Two flight surgeons will travel to Russia for Gagan space mission training
Connect with us [email protected]

Uncategorized

ਗਗਨ ਯਾਨ ਮਿਸ਼ਨ ਦੀ ਸਿਖਲਾਈ ਵਾਸਤੇ ਦੋ ਫਲਾਈਟ ਸਰਜਨ ਰੂਸ ਜਾਣਗੇ

Published

on

russia

ਨਵੀਂ ਦਿੱਲੀ, 11 ਜਨਵਰੀ – ਭਾਰਤ ਦੇ ਗਗਨਯਾਨ ਮਿਸ਼ਨ ਦੇ ਲਈ ਦੋ ਫਲਾਈਟ ਸਰਜਨ ਪੁਲਾੜ ਮੈਡੀਸਨ ਚ ਆਪਣੇ ਰੂਸੀ ਫਲਾਈਟ ਸਰਜਨਾਂ ਤੋਂ ਤਜਰਬਾ ਤੇ ਸਿਖਲਾਈ ਹਾਸਲ ਕਰਨ ਲਈ ਓਥੇ ਜਾਣਗੇ। ਇਸ ਬਾਰੇ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਅਧਿਕਾਰੀਆ ਨੇ ਕਿਹਾ ਕਿ ਰੂਸ ਜਾ ਰਹੇ ਦੋਵੇਂ ਫਲਾਈਟ ਸਰਜਨ ਭਾਰਤੀ ਹਵਾਈ ਫੌਜ ਦੇ ਡਾਕਟਰ ਹਨ ਅਤੇ ਏਅਰੋਸਪੇਸ ਮੈਡੀਸਨ ਦੇ ਮਾਹਰ ਹਨ। ਉਨ੍ਹਾ ਨੇ ਕਿਹਾ, ‘ਫਲਾਈਟ ਸਰਜਨ ਜਲਦੀ ਹੀ ਰੂਸ ਜਾਣਗੇ, ਜਿੱਥੇ ਉਹ ਰੂਸ ਦੇ ਫਲਾਈਟ ਸਰਜਨਾਂ ਤੋਂ ਸਿਖਲਾਈ ਲੈਣਗੇ।’ ਵਰਨਣ ਯੋਗ ਹੈ ਕਿ ਮਨੁੱਖਾਂ ਦੀ ਸ਼ਮੂਲੀਅਤ ਵਾਲੇ ਕਿਸੇ ਵੀ ਪੁਲਾੜ ਮਿਸ਼ਨ ਪ੍ਰੋਜੈਕਟ ਲਈ ਪੁਲਾੜ ਯਾਤਰੀਆਂ ਦੀ ਸਿਖਲਾਈ ਸਭ ਤੋਂ ਅਹਿਮ ਪਹਿਲੂ ਹੰੁਦਾ ਹੈ। ਫਲਾਈਟ ਸਰਜਨ ਮੁੱਖ ਤੌਰ 'ਤੇ ਉਡਾਣ ਤੋਂ ਪਹਿਲਾਂ, ਦੌਰਾਨ ਤੇ ਮਗਰੋਂ ਪੁਲਾੜ ਯਾਤਰੀਆਂ ਦੀ ਸਿਹਤ ਦੇ ਜ਼ਿੰਮੇਵਾਰ ਹੁੰਦੇ ਹਨ। ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ਲਈ ਭਾਰਤੀ ਹਵਾਈ ਫੌਜ ਦੇ ਚਾਰ ਟੈਸਟ ਪਾਇਲਟਾਂ ਨੂੰ ਚੁਣਿਆ ਗਿਆ ਹੈ, ਜੋ ਪਿਛਲੇ ਸਾਲ ਫਰਵਰੀ ਤੋਂ ਮਾਸਕੋ ਨੇੜੇ ਯੂ ਏ ਗਗਾਰਿਨ ਰਿਸਰਚ ਅਤੇ ਟੈਸਟ ਕੌਸਮੋਨੌਟ ਟਰੇਨਿੰਗ ਸੈਂਟਰਚ ਸਿਖਲਾਈ ਲੈ ਰਹੇ ਹਨ। ਫਲਾਈਟ ਸਰਜਨ ਪਿੱਛੋਂ ਸਿਖਲਾਈ ਲਈ ਫਰਾਂਸ ਵੀ ਜਾਣਗੇ। ਅਧਿਕਾਰੀ ਨੇ ਕਿਹਾ ਕਿ ਪੁਲਾੜ ਸਰਜਨ ਟਰੇਨਿੰਗ ਦਾ ਫਰੈਂਚ ਮੌਡਿਊਲ ਵਧੇਰੇ ਸਿਧਾਂਤਕ ਹੋਵੇਗਾ। ਦੱਸਣਾ ਬਣਦਾ ਹੈ ਕਿ ਭਾਰਤ ਦੇ ਉਤਸ਼ਾਹੀ ਗਗਨਯਾਨ ਮਿਸ਼ਨ ਤਹਿਤ 2022 ਤੱਕ ਭਾਰਤੀਆਂ ਨੂੰ ਪੁਲਾੜ `ਚ ਭੇਜਿਆ ਜਾਣਾ ਹੈ, ਪਰ ਕੋਵਿਡ-19 ਮਹਾਮਾਰੀ ਕਰਕੇ ਇਹ ਮਿਸ਼ਨ ਥੋੜ੍ਹਾ ਪੱਛੜ ਗਿਆ ਹੈ।

