Two arrested in Unao case of three girls' deaths | Punjabi Newspaper
Connect with us [email protected]

ਅਪਰਾਧ

ਉਨਾਉ ਵਿੱਚ ਤਿੰਨ ਕੁੜੀਆਂ ਦੀ ਮੌਤ ਦੇਕੇਸ ਵਿੱਚ ਦੋ ਜਣੇ ਗ਼੍ਰਿਫ਼ਤਾਰ

Published

on

Arrested

ਉਨਾਓ, 20 ਫਰਵਰੀ – ਉਤਰ ਪ੍ਰਦੇਸ਼ ਪੁਲਸ ਨੇ ਕੱਲ੍ਹ ਉਨਾਓ ਜਿ਼ਲੇ ਦੇ ਇੱਕ ਪਿੰਡ ਵਿੱਚ ਦੋ ਨਬਾਲਿਗ ਲੜਕੀਆਂ ਦੇ ਮੌਤ ਦੇ ਕੇਸ ਵਿੱਚ ਦੋ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਇਸ ਕਤਲ ਕੇਸ ਵਿੱਚ ਵਿਨੇ ਕੁਮਾਰ ਉਰਫ਼ ਲੰਬੂ ਅਤੇ ਇੱਕ ਨਬਾਲਿਗ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਸ ਅਧਿਕਾਰੀਆਂ ਦੇ ਦੱਸਣ ਅਨੁਸਾਰ ਇਹ ਇੱਕ ਪਾਸੜ ਪਿਆਰ ਦਾ ਮਾਮਲਾ ਜਾਪਦਾ ਹੈ। ਲਖਨਾਊ ਰੇਂਜ ਦੇ ਆਈ ਜੀ ਲਕਸ਼ਮੀ ਸਿੰਘ ਨੇ ਦੱਸਿਆ ਕਿ ਦੋਸ਼ੀ ਵਿਨੇ ਨੇ ਪੁੱਛ ਗਿੱਛ ਦੌਰਾਨ ਮੰਨਿਆ ਹੈ ਕਿ ਉਹ ਤਾਲਾਬੰਦੀ ਦੌਰਾਨ ਖੇਤਾਂ ਵਿੱਚ ਆਉਣ-ਜਾਣ ਸਮੇਂ ਹੁੰਦੇ ਮੇਲ-ਮਿਲਾਪ ਵਿੱਚ ਇਨ੍ਹਾਂ ਲੜਕੀਆਂ ਵਿੱਚੋਂ ਇੱਕ ਨੂੰ ਪਿਆਰ ਕਰਨ ਲੱਗ ਗਿਆ ਸੀ, ਪਰ ਜਦੋਂ ਉਸ ਨੇ ਲੜਕੀ ਨੂੰ ਪੇਸ਼ਕਸ਼ ਕੀਤੀ ਤਾਂ ਉਸ ਨੇ ਇਨਕਾਰ ਕਰ ਦਿੱਤਾ। ਉਸ ਨੇ ਕਤਲ ਦੇ ਦਿਨ ਲੜਕੀਆਂ ਨੂੰ ਖਾਣ-ਪੀਣ ਦੇ ਸਾਮਾਨ ਨਾਲ ਕੀਟਨਾਸ਼ਕ ਮਿਲਾਇਆ ਹੋਇਆ ਪਾਣੀ ਪਿਆ ਦਿੱਤਾ ਸੀ, ਜਿਸ ਨਾਲ ਉਨ੍ਹਾਂ ਦੇ ਬੇਹੋਸ਼ ਹੋਣ ਉੱਤੇ ਮਾਰ ਦਿੱਤਾ ਸੀ। ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਕਤਲ ਸਮੇਤ ਵੱਖ-ਵੱਖ ਧਰਾਵਾਂ ਦਾ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਕੱਲ੍ਹ ਅਸੋਹਾ ਥਾਣੇ ਦੇ ਬਾਬੂਹਾਰਾ ਪਿੰਡ ਦੀਆਂ ਦੋ ਨਬਾਲਿਗ ਲੜਕੀਆਂ ਦਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਵਰਨਣ ਯੋਗ ਹੈ ਕਿ ਖੇਤਾਂ ਵਿੱਚ ਪਸ਼ੂਆਂ ਲਈ ਚਾਰਾ ਲੈਣ ਗਈਆਂ 14, 15 ਅਤੇ 16 ਸਾਲ ਦੀਆਂ ਲੜਕੀਆਂ ਵਿੱਚੋਂ ਦੋ ਦੀ ਮੌਤ ਹੋ ਗਈ ਸੀ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ 16 ਸਾਲਾਂ ਲੜਕੀ ਦਾ ਹਸਪਤਾਲ ਵਿੱਚ ਇਲਾਜ਼ ਜਾਰੀ ਹੈ।

