Two dozen Reliance Jio stores and centers closed in Punjab
Connect with us apnews@iksoch.com

ਪੰਜਾਬੀ ਖ਼ਬਰਾਂ

ਪੰਜਾਬ ਵਿੱਚ ਰਿਲਾਇੰਸ ਜੀਓ ਦੇ ਦੋ ਦਰਜਨ ਸਟੋਰ ਅਤੇ ਸੈਂਟਰ ਬੰਦ

Published

on

ambani
  • ਲੋਕਾਂ ਵੱਲੋਂ ਜੀਓ ਦੇ ਨੰਬਰ ਛੱਡਣ ਨਾਲ ਢਾਹ ਲੱਗੀ
    ਚੰਡੀਗੜ੍ਹ, 5 ਜਨਵਰੀ – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਦੀ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਵੱਲੋਂ ਐਲਾਨੇ ਬਾਈਕਾਟ ਨੇ ਰਿਲਾਇੰਸ ਜੀਓ ਦਾ ਅੱਧੇ ਪੰਜਾਬ ਵਿੱਚ ਕੰਮ ਰੁਕਵਾ ਦਿੱਤਾ ਹੈ। ਕਿਸਾਨ ਧਿਰਾਂ ਵੱਲੋਂ ਬਾਈਕਾਟ ਦੀ ਅਪੀਲ ਸਭ ਤੋਂ ਵੱਧ ਪੰਜਾਬ ‘ਚ ਮੰਨੀ ਗਈ ਅਤੇ ਲੋਕਾਂ ਨੇ ਰਾਤੋ-ਰਾਤ ਜੀਓ ਦੇ ਕੁਨੈਕਸ਼ਨ ਪੋਰਟ ਕਰਾਉਣੇ ਸ਼ੁਰੂ ਕਰ ਦਿੱਤੇ ਸਨ। ਪੰਜਾਬ ਵਿੱਚ ਜੀਓ ਦੇ ਕਰੀਬ 1.40 ਕਰੋੜ ਕੁਨੈਕਸ਼ਨ ਹਨ, ਜੋ ਇਸ ਰਾਜ ਵਿਚ ਕੁੱਲ ਮੋਬਾਈਲ ਫੋਨ ਕੁਨੈਕਸ਼ਨਾਂ ਦਾ 36 ਫੀਸਦੀ ਬਣਦੇ ਸਨ।
    ਪਤਾ ਲੱਗਾ ਹੈ ਕਿ ਇਸ ਸਮੇਂ ਪੰਜਾਬ ਵਿੱਚ ਰਿਲਾਇੰਸ ਜੀਓ ਦੇ 8936 ਮੋਬਾਈਲ ਟਾਵਰਾਂ ਵਿੱਚੋਂ 2197 ਟਾਵਰ ਪੂਰੀ ਤਰ੍ਹਾਂ ਪ੍ਰਭਾਵਤ ਹੋਏ ਹਨ, ਜਿਸ ਨਾਲ ਕਿਸਾਨੀ ਰੋਹ ਹੇਠ ਕਿਸੇ ਨਾ ਕਿਸੇ ਰੂਪ ਵਿੱਚ 25 ਫੀਸਦੀ ਟਾਵਰਾਂ ‘ਤੇ ਅਸਰ ਪਿਆ ਅਤੇ ਲੱਖਾਂ ਜੀਓ ਗਾਹਕ ਪ੍ਰਭਾਵਤ ਹੋਏ ਹਨ। ਰਿਲਾਇੰਸ ਦਾ ਕਹਿਣਾ ਹੈ ਕਿ ਇਹ ਟਾਵਰ ਨੁਕਸਾਨੇ ਗਏ ਜਾਂ ਫਿਰ ਉਨ੍ਹਾਂ ਦੀ ਗਾਹਕ ਸੇਵਾ ਪ੍ਰਭਾਵਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪੰਜ ਰਿਲਾਇੰਸ ਡਿਜੀਟਲ ਸਟੋਰ ਬੰਦ ਹੋ ਗਏ ਹਨ। ਬਠਿੰਡੇ ਦਾ ਰਿਲਾਇੰਸ ਮਾਰਟ ਸਭ ਤੋਂ ਪਹਿਲਾਂ ਦੋ ਅਕਤੂਬਰ ਨੂੰ ਬੰਦ ਕਰਵਾ ਦਿੱਤਾ ਗਿਆ ਸੀ। ਉਸ ਤੋਂ ਬਾਅਦ 13 ਅਕਤੂਬਰ ਨੂੰ ਜਲੰਧਰ ਦੇ ਆਰ ਆਰ ਐਲ ਪੁੱਡਾ ਮਾਲ ਵਾਲਾ ਰਿਲਾਇੰਸ ਡਿਜੀਟਲ ਸਟੋਰ ਬੰਦ ਹੋ ਗਿਆ ਅਤੇ ਕਿਸਾਨੀ ਰੋਹ ਵਧਣ ਮਗਰੋਂ 18 ਅਕਤੂਬਰ ਨੂੰ ਕਿਸਾਨਾਂ ਨੇ ਜ਼ੀਰਕਪੁਰ ਵਿੱਚ ਡਿਜੀਟਲ ਜ਼ੀਰਕਪੁਰ, ਅੰਮ੍ਰਿਤਸਰ ਦੇ ਅਲਫਾ ਮਾਲ ਵਿੱਚ ਅਤੇ ਮੁਹਾਲੀ ‘ਚ ਰਿਲਾਇੰਸ ਡਿਜੀਟਲ ਸਟੋਰ ਬੰਦ ਕਰਵਾ ਦਿੱਤਾ ਸੀ। ਇਸੇ ਤਰ੍ਹਾਂ ਪੰਜਾਬ ਵਿੱਚ ਅੱਠ ਜੀਓ ਸੈਂਟਰ ਵੀ ਕਿਸਾਨਾਂ ਨੇ ਬੰਦ ਕਰਵਾਏ ਹਨ, ਜਿਨ੍ਹਾਂ ਵਿੱਚ ਅੰਮ੍ਰਿਤਸਰ ਤੇ ਬਠਿੰਡਾ ਵਾਲਾ ਜੀਓ ਸੈਂਟਰ ਸ਼ੁਰੂ ਤੋਂ ਬੰਦ ਕਰਵਾ ਦਿੱਤਾ ਗਿਆ ਸੀ। ਮਾਨਸਾ, ਜਲੰਧਰ ਦੇ ਦੋ ਸੈਂਟਰ ਅਤੇ ਸੰਗਰੂਰ ਦਾ ਜੀਓ ਸੈਂਟਰ ਬਾਅਦ ਵਿੱਚ ਬੰਦ ਕਰਾਏ ਗਏ ਸਨ। ਉਸ ਪਿੱਛੋਂ ਜਗਰਾਉਂ ਦਾ ਜੀਓ ਸੈਂਟਰ ਅਤੇ ਰਾਮਪੁਰਾ ਫੂਲ ਦਾ ਜੀਓ ਸੈਂਟਰ ਬੰਦ ਕਰਾਇਆ ਹੈ, ਪਰ ਸਟਾਫ ਨੂੰ ਹਾਜ਼ਰੀ ਲਾਉਣ ਦੀ ਆਗਿਆ ਦੇ ਦਿੱਤੀ ਹੈ।