As soon as he left the chair, Trump's family was in danger of collapsing
Connect with us [email protected]

ਅੰਤਰਰਾਸ਼ਟਰੀ

ਕੁਰਸੀ ਜਾਂਦੇ ਸਾਰ ਟਰੰਪ ਦਾ ਟੱਬਰ ਟੁੱਟਣ ਦਾ ਖਤਰਾ ਬਣਿਆ

Published

on

Trump's family is in danger
  • ਸਾਬਕਾ ਸਾਥੀਆਂ ਦਾ ਦਾਅਵਾ, ਤਲਾਕ ਦੇਣ ਲੱਗੀ ਮੇਲਾਨੀਆ
    ਵਾਸ਼ਿੰਗਟਨ, 8 ਅਕਤੂਬਰ, – ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਨੂੰ ਜੋਅ ਬਾਇਡਨ ਹੱਥੋਂ ਹੋਈ ਕਰਾਰੀ ਹਾਰ ਭਾਵੇਂ ਟਰੰਪ ਨੇ ਹਾਲੇਵੀ ਸਵੀਕਾਰ ਨਹੀਂ ਕੀਤੀ ਤੇ ਬਾਇਡਨ ਦੀ ਜਿੱਤ ਦੇ ਦਾਅਵੇ ਦੇ ਪੰਜ ਘੰਟੇ ਬਾਅਦ ਟਵੀਟ ਕਰਕੇ ਚੋਣਾਂ ਵਿਚ ਘਪਲੇਬਾਜ਼ੀ ਕਰਨ ਦਾ ਦੋਸ਼ ਜੜ ਦਿੱਤਾ ਹੈ, ਪਰ ਉਸ ਦੇ ਲਈ ਹੋਰ ਵੀ ਮੁਸ਼ਕਲਾਂ ਮੂੰਹ ਚੁੱਕੀ ਖੜੀਆਂ ਹਨ। ਟਰੰਪ ਨੇ ਕਿਹਾ ਹੈ ਕਿ ਚੋਣਾਂ ਵਿਚ ਉਹ ਹੀ ਜਿੱਤੇ ਹਨ ਅਤੇ ਉਨ੍ਹਾਂ ਨੂੰ 7 ਕਰੋੜ ਤੋਂ ਵੱਧ ਯੋਗ ਵੋਟਾਂ ਮਿਲੀਆਂ ਹਨ। ਇਸ ਦੌਰਾਨ ਡੇਲੀ ਮੇਲ ਨੇ ਟਰੰਪ ਦੀ ਪਤਨੀ ਮੇਲਾਨੀਆ ਦੇ ਇਕ ਸਾਬਕਾ ਸਾਥੀ ਦੇ ਹਵਾਲੇ ਨਾਲ ਦਾਅਵਾ ਕਰ ਦਿੱਤਾ ਹੈ ਕਿ ਟਰੰਪ ਦੇ ਚੋਣਾਂ ਵਿਚ ਹਾਰਨ ਦੇ ਬਾਅਦ ਮੇਲਾਨੀਆ ਵੀ ਉਨ੍ਹਾ ਦਾ ਸਾਥ ਛੱਡ ਸਕਦੀ ਹੈ।
    ਡੇਲੀ ਮੇਲ ਦੀ ਰਿਪੋਰਟ ਮੁਤਾਬਕ ਮੇਲਾਨੀਆ ਟਰੰਪ ਦੀ ਸਾਬਕਾ ਸਹਿਯੋਗੀ ਸਟੇਫਨੀ ਵੋਲਕਾਫ ਨੇ ਦਾਅਵਾ ਕੀਤਾ ਹੈ ਕਿ ਮੇਲਾਨੀਆ ਵਿਆਹ ਦੇ ਬਾਅਦ ਤੋਂ ਸਮਝੌਤਿਆਂ ਬਾਰੇ ਟਰੰਪ ਨਾਲ ਗੱਲਬਾਤ ਕਰ ਰਹੀ ਹੈ, ਜਿਸ ਵਿਚ ਬੇਟੇ ਬੈਰਨ ਦੇ ਨਾਲ ਟਰੰਪ ਦੀ ਜਾਇਦਾਦ ਵਿਚ ਬਰਾਬਰ ਦੀ ਹਿੱਸੇਦਾਰੀ ਦੀ ਮੰਗ ਕੀਤੀ ਗਈ ਹੈ। ਵੋਲਕਾਫ ਨੇ ਇਹ ਵੀ ਦੱਸਿਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਵਿਚ ਟਰੰਪ ਅਤੇ ਮੇਲਾਨੀਆ ਦੇ ਬੈੱਡਰੂਮ ਵੱਖੋ-ਵੱਖਰੇ ਹਨ। ਉਨ੍ਹਾ ਨੇ ਟਰੰਪ ਅਤੇ ਮੇਲਾਨੀਆ ਦੇ ਵਿਆਹ ਨੂੰ ਲੈਣ-ਦੇਣ (ਟਰਾਂਸੈਕਸ਼ਨਲ) ਆਖਿਆ ਹੈ।