Continue Reading
Click to comment

Leave a Reply

Your email address will not be published. Required fields are marked *

ਅਪਰਾਧ

ਪਤਨੀ ਤੇ ਸਹੁਰਾ ਪਰਵਾਰ ਤੋਂ ਦੁਖੀ ਨੌਜਵਾਨ ਵੱਲੋਂ ਖ਼ੁਦਕੁਸ਼ੀ

Published

on

ਨਵਾਂਸ਼ਹਿਰ, 2 ਮਾਰਚ – ਸਥਾਨਕ ਨਿਊ ਆਦਰਸ਼ ਨਗਰ ਦੇ ਇੱਕ ਨੌਜਵਾਨ ਵੱਲੋਂ ਪਤਨੀ ਅਤੇ ਸਹੁਰਾ ਪਰਵਾਰ ਤੋਂ ਦੁਖੀ ਹੋ ਕੇ ਘਰ ਦੇ ਅੰਦਰ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ।
ਸੰਬੰਧਤ ਵਾਰਡ ਦੇ ਕੌਂਸਲਰ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਲਲਿਤ ਮੋਹਨ ਪਾਠਕ ਨੇ ਦੱਸਿਆ ਕਿ ਸਚਿਨ ਰਾਣਾ (30) ਪੁੱਤਰ ਪ੍ਰਮੋਦ ਸਿੰਘ ਦਾ ਵਿਆਹ ਸਾਲ 2016 ਵਿੱਚ ਹੋਇਆ ਸੀ। ਉਹ ਸੀਮੈਂਟ ਦੀ ਗੱਡੀਦਾ ਡਰਾਈਵਰ ਸੀ। ਉਨ੍ਹਾਂ ਦੱਸਿਆ ਕਿ ਸਚਿਨ ਦੀ ਮਾਤਾ ਇੱਕ ਹਫ਼ਤੇ ਲਈ ਆਪਣੀ ਦੂਸਰੀ ਭੈਣ ਦੇ ਘਰ ਗਈ ਸੀ। ਕੱਲ੍ਹ ਸਵੇਰੇ ਤੋਂ ਉਸ ਦੀ ਮਾਤਾ ਸਚਿਨ ਨੂੰ ਫ਼ੋਨ ਕਰਦੀ ਰਹੀ, ਪਰ ਉਸਨੇ ਫ਼ੋਨ ਨਹੀਂ ਚੁੱਕਿਆ। ਜਦੋਂ ਉਸ ਦੀ ਮਾਤਾ ਨੇ ਘਰ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਘਰ ਦੀ ਪੌੜੀ ਵਿੱਚ ਰੱਸੀ ਪਾ ਕੇ ਲਟਕਦੀ ਸਚਿਨ ਦੀ ਲਾਸ਼ ਮਿਲੀ। ਸੂਚਨਾ ਮਿਲਣ ਉੱਤੇ ਡੀ ਐਸ ਪੀ ਸਬ ਡਵੀਜ਼ਨ ਨਵਾਂਸ਼ਹਿਰ ਸ਼ਵਿੰਦਰਪਾਲ ਸਿੰਘਘਟਨਾ ਸਥਾਨ ਉੱਤੇ ਪਹੁੰਚੇ।
ਡੀ ਐਸ ਪੀ ਸ਼ਵਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਚਿਨ ਰਾਣਾ ਨੇ ਮਰਨ ਤੋਂ ਪਹਿਲਾਂ ਆਪਣੇ ਪਾਸ ਇੱਕ ਪੱਤਰ ਲਿਖ ਕੇ ਰੱਖਿਆ ਸੀ, ਜਿਸ ਵਿੱਚ ਉਸ ਨੇ ਆਪਣੀ ਪਤਨੀ ਅਤੇ ਸਹੁਰਾ ਪਰਵਾਰ ਦੇ ਕੁਝ ਮੈਂਬਰਾਂ ਨੂੰ ਆਪਣੀ ਮੌਤ ਲਈ ਦੋਸ਼ੀ ਠਹਿਰਾਇਆ ਸੀ। ਥਾਣਾ ਮੁਖੀ ਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਸੁਸਾਈਡ ਬਾਰੇ ਮਿਲੇ ਪੱਤਰ ਦੇ ਆਧਾਰ ਉੱਤੇ ਮ੍ਰਿਤਕ ਦੀ ਪਤਨੀ ਪ੍ਰਿਯੰਕਾ, ਸੱਸ ਗੀਤਾ ਤੇ ਸਹੁਰਾ ਪ੍ਰੀਤਪਾਲ ਦੇ ਖ਼ਿਲਾਫ਼ ਕੇਸਦਰਜ ਕਰਕੇ ਲਾਸ਼ ਵਾਰਸ਼ਾਂ ਦੇ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਨਾਲ ਸਬੰਧਤ ਕਥਿਤ ਦੋਸ਼ੀਆਂ ਨੂੰ ਜਲਦ ਗ਼੍ਰਿਫ਼ਤਾਰ ਕਰ ਲਿਆ ਜਾਵੇਗਾ।