ਪੰਜਾਬ ਵਿੱਚ 11 ਜੀਓ ਪੁਆਇੰਟ ਖੇਮਕਰਨ, ਕੋਟਸ਼ਮੀਰ, ਆਲਮਵਾਲਾ, ਸਾਦਿਕ, ਕਰਤਾਰਪੁਰ, ਗੜ੍ਹਸ਼ੰਕਰ, ਮਾਹਿਲਪੁਰ, ਕਾਂਜਲਾ, ਅਜੀਤਵਾਲ ਤੇ ਭਦੌੜ ਬੰਦ ਕਰਾਏ ਗਏ ਹਨ। ਇਨ੍ਹਾਂ ਵਿੱਚੋਂ 10 ਸੈਂਟਰ ਸ਼ੁਰੂ ਵਿੱਚ ਬੰਦ ਕਰਵਾ ਦਿੱਤੇ ਗਏ ਸਨ ਅਤੇ 24 ਅਕਤੂਬਰ ਨੂੰ ਭਦੌੜ ਦਾ ਜੀਓ ਪੁਆਇੰਟ ਬੰਦ ਕਰਾਇਆ ਗਿਆ। ਰਿਲਾਇੰਸ ਜੀਓ ਦੇ ਪੰਜਾਬ ਵਿੱਚ ਕਰੀਬ 250 ਦਫਤਰਾਂ ਤੋਂ ਬਿਨਾਂ 300 ਪ੍ਰਮੁੱਖ ਥਾਵਾਂ ਹਨ।
    ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੀ ਤਾਜ਼ਾ ਰਿਪੋਰਟ ਅਨੁਸਾਰ ਪੰਜਾਬ ਵਿੱਚ ਰਿਲਾਇੰਸ ਜੀਓ ਦੇ ਐਕਟਿਵ ਕੁਨੈਕਸ਼ਨਾਂ ਦੀ ਗਿਣਤੀ ਅਕਤੂਬਰ ਵਿੱਚ ਘਟ ਗਈ ਹੈ। ਜੀਓ ਦੇ ਸਤੰਬਰ ਵਿੱਚ 66.56 ਫੀਸਦੀ ਕੁਨੈਕਸ਼ਨ ਐਕਟਿਵ ਸਨ, ਜੋ ਅਕਤੂਬਰ ਵਿੱਚ 65.93 ਫੀਸਦੀ ਰਹਿ ਗਏ ਹਨ। ਰਿਲਾਇੰਸ ਜੀਓ ਨੇ ਪਿਛਲੇ ਸਾਲ 28 ਅਕਤੂਬਰ ਨੂੰ ਪੰਜਾਬ ਦੇ ਚੀਫ ਸੈਕਟਰੀ ਅਤੇ ਪੰਜਾਬ ਪੁਲਸ ਦੇ ਡੀ ਜੀ ਪੀ ਨੂੰ ਪੱਤਰ ਲਿਖ ਕੇ ਪੁਲਸ ਸੁਰੱਖਿਆ ਦੀ ਮੰਗ ਕੀਤੀ ਸੀ। ਹਫਤਾ ਕੁ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਰਿਲਾਇੰਸ ਦੇ ਟਾਵਰ ਬਹਾਲ ਕਰਨ ਲਈ ਹਦਾਇਤਾਂ ਦਿੱਤੀਆਂ ਸਨ। ਇਸ ਮਗਰੋਂ ਪੁਲਸ ਨੇ ਸਾਰੇ ਥਾਣਿਆਂ ਨੂੰ ਹੁਕਮ ਜਾਰੀ ਕਰ ਕੇ ਟਾਵਰਾਂ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਸੀ। ਲੁਧਿਆਣਾ ਜ਼ਿਲੇ੍ਹ ਦੇ ਥਾਣਾ ਟਿੱਬਾ ਵਿੱਚ ਇੱਕ ਪੁਲਸ ਕੇਸ ਵੀ ਅਣਪਛਾਤੇ ਅਨਸਰਾਂ ਖਿਲਾਫ ਦਰਜ ਕਰ ਲਿਆ ਸੀ।