Uncategorized

ਪਾਕਸੋ ਕਾਨੂੰਨ ਅਧੀਨ ਬੰਬੇ ਹਾਈ ਕੋਰਟ ਦੇ ਫੈਸਲੇ `ਤੇ ਰੋਕ

Published

on

law

ਨਵੀਂ ਦਿੱਲੀ, 28 ਜਨਵਰੀ – ਸੁਪਰੀਮ ਕੋਰਟ ਨੇ ਪਾਕਸੋ ਕਾਨੂੰਨ ਦੀ ਵਿਵਾਦਤ ਵਿਆਖਿਆ ਕਰਨ ਦੇ ਬੰਬੇ ਹਾਈ ਕੋਰਟ ਦੇ ਫੈਸਲੇ ਦਾ ਨੋਟਿਸ ਲਿਆ ਅਤੇ ਕੱਲ੍ਹ ਇਸ ਕੇਸ ਦੀ ਸੁਣਵਾਈ ਕਰਦੇ ਹੋਏ ਦੋਸ਼ੀ ਨੂੰ ਪਾਕਸੋ ਕਾਨੂੰਨ ਹੇਠ ਬਰੀ ਕੀਤੇ ਜਾਣ ਦੇ ਹਾਈ ਕੋਰਟ ਦੇ ਹੁਕਮ ਉਤੇ ਰੋਕ ਲਾ ਦਿੱਤੀ। ਇਸ ਦੇ ਨਾਲ ਸੁਪਰੀਮ ਕੋਰਟ ਨੇ ਦੋਸ਼ੀ ਅਤੇ ਮਹਾਰਾਸ਼ਟਰ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਦੋ ਹਫਤੇ ਵਿੱਚ ਜਵਾਬ ਮੰਗਿਆ ਹੈ। ਨਾਲ ਹੀ ਅਟਾਰਨੀ ਜਨਰਲ ਕੇ ਕੇ ਵੇਣੁਗੋਪਾਲ ਨੂੰ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਅਰਜ਼ੀ ਦਾਖਲਾ ਕਰਨ ਦੀ ਵੀ ਇਜਾਜ਼ਤ ਦੇ ਦਿੱਤੀ ਹੈ।
ਬੰਬੇ ਹਾਈ ਕੋਰਟ ਨੇ 19 ਜਨਵਰੀ ਦੇ ਆਪਣੇ ਇੱਕ ਫੈਸਲੇ ਵਿੱਚ ਕਿਹਾ ਸੀ ਕਿ ਦੋਸ਼ੀ ਦੇ ਖਿਲਾਫ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪਾਕਸੋ) ਬਾਰੇ ਕਾਨੂੰਨ ਦੀ ਧਾਰਾ ਅੱਠ ਹੇਠ ਕੇਸ ਨਹੀਂ ਬਣਦਾ ਕਿਉਂਕਿ ਉਸ ਦਾ ਪੀੜਤਾ ਨਾਲ ਸਿੱਧਾ ਸਰੀਰਕ ਸੰਪਰਕ ਯਾਨੀ ਸਕਿਨ ਟੂ ਸਕਿਨ (ਚਮੜੀ ਤੋਂ ਚਮੜੀ) ਸੰਪਰਕ ਨਹੀਂ ਹੋਇਆ। ਦੋਸ਼ੀ ਨੇ ਕੱਪੜੇ ਨਹੀਂ ਹਟਾਏ ਸਨ, ਅਜਿਹੇ ਵਿੱਚ ਇਸ ਨੂੰ ਪਾਕਸੋ ਦੇ ਤਹਿਤ ਯੌਨ ਦੁਰ-ਵਿਹਾਰ ਨਹੀਂ ਮੰਨਿਆ ਜਾ ਸਕਦਾ। ਹਾਈ ਕੋਰਟ ਨੇ ਕਿਹਾ ਸੀ ਕਿ ਕਰੀਬ 12 ਸਾਲ ਦੀ ਬੱਚੀ ਦੇ ਕੱਪੜੇ ਲਾਹੇ ਬਿਨਾਂ ਛਾਤੀ ਨੂੰ ਛੂਹਣ ਨਾਲ ਪਾਕਸੋ ਕਾਨੂੰਨ ਵਿੱਚ ਜਿਨਸੀ ਅਪਰਾਧ ਨਹੀਂ ਬਣਦਾ। ਇਸ ਫੈਸਲੇ ‘ਤੇ ਵੱਡੇ ਪੱਧਰ ਤੇ ਪ੍ਰਤੀਕਿਰਿਆ ਹੋ ਰਹੀ ਹੈ। ਕੱਲ੍ਹ ਅਟਾਰਨੀ ਜਨਰਲ ਕੇ ਕੇ ਵੇਣੁਗੋਪਾਲ ਨੇ ਚੀਫ ਜਸਟਿਸ ਐਸ ਏ ਬੋਬਡੇ ਦੀ ਬੈਂਚ ਸਾਹਮਣੇ ਹਾਈ ਕੋਰਟ ਦੇ ਉਕਤ ਫੈਸਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਫੈਸਲੇ ਨਾਲ ਖਤਰਨਾਕ ਰੀਤ ਕਾਇਮ ਹੋ ਜਾਏਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਅਰਜ਼ੀ ਦੇਵੇਗੀ। ਇਸਤੇ ਸੁਪਰੀਮ ਕੋਰਟ ਨੇ ਕੇਸ ਦਾ ਨੋਟਿਸ ਲੈਂਦੇ ਹੋਏ ਹਾਈ ਕੋਰਟ ਵੱਲੋਂ ਦੋਸ਼ੀ ਨੂੰ ਪਾਕਸੋ ਕਾਨੂੰਨ ਵਿੱਚੋਂ ਬਰੀ ਕਰਨ ਦੇ ਹੁਕਮ `ਤੇ ਰੋਕ ਲਾ ਦਿੱਤੀ ਅਤੇ ਦੋਸ਼ੀ ਅਤੇ ਮਹਾਰਾਸ਼ਟਰ ਸਰਕਾਰ ਨੂੰ ਦੋ ਹਫਤੇ ਵਿੱਚ ਜਵਾਬ ਦੇਣ ਲਈ ਨੋਟਿਸ ਭੇਜਿਆ ਅਤੇ ਅਟਾਰਨੀ ਜਨਰਲ ਨੂੰ ਵੀ ਅਰਜ਼ੀ ਦਾਖਲ ਕਰਨ ਦੀ ਇਜਾਜ਼ਤ ਦਿੱਤੀ ਹੈ।

