੇਟਫਾਰਮ ਤੋਂ ਸਥਾਨਕ ਅਖਬਾਰਾਂ ਅਤੇ ਮੀਡੀਆ ਅਦਾਰਿਆਂ ਦੇ ਪੇਜਾਂ ‘ਤੇ ਰੋਕ ਲਾ ਦਿੱਤੀ ਸੀ, ਜਿਸ ਮਗਰੋਂ ਲੋਕਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਖਜ਼ਾਨਾ ਮੰਤਰੀ ਦੇ ਮੁਤਾਬਕ ਫੇਸਬੁੱਕ ਦੀ ਇਸ ਕਾਰਵਾਈ ਦੇ ਪਹਿਲੇ ਦਿਨ ਤੋਂ ਇਸ ਦੇ ਮਾਲਕ ਮਾਰਕ ਜ਼ੁਕਰਬਰਗ ਨਾਲ ਚੱਲੀ ਗੱਲਬਾਤ ਦੇ ਸਾਰਥਕ ਨਤੀਜੇ ਨਿਕਲੇ ਹਨ ਅਤੇ ਸਹਿਮਤੀ ਮਗਰੋਂ ਫੇਸਬੁਕ ਮੁੜ ਆਸਟਰੇਲੀਆ ਵਿੱਚ ਖਬਰਾਂ ਸਾਂਝੀਆਂ ਕਰਨ ਦੀ ਖੁੱਲ੍ਹ ਦੇਵੇਗਾ। ਸਰਕਾਰ ਨੇ ਨਵੀਂ ਢਿੱਲ ਵਿੱਚ ਮੀਡੀਆ ਅਦਾਰਿਆਂ ਨਾਲ ਅਸਹਿਮਤੀ ‘ਤੇ ਫੇਸਬੁੱਕ ਨੂੰ ਸਮਝੌਤੇ ਤੋਂ ਕਿਸੇ ਵੇਲੇ ਵੀ ਬਾਹਰ ਆਉਣ ਦੀ ਖੁੱਲ੍ਹ ਦਿੱਤੀ ਹੈ, ਜਦ ਕਿ ਪਹਿਲਾਂ ‘ਸਮਝੌਤਾ ਤੋੜਨ ਉਤੇ ਸਖਤ ਕਾਰਵਾਈ’ ਦੀ ਮੱਦ ਨੂੰ ਅਗਲੇ ਹਫਤੇ ਆ ਰਹੇ ਕਾਨੂੰਨ ਦਾ ਹਿੱਸਾ ਬਣਾਉਣ ਦੀ ਤਿਆਰੀ ਸੀ। ਇਸ ਫੈਸਲੇ ਨਾਲ ਉਨ੍ਹਾਂ ਸਥਾਨਕ ਛੋਟੇ ਤੇ ਖੇਤਰੀ ਖਬਰੀ ਅਦਾਰਿਆਂ ਨੇ ਸੁੱਖ ਦਾ ਸਾਹ ਲਿਆ ਹੈ, ਜੋ ਆਪਣੀਆਂ ਖਬਰਾਂ ਦੀ ਪਹੁੰਚ ਲਈ ਫੇਸਬੁੱਕ ‘ਤੇ ਜ਼ਿਆਦਾ ਨਿਰਭਰ ਸਨ, ਪਰ ਹਾਲੇ ਵੀ ਕੰਪਨੀ ਨੇ ਖਬਰਾਂ ਦੀ ਅਦਾਇਗੀ ਸਬੰਧੀ ਖੁੱਲ੍ਹ ਕੇ ਆਪਣਾ ਪੱਖ ਨਹੀਂ ਰੱਖਿਆ, ਜਦ ਕਿ ਗੂਗਲ ਦਾ ਮੀਡੀਆ ਅਦਾਰਿਆਂ ਨਾਲ ਇਸ ਸਬੰਧੀ ਸਮਝੌਤਾ ਹੋ ਚੁੱਕਿਆ ਹੈ। ਫੇਸਬੁੱਕ ਆਪਣੇ ਇਸ ਰਵੱਈਏ ਨਾਲ ਭਾਵੇਂ ਸਰਕਾਰ ਨੂੰ ਆਪਣੇ ਪੱਖ ਵਿੱਚ ਕਰਨ ਵਿੱਚ ਸਫਲ ਹੋ ਗਈ ਹੈ, ਪਰ ਕੰਪਨੀ ਵੱਲੋਂ ਜ਼ਿੰਮੇਵਾਰੀ ਤੋਂ ਪਹਿਲਾਂ ਵਿੱਤੀ ਹਿੱਤ ਅੱਗੇ ਰੱਖਣ ਦੀ ਪਹੁੰਚ ਕਾਰਨ ਆਮ ਲੋਕਾਂ ਨੇ ਇਸ ਦੀ ਆਲੋਚਨਾ ਕੀਤੀ ਹੈ।