Click Here To Read Business News in Punjabi

ਪੰਜਾਬੀ ਖ਼ਬਰਾਂ

ਪੰਚਾਇਤ ਤੋਂ ਤੰਗ ਆ ਕੇ ਦੋ ਭਰਾਵਾਂ ਨੇ ਜ਼ਹਿਰੀਲੀ ਚੀਜ਼ ਖਾਧੀ, ਇੱਕ ਦੀ ਮੌਤ

Published

on

suicide

ਹੁਸ਼ਿਆਰਪੁਰ, 25 ਜਨਵਰੀ – ਥਾਣਾ ਸਦਰ ਦੇ ਪਿੰਡ ਮੰਗੂਵਾਲ ਵਿਖੇ ਦੋ ਸੱਕੇ ਭਰਾਵਾਂ ਨੇ ਪੰਚਾਇਤ ਤੇ ਇੱਕ ਹੋਰ ਵਿਅਕਤੀ ਵੱਲੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਲਈ। ਇੱਕ ਭਰਾ ਨੇ ਚੰਡੀਗੜ੍ਹ ਜਾਂਦਿਆਂ ਰਸਤੇ ਵਿੱਚ ਦਮ ਤੋੜ ਦਿੱਤਾ, ਦੂਜੇ ਦੀ ਹਾਲਤ ਗੰਭੀਰ ਹੈ। ਮ੍ਰਿਤਕ ਪਛਾਣ ਜਸਵਿੰਦਰ ਸਿੰਘ (28) ਵਜੋਂ ਹੋਈ ਹੈ।
ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਜਸਵੀਰ ਸਿੰਘ (26) ਪੁੱਤਰ ਕੇਵਲ ਸਿੰਘ ਨੇ ਦੱਸਿਆ ਕਿ ਬੀਤੀ 10 ਜਨਵਰੀ ਨੂੰ ਉਨ੍ਹਾਂ ਦੇ ਪਿੰਡ ਚੋਰੀ ਹੋ ਗਈ ਸੀ। ਜਿਸ ਘਰ ਚੋਰੀ ਹੋਈ ਸੀ, ਉਸ ਦਾ ਮਾਲਕ ਉਸ ਤੇ ਅਤੇ ਵੱਡੇ ਭਰਾ ਜਸਵਿੰਦਰ ਸਿੰਘ ਤੇ ਸ਼ੱਕ ਕਰਨ ਲੱਗ ਪਿਆ। ਇਸ ਬਾਰੇਉਸ ਨੇ ਪਿੰਡ ਦੀ ਪੰਚਾਇਤ ਨੂੰ ਸ਼ਿਕਾਇਤ ਕਰ ਦਿੱਤੀ । ਪਿੰਡ ਦੀ ਪੰਚਾਇਤ ਤੇ ਪੁਲਸ ਨੇ ਵੀ ਉਨ੍ਹਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਕਤ ਵਿਅਕਤੀ ਉਨ੍ਹਾਂ ਤੇ ਚੋਰੀ ਦੀ ਵਾਰਦਾਤ ਮੰਨਣ ਲਈ ਦਬਾਅ ਪਾਉਣ ਲੱਗ ਪਏ। ਪੰਚਾਇਤ ਨੇ ਉਨ੍ਹਾਂ ਨੂੰ ਕਈ ਵਾਰ ਬੁਲਾ ਕੇ ਜ਼ਲੀਲ ਕੀਤਾ, ਜਿਸ ਤੋਂ ਦੁਖੀ ਹੋ ਕੇ ਦੋਵਾਂ ਭਰਾਵਾਂ ਨੇ ਕੱਲ੍ਹ ਸ਼ਾਮੀਂਜ਼ਹਿਰੀਲੀ ਚੀਜ਼ ਨਿਗਲ ਲਈ। ਪਤਾ ਲੱਗਣਤੇ ਪਰਵਾਰਕ ਮੈਂਬਰ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਪੀ ਜੀ ਆਈ ਰੈਫਰ ਕਰ ਦਿੱਤਾ। ਹਸਪਤਾਲ ਲਿਜਾਂਦੇ ਸਮੇਂ ਵੱਡੇ ਭਰਾ ਨੇ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਮੁਬਾਰਕਪੁਰ ਵਿਖੇ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ। ਉਸ ਦਾ ਕੁਝ ਕੁ ਮਹੀਨੇ ਦਾ ਬੱਚਾ ਹੈ।ਇਸ ਬਾਰੇ ਡੀ ਐਸ ਪੀ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਦੇ ਬਿਆਨਾਂ `ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।ਪਿੰਡ ਦੀ ਸਰਪੰਚ ਕੁਸ਼ਲਾ ਦੇਵੀ ਦੇ ਪਤੀ ਉਗਦੀਤ ਸਿੰਘ ਨੇ ਦੱਸਿਆ ਕਿ ਦੋਵਾਂ ਭਰਾਵਾਂ ਵੱਲੋਂ ਜੋ ਵੀ ਦੋਸ਼ ਲਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ। ਉਨ੍ਹਾਂ ਨੂੰ ਚੋਰੀ ਸਬੰਧੀ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਸੀ।