Continue Reading

Uncategorized

ਸੜਕ ਹਾਦਸੇ `ਚ ਇੱਕੋ ਪਰਵਾਰ ਦੇ 8 ਜੀਆਂ ਦੀ ਮੌਤ

Published

on

death at police station

ਜੈਪੁਰ, 28 ਜਨਵਰੀ – ਰਾਜਸਥਾਨ ਦੇ ਟੌਂਕ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ ਇੱਕੋ ਘਰ ਦੇ ਅੱਠ ਜੀਆਂ ਦੀ ਮੌਤ ਹੋ ਗਈ। ਪੁਲਸ ਇਸ ਦੀ ਜਾਂਚ ਕਰ ਰਹੀ ਹੈ।
ਸਦਰ ਥਾਣਾ ਇਲਾਕੇ ਵਿੱਚ ਦੇਰ ਰਾਤ ਤੇਜ਼ ਰਫ਼ਤਾਰ ਆ ਰਹੇ ਟਰੱਕ ਅਤੇ ਜੀਪ ਦੀ ਟੱਕਰ ਹੋ ਗਈ, ਜਿਸ ਵਿੱਚ ਮੱਧ ਪ੍ਰਦੇਸ਼ ਦੇ ਇੱਕੋ ਪਰਵਾਰ ਨਾਲ ਸਬੰਧਤ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਚਾਰ ਲੋਕ ਜ਼ਖ਼ਮੀ ਵੀ ਹੋਏ ਹਨ, ਪਰ ਤਿੰਨ ਸਾਲਾਂ ਦੀ ਬੱਚੀ ਨੂੰ ਬਚਾ ਲਿਆ ਗਿਆ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਉਨ੍ਹਾਂ ਨੂੰ ਜੈਪੁਰ ਭੇਜਿਆ ਗਿਆ ਹੈ। ਮਰਨ ਵਾਲਿਆਂ ਵਿੱਚ ਚਾਰ ਪੁਰਸ਼, ਦੋ ਔਰਤਾਂ ਅਤੇ ਦੋ ਬੱਚੇ ਸ਼ਾਮਲ ਹਨ। ਇਹ ਪਰਵਾਰ ਖਾਟੂ ਸ਼ਿਆਮ ਜੀ ਦੇ ਦਰਸ਼ਨ ਕਰ ਕੇ ਪਰਤ ਰਿਹਾ ਸੀ। ਹਾਦਸਾ ਨੈਸ਼ਨਲ ਹਾਈਵੇਅ 52 ਤੇ ਪੱਕਾ ਬੰਧਾ ਇਲਾਕੇਚ ਵਾਪਰਿਆ। ਇਸ ਵਿੱਚ ਯਾਤਰੀ ਗੱਡੀ ਪੁਲ ਦੀ ਕੰਧ ਨਾਲ ਟਕਰਾ ਕੇ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਗੱਡੀ ਵਿੱਚ ਸਵਾਰ ਲੋਕ ਫਸ ਗਏ, ਜਿਸ ਕਾਰਨ ਕੁਝ ਲੋਕਾਂ ਦੀ ਮੌਤ ਹੋ ਗਈ। ਸੂਚਨਾ ਮਿਲਦੇ ਸਾਰ ਥਾਣਾ ਸਦਰ ਦੀ ਪੁਲਸ ਮੌਕੇ `ਤੇ ਪਹੁੰਚ ਗਈ ਅਤੇ ਜ਼ਖ਼ਮੀਆਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਗਿਆ। ਕੁਝ ਲੋਕਾਂ ਦੀ ਹਸਪਤਾਲ ਪਹੁੰਚਣ ਤੋਂ ਬਾਅਦ ਮੌਤ ਹੋ ਗਈ।