    ਦੂਸਰੇ ਪਾਸੇ ਡੋਨਾਲਡ ਟਰੰਪ ਦੀ ਸਾਬਕਾ ਰਾਜਨੀਤਕ ਸਹਿਯੋਗੀ ਓਮਾਰੋਸਾ ਮੈਨਿਗਾਲਟ ਨਿਊਮੈਨ ਨੇ ਇਹ ਕਿਹਾ ਹੈ ਕਿ ਟਰੰਪ ਅਤੇ ਮੇਲਾਨੀਆ ਦਾ 15 ਸਾਲ ਪੁਰਾਣਾ ਵਿਆਹ ਖਤਮ ਹੋ ਗਿਆ ਹੈ। ਉਨ੍ਹਾ ਕਿਹਾ ਕਿ ਮੇਲਾਨੀਆ ਹਰ ਮਿੰਟ ਦੀ ਗਿਣਤੀ ਕਰ ਰਹੀ ਹੈ। ਓਮਾਰੋਸਾ ਨੇ ਇੱਥੋਂ ਤੱਕ ਦਾਅਵਾ ਕੀਤਾ ਹੈ ਕਿ ਟਰੰਪ ਦੇ ਵ੍ਹਾਈਟ ਹਾਊਸ ਤੋਂ ਬਾਹਰ ਆਉਂਦੇ ਸਾਰ ਹੀ ਮੇਲਾਨੀਆ ਉਨ੍ਹਾ ਨੂੰ ਤਲਾਕ ਦੇ ਦੇਵੇਗੀ। ਓਮਾਰੋਸਾ ਨੇ ਕਿਹਾ ਕਿ ਟਰੰਪ ਤੋਂ ਬਦਲਾ ਲੈਣ ਲਈ ਮੇਲਾਨੀਆ ਕੋਈ ਰਸਤਾ ਲੱਭ ਰਹੀ ਹੈ। ਵਰਨਣ ਯੋਗ ਹੈ ਕਿ ਟਰੰਪ ਅਤੇ ਮੇਲਾਨੀਆ ਦੀ ਪ੍ਰੇਮ ਕਹਾਣੀ ਸਾਲ 1988 ਵਿਚ ਸ਼ੁਰੂ ਹੋਈ ਸੀ, ਜਦੋਂ ਟਰੰਪ 52 ਸਾਲ ਦੇ ਅਤੇ ਮੇਲਾਨੀਆ 28 ਸਾਲ ਦੀ ਸੀ। ਓਦੋਂ ਇੱਕ ਫੈਸ਼ਨ ਵੀਕ ਪਾਰਟੀ ਵਿੱਚ ਦੋਵੇਂ ਮਿਲੇ ਸਨ ਤੇ ਗੱਲਬਾਤ ਦਾ ਸਿਲਸਿਲਾ ਤੁਰਿਆ ਸੀ। ਸਾਲ 2004 ਵਿਚ ਟਰੰਪ ਨੇ ਮੇਲਾਨੀਆ ਨੂੰ 1æ5 ਮਿਲੀਅਨ ਡਾਲਰ ਦੀ ਡਾਇਮੰਡ ਰਿੰਗ ਦੇ ਕੇ ਵਿਆਹ ਲਈ ਪ੍ਰਪੋਜ਼ ਕੀਤਾ ਤੇ 22 ਜਨਵਰੀ 2005 ਨੂੰ ਦੋਵਾਂਦਾ ਵਿਆਹ ਹੋ ਗਿਆ। ਇਸ ਬਾਰੇ ਮੇਲਾਨੀਆ ਨੇ ਇਕ ਇੰਟਰਵਿਊ ਵਿਚ ਦਾਅਵਾ ਕੀਤਾ ਸੀ ਕਿ ਉਨ੍ਹ੍ਹਾ ਦਾ ਡੋਨਾਲਡ ਟਰੰਪ ਨਾਲ ਮਹਾਨ ਸੰਬੰਧ ਹੈ। ਉਸ ਨੇ ਟਰੰਪ ਦੀ ਤਾਰੀਫ਼ ਵਿੱਚ ਕਿਹਾ ਸੀ ਕਿ ਉਹ ਕਿਸੇ ਗੱਲ ਉੱਤੇ ਮੇਰੇ ਨਾਲ ਬਹਿਸ ਨਹੀਂ ਕਰਦੇ।
    ਟਰੰਪ ਦਾ ਜਦੋਂ ਆਪਣੀ ਦੂਸਰੀ ਪਤਨੀ ਮਾਰਲਾ ਨੇਪਲਜ਼ ਨਾਲ ਵਿਆਹ ਟੁੱਟਾ ਸੀ ਤਾਂ ਉਦੋਂਦੇ ਸਮਝੌਤੇ ਮੁਤਾਬਕ ਮਾਰਲਾ ਨੂੰ ਕੋਈ ਵੀ ਮੀਡੀਆ ਇੰਟਰਵਿਊ ਦੇਣ ਜਾਂ ਕੋਈ ਕਿਤਾਬ ਪਬਲਿਸ਼ ਨਾ ਕਰਨ ਦਾ ਵਾਅਦਾ ਕਰਨਾ ਪਿਆ ਸੀ।