Continue Reading

ਪੰਜਾਬੀ ਖ਼ਬਰਾਂ

ਸੜਕ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ

Published

on

accident

ਬਠਿੰਡਾ, 25 ਜਨਵਰੀ – ਬਠਿੰਡਾ-ਮਾਨਸਾ ਰੋਡ ਉੱਤੇ ਪਿੰਡ ਭਾਈ ਬਖਤੌਰ ਕੋਲ ਮਹਿੰਦਰਾ ਪਿਕਅਪ ਨੂੰ ਬੀਤੀ ਰਾਤ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਗੱਡੀ ਚਾਲਕ ਸੜਕ ਤੇ ਡਿੱਗ ਪਿਆ ਤੇ ਪਿੱਛੋਂ ਆ ਰਹੀ ਗੱਡੀ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਰਾਤ ਹੋਣ ਕਾਰਨ ਗੱਡੀਆਂ ਲਾਸ਼ ਤੋਂ ਲੰਘਦੀਆਂ ਰਹੀਆਂ। ਗੱਡੀ ਦਾ ਸਹਾਇਕ ਚਾਲਕ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਣਤੇ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਟੀਮ ਤੇ ਥਾਣਾ ਕੋਟਫੱਤਾ ਦੀ ਪੁਲਸ ਮੌਕੇ ਤੇ ਪਹੁੰਚੀ। ਸਹਾਇਕ ਚਾਲਕ ਨੂੰ 108 ਐਂਬੂਲੈਂਸ ਰਾਹੀਂ ਬਠਿੰਡਾ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਮਹਿੰਦਰਾ ਪਿਕਅਪ ਫਰੀਦਕੋਟ ਤੋਂ ਬਠਿੰਡਾ ਵਾਇਆ ਮਾਨਸਾ ਜਾ ਰਹੀ ਸੀ। ਗੱਡੀ ਵਿੱਚ ਬਿਜਲੀ ਦੀਆਂ ਤਾਰਾਂ ਲੱਦੀਆਂ ਹੋਈਆਂ ਸਨ। ਪਿਕਅਪਚੋਂ ਕੈਸ਼ ਅਤੇ ਗੱਡੀ ਦੇ ਕਾਗਜ਼ਾਤ ਗਾਇਬ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾਂ ਦੀ ਸ਼ਨਾਖਤ ਬੀਰਬਲ ਸ਼ਰਮਾ (38) ਵਾਸੀ ਸਿੱਧੂ ਹਸਪਤਾਲ ਵਾਲੀ ਗਲੀ ਮਾਨਸਾ ਅਤੇ ਪ੍ਰੇਮ ਕੁਮਾਰ (30) ਵਾਸੀ ਸੁਨਾਮ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ।ਥਾਣਾ ਕੋਟਫੱਤਾ ਦੇ ਏ ਐਸ ਆਈ ਧਰਮਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਦੇ ਬਿਆਨਾਂ ਤੇ ਅਣਪਛਾਤੇ ਵਾਹਨ ਚਾਲਕਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Continue Reading