Continue Reading

ਅਪਰਾਧ

ਭਾਜਪਾ ਦੇ ਸਾਬਕਾ ਕੌਂਸਲਰ ਵੱਲੋਂ ਘਰ ਵਿੱਚ ਨਸ਼ੇ ਦਾ ਡੰਪ ਬਣਾਇਆ ਲੱਭਾ

Published

on

1.29 ਲੱਖ ਨਸ਼ੀਲੀਆਂ ਗੋਲੀਆਂ ਬਰਾਮਦ, ਚਾਰ ਗ੍ਰਿਫਤਾਰ ਨਸ਼ੇ ਦੀ ਗਿਣਤੀ ਕਰਦੇ ਥੱਕ ਗਏ ਪੁਲਸੀਏ, ਸਵੇਰੇ ਫਿਰ ਕਾਊਟਿੰਗ ਕੀਤੀ
ਲੁਧਿਆਣਾ, 2 ਮਾਰਚ – ਕਿਰਾਏ ਉੱਤੇ ਘਰ ਦੇ ਕੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਭਾਜਪਾ ਦੇ ਸਾਬਕਾ ਕੌਂਸਲਰ ਅਤੇ ਮੌਜੂਦਾ ਸੂਬਾ ਕਾਰਜਕਾਰਨੀ ਮੈਂਬਰ ਸਤੀਸ਼ ਨਾਗਰ ਨੂੰ ਉਸ ਦੇ ਤਿੰਨ ਵਰਕਰਾਂ ਹਿੰਮਤ, ਅਨੂਪ ਸ਼ਰਮਾ ਤੇ ਰਾਜਿੰਦਰ ਦੇ ਨਾਲ ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸਤੀਸ਼ ਨਾਗਰ ਦੇ ਘਰ ‘ਚੋਂ 1.29 ਲੱਖ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਜੋ ਪਾਬੰਦੀਸ਼ੁਦਾ ਹਨ। ਇਸ ਦੇ ਬਾਅਦ ਪੁਲਸ ਨੇ ਘਰ ਨੂੰ ਸੀਲ ਕਰ ਦਿੱਤਾ ਅਤੇ ਦੋਸ਼ੀਆਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਐਤਵਾਰ ਸ਼ਾਮ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਸਤੀਸ਼ ਨਾਗਰ ਆਪਣੇ ਕਿਰਾਏ ਉੱਤੇ ਦਿੱਤੇ ਮਕਾਨ ਵਿੱਚ ਨਸ਼ੇ ਦਾ ਕਾਰੋਬਾਰ ਚਲਾ ਰਿਹਾ ਹੈ। ਇਸ ਪਿੱਚੋਂ ਥਾਣਾ ਡਵੀਜ਼ਨ ਨੰਬਰ ਚਾਰ, ਕੋਤਵਾਲੀ ਤੇ ਬਾਕੀ ਦੇ ਥਾਣਿਆਂ ਦੇ ਪੁਲਸ ਅਧਿਕਾਰੀਆਂ ਨੇ ਮਿਲ ਕੇ ਛਾਉਣੀ ਮੁਹੱਲੇ ਵਿੱਚ ਛਾਪਾ ਮਾਰਿਆ, ਜਿੱਥੇ ਹੇਠਾਂ ਦੁਕਾਨਾਂ ਕਿਰਾਏ ਉੱਤੇ ਦਿੱਤੀਆਂ ਹੋਈਆਂ ਅਤੇ ਦੂਸਰੀ ਮੰਜ਼ਿਲ ਉੱਤੇ ਬਣੇ ਦੋ ਕਮਰੇ ਕਿਰਾਏ ਉੱਤੇ ਦਿੱਤੇ ਹੋਏ ਸਨ। ਪੁਲਸ ਉਥੇ ਪਹੁੰਚੀ ਤਾਂ ਅੰਦਰੋਂ ਨਸ਼ੀਲੀਆਂ ਗੋਲੀਆਂ ਦਾ ਜ਼ਖੀਰਾ ਬਰਾਮਦ ਹੋਇਆ, ਜਿਸ ਨੂੰ ਦੇਖ ਕੇ ਖੁਦ ਪੁਲਸ ਹੈਰਾਨ ਰਹਿ ਗਈ। ਜਦ ਗੋਲੀਆਂ ਦੀ ਕਾਊਂਟਿੰਗ ਸ਼ੁਰੂ ਕੀਤੀ ਤਾਂ ਗਿਣਦੇ-ਗਿਣਦੇ ਰਾਤ ਦੇ ਡੇਢ ਵੱਜ ਗਏ। ਇਸ ਦੇ ਬਾਅਦ ਸਰਚ ਵਾਰੰਟ ਦੀ ਫਾਰਮੈਲਟੀ ਨੂੰ ਪੂਰਾ ਕਰਨ ਲਈ ਪੁਲਸ ਨੇ ਸਮਾਂ ਲਿਆ ਅਤੇ ਦੋਬਾਰਾ ਸਵੇਰੇ ਕਾਊਂਟਿੰਗ ਦੀ ਗੱਲ ਕਹਿ ਕੇ ਅਤੇ ਘਰ ਨੂੰ ਸੀਲ ਕਰ ਚਲੇ ਗਏ। ਸਵੇਰੇ ਫਿਰ ਗੋਲੀਆਂ ਦੀ ਕਾਊਟਿੰਗ ਸ਼ੁਰੂ ਕੀਤੀ ਅਤੇ ਰਾਤ ਕਰੀਬ ਅੱਠ ਵਜੇ ਪੂਰੀ ਹੋਈ। ਇਸ ਦੇ ਬਾਅਦ ਪੁਲਸ ਨੇ ਸਾਰੀਆਂ ਦਵਾਈਆਂ ਅਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਸੂਤਰਾਂ ਮੁਤਾਬਕ ਘਰ ਦੋਸ਼ੀ ਨਾਗਰਾ, ਹਿੰਮੀ ਅਤੇ ਰਾਜਿੰਦਰ ਨੂੰ ਕਿਰਾਏ ਉੱਤੇ ਦਿਖਾਵੇ ਦੇ ਲਈ ਦਿੱਤਾ ਸੀ, ਅਸਲੀਅਤ ਵਿੱਚ ਉਥੇ ਰੋਜ਼ ਦੀ ਰੋਜ਼ ਨਸ਼ੇ ਦੀ ਸਪਲਾਈ ਦੇ ਲਈ ਨਸ਼ੀਲੀਆਂ ਗੋਲੀਆਂ ਜਮ੍ਹਾਂ ਕੀਤੀਆਂ ਜਾਂਦੀਆਂ ਸਨ। ਜਿਸ ਦੇ ਬਾਅਦ ਤੀਸਰੇ ਦੋਸ਼ੀ ਅਨੂਪ ਦੇ ਨਾਲ ਮਿਲ ਕੇ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਦੇ ਲਈ ਮਾਰਕੀਟਿੰਗ ਕੀਤੀ ਜਾਂਦੀ ਸੀ।