Click Here Political News Online in Punjabi

ਅੰਤਰਰਾਸ਼ਟਰੀ

ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਐੱਮ ਪੀ ਨੇ ਸੰਸਕ੍ਰਿਤ ਵਿੱਚ ਸਹੁੰ ਚੁੱਕੀ

Published

on

Indian-origin-MP

ਹੈਮਿਲਟਨ, 26 ਨਵੰਬਰ – ਨਿਊਜ਼ੀਲੈਂਡ ਵਿੱਚ ਨਵੇਂ ਚੁਣੇ ਗਏ ਪਾਰਲੀਮੈਂਟ ਮੈਂਬਰ ਭਾਰਤੀ ਮੂਲ ਦੇ ਡਾæ ਗੌਰਵ ਸ਼ਰਮਾ (33) ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਸੰਸਕ੍ਰਿਤ ਵਿੱਚ ਸਹੁੰ ਚੁੱਕੀ ਹੈ।
ਸ਼ਰਮਾ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਉਹ ਲੇਬਰ ਪਾਰਟੀ ਦੀ ਟਿਕਟ ‘ਤੇ ਹੈਮਿਲਟਨ ਪੱਛਮੀ ਸੀਟ ਤੋਂ ਚੁਣੇ ਗਏ ਹਨ। ਨਿਊਜ਼ੀਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਮੁਕਤੇਸ਼ ਪ੍ਰਦੇਸ਼ੀ ਨੇ ਇਸ ਬਾਰੇ ਟਵੀਟ ਕੀਤਾ ਕਿ ਪਹਿਲਾਂ ਗੌਰਵ ਨੇ ਮੂਲ ਵਾਸੀਆਂ ਦੀ ਭਾਸ਼ਾ ਮਾਓਰੀ ਵਿੱਚ ਹਲਫ ਲਿਆ ਤੇ ਇਸ ਤੋਂ ਬਾਅਦ ਪੁਰਾਤਨ ਭਾਰਤੀ ਭਾਸ਼ਾ ਸੰਸਕ੍ਰਿਤ ਵਿੱਚ ਸਹੁੰ ਚੁੱਕੀ। ਸ਼ਰਮਾ ਨੇ ਆਕਲੈਂਡ ਤੋਂ ਐਮ ਬੀ ਬੀ ਐਸ ਕੀਤੀ ਅਤੇ ਫਿਰਉਨ੍ਹਾਂਨੇ ਵਾਸ਼ਿੰਗਟਨ ਤੋਂ ਐਮ ਬੀ ਏ ਦੀ ਡਿਗਰੀ ਕੀਤੀ।ਹੈਮਿਲਟਨ ਵਿੱਚ ਉਹ ਜਨਰਲ ਪ੍ਰੈਕਟੀਸ਼ਨਰ ਵਜੋਂ ਸੇਵਾਵਾਂ ਦੇ ਰਹੇ ਹਨ। ਇਸ ਤੋਂ ਪਹਿਲਾਂ ਉਹ ਜਨਤਕ ਸਿਹਤ, ਨੀਤੀ ਨਿਰਧਾਰਨ ਤੇ ਮੈਡੀਸਨ ਖੇਤਰ ਨਾਲ ਜੁੜੇ ਰਹੇ ਹਨ। ਟਵਿੱਟਰ ਉਤੇ ਜਦ ਇੱਕ ਯੂਜ਼ਰ ਨੇ ਸ਼ਰਮਾ ਨੂੰ ਪੁੱਛਿਆ ਕਿ ਉਨ੍ਹਾਂ ਹਿੰਦੀ ਵਿੱਚ ਸਹੁੰ ਕਿਉਂ ਨਹੀਂ ਚੁੱਕੀ ਤਾਂ ਸ਼ਰਮਾ ਨੇ ਕਿਹਾ ਕਿ ਸਾਰਿਆਂ ਨੰ ਖੁਸ਼ ਕਰਨਾ ਬੜਾ ਔਖਾ ਹੈ, ਇਸ ਲਈ ਉਨ੍ਹਾਂ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਸਿਜਦਾ ਕਰਦਿਆਂ ਸੰਸਕ੍ਰਿਤ ਵਿੱਚ ਸਹੁੰ ਚੁੱਕਣ ਦਾ ਫੈਸਲਾ ਲਿਆ ਸੀ।