Continue Reading

Uncategorized

ਕਰਨਾਲ `ਚ ਟੋਲ ਪਲਾਜ਼ਿਆ `ਤੇ ਧਰਨੇ ਦੇ ਰਹੇ ਕਿਸਾਨਾਂ ਨੂੰ ਪੁਲਸ ਨੇ ਹਟਾਇਆ

Published

on

police

ਕਰਨਾਲ, 28 ਜਨਵਰੀ – ਹਰਿਆਣਾ ਦੇ ਇਸ ਜ਼ਿਲ੍ਹੇ ਅੰਦਰ ਦੋ ਟੋਲ ਪਲਾਜ਼ਿਆਂ ਤੇ ਕਿਸਾਨੀ ਮੰਗਾਂ ਦੇ ਲਈ ਧਰਨਾ ਦੇ ਰਹੇ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰੀ ਪੁਲਸ ਫੋਰਸ ਨਾਲ ਹਟਾ ਦਿੱਤਾ ਹੈ। ਜ਼ਿਲ੍ਹੇ ਅੰਦਰ ਜਿੱਥੇ-ਜਿੱਥੇ ਸੜਕਾਂਤੇ ਲੰਗਰ ਲਾਏ ਹੋਏ ਸਨ, ਉਹ ਵੀ ਹਟਾ ਦਿੱਤੇ ਗਏ ਅਤੇ ਇਸ ਤੋਂ ਬਿਨਾ ਜੀ ਟੀ ਰੋਡ ਤੋਂ ਲੰਘਦੀਆਂ ਕਿਸਾਨਾਂ ਦੀ ਟਰਾਲੀਆਂ ਤੇ ਪੱਥਰਬਾਜ਼ੀ ਕਰਨ ਦੀ ਵੀ ਖ਼ਬਰ ਮਿਲੀ ਹੈ। ਵਰਨਣ ਯੋਗ ਹੈ ਕਿ ਇਸ ਜ਼ਿਲ੍ਹੇ ਅੰਦਰ ਜਰਨੈਲੀ ਸੜਕਤੇ ਬਸਤਾੜਾ ਟੋਲ ਪਲਾਜ਼ੇ ਤੇ ਕਰਨਾਲ ਅਸੰਧ ਰੋਡ ਤੇ ਪਿੰਡ ਪਿਓਤ ਨੇੜਕੇ ਟੋਲ ਪਲਾਜ਼ੇਤੇ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ ਅਤੇੇ ਹੋਰ ਕਈ ਸੜਕਾਂ ਤੇ ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ ਕਈ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਲੰਗਰ ਲਾਏ ਸਨ, ਜਿਨ੍ਹਾਂ ਨੂੰ ਕੱਲ੍ਹ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਅਤੇ ਐਸ ਪੀ ਗੰਗਾ ਰਾਮ ਪੁਨੀਆਂ ਨੇ ਮੌਕੇ ਉਤੇ ਜਾ ਕੇ ਹਟਵਾ ਦਿੱਤਾ ਹੈ। ਇਸ ਦੌਰਾਨ ਡੀ ਸੀ ਨੇ ਕਿਹਾ ਕਿ ਦਿੱਲੀ ਵਿੱਚ ਹੋਏ ਦੰਗੇ ਨੂੰ ਦੇਖਦੇ ਹੋਏ ਜੀ ਟੀ ਰੋਡ ਅਤੇ ਆਲੇ-ਦੁਆਲੇ ਦੇ ਲੋਕਾਂ ਵਿੱਚ ਗੁੱਸਾ ਹੈ ਤੇ ਇਹ ਗੁੱਸਾ ਜ਼ਿਆਦਾ ਨਾ ਵਧੇ, ਇਸ ਲਈ ਹੀ ਉਹ ਕਿਸਾਨਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਆਪਣਾ ਧਰਨਾ ਤੇ ਲੰਗਰ ਹਟਾ ਲੈਣ। ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਜੀ ਟੀ ਰੋਡਤੇ ਕਈ ਜਗ੍ਹਾ ਕਿਸਾਨੀ ਸੰਘਰਸ਼ ਚ ਸ਼ਾਮਲ ਹੋ ਕੇ ਮੁੜ ਰਹੀਆਂ ਕਿਸਾਨਾਂ ਦੀਆਂ ਟਰਾਲੀਆਂਤੇ ਪੱਥਰਾਅ ਵੀ ਕੀਤਾ ਗਿਆ ਹੈ, ਜਿਸ ਦੇ ਸਬੰਧ ਚ ਕੁਝ ਲੋਕਾਂ ਨੂੰ ਪੁਲਸ ਨੇ ਕਾਬੂ ਕੀਤਾ ਹੈ। ਘਰੌਂਡਾ ਵਿਖੇ ਪੱਥਰਬਾਜ਼ੀ ਕਰਨ ਵਾਲਿਆਂ ਦੇ ਖ਼ਿਲਾਫ਼ ਕਿਸਾਨਾਂ ਵੱਲੋਂ ਵਿਰੋਧ ਕੀਤੇ ਜਾਣਤੇ ਘਰੌਂਡਾ ਦੀ ਰੇਲਵੇ ਮਾਰਕੀਟ ਵੀ ਬੰਦ ਹੋ ਗਈ। ਪ੍ਰਸ਼ਾਸਨ ਨੇ ਕਿਸਾਨਾਂ ਵੱਲੋਂ ਸਵੈਇੱਛਾ ਨਾਲ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹੋਏ ਧਰਨੇ ਅਤੇ ਲੰਗਰ ਹਟਾ ਲਏ ਜਾਣ ਦਾ ਦਾਅਵਾ ਕੀਤਾ ਹੈ, ਪਰ ਪੁਲਸ ਵੱਲੋਂ ਉਨ੍ਹਾਂ ਦੀਆਂ ਸਟੇਜਾਂ ਅਤੇ ਟੈਂਟ ਪੁੱਟੇ ਜਾਣ ਦੀਆਂ ਤਸਵੀਰਾਂ ਹੋਰ ਕੁਝ ਵੀ ਬਿਆਨ ਕਰ ਰਹੀਆਂ ਹਨ।

Continue Reading

ਰੁਝਾਨ


Copyright by IK Soch News powered by InstantWebsites.ca