Continue Reading

ਅੰਤਰਰਾਸ਼ਟਰੀ

ਪਾਕਿਸਤਾਨ `ਚ 62 ਸਾਲਾ ਪਾਰਲੀਮੈਂਟ ਮੈਂਬਰ ਵੱਲੋਂ 14 ਸਾਲਾ ਬੱਚੀ ਨਾਲ ਵਿਆਹ

Published

on

marrige

ਇਸਲਾਮਾਬਾਦ, 24 ਫਰਵਰੀ – ਪਾਕਿਸਤਾਨ ਦੀ ਜਮੀਅਤ ਉਲੇਮਾ-ਏ-ਇਸਲਾਮ ਦੇ ਪਾਰਲੀਮੈਂਟ ਮੈਂਬਰ ਸਲਾਹਊਦੀਨ ਅਯੂਬੀ (62) ਨੇ 14 ਸਾਲ ਦੀ ਬੱਚੀ ਨਾਲ ਵਿਆਹ ਕੀਤਾ ਹੈ।
ਮਾਮਲਾ ਕੁਝ ਸਾਲ ਪੁਰਾਣਾ ਹੈ, ਪਰ ਤਦ ਇਸ ਦੀ ਪੁਸ਼ਟੀ ਨਹੀਂ ਹੋਈ ਸੀ। ਇੱਕ ਸਵੈਸੇਵੀ ਸੰਗਠਨ ਦੀ ਅਪੀਲ ‘ਤੇ ਪੁਲਸ ਇਸ ਦੀ ਜਾਂਚ ਕਰਨ ਜਾ ਰਹੀ ਹੈ। ਬੱਚੀ ਦੇ ਪਿਤਾ ਨੇ ਵੀ ਨਿਕਾਹ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਵਿੱਚ ਨਿਕਾਹ ਕਾਨੂੰਨ ਦੇ ਤਹਿਤ ਲੜਕੀਆਂ ਦੇ ਵਿਆਹ ਦੀ ਉਮਰ 16 ਸਾਲ ਹੈ। ਜੇ ਇਸ ਤੋਂ ਘੱਟ ਉਮਰ ਵਿੱਚ ਵਿਆਹ ਕੀਤਾ ਜਾਂਦਾ ਹੈ ਤਾਂ ਇਹ ਗੈਰ-ਕਾਨੂੰਨੀ ਹੈ। ਮੌਲਾਨਾ ਅਯੂਬੀ ਬਲੋਚਿਸਤਾਨ ਦੇ ਚਿਤ੍ਰਾਲ ਤੋਂ ਪਾਰਲੀਮੈਂਟ ਮੈਂਬਰ ਹੈ। ਉਸ ਨੇ ਕਦੇ ਇਸ ਮਾਮਲੇ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਉਹ ਮੌਲਾਨਾ ਫਜਲੁਰ ਰਹਿਮਾਨ ਦੀ ਪਾਰਟੀ ਤੋਂ ਪਾਰਲੀਮੈਂਟ ਮੈਂਬਰ ਹਨ। ਰਹਿਮਾਨ ਇਸ ਸਮੇਂ ਪਾਕਿਸਤਾਨ ਡੈਮੋਕ੍ਰੇਟਿਕ ਫਰੰਟ (ਪੀ ਡੀ ਐਫ) ਦੇ ਵੀ ਨੇਤਾ ਹਨ ਅਤੇ ਇਹ ਮੋਰਚਾ ਇਮਰਾਨ ਸਰਕਾਰ ਦੇ ਖਿਲਾਫ ਦੇਸ਼ ਵਿੱਚ ਅੰਦੋਲਨ ਚਲਾ ਰਿਹਾ ਹੈ।
‘ਦ ਡਾਨ’ ਅਖਬਾਰ ਦੀ ਰਿਪੋਰਟ ਮੁਤਾਬਕ ਬੱਚੀ ਦੇ ਸਕੂਲ ਨੇ ਉਸ ਦਾ ਜਨਮ ਸਰਟੀਫਿਕੇਟ ਮੀਡੀਆ ਨੂੰ ਜਾਰੀ ਕੀਤਾ ਹੈ, ਜਿਸ ਵਿੱਚ ਉਸ ਦੀ ਜਨਮ ਤਰੀਕ 28 ਅਕਤੂਬਰ 2006 ਦੱਸੀ ਗਈ ਹੈ। ਇਸ ਪਿੱਛੋਂ ਸਥਾਨਕ ਸੰਗਠਨ ਨੇ ਪੁਲਸ ਵਿੱਚ ਸ਼ਿਕਾਇਤ ਦਰਜ ਕਰਵਾਈ। ਇਸ ਦੀ ਜਾਂਚ ਹੋਵੇਗੀ। ਚਿਤ੍ਰਾਲ ਥਾਣੇ ਦੇ ਇੰਸਪੈਕਟਰ ਸੱਜਾਦ ਅਹਿਮਦ ਨੇ ਸ਼ਿਕਾਇਤ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ।ਮਾਮਲੇ ਨੇ ਜ਼ੋਰ ਫੜਿਆ ਤਾਂ ਲੜਕੀ ਦੇ ਪਿਤਾ ਨੇ ਪੁਲਸ ਕੋਲ ਮੌਲਾਨਾ ਅਤੇ ਆਪਣੀ 14 ਸਾਲ ਦੀ ਬੇਟੀ ਦੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਜਦ ਸਥਾਨਕ ਪ੍ਰਸ਼ਾਸਨ ਦੇ ਦੂਸਰੇ ਅਫਸਰ ਇਸ ਬਾਰੇ ਜਾਣਕਾਰੀ ਲੈਣ ਘਰ ਪਹੁੰਚੇ ਤਾਂ ਲੜਕੀ ਦੇ ਪਿਤਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਬੇਟੀ ਜਦ ਤੱਕ 16 ਸਾਲ ਦੀ ਨਹੀਂ ਹੁੰਦੀ, ਤਦ ਤੱਕ ਉਹ ਉਸ ਨੂੰ ਪਾਰਲੀਮੈਂਟਮੈਂਬਰ ਦੇ ਘਰ ਲਈ ਵਿਦਾ ਨਹੀਂ ਕਰਨਗੇ।

Continue Reading

ਰੁਝਾਨ


Copyright by IK Soch News powered by InstantWebsites.ca