Continue Reading

ਅਪਰਾਧ

ਪੰਜਾਬ ਵਿੱਚ ਮਿਲਾਵਟੀ ਸ਼ਰਾਬ ਵੇਚਣ ਵਾਲੇ ਲੋਕਾਂ ਨੂੰ ਮੌਤ ਦੀ ਸਜ਼ਾਮਿਲੇਗੀ

Published

on

ਚੰਡੀਗੜ੍ਹ, 2 ਮਾਰਚ – ਗੈਰ ਕਾਨੂੰਨੀ ਅਤੇ ਨਕਲੀ ਸ਼ਰਾਬ ਦੇ ਕਾਰੋਬਾਰ ਦੇ ਖ਼ਾਤਮੇ ਲਈ ਕੱਲ੍ਹ ਪੰਜਾਬ ਕੈਬਨਿਟ ਨੇ ਪੰਜਾਬ ਐਕਸਾਈਜ਼ ਐਕਟ, 1914 ਵਿੱਚ ਧਾਰਾ 61-ਏ ਦਰਜ ਕਰਨ ਅਤੇ ਧਾਰਾ 61 ਤੇ 63 ਵਿੱਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰੀ ਮੰਡਲ ਵੱਲੋਂ ਇਸ ਬਾਰੇ ਵਿਧਾਨ ਸਭਾ ਦੇ ਚਲੰਤ ਬਜਟ ਇਜਲਾਸ ਵਿੱਚ ਬਿੱਲ ਲਿਆਉਣ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ।
ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਅਜਿਹੀਆਂ ਗਲਤ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਉੱਤੇ ਨਕੇਲ ਕੱਸਣ ਤੇ ਅਜਿਹੇ ਲੋਕਾਂ ਨੂੰ ਸਜ਼ਾ ਦੇਣ ਲਈ ਐਕਸਾਈਜ਼ ਐਕਟ ਵਿੱਚ ਯੋਜਨਾਬੱਧ ਤਬਦੀਲੀ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਵਾਪਰੀਆਂ ਘਟਨਾਵਾਂ ਦੇ ਕਾਰਨ ਲਿਆ ਗਿਆ ਹੈ, ਜਿੱਥੇ ਜੁਲਾਈ 2020 ਵਿੱਚ ਨਕਲੀ ਅਤੇ ਮਿਲਾਵਟੀ ਸ਼ਰਾਬ ਪੀਣ ਨਾਲ ਕਈ ਮੌਤਾਂ ਹੋ ਗਈਆਂ ਸਨ। ਅਜਿਹੇ ਕੇਸਾਂ, ਜਿੱਥੇ ਨਕਲੀ ਜਾਂ ਨਾਜਾਇਜ਼ ਸ਼ਰਾਬ ਪੀਣ ਨਾਲ ਵਿਅਕਤੀ ਦੀ ਮੌਤ ਜਾਂ ਹਾਲਤ ਗੰਭੀਰ ਹੋ ਜਾਂਦੀ ਹੈ, ਵਿੱਚ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਲਈ ਐਕਟ ਵਿੱਚ ਸੋਧ ਕਰਨ ਦੀ ਲੋੜ ਮਹਿਸੂਸ ਕੀਤੀ ਗਈ। ਪੰਜਾਬ ਐਕਸਾਈਜ਼ ਐਕਟ ਵਿੱਚ ਇਨ੍ਹਾਂ ਧਾਰਾਵਾਂ ਨੂੰ ਸ਼ਾਮਲ ਕਰਨ ਦਾ ਮਕਸਦ ਕਾਨੂੰਨ ਤੋੜਨ ਵਾਲਿਆਂ ਦੇ ਮਨਾਂ ਵਿੱਚ ਕਾਨੂੰਨ ਦਾ ਡਰ ਪੈਦਾ ਕਰਨਾ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣਾ ਹੈ।