ਪੰਜਾਬੀ ਖ਼ਬਰਾਂ

ਨੌਜਵਾਨ ਵੱਲੋਂ ਦੋਸ਼ :ਏ ਐਸ ਆਈ ਨੇ ਸਰੀਆ ਗਰਮ ਕਰ ਕੇ ਪਿੱਠ ਉਤੇ ਥਾਣਾ-6 ਲਿਖ ਦਿੱਤੈ

Published

on

On police remand

ਜਲੰਧਰ, 25 ਜਨਵਰੀ – ਗੌਰਮਿੰਟ ਰੇਲਵੇ ਪੁਲੀਸ (ਜੀ ਆਰ ਪੀ) ਵੱਲੋਂ ਨਸ਼ਾ ਤਸਕਰੀ ਦੇ ਕੇਸ ਵਿੱਚ ਗ੍ਰਿਫਤਾਰ 29 ਸਾਲਾ ਨੌਜਵਾਨ ਨੇ ਜ਼ਮਾਨਤ ਤੇ ਆਉਣ ਪਿੱਛੋਂ ਥਾਣਾ ਛੇ ਦੀ ਪੁਲਸਤੇ ਸਰੀਆ ਗਰਮ ਕਰ ਕੇ ਥਾਣਾ 6 ਲਿਖਣ ਦਾ ਦੋਸ਼ ਲਾਇਆ ਹੈ। ਆਬਾਦਪੁਰ ਦੇ ਵਾਸੀ ਸੂਰਜ ਪ੍ਰਕਾਸ਼ ਨੇ ਕਿਹਾ ਕਿ ਥਾਣਾ-6 ਦੇ ਏ ਐਸ ਆਈ ਕਸ਼ਮੀਰਾ ਸਿੰਘ ਨੇ ਪਹਿਲਾਂ ਉਸ ਨੂੰ ਘਰੋਂ ਚੁੱਕਿਆ ਅਤੇ ਫਿਰ ਥਾਣੇ ਲਿਜਾ ਕੇ ਉਥੇ ਉਸ ਦੇ ਨਾਲ ਜ਼ੁਲਮ ਕੀਤਾ।
ਏ ਸੀ ਪੀ ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਏ ਐਸ ਆਈ ਤੇ ਲਗਾਏ ਗਏ ਦੋਸ਼ ਝੂਠੇ ਹਨ ਅਤੇ ਸੂਰਜ ਪ੍ਰਕਾਸ਼ ਉਤੇ ਥਾਣਾ-ਛੇ ਵਿੱਚ ਲੁੱਟ ਅਤੇ ਸਨੈਚਿੰਗ ਦੇ ਕਈ ਕੇਸ ਦਰਜ ਹਨ। ਤਿੰਨ ਜਨਵਰੀ ਨੂੰ ਏ ਐਸ ਆਈ ਕਸ਼ਮੀਰਾ ਸਿੰਘ ਪੁਲਸ ਪਾਰਟੀ ਸਮੇਤ ਉਸ ਦੇ ਘਰ ਗਏ ਸਨ ਤਾਂ ਕਿ ਪਤਾ ਲੱਗ ਸਕੇ ਕਿ ਉਹ ਕੋਈ ਗਲਤ ਕੰਮ ਤਾਂ ਨਹੀਂ ਕਰਦਾ। ਜਦ ਪੁਲਸ ਓਥੇ ਪਹੁੰਚੀ ਤਾਂ ਸੂਰਜ ਪ੍ਰਕਾਸ਼ ਦੇ ਪਰਵਾਰ ਨੇ ਹੰਗਾਮਾ ਕੀਤਾ ਤੇ ਕਿਹਾ ਕਿ ਬੇਟਾ ਦੋ ਦਿਨ ਤੋਂ ਘਰ ਨਹੀਂ ਆਇਆ। ਉਸ ਨੂੰ ਥਾਣਾ ਛੇ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਸੇ ਰਾਤ ਨੌਜਵਾਨ ਦੇ ਪਰਵਾਰ ਨੇ ਥਾਣੇ ਦੇ ਬਾਹਰ ਹੰਗਾਮਾ ਕੀਤਾ। ਜਾਂਚ ਵਿੱਚ ਪਤਾ ਲੱਗਾ ਹੈ ਕਿ ਦੋਸ਼ੀ ਨੂੰ ਜੀ ਆਰ ਪੀ ਨੇ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ ਸੀ। ਉਥੋਂ ਜ਼ਮਾਨਤ ਮਿਲਣ ਦੇ ਬਾਅਦ ਉਹ ਬਾਹਰ ਆਇਆ ਤਾਂ ਏ ਐਸ ਆਈਤੇ ਇਹ ਦੋਸ਼ ਲਗਾਏ। ਏ ਸੀ ਪੀ ਨੇ ਕਿਹਾ ਕਿ ਪੁਲਸ ਉਸ ਨੂੰ ਥਾਣੇ ਨਹੀਂ ਲੈ ਕੇ ਆਈ। ਸਾਰੇ ਦੋਸ਼ ਬੇਬੁਨਿਆਦ ਹਨ। ਫਿਰ ਵੀ ਪੁਲਸ ਆਪਣੇ ਤੌਰ `ਤੇ ਜਾਂਚ ਕਰ ਰਹੀ ਹੈ। ਓਧਰ ਜੀ ਆਰ ਪੀ ਦੇ ਇੰਸਪੈਕਟਰ ਧਰਮਿੰਦਰ ਕਲਿਆਣ ਨੇ ਕਿਹਾ ਕਿ ਸੂਰਜ ਪ੍ਰਕਾਸ਼ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਜਿਸ ਨੂੰ ਅਗਲੇ ਦਿਨ ਕੋਰਟ ਵਿੱਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਸੀ।

Continue Reading

ਰੁਝਾਨ


Copyright by IK Soch News powered by InstantWebsites.ca