Click Here To Read Punjabi newspaper

Continue Reading

ਅੰਤਰਰਾਸ਼ਟਰੀ

ਚੀਨ ਸਰਕਾਰ ਦੇ ਸਲਾਹਕਾਰ ਨੇ ਬਾਈਡੇਨ ਨੂੰ ‘ ਸਭ ਤੋਂ ਕਮਜ਼ੋਰ ਰਾਸ਼ਟਰਪਤੀ ‘ ਦੱਸਿਆ

Published

on

biden

ਪੇਈਚਿੰਗ , 25 ਨਵੰਬਰ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਚੀਨ ਨੇ ਉਨ੍ਹਾਂ ‘ਤੇ ਕਰਾਰਾ ਹਮਲਾ ਬੋਲਿਆ ਹੈ।
ਚੀਨਸਰਕਾਰ ਦੇ ਸਲਾਹਕਾਰ ਝੇਂਗ ਯੋਂਗਸ਼ੀਯ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਦੇ ਦੌਰਾਨ ਚੀਨ ਅਤੇ ਅਮਰੀਕਾ ਵਿਚਾਲੇ ਸਬੰਧਾਂ ‘ਚ ਕੋਈ ਸੁਧਾਰ ਹੋਣ ਵਾਲਾ ਨਹੀਂ, ਚੀਨ ਨੂੰ ਇੱਕ ਮੁਸ਼ਕਲ ਦੌਰ ਲਈ ਤਿਆਰ ਰਹਿਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਯਕੀਨੀ ਤੌਰ ਉਤੇ ਜੋਅ ਬਾਈਡੇਨ ਅਮਰੀਕਾ ਦੇ ਸਭ ਤੋਂ ਕਮਜ਼ੋਰ ਰਾਸ਼ਟਰਪਤੀ ਹਨ ਅਤੇਉਨ੍ਹਾਂ ਦੇ ਸਾਹਮਣੇ ਘਰੇਲੂ ਅਤੇ ਡਿਪਲੋਮੈਟ ਮੋਰਚੇ ਉੱਤੇ ਅਨੇਕ ਭਿਆਨਕ ਚੁਣੌਤੀਆਂ ਖੜੀਆਂ ਹਨ।ਝੇਂਗ ਨੇ ਅੰਡਰ ਸਟੈਂਡਿੰਗ ਚਾਈਨਾ ਕਾਨਫਰੰਸ ਵਿੱਚ ਇੱਕ ਇੰਟਰਵਿਊ ‘ਚ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਚੰਗੇ ਦਿਨ ਖ਼ਤਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਕਈ ਸਾਲਾਂ ਤੱਕ ਕੋਲਡ ਵਾਰ ਦੀ ਮਾਨਸਿਕਤਾ ਨਾਲ ਜਿਊਣਾ ਚਾਹੁੰਦਾ ਹੈ। ਉਸ ਨੇ ਚੀਨ ਨਾਲ ਵੀ ਇੱਕ ਨਵੀਂ ਕੋਲਡ ਵਾਰ ਸ਼ੁਰੂ ਕੀਤੀ ਹੋਈ ਹੈ। ਝੇਂਗ ਨੇ ਕਿਹਾ ਕਿ ਕੋਵਿਡ-19 ਦੇ ਸੰਚਾਲਨ, ਅਮਰੀਕਾ ਅਤੇ ਚੀਨ ਵਪਾਰ ਅਤੇ ਮਨੁੱਖੀ ਅਧਿਕਾਰ ਸਮੇਤ ਅਜਿਹੇ ਸਾਰੇ ਮੁੱਦੇ ਹਨ, ਜਿੱਥੇ ਦੋਨਾਂ ਦੇਸ਼ਾਂ ਵਿਚਾਲੇ ਟਕਰਾਅ ਬਣਿਆ ਰਹੇਗਾ।

Click Here Political News Online in Punjabi

Continue Reading

ਅੰਤਰਰਾਸ਼ਟਰੀ

ਪਾਕਿ ਪੁਲਸ ਨੇ ਵਾਹਗੇ ਬਾਰਡਰ ਦੇ ਨੇੜੇ ਆਤਮਘਾਤੀ ਹਮਲਾਵਰ ਮਾਰਿਆ

Published

on

Pakistani police kill suicide bomber

ਲਾਹੌਰ, 25 ਨਵੰਬਰ – ਪਾਕਿਸਤਾਨ ਦੀ ਪੁਲਸ ਨੇ ਵਾਹਗਾ ਬਾਰਡਰ ਨੇੜੇ ਅੱਤਵਾਦ ਵਿਰੋਧੀ ਵਿਭਾਗ (ਸੀ ਟੀ ਡੀ) ਦੇ ਥਾਣੇ ‘ਤੇ ਇੱਕ ਹਮਲਾ ਹੋਣ ਤੋਂ ਰੋਕ ਕੇ ਇੱਕ ਆਤਮਘਾਤੀ ਹਮਲਾਵਰ ਨੂੰ ਮਾਰ ਦਿੱਤਾ ਹੈ।
ਸੀ ਟੀ ਡੀ ਦੇ ਬੁਲਾਰੇ ਮੁਤਾਬਕ ਸ਼ੱਕੀ ਵਿਅਕਤੀ ਨੇ ਇੱਥੇ ਬਰਕੀ ਰੋਡ ‘ਤੇ ਥਾਣੇ ਵਿੱਚ ਸਵੇਰੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਸੁਰੱਖਿਆ ਚੋਂਕੀ ‘ਤੇ ਪਹੁੰਚਿਆ ਤਾਂ ਉਥੇ ਤਾਇਨਾਤ ਜਾਂਚ ਅਧਿਕਾਰੀ ਨੇ ਉਸ ਦਾ ਨਾਂ ਪੁੱਛਿਆ। ਅੱਤਵਾਦੀ ਨੇ ਉਸੇ ਵੇਲੇ ਸੀ ਟੀ ਡੀ ਅਧਿਕਾਰੀ ‘ਤੇ ਆਪਣੀ ਪਿਸਤੌਲ ਨਾਲ ਗੋਲੀ ਚਲਾਈ, ਪਰ ਉਸ ਦਾ ਨਿਸ਼ਾਨਾ ਨਹੀਂ ਲੱਗਾ। ਸੀ ਟੀ ਡੀ ਅਧਿਕਾਰੀ ਨੇ ਹਮਲੇ ਦਾ ਜਵਾਬ ਦਿੱਤਾ ਅਤੇ ਹਮਲਾਵਰ ਮੌਕੇ ‘ਤੇ ਮਾਰਿਆ ਗਿਆ। ਮ੍ਰਿਤਕ ਦੀ ਜਾਂਚ ਕਰਨ ਉੱਤੇ ਉਸ ਕੋਲੋਂ ਆਤਮਘਾਤੀ ਜੈਕਟ ਮਿਲੀ। ਉਨ੍ਹਾਂ ਕਿਹਾ ਕਿ ਹਮਲਾਵਰ ਕੋਲੋਂ 2 ਹੱਥ ਗੋਲੇ ਅਤੇ 5 ਕਾਰਤੂਸਾਂ ਸਮੇਤ ਇੱਕ ਪਿਸਤੌਲ ਮਿਲੀ ਹੈ। ਉਨ੍ਹਾਂ ਕਿਹਾ ਕਿ ਐਂਟੀ ਬੰਬ ਦਸਤੇ ਨੂੰ ਬੁਲਾਇਆ ਗਿਆ ਤੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਬੁਲਾਰੇ ਨੇ ਕਿਹਾ ਕਿ ਸ਼ੱਕੀ ਦੇ ਮਾਸਟਰ ਮਾਈਂਡ ਨੂੰ ਫੜਨ ਲਈ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਹਮਲਾਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Click Here To Read Latest Punjabi news online

Continue Reading

ਰੁਝਾਨ