ਦੱਸਿਆ ਗਿਆ ਹੈ ਕਿ ਪੰਜਾਬ ਐਕਸਾਈਜ਼ ਐਕਟ 1914 ਵਿੱਚ ਇਸ ਦੀ ਉਪ ਧਾਰਾ (1) ਵਜੋਂ ਇੱਕ ਨਵੀਂ ਧਾਰਾ 61-ਏ ਸ਼ਾਮਲ ਕੀਤੀ ਗਈ ਹੈ, ਜਿਸ ਵਿੱਚ ਇਹ ਵਿਵਸਥਾ ਹੈ ਕਿ ਜੋ ਵਿਅਕਤੀ ਆਪਣੇ ਵੱਲੋਂ ਬਣਾਈ ਜਾਂ ਵੇਚੀ ਗਈ ਸ਼ਰਾਬ ਵਿੱਚ ਕਿਸੇ ਵੀ ਕਿਸਮ ਦੇ ਹਾਨੀਕਾਰਕ ਜਾਂ ਨਕਲੀ ਪਦਾਰਥ, ਜਿਸ ਨਾਲ ਅਪੰਗਤਾ ਜਾਂ ਗੰਭੀਰ ਹਾਲਤ ਜਾਂ ਮੌਤ ਹੋ ਸਕਦੀ ਹੈ, ਨੂੰ ਮਿਲਾਉਂਦਾ ਹੈ ਜਾਂ ਮਿਲਾਉਣ ਦਿੰਦਾ ਹੈ, ਸਜ਼ਾ ਦਾ ਹੱਕਦਾਰ ਹੋਵੇਗਾ। ਕਿਸੇ ਵਿਅਕਤੀ ਦੀ ਮੌਤ ਦੀ ਸੂਰਤ ਵਿੱਚ ਅਜਿਹੇ ਦੋਸ਼ੀ ਨੂੰ ਮੌਤ ਜਾਂ ਉਮਰ ਕੈਦ ਦੀ ਸਜ਼ਾ ਦੇਣ ਦੇ ਨਾਲ 20 ਲੱਖ ਰੁਪਏ ਤੱਕ ਜੁਰਮਾਨਾ ਲਾਇਆ ਜਾ ਸਕੇਗਾ। ਅਪਾਹਜ ਜਾਂ ਗੰਭੀਰ ਹਾਲਤ ਦੀ ਸਥਿਤੀ ਵਿੱਚ ਦੋਸ਼ੀ ਨੂੰ ਘੱਟੋ-ਘੱਟ ਛੇ ਸਾਲ ਤੋਂ ਉਮਰ ਕੈਦ ਤੱਕ ਦੀ ਸਜ਼ਾ ਅਤੇ 10 ਲੱਖ ਰੁਪਏ ਤੱਕ ਜੁਰਮਾਨਾ ਲਾਇਆ ਜਾ ਸਕੇਗਾ। ਇਸੇ ਤਰ੍ਹਾਂ ਕਿਸੇ ਹੋਰ ਗੰਭੀਰ ਨੁਕਸਾਨ ਦੇ ਪਹੁੰਚਣ ਦੀ ਸਥਿਤੀ ਵਿੱਚ ਦੋਸ਼ੀ ਨੂੰ ਇੱਕ ਸਾਲ ਤੱਕ ਦੀ ਕੈਦ ਅਤੇ ਪੰਜ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕੇਗਾ। ਕਿਸੇ ਤਰ੍ਹਾਂ ਜ਼ਖ਼ਮੀ ਨਾ ਹੋਣ ਦੇ ਕੇਸ ਵਿੱਚ ਦੋਸ਼ੀ ਨੂੰ ਛੇ ਮਹੀਨੇ ਤੱਕ ਦੀ ਕੈਦ ਅਤੇ 2.50 ਲੱਖ ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾ ਸਕੇਗਾ।

Continue Reading

ਰੁਝਾਨ


Copyright by IK Soch News powered by InstantWebsites.ca